ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਐਨ.ਸੀ.ਸੀ. ਇੰਨਰੋਲਮੈਂਟ ਕੈਂਪ

ਜਗਰਾਉ 4 ਮਈ (ਅਮਿਤਖੰਨਾ)ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਐਨ.ਸੀ.ਸੀ. ਦੇ ਇੰਨਚਾਰਜ ਏ.ਐਨ.ਓ ਅਮਨਦੀਪ ਸਿੰਘ ਦੀ ਅਗਵਾਈ ਅਧੀਨ ਇੰਨਰੋਲਮੈਂਟ ਕੈਂਪ ਦੌਰਾਨ ਨਵੇਂ ਬੱਚਿਆਂ ਦੀ ਭਰਤੀ ਕੀਤੀ ਗਈ। ਜਿਸ ਵਿਚ ਉਹਨਾਂ ਦੀ ਸਰੀਰਕ ਤੌਰ ਤੇ ਫਿੱਟਨੈਸ ਦੇਖੀ ਗਈ ਤੇ ਉਹਨਾਂ ਨੂੰ ਐਨ.ਸੀ.ਸੀ. ਬਾਰੇ ਬਾਹਰੋ ਆਏ ਆਰਮੀ ਅਫ਼ਸਰ ਵੱਲੋਂ ਦੱਸਿਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਨੂੰ ਭਰਤੀ ਹੋਣ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਐਨ.ਸੀ.ਸੀ ਸਾਡੇ ਅੰਦਰ ਅਨੁਸ਼ਾਸਨ ਦੀ ਉਹ ਜਗਦੀ ਜੋਤ ਹੈ ਜਿਸਦੇ ਚਾਨਣ ਨਾਲ ਅਸੀਂ ਸਮਾਜ ਦੇ ਹਨੇਰੇ ਨੂੰ ਦੂਰ ਕਰ ਦਿੰਦੇ ਹਾਂ। ਬੱਚੇ ਆਪਣੀ ਇਸ ਮਿਹਨਤ ਸਦਕਾ ਦੇਸ਼ ਦੇ ਫੌਜੀ ਜਵਾਨ ਬਣ ਕੇ ਆਪਣੇ ਦੇਸ਼ ਦੀ ਰੱਖਿਆ ਕਰਕੇ ਆਪਣਾ ਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਦੇ ਹਨ। ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਹੁੰਦੀ ਹੈ ਹਰ ਇੱਕ ਵਿਿਦਆਰਥੀ ਨੂੰ ਉਸਦੇ ਮਿੱਥੇ ਹੋਏ ਟੀਚੇ ਤੇ ਪਹੁੰਚਾਇਆ ਜਾ ਸਕੇ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ।