You are here

ਲੁਧਿਆਣਾ

ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਵਰੋਧੀ ਆਰਡੀਨੇਸ਼ਨ ਪਾਸ ਕਰਕੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ- ਬਾਬਾ ਰਾਮ ਮੁਨੀ ਜੀ       

ਹਠੂਰ-ਲੁਧਿਆਣਾ-ਅਕਤੂਬਰ 2020 -(ਗੁਰਸੇਵਕ ਸਿੰਘ ਸੋਹੀ)-

ਉਦਾਸੀਨ ਵੱਡਾ ਅਖਾੜਾ ਡੇਰਾ ਪ੍ਰਗਟਸਰ ਦੇ ਮੁੱਖ ਸੇਵਾਦਾਰ ਬਾਬਾ ਰਾਮ ਮੁਨੀ ਜੀ ਨੇ ਕਿਸਾਨ ਜਥੇਬੰਦੀਆਂ ਦਾ ਸਾਥ ਦਿੰਦੇ ਹੋਏ ਕਿਹਾ ਕੇ ਕੇਂਦਰ ਦੀ ਮੋਦੀ ਸਰਕਾਰ ਨੇ 3 ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰਕੇ ਕਿਸਾਨਾਂ ਦੇ ਗਲੇ ਵਿੱਚ ਅੰਗੂਠਾ ਦਿੱਤਾ।ਅਤੇ ਬਿਜਲੀ ਸੋਧ ਬਿਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਕਿਉਂਕਿ  ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕੇ ਦੀਪ ਸੰਭੂ ਮੋਰਚਾ ਅਤੇ ਧਰਨੇ ਤੇ ਬੈਠੇ ਜਥੇਬੰਦੀਆਂ ਅਤੇ ਹਰ ਵਰਗ ਦੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਾ ਹਾਂ। ਜਿਨ੍ਹਾਂ ਕਿਸਾਨਾਂ ਦੇ ਮੋਢਾ ਨਾਲ ਮੋਢਾ ਲਾਕੇ ਸਾਥ ਦਿੱਤਾ। ਉਨ੍ਹਾਂ ਕਿਹਾ ਕੇ ਪੂਰੇ ਪੰਜਾਬ ਨੂੰ ਪਾਰਟੀ ਬਾਜੀ ਤੋਂ ਉਪਰ ਉਠਕੇ ਰਲ ਮਿਲਕੇ ਚੱਲਣਾ ਚਾਹੀਦਾ ਹੈ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ ।

ਬਾਬਾ ਨੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੂਸਰੀ ਲੜੀ ਦੇ ਸ੍ਰੀ ਅੰਖਡ ਪਾਠ ਸਾਹਿਬ ਜੀ ਦੀ ਅਰੰਭਤਾ -VIDEO

 ਜਗਰਾਓਂ,ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-       

ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਦੇ 150ਵੇਂ ਜਨਮ ਦਿਹਾੜੇ 'ਤੇ ਇਸ ਵਾਰ ਉਨ੍ਹਾਂ ਦੇ ਜਨਮ ਅਸਥਾਨ ਨਗਰੀ ਸ਼ੇਰਪੁਰ ਕਲਾਂ 'ਚ 19 ਅਕਤੂਬਰ ਤੋਂ ਧਾਰਮਿਕਤਾ ਦੇ ਰੰਗ ਵਿਚ ਰੰਗੀ ਹੋਈ ਦੇਸ਼ ਦੁਨੀਆਂ ਦੀ ਸੰਗਤਾਂ ਨੂੰ ਗੁਰੂ ਲੜ ਲਾਵੇਗੀ। 19 ਅਕਤੂਬਰ ਤੋਂ 29 ਅਕਤੂਬਰ ਤਕ ਬਾਬਾ ਜੀ ਦੇ ਜਨਮ ਅਸਥਾਨ ਤੋਂ ਇਲਾਵਾ ਪੂਰੀ ਨਗਰੀ ਦੀ ਵੱਖਰੀ ਦਿੱਖ, ਸਜਾਵਟ, ਸੁੰਦਰਤਾ ਦਾ ਮਨਮੋਹਕ ਦਿ੍ਸ਼ ਵਿਲੱਖਣ ਹੋਵੇਗਾ।

28 ਅਕਤੂਬਰ ਨੂੰ ਸੋਨੇ ਦੀ ਪਾਲਕੀ 'ਚ ਸ਼੍ਰੀ ਗੁਰੂ ਗ੍ੰਥ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਦੇਣਗੇ। ਇਸ ਦੇ ਨਾਲ ਹੀ ਪੰਜ ਪਿਆਰਿਆਂ ਦੀ ਅਗਵਾਈ 'ਚ ਨਗਰ ਪ੍ਰਕਰਮਾ ਕੀਤੀ ਜਾਵੇਗੀ। 28 ਅਕਤੂਬਰ ਨੂੰ ਸੋਨੇ ਦੇ ਸਿੰਘਾਸਨ 'ਤੇ ਗੁਰੂ ਸਾਹਿਬ ਨੂੰ ਬਿਰਾਜਮਾਨ ਕਰਕੇ ਸੋਨੇ ਦੇ ਬਰਤਨਾਂ 'ਚ ਭੋਗ ਲਵਾਇਆ ਜਾਵੇਗਾ ਤੇ ਦਰਜਨਾਂ ਫ਼ੌਜੀ ਬੈਂਡ ਪਾਰਟੀਆਂ ਗੁਰੂ ਸਾਹਿਬ ਨੂੰ ਧਾਰਮਿਕ ਧੁੰਨਾਂ ਰਾਹੀਂ ਸਲਾਮੀ ਦਿੰਦੀਆਂ ਨਤਮਸਤਕ ਹੋਣਗੀਆਂ। 28 ਅਕਤੂਬਰ ਦੀ ਰਾਤ ਨੂੰ ਰੈਣ ਸਬਾਈ ਕੀਰਤਨ ਦਰਬਾਰ ਸਜਾਏ ਜਾਣਗੇ ਤੇ 1 ਵੱਜ ਕੇ 13 ਮਿੰਟ ਤੇ ਬਾਬਾ ਜੀ ਦੇ ਆਗਮਨ ਸਮੇਂ ਬੈਂਡ ਪਾਰਟੀਆਂ ਤੇ ਸੰਗਤਾਂ 'ਜੀ ਆਇਆਂ ਨੂੰ' ਆਖਣ ਲਈ ਸਵਾਗਤ ਕਰਨਗੀਆਂ। ਜਿਸ ਦੇ ਨਾਲ ਹੀ ਪੂਰੀ ਸ਼ੇਰਪੁਰ ਨਗਰੀ ਜਗਮਗ ਕਰ ਉਠੇਗੀ।

ਲੁਧਿਆਣੇ ਚ ਯੋਗਰਾਜ ਦੀ ਲਲਕਾਰ

ਪੰਜਾਬ ਦੀ ਮਿੱਟੀ ਲਈ ਗੋਲ਼ੀ ਖਾਣ ਨੂੰ ਵੀ ਤਿਆਰ

ਸਾਹਨੇਵਾਲ/ਲੁਧਿਆਣਾ, ਅਕਤੂਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ) 

 ਦਿੱਲੀ ਦੇ ਜਰਵਾਣਿਆਂ ਨੇ ਸੋਚੀ ਸਮਝੀ ਚਾਲ ਤਹਿਤ ਪੰਜਾਬ ਦੀ ਸੰਘੀ ਨੂੰ ਹੱਥ ਪਾ ਕੇ ਕਿਸਾਨ, ਮਜ਼ਦੂਰ ਅਤੇ ਵਪਾਰੀ ਵਰਗ ਦੀ ਮੌਤ ਦੇ ਵਾਰੰਟਾਂ 'ਤੇ ਦਸਤਖ਼ਤ ਕਰ ਦਿੱਤੇ ਹਨ। ਇਹ ਸ਼ਬਦ ਹਲਕਾ ਸਾਹਨੇਵਾਲ ਦੇ ਅਧੀਨ ਪੈਂਦੇ ਪਿੰਡ ਕਨੇਚ ਦੇ ਜੰਮਪਲ ਉੱਘੇ ਅਦਾਕਾਰ ਯੋਗਰਾਜ ਸਿੰਘ ਨੇ ਕਿਸਾਨੀ ਮੁੱਦੇ 'ਤੇ ਪੰਜਾਬ ਅੰਦਰ ਚੱਲ ਰਹੇ ਸੰਘਰਸ਼ ਨੂੰ ਰਫ਼ਤਾਰ ਦੇਣ ਲਈ ਆਪਣੇ ਹੀ ਪਿੰਡ ਕਨੇਚ ਵਿਖੇ ਰੇਲਵੇ ਲਾਈਨਾਂ 'ਤੇ ਰੋਸ ਰੈਲੀ ਨੂੰ ਜਜ਼ਬਾਤੀ ਸ਼ਬਦਾਂ ਨਾਲ ਸੰਬੋਧਨ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਸਮੂਹ ਨਿਹੰਗ ਸਿੰਘਾਂ ਤੇ ਡੇਰਿਆਂ ਵਾਲੇ ਬਾਬਿਆਂ ਨੂੰ ਕਿਸਾਨੀ ਨਾਲ ਖੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਜੇ ਨਾ ਖੜ੍ਹੇ ਤਾਂ ਪੰਜਾਬ ਮੰਦਹਾਲੀ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਜਿੱਥੇ ਅੱਜ ਦੇਸ਼ ਦਾ ਨੌਜਵਾਨ ਵਿਦੇਸ਼ਾਂ ਵੱਲ ਰੁਖ਼ ਕਰ ਰਿਹਾ ਹੈ, ਉੱਥੇ ਹੀ ਬਜ਼ੁਰਗ ਵੀ ਵਿਦੇਸ਼ਾਂ ਦੇ ਰਾਹ ਪੈ ਗਏ ਹਨ, ਜਿਸ ਦਾ ਕਾਰਨ ਸਮੇਂ ਦੀਆਂ ਹਾਕਮ ਧਿਰਾਂ ਦੀਆਂ ਗ਼ਲਤ ਨੀਤੀਆਂ ਹਨ। ਜੇ ਕਿਸਾਨੀ ਨਾ ਰਹੀ ਤਾਂ ਪੰਜਾਬ ਦਾ ਹਰ ਵਰਗ ਆਰਥਿਕ ਮੰਦਹਾਲੀ ਨਾਲ ਜੂਝਦਾ ਹੋਇਆ ਗਲਤ ਦਿਸ਼ਾ ਅਖ਼ਤਿਆਰ ਕਰ ਸਕਦਾ ਹੈ। ਉਨ੍ਹਾਂ ਕਿਸਾਨੀ ਅੰਦੋਲਨ ਕਰ ਰਹੇ ਨੌਜਵਾਨਾਂ ਅਤੇ ਆਗੂਆਂ ਨੂੰ ਵੀ ਕਿਹਾ ਕਿ ਸ਼ਾਂਤੀਪੂਰਵਕ ਅੰਦੋਲਨ ਹੀ ਇਸ ਮਸਲੇ ਦਾ ਹੱਲ ਹੈ। ਉਨ੍ਹਾਂ ਲਲਕਾਰਦਿਆਂ ਕਿਹਾ ਕਿ ਪੰਜਾਬ ਦੀ ਮਿੱਟੀ ਲਈ ਮੈਂ ਹਰ ਇਕ ਕੁਰਬਾਨੀ ਕਰਨ ਸਮੇਤ ਆਪਣੇ ਮੱਥੇ ਵਿਚ ਗੋਲ਼ੀ ਖਾਣ ਲਈ ਵੀ ਤਿਆਰ ਹਾਂ। ਪੰਜਾਬ ਦੇ ਪ੍ਰਸਿੱਧ ਕੱਵਾਲ ਸਰਦਾਰ ਅਲੀ ਨੇ ਕਿਹਾ ਕਿ ਕਿਸਾਨ ਭਰਾਵਾਂ ਦੇ ਸੰਘਰਸ਼ ਨੂੰ ਇਨਸਾਨੀ ਸੰਘਰਸ਼ ਐਲਾਨਿਆ ਜਾਵੇ। ਗਾਇਕ ਜਾਂ ਕਲਾਕਾਰ ਇਸ ਸੰਘਰਸ਼ 'ਚ ਸਾਥ ਦੇਣ ਤਾਂ ਕਿ ਉਹ ਗਦਾਰਾਂ ਦੀ ਕਤਾਰ 'ਚ ਨਾ ਖੜ੍ਹਨ। ਇਸ ਦੌਰਾਨ ਲਾਲ ਸਿੰਘ ਮਾਂਗਟ ਨੇ ਵੀ ਕਿਸਾਨ ਭਰਾਵਾਂ ਨੂੰ ਭਰਪੂਰ ਸਮਰਥਨ ਦੇਣ ਦਾ ਅਹਿਦ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਰੌਣੀ, ਸੀਮਾ ਕੌਸ਼ਲ, ਗੁਰਪ੍ਰਰੀਤ ਕੌਰ ਭੰਗੂ, ਪ੍ਰਵੀਨ ਅਖ਼ਤਰ (ਸਾਰੇ ਅਦਾਕਾਰ), ਸਰਪੰਚ ਹਰਪ੍ਰਰੀਤ ਕੌਰ, ਕਰਮਜੀਤ ਸਿੰਘ ਭੈਰੋਮੁੰਨਾ ਆਦਿ ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।

