ਪੱਤਰਕਾਰ ਬਲਵਿੰਦਰ ਸਿੰਘ ਗਰੇਵਾਲ ਦੀ ਯਾਦ 'ਚ ਸਨਮਾਨ ਸਮਾਗਮ ਅਤੇ ਸੈਮੀਨਾਰ ਪੰਜਾਬੀ ਬੋਲੀ ਨੂੰ ਸਮਰਪਿਤ Video

ਜਗਰਾਉਂ, ਲੁਧਿਆਣਾ,ਸਤੰਬਰ 2019 -(ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ)-

ਬਲਵਿੰਦਰ ਸਿੰਘ ਗਰੇਵਾਲ ਯਾਦਗਾਰੀ ਟਰੱਸਟ ਜਗਰਾਉਂ ਤੇ ਪ੍ਰੈਸ ਕਲੱਬ ਜਗਰਾਉਂ ਵਲੋਂ ਮਰਹੂਮ ਪੱਤਰਕਾਰ ਬਲਵਿੰਦਰ ਸਿੰਘ ਗਰੇਵਾਲ ਦੀ ਯਾਦ 'ਚ ਕਰਵਾਇਆ ਸਨਮਾਨ ਸਮਾਗਮ ਅਤੇ ਸੈਮੀਨਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋ ਨਿਬੜਿਆ | ਇਸ ਮੌਕੇ ਸਮੂਹ ਬੁਲਾਰਿਆਂ ਨੇ ਪਹਿਲਾਂ ਤੇ ਮੌਜੂਦਾ ਸਮੇਂ 'ਚ ਪੰਜਾਬੀ ਮਾਂ ਬੋਲੀ ਪ੍ਰਤੀ ਬਹੁਤੇ ਲੋਕਾਂ ਦੀ ਅਪਣਾਈ ਮਤਰੇਈ ਸੋਚ ਦਾ ਖੁੱਲ ਕੇ ਵਿਰੋਧ ਹੀ ਨਹੀਂ ਕੀਤਾ ਸਗੋਂ ਅਜਿਹੀਆਂ ਵਿਰੋਧੀ ਸੁਰਾਂ ਦਾ ਡਟ ਕੇ ਮੁਕਾਬਲਾ ਕਰਨ ਦਾ ਤਹੱਈਆ ਵੀ ਕੀਤਾ ਗਿਆ | ਜੀ.ਐਚ.ਜੀ. ਅਕੈਡਮੀ ਜਗਰਾਉਂ ਵਿਖੇ ਕਰਵਾਏ ਸਮਾਗਮ 'ਚ ਡਾ: ਹਰਦਿਆਲ ਸਿੰਘ ਸੈਂਭੀ, ਪੱਤਰਕਾਰ ਤੇ ਸਾਹਿਤਕਾਰ ਭਗਵਾਨ ਢਿੱਲੋਂ, ਡੀ.ਪੀ.ਆਰ.ਓ. ਲੁਧਿਆਣਾ ਪ੍ਰਭਦੀਪ ਸਿੰਘ ਨੱਥੋਵਾਲ, 100 ਵਾਰ ਖ਼ੂਨਦਾਨ ਕਰਨ ਵਾਲੇ ਮਹਾਂਦਾਨੀ ਐਡਵੋਕੇਟ ਰਘਬੀਰ ਸਿੰਘ ਤੂਰ, ਪਿੰਡ ਜਨੇਤਪੁਰਾ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਕਰਨ ਵਾਲੀ ਯੂਥ ਵੈੱਲਫੇਅਰ ਸੁਸਾਇਟੀ ਜਨੇਤਪੁਰਾ ਦੇ ਨੌਜਵਾਨ ਆਗੂਆਂ ਤੇ ਮਾਂ ਬੋਲੀ ਪੰਜਾਬੀ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਮੋਹ ਰੱਖਣ ਵਾਲੇ ਪ੍ਰੇਮੀ ਪ੍ਰੋ: ਪੰਡਤ ਰਾਓ ਧਰੇਨਵਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤਿ ਕੀਤਾ ਗਿਆ | ਪ੍ਰੋ: ਪੰਡਤ ਰਾਓ ਧਰੇਨਵਰ ਨੇ ਕਿਹਾ ਕਿ ਜੋ ਲੋਕ ਹੁਣ ਤੱਕ ਪੰਜਾਬੀ ਜ਼ੁਬਾਨ ਦੀਆਂ ਪੱਕੀਆਂ ਖਾਂਦੇ ਰਹੇ ਹਨ, ਉਹ ਅੱਜ ਮਾਂ ਬੋਲੀ ਪੰਜਾਬੀ ਦੇ ਉਲਟ ਬੋਲ ਰਹੇ ਹਨ ਤਾਂ ਇਸ ਨਾਲ ਉਸ ਦੇ ਹੀ ਨਹੀਂਾ ਸਮੂਹ ਪੰਜਾਬੀਆਂ ਤੇ ਇਸ ਭਾਸ਼ਾ ਨਾਲ ਪਿਆਰ ਕਰਨ ਵਾਲਿਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ | ਪ੍ਰੋ: ਪੰਡਤ ਰਾਓ ਧਰੇਨਵਰ ਨੇ ਕਿਹਾ ਕਿ ਗੁਰਦਾਸ ਮਾਨ ਦੇ ਘਰ ਅੱਗੇ ਪੰਜਾਬੀ ਦਾ ਬੋਰਡ ਲੈ ਕੇ ਜਾਵਾਂਗਾ | ਲੇਖਕ ਗੁਰਪ੍ਰੀਤ ਸਿੰਘ ਮੰਡਿਆਣੀ ਨੇ ਵੀ ਮੀਡੀਏ ਦੀ ਭੂਮਿਕਾ ਤੇ ਚਣੌਤੀਆਂ ਦੇ ਮਾਂ ਬੋਲੀ ਪੰਜਾਬੀ ਦੇ ਹੱਕ 'ਚ ਵਿਸਥਾਰ ਨਾਲ ਵਿਚਾਰ ਰੱਖੇ | ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਮਾਂ ਬੋਲੀ ਪੰਜਾਬੀ ਦੇ ਹੱਕ 'ਚ ਸਮੁੱਚੇ ਪੰਜਾਬੀਆਂ ਨੂੰ ਡਟਣ ਦਾ ਸੱਦਾ ਦਿੱਤਾ | ਸਾਬਕਾ ਰਾਜ ਮੰਤਰੀ ਮਲਕੀਤ ਸਿੰਘ ਦਾਖਾ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਚੇਅਰਮੈਨ ਹਰਸੁਰਿੰਦਰ ਸਿੰਘ ਗਿੱਲ ਨੇ ਵੀ ਬਲਵਿੰਦਰ ਸਿੰਘ ਗਰੇਵਾਲ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਅੇਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਐਡਵੋਕੇਟ ਅਮਰਜੋਤ ਸਿੰਘ, ਅੇਡਵੋਕੇਟ ਸੰਦੀਪ ਗੁਪਤਾ, ਡਾਇਰੈਕਟਰ ਅਮਰਜੀਤ ਸਿੰਘ ਰਸੂਲਪੁਰ, ਪਰਮਿੰਦਰ ਸਿੰਘ ਸਿੱਧੂ, ਮਾਸਟਰ ਕਰਮਜੀਤ ਸਿੰਘ, ਪ੍ਰਭਜੀਤ ਸਿੰਘ ਸੋਹੀ, ਰਾਜਦੀਪ ਸਿੰਘ ਤੂਰ, ਗੁਰਜੀਤ ਸਿੰਘ ਸਹੋਤਾ, ਪ੍ਰੋ: ਕਰਮ ਸਿੰਘ ਸੰਧੂ, ਗੁਰਦੀਪ ਮਾਣਕੂ, ਗਾਇਕ ਜੋਤੀ ਗਿੱਲ, ਹਰਵਿੰਦਰ ਸਿੰਘ ਭੁੱਲਰ, ਮੇਜਰ ਸਿੰਘ ਭੁੱਲਰ, ਅਜੀਤ ਪਿਆਸਾ, ਮਾ: ਰਣਜੀਤ ਸਿੰਘ, ਪ੍ਰੋ: ਗੁਰਮੀਤ ਸਿੰਘ ਪੋਨਾ, ਬਲਜੀਤ ਸਿੰਘ ਰਸੂਲਪੁਰ, ਮਹਿੰਦਰ ਸਿੰਘ ਬੱਸੀਆਂ, ਨੰਬਰਦਾਰ ਹਰਚਰਨ ਸਿੰਘ ਤੂਰ, ਪ੍ਰਮਿੰਦਰ ਸਿੰਘ ਚਾਹਲ, ਧਰਮਿੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ |