ਕਈ ਮਹੀਨਿਆਂ ਦੇ ਇਕਾਂਤਵਾਸ ਤੋਂ ਬਾਦ ਅੱਜ ਨਵਜੋਤ ਸਿੱਧੂ ਕਾਂਗਰਸ ਦੀ ਸਟੇਜ ਤੇ ਨਜ਼ਰ ਆਏ

ਹਿਮਾਚਲ ਸਰਕਾਰ ਸੇਬ 'ਤੇ MSP ਦੇ ਸਕਦੀ ਐ ਤਾਂ ਪੰਜਾਬ ਸਰਕਾਰ ਕਿਉਂ ਨਹੀਂ - ਸਿੱਧੂ

ਬੱਧਨੀ ਕਲਾਂ/ਮੋਗਾ, ਅਕਤੂਬਰ 2020 -(ਬਲਬੀਰ ਸਿੰਘ ਬਾਠ)- ਅੱਜ ਕਈ ਮਹੀਨਿਆਂ ਦਾ ਇਕਾਂਤਵਾਸ ਕਟਨ ਤੋਂ ਬਾਦ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਤੇ ਆਪਣੇ ਪੁਰਾਣੇ ਸਾਥੀਆਂ ਨਾਲ ਸਟੇਜ ਸਾਂਝੀ ਕਰਦੇ ਰੈਲੀ ਨੂੰ ਸੰਬੋਧਨ ਹੁੰਦੀਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਹੈ। ਕਿਸਾਨਾਂ ਖ਼ਿਲਾਫ਼ ਕੋਈ ਵੀ ਕਦਮ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਿੱਧੂ ਨੇ ਪੰਜਾਬ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਿਆ। ਸਿੱਧੂ ਨੇ ਕਿਹਾ ਕਿ ਜਦ ਹਿਮਾਚਲ ਦੀ ਸਰਕਾਰ ਸੇਬ 'ਤੇ ਐੱਮਐੱਸਪੀ ਦੇ ਸਕਦੀ ਹੈ ਤਾਂ ਪੰਜਾਬ ਸਰਕਾਰ ਆਪਣੀ ਐੱਮਐੱਸਪੀ ਕਿਉਂ ਨਹੀਂ ਦੇ ਸਕਦੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਦਾਲਾਂ ਤੇ ਤੇਲ ਇੰਪੋਰਟ ਕਰਦਾ ਹੈ। ਕਿਸਾਨ ਉਸ ਨੂੰ ਕਿਉਂ ਨਹੀਂ ਬੀਜ ਸਕਦਾ। ਮੰਚ ਤੋਂ ਸਿੱਧੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਰਾਹੁਲ, ਫਿਰ ਜਾਖੜ ਤੇ ਹਰੀਸ਼ ਰਾਵਤ ਤੋਂ ਬਾਅਦ ਕੈਪਟਨ ਦਾ ਨਾਂ ਲਿਆ। ਸਿੱਧੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਸਵਾਬਲੰਬੀ ਬਣਨਾ ਪਵੇਗਾ। ਸਿੱਧੂ ਜਦੋਂ ਬੋਲ ਰਹੇ ਸਨ ਤਾਂ ਕਾਂਗਰਸ ਲੀਡਰ ਥੋੜ੍ਹੇ ਅਸਹਿਜ ਹੋ ਗਈ। ਜਿਸ 'ਤੇ ਹਰੀਸ਼ ਰਾਵਤ ਆਪਣੀ ਸੀਟ ਤੋਂ ਉਠੇ ਤੇ ਬਾਅਦ 'ਚ ਸਿੱਧੂ ਨੇ ਆਪਣਾ ਭਾਸ਼ਨ ਖ਼ਤਮ ਕੀਤਾ, ਉਦੋਂ ਰਾਵਤ ਆਪਣੀ ਸੀਟ 'ਤੇ ਬੈਠੇ।