ਪੰਜਾਬੀ ਲੇਖਕ ਸ੍ਵ:ਕੁਲਵੰਤ ਜਗਰਾਉਂ ਦੀ ਸੁਪਤਨੀ ਮਹਿੰਦਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਲੁਧਿਆਣਾ ਅਗਸਤ 2019 -( ਮਨਜਿੰਦਰ ਗਿੱਲ  )- ਪੰਜਾਬੀ ਲੇਖਕ, ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਤੇ ਆਗੂ ਰਹੇ ਸ੍ਵ: ਕੁਲਵੰਤ ਜਗਰਾਉਂ ਦੀ ਜੀਵਨ ਸਾਥਣ ਬੀਬੀ ਮਹਿੰਦਰ ਕੌਰ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਚਿਖਾ ਨੂੰ ਅਗਨੀ ਉਨ੍ਹਾਂ ਦੇ ਇਕਲੌਤੇ ਪੁੱਤਰ ਸ: ਨਵਜੋਤ ਸਿੰਘ ਜਗਰਾਉਂ ਐਕਸੀਅਨ ਬਾਗਬਾਨੀ  ਗਲਾਡਾ ਨੇ ਵਿਖਾਈ। 
ਸਰਦਾਰਨੀ ਮਹਿੰਦਰ ਕੌਰ ਆਪਣੇ ਪਿੱਛੇ ਇੱਕ ਪੁੱਤਰ ਨਵਜੋਤ ਸਿੰਘ ਤੇ ਧੀ ਪ੍ਰਿੰਸੀਪਲ ਨਵਕਿਰਨ ਕੌਰ ਮੋਹਾਲੀ ਦਾ ਭਰਿਆ ਪਰਿਵਾਰ ਛੱਡ ਗਏ ਹਨ। 
ਉਨ੍ਹਾਂ ਸਪੁੱਤਰ ਨਵਜੋਤ ਸਿੰਘ ਮੁਤਾਬਕ ਭੋਗ ਤੇ ਅੰਤਿਮ ਅਰਦਾਸ ਪਹਿਲੀ ਸਤੰਬਰ ਐਤਵਾਰ ਦੁਪਹਿਰ 12.30 ਵਜੇ ਤੋਂ ਡੇਢ ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਹੀਦ ਕਰਨੈਲ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ ਵਿਖੇ ਹੋਵੇਗੀ। 
ਅੰਤਿਮ ਯਾਤਰਾ ਵਿੱਚ ਸ਼ਾਮਿਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਡਾ: ਗੁਲਜ਼ਾਰ ਪੰਧੇਰ, ਦਰਸ਼ਨ ਸਿੰਘ ਮੱਕੜ, ਚਰਨਜੀਤ ਸਿੰਘ ਯੂ ਐੱਸ ਏ ਨੇ ਦੋਸ਼ਾਲਾ ਭੇਂਟ ਕਰਕੇ ਮਾਤਾ ਜੀ ਨੂੰ ਅੰਤਿਮ ਵਿਦਾਇਗੀ ਦਿੱਤੀ। ਨਵਜੋਤ ਦੇ ਪੀ ਏ ਯੂ ਚ ਸਹਿਪਾਠੀ ਰਹੇ ਕਣਕ ਵਿਗਿਆਨੀ ਡਾ:,ਰ ਸ ਸੋਹੂ ਤੇ ਹੋਰ ਵਿਗਿਆਨੀਆਂ ਤੋਂ ਇਲਾਵਾ ਗਲਾਡਾ ਅਤੇ ਗਮਾਡਾ ਦੇ ਸਟਾਫ ਤੋਂ ਬਿਨਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨੌਲੀ (ਮੋਹਾਲੀ) ਤੇ ਸਰਕਾਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਸਕੂਲ ਦਾ ਸਾਰਾ ਸਟਾਫ ਵੀ ਹਾਜ਼ਰ ਸੀ। ਗੁਰਭਜਨ ਗਿੱਲ ਨੇ ਕਿਹਾ ਸਤਿਕਾਰਤ ਭੈਣ ਜੀ ਮਹਿੰਦਰ ਕੌਰ ਦੇ ਚਲਾਣੇ ਨਾਲ ਸਾਡੇ ਪਰਿਵਾਰਾਂ ਲਈ ਇੱਕ ਚੰਗੇ ਯੁਗ ਦਾ ਖ਼ਾਤਮਾ ਹੋ ਗਿਆ ਹੈ।