You are here

ਲੁਧਿਆਣਾ

ਸਲੇਮਪੁਰਾ 'ਚ ਅਕਾਲੀ ਦਲ ਨੂੰ ਵੱਡਾ ਝਟਕਾ ਦੋ ਦਰਜਨ ਦੇ ਕਰੀਬ ਅਕਾਲੀ ਕਾਂਗਰਸ 'ਚ ਹੋਏ ਸ਼ਾਮਲ, 

ਕਿਸਾਨ ਵਿਰੋਧੀ ਕਾਨੂੰਨ ਨੂੰ ਰੱਦ ਕਰਨ ਦਾ ਮਤਾ ਪਾ ਕੇ ਕੈਪਟਨ ਅਮਰਿਦਰ ਬਣੇ ਕਿਸਾਨ ਹਿਤੈਸ਼ੀ 

  

ਜਗਰਾਉ, ਅਕਤੂਬਰ  2020 (ਕੁਲਵਿੰਦਰ ਸਿੰਘ ਚੰਦੀ) :

 ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾੲੀ ਵਾਲੀ ਸਰਕਾਰ ਵਿੱਚ ਹਰ ਵਰਗ ਖਾਸ ਕਰਕੇ ਪਿੰਡਾਂ ਦੇ ਕਿਸਾਨ ਅਤੇ ਗਰੀਬ ਲੋਕ ਖੁਸ਼ ਦਿਖਾਈ ਦੇ ਰਹੇ ਹਨ। ਕਿਉਂਕਿ ਜਿਥੇ ਗਰੀਬ ਲੋਕਾ ਨੂੰ ਸਰਕਾਰ ਵੱਲੋਂ ਦਿੱਤੀਆ ਜਾ ਰਹੀਆ ਸਕੀਮਾ ਰਾਹੀ ਹਰ ਸਹੂਲਤ ਮਿਲ ਰਹੀ ਹੈ । ਉਥੇ ਹੀ  ਪੰਜਾਬ ਦਾ ਕਿਸਾਨ ਭਾਵੇਂ ਮੋਦੀ ਸਰਕਾਰ ਵੱਲੋਂ ਲਿਆਦੇ ਕਿਸਾਨ ਮਾਰੂ ਕਾਨੂੰਨ ਨੂੰ ਲੈ ਕੇ ਪਿਛਲੇ ਲੰਮੇ ਸਮੇ ਤੋ ਮੋਦੀ ਸਰਕਾਰ ਖਿਲਾਫ ਧਰਨੇ ਲਾੲੀ ਬੈਠੇ ਹੋਣ ਦੇ ਬਾਵਜੂਦ ਵੀ ਕੈਪਟਨ ਸਾਬ ਵੱਲੋਂ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੌਢਾ ਲਾ ਕੇ ਸੰਘਰਸ਼ ਦੋਰਾਨ ਕਿਸਾਨਾਂ ਦਾ ਸਾਥ ਦੇਣ ਅਤੇ ਕਾਲੇ ਕਾਨੂੰਨਾਂ ਖਿਲਾਫ ਵਿਧਾਨ ਸਭਾ 'ਚ ਬਿੱਲ ਪਾਸ ਕਰਕੇ ਕਿਸਾਨਾਂ ਦਾ ਸਾਥ ਦਿੱਤਾ । ੳੁਕਤ ਸ਼ਬਦ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਕਹੇ । ਉਨ੍ਹਾਂ ਕਿਹਾ ਕਿ ਜੇ ਕੋੲੀ ਵੀ ਵਪਾਰੀ ਅੈਮ ਐਸ ਪੀ ਤੋਂ ਘੱਟ ਰੇਟ ਤੇ ਕਿਸਾਨਾਂ ਪਾਸੋ ਫਸਲ ਖ੍ਰੀਦੇਗਾ ਤਾ ਸਰਕਾਰ ਵੱਲੋਂ ਉਸ ਨੂੰ ਤਿੰਨ ਸਾਲ ਦੀ ਸਖਤ ਸਜ਼ਾ ਦਿੱਤੀ ਜਾਵੇਗੀ ਤਾ ਜੋ ਕਿਸਾਨ ਦੀ ਲੁੱਟ ਨਾ ਹੋ ਸਕੇ ਤੇ ਨਾਲ ਹੀ ਕਿਸਾਨ ਮਾਰੂ ਕਾਨੂੰਨ ਨੂੰ ਸੂਬੇ 'ਚ ਲਾਗੂ ਨਾ ਹੋਣ ਦੇਣ ਦੇ ਕੀਤੇ ਪਾਸ ਮਤੇ ਨਾਲ  ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨ ਹਿਤੈਸ਼ੀ ਹੋਣ ਤੇ ਵੀ ਪੱਕੀ ਮੋਹਰ ਲਗਾ ਗੲੀ ।

 

