ਮਹਿਲਕਲਾਂ 4 ਜੂਨ (ਸੁਖਵਿੰਦਰ ਬਾਪਲਾ/ਗੁਰਸੇਵਕ ਸੋ ਹੀ)ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਜਿਲਾ ਬਰਨਾਲਾ ਦੇ ਬਲਾਕ ਮਹਿਲਕਲਾਂ ਦੀ ਮਹੀਨਾ ਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛੇਵੀਂ ਪਾਤਸ਼ਾਹੀ ਮਹਿਲਕਲਾਂ ਵਿਖੇ ਹੋਈ। ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਵਿਸੇਸ਼ ਤੌਰ ਤੇ ਹਾਜ਼ਰ ਹੋਏ। ਮੀਟਿੰਗ ਵਿੱਚ ਲੇਹ ਲਦਾਖ ਵਿਚ ਹੋਏ ਸ਼ਹੀਦ 7 ਫੋਜੀ ਜਵਾਨਾਂ ਨੂੰ ਅਤੇ ਪੰਜਾਬੀ ਮਸ਼ਹੂਰ ਕਲਾਕਾਰ ਸਿੱਧੂ ਮੂਸੇਵਾਲੇ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਦਿੱਤੀ ਗਈ। ਮੀਟਿੰਗ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਨੇ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਮੈਡਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਜਿਲ੍ਹਾ ਪ੍ਰਧਾਨ ਡਾਕਟਰ ਕੇਸਰ ਖਾਨ ਮਾਂਗੇਵਾਲ ਨੇ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਰ ਮਹੁੱਲਾ ਕਲੀਨਿਕਾਂ ਖੋਲ ਰਹੀ ਏ ਓਨਾ ਕਿਹਾ ਪਿੰਡਾਂ ਦੇ ਡਾਕਟਰ ਨੂੰ ਵੀ ਓਨਾ ਦੀ ਕੁਆਲੀਫਾਈਡ ਦੇ ਹਿਸਾਬ ਨਾਲ ਕਲਿੰਨਕਾ ਵਿਚ ਜਗਾ ਦਿੱਤੀ ਜਾਵੇ। ਸਾਡੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਮੈਡੀਕਲ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਵਿਚ ਵੀ ਮੋਹਰੀ ਭੂਮਿਕਾ ਨਿਭਾਈ। ਬਲਾਕ ਕੇਸੀਆਰ ਡਾਕਟਰ ਸੁਖਵਿੰਦਰ ਸਿੰਘ ਨੇ ਕਿਹਾ ਬਲਾਕ ਵਿਚ ਕਿਸੇ ਵੀ ਡਾਕਟਰ ਸਾਥੀ ਨੂੰ ਕੋਈ ਵੀ ਸਮੱਸਿਆ ਹੋਵੇ ਜ਼ਰੂਰ ਦੱਸੋ। ਆਖਿਰ ਵਿਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ 27 ਵੀ ਵਰੇਗੰਢ ਤੇ ਸਾਰੇ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ। ਮੀਟਿੰਗ ਵਿਚ ਡਾਕਟਰ ਬਲਿਹਾਰ ਸਰਪ੍ਰਸਤ, ਡਾਕਟਰ ਕੇਸਰ, ਡਾਕਟਰ ਸੁਰਜੀਤ, ਡਾਕਟਰ ਮਿੱਠੂ ਮੁਹੰਮਦ, ਡਾਕਟਰ ਮੁਕਲ, ਡਾਕਟਰ ਪਰਮਿੰਦਰ, ਡਾਕਟਰ, ਡਾਕਟਰ ਸੁਖਪਾਲ, ਡਾਕਟਰ ਸੁਖਵਿੰਦਰ ਸਿੰਘ ਬਾਪਲਾ ਡਾਕਟਰ ਸੁਰਜੀਤ, ਡਾਕਟਰ ਮਿੱਠੂ ਮੁਹੰਮਦ, ਡਾਕਟਰ ਮੁਕਲ, ਡਾਕਟਰ ਪਰਮਿੰਦਰ, ਡਾਕਟਰ ਸੁਖਪਾਲ, ਬਲਦੇਵ, ਜਸਵੀਰ ਸਿੰਘ ਹਾਜਰ ਸਨ।