ਪੁਲਿਸ ਜਿਲ੍ਹਾ ਦਿਹਾਤੀ ਲੁਧਿਆਣਾ 'ਚ ਮਨਾਏ ਗਏ ਸਮ੍ਰਿਤੀ ਸਮਾਗਮ 'ਚ ਸ਼ਹੀਦ ਪੁਲਿਸ ਅਫਸਰਾ ਨੂੰ ਸ਼ਰਧਾਜਲੀ ਭੇਟ : ਐਸ ਅੈਸ ਪੀ ਚਰਨਜੀਤ ਸਿੰਘ ਸੋਹਲ 

ਸ਼ਹੀਦ ਪੁਲਿਸ ਅਫਸਰਾ ਦੇ ਪਰਿਵਾਰਾ ਦਾ ਕੀਤਾ ਸਨਮਾਨ 

ਜਗਰਾਉ  , ਅਕਤੂਬਰ 2020  (ਕੁਲਵਿੰਦਰ ਸਿੰਘ ਚੰਦੀ) :- ਪੁਲਿਸ  ਜਿਲ੍ਹਾ ਲੁਧਿਆਣਾ ( ਦਿਹਾਤੀ ) ਵਿਖੇ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਕਮੈਮੋਰੇਨ - ਡੇ ਮਨਾਇਆ ਗਿਆ।ਇਸ ਸਮ੍ਰਿਤੀ ਸਮਾਗਮ ਵਿੱਚ ਸ. ਚਰਨਜੀਤ ਸਿੰਘ ਸੋਹਲ (IPS) ਐਸ.ਐਸ.ਪੀ.ਲੁਧਿਆਣਾ ( ਦਿਹਾਤੀ ) ਦੀ ਅਗਵਾਈ ਵਿੱਚ ਕਰਵਾਇਆ ਗਿਆ । ਇਸ ਸਮੇਂ  ਸਮੂਹ ਗਜਟਿਡ ਅਫਸਰਾਨ ਅਤੇ ਹਰ ਰੈਂਕ ਦੇ ਪੁਲਿਸ ਕਰਮਚਾਰੀ , ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਸਮੇਤ ਸ਼ਹਿਰ ਦੇ ਹੋਰ ਪੰਤਵੰਤੇ ਸੱਜਣ ਸ਼ਾਮਲ ਹੋਏ । ਇਹ ਸਮਾਗਮ ਡੀਐਸਪੀ ਰਾਏਕੋਟ  ਸੁਖਨਾਜ ਸਿੰਘ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ ਸਮ੍ਰਿਤੀ ਪ੍ਰੇਡ ਵੱਲੋਂ ਸ਼ਹੀਦ ਹੋਏ ਜਵਾਨਾਂ ਨੂੰ ਸਲਾਮੀ ਦਿੱਤੀ ਗਈ । ਸ੍ਰੀ ਰਤਨ ਸਿੰਘ ਬਰਾੜ , ਪੀ.ਪੀ.ਐਸ , ਕਪਤਾਨ ਪੁਲਿਸ ( ਸਥਾਨਿਕ ) ਲੁਧਿਆਣਾ ( ਦਿਹਾਤੀ ) ਵੱਲੋਂ ਪਿਛਲੇ ਇੱਕ ਸਾਲ ਦੌਰਾਨ ਸਮੁੱਚੇ ਦੇਸ਼ ਦੇ ਡਿਊਟੀ ਪਰ ਸ਼ਹੀਦ ਹੋਏ ਪੁਲਿਸ ਫੋਰਸ ਦੇ ਅਫਸਰਾਨ / ਜਵਾਨਾਂ ਦੇ ਨਾਮ ਪੜੇ ਗਏ।ਐਸ.ਐਸ.ਪੀ ਸਾਹਿਬ , ਲੁਧਿਆਣਾ ( ਦਿਹਾਤੀ ) ਸ.ਚਰਨਜੀਤ ਸਿੰਘ ਸੋਹਲ ਵੱਲੋ ਸੰਦੇਸ਼ ਦਿੱਤਾ ਗਿਆ ਕਿ ਜਿਹੜੇ ਪੁਲਿਸ ਅਫਸਰਾਂ / ਜਵਾਨਾਂ ਨੇ ਆਪਣੇ ਫਰਜਾਂ ਦੀ ਪੂਰਤੀ ਕਰਦੇ ਹੋਏ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਆਪਣੇ ਪ੍ਰਾਣਾ ਦੀ ਅਹੂਤੀ ਦਿੱਤੀ ਹੈ , ਅੱਜ ਦੇ ਦਿਹਾੜੇ ਤੇ ਉਹਨਾਂ ਦੀ ਕੁਰਬਾਨੀ ਜਿੱਥੇ ਸਾਡੀਆਂ ਅੱਖਾਂ ਵਿੱਚ ਅੱਥਰੂ ਲਿਆਂਉਦੀ ਹੈ , ਉਥੇ ਸਾਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰਵਾਉਣ ਦੇ ਨਾਲ - ਨਾਲ ਸਾਨੂੰ ਹਿੰਸਾਕਾਰੀ ਤਾਕਤਾਂ ਦਾ ਸਾਹਮਣਾ ਕਰਨ ਦਾ ਹੌਸਲਾ ਵੀ ਪ੍ਰਦਾਨ ਕਰਦੀ ਹੈ । ਇਸ ਦਿਹਾੜੇ ਦੇ ਇਤਹਾਸ ਬਾਰੇ  ਆਹਿਮ ਜਾਣਕਾਰੀ ਦਿੰਦਿਆ  ਐਸ.ਐਸ.ਪੀ ਸੋਹਲ ਨੇ ਦੱਸਿਆ ਕਿ ਸਾਲ -1959 ਵਿੱਚ ਅੰਤਰਰਾਸ਼ਟਰੀ ਸਰਹੱਦ ਲੱਦਾਖ , ਜੋ ਜੰਮੂ ਕਸ਼ਮੀਰ ਵਿੱਚ ਪੈਂਦੀ ਹੈ , ਜਦੋ ਚੀਨ ਨਾਲ ਲੱਗਦੀ ਸਰਹੱਦ ਦੀ ਰਾਖੀ ਇੰਡੋ - ਤਿਬਤੀਅਨ ਬਾਰਡਰ ਪੁਲਿਸ ਵੱਲੋਂ ਕੀਤੀ ਜਾ ਰਹੀ ਸੀ ਤਾਂ ਸੀ.ਆਰ.ਪੀ.ਐਫ ਦੀ ਇੱਕ ਕੰਪਨੀ ਸਤੰਬਰ , 1959 ਵਿੱਚ ਇੰਡੋ - ਤਿਬਤੀਅਨ ਬਾਰਡਰ ਪੁਲਿਸ ਦੀ ਸਹਾਇਤਾ ਲਈ ਸਰਹੱਦ ਪਰ ਡੈਪੂਟੇਸ਼ਨ ਤੇ ਭੇਜੀ ਗਈ ਸੀ। ਜਿਸ ਦੌਰਾਨ ਅੱਜ ਦੇ ਦਿਨ ਮਿਤੀ 21 ਅਕਤੂਬਰ 1959 ਨੂੰ ਸੀ.ਆਰ.ਪੀ.ਐਫ ਦੀ ਇੱਕ ਟੁਕੜੀ ਸਬ - ਇੰਸਪੈਕਟਰ ਕਰਮ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਸੀ ਤਾਂ ਚੀਨ ਦੀ ਸਰਹੱਦ ਤੇ " ਹਾਟ ਸਪਰਿੰਗ " ਲੱਦਾਖ ਨੇੜੇ ਦੁਸ਼ਮਣਾ ਵੱਲੋਂ ਐਮਬੁਸ਼ ਲਗਾ ਕੇ ਹਮਲਾ ਕਰ ਦਿੱਤਾ ਸੀ।ਜਿਸ ਦੌਰਾਨ ਇਸ ਟੁਕੜੀ ਦੇ 05 ਜਵਾਨ ਸ਼ਹੀਦ ਹੋ ਗਏ ਸਨ । ਜਿਹਨਾਂ ਦੀ ਯਾਦ ਵਿੱਚ ਸਮੁੱਚੇ ਭਾਰਤ ਵਿੱਚ ਹਰ ਸਾਲ 21 ਅਕਤੂਬਰ ਨੂੰ ਪੁਲਿਸ ਫੋਰਸ ਦੇ ਬਹਾਦਰ ਜਵਾਨਾਂ ਦੇ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਉਹਨਾਂ ਮਹਾਨ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ । ਅੱਤਵਾਦ ਦੀ ਲੜਾਈ ਦੌਰਾਨ ਪੰਜਾਬ ਪੁਲਿਸ ਦੇ 1784 ਪੁਲਿਸ ਅਫਸਰਾਂ ਅਤੇ ਜਵਾਨਾਂ ਨੇ ਪੰਜਾਬ ਵਿੱਚ ਅਮਨ ਅਤੇ ਕਾਨੂੰਨ ਬਹਾਲ ਰੱਖਣ ਲਈ ਸਮਾਜ ਵਿਰੋਧੀ ਅਨਸਰਾਂ / ਅੱਤਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀ ਜਾਮ ਪੀਤੇ।