  ਇਸ ਮੌਕੇ ਸਲੇਮਪੁਰਾ ਵਿਖੇ ਅਕਾਲੀ ਦਲ ਨੂੰ ਛੱਡ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਕਰੀਬ ਦੋ ਦਰਜਨ ਅਕਾਲੀ ਦਲ ਦੇ ਸੀਨੀਅਰ ਵਰਕਰਾਂ ਨੂੰ ਸਿਰੋਪਾਉ ਦੇਣ ਸਮੇ ਆਖੇ ।  ਸੀਨੀਅਰ ਕਾਗਰਸੀ ਆਗੂ ਕਮਲਜੀਤ ਸਿੰਘ ਗਰੇਵਾਲ  ਅਤੇ ਸੁਖਵਿੰਦਰ ਸਿੰਘ ਸੁੱਖਾ ਚੌਧਰੀ ਡਾਇਕੈਟਰ ਮਾਰਕੀਟ ਕਮੇਟੀ ਸਿਧਵਾ ਬੇਟ ਦੀ ਪ੍ਰਸੰਸਾ ਕਰਦਿਆ ਆਖਿਆ ਕਿ ਵਰਕਰ ਹੀ ਪਾਰਟੀ ਦੀ ਰੀੜ ਦੀ ਹੰਡੀ ਹੁੰਦੇ ਹਨ ਜਿੰਨ੍ਹਾ ਦੀ ਅਣਥੱਕ ਮਿਹਨਤ ਸਦਕਾ ਹੀ ਪਾਰਟੀਆ ਚੱਲਦੀਆ ਨੇ ਤਾ ਫਿਰ ਜਾ ਕੇ ਸਰਕਾਰਾਂ ਬਣਦੀਆ ਨੇ ਇਸ ਲਈ ਕਾਂਗਰਸ ਪਾਰਟੀ ਆਪਣੇ ਵਰਕਰਾਂ ਦਾ ਹਮੇਸ਼ਾ ਹੀ ਮਾਣ ਸਤਿਕਾਰ ਬਹਾਲ ਰੱਖਦੀ ਹੈ । ਇਸ ਸਮੇ ਅਕਾਲੀ ਦਲ ਨੂੰ ਅਲਵਿਦਾ ਆਖ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਵਾਲਿਆ 'ਚ ਪਿੰਡ ਸਲੇਮਪੁਰਾ ਸੀਨੀਅਰ ਅਕਾਲੀ ਆਗੂ   ਅਮਰ ਸਿੰਘ ਗਿੱਲ, ਡਾ.ਜਗਰੂਪ ਸਿੰਘ ਗਿੱਲ, ਪੰਚ ਕੁਲਦੀਪ ਕੋਰ,  ਪੰਚ ਗੁਰਮੁੱਖ ਸਿੰਘ ਸਲੇਮਪੁਰਾ,   ਗੁਰਮੇਲ ਸਿੰਘ ਭੂਪਾ, ਰਣਜੀਤ ਸਿੰਘ ਗਿੱਲ, ਕਰਮਜੀਤ ਸਿੰਘ ਗਿੱਲ, ਪ੍ਰਧਾਨ ਗੰਗਾ ਸਿੰਘ, ਅਮਰੀਕ ਸਿੰਘ ਗਿੱਲ, ਗੁਰਦਿਆਲ ਸਿੰਘ ਗਿੱਲ, ਬਲਜਿੰਦਰ ਸਿੰਘ ਸੇਖੋ ਬਿੰਦਰ, ਰਾਜਬੀਰ ਸਿੰਘ ਗਿੱਲ, ਵਿਜੇ ਸਿੰਘ ਸਲੇਮਪੁਰਾ,  ਲਖਵਿੰਦਰ ਸਿੰਘ ਗਿੱਲ, ਕੁਲਦੀਪ ਸਿੰਘ , ਜੰਗ ਸਿੰਘ ਸਲੇਮਪੁਰਾ ਸਮੇਤ ਕਈ ਅਕਾਲੀ ਆਗੂ ਕਾਗਰਸ ਵਿੱਚ ਸ਼ਾਮਲ ਹੋਏ, ਜਿੰਨ੍ਹਾ ਨੂੰ ਕੈਪਟਨ ਸੰਦੀਪ ਸੰਧੁ ਨੇ ਸਿਰੋਪਾਉ ਪਾ ਕੇ ਜੀ ਆਇਆ ਆਖਿਆ ਤੇ ਕਿਹਾ ਕਿ ਤੁਹਾਨੂੰ ਪਾਰਟੀ 'ਚ ਮਾਣ ਸਤਿਕਾਰ ਦਿੱਤਾ ਜਾਵੇਗਾ।

 

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਟੀਟੂ,  ਬਲਾਕ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ, ਗੁਲਵੰਤ ਸਿੰਘ ਜੰਡੀ, ਜਗਦੇਵ ਸਿੰਘ ਦਿਉਲ ਗਰੋਸੀਆ,  ਸਰਪੰਚ ਗੁਰਪ੍ਰੀਤ ਕੋਰ ਸਲੇਮਪੁਰਾ, ਸੰਮਤੀ ਮੈਬਰ ਕਰਮਜੀਤ ਕੋਰ, ਕਰਨੈਲ ਸਿੰਘ ਗਰੇਵਾਲ, ਸਰਪੰਚ ਪਰਮਜੀਤ ਸਿੰਘ ਪੱਪੀ, ਸਰਪੰਚ ਭਗਵੰਤ ਸਿੰਘ ਹੈਪੀ ਭੂਮਾਲ, ਸੁਰੇਸ਼ ਗਰਗ, ਸਾਬਕਾ ਸਰਪੰਚ ਹਰਜਿੰਦਰ ਕੋਰ ਸਲੇਮਪੁਰਾ, ਸੁਭਾਸ਼ ਮਿੱਤਲ ਆੜ੍ਹਤੀ,  ਬਲਵਿੰਦਰ ਸਿੰਘ ਗਰੇਵਾਲ, ਤੀਰਥ ਸਿੰਘ ਭੂਮਾਲ, ਲੈਹਿਬਰ ਸਿੰਘ ਗਿੱਲ, ਡਾਂ.ਜਗਰੂਪ ਸਿੰਘ ਸਲੇਮਪੁਰ,  ਸਰਪੰਚ ਬਲਦੇਵ ਸਿੰਘ ਟਿੱਬਾ, ਪ੍ਰਧਾਨ ਗੁਰਮੀਤ ਕੋਰ ਰਾਣੀ, ਪੰਚ ਚਰਨਜੀਤ ਕੋਰ ਸਲੇਮਪੁਰਾ ਟਿੱਬਾ ,ਪੰਚ ਹਰਬੰਸ ਕੋਰ ਆਦਿ ਹਾਜ਼ਰ ਸਨ।

ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਵੱਲੋਂ ਸੂਬਾ ਪੱਧਰੀ ਮੀਟਿੰਗ ਆਯੋਜਿਤ

ਆਪਣੀਆਂ ਹੱਕੀ ਮੰਗਾਂ ਲਈ ਸੂਬਾ ਪੱਧਰ 'ਤੇ 'ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ' ਦਾ ਕੀਤਾ ਗਠਨ

ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ ਵਿੱਤ ਤੇ ਪ੍ਰਸੋਨਲ ਵਿਭਾਗ ਪਾਸੋਂ ਸਟੈਨੋ ਕਾਡਰ ਦੀ ਪ੍ਰਮੋਸ਼ਨ ਦੀ ਕੀਤੀ ਮੰਗ

ਕਿਹਾ ! ਪ੍ਰਸੋਨਲ ਵਿਭਾਗ ਵੱਲੋਂ ਸਾਲ 2015 ਨੂੰ ਪੱਤਰ ਜਾਰੀ ਕਰਕੇ ਸਟੈਨੋ ਕਾਡਰ ਦਾ ਪ੍ਰਮੋਸ਼ਨ ਹੱਕ ਖੋਹਿਆ

ਲੁਧਿਆਣਾ,ਅਕਤੂਬਰ 2020  ( ਮਨਜਿੰਦਰ ਗਿੱਲ )- ਪੰਜਾਬ ਰਾਜ ਦੇ ਵੱਖ-ਵੱਖ ਵਿਭਾਗਾਂ ਵਿੱਚ ਤਾਇਨਾਤ ਸਟੈਨੋ ਕਾਡਰ ਸਾਥੀਆਂ ਦੀ ਦੂਜੀ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਹੋਈ, ਜਿਸ ਵਿੱਚ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਿਆਂ ਤੋਂ ਵੱਖ-ਵੱਖ ਵਿਭਾਗਾਂ ਤੋਂ ਸਟੈਨੋ ਕਾਡਰ ਦੇ ਕਰਮਚਾਰੀਆਂ ਨੇ ਭਾਗ ਲਿਆ। ਉਨ੍ਹਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਸਰਕਾਰ ਤੋਂ ਪੂਰੀਆਂ ਕਰਵਾਉਣ ਲਈ ਸੂਬਾ ਪੱਧਰ 'ਤੇ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦਾ ਗਠਨ ਕੀਤਾ ਗਿਆ। ਇਸ ਸੂਬਾ ਪੱਧਰੀ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਵੱਲੋਂ ਮੀਟਿੰਗ ਵਿੱਚ ਪੰਜਾਬ ਦੇ ਸਾਰੇ ਵਿਭਾਗਾਂ ਦੇ ਹਾਜ਼ਰ ਹੋਏ ਸਾਥੀਆਂ ਵੱਲੋਂ ਵਿਭਾਗਾਂ ਵਿੱਚ ਲੰਬੇ ਸਮੇਂ ਤੋਂ ਸਟੈਨੋ ਕਾਡਰ ਦੀਆਂ ਪੱਦ ਉੱਨਤੀਆਂ ਨਾ ਹੋਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਸੂਬਾ ਪੱਧਰੀ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦੇ ਲੁਧਿਆਣਾ ਤੋਂ ਮੈਂਬਰ ਸ਼੍ਰੀ ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਕੰਮ ਕਰ ਰਹੇ ਵੱਖ-ਵੱਖ ਵਿਭਾਗਾਂ ਵਿੱਚ ਸਟੈਨੋਟਾਈਪਿਸਟਾਂ ਦੀ ਪੱਦ ਉੱਨਤੀਆਂ ਦੇ ਮੌਕੇ ਪਹਿਲਾਂ ਹੀ ਬਹੁਤ ਘੱਟ ਹਨ ਅਤੇ ਬਹੁਤ ਸਾਰੇ ਸਟੈਨੋ ਸਾਰੀ ਉਮਰ ਲਗਭਗ 30-35 ਸਾਲ ਦੀ ਸਰਵਿਸ ਕਰਕੇ ਬਿਨਾਂ ਪੱਦ ਉੱਨਤ ਹੋਏ ਸਟੈਨੋਟਾਈਪਿਸਟ ਹੀ ਰਿਟਾਇਰ ਹੋ ਰਹੇ ਹਨ, ਜੋ ਕਿ ਸਟੈਨੋ ਕਾਡਰ ਨਾਲ ਬਹੁਤ ਵੱਡੀ ਨਾ-ਇਨਸਾਫੀ ਹੈ। ਕੁੱਝ ਵਿਭਾਗਾਂ ਵਿੱਚ ਪਹਿਲਾਂ ਸਟੈਨੋ ਕਾਡਰ ਦੀ ਪੱਦ ਉੱਨਤੀ ਬਤੌਰ ਸੀਨੀਅਰ ਸਹਾਇਕ ਕੀਤੀ ਜਾਂਦੀ ਸੀ, ਪ੍ਰੰਤੂ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਮਿਤੀ 15 ਮਾਰਚ, 2015 ਨੂੰ ਜਾਰੀ ਪੱਤਰ ਅਨੁਸਾਰ ਕਈ ਵਿਭਾਗਾਂ ਵਿੱਚ ਸਟੈਨੋ ਕਾਡਰ ਦਾ ਪ੍ਰਮੋਸ਼ਨ ਦਾ ਹੱਕ ਵੀ ਖੋਹ ਲਿਆ ਗਿਆ ਹੈ।ਇਸ ਮੀਟਿੰਗ ਵਿੱਚ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦੇ ਹਾਜ਼ਰ ਨੁਮਾਇੰਦਿਆਂ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ ਸਰਕਾਰ, ਪ੍ਰਮੁੱਖ ਸਕੱਤਰ ਵਿੱਤ ਅਤੇ ਪ੍ਰਸੋਨਲ ਵਿਭਾਗ ਜੀ ਪਾਸੋਂ ਮੰਗ ਕੀਤੀ ਗਈ ਕਿ ਪ੍ਰਸੋਨਨ ਵਿਭਾਗ ਵੱਲੋਂ ਜਾਰੀ 15 ਮਾਰਚ, 2015 ਦਾ ਪੱਤਰ ਰੱਦ ਕਰਦੇ ਹੋਏ ਸਾਰੇ ਵਿਭਾਗਾਂ ਵਿੱਚ ਕਲੈਰੀਕਲ ਕਾਡਰ ਨਾਲ ਸੀਨੀਅਰਤਾ ਦੇ ਆਧਾਰ 'ਤੇ ਸਟੈਨੋਟਾਈਪਿਸਟਾਂ ਦੀ ਪੱਦ ਉੱਨਤੀ ਬਤੌਰ ਸੀਨੀਅਰ ਸਹਾਇਕ ਕਰਨ ਸਬੰਧੀ ਨਿਯਮਾਂ ਵਿੱਚ ਸੋਧ ਕੀਤੀ ਜਾਵੇ, ਤਾਂ ਜੋ ਸਟੈਨੋਟਾਈਪਿਸਟਾਂ ਨੂੰ ਆਪਣੀ ਪੱਦ ਉੱਨਤੀ ਦਾ ਲਾਭ ਮਿਲ ਸਕੇ। ਉਨ੍ਹਾਂ ਵੱਲੋਂ ਕਲਰਕਾਂ ਦੀ ਤਰਜ਼ 'ਤੇ ਸਟੈਨੋਟਾਈਪਿਸਟਾਂ ਦੀ ਨੂੰ ਵੀ ਪੱਦ ਉੱਨਤੀ ਲਈ ਬਰਾਬਰ ਦੇ ਮੌਕੇ ਦਿੱਤੇ ਜਾਣ। ਸਮੂਹ ਵਿਭਾਗਾਂ ਵਿੱਚ ਸਟੈਨੋਟਾਈਪਿਸਟਾਂ ਲਈ ਸੀਨੀਅਰ ਸਕੇਲ ਸਟੈਨੋਗ੍ਰਾਫਰਾਂ ਦੀਆਂ ਪੋਸਟਾਂ ਮਨਜ਼ੂਰ ਕੀਤੀਆਂ ਜਾਣ ਜੋ ਕਿ ਬਹੁਤ ਸਾਰੇ ਵਿਭਾਗਾਂ ਵਿੱਚ ਨਹੀਂ ਹਨ ਜਾਂ ਜ਼ਿਲ੍ਹੇ ਵਿੱਚ ਸਿਰਫ ਇੱਕ ਜਾਂ ਦੋ ਆਸਾਮੀਆਂ ਹੀ ਮਨਜ਼ੂਰ ਹਨ।

