ਖੇਤੀਬਾੜੀ ਖਪਤਕਾਰ 22 ਤੋਂ 31 ਤੱਕ ਲੋਡ ਵਧਾ ਸਕਦੇ ਹਨ-ਐਕਸੀਅਨ ਜਗਰਾਉਂ

ਹੋਰ ਪਿੰਡਾਂ ਵਿੱਚ ਲੱਗਣ ਵਾਲੇ 'ਸੁਵਿਧਾ ਕੈਂਪ' ਸਬੰਧੀ ਸਮਾਂ-ਸਾਰਨੀ ਜਾਰੀ

ਜਗਰਾਓਂ,  ਜੁਲਾਈ 2019 ( ਮਨਜਿੰਦਰ ਗਿੱਲ)-

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖੇਤੀਬਾੜੀ ਵਾਲੇ ਖਪਤਕਾਰਾਂ ਦੀਆਂ ਮੋਟਰਾਂ ਦਾ ਲੋਡ ਵਧਾਉਣ ਲਈ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ਅਨੁਸਾਰ ਬਿਜਲੀ ਵਿਭਾਗ ਦੇ ਜਗਰਾਉਂ ਮੰਡਲ ਅਧੀਨ 22 ਜੁਲਾਈ ਤੋਂ 31 ਜੁਲਾਈ ਤੱਕ ਲੱਗਣ ਵਾਲੇ ਹੋਰ 'ਸੁਵਿਧਾ ਕੈਂਪ' ਸਬੰਧੀ ਨਵੀਂ ਸਮਾਂ ਸਾਰਣੀ ਜਾਰੀ ਕਰ ਦਿੱਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਐਕਸੀਅਨ ਜਗਰਾਉਂ ਇੰਜ:ਗੁਰਮਨਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ 22 ਜੁਲਾਈ ਨੂੰ ਮਲਕ, ਚੀਮਨਾਂ, ਅਲੀਗੜ੍ਹ ਆਦਿ ਪਿੰਡਾਂ ਦਾ ਕੈਂਪ ਪਿੰਡ ਮਲਕ ਵਿਖੇ, 23 ਜੁਲਾਈ ਨੂੰ ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ, ਸ਼ੇਖਦੌਲਤ, ਸਵੱਦੀ ਖੁਰਦ, ਤੱਪੜ ਆਦਿ ਪਿੰਡਾਂ ਦਾ ਕੈਂਪ ਪਿੰਡ ਸ਼ੇਰਪੁਰ ਕਲਾਂ ਵਿਖੇ, 24 ਜੁਲਾਈ ਨੂੰ ਪੱਬੀਆਂ, ਕੋਠੇ ਹਾਂਸ, ਚੌਕੀਮਾਨ, ਸੋਹੀਆਂ ਆਦਿ ਪਿੰਡਾਂ ਦਾ ਕੈਂਪ ਪਿੰਡ ਪੱਬੀਆਂ ਵਿਖੇ, 25 ਜੁਲਾਈ ਨੂੰ ਜੰਡੀ, ਸੰਗਤਪੁਰਾ, ਰਸੂਲਪੁਰ, ਬੁਜਰਗ, ਭੈਣੀ ਅਰਾਈਆਂ ਆਦਿ ਪਿੰਡਾਂ ਦਾ ਕੈਂਪ ਪਿੰਡ ਜੰਡੀ ਵਿਖੇ, 26 ਜੁਲਾਈ ਨੂੰ ਲੀਲਾਂ, ਸਦਰਪੁਰਾ, ਬੰਗਸੀਪੁਰਾ ਆਦਿ ਪਿੰਡਾਂ ਦਾ ਕੈਂਪ ਪਿੰਡ ਲੀਲਾਂ ਵਿਖੇ, 29 ਜੁਲਾਈ ਨੂੰ ਗਾਲਿਬ ਕਲਾਂ, ਗਾਲਿਬ ਖੁਰਦ, ਅਮਰਗੜ੍ਹ ਕਲੇਰ ਆਦਿ ਪਿੰਡਾਂ ਦਾ ਕੈਂਪ ਪਿੰਡ ਗਾਲਿਬ ਕਲਾਂ ਵਿਖੇ, 30 ਜੁਲਾਈ ਨੂੰ ਰਾਊਵਾਲ, ਖੁਦਾਈ ਚੱਕ, ਗੋਰਸੀਆਂ ਮੱਖਣ, ਕੋਟਮਾਨ, ਧੋਥੜ, ਗੋਰਸੀਆਂ ਖਾਨ ਮੁਹੰਮਦ, ਸ਼ੇਖਕੁਤਬ ਆਦਿ ਪਿੰਡਾਂ ਦਾ ਕੈਂਪ ਪਿੰਡ ਰਾਊਵਾਲ ਵਿਖੇ ਅਤੇ 31 ਜੁਲਾਈ ਨੂੰ ਗਗੜਾ, ਕੋਠੇ ਪੋਨਾਂ, ਬੀੜ ਗਗੜਾ, ਬੀੜ ਅਖਾੜਾ ਆਦਿ ਪਿੰਡਾਂ ਦਾ ਕੈਂਪ ਪਿੰਡ ਗਗੜਾ ਵਿਖੇ ਲਗਾਇਆ ਜਾਵੇਗਾ। ਇੰਜ:ਗੁਰਮਨਪ੍ਰੀਤ ਸਿੰਘ ਸੋਮਲ ਨੇ ਹੋਰ ਦੱਸਿਆ ਕਿ ਇਹ ਸੁਵਿਧਾ ਕੈਂਪ ਸਵੇਰੇ 10 ਤੋਂ ਸ਼ੁਰੂ ਹੋਣਗੇ ਅਤੇ ਲੋਡ ਵਧਾਉਣ ਦੇ ਚਾਹਵਾਨ ਖਪਤਕਾਰ ਪਿੰਡ ਦੀ ਪੰਚਾਇਤ ਤੋਂ ਟਿਊਬਵੈਲ ਕੁਨੈਕਸ਼ਨ ਦੀ ਵਰਤੋਂ ਜਾਂ ਮਾਲਕੀ ਸਬੰਧੀ ਸਰਟੀਫਿਕੇਟ, ਬਿਨੈਕਾਰ ਖਪਤਕਾਰ ਦੀ ਪਾਸਪੋਰਟ ਸਾਈਜ਼ ਫੋਟੋ, ਬਿਨੈਕਾਰ ਦੀ ਸ਼ਨਾਖਤ ਸਬੰਧੀ ਸਬੂਤ, ਟਿਊਬਵੈਲ ਕੁਨੈਕਸ਼ਨ ਦੀ ਪਾਸਬੁੱਕ ਅਤੇ ਲੋਡ ਵਾਧੇ ਲਈ ਟੈਸਟ ਰਿਪੋਰਟ ਨਾਲ ਲੈਕੇ ਆਉਣ। ਇੰਜ: ਸੋਮਲ ਨੇ ਹੋਰ ਦੱਸਿਆ ਕਿ ਇਹਨਾਂ ਸੁਵਿਧਾ ਕੈਂਪਾ ਮੌਕੇ ਖਪਤਕਾਰਾਂ ਨੂੰ ਹੋਰ ਲੋੜੀਂਦੇ ਫਾਰਮ ਅਤੇ ਅੰਡਰਟੇਕਿੰਗ ਆਦਿ ਮੌਕੇ 'ਤੇ ਹੀ ਮੁਹੱਈਆ ਕਰਵਾ ਦਿੱਤੇ ਜਾਣਗੇ ਅਤੇ ਜੇਕਰ ਕਿਸੇ ਖਪਤਕਾਰ ਨੂੰ ਇਸ ਸਬੰਧੀ ਕੋਈ ਹੋਰ ਜਾਣਕਾਰੀ ਦੀ ਲੋੜ ਹੋਵੇ ਤਾਂ ਉਹ ਆਪਣੇ ਏਰੀਏ ਦੇ ਉਪ ਮੰਡਲ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ।