ਹਠੂਰ 24 ਅਗਸਤ (ਨਛੱਤਰ ਸੰਧੂ)ਅੱਜ ਗੁਰੂ ਅਮਰਦਾਸ ਪਬਲਿਕ ਸਕੂਲ ਝੋਰੜਾ ਵਿਖੇ ਮਾਪੇ-ਅਧਿਆਪਕ ਮਿਲਣੀ ਮੌਕੇ ਸਕੂਲ ਦੇ ਵਿਿਦਆਰਥੀਆ ਵੱਲੋ ਅਧਿਆਪਕਾ ਦੀ ਸਹਾਇਤਾ ਦੇ ਨਾਲ ਸਾਇੰਸ,ਪੰਜਾਬੀ,ਮੈਥ,ਸਮਾਜਿਕ ਸਿੱਖਿਆ ਵਿਿਸਆ ਨਾਲ ਸੰਬੰਧਿਤ ਮਾਡਲ ਅਤੇ ਪ੍ਰੋਜੈਕਟ ਬਣਾਏ ਗਏ ਅਤੇ ਇਹਨਾ ਮਾਡਲਾ ਅਤੇ ਪ੍ਰੋਜੈਕਟਾ ਦੀ ਇੱਕ ਪ੍ਰਦਰਸਨੀ ਲਗਾਈ ਗਈ,ਜਿਸ ਵਿੱਚ ਵਿਿਦਆਰਥੀਆ ਨੂੰ ਸਾਇੰਸ ਵਿਸੇ ਨਾਲ ਸੰਬੰਧਿਤ ਸਾਹ ਪ੍ਰਣਾਲੀ,ਪਾਚਣ ਪ੍ਰਣਾਲੀ ਨਾਲ ਸੰਬੰਧਿਤ ਅਤੇ ਇਸੇ ਤਰਾ੍ਹ ਮੈਥ ਵਿਸੇ ਵਿੱਚ ਕੋਣ ਵੱਖ-ਵੱਖ ਅਕਾਰ ਜਿਵੇ ਸੋਲਰ ਸਿਸਟਮ,ਇਸੇ ਤਰਾ੍ਹ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਮਾਡਲ ਭਾਰਤੀ ਦੀ ਪਾਰਲੀਮੈਟ ਦਾ ਮਾਡਲ ਆਦਿ ਬਣਾਏ ਗਏ।ਇਸ ਮੋਕੇ ਤੇ ਵਿਿਦਆਰਥੀਆ ਦੇ ਮਾਪਿਆ ਨੇ ਬਹੁਤ ਹੀ ਉਤਸਾਹ ਨਾਲ ਇਸ ਪ੍ਰਦਰਸਨੀ ਵਿੱਚ ਭਾਗ ਲਿਆ ਅਤੇ ਬੱਚਿਆ ਵੱਲੋ ਕੀਤੇ ਗਏ ਕੰਮ ਦੀ ਭਰਪੂਰ ਸਲਾਘਾ ਕੀਤੀ।ਇਸ ਮੋਕੇ ਤੇ ਸਕੂਲ ਦੇ ਡਾਇਰੈਕਟਰ ਜੰਗ ਸਿੰਘ ਮਾਨ ਅਤੇ ਪ੍ਰਿੰਸੀਪਲ ਸਰਬਜੀਤ ਮਾਨ ਨੇ ਵਿਿਦਆਰਥੀਆ ਦੀ ਹੌਸਲਾ ਅਫਜਾਈ ਕੀਤੀ ਅਤੇ ਭਵਿੱਖ ਵਿੱਚ ਇਸੇ ਤਰਾ੍ਹ ਮਿਹਨਤ ਕਰਨ ਲਈ ਉਤਸਾਹਿਤ ਕੀਤਾ।ਇਸ ਮੋਕੇ ਤੇ ਸਕੂਲ ਦਾ ਸਮੂਹ ਸਟਾਫ ਕਰਮਜੀਤ ਸਿੰਘ,ਹਰਵਿੰਦਰ ਸਿੰਘ,ਪਰਮਿੰਦਰ ਸਿੰਘ,ਵਾਇਸ ਪ੍ਰਿੰਸੀਪਲ ਰਜਿੰਦਰ ਕੌਰ ਮਾਨ,ਰਣਜੀਤ ਕੌਰ,ਕਮਲਪ੍ਰੀਤ ਕੌਰ,ਖੁਸਦੀਪ ਕੌਰ,ਅਮਨਦੀਪ ਕੌਰ ਨੱਥੋਵਾਲ,ਸੰਦੀਪ ਕੌਰ,ਅਨੂਪ੍ਰੀਤ ਕੌਰ,ਕੁਲਦੀਪ ਕੌਰ,ਹਰਪੀ੍ਰਤ ਕੌਰ,ਅਮਨਦੀਪ ਕੌਰ ਬੋਪਾਰਾਏ ਆਦਿ ਸਕੂਲ ਦੇ ਸਟਾਫ ਮੈਬਰ ਹਾਜਰ ਸਨ।