You are here

ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਾਸਤੇ ਜੱਥੇਦਾਰ ਤੋਤਾ ਸਿੰਘ ਵਲੋਂ 2 ਲੱਖ ਰੁਪਏ ਦੀ ਸਹਾਇਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੇ ਸਮਰਪਿਤ ਪਿੰਡ ਪੰਡੋਰੀ ਅਰਾਈਆਂ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਆਲੀਸਾਨ ਬਿਲਡਿੰਗ ਦਾ ਲੈਂਟਰ ਪਾਇਆ ਗਿਆ।ਹੈਂਡ ਗ੍ਰੰਥੀ ਭਾਈ ਗੁਰਚਰਨ ਸਿੰਘ ਨੇ ਅਰਦਾਸ ਕੀਤੀ ਅਤੇ ਬਾਬਾ ਮੰਗਾ ਸਿੰਘ ਹਜ਼ੂਰ ਸਾਹਿਬ ਵਾਲਿਆ ਨੇ 200 ਬੋਰੀਆਂ ਸੀਮਿੰਟ ਦੀਆਂ ਸੇਵਾ 'ਚ ਦਿੱਤੀਆਂ।ਸਾਬਕਾ ਮੰਤਰੀ ਅਤੇ ਹਲਕਾ ਧਰਮਕੋਟ ਦੇ ਅਕਾਲੀ ਦੇ ਅਕਾਲੀ ਆਗੂ ਜੱਥੇਦਾਰ ਤੋਤਾ ਸਿੰਘ ਨੇ ਗੁਰਦੁਆਰਾ ਸਾਹਿਬ ਨੂੰ 2 ਲੱਖ ਰੁਪਾਏ ਸਹਾਇਤਾ ਦਿੱਤੀ।ਜਿਸ ਵਿਚ ਇਕ 1ਲੱਖ ਰੁਪਾਏ ਸ੍ਰੋਮਣੀ ਕਮੇਟੀ ਤੋਂ ਚੈੱਕ ਪ੍ਰਾਪਤ ਕੀਤਾ ਜ਼ਿਲ੍ਹਾਂ ਮੋਗਾ ਦੇ ਸਮਾਜ ਸੇਵੀ ਸੁਖਚੈਨ ਸਿੰਘ ਚੈਨਾ ਪੰਡੋਰੀ ਆਰਾਈਆਂ ਨੇ 100 ਬੋਰੀ ਸੀਮਿੰਟ ਅਤੇ ਹੋਰ ਬਣਦੀ ਸਹਾਇਤੀ।ਸ੍ਰੋਮਣੀ ਅਕਾਲੀ ਦਲ ਮੈਂਬਰ ਮੀਤ ਪ੍ਰਧਾਨ ਗਰਮੇਲ ਸਿੰਘ ਸਿੱਧੂ ,ਰਜਿੰੰਦਰ ਸਿੰਘ,ਪੀ.ਏ ਜੱਥੇਦਾਰ ਤੋਤਾ ਸਿੰਘ ,ਗੁਰਜਿੰਦਰ ਸਿੰਘ ਪੁੱਪੂ ਪ੍ਰਧਾਨ ਟਰੱਕ ਯੂਨੀਅਨ ਧਰਮਕੋਟ ,ਚੈਅਰਮੈਂਨ ਕਿੱਕਰ ਸਿੰਘ ਆਦਿ ਸੱਜਣਾਂ ਨੇ ਵੱਧ-ਚੜ੍ਹੇ ਕਿ ਸਹਿਯੋਗ ਦਿੱਤਾ ਅਕਾਲੀ ਆਗੂ ਸੁਖਚੈਨ ਸਿੰਘ ਚੈਨਾ ਨੇ ਦੱਸਿਆ ਕਿ ਉਹ ਜੱਥੁਦਾਰ ਤੋਤਾ ਸਿੰਘ ਤੋਂ ਜੋ ਵੀ ਗੁਰਦੁਆਰਾ ਸਾਹਿਬ ਵਾਸਤੇ ਵੱਧ-ਤੋਂ-ਵੱਧ ਮਦਦ ਲੈਣ ਗਏ ਕਿਉਂਕਿ ਦੋ ਲੱਖ ਰੁਪਏ ਦੀ ਸਹਾਇਤਾ ਲੈਣੀ ਵੀ ਸੁਖਚੈਨ ਸਿੰਘ ਚੈਨਾ ਦੀ ਹਿੰਮਤ ਸਦਕਾ ਹੀ ਪ੍ਰਾਪਤ ਹੋਈ ਹੈ।