ਸਰਕਾਰਾ ਦੇ ਵੱਡੇ-ਵੱਡੇ ਵਾਅਦੇ ਖੋਖਲੇ ਸਾਬਤ ਹੋਏ ਪਿੰਡ ਦੋਲੇਵਾਲ ਦੇ ਵਿਕਾਸ ਵਿੱਚ

ਮੋਗਾ,ਸਤੰਬਰ 2019 - (ਓਕਾਰ ਸਿੰਘ ਦੋਲੇਵਾਲ/ ਰਾਣਾ ਸੇਖਦੌਲਤ)-

ਤਹਿਸੀਲ ਧਰਮਕੌਟ ਜ਼ਿਲ੍ਹਾ ਮੋਗਾ ਦਾ ਪਿੰਡ ਦੋਲ਼ੇਵਾਲ ਦਾ ਵਿਕਾਸ ਦੇਖੀਆ ਤਾਂ ਲੋਕਾ ਦਾ ਕਹਿਣਾ ਹੈ ਕਿ ਸਰਕਾਰਾ ਦੇ ਵਾਅਦੇ ਕੀਤੇ ਖੋਖਲੇ ਸਾਬਤ ਹੋਣ ਲੱਗੇ।ਵਿਕਾਸ ਦੀ ਹਨੇਰੀ ਪਿੰਡ ਦੌਲੇਵਾਲ ਦੇ ਉਪਰ ਦੀ ਲੰਘ ਜਾਦੀ ਹੈ। ਸਰਕਾਰ ਕਾਂਗਰਸ ਦੀ ਹੋਵੇ ਜਾਂ ਅਕਾਲੀਆ ਦੀ ਲੇਕਨ ਸਾਡੇ ਪਿੰਡ ਦਾ ਵਿਕਾਸ ਉਥੇ ਹੀ ਖੜ੍ਹਾ ਹੈ ਗਲੀਆ ਤੇ ਨਾਲੀਆ ਦਾ ਪਾਣੀ ਸ਼ੜਕਾ ਤੇ ਸਵੀਵਿੰਗ ਪੁਲ ਵਾਂਗ ਨਜ਼ਰ ਆਉਂਦੀਆਂ ਹਨ। ਨਾਂ ਹੀ ਕੋਈ ਲੀਡਰ ਇਸ ਪਿੰਡ ਦੀ ਦੁੱਖ ਤਕਲੀਫ ਨੂੰ ਸਮਝ ਰਿਹਾ ਹੈ। ਪਿੰਡ ਵਾਲੇ ਇਕੱਠੇ ਹੋ ਕੇ ਕਈ ਲੀਡਰਾਂ ਕੋਲ ਵੀ ਗਏ। ਪਰ ਸਾਰਿਆ ਨੇ ਕੋਈ ਵੀ ਕੰਮ ਨਹੀ ਕੀਤਾ ਬਸ ਝੂਠਾ ਵਾਅਦਾ ਹੀ ਕੀਤਾ। ਸਰਪੰਚ ਦਾ ਕਹਿਣਾ ਹੈ ਕਿ ਮੈਂ ਖੁਦ ਕਾਂਗਰਸ ਪਾਰਟੀ ਦਾ ਸਰਪੰਚ ਹਾਂ ਲੇਕਨ ਸਾਡੇ ਪਿੰਡ ਦੇ ਵਿਕਾਸ ਲਈ ਸਰਕਾਰ ਕੋਈ ਵੱਡੀ ਗਰਾਂਟ ਨਹੀ ਦੇ ਰਹੀ ਉਸ ਦਾ ਕਹਿਣਾ ਹੈ ਕਿ ਵੋਟਾ ਆਉਣ ਤੋਂ ਪਹਿਲਾ ਇਹ ਸਾਰੀਆ ਪਾਰਟੀਆਂ ਵੱਡੇ-ਵੱਡੇ ਵਾਅਦੇ ਕਰ ਜਾਦੀਆਂ ਹਨ। ਪਰ ਜਦੋਂ ਵੋਟਾ ਪੈ ਜਾਦੀਆ ਹਨ ਇਹ ਸਾਡੇ ਪਿੰਡ ਦਾ ਨਾਂ ਵੀ ਭੁੱਲ ਜਾਦੀਆ ਹਨ। ਪਿੰਡ ਵਾਲਿਆ ਦਾ ਕਹਿਣਾ ਹੈ ਕਿ ਜੇ ਕਰ ਸਾਡੇ ਪਿੰਡ ਦਾ ਵਿਕਾਸ ਨਾ ਹੋਇਆ ਤਾਂ ਆਉਣ ਵਾਲੀਆ ਵੋਟਾਂ ਵਿੱਚ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰਾਗੇ।