ਬਾਬਾ ਨਿਰਮਲ ਸਿੰਘ ਜੀ ਦੀ 30ਵੀ ਸਾਲਾਨਾ ਬਰਸੀ ਤੇ ਆਖਰੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ,ਬਾਬਾ ਜੀ ਦੀ ਬਰਸੀ ਤੇ ਸਾਬਾਕਾ ਮੰਤਰੀ ਦਾਖਾ ਪੁਹੰਚੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਜਲ ਪ੍ਰਵਾਹ ਅਸਥਾਨ ਨਾਨਕਸਰ ਠਾਠ ਕੰਨੀਆਂ ਸਾਹਿਬ ਵਿਖੇ ਮੱੁਖ ਸ੍ਰਪਰਸਤ ਬਾਬਾ ਚਰਨ ਸਿੰਘ ਦੀ ਅਗਵਾਈ ਹੇਠ ਬਾਬਾ ਨਿਰਮਲ ਸਿੰਘ ਜੀ ਦੀ 30ਵੀ ਬਰਸੀ ਨੂੰ ਸਮਰਪਿਤ 9 ਰੋਜ਼ਾ ਧਾਰਮਿਕ ਸਮਾਗਮਾਂ ਨੂੰ ਸਮਰਪਿਤ ਸ੍ਰੀ ਆਖੰਡ ਪਾਠਾਂ ਦੀ ਚੌਥੀ ਲੜੀ ਦੇ ਭੋਗ ਪਾਏ ਗਏ।ਅਰਦਾਸ ਠਾਠ ਸ਼ੇਰਪੁਰ ਕਲਾਂ ਅਤੇ ਠਾਠ ਕੰਨੀਆਂ ਸਾਹਿਬ ਦੇ ਮੱੁਖ ਸੇਵਦਾਰ ਭਾਈ ਸਰਬਜੀਤ ਸਿੰਘ ਨੇ ਕੀਤੀ।ਇਸ ਸਮੇ ਬਾਬਾ ਚਰਨ ਸਿੰਘ ਜੀ ਨੇ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਲਵ ਲੱਗਕੇ ਸਿੱਖੀ ਗ੍ਰਹਿਣ ਕਰਨ ਅਤੇ ਗੁਰੂਆਂ ਵਲੋ ਦੱਸੇ ਮਾਰਗ ਤੇ ਚੱਲਣ ਦੀ ਅਪੀਲ ਕੀਤੀ।ਇਸ ਸਮੇ ਮਾਲਵਾ ਯੂਨੀਅਨ ਪੈ੍ਰਸ ਦੇ ਪ੍ਰਧਾਨ ਅਤੇ ਸਨੀਅਰ ਪੱਤਰਕਾਰ ਹੀਰੋ ਕਿਸ਼ਨਪਰਾ ਵਿਸ਼ੇਸ਼ ਤੋਰ ਪੁਹੰਚੇ।ਇਸ ਮੌਕੇ ਸਾਬਾਕਾ ਮੰਤਰੀ ਪੰਜਾਬ ਮਲਕੀਤ ਸਿੰਘ ਦਾਖਾ,ਗਾਲਿਬ ਰਣ ਸਿੰਘ ਦੇ ਸਰਪੰਚ ਜਗਦੀਸ਼ ਸ਼ਰਮਾ,ਕੌਪਰਿਟ ਸੁਸਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਮੈਂਬਰ ਹਰਮਿੰਦਰ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਪੱਤਰਕਾਰ ਕੁਲਵਿੰਦਰ ਸਿੰਘ ਚੰਦੀ ਨੂੰ ਕੰਨੀਆਂ ਠਾਠ ਦੇ ਮੱੁਖ ਸੇਵਦਾਰਾਂ ਵਲੋ ਸਿਰੋਪੇ ਪਾ ਕੇ ਸਨਮਾਨ ਦਿੱੱਤਾ ਗਿਆ।ਇਸ ਸਮੇ ਵੱਡੀਆਂ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