ਇਸ ਮੌਕੇ ਪ੍ਰਮੁੱਖ ਤੌਰ 'ਤੇ ਵੱਖ-ਵੱਖ ਵਿਭਾਗਾਂ ਤੋਂ ਪੰਜਾਬ ਸਟੇਟ ਸਟੈਨੋ ਕਾਡਰ ਯੂਨੀਅਨ ਦੇ ਨੁਮਾਇੰਦੇ ਸੂਬਾ ਪ੍ਰਧਾਨ ਬੂਟਾ ਸਿੰਘ, ਸਿਹਤ ਵਿਭਾਗ ਸੰਗਰੂਰ, ਮੀਤ ਪ੍ਰਧਾਨ ਸ਼੍ਰੀਮਤੀ ਰਜਿੰਦਰ ਕੌਰ ਡੀ.ਸੀ. ਦਫਤਰ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਅੰਕੜਾ ਵਿਭਾਗ ਮੋਗਾ, ਜਨਰਲ ਸਕੱਤਰ ਵਿਜੈ ਕੁਮਾਰ ਡੀ.ਸੀ. ਦਫਤਰ ਜਲੰਧਰ, ਨਛੱਤਰ ਸਿੰਘ ਕਰ ਤੇ ਆਬਕਾਰੀ ਵਿਭਾਗ ਫਿਰੋਜ਼ੁਰ, ਸੁਖਚੈਨ ਸਿੰਘ ਸਿੱਖਿਆ ਵਿਭਾਗ ਫਿਰੋਜ਼ਪੁਰ, ਬਲਕੌਰ ਸਿੰਘ ਡੀ.ਸੀ. ਦਫਤਰ ਬਠਿੰਡਾ, ਗੁਰਲਾਭ ਸਿੰਘ ਤਕਨੀਕੀ ਸਿੱਖਿਆ ਵਿਭਾਗ ਫਿਰੋਜ਼ਪੁਰ, ਬਲਜੀਤ ਸਿੰਘ ਜ਼ਿਲ੍ਹਾ ਅਟਾਰਨੀ ਲੁਧਿਆਣਾ, ਲੀਗਲ ਅਡਵਾਈਜ਼ਰ, ਪ੍ਰਵੀਨ ਕੁਮਾਰ ਖੇਤੀਬਾੜੀ ਵਿਭਾਗ ਪਟਿਆਲਾ ਸਲਾਹਕਾਰ, ਬਲਜਿੰਦਰ ਸਿੰਘ ਡੀ.ਸੀ. ਦਫਤਰ ਸੰਗਰੂਰ ਸਲਾਹਕਾਰ, ਬਲਜੀਤ ਸਿੰਘ, ਡੀ.ਸੀ. ਦਫਤਰ ਲੁਧਿਆਣਾ ਪ੍ਰੈਸ ਸਕੱਤਰ, ਸ਼੍ਰੀਮਤੀ ਸੁਖਵਿੰਦਰ ਕੌਰ ਡੀ.ਸੀ. ਦਫਤਰ ਜਲੰਧਰ ਐਗਜੈਕਟਿਵ ਮੈਂਬਰ, ਜਤਿੰਦਰ ਸਿੰਘ ਸਿੱਖਿਆ ਵਿਭਾਗ ਗੁਰਦਾਸਪੁਰ ਐਗਜੈਕਟਿਵ ਮੈਂਬਰ, ਸੰਤੋਖ ਸਿੰਘ ਘੱਟ ਗਿਣਤੀ ਵਿਭਾਗ ਮੋਹਾਲੀ ਐਗਜੈਕਟਿਵ ਮੈਂਬਰ ਹਾਜ਼ਰ ਸਨ।

ਸਮੇਂ ਦਾ ਹਾਣੀ ਬਣ ਕੇ, ਨਵੀਆਂ ਤਕਨੀਕਾਂ ਨਾਲ ਬੁਲੰਦੀਆਂ ਤੱਕ ਪਹੰਚਾਇਆ ਆਪਣੀ ਖੇਤੀ ਨੂੰ - ਕਿਸਾਨ ਪਰਿਮੰਦਰ ਸਿੰਘ

ਪਿਛਲੇ 4 ਸਾਲਾਂ ਤੋਂ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਕਦੇ ਵੀ ਨਹੀਂ ਲਾਈ ਅੱਗ

ਲੁਧਿਆਣਾ,  ਅਕਤੂਬਰ 2020 ( ਮਨਜਿੰਦਰ ਗਿੱਲ )

