ਪਿੰਡ ਗਾਲਿਬ ਰਣ ਸਿੰਘ 'ਚ ਤੀਆਂ ਦਾ ਤਿਉਹਾਰ ਮਨਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਦੇ ਅਮੀਰ ਸੱਭਿਆਚਰਕ ਵਿਰਸੇ ਨੂੰ ਜਿਊਦਾ ਰੱਖਣ ਲਈ ਪਿੰਡ ਗਾਲਿਬ ਰਣ ਸਿੰਘ ਵਿਖੇ ਸਰਪੰਚ ਪਰਮਜੀਤ ਦੀ ਅਗਵਾਈ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਤੀਆਂ ਦੇ ਤਿਉਹਾਰ ਦਾ ਰਸਮੀ ਉਦਘਾਟਨ ਸਰਪੰਚ ਜਗਦੀਸ਼ ਚੰਦ,ਪੰਚ ਹਰਮਿੰਦਰ ਸਿੰਘ,ਪੰਚ ਨਿਰਮਲ ਸਿੰਘ,ਪੰਚ ਰਾਜਵੀਰ ਕੌਰ,ਪੰਚ ਸੁਰਿੰਦਰਜੀਤ ਕੌਰ,ਪੰਚ ਬਲਜੀਤ ਕੌਰ ਨੇ ਸਾਂਝੇ ਤੌਰ ਤੇ ਮਿਠਾਈ ਵੰਡ ਕੇ ਕੀਤਾ।ਇਸ ਤੀਆਂ ਵਿੱਚ ਪਿੰਡ ਦੀਆਂ 400 ਤੋ ਵੱਧ ਪੱੁਜੀਆਂ ਔਰਤਾਂ ਨੇ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦਾ ਪਹਿਰਾਵ ਪਾ ਕੇ ਪੰਜਾਬ ਦੇ ਅਮੀਰ ਸੱਭਿਆਵਾਰ ਦੀ ਝਲਕ ਪੇਸ਼ ਕੀਤੀ ਅਤੇ ਘੋੜੀਆਂ ਅਤੇ ਸੁਹਾਗ ਗਾਏ।ਇਸ ਮੌਕੇ ਔਰਤਾਂ ਵਲੋ ਪੁਰਤਾਨ ਬੋਲੀਆਂ ਪਾਈਆਂ।ਇਸ ਮੌਕੇ ਸਰਪੰਚ ਪਰਮਜੀਤ ਨੇ ਕਿਹਾ ਕਿ ਅਜਿਹੇ ਤਿਉਹਾਰ ਵੱਧ-ਚੜ੍ਹ ਕੇ ਮੁਨਾਉਣੇ ਚਾਹੀਦੇ ਹਨ ਤਾਂ ਜੋ ਕੋ ਅਜੋਕੀ ਪੀੜ੍ਹੀ ਨੂੰ ਸਾਡੇ ਪੁਰਾਣੇ ਸੱਭਿਆਚਾਰ ਵਾਰੇ ਪਤਾ ਲੱਗ ਸਕੇ।ਤੀਆਂ ਵਿੱਚ ਕੁੜੀਆਂ ਨੇ ਨੱਚ-ਟੱਪ ਕੇ ਧਮਾਲ ਪਾਈ।ਇਸ ਸਮੇ ਕਮਲਜੀਤ ਕੌਰ,ਪਰਮਲ ਦੇਵੀ,ਬਲਵਿੰਦਰ ਕੌਰ,ਰਾਣੀ,ਬਲਜੀਤ ਕੌਰ,ਮਨਜੀਤ ਕੌਰ,ਜਸਵੀਰ ਕੌਰ,ਰਣਜੀਤ ਕੌਰ ਆਦਿ ਹਾਜ਼ਰ ਸਨ।