ਗੁਰੂ ਨਾਨਕ ਸਾਹਰਾ ਸੁਸਾਇਟੀ ਵੱਲੋਂ133ਵੇ ਪੈਨਸ਼ਨ ਵੰਡ ਸਮਾਰੋਹ -VIDEO

 ਸਵਰਗੀ ਐਡਵੋਕੇਟ ਰਜਿੰਦਰਪਾਲ ਸਿੰਘ ਚਾਹਲ ਦੇ ਜਨਮ ਦਿਨ ਨੂੰ ਸਮਰਪਿਤ

ਪਰਿਵਾਰ ਵੱਲੋਂ 25 ਲੋੜਵੰਦ ਨੂੰ ਪੈਨਸ਼ਨਾਂ ਵੰਡੀਆਂ ਗਈਆਂ

ਪੱਤਰਕਾਰ ਜਸਮੇਲ਼ ਗਾਲਿਬ ਦੀ ਰਿਪੋਰਟ

ਮਹਾਂਮਾਰੀ ਢਲਾਣ ਵੱਲ ਜਾ ਰਹੀ ਹੈ, ਅਵੇਸਲੇ ਹੋਣ ਦੀ ਬਜਾਏ ਸਾਵਧਾਨ ਹੋ ਕੇ ਚੱਲਣ ਦੀ ਹੈ ਲੋੜ - ਡਿਪਟੀ ਕਮਿਸ਼ਨਰ

ਕਿਸਾਨਾਂ ਨੂੰ ਵੱਧ ਤੋਂ ਵੱਧ ਪਰਾਲੀ ਪ੍ਰਬੰਧਨ ਮਸ਼ੀਨਰੀ ਵਰਤਣ ਦੀ ਕੀਤੀ ਅਪੀਲ

- ਫੇਸਬੁੱਕ ਲਾਈਵ ਸੈਸ਼ਨ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਹੋਏ ਰੂ-ਬਰੂ

ਲੁਧਿਆਣਾ, ਅਕਤੂਬਰ 2020 ( ਮਨਜਿੰਦਰ ਗਿੱਲ) - ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ।ਸਰਮਾ ਨੇ ਦੱਸਿਆ ਕਿ ਹੁਣ ਕੋਰਨਾ ਮਹਾਂਮਾਰੀ ਢਲਾਣ ਵੱਲ ਜਾ ਰਹੀ ਹੈ ਪਰ ਫੇਰ ਵੀ ਸਾਨੂੰ ਅਵੇਸਲੇ ਹੋਣ ਦੀ ਬਜਾਏ ਸਾਵਧਾਨ ਹੋ ਕੇ ਚੱਲਣ ਦੀ ਲੋੜ ਹੈ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਬਿਮਾਰੀ ਸਬੰਧੀ ਮਾਹਿਰ ਡਾਕਟਰਾਂ ਵੱਲੋਂ ਘੋਖ ਕੀਤੀ ਜਾ ਰਹੀ ਹੈ ਅਤੇ ਇਸਦੀ ਵੈਕਸੀਨੇਸ਼ਨ ਦੀ ਵੀ ਭਾਲ ਕੀਤੀ ਜਾ ਰਹੀ ਹੈ ਉਨ੍ਹਾਂ ਅੱਗੇ ਦੱਸਿਆ ਕਿ ਇਸ ਨੂੰ ਸਮਝਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਜਿੰਨ੍ਹਾਂ ਕੁ ਹੁਣ ਤੱਕ ਮਾਹਿਰਾਂ ਦੀ ਸਮਝ ਵਿੱਚ ਆਇਆ ਹੈ ਕਿ ਜਦੋਂ ਇਸ ਦੀ ਪਹਿਲੀ ਲਹਿਰ (wave) ਖ਼ਤਮ ਹੁੰਦੀ ਹੈ ਤਾਂ ਲੱਗਭਗ 2 ਮਹੀਨੇ ਬਾਅਦ ਇਸਦੀ ਦੂਸਰੀ ਲਹਿਰ ਆਉਂਂਦੀ ਹੈ ਇਸ ਲਹਿਰ ਦੇ ਕਾਫੀ ਸਾਰੇ ਕਾਰਣ ਹੋ ਸਕਦੇ ਹਨ ਪਰ ਇਸ ਦਾ ਸਭ ਤੋਂ ਵੱਡਾ ਕਾਰਨ ਹੈ ਲੋਕਾਂ ਦਾ ਅਵੇਸਲਾ ਹੋਣਾ ਪਹਿਲੀ ਲਹਿਰ ਤੋਂ ਬਾਅਦ ਆਮ ਤੌਰ 'ਤੇ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਸੱਭ ਕੁਝ ਠੀਕ-ਠਾਕ ਹੈ, ਸਿੱਟੇ ਵਜੋਂ ਲੋਕ ਲਾਪਰਵਾਹ ਹੋ ਜਾਂਦੇ ਹਨ, ਆਪਸੀ ਵਿੱਥ, ਮਾਸਕ ਪਹਿਨਣਾ ਅਤੇ ਹੱਥਾਂ ਦੀ ਸਫਾਈ ਪ੍ਰਤੀ ਸੁਚੇਤ ਨਹੀਂ ਰਹਿੰਦੇ ਜਿਸ ਕਾਰਨ ਇਹ ਮਹਾਂਮਾਰੀ ਦੁਬਾਰਾ ਪ੍ਰਭਾਵਿਤ ਕਰਦੀ ਹੈ।ਡਿਪਟੀ ਕਮਿਸ਼ਨਰ ਵੱਲੋਂ ਲਾਈਵ ਸੈਸ਼ਨ ਦੌਰਾਨ ਦੱਸਿਆ ਕਿ ਜਿਵੇਂ ਪੱਛਮੀ ਦੇਸ਼ਾਂ ਅਮਰੀਕਾ, ਫਰਾਂਸ ਜਾਂ ਸਪੇਨ ਦੀ ਗੱਲ ਕਰੀਏ ਤਾਂ ਉਬਥੋਂ ਦੇ ਬਾਜ਼ਾਰਾਂ ਵਿੱਚ ਕਾਫੀ ਭੀੜ ਹੋਣ ਕਰਕੇ ਇਸ ਬਿਮਾਰੀ ਵੱਲੋਂ ਦੋਬਾਰਾ ਦਸਤਕ ਦਿੱਤੀ ਗਈ ਹੈ ਜੇਕਰ ਹੁਣ ਇੱਕ ਵਾਰ ਘਟੀ ਹੈ ਤਾਂ ਇਸ ਗੱਲ ਦਾ ਖ਼ਦਸ਼ਾ ਹੈ ਕਿ ਜੇਕਰ ਇਸ ਦੇ ਬਚਾਅ ਸਬੰਧੀ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ, ਮਾਸਕ ਪਹਿਨਣਾ, ਆਪਸੀ ਵਿੱਥ ਤੇ ਹੱਥਾਂ ਦੀ ਸਫਾਈ ਨਾ ਰੱਖੀ ਗਈ ਤਾਂ ਇਹ ਬਿਮਾਰੀ ਸਾਨੂੰ ਦੂਜੀ ਲਹਿਰ ਦੀ ਤਰ੍ਹਾਂ ਇੱਕ ਵਾਰ ਫੇਰ ਪ੍ਰਭਾਵਿਤ ਕਰ ਸਕਦੀ ਹੈ। ਸ਼ਰਮਾ ਨੇ ਅੱਗੇ ਕਿਹਾ ਕਿ ਆਉਂਣ ਵਾਲੇ ਤਿਉਂਹਾਰਾਂ ਦੇ ਸੀਜ਼ਨ ਦੌਰਾਨ ਸੂਬਾ ਸਕਰਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ, ਜਿਸ ਨਾਲ ਜਿੱਥੇ ਤੁਸੀਂ ਤਿਉਂਹਾਰਾਂ ਦਾ ਆਨੰਦ ਵੀ ਮਾਣ ਸਕੋਗੇ ਨਾਲ ਹੀ ਆਪ ਤੇ ਆਪਣਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਓਗੇ। ਸ਼੍ਰੀ ਸ਼ਰਮਾ ਨੇ ਦੱਸਿਆ ਕਿ ਦੁਸਿਹਰੇ ਦਾ ਤਿਉਹਾਰ ਅੱਗੇ ਆ ਰਿਹਾ ਹੈ ਜਿਸ 'ਤੇ ਸਾਨੂੰ ਸਾਰਿਆਂ ਨੂੰ ਇਸ ਨੂੰ ਮਨਾਉਣ ਲਈ ਸਾਰੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਘੱਟ ਤੋਂ ਘੱਟ ਇਕੱਠ ਕੀਤਾ ਜਾਵੇ, ਜਿਸ ਨਾਲ ਸਾਡਾ ਇਹ ਤਿਉਹਾਰ ਵਧੀਆ ਤਰੀਕੇ ਨਾਲ ਮਨਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦੁਸਿਹਰੇ ਦੇ ਤਿਉਹਾਰ ਨੂੰ ਮਨਾਉਣ ਲਈ ਇਸ ਦੀ ਆਗਿਆ ਸਬੰਧਤ ਅਫਸਰ ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਦੁਸਿਹਰਾ ਕਮੇਟੀਆਂ ਨੂੰ ਘੱਟ ਤੋਂ ਘੱਟ ਇਕੱਠ ਕਰਨ ਦੀ ਅਪੀਲ ਕੀਤੀ। ਸ਼ਰਮਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨ ਵੀਰਾਂ ਲਈ ਮੰਡੀਆਂ ਵਿੱਚ ਵਧੀਆਂ ਪ੍ਰਬੰਧ ਕੀਤੇ ਗਏ ਹਨ ਤਾਂ ਜ਼ੋ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਜਾਂ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਾਢੇ 4 ਲੱਖ ਦੇ ਕਰੀਬ ਕਣਕ ਦੀ ਖਰੀਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਇੰਸਪੈਕਟਰ ਦੀ ਦੇਖ-ਰੇਖ ਹੇਠ ਸਾਰਾ ਕੰਮ ਵਧੀਆ ਤਰੀਕੇ ਨਾਲ ਹੋ ਰਿਹਾ ਹੈ। ੳਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਸਾਰੇ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।ਵਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਇੱਕ ਵਾਰ ਫੇਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਦੀ ਨਾੜ ਨੂੰ ਅੱਗ ਨਾ ਲਗਾਈ ਜਾਵੇ, ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਿਸਾਨਾਂ ਨੂੰ ਸਬਸਿਡੀ 'ਤੇ ਪਰਾਲੀ ਪ੍ਰਬੰਧਨ ਮਸ਼ੀਨਰੀ ਮੁਹੱਈਆ ਕਰਵਾਈ ਗਈ ਹੈ, ਉਸ ਦਾ ਵੱਧ ਤੋਂ ਵੱਧ ਉਪਯੋਗ ਕਰੋ ਤੇ ਵਾਤਾਵਰਣ ਨੂੰ ਪ੍ਰਦੂਸਿਤ ਰਹਿਤ ਰੱਖਣ ਲਈ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਓ।

