You are here

ਲੁਧਿਆਣਾ

ਬਿਨਾਂ ਅੱਗ ਲਗਾਏ ਫਸਲਾਂ ਦੀ ਬਿਜਾਈ, ਮਿੱਟੀ ਦੀ ਸਿਹਤ ਬਣਾਈ

ਲੁਧਿਆਣਾ , ਅਕਤੂਬਰ 2020 - (ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)

ਭੁਪਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਧੋਥੜ, ਬਲਾਕ ਸਿੱਧਵਾਂ ਬੋਟ ਜਿਲਾ ਲੁਧਿਆਣਾ ਦਾ ਰਹਿਣ ਵਾਲਾ ਇੱਕ ਸਫਲ ਅਗਾਂਹਵਧੂ ਕਿਸਾਨ ਹੈ। ਇਹ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਿੱਧਵਾਂ ਬੇਟ ਨਾਲ ਤਾਲਮੇਲ ਰੱਖਕੇ ਆਪਣੀ ਖੇਤੀ ਬਹੁਤ ਸੁਚੱਜੇ ਢੰਗ ਨਾਲ ਕਰ ਰਿਹਾ ਹੈ ਅਤੇ ਪਿਛਲੇ ਪੰਜਾ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਵੀ ਨਹੀਂ ਲਗਾਈ।

ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਫਸਲਾਂ ਸਬੰਧੀ ਪ੍ਰਦਰਸ਼ਨੀਆਂ ਵੀ ਆਪਣੇ ਖੇਤਾਂ ਵਿੱਚ ਲਗਾਉਂਦਾ ਰਹਿੰਦਾ ਹੈ ਅਤੇ ਆਪਣੇ ਖੇਤਾਂ ਵਿੱਚ ਉੱਤਮ ਕਿਸਮਾਂ ਦੇ ਬੀਜਾਂ ਨਾਲ ਬਿਜਾਈ ਕਰਦਾ ਹੈ। ਉਸਨੇ ਦੱਸਿਆ ਕਿ ਉਹ ਤਕਰੀਬਨ 8 ਏਕੜ ਆਲੂਆਂ ਦੀ ਬਿਜਾਈ ਵੀ ਕਰ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਬੇਲਰ ਬਣਾ ਕੇ ਪਸ਼ੂ ਪਾਲਣ ਵਾਲੇ ਗੁੱਜਰ ਭਾਈਚਾਰੇ ਨੂੰ ਚੂਕਾ ਦਿੰਦਾ ਹੈ। ਉਸਨੇ ਦੱਸਿਆ ਕਿ ਜਿੱਥੇ ਪਰਾਲੀ ਜ਼ਮੀਨ ਵਿੱਚ ਖਪਾਉਣੀ ਹੋਵੇ, ਉਥੇ ਉਹ ਪਹਿਲਾਂ ਮਲਚਰ ਚਲਾਉਂਦਾ ਹੈ, ਫਿਰ ਰਿਵਰਸੀਬਲ ਐਮ.ਬੀ.ਪਲਾਉ, ਸੁਹਾਗਾ ਅਤੇ ਅਖੀਰ ਵਿੱਚ ਦੋ ਵਾਰ ਰੋਟਾਵੇਟਰ ਮਾਰਕੇ ਆਪਣੀ ਆਲੂਆਂ ਦੀ ਬਿਜਾਈ ਕਰਦਾ ਹੈ। ਉਸਨੇ ਦੱਸਿਆ ਕਿ ਪਰਾਲੀ ਵੱਟਾਂ ਵਿੱਚ ਹੋਣ ਕਾਰਣ ਜ਼ਮੀਨ ਪੋਲੀ ਰਹਿੰਦੀ ਹੈ ਜਿਸ ਨਾਲ ਆਲੂ ਦੀ ਕੁਆਲਟੀ ਅਤੇ ਸਾਈਜ਼ ਵਧੀਆ ਰਹਿੰਦਾ ਹੈ ਅਤੇ 30-40 ਗੱਟੂ ਇੱਕ ਏਕੜ ਪਿੱਛੇ ਆਮ ਬਿਜਾਈ ਨਾਲੋਂ ਵੱਧ ਰਹਿੰਦੇ ਹਨ।ਕਿਸਾਨ ਨੇ ਦੱਸਿਆ ਕਿ ਜਿਸ ਖੇਤ ਵਿੱਚ ਗੁੱਲੀ ਡੰਡੇ ਦੀ ਮਾਤਰਾ ਵੱਧ ਹੁੰਦੀ ਹੈ, ਉਸ ਵਿੱਚ ਉਹ ਹੈਪੀ ਸੀਡਰ (ਪ੍ਰੈਸਵੀਲ) ਦੀ ਵਰਤੋਂ ਕਰਦਾ ਹੈ। ਕਿਸਾਨ ਕੋਲ ਟੈਟਰਾਸਟਰੋਕ ਹੈਪੀ ਸੀਡਰ ਹੈ, ਜਿਸਦਾ ਫਾਇਦਾ ਇਹ ਹੈ ਕਿ ਸੁਪਰ ਐਸ.ਐਮ.ਐਸ. ਨਾਲ ਝੋਨੇ ਦੀ ਕਟਾਈ ਕਰਵਾਉਣ ਉਪਰੰਤ ਸਿੱਧੀ ਕਣਕ ਦੀ ਬਿਜਾਈ ਹੋ ਸਕਦੀ ਹੈ। ਇਸ ਨਾਲ ਸਮਾਂ ਅਤੇ ਤੇਲ ਦੀ ਖਪਤ ਘਟਦੀ ਹੈ। ਉਸਨੇ ਦੱਸਿਆ ਕਿ ਜਿਸ ਖੇਤ ਵਿੱਚ ਗੁੱਲੀ ਡੰਡਾ ਘੱਟ ਹੁੰਦਾ ਹੈ ਉਥੇ ਉਹ ਝੋਨੇ ਨੂੰ ਸੁਪਰ ਐਸ.ਐਮ.ਐਸ. ਨਾਲ ਕਟਾਏ ਝੋਨੇ ਦੇ ਸਿੱਧੇ ਮੁੱਢਾਂ ਵਿੱਚ ਰੋਟੋਸੀਡਰ ਨਾਲ ਬਿਜਾਈ ਕਰਦਾ ਹੈ, ਜਿਸ ਵਿੱਚ ਬੀਜ ਦੀ ਮਾਤਰਾ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ ਜੋ ਕਿ 45 ਤੋਂ 50 ਕਿਲੋ ਪ੍ਰਤੀ ਏਕੜ ਤੱਕ ਰੱਖਣਾ ਚਾਹੀਦਾ ਹੈ।ਕਿਸਾਨ ਭੁਪਿੰਦਰ ਸਿੰਘ ਨੇ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਜ਼ਮੀਨ ਵਿੱਚ ਖਪਾਉਣ ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਕਾਫੀ ਸੁਧਾਰ ਹੁੰਦਾ ਹੈ ਅਤੇ ਖਾਦਾਂ ਦੀ ਖਪਤ ਵੀ ਘੱਟਦੀ ਹੈ।

