ਕਾਂਗਰਸ ਵੱਲੋਂ ਨਜ਼ਰ ਅੰਦਾਜ਼ ਤੇਜ਼ ਤਰਾਰ ਤੇ ਨਿਧੜਕ ਆਗੂ ਲਾਲੀ ਤੇ ਦੂਜੀਆਂ ਪਾਰਟੀਆਂ ਦੀ ਪੈਨੀ ਨਜ਼ਰ

ਸਿੱਧਵਾਂ ਬੇਟ (ਜਸਮੇਲ ਗਾਲਿਬ)ਪਿਛਲੇ ਢਾਈ ਦਹਾਕਿਆਂ ਤੋਂ ਰਾਜਨੀਤੀ ਵਿੱਚ ਸਰਗਰਮ ਅਤੇ ਦੋ ਵਾਰ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਲੁਧਿਆਣਾ ਦੇ ਤੇਜ਼ ਤਰਾਰ ਸਾਫ ਸੁਥਰੀ ਇਮੇਜ ਵਾਲੇ ਦਲਿਤ ਸਮਾਜ ਦੇ  ਨਿਧੜਕ ਆਗੂ ਰਮਨਜੀਤ ਲਾਲੀ ਨੇ ਆਪਣੇ ਅਨੇਕ ਪ੍ਰਭਾਵਸ਼ਾਲੀ ਸਾਥੀਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਰਾਹੀਂ 2016'ਚ ਕਾਂਗਰਸ ਦਾ ਪੱਲਾ ਫੜਿਆ ਸੀ।2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਾਲੀ ਗਰੁੱਪ ਦੀ ਅਹਿਮ ਭੂਮਿਕਾ ਰਹੀ।ਪਾਰਟੀ ਵੱਲੋਂ ਜਿੱਥੇ ਵੀ ਰਮਨਜੀਤ ਲਾਲੀ ਅਤੇ ਉਸ ਦੇ ਸਾਥੀਆਂ ਦੀ ਡਿਊਟੀ ਲਗਾਈ,ਉਨ੍ਹਾਂ ਬੜੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ।ਆਮ ਦੇਖਣ ਵਿੱਚ ਆਇਆ ਹੈ ਕਿ ਲਾਲੀ ਦੀ ਭਾਸ਼ਣ ਕਲਾ'ਚ ਵੋਟਰ ਦੀ ਮਾਨਸਿਕਤਾ ਬਦਲਣ ਦੀ ਸਮਰੱਥਾ ਹੈ। ਉਨ੍ਹਾਂ ਵੱਲੋਂ ਸਮਾਜ ਤੇ ਸ਼ਹਿਰ ਹਿੱਤ ਕੀਤੇ ਕਾਰਜਾਂ ਕਰਕੇ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਨਾਲ ਜੁੜੇ ਹੋਏ ਹਨ।  ਕਾਂਗਰਸ ਵੱਲੋਂ ਚਾਰ ਸਾਲ ਤੱਕ ਨਜ਼ਰ ਅੰਦਾਜ਼'ਤੇ ਉਸ ਦੇ ਤਜਰਬੇ ਤੇ ਕਾਬਲੀਅਤ  ਦੀ ਪਾਰਟੀ ਦੀ ਮਜ਼ਬੂਤੀ ਹਿੱਤ ਨਾ ਇਸਤੇਮਾਲ ਹੋਣ ਕਰਕੇ ਲਾਲੀ ਗਰੁੱਪ ਮਾਯੂਸ  ਤੇ ਸ਼ਾਂਤ ਹੈ,ਪਰ ਰਾਜਨੀਤੀ ਦੇ ਸ਼ਤਰੰਜੀ ਇਸ ਕਦਰ ਮੌਕੇ ਦੀ ਤਲਾਸ਼ ਵਿੱਚ ਹਨ ਕਿ ਉਹ ਸੱਜਿਓਂ ਖੱਬਿਓਂ ਸੰਪਰਕ ਸਾਧ ਕੇ ਆਪਣੀ ਪਾਰਟੀ ਨਾਲ ਤੋਰਨ ਲਈ ਯਤਨਸ਼ੀਲ ਹਨ।ਇਸ ਸਬੰਧੀ ਜਦੋਂ ਰਮਨਜੀਤ ਲਾਲੀ ਗਰੁੱਪ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਵੱਡੀਆਂ ਪਾਰਟੀਆਂ ਦੀ ਲੀਡਰਸ਼ਿਪ ਦੇ ਫੋਨ ਆਉਂਦੇ ਹਨ,ਪਰ ਉਹ ਹਮੇਸ਼ਾ ਕਾਂਗਰਸ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ ਭਾਵੇਂ ਕਾਂਗਰਸ ਉਨ੍ਹਾਂ ਦੀ ਕਾਬਲੀਅਤ ਨੂੰ ਪਛਾਣੇ ਜਾਂ ਨਾ ਪਛਾਣੇ,ਪਰ ਸੁਣਨ ਵਿੱਚ ਆਇਆ ਹੈ ਕਿ ਕਾਂਗਰਸ ਪਾਰਟੀ ਵੱਲੋਂ ਲਾਲੀ ਨੂੰ ਨਜ਼ਰ ਅੰਦਾਜ਼ ਕਰਨਾ ਪਾਰਟੀ ਲਈ ਘਾਟੇ ਦਾ ਸੌਦਾ ਹੋਵੇਗਾ।