ਕਰੋਨਾ ਵਾਇਰਸ ਦੇ ਸ਼ੱਕੀ 2 ਜਾਣਿਆਂ ਦੀਆ ਰਿਪੋਰਟਾਂ ਆਈਆਂ ਨੈਗੇਟਿਵ

ਬਰਨਾਲਾ ,ਅਪ੍ਰੈਲ 2020-(ਗੁਰਸੇਵਕ ਸਿੰਘ ਸੋਹੀ)-

 ਪਿੰਡ ਬੀਹਲਾ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਉਨ੍ਹਾਂ ਦੇ 2 ਮੈਬਰਾਂ ਨੂੰ ਕਰੋਨਾ ਵਾਇਰਸ ਦਾ ਸੱਕ ਦੂਰ ਕਰਨ ਦੇ ਲਈ ਸੈਂਪਲ ਲੈ ਕੇ ਜਾਂਚ ਲਈ ਪਟਿਆਲਾ ਰਜਿੰਦਰਾ ਹਸਪਤਾਲ ਭੇਜ ਦਿੱਤੇ ਸੀ। ਅੱਜ ਉੱਨ੍ਹਾਂ ਦੀ ਰਿਪ੍ਰੋਟ ਨੈਗਟਿਵ ਆ ਗਈ ਹੈ। ਸਿਹਤ ਵਿਭਾਗ ਦੇ ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਸਿਹਤ ਵਿਭਾਗ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਜਿੰਦਰ ਸਿੰਘ ਆਂਡਲੂ ਦੀ ਅਗਵਾਈ ਵਿੱਚ ਜੋ ਕਿ ਸੀ ਐੱਚ ਸੀ ਮਹਿਲ ਕਲਾਂ ਦੇ ਹਨ। ਪਿੰਡ ਬੀਹਲਾ ਦੇ ਜਗਦੀਪ ਸਿੰਘ ਪੁੱਤਰ ਗੁਰਬਚਨ ਸਿੰਘ,ਹਰਪਾਲ ਕੌਰ ਪਤਨੀ ਜਗਦੀਪ ਸਿੰਘ ਦੇ ਕਰੋਨਾ ਵਾਇਰਸ ਸਬੰਧੀ ਦੁਬਾਰਾ ਜੋ ਸੈਂਪਲ ਲਏ ਸੀ ਉਹ ਨੈਗਟਿਵ ਆ ਗਏ ਹਨ। ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਘਰ ਤੋਂ ਇਕਾਂਤਵਾਸ ਦਾ ਪੋਸਟਰ ਲਾ ਦਿੱਤਾ ਹੈ। ਸਿਹਤ ਵਿਭਾਗ ਦੇ ਹੈਲਥ ਇੰਸਪੈਕਟਰ ਗੁਰਮੇਲ ਸਿੰਘ ਢਿੱਲੋਂ, ਰਾਜ ਸਿੰਘ ਸਿਹਤ ਕਰਮਚਾਰੀ ਅਤੇ ਪਿੰਡ ਬੀਹਲਾ ਦੇ ਸਰਪੰਚ ਕਿਰਨਜੀਤ ਸਿੰਘ ਮਿੰਟੂ ਵੱਲੋਂ ਪਰਿਵਾਰ ਨੂੰ ਸੁਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਜਿੰਨਾ ਵੀ ਹੋ ਸਕੇ ਬਗੈਰ ਕੰਮਾਂ ਕਾਰਾਂ ਤੋਂ ਗੁਰੇਜ਼ ਕਰਦੇ ਹੋਏ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ।