ਸਲੇਮਪੁਰਾ ਵਿਖੇ ਪੀਰ ਦੀ ਦਰਗਾਹ ਤੇ ਸਭਿਅਚਾਰਕ ਮੇਲਾ ਤੇ ਭੰਡਾਰਾ 6 ਨੂੰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲਾਗਲੇ ਪਿੰਡ ਸਲੇਮਪੁਰਾ ਦੇ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਹੈਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਦੀ ਪੰਚਾਇਤ ਅਤੇ ਹੋਰ ਲੋਕ ਦੇ ਸਹਿਯੋਗ ਨਾਲ ਪਿੰਡ ਵਿਚ ਸੱਥਿਤ ਪੀਰ ਬਾਬਾ ਗਰੀਬ ਸ਼ਾਹ ਜੀ ਦੀ ਦਰਗਾਹ 'ਤੇ ਸਲਾਨਾ ਜੋੜ ਮੇਲਾ ਅਤੇ ਭੰਡਾਰਾ 6 ਜੁਲਾਈ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ।ਜਿਸ ਦੌਰਾਨ ਸਭ ਤੋਂ ਪਹਿਲਾਂ ਪੀਰ ਬਾਬਾ ਗਰੀਬਸ਼ਾਹ ਜੀ ਦੀ ਮਜਾਰ 'ਤੇ ਚਾਦਰ ਚੜ੍ਹਾਉਣ ਦੀ ਰਸਮ ਕੀਤੀ ਜਾਵੇਗੀ।ਉਪਰੰਤ ਚੌਲਾਂ ਦਾ ਭੰਡਾਰਾ ਵਰਤੇਗਾ ਅਤੇ ਬਾਅਦ ਦੁਪਹਿਰ ਪਿੰਡ ਦੇ ਬਾਬਾ ਹੁਕਮ ਦਾਸ ਸਟੇਡੀਅਮ ਵਿਚ ਕਰਵਾਏ ਜਾਣ ਸੱਭਿਅਚਾਰਕ ਮੇਲੇ ਦੌਰਾਨ ਪੰਮਾ ਡੂਮੇਵਾਲ ,ਗਾਇਕ ਜੋੜੀ ਸ਼ਰੀਫ ਦਿਲਦਾਰ ਤੇ ਹਰਲੀਨ ਅਖਤਰ ,ਦਰਸ਼ਨ ਲੱਖੇਵਾਲ ਾਮੇਤ ਕਈ ਹੋਰ ਨਾਮੀ ਗਾਇਕ ਅਤੇ ਕਮੇਡੀ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ।ਇਸ ਦੌਰਾਨ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮੇਜ਼ਰ ਸਿੰਘ ਭੈਣੀ ਸਮੇਤ ਕਈ ਹੋਰ ਆਗੂ ਹਾਜ਼ਰੀ ਭਰਨਗੇ।