ਜੁਗਿੰਦਰ ਸਿੰਘ ਰਾਮਗੜ੍ਹ ਭੁੱਲਰ ਦੀ ਮ੍ਰਿਤਕ ਦੇਹ ਖੋਜ਼ ਕਾਰਜਾਂ ਲਈ ਹਸਪਤਾਲ ਨੂੰ ਦਾਨ

"ਤੇਰੇ ਹੱਡ ਨਾਂ ਕਿਸੇ ਕੰਮ ਆਉਣੇ ਪਸ਼ੂਆਂ ਦੇ ਹੱਡ ਵਿਕਦੇ"-ਤਰਕਸ਼ੀਲ ਆਗੂ

ਜਗਰਾਓ -(ਇਕਬਾਲ ਸਿੰਘ ਰਸੂਰਪੁਰ)-

ਬੀਤੇ ਦਿਨੀ ਜੋਗਿੰਦਰ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਪਿੰਡ ਰਾਮਗੜ੍ਹ ਭੁੱਲਰ ਦੀ ਇੱਛਾ ਮੁਤਾਬਕ ਉਨਾਂ ਦੀ ਮੋਤ ਉਪਰੰਤ ਉਨਾਂ ਦੇ ਮਿਰਤਕ ਸਰੀਰ ਨੂੰ ਖੋਜ ਕਾਰਜ਼ਾਂ ਲਈ ਕਰਿਸ਼ਚੀਅਨ ਮੈਡੀਕਲ ਕਾਲਜ (ਸੀ ਐਮ ਸੀ ) ਦੇ ਅਟਾਨਮੀ ਵਿਭਾਗ ਨੂੰ ਸਪੁਰਦ ਕੀਤਾ ਗਿਆ ਹੈ। ਇਸ ਸਬੰਧੀ ਤਰਕਸ਼ੀਲ ਆਗੂ ਮਾਸਟਰ ਸੁਰਜੀਤ ਦੌਧਰ ਅਤੇ ਕਮਲਜੀਤ ਬੁੱਜਗਰ ਨੇ ਦੱਸਿਆ ਕਿ ਰਵਾਇਤੀ ਧਾਰਮਿਕ ਸੋਚ ਦੇ ਉਲਟ ਮਿਰਤਕ ਦੇ ਪਰਿਵਾਰ ਅਤੇ ਵਿਸ਼ੇਸ ਤੌਰ ਤੇ ਮਿਰਤਕ ਦੇ ਬੇਟੇ ਅਜਮੇਰ ਸਿੰਘ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਜਗਰਾਉਂ ਦੇ ਸਹਿਯੋਗ ਨਾਲ  ਜਿਥੇ ਮਿਰਤਕ ਦੀ ਇੱਛਾ ਪੂਰੀ ਕੀਤੀ ਹੈ, ਉਥੇ ਡਾਕਟਰੀ ਖੋਜ ਕਾਰਜ ਵਿੱਚ ਲੱਗੇ ਵਿਦਿਆਰਥੀਆਂ ਦੀ ਜੋਗਿੰਦਰ ਸਿੰਘ ਦੇ ਮਰਨ ਤੋਂ ਬਾਦ ਵੀ ਸਹਾਇਤਾ ਕੀਤੀ। ਤਰਕਸ਼ੀਲ ਆਗੂਆਂ ਨੇ ਇਹ ਵੀ ਕਿਹਾ ਇਸ ਰਸਮ ਅੱਗੇ ਉਹ ਰਵਾਈਤੀ ਕਹਾਵਤ ਖੋਖਲੀ ਸਿੱਧ ਹੋ ਰਹੀ ਕਿ "ਤੇਰੇ ਹੱਡ ਨਾਂ ਕਿਸੇ ਕੰਮ ਆਉਣੇ ਪਸ਼ੂਆਂ ਦੇ ਹੱਡ ਵਿਕਦੇ"। ਜੋਗਿੰਦਰ ਦੀ ਮਿਰਤਕ ਦੇਹ ਸੌਂਪਣ ਸਮੇਂ ਹਾਜ਼ਰ ਪਿੰਡ ਦੇ ਮੋਹਤਵਰਾਂ, ਤਰਕਸ਼ੀਲ ਆਗੂਆਂ ਤੇ ਰਿਸ਼ਤੇਦਾਰਾਂ ਨੇ ਇਸ ਨਿਵੇਕਲੇ ਕਾਰਜ਼ ਲਈ ਪਰਿਵਾਰ ਦੇ ਹੌਂਸਲੇ ਦੀ ਸ਼ਲਾਘਾ ਕੀਤੀ ਹੈ।