ਪ੍ਰਬੱੁਧ ਭਾਰਤ ਫਾਊਡੇਸ਼ਨ ਵਲੋ ਡਾ.ਅੰਬੇਡਕਰ ਦੀ ਜੀਵਨੀ ਤੇ ਪੇਪਰ ਲਏ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ,ਐਵਨ ਮਹਿਰਾ)ਪ੍ਰਬੱੁਧ ਭਾਰਤ ਫਾਉਡੇਸਨ ਜੋ ਪਿਛਲੇ ਲੰਬੇ ਸਮੇ ਜਿੱਥੇ ਸਮਾਜ ਸੇਵੀ ਕਾਰਜ ਕਰਨ ਦੇ ਨਾਲ ਭਾਰਤ ਰਤਨ ਸਵਿਧਾਨ ਦੇ ਨਿਰਮਾਤਾ ਡਾ.ਭੀਮ ਰਾੳ ਅੰਬੇਡਕਰ ਦੀ ਵਿਚਾਰਧਾਰਾ ਨੂੰ ਘਰ-ਘਰ ਪੰਚਾਉਣ ਦਾ ਯਤਨ ਕਰਦੀ ਆ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਂ.ਮਨਜੀਤ ਸਿੰਘ ਲੀਲਾਂ ਨੇ ਦੱਸਿਆ ਕਿ ਪ੍ਰਬੱੁਧ ਭਾਰਤ ਫਾਊਡੇਸ਼ਨ ਜਿਥੇ ਪੜਨ ਵਾਲੇ ਗਰੀਬ ਬੱਚਿਆਂ ਦੀ ਹਰ ਤਰ੍ਹਾਂ ਦੀ ਮੱਦਦ ਕਰ ਰਹੀ ਹੈ ਉੱਥੇ ਪੜਾਈ ਦੇ ਨਾਲ-ਨਾਲ ਬੱਚਿਆਂ ਦੇ ਜਰਨਲ ਨੌਲਜ ਚ' ਵਾਧਾ ਕਰਨ ਲਈ ਵੱਖ-ਵੱਖ ਸਕੂਲਾਂ ਦੇ ਵਿਿਦਆਰਥੀਆਂ ਦੇ ਮੁਕਾਬਲੇ ਵੀ ਕਰਵਾਏ ਜਾਦੇ ਹਨ ਇਸ ਲੜੀ ਦੇ ਤਹਿਤ ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਵੀ ਜਿਥੇ ਪੰਜਾਬ ਦੇ ਹੋਰਨਾਂ ਸਕੂਲਾਂ ਚ' 12ਵਾਂ ਪੁਸਤਕ ਕੰਪੀਟੀਸ਼ਨ ਮਕਾਬਲਾ ਕਰਵਾਇਆ ਗਿਆ ਉਥੇ ਪਿੰਡ ਬੰਗਸੀਪੁਰਾ ਦੇ ਸਰਕਾਰੀ ਹਾਈ ਸਕੂਲ ਵਿਖੇ ਵੀ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਚ' ਬੱਚਿਆਂ ਨੇ ਭਾਗ ਲਿਆ।ਉਹਨਾਂ ਦੱਸਿਆ ਕਿ ਪਜੀਸ਼ਨਾਂ ਲੈਣ ਵਾਲੇ ਵਿਿਦਆਰਥੀਆ ਨੂੰ ਨਗਦ ਇਨਾਮ ਸਮੇਤ ਪ੍ਰਸੰਸਾ ਪੱਤਰ ਵੀ ਦਿੱਤੇ ਗਏ ਇਸ ਸਮੇ ਸਕੂਲ ਮੱੁਖੀ ਮੈਡਮ ਮਨਪ੍ਰੀਤ ਕੌਰ,ਮਾ.ਸੁਖਦੇਵ ਸਿੰਗ ਹਾਜ਼ਰ ਸਨ।