 ਪਰਮਿੰਦਰ ਸਿੰਘ ਪਿੰਡ ਗੋਪਾਲਪੁਰ ਬਲਾਕ ਡੇਹਲੋਂ ਦਾ ਇੱਕ ਅਗਾਂਹਵਧੂ ਕਿਸਾਨ ਹੈ। ਪਰਮਿੰਦਰ ਸਿੰਘ ਖੇਤੀਬਾੜੀ ਨਾਲ ਮੁੱਢ ਕਦੀਮੀ ਜੁੜਿਆ ਹੋਇਆ ਹੈ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਵੀ ਲੰਮੇ ਸਮੇਂ ਤੋਂ ਨੇੜਤਾ ਰੱਖੀ ਹੈ। ਇਸ ਕਿਸਾਨ ਨੇ ਪਿਛਲੇ 4 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅਤੇ ਕਣਕ ਦੀ ਨਾੜ ਨੂੰ ਕਦੇ ਵੀ ਅੱਗ ਨਹੀਂ ਲਗਾਈ।ਬੇਸ਼ੱਕ ਪਰਮਿੰਦਰ ਸਿੰਘ ਨੇ ਮੈਟ੍ਰਿਕ ਤੱਕ ਪੜ੍ਹਾਈ ਕੀਤੀ ਹੈ ਪਰੰਤੂ ਉਸਨੇ ਸਮੇਂ ਦੇ ਨਾਲ ਹਾਣੀ ਬਣ ਕੇ ਖੇਤੀ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਇਆ ਅਤੇ ਆਪਣੀ ਖੇਤੀ ਨੂੰ ਬੁਲੰਦੀਆਂ ਤੇ ਪਹੁੰਚਾਇਆ ਹੈ।ਉੱਦਮੀ ਕਿਸਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ 370 ਏਕੜ ਦੀ ਖੇਤੀ ਕਰਦਾ ਹੈ। ਉਸਨੇ ਫਸਲੀ ਵਿਭਿੰਨਤਾ ਨੂੰ ਅਪਣਾਇਆ ਹੈ ਅਤੇ ਕਣਕ-ਝੋਨੇ ਜਿਹੀਆਂ ਰਵਾਇਤੀ ਫਸਲਾਂ ਤੋਂ ਬਿਨਾਂ ਸਰੋਂ, ਮੱਕੀ, ਗੰਨਾ ਅਤੇ ਆਲੂ ਦੀ ਫਸਲ ਦੀ ਖੇਤੀ ਵੀ ਕਰਦਾ ਹੈ। ਉਸਨੇ ਅੱਗੇ ਦੱਸਿਆ ਕਿ ਉਹ 40 ਏਕੜ ਵਿੱਚ ਆਲੂ, 80 ਏਕੜ ਵਿੱਚ ਗੰਨਾ ਅਤੇ 20 ਏਕੜ ਵਿੱਚ ਮੱਕੀ ਦੀ ਫਸਲ ਉਗਾਉਂਦਾ ਹੈ।

ਪਰਮਿੰਦਰ ਸਿੰਘ ਨੇ ਕਿਹਾ ਕਿ ਉਸਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਧੀਨ ਕਸਟਮ ਹਾਇਰਿੰਗ ਸੈਂਟਰ ''ਰੰਗੀ ਫਾਰਮਰਜ਼ ਐਗਰੀਕਲਚਰ ਸਵੈ ਸਹਾਇਤਾ ਗਰੁੱਪ'' ਬਣਾ ਕੇ ਉਲਟਾਵੇ ਹਲ, ਹੈਪੀ ਸੀਡਰ, ਮਲਚਰ ਜਿਹੀਆਂ ਮਸ਼ੀਨਾਂ ਦੀ ਖਰੀਦ ਕੀਤੀ ਹੈ ਅਤੇ ਇਹਨਾਂ ਮਸ਼ੀਨਾਂ ਦੀ ਮਦਦ ਦੇ ਨਾਲ ਹੀ ਪਿਛਲੇ 4 ਸਾਲਾਂ ਤੋਂ ਪਰਾਲੀ ਨੂੰ ਸੰਭਾਲ ਰਿਹਾ ਹੈ। ਇਸ ਸਾਲ ਉਸਨੇੇ 250 ਏਕੜ ਰਕਬੇ ਵਿੱਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣੀਆਂ ਹਨ। ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂ-ਸ਼ੁਰੂ ਵਿੱਚ ਤਜਰਬੇ ਦੀ ਘਾਟ ਕਾਰਨ ਉਸਨੂੰ ਪਰਾਲੀ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰੰਤੂ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤ ਵਿੱਚ ਹੀ ਵਾਹ ਕੇ ਹਾੜੀ ਦੀਆਂ ਫਸਲਾਂ ਦਾ ਵਧੀਆ ਝਾੜ ਪ੍ਰਾਪਤ ਕੀਤਾ ਹੈ।

ਮਿਹਨਤੀ ਕਿਸਾਨ ਪਰਿਮੰਦਰ ਸਿੰਘ ਅਨਾਜ ਫਸਲਾਂ ਤੋਂ ਇਲਾਵਾ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਬਜ਼ੀਆਂ ਵੀ ਉਗਾਉਦਾਂ ਹੈ। ਉੇਸਨੇ ਦੱਸਿਆ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੈ ਅਤੇ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ।ਕਿਸਾਨ ਨੇ ਆਪਣੇ ਸਾਥੀ ਕਿਸਾਨਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਰੋਨਾ ਦੀ ਮਹਾਂਮਾਰੀ ਦੇ ਚਲਦਿਆਂ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਦੇ ਮੱਦੇਨਜ਼ਰ ਝੋਨੇ ਦੀ ਪਰਾਲੀ ਨਾ ਸਾੜਨ ਅਤੇ ਫਸਲੀ ਵਿਭਿੰਨਤਾ ਦੇ ਚੰਗੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕਰਦਾ ਹੈ।ਕਿਸਾਨ ਪਰਮਿੰਦਰ ਸਿੰਘ ਆਪਣੀ ਅਗਾਂਹਵਧੂ ਸੋਚ ਅਤੇ ਵਾਤਾਵਰਣ ਪ੍ਰਤੀ ਸਕਰਾਤਮਿਕ ਸੋਚ ਕਾਰਨ ਇਲਾਕੇ ਦੇ ਹੋਰ ਕਿਸਾਨਾਂ ਲਈ ਪ੍ਰੇਣਾ ਦਾ ਸਰੋਤ ਬਣਿਆ ਹੋਇਆ ਹੈ।

ਨਗਰ ਨਿਗਮ ਵੱਲੋ ਸੁਰੂ ਕੀਤੀ ਸਕੀਮ ਚੇਂਜ ਆਫ ਲੈਂਡ ਯੂਜ ਦਾ ਲਾਭ ਉਠਾਓ - ਮੇਅਰ ਬਲਕਾਰ ਸਿੰਘ ਸੰਧੂ

ਘੁਮਾਰ ਮੰਡੀ ਅਤੇ ਜਵਾਹਰ ਨਗਰ ਕੈਂਪ ਦੇ ਦੁਕਾਨਦਾਰਾਂ ਵੱਲੋਂ ਲਾਹਾ ਲੈਣ ਲਈ ਕੀਤਾ ਧੰਨਵਾਦ

ਲੁਧਿਆਣਾ, ਅਕਤੂਬਰ 2020 ( ਮਨਜਿੰਦਰ ਗਿੱਲ ) - ਨਗਰ ਨਿਗਮ ਮੇਅਰ ਬਲਕਾਰ ਸਿੰਘ ਸੰਧੂ ਵਲੋਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਚੇਂਜ ਆਫ ਲੈਂਡ ਯੂਜ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।ਜ਼ਿਕਰਯੋਗ ਹੈ ਕਿ ਨਗਰ ਨਿਗਮ ਲੁਧਿਆਣਾ ਵਲੋਂ ਲੁਧਿਆਣਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ/ਇੰਡਸਟਰਲੀਅਸਟ/ ਇਸਟੀਚਿਉਸ਼ਨ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਚੇਂਜ ਆਫ ਲੈਂਡ ਯੂਜ (ਉਹ ਦੁਕਾਨਦਾਰ ਜਿਨਾਂ ਵਲੋਂ ਰਿਹਾਇਸ਼ੀ ਸਕੀਮਾਂ ਵਿੱਚ ਕਾਰੋਬਾਰ ਕੀਤਾ ਜਾ ਰਿਹਾ ਸੀ) ਦੀ ਮੁੰਹਿਮ ਆਰੰਭੀ ਸੀ।ਮੇਅਰ ਸੰਧੂ ਨੇ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਦੁਕਾਨਦਾਰ ਵੀਰਾਂ ਨੂੰ ਇਸ ਬਾਰੇ ਸਮਝ ਨਾ ਹੋਣ ਕਰਕੇ ਇਸ ਮੁੰਹਿਮ ਦਾ ਵਿਰੋਧ ਪ੍ਰਦਰਸ਼ਨ ਕੀਤਾ ਸੀ, ਪਰ ਹੁਣ ਜਦੋਂ ਦੁਕਾਨਦਾਰ ਵੀਰਾਂ ਨੇ ਇਸ ਚੇਜ ਆਫ ਲੈਂਡ ਯੂਜ਼ ਦੀ ਕ੍ਰਿਆ ਬਾਰੇ ਜਾਣਕਾਰੀ ਲਈ ਤਾਂ ਉਹਨਾਂ ਵਲੋਂ ਬਿਨਾਂ ਕਿਸੇ ਪ੍ਰੈਸ਼ਰ/ਦਬਾਅ ਦੇ ਆਪਣੀਆਂ ਦੁਕਾਨਾਂ ਨੂੰ ਰੈਗੂਲਰਾਈਜ਼ਡ ਜਾਂ ਚੇਜ ਆਫ ਲੈਂਡ ਯੂਜ ਕਰਵਾਉਣ ਵਾਸਤੇ ਚੈਕ ਉਨ੍ਹਾਂ ਦੇ ਦਫਤਰ ਵਿੱਚ ਖੁੱਦ ਪੇਸ਼ ਹੋ ਕੇ ਦਿੱਤੇ ਹਨ।ਮੇਅਰ ਵੱਲੋਂ ਸਾਰੇ ਘੁਮਾਰ ਮੰਡੀ ਅਤੇ ਜਵਾਹਰ ਨਗਰ ਕੈਂਪ ਦੇ ਦੁਕਾਨਦਾਰ ਵੀਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਇਸ ਮੁੰਹਿਮ ਦਾ ਲਾਭ ਲੈਂਦੇ ਹੋਏ ਕੋਵਿਡ-19 ਦੀ ਮਹਾਮਾਰੀ ਕਾਰਨ ਆਪਣੀ ਰਾਸ਼ੀ ਕਿਸ਼ਤਾਂ ਵਿੱਚ ਜਮ੍ਹਾਂ ਕਰਵਾਉਣੀ ਸ਼ੁਰੂ ਕੀਤੀ ਹੈ।

ਸਿਹਤ ਵਿਭਾਗ ਵੱਲੋਂ 01 ਨਵੰਬਰ ਤੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ 

0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਦਿੱਤੀਆਂ ਜਾਣਗੀਆਂ 

ਹਾਈ ਰਿਸਕ ਏਰੀਏ ਦੇ ਸਬੰਧਤ ਮਾਪੇ ਆਪਣੇ ਬੱਚਿਆਂ ਨੂੰ ਇਹ ਬੂੰਦਾਂ ਜ਼ਰੂਰ ਦਿਵਾਉਣ - ਡਾ.ਰਾਜੇਸ਼ ਕੁਮਾਰ ਬੱਗਾ

ਲੁਧਿਆਣਾ, ਅਕਤੂਬਰ 2020  ( ਮਨਜਿੰਦਰ ਗਿੱਲ ) -

ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ 01 ਨਵੰਬਰ ਦਿਨ ਐਤਵਾਰ ਤੋਂ ਪਲਸ ਪੋਲੀਓ ਮੁਹਿੰਮ ਤਹਿਤ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਦਿੱਤੀਆਂ ਜਾਣੀਆ ਹਨ। ਇਹ ਦੂਜਾ ਐਸ.ਐਨ.ਆਈ.ਡੀ. ਰਾਊਂਡ ਹੈ।ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਨੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਅਧੀਨ ਪੋਲੀਓ ਹਾਈ ਰਿਸਕ ਏਰੀਏ (ਜਿਸ ਵਿੱਚ ਝੁੱਗੀ-ਝੋਂਪੜੀ, ਭੱਠੇ ਅਤੇ ਉਸਾਰੀ ਹੋ ਰਹੇ ਏਰੀਏ) ਵਿੱਚ ਸਾਰੇ ਬੱਚਿਆਂ (0-5 ਸਾਲ) ਨੂੰ ਪੋਲੀਓ ਰੋਕੂ ਬੂੰਦਾਂ ਦਿੱਤੀਆਂ ਜਾਣੀਆ ਹਨ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਦੇ ਹੋਏ ਪੋਲੀਓ ਹਾਈ ਰਿਸਕ ਏਰੀਏ ਦੇ ਸਬੰਧਤ ਮਾਪੇ ਆਪਣੇ ਬੱਚਿਆਂ ਨੂੰ ਇਹ ਬੂੰਦਾਂ ਜ਼ਰੂਰ ਦਿਵਾਉਣ।ਇਸ ਪ੍ਰੋਗਰਾਮ ਦੋ ਨੋਡਲ ਅਫ਼ਸਰ/ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ:ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਅੰਦਰ ਕੁੱਲ 952 ਏਰੀਏ ਅਜਿਹੇ ਹਨ ਜਿਨ੍ਹਾਂ ਨੂੰ ਹਾਈ ਰਿਸਕ ਘੋਸ਼ਿਤ ਕੀਤਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਗਰਾਮ 01 ਨਵੰਬਰ (ਐਤਵਾਰ) ਤੋਂ ਸ਼ੁਰੂ ਹੋ ਕੇ ਹਾਈ ਰਿਸਕ ਏਰੀਏ ਦੇ ਪੂਰੇ ਬੱਚੇ ਕਵਰ ਹੋਣ ਤੱਕ ਜਾਰੀ ਰਹੇਗਾ ਜਿਸ ਵਿੱਚ ਸਿਹਤ ਵਿਭਾਗ ਅਤੇ ਸਹਿਯੋਗੀ ਵਿਭਾਗਾਂ ਦੇ ਵਲੰਟੀਅਰ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਡਰਾਪਸ ਦੇਣਗੇ।ਡਾ: ਕਿਰਨ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਨੂੰ ਠੀਕ ਤਰ੍ਹਾ ਨੇਪਰੇ ਚਾੜ੍ਹਨ ਲਈ 790 ਟੀਮਾਂ (ਘਰ-ਘਰ ਜਾ ਕੇ), 67 ਟੀਮਾਂ ਮੋਬਾਇਲ ਅਤੇ 185 ਸੁਪਰਵਾਈਜ਼ਰ ਲਾਏ ਗਏ ਹਨ। ਇਸ ਮੁਹਿੰਮ ਤਹਿਤ ਲਗਭਗ 1,48,550 ਬੱਚਿਆਂ ਨੂੰ ਡਰਾਪਸ ਦੇਣ ਦਾ ਟੀਚਾ ਹੈ ਅਤੇ 3,70,461 ਘਰ ਕਵਰ ਕੀਤੇ ਜਾਣੇ ਹਨ।ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ:ਕਿਰਨ ਨੇ ਜਨਤਾ ਨੂੰ ਕੋਰੋਨਾ ਮਹਾਂਮਾਰੀ ਦੇ ਚੱਲਦੇ ਸਿਹਤ ਵਿਭਾਗ ਦੇ ਵਲੰਟੀਅਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਹਾਈ ਰਿਸਕ ਏਰੀਏ ਦੇ 0-5 ਸਾਲ ਦੇ ਬੱਚਿਆਂ ਨੂੰ ਪੋਲੀਓ ਡਰਾਪਸ ਲੈਣ ਲਈ ਕਿਹਾ।

ਟਿਪੱਰ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ-VIDEO

ਪਿੰਡ ਹੁਜਰਾ ਦਾ ਨੌਜੁਆਨ ਚੜਿਆ ਐਕਸੀਡੈਂਟ ਦੀ ਭੇਟ 

ਪੱਤਰਕਾਰ ਜਸਮੇਲ਼ ਗਾਲਿਬ ਦੀ ਵਿਸੇਸ ਰਿਪੋਰਟ 

 ਿਫਰ ਸ਼ਰਮਸ਼ਾਰ ਹੋਇਆ ਲੁਧਿਆਣਾ 

17 ਸਾਲਾਂ ਲੜਕੀ ਨੂੰ ਅਗਵਾ ਕਰਕੇ ਕੀਤਾ ਗਿਆ ਸਮੂਹਿਕ ਜ਼ਬਰ-ਜਨਾਹ

ਲੁਧਿਆਣਾ, ਅਕਤੂਬਰ 2020  (ਕੁਲਵਿੰਦਰ ਸਿੰਘ ਚੰਦੀ) -

ਸ਼ਹਿਰ ਲੁਧਿਆਣਾ ਤੋਂ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣ ਗੲੀ ਬਾਰੇ ਪੁਲਿਸ ਰਿਪੋਰਟ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਗੋਪਾਲ ਨਗਰ ਇਲਾਕੇ ‘ਚ ਨੌਜਵਾਨ ਨੇ ਮਾਂ ਨਾਲ ਮਿਲਕੇ ਇੱਕ ਨਾਬਾਲਿਗ ਨੂੰ ਵਿਆਹ ਦਾ ਝਾਂਸਾ ਦੇ ਕੇ ਘਰ ਤੋਂ ਅਗਵਾ ਕਰ ਲਿਆ। ਇਸ ਤੋਂ ਬਾਅਦ ਉਹ ਉਸਨੂੰ ਕਿਸੇ ਕਮਰੇ ‘ਚ ਬੰਦੀ ਬਣਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ ਫਿਰ ੳਸਦੇ ਸਾਥੀ ਦੋਸਤਾਂ ਨੇ ਵੀ ਉਸ ਨਾਲ ਦੁਸ਼ਕਰਮ ਕੀਤਾ। ਪੀੜਤ ਨਬਾਲਿਗ ਕਿਸੇ ਤਰ੍ਹਾਂ ਉਥੋਂ ਭੱਜ ‘ਚ ਕਾਮਯਾਬ ਹੋ ਗਈ ਅਤੇ ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ।

 

ਇਸ ਤੋਂ ਬਾਅਦ ਟਿੱਬਾ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਤੇ ਨਿਊ ਗੋਪਾਲ ਨਗਰ ਦੇ ਕੁਲਦੀਪ ਸਿੰਘ, ਉਸਦੀ ਮਾਂ ਸੀਮਾ ਅਤੇ ਅਣਪਛਾਤੇ ਦੋਸਤਾਂ ਤੇ ਮਾਮਲਾ ਦਰਜ ਕਰ ਲਿਆ ਹੈ। ਏ.ਐੱਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ 17 ਸਾਲਾਂ ਪੀੜਤਾ ਦੀ ਕੁਲਦੀਪ ਸਿੰਘ ਨਾਲ ਦੋਸਤੀ ਸੀ। ਦੋਸ਼ੀ ਆਪਣੀ ਮਾਂ ਨਾਲ ਮਿਲ ਕੇ ਵਿਆਹ ਦਾ ਝਾਂਸਾ ਦੇ ਲੜਕੀ ਨੂੰ ਘਰੋਂ ਭਜਾ ਕੇ ਲੈ ਗਿਆ। ਦੋਸ਼ੀ ਨੇ ਉਸ ਨੂੰ ਅਣਪਛਾਤੀ ਥਾਂ ਤੇ ਲਿਜਾ ਕੇ ਬੰਦੀ ਬਣਾ ਕੇ ਰੱਖਿਆ ਅਤੇ ਉਸ ਨਾਲ ਬਲਾਤਕਾਰ ਕਰਦਾ ਰਿਹਾ। ਪੀੜਤਾ ਦੇ ਕਹਿਣਾ ਹੈ ਕਿ ਜਦੋਂ ਵੀ ਉਹ ਬਾਹਰ ਜਾਂਦਾ ਸੀ ਉਸ ਨੂੰ ਕਮਰੇ ‘ਚ ਬੰਦ ਕਰ ਜਾਂਦਾ ਸੀ। ਉਸਦਾ ਦੋਸ਼ ਹੈ ਕਿ ਪਿੱਛੋਂ ਕੁਲਦੀਪ ਦਾ ਇੱਕ ਦੋਸਤ ਆਇਆ ਅਤੇ ਉਹ ਵੀ ਦੁਸ਼ਕਰਮ ਕਰਕੇ ਫਰਾਰ ਹੋ ਗਿਆ। ਜਿਸ ਤੋ ਬਾਅਸ ਪੁਲਿਸ ਦੋਸ਼ੀ ਖਿਲਾਫ ਪਰਚਾ ਦਰਜ ਕਰਕੇ ਉਸ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ।

ਕੈਨੇਡਾ ‘ਚ ਪੜਨ ਗਏ ਕਪੂਰਥਲਾ ਨਿਵਾਸੀ ਨੌਜਵਾਨ ਦੀ ਸੁੱਤੇ ਪਏ ਹੋਈ ਮੌਤ , ਇਲਾਕੇ 'ਚ ਸੋਗ ਦੀ ਲਹਿਰ 

ਲੁਧਿਆਣਾ  , (ਕੁਲਵਿੰਦਰ ਸਿੰਘ ਚੰਦੀ) :- ਕੈਨੇਡਾ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਆਪਣੇ ਭਵਿਖ ਨੂੰ ਬਹਿਤਰ ਬਨਾਉਣ ਲਈ ਕਪੁਰਥਲਾ ਦਾ ਨੌਜਵਾਨ ਕੁਲਜੀਤ ਸਿੰਘ ਜੋ ਡੇਢ ਸਾਲ ਪਹਿਲਾਂ ਕੈਨੇਡਾ ਆਇਆ ਸੀ ਅਤੇ ਕਿਚਨਰ ਓਂਟਾਰੀਓ ਦੇ ਕਾਨੇਸਟੋਗਾ ਕਾਲਜ ‘ਚ ਪੜਾਈ ਕਰ ਰਿਹਾ ਸੀ। ਪਰ ਬੀਤੀ ਰਾਤ ਉਹ 9 ਵਜੇ ਕੰਮ ਤੋਂ ਘਰ ਵਾਪਸ ਆਇਆ ਅਤੇ ਸੋ ਗਿਆ। ਸੁੱਤੇ ਪਏ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸਦੀ ਮੌਤ ਹੋ ਗਈ। ਨੌਜਵਾਨ ਕਪੂਰਥਲਾ ਦਾ ਰਹਿਣਾ ਵਾਲਾ ਸੀ। ਉਸਦੇ ਪਿਤਾ ਦਾ ਨਾਂ ਬਲਵਿੰਦਰ ਸਿੰਘ ਤੇ ਉਹ ਕਪੁਰਥਲਾ ਦੀ ਨਾਮਦੇਵ ਕਾਲੋਨੀ ‘ਚ ਰਹਿੰਦੇ ਹਨ। ਨੌਜਵਾਨ ਤਿੰਨ ਭੈਣਾ ਦਾ ਇਕਲੋਤਾ ਭਰਾ ਸੀ। ਪਰਿਵਾਰ ‘ਤੇ ਇਸ ਸਮੇਂ ਦੁਖਾਂ ਦਾ ਪਹਾੜ ਡਿੱਗ ਪਿਆ ਹੈ। ਸਥਾਨਕ ਲੋਕ ਕੁਲਜੀਤ ਦੇ ਪਰਿਵਾਰ ਨਾਲ ਦੁੱਖ ਸਾਝਾ ਕਰਨ ਆ ਰਹੇ ਹਨ।

ਸਰਵਜੀਤ ਸਿੰਘ ਬੋਪਾਰਾਏ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ

ਜਗਰਾਉ ,  ਅਕਤੂਬਰ 2020. ( ਕੁਲਵਿੰਦਰ ਸਿੰਘ ਚੰਦੀ) :- ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕੇ ਦਾਖੇ ਦੀ ਟੀਮ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਿਆਂ ਸਰਵਰਜੀਤ ਸਿੰਘ ਬੋਪਾਰਾਏ ਨੂੰ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੀਆਂ ਗਿਆ ਹੈ ਇਸ ਮੌਕੇ ਤੇ ਬੋਪਾਰਾਏ ਨੇ ਕਿਹਾ ਕਿ ਉਹ ਪਾਰਟੀ ਵਲੋਂ ਛਾਪੀ ਜੁੰਮੇਵਾਰੀ ਤਨਦੇਹੀ ਨਾਲ ਨਿਭਾਉਣ ਗਏ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਬਣਾ ਦਾ ਯੋਗਦਾਨ ਪਾਉਣ ਗਏ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਬਣਾ ਕੇ ਜਿੱਥੇ ਵਪਾਰੀ ਵਰਗ ਨੂੰ ਲਾਭ ਪਹੁੰਚਾਇਆ ਗਿਆ ਹੈ ਉਥੇ ਦੇਸ਼ ਦੇ ਅੰਨਦਾਤਾ ਆਖੇ ਜਾਣ ਵਾਲੇ ਕਿਸਾਨ ਨੂੰ ਕੌਡੀਆਂ ਦੇ ਭਾਅ ਫਸਲ ਵੇਚਣ ਲਈ ਮਜਬੂਰ ਕੀਤਾ ਗਿਆ ਹੈ । ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਹਰ ਅੰਦੋਲਨ ਵਿੱਚ ਤਨ , ਮਨ ਅਤੇ ਧਨ ਨਾਲ ਹੈ ।

ਹੁਣ ਹੀਰਾ ਬਾਗ਼ ਬਣੇਗਾ ਕੁੜੇ ਦਾ ਡੰਪ..?-VIDEO

ਨਹੀਂ ਬਣਨ ਦੇਵਾਂਗੇ ਹੀਰਾ ਬਾਗ ਕੁੜੇ ਦਾ ਡੰਪ, ਕੌਂਸਲ ਨੂੰ ਚਿਤਾਵਨੀ-ਹੀਰਾ ਬਾਗ਼ ਵਾਸੀ

ਪੱਤਰਕਾਰ ਜਸਮੇਲ਼ ਗਾਲਿਬ ਦੀ ਰਿਪੋਰਟ