You are here

ਲੁਧਿਆਣਾ

ਕਿਰਤੀ ਕਿਸਾਨ ਯੂਨੀਅਨ ਨੇ ਪਿੰਡ-ਪਿੰਡ ਕੀਤਾ ਰੋਸ ਪ੍ਰਦਰਸ਼ਨ

ਹਠੂਰ/ ਲੁਧਿਆਣਾ ,  ਅਕਤੂਬਰ  2020-( ਕੌਸ਼ਲ ਮੱਲ੍ਹਾ /ਮਨਜਿੰਦਰ ਗਿੱਲ)      

ਕਿਰਤੀ ਕਿਸਾਨ ਯੂਨੀਅਨ ਵੱਲੋਂ ਸ਼ੁਰੂ ਕੀਤੀ ਅਰਥੀ ਫੂਕ ਮੁਹਿੰਮ ਤਹਿਤ ਅੱਜ ਅੱਚਰਵਾਲ, ਮਾਣੂੰਕੇ, ਲੱਖਾ, ਚਕਰ, ਰਸੂਲਪੁਰ, ਲੰਮਾ ਆਦਿ ਪਿੰਡਾਂ ਵਿਚ ਕੇਂਦਰ ਸਰਕਾਰ ਦੇ ਪੁਤਲੇ ਸਾੜੇ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾ, ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ, ਪ੍ਰਧਾਨ ਮਨੋਹਰ ਸਿੰਘ ਝੋਰੜਾ, ਜਗਰੂਪ ਸਿੰਘ ਝੋਰੜਾ, ਯੂਥ ਆਗੂ ਨਵਜੋਤ ਸਿੰਘ, ਗੁਰਚਰਨ ਸਿੰਘ ਰਸੂਲਪੁਰ, ਹਰਦੇਵ ਸਿੰਘ, ਮਨਪ੍ਰਰੀਤ ਸਿੰਘ, ਇੰਦਰਜੀਤ ਸਿੰਘ, ਜਿੰਦਰ ਸਿੰਘ ਮਾਣੂੰਕੇ, ਨਿਰਮਲ ਸਿੰਘ, ਪ੍ਰਮੋਦ ਕੁਮਾਰ ਨੀਲਾ, ਚਰਨਾ ਸਿੱਧੂ, ਊਧਮ ਸਿੰਘ ਝੋਰੜਾ, ਕੇਵਲ ਸਿੰਘ, ਦਰਸ਼ਨ ਸਿੰਘ, ਸੱਤਾ ਸਿੰਘ ਹਾਜ਼ਰ ਸਨ।

15 ਕਰੋੜ ਦਾ ਸੋਨਾ ਲੁੱਟਣ ਆਏ ਲੁਟੇਰਿਆਂ ਨੇ ਸ਼ਰੇਆਮ ਲੋਕਾਂ ਤੇ ਚਲਾਈਆਂ ਗੋਲੀਆਂ -VIDEO

ਪੰਜਾਬ ਦੇ ਵਿਗੜਦੇ ਹਾਲਾਤ ਆਉਣ ਵਾਲੇ ਸਮੇਂ ਲਈ ਮਾੜਾ ਸੰਕੇਤ  

ਪੱਤਰਕਾਰ ਰਾਣਾ ਸੇਖਦੌਲਤ ਦੀ ਰਿਪੋਰਟ

ਰਾਏਕੋਟ ਵਿਖੇ ਇਕ ਇਕੱਠ ਦੁਰਾਨ ਬਰਾੜ ਨੇ ਸੁਖਬੀਰ ਬਾਦਲ ਰਗੜੇ - Video

ਸ ਨਿਧੜਕ ਬਰਾੜ ਦੀ ਸ਼੍ਰੋਮਣੀ ਅਕਾਲੀ ਦਲ ਦੇ ਇਕੱਠ ਦੁਰਾਨ ਹੋਈ ਗੱਲਬਾਤ

ਆਓ ਸੁਣਦੇ ਅਤੇ ਦੇਖਦੇ ਹਾਂ ਪੱਤਰਕਾਰ ਗੁਰਸੇਵਕ ਸੋਹੀ ਅਤੇ ਇਕ਼ਬਾਲ ਸਿੱਧੂ ਦੀ ਰਿਪੋਰਟ  

ਆਲੂ ਸਟੋਰ ਤੋਂ ਆਲੂ ਲੈਣ ਆਇਆ ਦੇ ਛਿੱਤਰ ਪੁਤਾਂਨ-Video

ਜਗਰਾਓਂ ਦੇ ਤਹਿਸੀਲ ਚੌਕ ਵਿੱਚ ਮਜ਼ਦੂਰਾਂ ਅਤੇ ਆਲੂ ਚੱਕਣ ਆਏ ਜਿਮੀਦਾਰ ਵਿੱਚ ਹੋਈ ਲੜਾਈ

ਮਜ਼ਦੂਰਾਂ ਵਲੋਂ ਰਾਤ ਭਰ ਤਗ ਕਰਨ ਦੇ ਦੋਸ਼

ਪੱਤਰਕਾਰ ਚਰਨਜੀਤ ਸਿੰਘ ਚੰਨ ਦੀ ਰੀਪੋਰਟ

ਕਿਸਾਨ ਮਾਰੂ ਆਰਡੀਨੈਂਸਾ ਨੂੰ ਰੱਦ ਕਰਵਾਉਣ ਲਈ ਮੱਤੇ ਪਾਸ-Video

ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਪਿੰਡ ਗਿੱਦੜਵਿੰਡੀ ਦੇ ਕਿਸਾਨਾਂ ਨੇ ਆਰਡੀਨੈਂਸਾਂ ਬਿਲਾਂ ਖਿਲਾਫ ਮਤਾ ਦਿੱਤਾ

ਪੱਤਰਕਾਰ ਜਸਮੇਲ਼ ਗਾਲਿਬ ਦੀ ਵਿਸੇਸ ਰਿਪੋਰਟ  

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ 4020 ਸੈਂਪਲ ਲਏ

ਮਰੀਜ਼ਾਂ ਦੇ ਠੀਕ ਹੋਣ ਦੀ ਦਰ 94.01% ਹੋਈ

ਲੁਧਿਆਣਾ,ਅਕਤੂਬਰ 2020  ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ ) - ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 4020 ਸੈਂਪਲ ਲਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ ਇਕ ਸ਼ੁਭ ਸੰਕੇਤ ਹੈ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਡੀ.ਐੱਮਜ਼. ਦੀ ਦੇਖ-ਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਦਿਨ ਰਾਤ ਯਤਨਾਂ ਤਹਿਤ ਰੋਜ਼ਾਨਾ ਵੱਧ ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਅੱਜ ਵੀ 4020 ਸੈਂਪਲ ਲਏ ਗਏ। ਉਹਨਾਂ ਸਮੂਹ ਐੱਸ ਡੀ ਐੱਮਜ਼ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਵਸਨੀਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 'ਮਿਸ਼ਨ ਫਤਹਿ' ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 19552 ਮਰੀਜ਼ਾਂ ਵਿਚੋਂ 94.01% (18382 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਲੱਛਣਾਂ ਦੇ ਪਤਾ ਲੱਗਣ ਅਤੇ ਜਾਂਚ ਵਿਚਕਾਰ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਜਦੋਂ ਲੋਕ ਲੱਛਣ ਹੋਣ ਦੇ ਬਾਵਜੂਦ ਆਪਣੇ ਆਪ ਦਾ ਟੈਸਟ ਨਹੀਂ ਕਰਵਾਉਂਦੇ ਤਾਂ ਕਈ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਲੱਗਦੇ ਹਨ ਤਾਂ ਬਿਨ੍ਹਾਂ ਦੇਰੀ ਕੀਤੇ ਨੇੜਲੇ ਟੈਸਟ ਕੇਂਦਰ ਜਾ ਕੇ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਰੋਜ਼ਾਨਾ ਲਏ ਗਏ ਨਮੂਨਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 4020 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 350 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 18382 ਹੋ ਗਈ ਹੈ।

ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 77 ਮਰੀਜ਼ (68 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 9 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 344209 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 342509 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 320405 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1700 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 19552 ਹੈ, ਜਦਕਿ 2552 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 7 ਮੌਤਾਂ ਹੋਈਆਂ ਹਨ (5 ਜ਼ਿਲ੍ਹਾ ਲੁਧਿਆਣਾ, 1 ਹੁਸ਼ਿਆਰਪੁਰ ਅਤੇ 1 ਰਾਜ ਜੰਮੂ ਅਤੇ ਕਸ਼ਮੀਰ ਨਾਲ ਸਬੰਧਤ ਹੈ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 817 ਅਤੇ 295 ਦੂਜੇ  ਜ਼ਿਲਿਆਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 45888 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 1674 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 114 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਹੁਣ ਅਸੀਂ ਚਰਮ ਸੀਮਾ (Peak) ਦੌਰ ਵਿੱਚੋਂ ਗੁਜ਼ਰ ਰਹੇ ਹਨ, ਹੁਣ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਪੀ.ਏ.ਯੂ. ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ 'ਤੇ ਰੱਖੇ ਜਾਣ ਦੀ ਕੀਤੀ ਮੰਗ

ਕੇਂਦਰ ਸਰਕਾਰ ਤਿੰਨਾਂ ਕ੍ਰਿਸ਼ੀ ਆਰਡੀਨੈਸਾਂ 'ਤੇ ਮੁੜ ਕਰੇ ਵਿਚਾਰ - ਸਦੀਕ ਮੁਹੰਮਦ

ਬਾਬਾ ਬੰਦਾ ਸਿੰਘ ਬਹਾਦਰ ਨੌਜਵਾਨ ਪੀੜੀ ਲਈ ਇੱਕ ਰੋਲ ਮਾਡਲ - ਕੈਪਟਨ ਸੰਧੂ

ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਦੀ ਮਿਸਾਲ ਦੁਨੀਆਂ ਭਰ 'ਚ ਕਿਤੇ ਨਹੀਂ ਮਿਲਦੀ - ਦਾਖਾ, ਬਾਵਾ

ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੋਂ ਅੱਜ ਦੀ ਨੌਜਵਾਨ ਪੀੜੀ ਨੂੰ ਲੋੜ ਹੈ ਪ੍ਰੇਰਣਾ ਲੈਣ ਦੀ - ਕੋਟਲੀ, ਲੱਖਾ

ਮੁੱਲਾਂਪੁਰ/ ਦਾਖਾ , ਅਕਤੂਬਰ 2020 ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ )  - ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਉਤਸਵ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸਨ ਕੁਮਾਰ ਬਾਵਾ ਦੀ ਦੇਖ-ਰੇਖ ਵਿੱਚ ਜ਼ਿਲ੍ਹਾ ਪੱਧਰੀ ਸਮਾਰੋਹ ਦਾ ਆਯੋਜਨ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬੜੀ ਸ਼ਰਧਾ ਤੇ ਸਨਮਾਨ ਨਾਲ ਮਨਾਇਆ ਗਿਆ। ਸਮਾਰੋਹ ਦਾ ਆਗਾਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਨਾਲ ਹੋਇਆ ਅਤੇ ਸਮਾਰੋਹ ਦੌਰਾਨ ਫੁੱਲਾਂ ਦੀ ਵਰਖਾ ਹੁੰਦੀ ਰਹੀ। ਬਾਬਾ ਬਲਬੀਰ ਸਿੰਘ ਲੰਮੇ ਜੱਟਪੁਰਾ, ਬਾਬਾ ਭੁਪਿੰਦਰ ਸਿੰਘ ਪਟਿਆਲਾ ਅਤੇ ਬਾਬਾ ਰਜਿੰਦਰ ਸਿੰਘ ਮਾਂਝੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ 'ਤੇ ਰੋਸ਼ਨੀ ਪਾਈ। ਢਾਡੀ ਬਲਬੀਰ ਸਿੰਘ ਫੁੱਲਾਂਵਾਲ ਵੱਲੋਂ ਬਾਬਾ ਜੀ ਦੀ ਬਹਾਦਰੀ ਦੀਆ ਵਾਰਾਂ ਦਾ ਗਾਇਨ ਕਰਕੇ ਸਭ ਨੂੰ ਮੰਤਰਮੁਗਧ ਕਰ ਦਿੱਤਾ। ਕਥਾ ਵਾਚਕ ਗਿਆਨੀ ਹਰਦੇਵ ਸਿੰਘ ਕਲਸੀਆਂ ਵਾਲਿਆਂ ਨੇ ਸਟੇਜ ਦੀ ਸੇਵਾ ਨਿਭਾਈ। ਸਾਂਸਦ ਮੁਹੰਮਦ ਸਦੀਕ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ ਮੌਕੇ ਸੰਗਤਾ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਦੇਸ਼ ਦੀ ਕਿਸਾਨੀ ਦੇ ਹਿੱਤ ਲਈ ਕੇਂਦਰ ਸਰਕਾਰ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਬਾਬਾ ਬੰਦਾ ਬਹਾਦਰ ਸਿੰਘ ਨੌਜਵਾਨ ਪੀੜੀ ਲਈ ਰੋਲ ਮਾਡਲ ਹਨ।ਵਿਧਾਇਕ ਮੁੰਹਮਦ ਸਦੀਕ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ, ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਗੁਰਪ੍ਰੀਤ ਸਿੰਘ ਬੱਸੀ ਪਠਾਨਾ, ਵਿਧਾਇਕ ਲੱਖਬੀਰ ਸਿੰਘ ਲੱਖਾ, ਫਾਉਂਡੇਸ਼ਨ ਦੇ ਸਰਪਰਸਤ ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਵੱਲੋਂ ਸਵ: ਮੇਘ ਸਿੰਘ ਨਾਗਰੀ ਦੀ ਯਾਦ ਵਿੱਚ ਸਤਰ ਕਿਸਾਨਾਂ ਸੁੱਚਾ ਸਿੰਘ ਤੁਗਲ, ਮਹਿੰਦਰ ਸਿੰਘ ਕੈਥਲ (ਹਰਿਆਣਾ), ਸਤੀਸ਼ ਰਾਏ ਕੈਥਲ (ਹਰਿਆਣਾ) ਸੋਹਣ ਸਿੰਘ ਕਿਰਤੀ ਰਕਬਾ, ਮਾੜੂ ਦਾਸ ਰੁੜਕੇ, ਬਲਵਿੰਦਰ ਸਿੰਘ ਅਤੇ ਹਰਦਿਆਲ ਸਿੰਘ ਗਦਰੀ ਬਾਬਾ ਖਾਨਦਾਨ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਸਰਵ-ਸਮਤੀ ਨਾਲ ਪ੍ਰਸਤਾਵ ਪਾਸ ਕਰਦੇ ਹੋਏ ਸਰਕਾਰ ਨੂੰ ਇਹ ਪੁਰਜ਼ੋਰ ਮੰਗ ਕੀਤੀ ਗਈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਹਲਵਾਰਾ ਏਅਰਪੋਰਟ ਅਤੇ ਦਿੱਲੀ ਤੋਂ ਜੰਮੂ ਐਕਸਪ੍ਰੈਸ ਵੇਅ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ 'ਤੇ ਰੱਖਿਆ ਜਾਵੇ।ਸਮਾਗਮ ਵਿੱਚ ਪ੍ਰਮੁੱਖ ਤੌਰ 'ਤੇ ਵਜੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਵਿਧਾਇਕ ਗੁਰਪ੍ਰੀਤ ਸਿੰਘ ਬੱਸੀ ਪਠਾਣਾ, ਵਿਧਾਇਕ ਲੱਖਬੀਰ ਸਿੰਘ ਲੱਖਾ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਦਮਨਜੀਤ ਮੋਹੀ ਵੱਲੋਂ ਹਾਜ਼ਰੀ ਭਰਦੇ ਮੌਕੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਦੇ ਜੀਵਨ ਤੋਂ ਅੱਜ ਦੀ ਨੌਜਵਾਨ ਪੀੜੀ ਨੂੰ ਪ੍ਰੇਰਣਾ ਲੈਣ ਦੀ ਲੋੜ ਹੈ।ਫਾਊਂਡੇਸ਼ਨ ਦੇ ਸਰਪਰਸਤ ਮਲਕੀਤ ਸਿੰਘ ਦਾਖਾ, ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਪੰਜਾਬ ਪ੍ਰਧਾਨ ਰਵਿੰਦਰ ਨੰਦੀ ਬਾਵਾ, ਚੇਅਰਮੈਨ ਅਮਰਜੀਤ ਸਿੰਘ ਓਬਰਾਏ ਅਤੇ ਮਹਾਂਸਚਿਵ ਬਲਦੇਵ ਬਾਵਾ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਉਤਸਵ ਦੀਆਂ ਸੰਗਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬਾਬਾ ਜੀ ਦੀ ਬਹਾਦਰੀ ਦੀ ਮਿਸਾਲ ਇਸ ਗੱਲ ਤੋਂ ਪਤਾ ਲੱਗਦੀ ਹੈ ਉਨ੍ਹਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਂਦੇ ਹੋਏ ਇਤਹਾਸ ਰਚ ਦਿੱਤਾ। ਉਨ੍ਹਾਂ ਪਹਿਲੇ ਸਿੱਖ ਲੋਕ ਰਾਜ ਦੀ ਨੀਂਹ ਰੱਖੀ ਅਤੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ। ਉੁਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਦੀ ਮਿਸਾਲ ਦੁਨੀਆਂ ਵਿੱਚ ਕਿਤੇ ਵੀ ਨਹੀਂ ਮਿਲਦੀ।ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਦਾ ਸੜਕਾਂ 'ਤੇ ਕਿਸਾਨੀ ਵਿਰੋਧੀ ਆਰਡੀਨੈਂਸ ਦੇ ਖਿਲਾਫ ਉਤਰਨਾ ਦੇੇਸ਼ ਦੀ ਬਦਕਿਸਮਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੀ ਖੁਸ਼ਹਾਲੀ ਵਿੱਚ ਹੀ ਦੇਸ਼ ਦੀ ਖੁਸ਼ਹਾਲੀ ਹੈ। ਇਸ ਲਈ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤਿੰਨੋ ਖੇਤੀ ਆਰਡੀਨੈਂਸ 'ਤੇ ਗੰਭੀਰਤਾ ਨਾਲ ਵਿਚਾਰ ਕਰਕੇ ਇਨ੍ਹਾਂ ਨੂੰ ਵਾਪਸ ਲਿਆ ਜਾਵੇ।ਇਸ ਸਮਾਰੋਹ ਵਿੱਚ ਪ੍ਰਾਸ਼ਦ ਬਰਜਿੰਦਰ ਕੌਰ, ਭਗਵਾਨ ਦਾਸ ਬਾਵਾ, ਕਾਂਗਰਸੀ ਆਗੂ ਜਸਬੀਰ ਸਿੰਘ ਜੱਸਲ, ਫਾਊਂਡੇਸ਼ਨ ਦੇ ਪ੍ਰਚਾਰ ਸਚਿਵ ਰੇਸ਼ਮ ਸਿੰਘ ਸੱਗੁੂ, ਉਮਰਾਓ ਸਿੰਘ ਛੀਨਾ ਪ੍ਰਧਾਨ ਹਰਿਆਣਾ ਈਕਾਈ ਫਾਊਂਡੇਸ਼ਨ, ਪ੍ਰੋਫੈਸਰ ਨਿਰਮਲ ਜੌੜਾ, ਗਗਨਦੀਪ ਬਾਵਾ, ਅਰਜੁਨ ਬਾਵਾ, ਰਾਜੀਵ ਬਾਵਾ, ਗੁਲਸ਼ਨ ਬਾਵਾ ਲੁਧਿਆਣਾ ਸ਼ਹਿਰੀ ਪਧਾਨ, ਪਾਇਲ, ਨੰਦ ਕਿਸ਼ੋਰ ਬਾਵਾ, ਮਨੋਜ ਲਾਕੜਾ, ਪ੍ਰਦੀਵ ਬਾਵਾ, ਬਾਬਾ ਤਰਸੇਮ ਸਿੰਘ ਗੁਰਦਾਸ ਨੰਗਲ ਗੜ੍ਹੀ ਵਾਲੇ, ਪ੍ਰੀਤਮ ਸਿੰਘ ਜੌਹਲ ਸਾਬਕਾ ਏ.ਡੀ.ਸੀ., ਦਲਜੀਤ ਸਿੰਘ ਛੀਨਾ ਸਾਬਕਾ ਜ਼ਿਲ੍ਹਾ ਰੈਵਨਿਊ ਅਫ਼ਸਰ, ਸੁਸ਼ੀਲ ਕੁਮਾਰ ਸ਼ੀਲਾ, ਜਗਤਾਰ ਸਿੰਘ ਕਾਕਾ ਗਰੇਵਾਲ, ਅਮਨਦੀਪ ਬਾਵਾ, ਬੀਬੀ ਸਰਬਜੀਤ ਕੌਰ ਚੇਅਰਪਰਸਨ, ਪੰਜਾਬ ਪ੍ਰਧਾਨ ਕੰਚਨ ਬਾਵਾ, ਡੀ.ਐਸ.ਪੀ. ਗੁਰਬੰਸ ਸਿੰਘ ਬੈਂਸ, ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਰਿਪੂ ਗੱਲ, ਜਗਤਾਰ ਸਿੰਘ, ਰਣਜੀਤ ਸਿੰਘ, ਸੋਹਨ ਸਿਕੰਦਰ, ਜਗਦੀਸ਼ ਬਾਵਾ ਪਟਿਆਲਾ, ਸਵਰਣ ਕੌਰ ਸੱਗੂ, ਨਿਰਮਲ ਸਿੰਘ ਪਡੋਰੀ, ਪਵਨ ਗਰਗ, ਵਿਕਰਮ ਸਿੰਘ ਘੁੰਮਣ ਯੂਥ ਪ੍ਰਧਾਨ ਫਾਊਂਡੇਸ਼ਨ, ਸੇਵਾਦਾਸ ਸਰਪੰਚ ਸਲੇਮਪੁਰ ਸ਼ਾਮਲ ਹੋਏ।ਰਾਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਰਕਬਾ ਭਵਨ ਵਿਖੇ ਆਤਸ਼ਬਾਜੀ ਚਲਾ ਕੇ ਖੁਸ਼ੀ ਮਨਾਈ ਗਈ।

ਕਾਂਗਰਸ ਵੱਲੋਂ ਨਜ਼ਰ ਅੰਦਾਜ਼ ਤੇਜ਼ ਤਰਾਰ ਤੇ ਨਿਧੜਕ ਆਗੂ ਲਾਲੀ ਤੇ ਦੂਜੀਆਂ ਪਾਰਟੀਆਂ ਦੀ ਪੈਨੀ ਨਜ਼ਰ

ਸਿੱਧਵਾਂ ਬੇਟ (ਜਸਮੇਲ ਗਾਲਿਬ)ਪਿਛਲੇ ਢਾਈ ਦਹਾਕਿਆਂ ਤੋਂ ਰਾਜਨੀਤੀ ਵਿੱਚ ਸਰਗਰਮ ਅਤੇ ਦੋ ਵਾਰ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਲੁਧਿਆਣਾ ਦੇ ਤੇਜ਼ ਤਰਾਰ ਸਾਫ ਸੁਥਰੀ ਇਮੇਜ ਵਾਲੇ ਦਲਿਤ ਸਮਾਜ ਦੇ  ਨਿਧੜਕ ਆਗੂ ਰਮਨਜੀਤ ਲਾਲੀ ਨੇ ਆਪਣੇ ਅਨੇਕ ਪ੍ਰਭਾਵਸ਼ਾਲੀ ਸਾਥੀਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਰਾਹੀਂ 2016'ਚ ਕਾਂਗਰਸ ਦਾ ਪੱਲਾ ਫੜਿਆ ਸੀ।2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਾਲੀ ਗਰੁੱਪ ਦੀ ਅਹਿਮ ਭੂਮਿਕਾ ਰਹੀ।ਪਾਰਟੀ ਵੱਲੋਂ ਜਿੱਥੇ ਵੀ ਰਮਨਜੀਤ ਲਾਲੀ ਅਤੇ ਉਸ ਦੇ ਸਾਥੀਆਂ ਦੀ ਡਿਊਟੀ ਲਗਾਈ,ਉਨ੍ਹਾਂ ਬੜੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ।ਆਮ ਦੇਖਣ ਵਿੱਚ ਆਇਆ ਹੈ ਕਿ ਲਾਲੀ ਦੀ ਭਾਸ਼ਣ ਕਲਾ'ਚ ਵੋਟਰ ਦੀ ਮਾਨਸਿਕਤਾ ਬਦਲਣ ਦੀ ਸਮਰੱਥਾ ਹੈ। ਉਨ੍ਹਾਂ ਵੱਲੋਂ ਸਮਾਜ ਤੇ ਸ਼ਹਿਰ ਹਿੱਤ ਕੀਤੇ ਕਾਰਜਾਂ ਕਰਕੇ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨਾਲ ਜੁੜੇ ਹੋਏ ਹਨ।  ਕਾਂਗਰਸ ਵੱਲੋਂ ਚਾਰ ਸਾਲ ਤੱਕ ਨਜ਼ਰ ਅੰਦਾਜ਼'ਤੇ ਉਸ ਦੇ ਤਜਰਬੇ ਤੇ ਕਾਬਲੀਅਤ  ਦੀ ਪਾਰਟੀ ਦੀ ਮਜ਼ਬੂਤੀ ਹਿੱਤ ਨਾ ਇਸਤੇਮਾਲ ਹੋਣ ਕਰਕੇ ਲਾਲੀ ਗਰੁੱਪ ਮਾਯੂਸ  ਤੇ ਸ਼ਾਂਤ ਹੈ,ਪਰ ਰਾਜਨੀਤੀ ਦੇ ਸ਼ਤਰੰਜੀ ਇਸ ਕਦਰ ਮੌਕੇ ਦੀ ਤਲਾਸ਼ ਵਿੱਚ ਹਨ ਕਿ ਉਹ ਸੱਜਿਓਂ ਖੱਬਿਓਂ ਸੰਪਰਕ ਸਾਧ ਕੇ ਆਪਣੀ ਪਾਰਟੀ ਨਾਲ ਤੋਰਨ ਲਈ ਯਤਨਸ਼ੀਲ ਹਨ।ਇਸ ਸਬੰਧੀ ਜਦੋਂ ਰਮਨਜੀਤ ਲਾਲੀ ਗਰੁੱਪ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਵੱਡੀਆਂ ਪਾਰਟੀਆਂ ਦੀ ਲੀਡਰਸ਼ਿਪ ਦੇ ਫੋਨ ਆਉਂਦੇ ਹਨ,ਪਰ ਉਹ ਹਮੇਸ਼ਾ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ ਭਾਵੇਂ ਕਾਂਗਰਸ ਉਨ੍ਹਾਂ ਦੀ ਕਾਬਲੀਅਤ ਨੂੰ ਪਛਾਣੇ ਜਾਂ ਨਾ ਪਛਾਣੇ,ਪਰ ਸੁਣਨ ਵਿੱਚ ਆਇਆ ਹੈ ਕਿ ਕਾਂਗਰਸ ਪਾਰਟੀ ਵੱਲੋਂ ਲਾਲੀ ਨੂੰ ਨਜ਼ਰ ਅੰਦਾਜ਼ ਕਰਨਾ ਪਾਰਟੀ ਲਈ ਘਾਟੇ ਦਾ ਸੌਦਾ ਹੋਵੇਗਾ।

ਮੇਨ ਬਜ਼ਾਰ ਜਗਰਾਓਂ ਸਿਓੂ ਲਹਿੰਗਾ ਦੇ ਸੋ ਰੂਮ ਵਿੱਚ ਲੱਗੀ ਅੱਗ

ਜਗਰਾਉਂ,  ਅਕਤੂਬਰ 2020 - (ਮੋਹਿਤ ਗੋਇਲ, ਫੋਟੋਗ੍ਰਾਫਰ ਕੁਲਦੀਪ ਸਿੰਘ ਕੋਮਲ )- ਜਗਰਾਉਂ ਵਿੱਚ ਮੇਨ ਬਾਜ਼ਾਰ ਮਸ਼ਹੂਰ ਦੁਕਾਨ ਸਿਓੂ ਲਹਿੰਗਾ ਹਾਊਸ ਦੀ ਦੁਕਾਨ ਜੋ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਈ। ਜਿਸ ਨਾਲ ਬਜ਼ਾਰ ਤਕਰੀਬਨ ਧੂੰਏ ਨਾਲ ਭਰ ਗਿਆ। ਜਗਰਾਓਂ ਫਾਇਰ ਬ੍ਰਗੇਡ ਅਮਲੇ ਵਲੋਂ ਅੱਗ ਉਪਰ ਕਾਬੂ ਪਾ ਲਿਆ ਗਿਆ।ਅੱਗ ਲੱਗਣ ਦਾ ਕਾਰਨ ਬਿਜਲੀ ਦੀ ਤਾਰਾਂ ਨਾਲ ਸ਼ਾਟ ਸਰਕਿਟ ਦੱਸਿਆ ਜਾ ਰਿਹਾ ਹੈ।ਜਿਸ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਪੁਲਿਸ ਅਤੇ ਫਾਇਰ ਬ੍ਰਗੇਡ ਵੱਲੋ ਸਾਣਬੀਣ ਕੀਤੀ ਜਾ ਰਹੀ ਹੈ।

 

ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਜਲਦ ਤੋ ਜਲਦ ਫਾਂਸੀ ਦੀ ਸਜ਼ਾ ਹੋਵੇ:ਪ੍ਰਧਾਨ ਸੁਖਦੇਵ ਸਿੰਘ ਨਸਰਾਲੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿਛਲੇ ਦਿਨੀ ਜੋ ਜ਼ਿਲ੍ਹਾਂ ਫਤਿਹਗੜ੍ਹ ਸਾਹਿਬ ਦੇ ਅਧੀਨ ਆਉਂਦੇ ਪਿੰਡ ਜੱਲਾ ਅਤੇ ਤਰਖਾਣ ਮਾਜ਼ਰਾ ਵਿੱਚ ਜੋ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਇਕ ਵਿਅਕਤੀ ਵੱਲੋ ਬੇਅਦਬੀ ਕੀਤੀ ਗਈ ਹੈ ਉਸ ਦੀ ਅਸੀ ਕਰੜੇ ਸ਼ਬਦਾਂ ਦੇ ਵਿਚ ਨਿੰਦਿਆਂ ਕਰਦੇ ਹਾ ਇੰਨ੍ਹਾਂ ਸਬਦਾ ਦਾ ਪ੍ਰਗਟਾਵਾ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਨੇ ਕੀਤਾ।ਉਨ੍ਹਾ ਕਿਹਾ ਕਿ ਬਹੁਤ ਹੀ ਦੱੁਖ ਦੀ ਗੱਲ ਹੈ ਕਿ ਪੰਜਾਬ ਦੇ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਗਹੋਣ ਦੀਆ ਘਟਨਾਵਾਂ ਦਿਨ ਪ੍ਰਤੀ ਦਿਨ ਵੱਧ ਦੀਆ ਹੀ ਜਾ ਰਹੀਆ ਹਨ।ਨਸਰਲੀ ਨੇ ਕਿਹਾ ਕਿ ਇਹ ਜੋ ਸ੍ਰੀ ਗੁਰੁ ਗ੍ਰੰਥ ਗੰ੍ਰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੋਈ ਹੈ ਇਹ ਸੋਚੀ ਸਮਝੀ ਸਾਜ਼ਿਸ ਤਹਿਤ ਹੀ ਕੀਤੀ ਗਈ ਹੈ ਕਿਉਕਿ ਇਹ ਸਭ ਕੁਝ ਕਿਸਾਨੀ ਮੋਰਚਿਆਂ ਨੂੰ ਫੇਲ ਕਰਨ ਦੀ ਸਾਜ਼ਿਸ ਹੈ ਅਤੇ ਲੋਕਾਂ ਦਾ ਧਿਆਨ ਭੜਕਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਜੋ ਪੁਲਿਸ ਦੇ ਵੱਲੋ ਗ੍ਰਿਫਤਾਰ ਕੀਤਾ ਗਿਆ ਹੈ ਉਸ ਨੂੰ ਜਲਦ ਤੋ ਜਲਦਾ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ।