ਨਗਰ ਕੌਂਸਲ ਦੇ ਹਾਊਸ ਦੀ ਇੱਕ ਸਪੈਸ਼ਲ ਮੀਟਿੰਗ ਹੋਈ

ਜਗਰਾਓਂ ( ਅਮਿਤ ਖੰਨਾ, ਪੱਪੂ ਜਗਰਾਉਂ   ) ਨਗਰ ਕੌਂਸਲ ਦੇ ਹਾਊਸ ਦੀ ਇੱਕ ਸਪੈਸ਼ਲ ਮੀਟਿੰਗ ਹੋਈ ਜਿਸ ਵਿੱਚ ਜਗਜੀਤ ਸਿੰਘ ਕੌਂਸਲਰ ਦੀ ਤਜਵੀਜ ਤੇ ਨਗਰ ਕੌਂਸਲ ਜਗਰਾਉਂ ਦੇ ਵਾਰਡ ਨੰਬਰ 18 ਤੋਂ ਕੌਂਸਲਰ ਰਵਿੰਦਰਪਾਲ ਸਿੰਘ ਜੀ ਦੇ ਸਪੁੱਤਰ ਅਤੇ ਜਤਿੰਦਰਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ  ਦੇ ਭਤੀਜੇ ਕਾਕਾ ਸਕੂਨ ਦੇ ਸਵਰਗਵਾਸ ਹੋਣ ਤੇ ਸ਼ੋਕ ਪ੍ਰਸਤਾਵ ਪੇਸ਼ ਕੀਤਾ ਗਿਆ । ਮੀਟਿੰਗ ਸ਼ੁਰੂ ਹੋਣ ਤੇ ਸਮੂਹ ਹਾਊਸ ਵਲੋਂ ਸਰਦਾਰ ਮਲਕੀਤ ਸਿੰਘ ਦਾਖਾ, ਸਾਬਕਾ ਮੰਤਰੀ ਪੰਜਾਬ ਸਰਕਾਰ ਮੌਜੂਦਾ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਸਤਿਕਾਰਯੋਗ ਸਪੁੱਤਰ  ਜਸਵੀਰ ਸਿੰਘ ਗੋਗੀ  ਦੇ ਸਵਰਗਵਾਸ ਹੋਣ ਅਤੇ ਨਗਰ ਕੌਂਸਲ ਜਗਰਾਉਂ ਵਿਖੇ ਕੰਮ ਕਰਦੇ  ਪਰਮਜੀਤ ਸਿੰਘ ਛੀਨਾਂ  ਦੇ ਸਤਿਕਾਰਯੋਗ ਮਾਤਾ ਸ੍ਰੀਮਤੀ ਮਹਿੰਦਰ ਕੌਰ ਦੇ ਸਵਰਗਵਾਸ ਹੋਣ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਸਮੂਹ ਹਾਊਸ ਵਲੋਂ ਨਗਰ ਕੌਂਸਲ ਜਗਰਾਉਂ ਦੇ ਵਾਰਡ ਨੰਬਰ 18 ਤੋਂ ਕੌਂਸਲਰ ਸ੍ਰੀ ਰਵਿੰਦਰਪਾਲ ਸਿੰਘ ਦੇ ਪੁੱਤਰ ਅਤੇ  ਜਤਿੰਦਰਪਾਲ ਪ੍ਰਧਾਨ ਨਗਰ ਕੌਂਸਲ ਜਗਰਾਉਂ ਦੇ ਭਤੀਜੇ ਕਾਕਾ ਸਕੂਨ  ਦੇ ਸਵਰਗਵਾਸ ਹੋਣ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸ੍ਰੀਮਤੀ ਕਮਲਜੀਤ ਕੌਰ ਕੌਂਸਲਰ  ਵਲੋਂ ਕਿਹਾ ਗਿਆ ਕਿ ਕਾਕਾ ਸਕੂਨ ਜੀ ਵਲੋਂ ਛੋਟੀ ਉਮਰ ਵਿੱਚ ਹੀ ਸ਼ਹਿਰ ਅਤੇ ਸਮਾਜ ਦੇ ਲੋਕਾਂ ਦੀ ਬਹੁਤ ਸੇਵਾ ਕੀਤੀ ਗਈ। ਕੋਰੋਨਾ ਕਾਲ ਸਮੇਂ ਕਾਕਾ ਸਕੂਨ ਵਲੋਂ ਸ਼ਹੀਦ ਭਗਤ ਸਿੰਘ ਕਲੱਬ, ਜਗਰਾਉਂ ਦੇ ਮੈਂਬਰ ਵਜੋਂ ਆਪਣੇ ਤਨ, ਮਨ, ਧਨ ਨਾਲ ਸੇਵਾ ਕਰਦੇ ਹੋਏ ਹੱਥੀਂ ਲੰਗਰ ਤਿਆਰ ਕਰਵਾ ਕੇ ਗਰੀਬ ਅਤੇ ਬੇਸਹਾਰਾ ਲੋਕਾਂ ਨੂੰ ਭੁੱਗੀਆਂ-ਝੋਪੜੀਆਂ ਵਿੱਚ ਆਪ ਜਾ ਕੇ ਵੰਡਿਆ ਗਿਆ। ਉਹਨਾਂ ਵਲੋਂ ਕਿਹਾ ਗਿਆ ਕਿ ਕਾਕਾ ਸਕੂਨ ਜੀ ਦੀ ਯਾਦ ਵਿੱਚ ਨਗਰ ਕੌਂਸਲ ਵਲੋਂ ਸ਼ਹਿਰ ਅੰਦਰ ਕੋਈ ਯਾਦਗਾਰ ਜਰੂਰ ਬਣਾਈ ਜਾਵੇ ਜਿਸ ਤੇ ਬਾਕੀ ਹਾਊਸ ਮੈਂਬਰਾਂ ਵਲੋਂ ਵੀ ਹਾਮੀਂ ਭਰੀ ਗਈ। ਇਸ ਤੇ ਪ੍ਰਧਾਨ ਵਲੋਂ ਕਿਹਾ ਗਿਆ ਕਿ ਇਸ ਸਬੰਧੀ ਬਾਅਦ ਵਿੱਚ ਵਿਚਾਰ ਕਰ ਲਿਆ ਜਾਵੇਗਾ।  ਰਵਿੰਦਰਪਾਲ ਸਿੰਘ ਕੌਂਸਲਰ ਅਤੇ ਜਤਿੰਦਰਪਾਲ ਪ੍ਰਧਾਨ ਵਲੋਂ ਕਾਕਾ ਸਕੂਨ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਤੇ ਸਮੂਹ ਹਾਊਸ ਦਾ ਆਦਰ ਸਹਿਤ ਧੰਨਵਾਦ ਕੀਤਾ ਗਿਆ। ਮੀਟਿੰਗ ਵਿੱਚ ਉਕਤ ਮੈਂਬਰ ਸਾਹਿਬਾਨ ਤੋਂ ਇਲਾਵਾ  ਪ੍ਰਦੀਪ ਕੁਮਾਰ ਦੌਧਰੀਆ ਕਾਰਜ ਸਾਧਕ ਅਫਸਰ, ਅਨੀਤਾ ਸੱਭਰਵਾਲ ਸੀਨੀ.ਮੀਤ ਪ੍ਰਧਾਨ,  ਗੁਰਪ੍ਰੀਤ ਕੌਰ ਤੱਤਲਾ ਜੂਨੀ.ਮੀਤ ਪ੍ਰਧਾਨ,  ਰਾਜਿੰਦਰ ਕੌਰ,  ਰਣਜੀਤ ਕੌਰ,  ਜਰਨੈਲ ਸਿੰਘ,  ਪਰਮਿੰਦਰ ਕੌਰ, ਕੰਵਰਪਾਲ ਸਿੰਘ,  ਰਮੇਸ਼ ਕੁਮਾਰ,  ਸੁਖਦੇਵ ਕੌਰ,  ਸੁਧਾ ਰਾਣੀ, ਦਰਸ਼ਨਾਂ ਦੇਵੀ, ਪਲ ਗੋਇਲ, ਅਨਮੋਲ ਗੁਪਤਾ,  ਕਵਿਤਾ ਰਾਣੀ ਕੌਂਸਲਰ ਸਾਹਿਬਾਨ ਦੇ ਨਾਲ ਨਾਲ, ਦਵਿੰਦਰ ਸਿੰਘ ਜੂਨੀਅਰ ਸਹਾਇਕ,  ਹਰਦੀਪ ਢੋਲਣ,  ਦਵਿੰਦਰ ਸਿੰਘ ਗਰਚਾ,  ਸਤਨਾਮ ਸਿੰਘ ਵਿੱਕੀ ਹਾਜ਼ਰ ਸਨ।