ਮਜ਼ਦੂਰਾਂ ਵੱਲੋਂ ਪਿੰਡ ਹਮੀਦੀ ਗੁੰਮਟੀ ਸਹਿਜੜਾ ਨਿਹਾਲੂਵਾਲ ਵਿਖੇ ਖ਼ਾਲੀ ਭਾਂਡੇ ਖੜਕਾ ਕੇ ਸਰਕਾਰ ਵਿਰੁੱਧ ਰੋਸ ਪ੍ਰਦਸ਼ਨ ਕੀਤੇ।

 ਸਾਨੂੰ ਸਰਕਾਰ ਦੇ ਭਾਸ਼ਣਾਂ ਦੀ ਲੋੜ ਨਹੀਂ ਰਾਸ਼ਨ ਦੇ ਖਾਤਿਆਂ ਵਿੱਚ ਪੈਸੇ ਪਾਓ 

 ਕੀਤੇ ਕੰਮ ਦੇ ਬਕਾਏ ਤੁਰੰਤ ਜਾਰੀ ਕਰੋ 

ਮਜ਼ਦੂਰਾਂ ਦੇ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਪਏ ਹੋਣ ਕਰਕੇ ਮਜ਼ਦੂਰਾਂ ਦੀ ਹਾਲਤ ਲਗਾਤਾਰ ਖਰਾਬ - ਕਾਮਰੇਡ ਹਮੀਦੀ...ਕਾਮਰੇਡ ਗੁੰਮਟੀ..ਕਾਮਰੇਡ ਨਿਹਾਲੂਵਾਲ