ਦ੍ਰਿੜਤਾ ਤੇ ਦਲੇਰਾਨਾ ਢੰਗ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਕੀਤਾ ਰੱਦ-ਚੇਅਰਮੈਨ ਜਸਵਿੰਦਰ ਸਿੰਘ ਕੁੱਸਾ

ਅਜੀਤਵਾਲ ਇਲਾਕੇ ਚ' ਬਾਹਰਲੇ ਰਾਜਾਂ ਤੋ ਆਏ ਝੋਨੇ ਦੀ ਖਰੀਦ ਮੁਕੰਮਲ ਬੰਦ, ਖਰੀਦ ਕਰਨ ਵਾਲੇ ਆੜਤੀਆਂ ਦਾ ਹੋਵੇਗਾ 15 ਦਿਨਾਂ ਲਈ ਲਾਇਸੰਸ ਰੱਦ

ਮੋਗਾ  , ਅਕਤੂਬਰ 2020  (ਕਿਰਨ ਰੱਤੀ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ 'ਚ ਕੇਂਦਰ ਸਰਕਾਰ ਵਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਦੇ ਹੋਏ ਸੂਬੇ ਦੇ ਕਿਸਾਨਾਂ ਪੱਖੀ ਪਾਸ ਕੀਤੇ ਗਏ ਬਿੱਲਾਂ ਦੀ ਜ਼ੋਰਦਾਰ ਸ਼ਲਾਘਾ ਕਰਦੇ ਹੋਏ ਚੇਅਰਮੈਨ ਜਸਵਿੰਦਰ ਸਿੰਘ ਕੁੱਸਾ ਮਾਰਕੀਟ ਕਮੇਟੀ ਨੇ ਅਜਤੀਵਾਲ ਵਿਖੇ ਕਮੇਟੀ ਦੇ ਦਫਤਰ ਚ' ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ•ਾਂ ਕਿਹਾ ਕਿ ਜਿਸ ਦ੍ਰਿੜਤਾ ਤੇ ਦਲੇਰਾਨਾ ਢੰਗ ਨਾਲ ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਹੈ ਤੇ ਨਵੇਂ ਕਿਸਾਨਾਂ ਪੱਖੀ ਬਿੱਲ ਪਾਸ ਕੀਤੇ ਹਨ, ਉਸ ਤੋਂ ਸਾਬਤ ਹੋ ਗਿਆ ਹੈ ਕਿ ਉਹ ਹੀ ਕਿਸਾਨਾਂ ਦੇ ਅਸਲ ਮਸੀਹਾ ਹਨ।ਉਨ•ਾਂ ਅੱਗੇ ਕਿਹਾ ਕਿ ਅਜੀਤਵਾਲ ਇਲਾਕੇ ਚ' ਬਾਹਰਲੇ ਰਾਜਾਂ ਤੋ ਝੋਨਾ ਵੇਚਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਤੇ ਵਾਹਨ ਚਾਲਕਾ ਤੇ ਉਨ•ਾ ਦੇ ਮਾਲਕਾਂ ਵਿਰੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ•ਾ ਇਹ ਵੀ ਕਿਹਾ ਕਿ ਅਗਰ ਕੋਈ ਵੀ ਆੜਤੀਆਂ ਅਹਿਹੇ ਝੋਨੇ ਦੀ ਕਰੀਦ ਕਰੇਗਾ ਤਾਂ ਉਸ ਦਾ ਲਾਇਸੰਸ ਵੀ 15 ਦਿਨਾਂ ਲਈ ਰੱਦ ਕੀਤਾ ਜੇਵੇਗਾ।ਚੇਅਰਮੈਨ ਕੁੱਸਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਜਿਨ•ਾਂ ਸੂਬਿਆਂ ਵਿਚ ਕਾਂਗਰਸ ਦੀ ਸਰਕਾਰ ਹੈ, ਉਨ•ਾਂ ਸੂਬਿਆਂ 'ਚ ਕਿਸਾਨਾਂ ਨਾਲ ਜ਼ਿਆਦਤੀ ਨਹੀ ਹੋਣ ਦਿੱਤੀ ਜਾਵੇਗੀ ਬਲਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇਗਾ।ਕੇਂਦਰ ਸਰਕਾਰ ਨੇ ਖੇਤੀ ਸੁਧਾਰਾਂ ਦੇ ਨਾਂਅ 'ਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਇਸ ਮੋਕੇ ਉਨ•ਾ ਨਾਲ ਸੈਕਟਰੀ ਸੁਭਾਸ ਕੁਮਾਰ, ਬਲਦੇਵ ਸਿੰਘ ਲੇਖਾਕਾਰ, ਚਰਨਜੀਤ ਸਿੰਘ ਏ. ਆਰ ਮੌਜੂਦ ਸਨ। ਮਾਰਕੀਟ ਕਮੇਟੀ ਅਜੀਤਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਜਸਵਿੰਦਰ ਸਿੰਘ ਕੁੱਸਾ ।

ਪੁਲਿਸ ਜਿਲ੍ਹਾ ਦਿਹਾਤੀ ਲੁਧਿਆਣਾ 'ਚ ਮਨਾਏ ਗਏ ਸਮ੍ਰਿਤੀ ਸਮਾਗਮ 'ਚ ਸ਼ਹੀਦ ਪੁਲਿਸ ਅਫਸਰਾ ਨੂੰ ਸ਼ਰਧਾਜਲੀ ਭੇਟ : ਐਸ ਅੈਸ ਪੀ ਚਰਨਜੀਤ ਸਿੰਘ ਸੋਹਲ 

ਸ਼ਹੀਦ ਪੁਲਿਸ ਅਫਸਰਾ ਦੇ ਪਰਿਵਾਰਾ ਦਾ ਕੀਤਾ ਸਨਮਾਨ 

ਜਗਰਾਉ  , ਅਕਤੂਬਰ 2020  (ਕੁਲਵਿੰਦਰ ਸਿੰਘ ਚੰਦੀ) :- ਪੁਲਿਸ  ਜਿਲ੍ਹਾ ਲੁਧਿਆਣਾ ( ਦਿਹਾਤੀ ) ਵਿਖੇ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਕਮੈਮੋਰੇਨ - ਡੇ ਮਨਾਇਆ ਗਿਆ।ਇਸ ਸਮ੍ਰਿਤੀ ਸਮਾਗਮ ਵਿੱਚ ਸ. ਚਰਨਜੀਤ ਸਿੰਘ ਸੋਹਲ (IPS) ਐਸ.ਐਸ.ਪੀ.ਲੁਧਿਆਣਾ ( ਦਿਹਾਤੀ ) ਦੀ ਅਗਵਾਈ ਵਿੱਚ ਕਰਵਾਇਆ ਗਿਆ । ਇਸ ਸਮੇਂ  ਸਮੂਹ ਗਜਟਿਡ ਅਫਸਰਾਨ ਅਤੇ ਹਰ ਰੈਂਕ ਦੇ ਪੁਲਿਸ ਕਰਮਚਾਰੀ , ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਸਮੇਤ ਸ਼ਹਿਰ ਦੇ ਹੋਰ ਪੰਤਵੰਤੇ ਸੱਜਣ ਸ਼ਾਮਲ ਹੋਏ । ਇਹ ਸਮਾਗਮ ਡੀਐਸਪੀ ਰਾਏਕੋਟ  ਸੁਖਨਾਜ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ ਸਮ੍ਰਿਤੀ ਪ੍ਰੇਡ ਵੱਲੋਂ ਸ਼ਹੀਦ ਹੋਏ ਜਵਾਨਾਂ ਨੂੰ ਸਲਾਮੀ ਦਿੱਤੀ ਗਈ । ਸ੍ਰੀ ਰਤਨ ਸਿੰਘ ਬਰਾੜ , ਪੀ.ਪੀ.ਐਸ , ਕਪਤਾਨ ਪੁਲਿਸ ( ਸਥਾਨਿਕ ) ਲੁਧਿਆਣਾ ( ਦਿਹਾਤੀ ) ਵੱਲੋਂ ਪਿਛਲੇ ਇੱਕ ਸਾਲ ਦੌਰਾਨ ਸਮੁੱਚੇ ਦੇਸ਼ ਦੇ ਡਿਊਟੀ ਪਰ ਸ਼ਹੀਦ ਹੋਏ ਪੁਲਿਸ ਫੋਰਸ ਦੇ ਅਫਸਰਾਨ / ਜਵਾਨਾਂ ਦੇ ਨਾਮ ਪੜੇ ਗਏ।ਐਸ.ਐਸ.ਪੀ ਸਾਹਿਬ , ਲੁਧਿਆਣਾ ( ਦਿਹਾਤੀ ) ਸ.ਚਰਨਜੀਤ ਸਿੰਘ ਸੋਹਲ ਵੱਲੋ ਸੰਦੇਸ਼ ਦਿੱਤਾ ਗਿਆ ਕਿ ਜਿਹੜੇ ਪੁਲਿਸ ਅਫਸਰਾਂ / ਜਵਾਨਾਂ ਨੇ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਆਪਣੇ ਪ੍ਰਾਣਾ ਦੀ ਅਹੂਤੀ ਦਿੱਤੀ ਹੈ , ਅੱਜ ਦੇ ਦਿਹਾੜੇ ਤੇ ਉਹਨਾਂ ਦੀ ਕੁਰਬਾਨੀ ਜਿੱਥੇ ਸਾਡੀਆਂ ਅੱਖਾਂ ਵਿੱਚ ਅੱਥਰੂ ਲਿਆਂਉਦੀ ਹੈ , ਉਥੇ ਸਾਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਦੇ ਨਾਲ - ਨਾਲ ਸਾਨੂੰ ਹਿੰਸਾਕਾਰੀ ਤਾਕਤਾਂ ਦਾ ਸਾਹਮਣਾ ਕਰਨ ਦਾ ਹੌਸਲਾ ਵੀ ਪ੍ਰਦਾਨ ਕਰਦੀ ਹੈ । ਇਸ ਦਿਹਾੜੇ ਦੇ ਇਤਹਾਸ ਬਾਰੇ  ਆਹਿਮ ਜਾਣਕਾਰੀ ਦਿੰਦਿਆ  ਐਸ.ਐਸ.ਪੀ ਸੋਹਲ ਨੇ ਦੱਸਿਆ ਕਿ ਸਾਲ -1959 ਵਿੱਚ ਅੰਤਰਰਾਸ਼ਟਰੀ ਸਰਹੱਦ ਲੱਦਾਖ , ਜੋ ਜੰਮੂ ਕਸ਼ਮੀਰ ਵਿੱਚ ਪੈਂਦੀ ਹੈ , ਜਦੋ ਚੀਨ ਨਾਲ ਲੱਗਦੀ ਸਰਹੱਦ ਦੀ ਰਾਖੀ ਇੰਡੋ - ਤਿਬਤੀਅਨ ਬਾਰਡਰ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਤਾਂ ਸੀ.ਆਰ.ਪੀ.ਐਫ ਦੀ ਇੱਕ ਕੰਪਨੀ ਸਤੰਬਰ , 1959 ਵਿੱਚ ਇੰਡੋ - ਤਿਬਤੀਅਨ ਬਾਰਡਰ ਪੁਲਿਸ ਦੀ ਸਹਾਇਤਾ ਲਈ ਸਰਹੱਦ ਪਰ ਡੈਪੂਟੇਸ਼ਨ ਤੇ ਭੇਜੀ ਗਈ ਸੀ। ਜਿਸ ਦੌਰਾਨ ਅੱਜ ਦੇ ਦਿਨ ਮਿਤੀ 21 ਅਕਤੂਬਰ 1959 ਨੂੰ ਸੀ.ਆਰ.ਪੀ.ਐਫ ਦੀ ਇੱਕ ਟੁਕੜੀ ਸਬ - ਇੰਸਪੈਕਟਰ ਕਰਮ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਸੀ ਤਾਂ ਚੀਨ ਦੀ ਸਰਹੱਦ ਤੇ " ਹਾਟ ਸਪਰਿੰਗ " ਲੱਦਾਖ ਨੇੜੇ ਦੁਸ਼ਮਣਾ ਵੱਲੋਂ ਐਮਬੁਸ਼ ਲਗਾ ਕੇ ਹਮਲਾ ਕਰ ਦਿੱਤਾ ਸੀ।ਜਿਸ ਦੌਰਾਨ ਇਸ ਟੁਕੜੀ ਦੇ 05 ਜਵਾਨ ਸ਼ਹੀਦ ਹੋ ਗਏ ਸਨ । ਜਿਹਨਾਂ ਦੀ ਯਾਦ ਵਿੱਚ ਸਮੁੱਚੇ ਭਾਰਤ ਵਿੱਚ ਹਰ ਸਾਲ 21 ਅਕਤੂਬਰ ਨੂੰ ਪੁਲਿਸ ਫੋਰਸ ਦੇ ਬਹਾਦਰ ਜਵਾਨਾਂ ਦੇ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਉਹਨਾਂ ਮਹਾਨ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ । ਅੱਤਵਾਦ ਦੀ ਲੜਾਈ ਦੌਰਾਨ ਪੰਜਾਬ ਪੁਲਿਸ ਦੇ 1784 ਪੁਲਿਸ ਅਫਸਰਾਂ ਅਤੇ ਜਵਾਨਾਂ ਨੇ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਬਹਾਲ ਰੱਖਣ ਲਈ ਸਮਾਜ ਵਿਰੋਧੀ ਅਨਸਰਾਂ / ਅੱਤਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀਤੇ।ਜਿਹਨਾਂ ਵਿੱਚ ਪੁਲਿਸ ਜਿਲ੍ਹਾ ਲੁਧਿਆਣਾ ( ਦਿਹਾਤੀ ) ਦੇ 43 ਪੁਲਿਸ ਜਵਾਨਾਂ ਨੇ ਆਪਣੀਆਂ ਕੀਮਤੀ ਜਾਨਾਂ ਦੇਸ਼ ਦੀ ਸੁਰੱਖਿਆ ਲਈ ਵਾਰ ਦਿੱਤੀਆਂ । ਸਮ੍ਰਿਤੀ ਸਮਾਗਮ ਵਿੱਚ ਸ਼ਾਮਲ ਪੁਲਿਸ ਦੇ ਅਫਸਰਾਂ / ਕਰਮਚਾਰੀਆਂ ਅਤੇ ਪਰਿਵਾਰਾਂ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਐਸ.ਐਸ.ਪੀ ਲੁਧਿਆਣਾ ( ਦਿਹਾਤੀ ) ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਉਪਰੰਤ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ ਅਤੇ ਵਿਸ਼ਵਾਸ਼ ਦਿਵਾਇਆ ਗਿਆ ਕਿ ਮਹਿਕਮੇ ਵੱਲੋਂ ਸ਼ਹੀਦ ਹੋਏ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਜੇ ਕੋਈ ਵੀ ਮੁਸ਼ਕਲ ਪੇਸ਼ ਆਉਦੀ ਹੈ ਤਾ ਉਹ ਬੇਝਿੱਜਕ ਹੋਕੇ ਮੈਨੂੰ ਆਪਣੀ ਤਕਲੀਫ ਦਸ ਸਕਦੇ ਹਨ । ਪੁਲਿਸ ਜਿਲ੍ਹਾ ਦਿਹਾਤੀ ਦੀ ਸੁਮੱਚੀ ਪੁਲਿਸ ਉਨ੍ਹਾ ਦਾ ਸਾਥ ਦੇਣ ਲਈ ਵਚਨਵੱਧ ਹੈ।  ਇਸ ਮੋਕੇ ਅੈਸ ਪੀ ਰਾਜਵੀਰ ਸਿੰਘ, ਅੈਸ ਪੀ ਵਰਿੰਦਰਜੀਤ ਸਿੰਘ ਥਿੰਦ (ਹੈਡ ਕੁਆਰਟਰ) ,ਡੀਐਸਪੀ ਸ੍ਰੀ ਰਾਜੇਸ਼ ਸ਼ਰਮਾ, ਡੀਐਸਪੀ ਗੁਰਦੀਪ ਸਿੰਘ ਗੋਸਲ, ਡੀਐਸਪੀ ਦਵਿੰਦਰ ਸਿੰਘ ਸੰਧੂ, ਡੀਐਸਪੀ ਦਾਖਾ ਗੁਰਬੰਤ ਸਿੰਘ ਬੈਂਸ, ਡੀਐਸਪੀ (ਡੀ)  ਦਿਲਬਾਗ ਸਿੰਘ, ਇੰਸਪੈਕਟਰ ਰਾਜ਼ੇਸ਼ ਠਾਕੁਰ ਇੰਨਚਾਰਜ ਸਿਧਵਾ ਬੇਟ, ਥਾਣਾ ਦਾਖਾ ਦੇ ਇੰਸਪੈਟਰ ਪ੍ਰੇਮ ਸਿੰਘ ਭੰਗੂ,  ਨਿਧਾਨ  ਸਿੰਘ ਐਸ ਐਚ ਉ ਸਿਟੀ,ਥਾਣਾ ਸਦਰ ਦੇ ਇੰਚਾਰਜ ਵਿਨੋਦ ਕੁਮਾਰ, ਥਾਣਾ ਹਠੂਰ ਦੇ ਐਸ ਅੈਚ ੳੁ ਰਨਬੀਰ ਸਿੰਘ, ਚੋਕੀ ਗਿੱਦਵਿੰਡੀ ਦੇ ਇੰਚਾਰਜ ਹਰਦੀਪ ਸਿੰਘ, ਥਾਣਾ ਐਨਆਰ ਆਈ ਦੀ ਇੰਚਾਰਜ ਰਮਨਦੀਪ ਕੋਰ ਤੋ ਇਲਾਵਾ ਪੱਤਰਕਾਰ ਭਾਈਚਾਰਾ ਤੇ ਸ਼ਹਿਰ ਦੇ ਪੰਤਵੰਤੇ ਹਾਜ਼ਰ ਸਨ।