ਨਸ਼ੇ ਵਾਲਿਆ ਗੋਲੀਆਂ ਅਤੇ ਨਜਾਇਜ ਸ਼ਰਾਬ ਵੇਚਣ ਵਾਲਿਆਂ ਤੇ ਪੁਲਿਸ ਨੇ ਕਸੀ ਲਗਾਮ

ਜਗਰਾਓਂ, ਅਕਤੂਬਰ 2020 -( ਮੋਹਿਤ ਗੋਇਲ/ਮਨਜਿੰਦਰ ਗਿੱਲ)-

ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਬੁਰਜ ਲਿਟਾ ਦੇ ਇੱਕ ਕਲੀਨਿਕ ਸੰਚਾਲਕ ਨੂੰ ਨਸ਼ੇੜੀਆਂ ਤਕ ਨਸ਼ੇ ਦੀਆਂ ਗੋਲੀਆਂ ਪਹੁੰਚਾਉਣ ਜਾਂਦਿਆਂ ਗਿ੍ਫਤਾਰ ਕੀਤਾ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਜਾਰੀ ਪ੍ਰਰੈਸ ਨੋਟ ਅਨੁਸਾਰ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਸਿਮਰਜੀਤ ਸਿੰਘ ਦੀ ਅਗਵਾਈ ਵਿਚ ਏਐੱਸਆਈ ਹਰਪ੍ਰਰੀਤ ਸਿੰਘ ਅਤੇ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਸੂਚਨਾ ਮਿਲੀ ਕਿ ਬੁਰਜ ਨਕਲੀਆਂ ਵਾਸੀ ਭੁਪਿੰਦਰ ਸਿੰਘ ਜੋ ਬੁਰਜ ਲਿੱਟਾਂ ਵਿਖੇ ਕਲੀਨਿਕ ਚਲਾਉਂਦਾ ਹੈ, ਕਲੀਨਿਕ ਨਾ ਚੱਲਣ 'ਤੇ ਨਸ਼ੇ ਦੀਆਂ ਗੋਲੀਆਂ ਸਪਲਾਈ ਕਰਨ ਲੱਗ ਪਿਆ ਹੈ। ਅੱਜ ਵੀ ਉਹ ਆਪਣੇ ਗਾਹਕਾਂ ਨੂੰ ਨਸ਼ੀਲੀਆਂ ਗੋਲੀਆਂ ਦੀ ਹੋਮ ਡਲਿਵਰੀ ਦੇਣ ਜਾ ਰਿਹਾ ਹੈ। ਇਸ 'ਤੇ ਪੁਲਿਸ ਪਾਰਟੀ ਨੇ ਬੁਰਜ ਲਿੱਟਾਂ ਵਿਖੇ ਨਾਕਾਬੰਦੀ ਕੀਤੀ ਤਾਂ ਐਕਟਿਵਾ 'ਤੇ ਆ ਰਹੇ ਭੁਪਿੰਦਰ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 500 ਕਲੋਬੀਡੋਲ ਐਸਆਰ 100 ਗੋਲੀ ਬਰਾਮਦ ਹੋਈ।  

ਇਕ ਹੋਰ ਘਰ ਦੀ ਦਾਰੂ ਕਢਣ ਧੇ ਮਾਮਲੇ ਚ ਕੱਢੀ ਦਾਰੂ ਸਣੇ ਮਹਿਲਾ ਕਾਬੂ

ਗਿੱਦੜਵਿੰਡੀ ਚੌਂਕੀ ਦੇ ਥਾਣੇਦਾਰ ਤੀਰਥ ਸਿੰਘ ਨੇ ਸੂਚਨਾ ਮਿਲਣ 'ਤੇ ਨਾਜਾਇਜ ਸ਼ਰਾਬ ਅਤੇ ਲਾਹਣ ਸਮੇਤ ਮਹਿਲਾ ਨੂੰ ਗਿ੍ਫਤਾਰ ਕੀਤਾ। ਪ੍ਰਰਾਪਤ ਜਾਣਕਾਰੀ ਅਨੁਸਾਰ ਇਸ ਛਾਪਾਮਾਰੀ ਦੌਰਾਨ ਪੁਲਿਸ ਨੇ ਮਨਜੀਤ ਕੌਰ ਪਤਨੀ ਜਸਵੀਰ ਸਿੰਘ ਵਾਸੀ ਪਰਜੀਆਂ ਬਿਹਾਰੀਪੁਰ ਨੂੰ 150 ਲੀਟਰ ਲਾਹਣ, 12 ਬੋਤਲਾਂ ਨਾਜਾਇਜ ਸ਼ਰਾਬ, ਇੱਕ ਡਰੱਮ, ਸਿਲੰਡਰ, ਭੱਠੀ ਅਤੇ ਪਤੀਲਾ ਸਮੇਤ ਗਿ੍ਫਤਾਰ ਕੀਤਾ।

ਨਜਾਇਜ ਸ਼ਰਾਬ ਦੇ ਮਾਮਲੇ ਚ 12 ਬੋਤਲਾਂ ਸਮੇਤ ਇਕ ਗਿ੍ਫਤਾਰ ਅਤੇ ਪਿੰਡ ਦੇਹੜਕਾਂ ਵਾਸੀ 40 ਲਾਹਣ ਸਮੇਤ ਗ੍ਰਿਫਦਾਰ