ਜਿਹਨਾਂ ਵਿੱਚ ਪੁਲਿਸ ਜਿਲ੍ਹਾ ਲੁਧਿਆਣਾ ( ਦਿਹਾਤੀ ) ਦੇ 43 ਪੁਲਿਸ ਜਵਾਨਾਂ ਨੇ ਆਪਣੀਆਂ ਕੀਮਤੀ ਜਾਨਾਂ ਦੇਸ਼ ਦੀ ਸੁਰੱਖਿਆ ਲਈ ਵਾਰ ਦਿੱਤੀਆਂ । ਸਮ੍ਰਿਤੀ ਸਮਾਗਮ ਵਿੱਚ ਸ਼ਾਮਲ ਪੁਲਿਸ ਦੇ ਅਫਸਰਾਂ / ਕਰਮਚਾਰੀਆਂ ਅਤੇ ਪਰਿਵਾਰਾਂ ਵੱਲੋਂ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ । ਐਸ.ਐਸ.ਪੀ ਲੁਧਿਆਣਾ ( ਦਿਹਾਤੀ ) ਵੱਲੋਂ ਸ਼ਹੀਦ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਉਪਰੰਤ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ ਅਤੇ ਵਿਸ਼ਵਾਸ਼ ਦਿਵਾਇਆ ਗਿਆ ਕਿ ਮਹਿਕਮੇ ਵੱਲੋਂ ਸ਼ਹੀਦ ਹੋਏ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਜੇ ਕੋਈ ਵੀ ਮੁਸ਼ਕਲ ਪੇਸ਼ ਆਉਦੀ ਹੈ ਤਾ ਉਹ ਬੇਝਿੱਜਕ ਹੋਕੇ ਮੈਨੂੰ ਆਪਣੀ ਤਕਲੀਫ ਦਸ ਸਕਦੇ ਹਨ । ਪੁਲਿਸ ਜਿਲ੍ਹਾ ਦਿਹਾਤੀ ਦੀ ਸੁਮੱਚੀ ਪੁਲਿਸ ਉਨ੍ਹਾ ਦਾ ਸਾਥ ਦੇਣ ਲਈ ਵਚਨਵੱਧ ਹੈ।  ਇਸ ਮੋਕੇ ਅੈਸ ਪੀ ਰਾਜਵੀਰ ਸਿੰਘ, ਅੈਸ ਪੀ ਵਰਿੰਦਰਜੀਤ ਸਿੰਘ ਥਿੰਦ (ਹੈਡ ਕੁਆਰਟਰ) ,ਡੀਐਸਪੀ ਸ੍ਰੀ ਰਾਜੇਸ਼ ਸ਼ਰਮਾ, ਡੀਐਸਪੀ ਗੁਰਦੀਪ ਸਿੰਘ ਗੋਸਲ, ਡੀਐਸਪੀ ਦਵਿੰਦਰ ਸਿੰਘ ਸੰਧੂ, ਡੀਐਸਪੀ ਦਾਖਾ ਗੁਰਬੰਤ ਸਿੰਘ ਬੈਂਸ, ਡੀਐਸਪੀ (ਡੀ)  ਦਿਲਬਾਗ ਸਿੰਘ, ਇੰਸਪੈਕਟਰ ਰਾਜ਼ੇਸ਼ ਠਾਕੁਰ ਇੰਨਚਾਰਜ ਸਿਧਵਾ ਬੇਟ, ਥਾਣਾ ਦਾਖਾ ਦੇ ਇੰਸਪੈਟਰ ਪ੍ਰੇਮ ਸਿੰਘ ਭੰਗੂ,  ਨਿਧਾਨ  ਸਿੰਘ ਐਸ ਐਚ ਉ ਸਿਟੀ,ਥਾਣਾ ਸਦਰ ਦੇ ਇੰਚਾਰਜ ਵਿਨੋਦ ਕੁਮਾਰ, ਥਾਣਾ ਹਠੂਰ ਦੇ ਐਸ ਅੈਚ ੳੁ ਰਨਬੀਰ ਸਿੰਘ, ਚੋਕੀ ਗਿੱਦਵਿੰਡੀ ਦੇ ਇੰਚਾਰਜ ਹਰਦੀਪ ਸਿੰਘ, ਥਾਣਾ ਐਨਆਰ ਆਈ ਦੀ ਇੰਚਾਰਜ ਰਮਨਦੀਪ ਕੋਰ ਤੋ ਇਲਾਵਾ ਪੱਤਰਕਾਰ ਭਾਈਚਾਰਾ ਤੇ ਸ਼ਹਿਰ ਦੇ ਪੰਤਵੰਤੇ ਹਾਜ਼ਰ ਸਨ।