ਕੋਆਪ੍ਰੇਟਿਵ ਸੁਸਾਇਟੀ ਦੇ ਅਧਿਕਾਰੀ ਨੂੰ ਨੌਜਵਾਨਾਂ ਨੇ ਦਿਨ ਦਿਹਾੜੇ ਦਫਤਰ ਵਿੱਚ ਕੁਰਸੀਆਂ ਮਾਰ ਮਾਰ ਕੁੱਟਿਆ

CCTV ਕੈਮਰੇ ਦੀ ਵੀਡੀਓ ਵਾਇਰਲ 

ਜਗਰਾਓਂ, ਅਕਤੂਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-    

ਬੇਟ ਇਲਾਕੇ ਦੇ ਪਿੰਡ ਗਿੱਦੜਵਿੰਡੀ ਦੀ ਸਰਕਾਰੀ ਕੋਆਪ੍ਰੇਟਿਵ ਸੁਸਾਇਟੀ ਦੇ ਅਧਿਕਾਰੀ ਨੂੰ ਦੋ ਅਨਸਰਾਂ ਨੇ ਪਹਿਲਾਂ ਦਫ਼ਤਰ ਤੇ ਫੇਰ ਬਾਹਰ ਖਿੱਚ ਕੇ ਕੁੱਟਿਆ। ਇਨ੍ਹਾਂ ਅਨਸਰਾਂ ਨੇ ਅਧਿਕਾਰੀ ਨਾਲ ਘਸੁੰਨ-ਮੁੱਕੀ, ਝਾੜੂ ਤੇ ਕੁਰਸੀਆਂ ਨਾਲ ਕੀਤੀ ਅੰਨੀ ਕੁੱਟ ਕੀਤੀ, ਜਿਸ ਦੀ ਵੀਡੀਓ ਸ਼ੋਸਲ ਮੀਡੀਆ 'ਤੇ ਚੱਲੀ ਹੈ ਪਰ ਪੁਲਿਸ ਨੇਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ ਹੈ।

ਜਾਣਕਾਰੀ ਮੁਤਾਬਕ ਕੋਆਪ੍ਰੇਟਿਵ ਸੁਸਾਇਟੀ ਵਿਚ ਸਵੇਰੇ ਸਕੱਤਰ ਸਵਰਨ ਸਿੰਘ ਸਟਾਫ ਸਮੇਤ ਕੰਮ ਕਰ ਰਹੇ ਹਨ। ਇਸੇ ਦੌਰਾਨ 2 ਨੌਜਵਾਨ ਸੁਸਾਇਟੀ ਦੇ ਦਫ਼ਤਰ ਵਿਚ ਦਾਖਲ ਹੋਏ ਤੇ ਉਨ੍ਹਾਂ ਸਕੱਤਰ ਸਵਰਨ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਥੱਪੜ, ਮੁੱਕੇ ਮਾਰਦਿਆਂ ਕੁੱਟਿਆ ਤੇ ਬੇਹਦ ਗੁੱਸੇ ਵਿਚ ਇਨ੍ਹਾਂ ਨੇ ਸਕੱਤਰ ਦੇ ਕੁਰਸੀਆਂ ਮਾਰਦਿਆਂ ਘੜੀਸ ਕੇ ਉਸ ਦਫ਼ਤਰ ਤੋਂ ਬਾਹਰ ਲੈ ਆਏ, ਉਥੇ ਝਾੜੂ ਨਾਲ ਉਸ ਦੀ ਕੁੱਟ ਮਾਰ ਕੀਤੀ।

ਇਸ ਤੋਂ ਬਾਅਦ ਉਕਤ ਨੌਜਵਾਨ ਸੁਸਾਇਟੀ ਵਿਚੋਂ ਚਲੇ ਗਏ। ਜਖ਼ਮੀ ਹਾਲਤ ਵਿਚ ਸਕੱਤਰ ਨੂੰ ਸਟਾਫ਼ ਅਤੇ ਲੋਕਾਂ ਵੱਲੋਂ ਸਿੱਧਵਾਂ ਬੇਟ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਹਸਪਤਾਲ ਵਿਚ ਮੌਜੂਦ ਉਨ੍ਹਾਂ ਦੇ ਸੈਕਟਰੀ ਨੇ ਦੱਸਿਆ ਕਿ ਉਕਤ ਮਾਮਲੇ ਦਾ ਕਾਰਨ ਜੋ ਕੇ ਪੁਰਾ ਵੀਡਿਓ ਵਿਚ ਦਰਜ ਹੈ(ਤੁਸੀਂ ਵੀਡਿਓ ਤੇ ਜਾ ਕੇ ਦੇਖ ਸਕਦੇ ਹੋ ਲਿੰਕ ਥੱਲੇ ਦਿਤਾ ਗਿਆ ਹੈ) ਪਰ ਪੁਲਿਸ ਨੇ ਅਜੇ ਤਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ। 

ਸ਼ਹੀਦ ਜਵਾਨਾਂ ਨੂੰ ਸਮਰਪਤ ਮੈਰਾਥਨ ਦੌੜ ਕਰਵਾਈ ਗਈ

ਜਗਰਾਉਂ, ਅਕਤੂਬਰ 2020 ( ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਜਗਰਾਉਂ ਸ਼ਹਿਰ ਵਿਚ ਮੈਰਾਥਨ ਦੌੜ, ਮਾਨਯੋਗ ਅੈਸ ਅੈਸ ਪੀ ਲੁਧਿਆਣਾ ਦਿਹਾਤੀ ਸ: ਚਰਨਜੀਤ ਸਿੰਘ ਸੋਹਲ ਆਈ ਪੀ ਐੱਸ ਨੇ ਕਰਵਾਈ, ਜਿਸ ਵਿਚ ਸ: ਨਰਿੰਦਰ ਸਿੰਘ ਐੱਸ ਡੀ ਐਮ  ਸਾਹਿਬ ਜਗਰਾਉਂ, ਸਮੂਹ  ਗੋ , ਪੁਲਿਸ ਕਰਮਚਾਰੀਆਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਹਿੱਸਾ ਲਿਆ,21ਅਕਤੂਬਰ ਹਰ ਸਾਲ ਪੁਲਿਸ ਸ਼ਹੀਦ ਦਿਵਸ ਵਜੋਂ ਮਨਾਇਆ ਜਾਂਦਾ ਹੈ । ਸ਼ਹੀਦ ਹੋਏ ਜਵਾਨਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਸਨਮਾਨ ਕੀਤਾ ਅਤੇ ਉਨ੍ਹਾਂ ਦੀਆਂ ਸਮਿਸੀਆਵਾ ਸੁਣੀਆਂ ਗਈਆਂ ਇਸੇ ਦੌਰਾਨ ਸ: ਚਰਨਜੀਤ ਸਿੰਘ ਸੋਹਲ ਐੱਸ ਐੱਸ ਪੀ ਸਾਹਿਬ ਨੇ ਦੱਸਿਆ ਕਿ ਸ਼ਹੀਦ ਹੋਏ ਜਵਾਨਾਂ ਨੂੰ ਉਹ ਦਿਲੋਂ ਸਲੂਟ ਕਰਦੇ ਹਨ ਕਿਉਂਕਿ ਉਹ ਜਵਾਨ ਆਪਣੀ ਡਿਊਟੀ ਦੇਂਦੇ ਵਕਤ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ। ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਵੀ ਅਸੀਂ ਦਿਲੋਂ ਰਿਣੀ ਹਾਂ, ਅਤੇ ਇਨ੍ਹਾਂ ਪਰਿਵਾਰਾਂ ਨੂੰ ਕਦੇ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅੱਜ ਦੀ ਮੈਰਾਥਨ ਦੌੜ ਵਿਚ ਸ਼ਾਮਿਲ ਸਾਰੇ ਸ਼ਹਿਰ ਵਾਸੀਆਂ ਦਾ ਵੀ ਉਨ੍ਹਾਂ ਨੇ ਧੰਨਵਾਦ ਕੀਤਾ।

ਸ਼ਹਿਰ ਨੂੰ ਡੇਂਗੂ ਅਤੇ ਮਲੇਰੀਏ ਤੋਂ ਬਚਾਉਣ ਲਈ ਸੇਵਾ ਭਾਰਤੀ ਦਾ ਉਪਰਾਲਾ

ਜਗਰਾਓਂ ਅਕਤੂਬਰ 2020 (ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ )

ਮਲੇਰੀਆ ਤੇ ਡੇਂਗੂ ਤੋਂ ਬਚਾਅ ਲਈ ਸੇਵਾ ਭਾਰਤੀ ਸੰਸਥਾ ਵੱਲੋਂ ਸ਼ਹਿਰ ਦੇ ਗਲੀ ਬਜ਼ਾਰਾਂ ਵਿਚ ਫਗਿੰਗ ਕਰਕੇ ਸੇਵਾ ਕੀਤੀ ਗਈ ,ਸੇਵਾ ਭਾਰਤੀ ਸੰਸਥਾ ਦੇ ਪ੍ਰਧਾਨ ਨਰੇਸ਼ ਗੁਪਤਾ ,ਸੈਕਟਰੀ ਐਡਵੋਕੇਟ ਨਵੀਨ ਗੁਪਤਾ, ਕੈਸ਼ੀਅਰ ਰਾਕੇਸ਼ ਸਿੰਗਲਾ ,ਉਪ ਪ੍ਰਧਾਨ ਮਨਪ੍ਰੀਤ ਸਿੰਘ, ਇਸ ਸੇਵਾ ਵਿੱਚ ਹਿੱਸਾ ਲਿਆ , ਅਤੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਫਗਿੰਗ ਕਰਦੇ ਨਜ਼ਰ ਆਏ, ਅਤੇ ਉਨ੍ਹਾਂ ਕਿਹਾ ਕਿ ਇਸ ਸਾਲ ਕਰੋਨਾ ਮਹਾਮਾਰੀ ਕਰਕੇ ਵੀ ਡੇਂਗੂ ਅਤੇ ਮਲੇਰੀਆ ਨੂੰ ਦੇਖਦੇ ਹੋਏ ਇਹ  ਕਾਰਜ ਕਰ ਰਹੇ ਹਨ ,ਸ਼ਹਿਰ ਦੇ ਮੁੱਖ ਬਾਜ਼ਾਰ ਕਮਲ ਚੌਂਕ, ਨਲਕਿਆਂ ਵਾਲਾ ਚੌਕ, ਅਨਾਰਕਲੀ ਬਾਜ਼ਾਰ, ਮੋਤੀ ਬਾਗ, ਆਦਿ ਜਗ੍ਹਾ ਤੇ ਫਗਿੰਗ ਮਸ਼ੀਨ ਨਾਲ ਸੰਸਥਾ ਦੇ ਪ੍ਰਮੁੱਖ ਆਗੂ ਖੁਦ ਇਹ ਸੇਵਾ ਨਿਭਾ ਰਹੇ ਸਨ। ਜਿਸ ਦੀ ਸ਼ਹਿਰ ਵਾਸੀਆਂ ਨੇ ਬਹੁਤ ਸ਼ਲਾਘਾ ਕੀਤੀ। ਸ਼ਹਿਰ ਦੇ ਗਰੀਬ ਵਰਗ ਦੇ ਇਲਾਕੇ ਵਿੱਚ ਵੀ ਜਿਥੇ ਮੱਛਰ ਵਗੈਰਾ ਬਹੁਤ ਹੂੰਦਾ ਹੈ, ਉਥੇ ਵੀ ਇਸ ਸੰਸਥਾ ਵਲੋਂ ਫਗਿੰਗ ਕੀਤੀ ਗਈ।