ਥਾਣਾ ਹਠੂਰ ਦੇ ਏਐੱਸਆਈ ਸੁਲੱਖਣ ਸਿੰਘ ਨੇ ਜਗਤਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਾਣੂੰਕੇ ਨੂੰ ਹਰਿਆਣਾ ਦੀ ਸ਼ਰਾਬ ਮਾਰਕਾ ਸ਼ੌਕੀਨ ਦੀਆਂ 12 ਬੋਤਲਾਂ ਸਮੇਤ ਗਿ੍ਫਤਾਰ ਕੀਤਾ। ਪੁਲਿਸ ਅਨੁਸਾਰ ਜਗਤਾਰ ਹਰਿਆਣੇ 'ਚੋਂ ਸਸਤੀ ਸ਼ਰਾਬ ਲਿਆ ਕੇ ਮਹਿੰਗੇ ਭਾਅ ਵੇਚਦਾ ਹੈ। ਇਸੇ ਤਰ੍ਹਾਂ ਇਸੇ ਥਾਣੇ ਦੇ ਏਐੱਸਆਈ ਜਗਜੀਤ ਸਿੰਘ ਨੇ ਹਾਕਮ ਸਿੰਘ ਪੁੱਤਰ ਤੋਤਾ ਸਿੰਘ ਵਾਸੀ ਦੇਹੜਕਾ ਨੂੰ 40 ਲੀਟਰ ਲਾਹਣ ਸਮੇਤ ਗਿ੍ਫਤਾਰ ਕੀਤਾ।  

ਲੋਕ ਇਨਸਾਫ਼ ਪਾਰਟੀ' ਅਧਿਕਾਰ ਯਾਤਰਾ 16 ਨਵੰਬਰ ਨੂੰ ਹਰੀਕੇ ਪੱਤਣ ਤੋਂ ਸ਼ੁਰੂ ਕਰਾਂਗੇ-ਬੈਂਸ

ਲੁਧਿਆਣਾ ,  ਅਕਤੂਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)  

ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਕੋਟ ਮੰਗਲ ਸਿੰਘ ਦਫ਼ਤਰ ਵਿਖੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਵਲੋਂ 16 ਨਵੰਬਰ ਤੋਂ 19 ਨਵੰਬਰ ਤੱਕ ਹਰੀਕੇ ਪੱਤਣ ਤੋਂ ਅਧਿਕਾਰ ਯਾਤਰਾ ਹਰੀਕੇ ਪੱਤਣ ਤੋਂ ਸ਼ੁਰੂ ਕੀਤੀ ਜਾਵੇਗੀ । ਉਨਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਵਲੋਂ ਪੰਜਾਬ ਦੇ ਪਾਣੀਆਂ ਦੀ ਅਦਾਇਗੀ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ।  

