ਮਨਰੇਗਾ ਕਾਮਿਆਂ ਨੂੰ ਪੰਚਾਇਤ ਖਿਲਾਫ ਭੜਕਾਇਆ ਜਾ ਰਿਹਾ ਹੈ ਜਿਸਨੂੰ ਬਰਦਾਸਤ ਨਹੀ ਕੀਤਾ ਜਾਵੇਗਾ-ਸਰਪੰਚ ਗਾਲਿਬ

ਜਿਆਦਾਤਰ ਪੈਸਾ ਨਰੇਗਾ ਮਜਦੂਰਾਂ ਨੂੰ ਮਿਲ ਗਿਆ ਹੈ-

ਮਨੇਰਗਾ ਮਜਦੂਰਾਂ ਦਾ ਰਹਿੰਦਾ ਪੈਸਾ ਵੀ ਦਿਵਾਇਆ ਜਾਵੇਗਾ-

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਮਨਰੇਗਾ ਕਾਮਿਆਂ ਵਲੋ ਪਿੰਡ ਗਾਲਿਬ ਕਲਾਂ ਵਿਖੇ ਕੀਤੇ ਕੰਮ ਦਾ ਜਿਆਦਾਤਰ ਪੈਸਾ ਨਰੇਗਾ ਮਜਦੂਰਾਂ ਨੂੰ ਮਿਲ ਗਿਆ ਹੈ ਪਰ ਫਿਰ ਵੀ ਜੇਕਰ ਕਿਸੇ ਦਾ ਕੋਈ ਪੈਸਾ ਬਾਕੀ ਰਹਿੰਦਾ ਹੈ ਤਾਂ ਉਹ ਪਿੰਡ ਦੀ ਪੰਚਾਇਤ ਕੋਲ ਆਪਣਾ ਹਿਸਾਬ ਕਿਤਾਬ ਦੱਸ ਸਕਦਾ ਹੈ। ਇੰਨਾਂ ਸਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਨੇ ਕਰਦਿਆਂ ਕਿਹਾ ਕਿ ਪੰਚਾਇਤ ਨੇ ਮਾਰਚ ਮਹੀਨੇ ਆਪਣੇ ਚਾਰਜ ਸੰਭਾਲਦਿਆਂ ਹੀ ਪਾਰਟੀਬਾਜੀ ਤੋ ਉਪਰ ਉਠ ਕੇ ਕੇਵਲ ਪਿੰਡ ਦੇ ਵਿਕਾਸ ਤੇ ਤਰੱਕੀ ਨੂੰ ਸਮਰਪਿਤ ਭਾਵਨਾ ਨਾਲ ਪਿੰਡ ਦੇ ਗਰੀਬ ਪਰਿਵਾਰਾਂ ਦੇ ਲੋਕਾਂ ਨੂੰ ਮਨੇਰਗਾ ਸਕੀਮ ਤਹਿਤ ਪਿੰਡ ਦੇ ਛੱਪੜਾਂ ਦੀ ਸਫਾਈ,ਗਲੀਆਂ-ਨਾਲੀਆਂ ਦੀ ਸਫਾਈ ਅਤੇ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਲਗਾਉਣ ਤੋ ਇਲਾਵਾ ਹੋਰ ੳਨੇਕਾਂ ਕਾਰਜਾਂ ਵਿੱਚ ਲਗਾਕੇ ਕੰਮ ਦਿੱਤਾ ਗਿਆ। ਮਨੇਰਗਾ ਦੇ ਕੁਝ ਮਹੀਨੇ ਦਾ ਹਿਸਾਬ ਕਿਤਾਬ ਸਬੰਧਿਤ ਮਹਿਕਮੇ ਨੂੰ ਦਿੱਤਾ ਗਿਆ ਤੇ ਮਨੇਰਗਾ ਕਾਮਿਆਂ ਦੇ ਬੈਕ ਖਾਤਿਆਂ ਵਿੱਚ ਉਨ੍ਹਾਂ ਦਾ ਬਣਦਾ ਪੈਸਾ ਪਵਾਇਆ ਗਿਆ ਪਰ ਕੁਝ ਲੋਕਾਂ ਵੱਲੋ ਜਾਣ-ਬੱਝ ਕੇ ਮਨੇਰਗਾ ਕਾਮਿਆਂ ਨੂੰ ਪੰਚਾਇਤ ਖਿਲਾਫ ਭੜਕਾਇਆ ਜਾ ਰਿਹਾ ਹੈ ਜਿਸਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ।