ਆਪ ਸਰਕਾਰ ਮੁਰਦਾਬਾਦ ਦੇ ਨਾਹਰੇ ਲੱਗੇ
ਮੁੱਲਾਂਪੁਰ ਦਾਖਾ,27 ਨਵੰਬਰ,(ਸਤਵਿੰਦਰ ਸਿੰਘ ਗਿੱਲ) ਅੱਜ ਸਵੇਰੇ ਕਰੀਬ 11 ਵਜੇ ਮੁੱਲਾਂਪੁਰ ਦਾਖਾ ਰਕਬਾ ਦਾਣਾ ਮੰਡੀ ਦੇ ਮਜਦੂਰਾਂ ਅਤੇ ਆੜਤੀਆਂ ਨੇ ਮੁੱਲਾਂਪੁਰ ਤੋ ਰਾਏਕੋਟ ਵਾਲੀ ਸੜਕ ਤੇ ਧਰਨਾ ਲਗਾ ਦਿੱਤਾ ਅਤੇ ਲੇਬਰ ਆਗੂਆਂ ਨੇ ਅਤੇ ਆੜਤੀਆਂ ਨੇ ਜੰਮ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਰਾਜੀਵ ਭੱਲਾ ਮੁੱਲਾਪੁਰ ਦੇ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਇਸ ਦਾਣਾ ਮੰਡੀ ਵਿੱਚ ਸਰਕਾਰ ਵੱਲੋਂ ਖਰੀਦ ਬੰਦ ਕੀਤੀ ਨੂੰ ਕਾਫੀ ਦਿਨ ਹੋ ਗਏ ਹਨ ਪਰ ਅੱਜ ਵੀ ਇਸ ਦਾਣਾ ਮੰਡੀ ਚ ਸਰਕਾਰ ਵੱਲੋਂ ਖਰੀਦ ਕੀਤਾ ਝੋਨਾ ਦਾਣਾ ਮੰਡੀ ਚ ਪਿਆ ਹੈ।ਉਹਨਾਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਜਲਦੀ ਤੋ ਜਲਦੀ ਇਸ ਦਾਣਾ ਮੰਡੀ ਚ ਪਿਆ ਝੋਨਾ ਜਲਦੀ ਚੁੱਕਿਆ ਜਾਵੇ। ਇਸ ਮੌਕੇ ਗੱਲਾ ਮਜ਼ਦੂਰ ਯੂਨੀਅਨ ਮੁੱਲਾਂਪੁਰ ਦਾਖਾ ਦੇ ਪ੍ਰਧਾਨ ਬਲਬੀਰ ਸਿੰਘ ਬੀਰੂ ਤੇ ਗੱਲਾ ਮਜ਼ਦੂਰ ਯੂਨੀਅਨ ਦੇ ਵਾਈਸ ਪ੍ਰਧਾਨ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ ਸੈਕੜੇ ਮਜਦੂਰਾਂ ਨੇ ਇਸ ਦਾਣਾ ਮੰਡੀ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਅਤੇ ਟਰੈਫਿਕ ਬੰਦ ਕਰ ਦਿੱਤਾ ਅਤੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਜੇਕਰ ਜਲਦੀ ਤੋ ਜਲਦੀ ਇਹਨਾ ਗਰੀਬ ਮਜਦੂਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਡਿਪਟੀ ਕਮਿਸ਼ਨਰ ਲੁਧਿਆਣਾ ਦਾ ਦਫਤਰ ਘੇਰਨਗੇ। ਇਹਨਾ ਮਜਦੂਰ ਆਗੂਆਂ ਨੇ ਦੱਸਿਆ ਕਿ ਵਿਜੀਲੈਂਸ ਵਲੋ 12 ਦੇ ਕਰੀਬ ਸ਼ੈਲਰਾਂ ਖਿਲਾਫ ਕਾਰਵਾਈ ਦਾ ਵਿਗੁਲ ਵਜਾਇਆ ਹੈ ਜਿਸ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਕਿ ਇਸ ਦਾਣਾ ਮੰਡੀ ਵਿੱਚੋਂ ਲਿਫਟਿੰਗ ਬੰਦ ਹੈ ਜਿਸ ਕਰਕੇ ਉਹਨਾਂ ਨੂੰ ਹਾਲੇ ਹੋਰ ਬਹੁਤ ਦਿਨ ਇਸ ਦਾਣਾ ਮੰਡੀ ਚ ਬੈਠਣਾ ਪਵੇਗਾ ਅਤੇ ਬਿਨਾ ਵਜ੍ਹਾ ਉਹਨਾਂ ਸਿਰ ਮਜਦੂਰਾਂ ਦੀਆਂ ਦਿਹਾੜੀਆਂ ਪੈ ਰਹੀਆਂ ਹਨ। ਇਹਨਾ ਗਰੀਬ ਮਜਦੂਰਾਂ ਨੇ ਦੱਸਿਆ ਕਿ ਹਰ ਰੋਜ ਜਿੱਥੇ ਉਹਨਾਂ ਨੂੰ ਬਿਨਾਂ ਵਜ੍ਹਾ ਮਜਦੂਰਾਂ ਦੀਆਂ ਦਿਹਾੜੀਆਂ ਭਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਥੇ ਉਹਨਾਂ ਨੂੰ ਹਰ ਰੋਜ ਇਹਨਾ ਵਿਹਲੇ ਬੈਠੇ ਮਜਦੂਰਾਂ ਦਾ ਰੋਟੀ ਦਾ ਖਰਚਾ ਵੀ ਉਹ ਭਰ ਰਹੇ ਹਨ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਸਵੰਤ ਸਿੰਘ,ਬਾਬੂ ਸਿੰਘ ,ਵਰਿੰਦਰ ਸਿੰਘ ਅਤੇ ਸੈਕਟਰੀ ਸੋਹਣ ਸਿੰਘ ਅਤੇ ਆੜ੍ਹਤੀ ਮੱਘਰ ਸਿੰਘ ਬੜੈਚ,ਰਿਖੀ ਰਾਮ ਦਵਾਰਕਾ ਦਾਸ,ਜਗਦੀਸ਼ ਸਿੰਘ ਜੱਗੀ ਆੜ੍ਹਤੀ,ਮੁਨੀਸ਼ ਮਿੱਤਲ ਆੜ੍ਹਤੀ,ਲਲਿਤ ਕੁਮਾਰ ਆੜ੍ਹਤੀ,ਰਮੇਸ਼ ਕੁਮਾਰ ਸਾਗਰ ਆੜ੍ਹਤੀ,ਜਿੰਦਲ ਟਰੇਦਿੰਗ ਕੰਪਨੀ ਅਤੇ ਆੜ੍ਹਤੀ ਵਿਮਲ ਬਾਂਸਲ ਆਦਿ ਤੋ ਇਲਾਵਾ ਗੱਲਾ ਮਜ਼ਦੂਰ ਯੂਨੀਅਨ ਦੇ ਮੋਹਨ ਸ਼ਰਮਾਂ,ਬਲਜਿੰਦਰ ਸਿੰਘ,ਤਰਸੇਮ ਲਾਲ,ਮੁਕੇਸ਼ ਕੁਮਾਰ,ਰਾਮੇਸ਼ ਪਾਸਵਾਨ, ਹਰੀ ਓਮ ਅਤੇ ਯੂਵਾਸ ਕੁਮਾਰ ਆਦਿ ਨੇ ਮੌਜੂਦਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।