ਭੌਹਈ ਸਹਿਬ ਚੱਲ ਰਹੇ ਅਕੋਤਰੀ ਸਮਾਗਮ ਸਪੰਨ -ਸੰਤ ਬਾਬਾ ਅਰਵਿੰਦਰ ਸਿੰਘ -VIDEO

ਨਾਨਕਸਰ ਕਲੇਰਾਂ, ਅਕਤੂਬਰ 2020 -( ਬਲਬੀਰ ਸਿੰਘ ਬਾਠ)- 

ਪੂਰੀ ਦੁਨੀਆਂ ਚ ਪ੍ਰਸਿੱਧ ਧਾਰਮਿਕ ਸੰਸਥਾ ਨਾਨਕਸਰ ਕਲੇਰਾਂ ਦੇ ਬਾਨੀ  ਧੰਨ ਧੰਨ ਬਾਬਾ  ਨੰਦ ਬਾਬਾ ਈਸ਼ਰ ਸਿੰਘ ਜੀ ਤੋਂ ਬਰਸਾਏ ਧੰਨ ਧੰਨ ਬਾਬਾ ਮੈਂਗਲ ਸਿੰਘ ਜੀ ਤੋਂ ਬਰਸਾਏ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਅਕੋਈ ਸਾਹਿਬ ਵਿਖੇ ਚੱਲ ਰਹੇ ਕੋਤਰੀ ਸਮਾਗਮ ਪੂਰਨ ਤੌਰ ਤੇ ਸਪੰਨ ਹੋ  ਗਏ ਅੱਜ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਬੀਰਾ ਨੇ ਦੱਸਿਆ ਕਿ ਕਰੋਨਾ ਮਹਾਮਾਰੀ   ਦੇ ਸੰਕਟ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਉੜੀਸਾ ਵਿਖੇ ਚੱਲ ਰਹੇ ਕੋਤਰੀ ਸਮਾਗਮਾਂ ਅੱਜ ਪੂਰਨ ਤੌਰ ਤੇ ਸਪੰਨ ਹੋ ਗਏ ਸਵੇਰੇ ਸ੍ਰੀ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਰਬਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ ਸੰਤਾਂ ਮਹਾਂਪੁਰਸ਼ਾਂ ਬੱਲੋ ਨੂੰ ਸੰਗਤਾਂ  ਗੁਰੂ ਜਸ ਸਰਵਣ ਕਰਵਾਇਆ ਗਿਆ  ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ  ਵਿਸ਼ੇਸ਼ਤਾ ਅਤੇ ਸੰਤ ਬਾਬਾ ਅਰਵਿੰਦਰ ਸਿੰਘ ਜੀ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ ਅਤੇ ਕੀਰਤਨ ਦਰਬਾਰ ਚ ਹਾਜ਼ਰੀਆਂ ਭਰੀਆਂ  ਇਸ ਸਮੇਂ ਬਲਵੀਰ ਸਿੰਘ ਬੀਰਾ ਭਾਈ ਮਹਿੰਦਰ ਸਿੰਘ ਗੁਰਜੀਤ ਸਿੰਘ ਕੈਲਪੁਰ ਸਰਬਣ ਸਿੰਘ ਨਛੱਤਰ ਸਿੰਘ ਪ੍ਰੀਤਮ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਇਸ ਸਮੇਂ ਕੇਟਣ ਲੜੀਵਾਰ ਚ ਭਾਂਜੇ ਰਾਗੀ ਢਾਡੀ ਸਿੰਘਾਂ ਦਾ ਵਿਸ਼ੇਸ਼ ਤੌਰ ਤੇ ਸਿਰੋਪਾਓ ਦੇ ਕੇ  ਸਨਮਾਨਤ ਕੀਤਾ ਗਿਆ

ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਆਕ ਅਤੇ ਭਲਾਈ ਟਰੱਸਟ ਦੀ ਵਿਸ਼ੇਸ ਮੀਟਿੰਗ ਹੋਈ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਜਗਰਾੳ ਵਿੱਚ ਸ਼ਹੀਦ ਬਾਬਾ ਜੀਵਨ ਸਿੰਘ ਵਿਿਦਆਕ ਅਤੇ ਭਲਾਈ ਟਰੱਸਟ (ਚੰਡੀਗੜ੍ਹ) ਵੱਲੋ ਇੱਕ ਵਿਸ਼ੇਸ ਮੀਟਿੰਗ ਹੋਈ।ਇਹ ਮੀਟਿੰਗ ਟਰੱਸਟ ਦੇ ਵਾਇਸ ਚੇਅਰਮੈਨ ਕੈਪਟਨ ਬਲੌਰ ਸਿੰਘ ਦੀ ਅਗਵਾਈ ਵਿੱਚ ਹੋਈ।ਇਸ ਸਮੇ ਕੈਪਟਨ ਬਲੌਰ ਸਿੰਘ ਨੇ ਆਖਿਆ ਕਿ ਸਾਡੀਆਂ ਵਿਿਦਆਕ ਭਾਲਈ ਟਰੱਸਟ ਕਾਰ ਸੇਵਾ ਪ੍ਰਤੀ ਵਿਚਾਰਾਂ ਹੋਈਆਂ।ਉਨ੍ਹਾਂ ਆਖਿਆ ਕਿ ਅਨੰਦਪੁਰ ਸਾਹਿਬ ਵਿਖੇ ਚੱਲ ਰਹੀ ਭਾਈ ਕਲਿਆਣ ਜੀ ਨਿਵਾਸ ਅਸਥਾਨ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਦੇ ਸੇਵਾ ਚੱਲ ਰਹੀ ਹੈ ਅਤੇ ਮੇਰੀ ਸੁਮੱਚੀ ਕੌਮ ਨੂੰ ਬੇਨਤੀ ਹੈ ਕਿ ਤੁਸੀ ਵੱਧ ਤੋ ਵੱਧ ਮਾਇਆ ਦੀ ਸੇਵਾ ਕੀਤੀ ਜਾਵੇ ਤਾਂ ਕਿ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਜੀ ਜਲਦੀ ਮੁਕੰਮਲ ਹੋ ਸਕੇ ਇਸ ਸਮੇ ਪ੍ਰਚਾਰਕ ਸਕੱਤਰ ਟਹਿਲ ਸਿੰਘ,ਮੱੁਖ ਸਲਾਹਕਾਰ ਧਰਮਪਾਲ ਮਾਨ,ਰਿਟਾਇਰ ਰੈਜਰ ਅਫਸਰ ਸਰਦਾਰ ਚੰਦ ਸਿੰਘ,ਕੈਪਟਨ ਦਰਸਨ ਸਿੰਘ ਪਿੰਡ ਹਾਂਸ ਕਲਾਂ ਆਦਿ ਹਾਜ਼ਰ ਸਨ।

ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਮਹਾਂਪੁਰਸ਼ਾਂ ਦੀ ਬਰਸੀ 

ਜਗਰਾਓਂ (ਜਸਮੇਲ ਗਾਲਿਬ) ਹਮੇਸ਼ਾ ਦੀ ਤਰ੍ਹਾਂ ਐਤਕੀਂ ਵੀ ਸ਼੍ਰੀ ਰਵਿਦਾਸ ਕੁਟੀਆ ਵੈਲਫੇਅਰ ਸੁਸਾਇਟੀ (ਰਜਿ:) ਅੱਡਾ ਰਾਏਕੋਟ, ਟਾਹਲੀ ਵਾਲੀ ਗਲੀ ਜਗਰਾਓਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਈਸ਼ਰ ਸਿੰਘ ਨਾਨਕਸਰ ਜੀ ਵਾਲੇ ਅਤੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਬੜੇ ਸ਼ਰਧਾ ਅਤੇ ਸਤਿਕਾਰ ਨਾਲ ਸਮਾਗਮ ਕਰਵਾਏ ਗਏ। ਪ੍ਰਕਾਸ਼ ਕੀਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਭਾਰੀ ਦੀਵਾਨ ਸਜਾਏ ਗਏ ਜਿਸ ਵਿੱਚ ਬਾਬਾ ਬਲਜਿੰਦਰ ਸਿੰਘ ਜੀ ਚਰਨਘਾਟ ਅਖਾੜਾ ਪੁੱਲ ਵਾਲੇ, ਬਾਬਾ ਗੁਰਸੇਵਕ ਸਿੰਘ ਖਾਲਸਾ ਕਲਿਆਣ ਵਾਲੇ, ਭਾਈ ਗੁਰਵਿੰਦਰ ਸਿੰਘ ਸੰਗਤਪੁਰਾ, ਗਿਆਨੀ ਗਗਨਦੀਪ ਸਿੰਘ ਰਾਜਗੜ੍ਹ ਵਾਲੇ, ਭਾਈ ਹੀਰਾ ਸਿੰਘ ਨਿਮਾਣਾ ਜਗਰਾਉਂ ਵਾਲੇ ਅਤੇ ਭਾਈ ਸੁਖਨਿੰਜਣ ਸਿੰਘ ਬਰਸਾਲਾਂ ਵਾਲੇ ਨੇ ਰਸ ਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਬਾਬਾ ਹੰਸ ਰਾਜ ਸਿੰਘ ਜਗਰਾਓਂ ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਮਹਾਂਪੁਰਸ਼ ਇਸ ਧਰਤੀ ਤੇ ਲੋਕਾਈ ਨੂੰ ਤਾਰਨ ਲਈ ਆਉਂਦੇ ਹਨ ਤੇ ਪ੍ਰਮਾਤਮਾ ਵੱਲੋ ਲਾਈ ਡਿਊਟੀ ਨੂੰ ਨਿਭਾ ਕੇ ਅਲੋਪ ਹੋ ਜਾਂਦੇ ਹਨ। ਮਹਾਂਪੁਰਸ਼ਾਂ ਨੇ ਜਿੱਥੇ ਆਪ ਨਾਮ ਜਪਿਆ ਉੱਥੇ ਸਾਰੀ ਉਮਰ ