ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਵਿਖੇ ‘ਮਾਖਨ ਚੋਰ ਮਟਕੀ ਫੋੜ’ ਦਿਵਸ ਤੇ ਵਿਸ਼ੇਸ਼

ਸਿੱਧਵਾਂ ਬੇਟ (ਜਗਰਾਂਉ) ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਅਸ਼ਟਮੀ ਦਾ ਤਿਉਹਾਰ ਨੰਨ੍ਹੇ – ਮੁੰਨ੍ਹੇ ਬੱਚਿਆਂ ਵੱਲੋਂ ਬੜੀ ਧੁਮ – ਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਨੂੰ ਮਨਾਉਣ ਲਈ ਨੰਨ੍ਹੇ – ਮੁੰਨ੍ਹੇ ਬੱਚੇ ਬਹੁਤ ਹੀ ਸੁੰਦਰ ‘ਰਾਧਾ’ ਅਤੇ ‘ਕ੍ਰਿਸ਼ਨ’ ਦੀਆਂ ਪੁਸ਼ਾਕਾਂ ਵਿੱਚ ਸਜ ਕੇ ਆਏ ਅਤੇ ਉਹ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ। ਇਸ ਮੌਕੇ ਪਿੰ੍ਰਸੀਪਲ ਮੈਡਮ ਮਿਿਸਜ਼ ਅਨੀਤਾ ਕੁਮਾਰੀ ਜੀ ਦੁਆਰਾ ਰੀਬਨ ਕੱਟਣ ਦੲ ਨਾਲ – ਨਾਲ ਆਰਤੀ ਕੀਤੀ ਗਈ ਬੱਚਿਆਂ ਨੂੰ ਦੱਸਿਆ ਗਿਆ ਕਿ ਇਸ ਦਿਨ ਸ਼੍ਰੀ ਕ੍ਰਿਸ਼ਨ ਜੀ ਨੇ ਅਵਤਾਰ ਲਿਆ ਅਤੇ ਉਨ੍ਹਾ ਦੇ ਜਨਮ ਦੀ ਖੁਸ਼ੀ ਵਿੱਚ ਹਰ ਸਾਲ ‘ਜਨਮ – ਅਸ਼ਟਮੀ’ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਉਪਰੰਤ ਜਨਮ ਅਸ਼ਟਮੀ ਦੇ ਤਿੳੇੁਹਾਰ ਨੂੰ ਮਨਾਉਣ ਲਈ ਨੰਨ੍ਹੇ – ਮੁੰਨ੍ਹੇ ਬੱਚਿਆਂ ਦੁਆਰਾ ‘ਮਟਕੀ ਤੋੜਨ’ ਦੀ ਰਸਮ ਕੀਤੀ ਗਈ। ਇਸ ਉਪਰੰਤ ਨੰਨ੍ਹੇ ਮੁੁੰਨੇ ਬੱਚਿਆਂ ਦੁਆਰਾ ਰਾਧੇ ਕ੍ਰਿਸ਼ਨਾ ਦੀ ਰਾਸ ਲੀਲਾ ਤੇ ਆਧਾਰਿਤ ਡਾਂਸ ਅਤੇ ਕੋਰਿਉਗ੍ਰਾਫੀ ਪੇਸ਼ ਕੀਤੀ ਗਈ। ਇਹ ਸਾਰਾ ਪ੍ਰੋਗਰਾਮ ਕੋਆਰਡੀਨੇਟਰ ਮੈਡਮ ਮਿਿਸਜ ਸਤਵਿੰਦਰਜੀਤ ਕੌਰ ਦੀ ਅਗਵਾਈ ਹੇਠ ਹੋਇਆ। ਅੰਤ ਵਿੱਚ ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ ਜੀ, ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ, ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸਨੀ ਅਰੋੜਾ ਜੀ, ਵੱਲੋਂ ਸਮੂਹ ਅਧਿਆਪਕਾਂ ਅਤੇ ਬੱਚਿਆਂ ਨੂੰ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਅੰਤ ਵਿੱਚ ਬੱਚਿਆਂ ਨੂੰ ‘ਜਨਮ ਅਸ਼ਟਮੀ’ ਦੇ ਇਸ ਖਾਸ ਤਿਉਹਾਰ ਲਈ ਪ੍ਰਸ਼ਾਦਿ ਵੰਡਿਆ ਗਿਆ