ਦੋ ਪਿਸਤੌਲ, ਇਕ ਰਾਇਫਲ ਅਤੇ ਕਾਰਤੂਸਾਂ ਸਮੇਤ ਦੋ ਕਾਬੂ

ਜਗਰਾਓਂ, 16 ਨਵੰਬਰ ( ਅਮਿਤ ਖੰਨਾ ,ਪੱਪੂ ਜਗਰਾਉਂ   )—ਸੀ ਆਈ ਏ ਸਟਾਫ ਦੀ ਪੁਲਿਸ ਪਾਰਟੀਆਂ ਵਲੋਂ ਦੋ ਵਿਅਕਤੀਆਂ ਨੂੰ ਗਿਰਫਤਾਰ ਕਰਕੇ ਉਨ੍ਹਾਂ ਤੋਂ ਦੋ ਪਿਸਤੌਲ, ਇਕ ਰਾਇਫਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਇੰਸਪੈਕਟਰ ਪ੍ਰੇਮ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਨੇ ਦੱਸਿਆ ਕਿ ਐਸ ਆਈ ਗੁਰਸੇਵਕ ਸਿੰਘ ਸਮੇਤ ਪੁਲੀਸ ਪਾਰਟੀ ਦੇ ਬਾ-ਸਿਲਸਿਲਾ ਗਸਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਬੱਸ ਸਟਾਪ ਜੀ ਟੀ ਰੋਡ ਪਿੰਡ ਸਿੱਧਵਾਂ ਕਲਾਂ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਵਜੋਤ ਸਿੰਘ ਉਰਫ ਜੋਤਾ ਵਾਸੀ ਪਿੰਡ ਗੁੜੇ ਜਿਲਾ ਲੁਧਿਆਣਾ, ਜਿਸ ਪਾਸ ਨਜਾਇਜ ਅਸਲਾ ਹੈ। ਜੋ ਅਕਸਰ ਹੀ ਨਜਾਇਜ ਅਸਲੇ ਨਾਲ ਲ਼ੇੈਸ ਹੋ ਕੇ ਇਲਾਕੇ ਵਿੱਚ ਘੁੰਮਦਾ ਰਹਿੰਦਾ ਹੈ। ਜੋ ਅੱਜ ਵੀ ਪਿੰਡ ਚੌਕੀਮਾਨ ਭੱਠੇ ਵਾਲੇ ਰਸਤੇ ਪਰ ਪੈਦਲ ਜੀ ਟੀ ਰੋਡ ਰਾਂਹੀ ਸੀ ਟੀ ਯੂਨੀਵਰਸਿਟੀ ਵੱਲ ਨੂੰ ਆ ਰਿਹਾ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਨਵਜੋਤ ਸਿੰਘ ਉਰਫ ਜੋਤਾ ਸਮੇਤ ਨਜਾਇਜ ਅਸਲਾ ਦੇ ਕਾਬੂ ਆ ਸਕਦਾ ਹੈ। ਇਸ ਸੂਚਨਾ ਦੇ ਆਧਾਰ ਤੇ ਨਵਜੋਤ ਸਿੰਘ ਉਰਫ ਜੋਤਾ ਖਿਲਾਫ 25/54/59 ਐਕਟ ਤਹਿਤ ਮੁਕੱਦਮਾ ਦਰਜ ਕਰਕੇ ਪੁਲੀਸ ਪਾਰਟੀ ਵਲੋਂ ਪਿੰਡ ਚੌਕੀਮਾਨ ਭੱਠੇ ਵਾਲੇ ਰਸਤੇ ਤੋਂ ਨਵਜੋਤ ਸਿੰਘ ਉਰਫ ਜੋਤਾ ਨੂੰ ਗਿਰਫਤਾਰ ਕਰਕੇ ਉਸ ਪਾਸੋ 01 ਪਿਸਤੌਲ .32 ਬੋਰ ਦੇਸੀ ਮੈਗਜੀਨ ਵਾਲਾ ਸਮੇਤ 03 ਜਿੰਦਾ ਰੌਂਦ .32 ਬੋਰ ਬ੍ਰਾਮਦ ਕੀਤੇ ਹਨ ਅਤੇ ਅੱਗੇ ਤਫਤੀਸ਼ ਦੌਰਾਨ ਇਸ ਪਾਸੋਂ ਇੱਕ ਹੋਰ ਰਾਈਫਲ .12 ਬੋਰ ਡਬਲ ਬੈਰਲ ਸਮੇਤ 2 ਜਿੰਦਾ ਰੌਂਦ ਬਰਾਮਦ ਕੀਤੀ ਗਈ। ਇਸੇ ਤਰ੍ਹਾ ਏ.ਐਸ.ਆਈ ਰਣਧੀਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਬਾ-ਸਿਲਸਿਲਾ ਗਸਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਬੱਸ ਸਟਾਪ ਜੀ ਟੀ ਰੋਡ ਪਿੰਡ ਚੌਕੀਮਾਨ ਮੌਜੂਦ ਸੀ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਬੂਟਾ ਸਿੰਘ ਵਾਸੀ ਪਿੰਡ ਦਾਖਾ ਜਿਲਾ ਲੁਧਿਆਣਾ, ਜਿਸ ਪਾਸ ਨਜਾਇਜ ਅਸਲਾ ਹੈ। ਜੋ ਅੱਜ ਵੀ ਪਿੰਡ ਸ਼ੇਖੂਪੁਰਾ ਤੋਂ ਪਿੰਡ ਚੌਕੀਮਾਨ ਨੂੰ ਆੳੇੁਦੀ ਲਿੰਕ ਸੜਕ ਪਰ ਪੈਦਲ ਤੁਰਿਆ ਆ ਰਿਹਾ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਬੂਟਾ ਸਿੰਘ ਉਕਤ ਸਮੇਤ ਨਜਾਇਜ ਅਸਲਾ ਦੇ ਕਾਬੂ ਆ ਸਕਦਾ ਹੈ। ਜਿਸਤੇ ਏ.ਐਸ.ਆਈ. ਰਣਧੀਰ ਸਿੰਘ ਨੇ ਬੂਟਾ ਸਿੰਘ ਉਕਤ ਦੇ ਖਿਲਾਫ 25,54,59 ਆਰਮਜ ਐਕਟ ਥਾਣਾ ਸਦਰ ਜਗਰਾਉਂ ਵਿਖੇ ਮੁ. ਦਰਜ ਕਰਕੇ ਸਮੇਤ ਪੁਲਿਸ ਪਾਰਟੀ ਪਿੰਡ ਚੌਕੀਮਾਨ ਤੋਂ ਪਿੰਡ ਸੇਖੂਪੁਰਾ ਨੂੰ ਜਾਂਦੀ ਲਿੰਕ ਸੜਕ ਤੋਂ ਬੂਟਾ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਪਿਸਤੋਲ .32 ਬੋਰ ਦੇਸੀ ਸਮੇਤ ਮੈਗਜੀਨ ਅਤੇ ਤਿੰਨ ਰੌਂਦ ਜਿੰਦਾ .32 ਬੋਰ ਬ੍ਰਾਮਦ ਕੀਤੇ ਹਨ। ਦੌਰਾਨੇ ਤਫਤੀਸ਼ ਬੂਟਾ ਸਿੰਘ ਤੋਂ ਇੱਕ ਹੋਰ ਪਿਸਤੋਲ਼ .32 ਬੋਰ ਦੇਸੀ ਸਮੇਤ 02 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।