ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ 106ਵੀਂ ਬਰਸੀ ਦੇ ਸਮਾਗਮ ਵਿੱਚ ਅੱਜ ਪਿੰਡ ਸਰਾਭਾ ਵਿਖੇ ਸ਼ਿਰਕਤ ਕਰਨ ਵਿਸ਼ੇਸ਼ ਤੌਰ ਤੇ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ

ਪੱਖੋਵਾਲ   ( ਜਸਮੇਲ ਗ਼ਾਲਿਬ   ) ਅੱਜ 16 ਨਵੰਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ 106ਵੀਂ ਬਰਸੀ ਦੇ ਸਮਾਗਮ ਵਿੱਚ ਅੱਜ ਪਿੰਡ ਸਰਾਭਾ ਵਿਖੇ ਸ਼ਿਰਕਤ ਕਰਨ ਵਿਸ਼ੇਸ਼ ਤੌਰ ਤੇ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਜੀ ਨੂੰ ਅਬ ਨਹੀਂ ਵੈੱਲਫੇਅਰ ਸੁਸਾਇਟੀ ਰਜਿ (ਲੁਧਿਆਣਾ) ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਉੱਪਰ ਅੰਤਰਰਾਸ਼ਟਰੀ ਹਵਾਈ ਅੱਡਾ ਹਲਵਾਰਾ ਦਾ ਨਾਮ ਰਖਵਾਉਣ ਲਈ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਅਬ ਨਹੀਂ ਦੇ ਚੇਅਰਮੈਨ ਸ੍ਰੀ ਰਕੇਸ਼ ਸ਼ਰਮਾ ਅਤੇ ਮੀਤ ਪ੍ਰਧਾਨ ਰਣਜੀਤ ਸਿੰਘ ਨੇ ਰਾਜਾ  ਵੜਿੰਗ ਸਾਹਿਬ ਨੂੰ ਦੱਸਿਆ ਕਿ ਅਬ ਨਹੀਂ 37 ਪੰਚਾਇਤਾਂ ਦੀ ਸਹਿਮਤੀ ਤੇ 15 ਵਿਧਾਇਕਾਂ ਦੀ ਸਮਰਥਨ ਪੱਤਰ ਅਤੇ ਕੇਂਦਰ ਸਰਕਾਰ ਵੱਲੋਂ ਇਸ ਏਅਰਪੋਰਟ ਦੇ ਨਾਮ ਤੇ ਸਹਿਮਤੀ ਵਾਲਾ ਪੱਤਰ ਆਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਸਮੇਂ ਵੜਿੰਗ ਸਾਹਿਬ ਨੇ ਸੰਸਥਾ ਨੂੰ ਭਰੋਸਾ ਦਵਾਇਆ ਕਿ ਇਸ ਸਬੰਧੀ ਜਲਦ ਹੀ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਜਾਵੇਗਾ। ਇਸ ਸਮੇਂ ਹਲਕਾ ਰਾਏਕੋਟ ਦੇ ਵਿਧਾਇਕ ਜੱਗਾ ਹਿੱਸੋਵਾਲ ਅਤੇ ਹਲਕਾ ਦਾਖਾ ਇੰਚਾਰਜ ਸੰਦੀਪ ਸੰਧੂ ਵੀ ਹਾਜ਼ਰ ਸਨ। ਇਸ ਸਮੇਂ ਅਬ ਨਹੀਂ ਦੇ ਲੁਧਿਆਣਾ ਇੰਚਾਰਜ ਤਰਨਪ੍ਰੀਤ ਕੌਰ, ਮੈਂਬਰ ਪਰਮਿੰਦਰ ਕੌਰ, ਸੰਜੇ ਕੁਮਾਰ, ਸੋਨੂੰ ਸ਼ਰਮਾ ਦੇ ਨਾਲ਼ ਅਬ ਨਹੀਂ ਦੇ ਮੁੱਖ ਇੰਚਾਰਜ ਸਤਵਿੰਦਰ ਕੌਰ ਸੱਤੀ ਵੀ ਹਾਜ਼ਰ ਸਨ। ਇਸ ਸਮੇਂ ਸੱਤੀ ਨੇ ਦੱਸਿਆ ਕਿ ਸਾਡੀ ਸੰਸਥਾ ਪਿਛਲੇ ਢਾਈ ਸਾਲਾਂ ਤੋਂ ਇਸ ਏਅਰਪੋਰਟ ਦਾ ਨਾਮ ਸ਼ਹੀਦ ਦੇ ਨਾਮ ਤੇ ਰਖਵਾਉਣ ਲਈ ਸੰਘਰਸ਼ਸ਼ੀਲ ਹੈ।