You are here

ਭੂੰਦੜੀ ਵਾਇਆ ਭਰੋਵਾਲ ਕਲਾਂ ਸਵੱਦੀ ਸੜਕ ਟੁੱਟੀ ਹੋਣ ਕਰਨ ਲੋਕਾਂ ਵਲੋ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਭਰੋਵਾਲ ਕਲਾਂ ਚ ਨੌਜਵਾਨਾਂ ਨੇ ਪਏ ਵੱਟੇ ਦਿਖਾਏ
ਮੁੱਲਾਂਪੁਰ ਦਾਖਾ,27 ਨਵੰਬਰ(ਸਤਵਿੰਦਰ ਸਿੰਘ ਗਿੱਲ)—ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਭਰੋਵਾਲ ਕਲਾਂ ਵਿੱਚ ਅੱਜ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਮੌਜੂਦਾ ਸਰਕਾਰ ਖ਼ਿਲਾਫ਼ ਇਸ ਕਰਕੇ ਰੋਸ ਪ੍ਰਦਰਸ਼ਨ ਕੀਤਾ ਕਿਉਕਿ ਕਸਬਾ ਭੂੰਦੜੀ ਤੋ ਵਾਇਆ ਭਰੋਵਾਲ ਕਲਾਂ ਤੋ ਸਵੱਦੀ ਕਲਾਂ ਪਿੰਡ ਨੂੰ ਜੋੜਦੀ ਸੜਕ ਦਾ ਬੇਹੱਦ ਬੁਰਾ ਹਾਲ ਹੈ। ਇਹਨਾ ਨੌਜਵਾਨਾਂ ਨੇ ਇਸ ਟੁੱਟੀ ਸੜਕ ਤੇ ਖੜ ਕੇ ਜਦੋ ਤਸਵੀਰ ਕਰਵਾਈ ਤਾਂ ਉਹਨਾਂ ਨੇ ਸੜਕ ਤੇ ਪਏ ਉਹ ਵੱਟੇ ਦਿਖਾਏ ਜੌ ਰਾਹਗੀਰਾਂ ਨੂੰ ਬੇਹੱਦ ਤੰਗ ਪ੍ਰੇਸ਼ਾਨ ਕਰਦੇ ਹਨ। ਨੌਜਵਾਨ ਆਗੂ ਸੁਖਪਾਲ ਸਿੰਘ ਚੀਮਾ ਨੇ ਦੱਸਿਆ ਕਿ ਉਹਨਾਂ ਨੇ ਜਦੋਂ ਵੀ ਇਸ ਸੜਕ ਰਾਹੀਂ ਜਾਣਾ ਹੁੰਦਾ ਹੈ ਤਾਂ ਉਹਨਾਂ ਦੇ ਵਹੀਕਲ ਕੀੜੀ ਦੀ ਚਾਲ ਚਲਦੇ ਹਨ ਕਿਉਕਿ ਸੜਕ ਦਾ ਏਨਾ ਬੁਰਾ ਹਾਲ ਹੈ ਕਿ ਕਾਰ,ਟਰੈਕਟਰ,ਮੋਟਰਸਾਈਕਲ ਵਗੈਰਾ ਜਦੋ ਇਸ ਸੜਕ ਤੇ ਚਲਦੇ ਹਨ ਤਾਂ ਵੱਟੇ ਹੇਠਾਂ ਵੱਜਦੇ ਹਨ। ਇਹਨਾ ਆਗੂਆਂ ਨੇ ਦੱਸਿਆ ਕਿ ਬੇਸ਼ਕ ਇਹ ਸੜਕ ਚੌਂਕੀਮਾਨ ਤੋ ਸਵੱਦੀ ਕਲਾਂ ਤੱਕ ਤਾਂ ਬਣ ਗਈ ਸੀ ਪਰ ਪਿੰਡ ਸਵੱਦੀ ਕਲਾਂ ਤੋ ਅੱਗੇ ਇਹ ਸੜਕ ਕਿਉ ਨਹੀਂ ਬਣਾਈ ਗਈ। ਇਸ ਮੌਕੇ ਬਸੰਤ ਸਿੰਘ ਸੂਰਜ,ਕਰਤਾਰ ਸਿੰਘ,ਜਰਨੈਲ ਸਿੰਘ,ਬਲਜਿੰਦਰ ਸਿੰਘ,ਹਰਮਨਦੀਪ ਸਿੰਘ,ਹਰਪ੍ਰੀਤ ਸਿੰਘ,ਗੁਰਮੀਤ ਸਿੰਘ, ਰਮਨਜੋਤ ਸਿੰਘ,ਅਮਰਜੀਤ ਸਿੰਘ,ਪਰਮਿੰਦਰ ਸਿੰਘ,ਮਨਪ੍ਰੀਤ ਸਿੰਘ,ਇਕਬਾਲ ਸਿੰਘ,ਅਮਨਪ੍ਰੀਤ ਸਿੰਘ,ਕਰਨਜੋਤ ਸਿੰਘ,ਅਜੀਤਪਾਲ ਸਿੰਘ,ਇੰਦਰਜੀਤ ਸਿੰਘ,ਬਲਦੇਵ ਸਿੰਘ,ਅਵਤਾਰ ਸਿੰਘ,ਜਸਪ੍ਰੀਤ ਸਿੰਘ,ਗੋਗੀ ਬਦੇਸ਼ਾ,ਹਰਦੀਪ ਸਿੰਘ ਅਤੇ ਹਰਕੀਰਤ ਸਿੰਘ ਆਦਿ ਨੇ ਜਿਥੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਉਥੇ ਪੀ ਡਬਲਯੂ ਡੀ ਵਿਭਾਗ ਖਿਲਾਫ ਵੀ ਨਾਹਰੇਬਾਜੀ  ਕੀਤੀ। ਇਹਨਾ ਆਗੂਆਂ ਨੇ ਹਲਕਾ ਇੰਚਾਰਜ ਕੇ ਐਨ ਐਸ ਕੰਗ ਤੋ ਮੰਗ ਕੀਤੀ ਕਿ ਉਹ ਇਸ ਸੜਕ ਦੀ ਸਾਰ ਜਰੂਰ ਲੈਣ।
,,,,,
ਕੀ ਆਖਦੇ ਨੇ ਪੀ ਡਬਲਯੂ ਡੀ ਦੇ ਐਕਸੀਅਨ
ਜਦੋ ਇਸ ਸਬੰਧੀ ਪੀ ਡਬਲਯੂ ਡੀ ਵਿਭਾਗ ਦੇ ਐਕਸੀਅਨ ਪਰਦੀਪ ਕੁਮਾਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਸੜਕ ਨੂੰ 5054 ਹੈਡ ਸਕੀਮ ਅਧੀਨ ਕਰੀਬ 10 ਕਰੋੜ ਦੀ ਗ੍ਰਾਂਟ ਮਿਲਣੀ ਸੀ,ਜਿਸ ਵਿਚੋਂ ਜਿਹੜੀ ਰਾਸ਼ੀ ਜਾਰੀ ਹੁੰਦੀ ਰਹੀ ਤੇ ਅਸੀਂ ਸੜਕ ਬਣਾਉਂਦੇ ਰਹੇ ਪ੍ਰੰਤੂ ਜਦੋਂ ਪੈਸੇ ਰੁਕ ਗਏ ਤਾਂ ਇਹ ਕੰਮ ਅੱਧ ਵਿਚਕਾਰ ਬੰਦ ਹੋ ਗਿਆ ਸੀ।ਉਹਨਾਂ ਕਿਹਾ ਕਿ ਜਦੋ ਸਰਕਾਰ ਫਿਰ ਤੋ ਉਹਨਾਂ ਨੂੰ ਗਰਾਂਟ ਜਾਰੀ ਕਰੇਗੀ ਤਾਂ ਉਹ ਇਸ ਸੜਕ ਨੂੰ ਬਣਾ ਦੇਣਗੇ।