6 ਮੱਝਾਂ, ਗਾਂ ਤੇ 4 ਕੱਟੜੂਆਂ ਦੀ ਮੌਤ, ਕਈ ਬਿਮਾਰ

ਖੰਨਾ/ਲੁਧਿਆਣਾ,ਅਪ੍ਰੈਲ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਸ੍ਰੀ ਗੁਰੂ ਗੋਬਿੰਦ ਸਿੰਘ ਨਗਰ, ਕਬਜਾ ਫੈਕਟਰੀ ਰੋਡ 'ਤੇ ਸਥਿਤ ਤਬੇਲੇ 'ਚ ਜ਼ਹਿਰੀਲਾ ਚਾਰਾ ਖਾਣਾ ਨਾਲ 6 ਮੱਝਾਂ, ਇੱਕ ਗਾਂ ਤੇ 4 ਕੱਟੜੂਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 5 ਮੱਝਾਂ ਤੇ 4 ਕੱਟੜੂ ਹੋਰ ਬਿਮਾਰ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਿਸ ਨਾਲ ਪਸ਼ੂ ਪਾਲਕ ਅਮਰਜੀਤ ਸਿੰਘ ਦਾ ਲੱਖਾਂ ਦਾ ਨੁਕਸਾਨ ਹੋਇਆ। ਘਟਨਾ ਦੀ ਸੂਚਨਾ ਮਿਲਣ 'ਤੇ ਪਸ਼ੂ ਪਾਲਣ ਵਿਭਾਗ ਹਸਪਤਾਲ ਖੰਨਾ ਦੇ ਇੰਚਾਰਜ ਡਾਕਟਰ ਸੁਖਜਿੰਦਰ ਸਿੰਘ ਅਪਣੀ ਟੀਮ ਸਮੇਤ ਮੌਕੇ 'ਤੇ ਪੁੱਜੇ। ਜਿਨ੍ਹਾਂ ਨੇ ਪਸ਼ੂਆਂ ਦਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪਸ਼ੂਆਂ ਨੂੰ ਬਚਾ ਨਹੀਂ ਸਕੇ। ਡਾਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ 27 ਅਪ੍ਰਰੈਲ ਨੂੰ ਕਬਜ਼ਾ ਫੈਕਟਰੀ ਰੋਡ 'ਤੇ ਸਥਿਤ ਤਬੇਲੇ ਦੇ ਮਾਲਕ ਅਮਰਜੀਤ ਸਿੰਘ ਤੋਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਪਸ਼ੂ ਅਚਾਨਕ ਬਿਮਾਰ ਹੋ ਗਏ ਹਨ ਤਾਂ ਉਨ੍ਹਾਂ 'ਤੇ ਪੁੱਜ ਕੇ ਪਸ਼ੂਆਂ ਦਾ ਇਲਾਜ਼ ਸ਼ੁਰੂ ਕੀਤਾ। ਪਸ਼ੂਆਂ ਦੇ ਟੈਸਟ ਕਰਵਾਏ ਗਏ। ਜਿਨ੍ਹਾਂ ਦੀ ਰਿਪੋਰਟ 'ਚ ਆਇਆ ਸੀ ਪਸ਼ੂਆਂ ਦੀ ਮੌਤ ਜ਼ਹਿਰੀਲੇ ਚਾਰੇ ਨਾਲ ਹੋਈ