ਜਗਰਾਉਂ, ਸਤੰਬਰ 2019 -( ਮਨਜਿੰਦਰ ਗਿੱਲ )- ਨਰਕ ਭਰੀ ਜ਼ਿੰਦਗੀ ਜਿਉਂ ਰਹੇ ਗੋਲਡਨ ਬਾਗ਼ ਵਾਰਡ ਨੰਬਰ 2 ਨਿਵਾਸੀ ਥੱਕ ਹਾਰ ਕੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਨਗਰ ਕੌਸਲ ਦੇ ਗੇਟ ਅੱਗੇ ਬੈਠਣ ਲਈ ਮਜ਼ਬੂਰ ਹੋਏ । ਇਸ ਧਰਨੇ 'ਚ ਵਿਧਾਨ ਸਭਾ ਪੰਜਾਬ ਦੇ ਵਿਰੋਧੀ ਧਿਰ ਦੇ ਡਿਪਟੀੇ ਆਗੂ ਸਰਵਜੀਤ ਕੌਰ ਮਾਣੰੂਕੇ ਵੀ ਸ਼ਾਮਿਲ ਸਨ । ਕਰੀਬ ਤਿੰਨ ਘੰਟਿਆਂ ਤੋਂ ਬਾਅਦ ਤਹਿਸੀਲਦਾਰ ਨਵਦੀਪ ਸਿੰਘ ਨੇ ਧਰਨੇ ਵਾਲੀ ਥਾਂ 'ਤੇ ਪਹੁੰਚ ਕੇ ਧਰਨਾ ਚੁਕਾਇਆ । ਇਸ ਦੌਰਾਨ ਨਗਰ ਕੌਾਸਲ ਦੇ ਪ੍ਰਧਾਨ ਚਰਨਜੀਤ ਕੌਰ ਕਲਿਆਣ ਨੇ ਮੁਹੱਲਾ ਨਿਵਾਸੀਆਂ ਨਾਲ ਵਾਅਦਾ ਕੀਤਾ ਕਿ 3 ਸਤੰਬਰ 2019 ਨੂੰ ਮੁਹੱਲੇ ਦੇ ਰੁਕੇ ਹੋਏ ਕੰਮ ਨੂੰ ਚਾਲੂ ਕਰਵਾ ਦਿੱਤਾ ਜਾਵੇਗਾ । ਇਲਾਕਾ ਨਿਵਾਸੀਆਂ ਦੇ ਦੱਸਣ ਅਨੁਸਾਰ ਗੋਲਡਨ ਬਾਗ਼ ਅੰਦਰ ਹੋਣ ਵਾਲੇ ਵਿਕਾਸ ਕਾਰਜਾਂ ਦਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਤਿੰਨ ਵਾਰ ਉਦਘਾਟਨ ਕਰਨ ਦੇ ਬਾਵਜੂਦ ਕੰਮ ਅਧੂਰੇ ਪਏ ਹਨ । ਜਿਕਰਯੋਗ ਹੈ ਕਿ ਵਿਧਾਨ ਸਭਾ ਦੇ ਵਿਰੋਧੀ ਧਿਰ ਦੇੇ ਡਿਪਟੀ ਆਗੂ ਸਰਵਜੀਤ ਕੌਰ ਮਾਣੂਕੇ ਜੋ ਹਲਕਾ ਜਗਰਾਉਂ ਦੇ ਵਿਧਾਇਕ ਹਨ ਵੀ ਇਸ ਮੁਹੱਲੇ ਦੇ ਵੀ ਨਿਵਾਸੀ ਹਨ । ਇਸ ਮੌਕੇ ਲੋਕਾਂ ਨੇ ਨਗਰ ਕੌਾਸਲ ਵਿਰੁੱਧ ਨਾਅਰੇਬਾਜੀ ਵੀ ਕੀਤੀ । ਨਗਰ ਕੌਾਸਲ ਨੂੰ ਚਿਤਾਵਨੀ ਦਿੰਦਿਆਂ ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਵਾਅਦੇ ਅਨੁਸਾਰ ਕੰਮ ਸ਼ੁਰੂ ਨਾ ਕਰਵਾਇਆ ਤਾਂ ਮਹੁੱਲਾ ਨਿਵਸੀ 3 ਸਤੰਬਰ 2019 ਨੂੰ ਕਮੇਟੀ ਗੇਟ ਦੀ ਥਾਂ ਕਮੇਟੀ ਸਾਹਮਣੇ ਸੜਕ ਦੇ ਵਿਚਕਾਰ ਧਰਨਾ ਦੇਣ ਗਏ । ਆਵਾਜਾਈ ਵਿਚ ਪੈਣ ਵਾਲੇ ਵਿਘਨ ਦਾ ਜ਼ਿੰਮੇਵਾਰ ਪ੍ਰਸ਼ਾਸਨ 'ਤੇ ਸੱਤਾਧਾਰੀ ਧਿਰ ਹੋਵੇਗੀ । ਵਿਧਾਇਕਾ ਸਰਵਜੀਤ ਕੌਰ ਮਾਣੰੂਕੇ, ਪ੍ਰਧਾਨ ਅਵਤਾਰ ਸਿੰਘ, ਦੇਵੀ ਦਿਆਲ ਸ਼ਰਮਾ, ਗਗਨਦੀਪ ਕੌਰ ਆਦਿ ਨੇ ਕਿਹਾ ਕਿ ਮੁਹੱਲਾ ਨਿਵਾਸੀ ਅਨੇਕਾਂ ਵਾਰ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਕਮੇਟੀ ਅੰਦਰ ਸੱਤਾਧਾਰੀ ਧਿਰ ਤੇ ਅਧਿਕਾਰੀਆਂ ਨੂੰ ਮਿਲਦੇ ਰਹੇ । ਜਲਦ ਹੀ ਕੰਮ ਸ਼ੁਰੂ ਕਰਵਾਇਆ ਜਾਵੇਗਾ ਦਾ ਵਾਅਦਾ ਤਾਂ ਹੁੰਦਾ ਰਿਹਾ ਪਰ ਇਹ ਸਭ ਕੁਝ ਲਾਰੇ ਤੋਂ ਅੱਗੇ ਨਹੀਂ ਵੱਧ ਸਕਿਆ । ਇਸ ਮੌਕੇ ਜਗਦੀਸ਼ ਸਿੰਘ, ਅਮਰਜੀਤ ਕੌਰ, ਇੰਦਰਜੀਤ ਸਿੰਘ, ਪਿਸ਼ੋਰਾ ਸਿੰਘ, ਕੁਲਦੀਪ ਕੌਰ, ਸੁਖਵਿੰਦਰ ਕੌਰ, ਕੁਲਵਿੰਦਰ ਕੌਰ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ ।