You are here

ਲੁਧਿਆਣਾ

ਨਹੀਂ ਰੁਕ ਰਹੀਆਂ ਗੁਰਦੁਆਰਾ ਸਾਹਿਬ ਵਿੱਚ ਚੋਰੀ ਦੀਆਂ ਵਾਰਦਾਤਾਂ-VIDEO

ਚੋਰ ਦੀ ਗੰਦੀ ਕਰਤੂਤ ਹੋਈ ਕੈਮਰੇ ਵਿੱਚ ਕੈਦ

ਪੱਤਰਕਾਰ ਜਸਮੇਲ਼ ਗਾਲਿਬ ਦੀ ਰਿਪੋਰਟ  

ਭਾਜਪਾ ਨੇ MP ਬਿੱਟੂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਦਿੱਤੀ ਸ਼ਿਕਾਇਤ

ਜਗਰਾਓਂ, ਅਕਤੂਬਰ 2020 -(ਮੋਹਿਤ ਗੋਇਲ)-

ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਭਾਜਪਾ ਜ਼ਿਲ੍ਹਾ ਜਗਰਾਓਂ ਦਿਹਾਤੀ ਵੱਲੋਂ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੂੰ ਦਰਖਾਸਤ ਦਿੱਤੀ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸ਼ਰੇਆਮ ਜਾਨ ਤੋਂ ਮਾਰਨ ਦੀ ਧਮਕੀ ਦੇਣ, ਪਾਰਟੀ ਵਰਕਰਾਂ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨ ਦੇ ਦੋਸ਼ ਲਗਾਉਂਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਕਿਹਾ ਕਿ ਐੱਮਪੀ ਬਿੱਟੂ ਨੇ ਉਕਤ ਜਾਨਲੇਵਾ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਤਾਂ ਉਨ੍ਹਾਂ 'ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੇ ਐੱਮਪੀ ਬਣਨ 'ਤੇ ਜੋ ਸਹੁੰ ਚੁੱਕੀ ਸੀ ਉਸ ਦੀ ਉਨ੍ਹਾਂ ਨੇ ਉਲੰਘਣਾ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਨੂੰ ਹਿੰਸਾ ਕਰਨ ਲਈ ਉਕਸਾਉਣ ਲਈ ਜ਼ਿੰਮੇਵਾਰ ਰਵਨੀਤ ਬਿੱਟੂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗਿ੍ਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਡਾ: ਰਾਜਿੰਦਰ ਸ਼ਰਮਾ ਤੇ ਦਵਿੰਦਰਜੀਤ ਸਿੰਘ ਸਿੱਧੂ, ਜਗਦੀਸ਼ ਓਹਰੀ, ਐਡਵੋਕੇਟ ਵਿਵੇਕ ਭਾਰਦਵਾਜ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਮਿੱਤ ਸਿੰਘਲ, ਮੰਡਲ ਪ੍ਰਧਾਨ ਹਨੀ ਗੋਇਲ, ਅੰਕੁਸ਼ ਧੀਰ, ਲੀਗਲ ਸੈੱਲ ਦੇ ਅਭਿਸ਼ੇਕ ਗਰਗ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।

ਜਗਰਾਓਂ ਪੁਲਿਸ ਨੇ ਸ਼ਹੀਦਾਂ ਦਾ ਦਿਨ ਮਨਾਇਆ-VIDEO

ਉਸ ਸਮੇ ਨਸ਼ੇ ਅਤੇ ਹੋਰ ਅਲਾਮਤਾਂ ਤੋਂ ਬਚਣ ਦਾ ਹੋਕਾ ਵਇ ਦਿੱਤਾ ਗਿਆ

 ਪੰਜਾਬ ਪੁਲਿਸ ਵਲੋਂ ਹਰੇਕ ਸਾਲ ਦੀ ਤਰਾਂ ਅੱਜ ਸ਼ਹੀਦਾਂ ਨੂੰ ਯਾਦ ਕੀਤਾ ਗਿਆ 

  ਆਓ ਦੇਖਦੇ ਹਾਂ ਪੱਤਰਕਾਰ ਚਰਨਜੀਤ ਸਿੰਘ ਚੰਨ ਦੀ ਰਿਪੋਰਟ

ਬਾਹਰਲੇ ਸੂਬੇ ਦਾ ਝੋਨਾ ਪੁੱਜਣ 'ਤੇ ਕੀਤਾ ਰੋਸ ਪ੍ਰਦਰਸ਼ਨ-VIDEO

(ਫ਼ੋਟੋ-ਪਿੰਡ ਰਸੂਲਪੁਰ (ਮੱਲ੍ਹਾ) ਦੀ ਦਾਣਾ ਮੰਡੀ ਵਿਚ ਬਾਹਰਲੇ ਸੂਬੇ ਦਾ ਝੋਨਾ ਪਹੁੰਚਣ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਰਸੂਲਪੁਰ ਅਤੇ ਅਵਤਾਰ ਸਿੰਘ ਤਾਰੀ ਦੀ ਅਗਵਾਈ ਹੇਠ ਰਸੂਲਪੁਰ ਦੀ ਦਾਣ  )

ਹਠੂਰ/ਲੁਧਿਆਣਾ ,  ਅਕਤੂਬਰ  2020-( ਕੌਸ਼ਲ ਮੱਲ੍ਹਾ / ਮਨਜਿੰਦਰ ਗਿੱਲ)

 ਪਿੰਡ ਰਸੂਲਪੁਰ (ਮੱਲ੍ਹਾ) ਦੀ ਦਾਣਾ ਮੰਡੀ ਵਿਚ ਬਾਹਰਲੇ ਸੂਬੇ ਦਾ ਝੋਨਾ ਪਹੁੰਚਣ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਰਸੂਲਪੁਰ ਅਤੇ ਅਵਤਾਰ ਸਿੰਘ ਤਾਰੀ ਦੀ ਅਗਵਾਈ ਹੇਠ ਰਸੂਲਪੁਰ ਦੀ ਦਾਣਾ ਮੰਡੀ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿਚ ਕਿਸਾਨਾਂ ਅਤੇ ਮਜਦੂਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਬੁਲਾਰਿਆਂ ਨੇ ਕਿਹਾ ਕਿ ਕੁਝ ਲਾਲਚੀ ਆੜ੍ਹਤੀਏ ਕਿਸਾਨਾਂ ਦੇ ਸੰਘਰਸ ਨਾਲ ਦਗਾ ਕਮਾ ਰਹੇ ਹਨ ਅਤੇ ਜੋ ਵਧੇਰੇ ਮੁਨਾਫਾ ਕਮਾਉਣ ਦੇ ਚੱਕਰ ਵਿਚ ਯੂਪੀ ਅਤੇ ਬਿਹਾਰ ਵਰਗੇ ਸੂਬਿਆਂ ਵਿਚੋ ਸਸਤੇ ਰੇਟ ਤੇ ਝੋਨਾ ਖਰੀਦ ਕੇੇ ਪਿੰਡਾਂ ਵਿਚ ਰਾਤ ਸਮੇਂ ਸਰਕਾਰੀ ਰੇਟ 1888 ਰੁਪਏ ਪ੍ਰਤੀ ਕੁਇੰਟਲ ਵੇਚ ਰਹੇ ਹਨ, ਉਨ੍ਹਾਂ ਦਾ ਉਹ ਸਖਤ ਵਿਰੋਧ ਕਰਦੇ ਹਨ।ਉਨ੍ਹਾਂ ਮੰਗ ਕੀਤੀ ਕਿ ਦੇਹੜਕਾ ਟ੍ਰੇਡਿੰਗ ਖਰੀਦ ਏਜੰਸੀ ਦੀ ਏਜੰਸੀ ਬੰਦ ਕੀਤੀ ਜਾਵੇ, ਮੰਡੀ ਵਿਚ ਆਇਆ ਝੋਨਾ ਜਬਤ ਕੀਤਾ ਜਾਵੇ ਅਤੇ ਸਬੰਧਤ ਦੋਸੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਡਾ:ਜਰਨੈਲ ਸਿੰਘ, ਦਲੀਪ ਸਿੰਘ, ਗੁਰਚਰਨ ਸਿੰਘ, ਨਿੰਮਾ ਸਿੰਘ, ਅਜੈਬ ਸਿੰਘ, ਪਿੰਦੂ ਰਸੂਲਪੁਰ, ਅਮਰਜੀਤ ਸਿੰਘ, ਗੁਰਮੇਲ ਸਿੰਘ, ਗੁਰਪ੍ਰਰੀਤ ਸਿੰਘ, ਗੋਪੀ ਸਿੰਘ, ਹਰਦੇਵ ਸਿੰਘ, ਸੀਰਾ ਸਿੰਘ, ਰਾਮ ਸਿੰਘ, ਸੋਹਣ ਸਿੰਘ, ਮੋਹਣ ਸਿੰਘ ਹਾਜ਼ਰ ਸਨ।

ਟਿਪੱਰ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਜਗਰਾਉ,  ਅਕਤੂਬਰ 2020  (ਕੁਲਵਿੰਦਰ ਸਿੰਘ ਚੰਦੀ) :- ਨੇੜਲੇ ਕਸਬਾ ਸਿਧਵਾ ਬੇਟ ਦੇ ਮੇਨ ਚੌਕ ਵਿੱਚ ਇੱਕ ਟੱਪਰ ਨੇ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਨੂੰ ਫੇਟ ਮਾਰਨ ਕਰਕੇ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸ਼ਹਿਰ ਸਿਧਵਾ ਬੇਟ ਤੋਂ ਨੇੜਲੇ ਪਿੰਡ ਹੁਜਰਾ ਨਿਵਾਸੀ ਰੇਸ਼ਮ ਸਿੰਗ ਪੁੱਤਰ ਕਾਲਾ ਸਿੰਘ ਅਾਪਣੇ ਮੋਟਰਸਾਈਕਲ ਹੀਰੋ ਸਪੈਲੈਡਰ PB 10EM 9202 ਤੇ ਜਾ ਰਿਹਾ ਸੀ ਕਿ ਇਨ੍ਹੇ ਨੂੰ PB 07 BG - 0502 ਟਿੱਪਰ ਨੇ ਉਸ ਨੂੰ ਫੇਟ ਮਾਰ ਦਿੱਤੀ ਜਿਸ ਵਿੱਚ ਬਾਈਕ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ । ਪੁਲਿਸ ਨੇ ਟਿਪੱਰ ਨੂੰ ਆਪਣੇ ਕਬਜੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ । ਖਬਰ ਲਿਖੇ ਜਾਣ ਤੱਕ ਮ੍ਰਿਤਕ ਨੂੰ ਜਗਰਾਉ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ।

ਪਿੰਡ ਭੂੰਦੜੀ ਦੇ ਕਿਸਾਨ ਹਰਦੀਪ ਸਿੰਘ ਨੇ ਪਿਛਲੇ 8 ਸਾਲਾਂ ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤਾਂ ' ਚ ਹੀ ਵਾਹ ਕੇ ਵਧਾਈ ਜ਼ਮੀਨ ਦੀ ਉਪਜਾਊ ਸ਼ਕਤੀ

ਜਗਰਾਉ,  ਅਕਤੂਬਰ 2020  ( ਕੁਲਵਿੰਦਰ ਸਿੰਘ ਚੰਦੀ ) :- ਅਗਾਂਹਵਧੂ ਕਿਸਾਨ ਅਤੇ ਵਾਤਾਵਰਣ ਪ੍ਰੇਮੀ ਹਰਦੀਪ ਸਿੰਘ ਸੋਖੋਂ ਪਿੰਡ ਭੂੰਦੜੀ ਬਲਾਕ ਸਿੱਧਵਾਂ ਬੇਟ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲਾ ਹੈ । ਇਸ ਕਿਸਾਨ ਨੇ ਪਿਛਲੇ 8 ਸਾਲਾਂ ਤੋਂ ਫਸਲਾਂ ਦੀ ਰਹਿੰਦ - ਖੂੰਹਦ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਆਪਣੇ ਖੇਤਾਂ ਵਿੱਚ ਹੀ ਵਾਹ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ , ਕੈਮੀਕਲ ਖਾਦਾਂ ਦੀ ਵਰਤੋਂ ਘੱਟ ਕਰਕੇ ਫਸਲਾਂ ਨੂੰ ਬੀਮਾਰੀਆਂ ਤੋਂ ਬਚਾਇਆ ਅਤੇ ਚੰਗੀ ਪੈਦਾਵਾਰ ਪ੍ਰਾਪਤ ਕਰਕੇ ਇੱਕ ਚੰਗੀ ਮਿਸਾਲ ਕਾਇਮ ਕੀਤੀ ਹੈ । ਕਿਸਾਨ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਟਿਕ ਤੋਂ ਬਾਅਦ ਹੀ ਉਸਨੇ ਆਪਣੇ ਪਿਤਾ ਦੇ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਣ ਸ਼ੁਰੂ ਕਰ ਦਿੱਤਾ ਤੇ ਹੁਣ ਕਣਕ , ਝੋਨੇ ਦੀ ਫਸਲ ਤੋਂ ਇਲਾਵਾ ਆਲੂ ਤੇ ਮੱਕੀ ਦੀ ਵੀ ਕਾਸ਼ਤ ਕਰ ਰਿਹਾ ਹੈ । ਪੜ੍ਹਿਆ - ਲਿਖਿਆ ਹੋਣ ਕਰਕੇ ਕਿਸਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਮਿਲਵਰਤਣ ਕਰਕੇ ਵਧੀਆ ਕੁਆਲਟੀ ਦੇ ਬੀਜ , ਲੋੜ ਅਨੁਸਾਰ ਕੈਮੀਕਲਜ਼ ਖਾਦਾਂ ਦੀ ਵਰਤੋਂ ਕਰਕੇ , ਫਸਲਾਂ ਦਾ ਭਰਪੂਰ ਝਾੜ ਲੈਂਦਾ ਆ ਰਿਹਾ ਹੈ । ਅਗਾਂਹਵਧੂ ਸੋਚ ਰੱਖਣ ਵਾਲੇ ਕਿਸਾਨ ਨੇ ਦੱਸਿਆ ਕਿ ਪਿਛਲੇ ਸਾਲ ਵੀ ਉਸਨੇ ਕਣਕ ਦਾ ਝਾੜ ਪ੍ਰਤੀ ਏਕੜ 26 ਕੁਇੰਟਲ ਪ੍ਰਾਪਤ ਕੀਤਾ ਅਤੇ ਝੋਨੇ ਦੀ ਔਸਤਨ 38 ਕੁਇੰਟਲ ਪ੍ਰਤੀ ਏਕੜ ਪਿਛਲੇ ਸਾਲ ਪ੍ਰਾਪਤ ਕੀਤੀ । ਉਸਨੇ ਦੱਸਿਆ ਕਿ ਐਂਤਕੀ ਝੋਨੇ ਦੀ ਫਸਲ ਬਹੁਤ ਚੰਗੀ ਹੈ ਜਿਸਦਾ ਅੰਦਾਜ਼ਨ ਝਾੜ 38 ਤੋਂ 40 ਕੁਇੰਟਲ ਪ੍ਰਤੀ ਏਕੜ ਆਵੇਗਾ । ਐਤਕੀ ਉਸਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਡਾ.ਸ਼ਰਨਜੀਤ ਸਿੰਘ ਮੰਡ ਨਾਲ ਤਾਲਮੇਲ ਕਰਕੇ ਝੋਨੇ ਦੀ ਸਿੱਧੀ ਬਿਜਾਈ ਲੱਗਭਗ 6.5 ਏਕੜ ਕੀਤੀ ਹੈ , ਜਿਸ ਵਿੱਚ ਕੋਈ ਨਦੀਨ ਨਹੀ , ਫਸਲ ਇੱਕ ਸਾਰ ਹੈ ਅਤੇ ਕੋਈ ਬਿਮਾਰੀ ਵੀ ਨਹੀਂ ਪਈ । ਕਿਸਾਨ ਨੇ ਅੱਗੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਰਾਹੀ ਜਿੱਥੇ ਪਾਣੀ ਦੀ 50 ਪ੍ਰਤੀਸ਼ਤ ਬੱਚਤ ਹੋਈ , ਸਮੇਂ ਦੀ ਬੱਚਤ , ਲੇਬਰ ਦੀ ਬੱਚਤ ਦੇ ਨਾਲ - ਨਾਲ ਫਸਲ ਦਾ ਝਾੜ ਵੀ ਚੰਗਾ ਪ੍ਰਾਪਤ ਹੋਣ ਦੀ ਉਮੀਦ ਹੈ । ਕਿਸਾਨ ਨੇ ਆਪਣਾ ਨਿੱਜੀ ਤਜ਼ਰਬਾ ਸਾਂਝਾ ਕਰਦਿਆਂ ਦੱਸਿਖਿਆ ਕਿ ਖੇਤੀਬਾੜੀ ਕਿੱਤਾ ਕੋਈ ਘਾਟੇ ਵਾਲਾ ਵਣਜ ਨਹੀਂ ਹੈ , ਲੋੜ ਹੈ ਇਸ ਨੂੰ ਸਹੀ ਢੰਗ ਨਾਲ ਕਰਨ ਦੀ । ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਕਰਕੇ ਲੋੜ ਤੇ ਸਿਫਾਰਸ਼ ਕੀਤੇ ਅਨੁਸਾਰ ਖਾਦ , ਬੀਜ , ਕੀੜੇਮਾਰ ਜਹਿਰਾਂ ਦੀ ਵਰਤੋਂ ਕੀਤੀ ਜਾਵੇ ਜਿਸ ਨਾਲ ਖਰਚਾ ਘੱਟਦਾ ਹੈ ਤੇ ਆਮਦਨੀ ਵੱਧਦੀ ਹੈ । ਹਰਦੀਪ ਸਿੰਘ ਦੀ 10 ਏਕੜ ਮਾਲਕੀ ਅਤੇ 25 ਏਕੜ ਠੇਕੇ ' ਤੇ ਜ਼ਮੀਨ ਲੈ ਕੇ ਖੁਦ ਆਪਣੀ ਹਾਜ਼ਰੀ ਵਿੱਚ ਲੇਬਰ ਤੋਂ ਕੰਮ ਕਰਵਾਉਦਾ ਹੈ , ਜਿਸ ਸਦਕਾ ਚੰਗਾ ਝਾੜ ਪ੍ਰਾਪਤ ਹੁੰਦਾ ਹੈ । ਹਰਦੀਪ ਸਿੰਘ ਨੇ ਕਿਹਾ ਕਿ ਫਸਲਾਂ ਦੀ ਰਹਿੰਦ - ਖੂੰਹਦ ਖੇਤਾਂ ਵਿੱਚ ਸਮੇਟਣ ਲਈ ਸਰਕਾਰ ਵੱਲੋ ਮਸ਼ੀਨਰੀ ਤੇ ਅਲੱਗ - ਅਲੱਗ ਸਮੇਂ ਦਿੱਤੀ ਗਈ ਸਬਸਿਡੀ ' ਤੇ ਮਲਚਰ , ਲੇਜ਼ਰ ਲੈਵਲਰ , ਸਟਰਾਅ ਰੀਪਰ ਪ੍ਰਾਪਤ ਕੀਤਾ । ਇਸ ਤੋਂ ਇਲਾਵਾ ਕਿਸਾਨ ਕੋਲ ਹੋਰ ਮਸ਼ੀਨਰੀ ਦੇ ਸੰਦ ਜਿਵੇਂ ਐਮ.ਬੀ. ਪਲਾਉ , ਰੋਟਾਵੇਟਰ , ਹਲ , ਟ੍ਰੈਕਟਰ ( 3 ) , ਸੁਹਾਗਾ , ਟਰਾਲੀ ਆਦਿ ਵੀ ਹਨ । ਕਿਸਾਨ ਨੇ ਦੱਸਿਆ ਕਿ ਉਹ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ. ਯੁਕਤ ਕੰਬਾਈਨ ਨਾਲ ਕਟਵਾਉਣ ਤੋਂ ਬਾਅਦ ਮਲਚਰ ਚਲਾ ਕੇ ਐਮ.ਬੀ.ਪਲਾਉ ਚਲਾ ਕੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਮਿਲਾ ਦਿੰਦਾ ਹੈ ਤੇ ਸੀਡ ਡਰਿੱਲ ਰਾਹੀ ਕਣਕ ਦੀ ਬੀਜਾਈ ਕਰਦਾ ਹੈ । ਇਸ ਪੂਰ ਪ੍ਰੋਸੈਸ ਲਈ ਡੀਜ਼ਲ ਖਰਚਾ 2000 ਤੋਂ 2200 ਰੁਪਏ ਪ੍ਰਤੀ ਏਕੜ ਆਉਂਦਾ ਹੈ । ਇਸ ਤੋਂ ਇਲਾਵਾ ਕਿਸਾਨ ਔਰਗੈਨਿਕ ਖੇਤੀ ਵੀ ਕਰਦਾ ਹੈ ਤੇ ਨਾਲ ਘਰ ਦੇ ਦੁੱਧ ਲਈ ਪਸ਼ੂ ਵੀ | ਰੱਖੇ ਹਨ । ਸਾਰਾ ਪਰਿਵਾਰ ਸਾਦਾ ਜੀਵਨ ਬਤੀਤ ਕਰਦਾ ਹੈ ਤੇ ਗੁਰਸਿੱਖੀ ਦਾ ਧਾਰਨੀ ਹੈ । ਇਹ ਕਿਸਾਨ ਭੂੰਦੜੀ ਇਲਾਕੇ ਵਿੱਚ ਹੋਰ ਕਿਸਾਨਾਂ ਲਈ ਚਾਨਣ ਮੁਨਾਰਾ ਬਣਿਆ ਹੈ ।

ਰਾਜਾ ਭੂਮਾਲ ਨੂੰ ਵੱਖ ਵੱਖ ਆਗੂਆ ਵੱਲੋਂ ਸ਼ਰਧਾ ਦੇ ਫੁੱਲ ਭੇਟ 

ਜਗਰਾਉ,   ਅਕਤੂਬਰ 2020  (ਕੁਲਵਿੰਦਰ ਸਿੰਘ ਚੰਦੀ) :- ਭਾਰਤੀ ਕਿਸਾਨ ਯੂਨੀਅਨ ਡਕੌਧਾ ਦੇ ਜਿਲ੍ਹਾ ਪ੍ਰਧਾਨ ਅਤੇ ਸੀਨੀਅਰ ਆਗੂ ਨਿਰਮਲ ਸਿੰਘ ਭੂਮਾਲ ਦ ਸਪੁੱਤਰ ਗੁਰਿੰਦਰਜੀਤ ਸਿੰਘ ਰਾਜਾ ਭੂਮਾਲ 43 ਸਾਲ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾ ਨਮਿੱਤ ਸਹਿਜ ਪਾਠ ਦੇ ਭੋਗ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਪਾਏ ਗਏ । ਉਪਰੰਤ ਭਾਈ ਮਨਜਿੰਦਰ ਸਿੰਘ ਹਠੂਰ ਵਾਲਿਆ ਦੇ  ਰਾਹੀ ਜਥੇ ਵੱਲੋ ਵੈਰਾਗਮਈ ਕੀਰਤਨ ਕੀਤਾ ਗਿਆ । ਇਸ ਸਮੇ ਵਿਛੜੀ ਰੂਹ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆ ਵਿੱਚ ਹਲਕਾ ਦਾਖਾ ਦੇ ਇੰਚਾਰਜ਼ ਕੈਪਟਨ ਸੰਦੀਪ ਸੰਧੂ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਧਾ ਦੇ ਜਿਲ੍ਹਾਂ ਪ੍ਰਧਾਨ ਹਰਦੀਪ ਸਿੰਘ  ਗਾਲਿਬ , ਜਗਦੇਵ ਸਿੰਘ ਦਿਉਲ, ਡਾ.ਨਰਿੰਦਰ ਸਿੰਘ ਬੀ ਕੇ ਗੈਸ ਵਾਲੇ, ਚੇਅਰਮੈਨ ਸੁਰਿੰਦਰ ਸਿੰਘ ਸਿਧਵਾ ਅਤੇ ਵਰਿੰਦਰ ਸਿੰਘ ਢਿੱਲੋਂ ਬਲਾਕ ਪ੍ਰਧਾਨ ਕਾਗਰਸ ਸਿਧਵਾ ਬੇਟ ਨੇ ਆਖਿਆ ਕਿ ਭੂਮਾਲ ਪਰਿਵਾਰ ਇਲਾਕੇ ਅੰਦਰ ਖਾਸਾ ਪ੍ਰਭਾਵ ਹੈ ਅਤੇ ਸ.ਨਿਰਮਲ ਸਿੰਘ ਭੂਮਾਲ ਅਤਟ ਉਨ੍ਹਾ ਦੇ ਸਪੁੱਤਰ ਗੁਰਿੰਦਰਜੀਤ ਰਾਜਾ ਜਿਥੇ ਆਪਣੇ ਪਿਤਾ ਵਾਗ ਮਿਲਣ ਸਾਰ ਸੀ ਉਥੇ ਹੀ ਉਸ ਨੇ ਕਿਸਾਨੀ ਸੰਘਰਸ਼ ਵਿੱਚ ਸਦਾ ਹੀ ਅਗਾਊ ਰੋਲ ਅਦਾ ਕਰਦਾ ਰਿਹਾ ਜਿਸ ਦੇ ਤੁਰ ਜਾਣ ਨਾਲ ਜਿਥੇ ਪਰਿਵਾਰ ਨੁੰ ਘਾਟਾ ਪਿਆ ਉਥੇ ਹੀ ਉਸ ਵੱਲੋ ਕੀਤੇ ਕੰਮਾ ਕਰਕੇ ਵੀ ਉਸ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ।

