ਸਿੱਧਵਾਂ ਬੇਟ(ਜਸਮੇਲ ਗਾਲਿਬ)ਦੇਸ਼ ਵਿੱਚ ਵਿਕਾਸਪੁਰਸ਼,ਗ੍ਰਾਟਾਂ ਦੇ ਜਾਦੂਗਰ ਦੇ ਨਾਂ ਨਾਲ ਜਾਣੇ ਜਾਂਦੇ ਹਲਕਾ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਸ.ਮਨਪ੍ਰੀਤ ਸਿੰਘ ਇਯਾਲੀ ਨੂੰ ਹਲਕਾ ਦਾਖਾ ਦੇ ਵੋਟਰਾਂ ਨੇ ਇਸ ਵਾਰ ਹੋਣ ਵਾਲੀ ਜ਼ਿਮਨੀ ਚੋਣ ਵਿੱਚ ਵਿਧਾਇਕ ਬਣਾਉਣ ਦਾ ਮਨ ਬਣਾ ਲਿਆ ਹੈ।ਕਿਉਂਕਿ ਇਯਾਲੀ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਵੱਖ-ਵੱਖ ਅਹੁਦਿਆ ਤੇ ਰਹਿ ਕੇ ਪੂਰੀ ਇਮਾਨਦਾਰੀ,ਨਿਰਪੱਖਤਾ ਨਾਲ ਹਲਕੇ ਦਾ ਵਿਕਾਸ ਕੀਤਾ ਹੈ।ਇਸ ਲਈ ਅੱਜ ਵੀ ਲੋਕ ਉਨ੍ਹਾਂ ਨੂੰ ਵਿਕਾਸ ਪੁਰਸ਼ ਗ੍ਰਾਟਾਂ ਦਾ ਜਾਦੂਗਰ ਕਹਿ ਕੇ ਸੰਬੋਧਨ ਕਰਦੇ ਹਨ ਅਤੇ ਉਹਨਾਂ ਵੱਲੋਂ ਕਰਾਏ ਵਿਕਾਸ ਕਾਰਜਾਂ ਨੂੰ ਯਾਦ ਕਰਦੇ ਹਨ।2017 ਦੀਆਂ ਲੰਘੀਆ ਵਿਧਾਨ ਸਭਾ ਚੋਣਾ ਦੌਰਾਨ ਪੈਰਾਸ਼ੂਟ ਰਾਹੀਂ ਉੱਤਰੇ ਆਮ ਆਦਮੀ ਪਾਰਟੀ ਦੇ ਬਾਹਰੀ ਉਮੀਦਵਾਰ ਸ.ਫੁਲਕਾ ਨੇ ਜੋ ਹਲਕੇ ਦੇ ਵੋਟਰਾਂ ਨਾਲ ਵਿਸ਼ਵਾਸਘਾਤ ਕੀਤਾ ਉਸ ਨੂੰ ਲੋਕ ਭੁਲਾ ਨਹੀਂ ਸਕਦੇ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਆਗੂ ਸਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਸਾਂਝੇ ਤੌਰ ਤੇ ਕੀਤੇ। ਉਨ੍ਹਾਂ ਕਿਹਾ ਕਿ ਹਲਕੇ ਦੇ ਵੋਟਰਾਂ ਨੇ ਸ.ਇਯਾਲੀ ਨੂੰ ਆਪਣਾ ਵਿਧਾਇਕ ਮੰਨ ਲਿਆ ਹੈ ।ਜਿਸ ਦਾ ਐਲਾਨ 24 ਅਕੂਤਬਰ ਨੂੰ ਹੋ ਜਾਵੇਗਾ।