 ਮਹਿਲ ਕਲਾਂ/ਬਰਨਾਲਾ,ਅਪ੍ਰੈਲ 2020 - ( ਗੁਰਸੇਵਕ ਸਿੰਘ ਸੋਹੀ)-

 ਸੀ ਪੀ ਐਮ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਚੰਦ ਸਿੰਘ ਚੋਪੜਾ ਦੀ ਅਗਵਾਈ ਹੇਠ ਪਿੰਡ ਹਮੀਦੀ ਗੁੰਮਟੀ ਸਹਿਜੜਾ ਨਿਹਾਲੂਵਾਲ ਵਿਖੇ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਖਾਲੀ ਭਾਂਡੇ ਖੜਕਾ ਕੇ ਭਾਸ਼ਣ ਦੇਣ ਦੀ ਬਜਾਏ ਮੁਫ਼ਤ ਰਾਸ਼ਨ ਦੇਣ ਅਤੇ 7500 ਰੁਪਏ ਪ੍ਰਤੀ ਮਹੀਨਾ ਤਿੰਨ ਮਹੀਨਿਆਂ ਦਾ ਮਾਣ ਭੱਤਾ ਜਾਰੀ ਕਰਨ ਅਤੇ ਮਨਰੇਗਾ ਮਜ਼ਦੂਰਾਂ ਦੇ ਪਿਛਲੇ ਸਮੇਂ ਕੀਤੇ ਕੰਮ ਦੇ ਬਕਾਏ ਦੀ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਇਸ ਮੌਕੇ ਕੁੱਲ ਹਿੰਦ ਖੇਤ ਮਜ਼ਦੂਰ ਮਜ਼ਦੂਰ ਯੂਨੀਅਨ ਤਹਿਸੀਲ ਬਰਨਾਲਾ ਦੇ ਪ੍ਰਧਾਨ ਕਾਮਰੇਡ ਅਮਰ ਸਿੰਘ ਹਮੀਦੀ ਮਨਰੇਗਾ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਕਾਮਰੇਡ ਪਰਮਜੀਤ ਕੌਰ ਗੁੰਮਟੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਬਲਵੰਤ ਸਿੰਘ ਨਿਹਾਲੂਵਾਲ ਜ਼ਿਲ੍ਹਾ ਕਮੇਟੀ ਮੈਂਬਰ ਕਾਮਰੇਡ ਜਗਸੀਰ ਸਿੰਘ ਸਹਿਜੜਾ ਨੇ ਕਿਹਾ ਕਿ ਸੰਸਾਰ ਭਰ ਵਿੱਚ ਕਰੋਨਾ ਵਾਇਰਸ ਚੱਲ ਰਹੇ ਕਰੂਪ ਦੇ ਮੱਦੇਨਜ਼ਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲਾਕਡਾਊਨ ਤੇ ਕਰਫੂ ਦੇ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਮਜ਼ਦੂਰਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਰਕੇ ਮਜ਼ਦੂਰ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਕਿਉਂਕਿ ਸਰਕਾਰਾਂ ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਨ ਦੀ ਬਜਾਏ ਸਿਰਫ ਭਾਰਤ ਨਾਲ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ ਉਨ੍ਹਾਂ ਕਿਹਾ ਕਿ ਗਰੀਬਾਂ ਤੇ ਮਜ਼ਦੂਰਾਂ ਨੂੰ ਅੱਜ ਸਰਕਾਰ ਦੇ ਭਾਸ਼ਨਾਂ ਦੀ ਲੋੜ ਨਹੀਂ ਰਾਸ਼ਨ ਦਿਓ ਗਰੀਬਾਂ ਦੇ ਖਾਤਿਆਂ ਵਿੱਚ 7500 ਰੁਪਏ ਪ੍ਰਤੀ ਮਹੀਨਾ ਤਿੰਨ ਮਹੀਨਿਆਂ ਦਾ ਪੈਸਾ ਖਾਤਿਆਂ ਵਿੱਚ ਪਾਓ ਅਨਾਜ ਦੀ ਸਪਲਾਈ ਬਿਲਕੁੱਲ ਮੁਫ਼ਤ ਦਿੱਤੀ ਜਾਵੇ ਕਰੋਨਾ ਦੇ ਸਰਵੇ ਕਰਵਾ ਕੇ ਮਜ਼ਦੂਰਾਂ ਤੇ ਕਿਸਾਨਾਂ ਦੇ ਟੈਸਟ ਮੁਫਤ ਕੀਤੇ ਜਾਣ ਪਿੰਡਾਂ ਅੰਦਰ ਰਾਸ਼ਨ ਚੁਣੇ ਹੋਏ ਨੁਮਾਇੰਦਿਆਂ ਦੀ ਬਜਾਏ ਸਰਕਾਰੀ ਅਧਿਕਾਰੀ ਖ਼ੁਦ ਕਰਨ ਕਣਕ ਦੀ ਕਟਾਈ ਅਤੇ ਸਾਂਭ ਸੰਭਾਲ ਦਾ ਮੌਕਾ ਦਿੱਤਾ ਜਾਵੇ ਮਨਰੇਗਾ ਮਜ਼ਦੂਰਾਂ ਦੇ ਪਿਛਲੇ ਸਮੇਂ ਕੀਤੇ ਕੰਮਾਂ ਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ ਇਸ ਮੌਕੇ ਕਾਮਰੇਡ ਸੁਰਜੀਤ ਸਿੰਘ ਗੁੰਮਟੀ ਪਿਆਰਾ ਸਿੰਘ ਕਾਮਰੇਡ ਗੁਰਚਰਨ ਸਿੰਘ ਜੱਗਾ ਸਿੰਘ ਹਾਕਮ ਸਿੰਘ ਬਲਦੇਵ ਕੌਰ ਜਸਵੀਰ ਕੌਰ ਹਰਪ੍ਰੀਤ ਹਰਪ੍ਰੀਤ ਕੌਰ ਸੁਖਵਿੰਦਰ ਕੌਰ ਅਮਰਜੀਤ ਕੌਰ ਆਦਿ ਵੀ ਹਾਜ਼ਰ ਸਨ