ਇਸ ਮੋਕੇ ਸ਼ੁਰੇਸ਼ ਕੁਮਾਰ ਗਰਗ, ਸਰਪੰਚ ਕਮਲਜੀਤ ਸਿੰਘ ਗਰੇਵਾਲ ਸਲੇਮਪੁਰਾ, ਸਰਪੰਚ ਪਰਮਜੀਤ ਸਿੰਘ ਸਿਧਵਾ ਬੇਟ, ਸਰਪੰਚ ਭਗਵੰਤ ਸਿੰਘ ਹੈਪੀ ਭੂਮਾਲ, ਗੋਬਿੰਦ ਸਿੰਘ ਗਰੇਵਾਲ,    ਨੰਬਰਦਾਰ ਹਰਿੰਦਰ ਸਿੰਘ ਕਾਕਾ ਸਲੇਮਪੁਰਾ, ਵਿਸਾਖਾ ਸਿੰਘ ਗਰੇਵਾਲ ਵਲੀਪੁਰ ਕਲਾ, ਮਹਿੰਦਰਪਾਲ ਸਿੰਘ ਮਾਨ ਪੈਲਸ ਵਾਲੇ , ਰਾਮਸ਼ਰਨ ਸਿੰਘ ਰਸੂਲਪੁਰ ਬਿੱਟੂ ਸਿੰਘ ਸੇਖੋ,ਜਗਦੇਵ ਸਿੰਘ, ਜਗਤਾਰ ਸਿੰਘ ਮੰਗੂ, ਬਲਾਕ ਸਿਧਵਾ ਬੇਟ ਦੇ ਪ੍ਰਧਾਨ ਰਣਜੋਧ ਸਿੰਘ ਭੂਮਾਲ ,ਸਰਪੰਚ ਭਗਵੰਤ ਸਿੰਘ ਹੈਪੀ ਭੂਮਾਲ, ਅਮਨਾ ਗਰੇਵਾਲ, ਦਿਲਬਾਗ ਸਿੰਘ ਬੋਦਲਵਾਲ, ਲੈਹਿਬੰਰ ਸਿੰਘ ਗਿੱਲ ਸਲੇਮਪੁਰਾ, ਹਰਨੇਕ ਸਿੰਘ ਭੂਮਾਲ, ਮਹਿੰਦਰ ਸਿੰਘ ਕਮਾਲਪੁਰਾ,ਭੁਪਿੰਦਰ ਸਿੰਘ ਭਿੰਦਾ, ਗੁਰਦਿਆਲ ਸਿੰਘ ਹਲਵਾਰਾ, ਡਾਇਕੈਟਰ ਸੁਖਵਿੰਦਰ ਸਿੰਘ ਸੁੱਖਾ ਸਲੇਮਪੁਰਾ, ਮੇਘ ਸਿੰਘ ਕਿਸਾਨ ਆਗੂ ਭੂੰਦੜੀ, ਪ੍ਰਮਿੰਦਰ ਸਿੰਘ ਭੁਮਾਲ, ਆਦਿ ਨੇ ਪਰਿਵਾਰ ਨਾਲ ਦੁੱਖ ਸਾਝਾ ਕੀਤਾ ।

ਅੰਤਰਰਾਸ਼ਟਰੀ ਕੱਬਡੀ ਖਿਡਾਰੀ ਗਗਨ ਧਾਲੀਵਾਲ ਨੂੰ ਸਮਰਪਿਤ ਲੀਲ੍ਹਾਂ ਮੇਘ ਸਿੰਘ 'ਚ ਕਰਵਾਇਆ ਇੱਕ ਖੇਡ ਮੇਲਾ 

ਜਗਰਾਉ,  ਅਕਤੂਬਰ 2020  (ਕੁਲਵਿੰਦਰ ਸਿੰਘ ਚੰਦੀ) :- ਨੋਜਵਾਨ  ਪੀੜ੍ਹੀ ਨੂੰ ਨਸ਼ਿਆ ਤੋਂ ਦੂਰ ਰੱਖਣ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਮਨੋਰਥ ਨਾਲ ਨੇੜਲੇ ਪਿੰਡ ਲੀਲ੍ਹਾਂ ਮੇਘ ਸਿੰਘ ਵਿੱਚ ਅਕਾਲ ਸਹਾਇ ਸਪੋਰਟਸ ਕਲੱਬ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗਗਨ ਧਾਲੀਵਾਲ ਦੀ ਯਾਦ ਵਿੱਚ ਪਹਿਲਾ ਯਾਦਗਾਰੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ  ਜਿਸ ਵਿੱਚ ਕਬੱਡੀ 50 ਕਿਲੋ ਅਤੇ ਕਬੱਡੀ ਓਪਨ ਦੇ ਮੈਚ ਕਰਵਾਏ ਗਏ  ਟੂਰਨਾਮੈਂਟ ਦੌਰਾਨ ਕਬੱਡੀ 50 ਕਿਲੋ ਦੀਆਂ 18 ਟੀਮਾਂ ਨੇ ਹਿੱਸਾ ਲਿਆ , 50 ਕਿਲੋ ਫਾਇਨਲ ਮੈਚ ਵਿੱਚ  ਨਰੈਣਗੜ੍ਹ ਸੋਹੀਆਂ ਦਾ ਪੇਚਾ ਕੋਕਰੀ ਬੁੱਟਰਾਂ ਨਾਲ ਪੈ ਗਿਆ ਜਿਸ ਵਿੱਚ ਨਰੈਣਗੜ੍ਹ ਸੋਹੀਆ ਨੇ ਪਹਿਲਾਂ ਸਥਾਨ ਹਾਸਲ ਕਰਕੇ 50 ਕਿਲੋ ਦੀ ਟਰਾਫੀ ਆਪਣੇ ਨਾਮ ਕੀਤੀ ਜਦ ਕਿ ਕੋਕਰੀ ਬੁੱਟਰ ਦੂਸਰੇ ਸਥਾਨ ਤੇ ਰਹੀ । ਕਬੱਡੀ ਓਪਨ ਵਿਚ 8 ਟੀਮਾਂ ਨੇ ਹਿੱਸਾ ਲਿਆ। ਜਿਸ ਵਿੱਚ ਸਾਨ੍ਹਾਂ ਦੇ ਭੇੜ ਹੁੰਦੇ ਰਹੇ ਪਰ ਆਖਰ ਵਿੱਚ  ਇਸ ਟੂਰਨਾਮੈਂਟ ਦੌਰਾਨ ਮੇਜ਼ਬਾਨ ਲੀਲਾਂ ਮੇਘ ਸਿੰਘ ਕਬੱਡੀ ਓਪਨ ਵਿੱਚ ਆਪਣੀ ਵਿਰੋਧੀ ਟੀਮ ਬੁਰਜ ਲਿੱਟਾਂ ਨੂੰ ਹਰਾ ਕੇ ਪਹਿਲਾਂ ਸਥਾਨ ਹਾਸਲ ਕਰਕੇ ਆਪਣੇ ਪਿੰਡ ਦੀ ਚੜ੍ਹਤ ਬਰਕਰਾਰ ਰੱਖਦਿਆ ਇਹ ਖੇਡ ਮੇਲਾ ਆਪਣੇ ਨਾਮ ਕਰ ਲਿਆ ਜਦੋ ਕਿ ਬੁਰਜ ਲਿੱਟਾਂ ਦੂਸਰੇ ਸਥਾਨ ਤੇ ਰਹੀ। ਇਸ ਕੱਬਡੀ ਟੂਰਨਾਮੈਟ ਵਿੱਚ   ਬੈਸਟ ਰੇਡਰ ਖਿਤਾਬ ਦੀਪੂ ਲੀਲਾਂ ਅਤੇ ਬਿੱਲਾ ਹਠੂਰ ਨੇ ਆਪਣੇ ਨਾ ਕੀਤਾ । ੲੇਸੇ ਤਰ੍ਹਾਂ  ਬੈਸਟ ਜਾਫੀ ਬਾਜ਼ੀ ਲੀਲਾਂ ਅਤੇ ਪਰਜੀਤਾ ਲੀਲਾਂ ਰਹੇ ਜਿਨ੍ਹਾਂ ਨੇ ਪੂਰੇ ਖੇਡ ਮੇਲੇ ਵਿੱਚ ਆਪਣੀ ਵਧੀਆ ਪ੍ਰਫਾਮਿਸ ਦਾ ਇਜਹਾਰ ਕੀਤਾ । 

ਇਸ ਕੱਬਡੀ ਟੂਰਨਾਮੈਂਟ ਵਿੱਚ ਇਨਾਮਾਂ ਦੀ ਵੰਡ ਕਰਨ ਪੁਹੰਚੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਇੰਚਾਰਜ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਖਿਡਾਰੀਆ ਅਤੇ ਸਮੂੰਹ ਨਗਰ ਨਿਵਾਸੀਆ ਨੂੰ ਸਬੋਧਨ ਕਰਦਿਆ ਆਖਿਆ ਕਿ ਇਸ ਵਕਤ ਜਿਥੇ ਦੇਸ਼ ਕਰੋਨਾਂ ਵਰਗੀ ਮਹਾਮਾਰੀ ਨਾਲ ਜੂਝ ਰਿਹਾ ਹੈ ਜਿਸ ਕਾਰਨ ਨੋਜਵਾਨ ਪਿਛਲੇ ਕਰੀਬ ਸਾਲ ਭਰ ਤੋ ਖੇਡਾਂ ਨਾਲੋਂ ਕਾਫੀ ਹੋ ਗੲੇ ਸਨ ਪਰ ਵਾਹਿਗੁਰੂ ਦੀ ਕ੍ਰਿਪਾ ਸਦਕਾ ਫਿਰ ਤੋਂ ਪੰਜਾਬ ਅੰਦਰ ਖੇਡ ਟੂਰਨਾਮੈਂਟ ਸ਼ੁਰੂ ਹੋ ਗਏ ਹਨ । ਜਿਸ ਲਈ ਲੀਲ੍ਹਾ ਮੇਘ ਸਿੰਘ ਦੀ ਨੋਜਵਾਨ ਖਿਡਾਰੀ ਅਤੇ ਸਮੁੱਚੀ ਪਚਾਇਤ ਤੇ ਨਗਰ ਨਿਵਾਸੀਆ ਵਿਧਾਈ ਦੇ ਪਾਤਰ ਹਨ। ਜਿਥੇ ਉਨ੍ਹਾ ਨੋਜਵਾਨਾਂ ਨੂੰ ਨਸ਼ਿਆ ਤੋ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਬਾਰੇ ਆਖਿਆ ਉਥੇ ਹੀ  ਪਿਛਲੇ ਲੰਮੇ ਸਮੇ ਤੋ ਕੇਂਦਰ ਸਰਕਾਰ ਵੱਲੋ ਲਿਆਦੇ ਖੇਤੀ ਸਬੰਧੀ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਨੂੰ ਲੈ ਕੇ ਧਰਨਿਆ ਤੇ ਬੈਠੇ ਕਿਸਾਨਾਂ ਨਾਲ ਖੜੇ ਹੋਣ ਦੀ ਵਕਾਲਤ ਕਰਦਿਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ 19 ਅਕਤੂਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸ਼ਨ ਬਲਾ ਕੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਜਾ ਰਿਹਾ ਹੈ ਤਾ ਜੋ ਮੋਦੀ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ। 

 

ਟੂਰਨਾਮੈਂਟ ਵਿਚ ਗਗਨ ਧਾਲੀਵਾਲ ਦੇ ਪਿਤਾ  ਪ੍ਰਿਤਪਾਲ ਸਿੰਘ ,ਮਾਤਾ ਜੀ ,ਮਾਸੀ ਜੀ,ਅਤੇ ਮਾਮਾ ਜੀ ਤੋਂ ਇਲਾਵਾ ਸਰਪੰਚ ਵਰਕਪਾਲ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਸਿਧਵਾ, ਯੂਥ ਆਗੂ ਮਨੀ ਗਰਗ,  ਤਹਿਸੀਲਦਾਰ ਸਿਧਵਾ ਬੇਟ       ,ਬੀ ਡੀ ਉ ਸਿਧਵਾ ਬੇਟ ,ਪ੍ਰਧਾਨ ਨਿਸ਼ਾਨ ਸਿੰਘ ਲੀਲ੍ਹਾ   , ਡੀ ਪੀ ਈ ਕੁਲਜੀਤ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਧਾਲੀਵਾਲ  ਸੋਨੂੰ ,ਦੀਪ ,ਫੌਜੀ, ਬਿੱਲਾ,ਜਸ਼ਨ,ਜੱਗਾ ,ਜੋਤੀ,  ਕਾਕਾ ਸੇਖ ਦੌਲਤ  ਆਦਿ ਹਾਜ਼ਰ ਸੀ ਟੂਰਨਾਮੈਂਟ ਦੌਰਾਨ ਰੈਫਰੀ ਦੀ ਭੂਮਿਕਾ ਬਿੱਲਾ ਗਾਲਿਬ,ਅਵਤਾਰ ਤਾਰੀ ਕਬੱਡੀ ਖਿਡਾਰੀ, ਅਤੇ ਡੀ ਪੀ ਈ ਕੁਲਜੀਤ ਸਿੰਘ ਨੇਂ ਨਿਭਾਈ 

ਗਗਨ ਦੇ ਪਿਤਾ ਜੀ ਪ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਕਿ ਗਗਨ ਦੀ ਯਾਦ ਵਿੱਚ ਹਰ ਸਾਲ ਇਸੇ ਤਰ੍ਹਾਂ ਟੂਰਨਾਮੈਂਟ ਕਰਵਾਇਆ ਜਾਵੇਗਾ ।

68 ਲੱਖ ਦੀ ਲਾਗਤ ਨਾਲ ਗੋਰਸੀਆਂ ਮੱਖਣ ਖਰੀਦ ਕੇਂਦਰ ਦੇ ਫੜ੍ਹ ਨੂੰ ਪੱਕਾ ਕਰਨ ਦਾ ਕੈਪਟਨ ਸੰਦੀਪ ਸੰਧੂ ਨੇ ਕੀਤਾ ਉਦਘਾਟਨ 

ਜਗਰਾਉ , ਅਕਤੂਬਰ 2020 ( ਕੁਲਵਿੰਦਰ ਸਿੰਘ ਚੰਦੀ) : ਮਾਰਕਿਟ ਕਮੇਟੀ ਸਿੱਧਵਾਂ ਬੇਟ ਦੇ ਅਧੀਨ ਆਉਦੇ ਗੋਰਸੀਆਂ ਮੱਖਣ ਦੇ ਖਰੀਦ ਕੇਂਦਰ ਦੇ ਫੜ ਨੂੰ ਤਕਰੀਬਨ 68 ਲੱਖ ਦੀ ਲਾਗਤ ਨਾਲ ਪੱਕਾ ਕਰਨ ਦਾ ਉਦਘਾਟਨ ਅੱਜ ਕੈਪਟਨ ਸੰਦੀਪ ਸਿੰਘ ਸੰਧੂ ਸਿਆਸੀ ਸਕੱਤਰ ਮੁੱਖ ਮੰਤਰੀ ਪੰਜਾਬ ਤੇ ਹਲਕਾ ਦਾਖਾ ਇੰਚਾਰਜ ਨੇ ਕੀਤਾ । ਇਸ ਮੌਕੇ ਨੂੰ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕੈਪਟਨ ਸੰਧੂ ਕਿਹਾ ਕਿ ਭਾਂਵੇ ਕਿ ਕੇਂਦਰ ਦੀ ਮੋਦੀ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਲਈ ਨਿੱਤ ਨਵੇ ਤੋਂ ਨਵੇਂ ਕਾਨੂੰਨ ਬਣਾ ਰਹੀ ਹੈ ਜਿਸ ਨਾਲ ਕਿ ਸੂਬੇ ਦੇ ਕਿਸਾਨਾਂ ਵਿੱਚ ਆਪਣੀ ਫਸਲ ਨੂੰ ਵੇਚਣ ਸੰਬੰਧੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਪਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ । ਉਨ੍ਹਾਂ ਕਿਸਾਨਾ ਨੂੰ ਵਿਸ਼ਵਾਸ ਦਿਵਾਉਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਕਿਰਸਾਨੀ ਦੇ ਹੱਕ ਵਿੱਚ ਵੱਡੇ ਅਤੇ ਇਤਿਹਾਸਿਕ ਫੈਸਲੇ ਲੈਣ ਜਾ ਰਹੀ ਹੈ । ਇਸ ਸਮੇਂ ਡਾ ਕਰਨ ਵੜੈਗ ਵਾਈਸ ਚੇਅਰਮੈਨ ਪੇਡਾ , ਕਰਨਜੀਤ ਸਿੰਘ ਸੋਨੀ ਗਾਲਿਬ ਪ੍ਰਧਾਨ ਕਾਂਗਰਸ ਲੁਧਿਆਣਾ ਦਿਹਾਤੀ , ਸੁਰਿੰਦਰ ਸਿੰਘ ਟੀਟੂ ਚੇਅਰਮੈਨ ਮਾਰਕਿਟ ਕਮੇਟੀ ਸਿੱਧਵਾਂ ਬੇਟ , ਮਨਜੀਤ ਸਿੰਘ ਭਰੋਵਾਲ ਚੇਅਰਮੈਨ ਮਾਰਕਿਟ ਕਮੇਟੀ ਦਾਖਾ , ਗੁਲਵੰਤ ਸਿੰਘ ਜੰਡੀ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਸਿੱਧਵਾਂ , ਸੈਕਟਰੀ ਮਨਮੋਹਣ ਸਿੰਘ , ਅੰਮ੍ਰਿਤਪਾਲਜੀਤ ਕੌਰ ਸਰਪੰਚ , ਸੁਖਜਿੰਦਰ ਸਿੰਘ ਨੰਬਰਦਾਰ , ਦਰਸਨ ਸਿੰਘ ਪੰਚ , ਕਮਲਜੀਤ ਕੌਰ ਪੰਚ , ਹਰਜਿੰਦਰ ਕੌਰ ਪੰਚ , ਸੁਖਜੀਤ ਸਿੰਘ ਪੰਚ , ਅੰਮ੍ਰਿਤਪਾਲ ਸਿੰਘ ਪੰਚ , ਜਗਦੀਪ ਸਿੰਘ , ਤੇਜਿੰਦਰ ਸਿੰਘ , ਸਾਧੂ ਸਿੰਘ , ਹਰਮਨ ਸਰਪੰਚ ਬੜੈਚ , ਗੁਰਜੀਤ ਸਿੰਘ ਮੰਤਰੀ , ਆਦਿ ਹਾਜਰ ਸਨ ।

ਖੰਨਾ ਪੁਲਿਸ ਵੱਲੋ ਪੰਜਾਬ ਪੁਲਿਸ ਦੇ ਮਹਾਨ ਅਤੇ ਸੂਰਬੀਰ ਸ਼ਹੀਦਾ ਨੁੰ ਯਾਦ ਕਰਦਿਆਂ ਮਿੰਨੀ ਮੈਰਾਥਨ ਦਾ ਆਯੋਜਨ

ਸ਼ਹੀਦ ਯੋਧਿਆਂ ਵੱਲੋ ਦੇਸ਼ ਲਈ ਜਾਨਾਂ ਕੁਰਬਾਨ ਕਰਕੇ ਆਪਣੇ ਫਰਜ਼ਾਂ ਨੂੰ ਨਿਭਾਉਣ ਦਾ ਦਿੱਤਾ ਸੁਨੇਹਾ - ਸੀਨੀਅਰ ਪੁਲਿਸ ਕਪਤਾਨ ਖੰਨਾ

ਲੁਧਿਆਣਾ, ਅਕਤੂਬਰ 2020 ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ)-ਸੀਨੀਅਰ ਪੁਲਿਸ ਕਪਤਾਨ ਖੰਨਾ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਅੱਜ ਖੰਨਾ ਪੁਲਿਸ ਵੱਲੋ ਪੰਜਾਬ ਪੁਲਿਸ ਦੇ ਮਹਾਨ ਅਤੇ ਸੂਰਬੀਰ ਸ਼ਹੀਦਾ ਨੁੰ ਯਾਦ ਕਰਦਿਆਂ ਮਿੰਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਯੋਧਿਆਂ ਵੱਲੋ ਦੇਸ਼ ਦੀ ਅਖੰਡਤਾ ਅਤੇ ਸ਼ਾਂਤੀ ਲਈ ਆਪਣੀਆ ਜਾਨਾਂ ਕੁਰਬਾਨ ਕਰਕੇ ਹਰ ਸਥਿਤੀ ਵਿੱਚ ਆਪਣੇ ਕਰਤੱਵਾਂ/ਫਰਜ਼ਾਂ ਨੂੰ ਨਿਭਾਉਣ ਲਈ ਤਿਆਰ ਰਹਿਣ ਅਤੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਤਪਰ ਰਹਿਣ ਦਾ ਸੁਨੇਹਾ ਦਿੱਤਾ ਹੈ। ਐਸ.ਐਸ.ਪੀ. ਹਰਪ੍ਰੀਤ ਸਿੰਘ ਵੱਲੋਂ ਇਸ ਮੌਕੇ ਉਹਨਾ ਮਹਾਨ ਸ਼ਹੀਦਾ ਨੂੰ ਯਾਦ ਕਰਦੇ ਹੋਏ ਸ਼ਰਧਾ ਦੇ ਫੁੱਲ ਵੀ ਅਰਪਨ ਕੀਤੇ। ਖੰਨਾ ਪੁਲਿਸ ਵੱਲੋਂ ਕਰਵਾਈ ਗਈ ਇਸ ਮਿੰਨੀ ਮੈਰਾਥੋਨ ਦੀ ਸ਼ੂਰੁਆਤ ਸਮੇਂ ਪੁਲਿਸ ਕਰਮਚਾਰੀਆ ਨੂੰ ਤੰਦਰੁਸਤ ਰਹਿਣ ਲਈ ਰੋਜਾਨਾ ਸੈਰ, ਦੌੜ ਅਤੇ ਕਸਰਤ ਕਰਨ ਲਈ ਵੀ ਪ੍ਰੇਰਿਆ ਗਿਆ। ਅੱਜ ਸਵੇਰੇ 6-00 ਵਜੇ ਸ਼ਹੀਦਾ ਦੀ ਯਾਦ ਵਿੱਚ " ਮਿੰਨੀ ਮੈਰਾਥੋਨ ਦੌੜ " ਦੀ ਸ਼ੁਰੂਆਤ ਦਫਤਰ ਸੀਨੀਅਰ ਪੁਲਿਸ ਕਪਤਾਨ ਖੰਨਾ ਤੋਂ ਕੀਤੀ ਗਈ, ਜੋ ਵਾਇਆ ਜੈਨ ਹਸਤਪਾਲ ਜੀ.ਟੀ. ਰੋਡ ਖੰਨਾ ਦੇ ਅੱਗਿਓ ਹੁੰਦੀ ਹੋਈ, ਅਮਲੋਹ ਚੌਂਕ ਖੰਨਾ ਤੋਂ ਯੂ-ਟਰਨ ਕਰਕੇ ਵਾਪਸ ਦਫਤਰ ਦਫਤਰ ਸੀਨੀਅਰ ਪੁਲਿਸ ਕਪਤਾਨ ਖੰਨਾ ਪਹੁੰਚੀ। ਇਸ ਦੌੜ ਵਿੱਚ ਕਪਤਾਨ ਪੁਲਿਸ ਤਜਿੰਦਰ ਸਿੰਘ (ਸ) ਖੰਨਾ, ਕਪਤਾਨ ਪੁਲਿਸ (ਪੀ.ਬੀ.ਆਈ) ਖੰਨਾ ਮੁਕੇਸ਼ ਕੁਮਾਰ, ਉਪ ਕਪਤਾਨ ਪੁਲਿਸ (ਫੋਰੈਂਸਿਕ ਅਤੇ ਹੋਮੋਸਾਈਡ) ਖੰਨਾ ਸ਼੍ਰੀ ਸੁਰਜੀਤ ਸਿੰਘ ਧਨੋਆ, ਉਪ ਕਪਤਾਨ ਪੁਲਿਸ (ਐਂਟੀ ਨਾਰਕੋਟਿਕ) ਖੰਨਾ ਸਮਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ) ਖੰਨਾ ਸ਼੍ਰੀਮਤੀ ਸਰਬਜੀਤ ਕੌਰ, ਉਪ ਕਪਤਾਨ ਪੁਲਿਸ (ਸ) ਖੰਨਾ ਦਮਨਬੀਰ ਸਿੰਘ,  ਮੁੱਖ ਅਫਸਰਾਨ ਥਾਣਾਜਾਤ, ਇੰਚਾਰਜ ਪੁਲਿਸ ਯੁਨਿਟਾਂ/ਚੌਕੀਆ ਅਤੇ ਜਿਲਾ ਪੁਲਿਸ ਦਫਤਰ ਵਿਖੇ ਤਾਇਨਾਤ ਪੁਲਿਸ ਕਰਮਚਾਰੀਆ ਵੱਲੋ ਵੱਧ-ਚੜਕੇ ਹਿੱਸਾ ਲਿਆ ਗਿਆ। ਇਸਤੋਂ ਇਲਾਵਾ ਸ਼ਹੀਦਾ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ " ਮਿੰਨੀ ਮੈਰਾਥੋਨ " ਵਿੱਚ ਹਿੱਸਾ ਲੈਣ ਵਾਲੇ ਸਾਰੇ ਪੁਲਿਸ ਕਰਮਚਾਰੀਆ ਨੂੰ ਸ਼ਹੀਦਾ ਦਾ ਸਤਕਾਰ ਕਰਨ, ਸ਼ਹੀਦ ਪਰਿਵਾਰਾਂ ਦੀਆ ਦੁੱਖ ਤਕਲੀਫਾਂ ਦੂਰ ਕਰਨ, ਦੇਸ਼ ਪ੍ਰਤੀ ਪਿਆਰ, ਜਜਬਾ ਰੱਖਣ ਅਤੇ ਦੇਸ਼ ਨੂੰ ਤਰੱਕੀ ਦੀਆ ਰਾਹਾਂ ਵੱਲ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਅੰਤ ਵਿੱਚ ਸਾਰੇ ਦੌੜ ਵਿੱਚ ਹਿੱਸਾ ਲੈਣ ਵਾਲੇ ਅਧਿਕਾਰੀਆ/ਕਰਮਚਾਰੀਆ ਦਾ ਧੰਨਵਾਦ ਕਰਦੇ ਹੋਏ ਉਹਨਾ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।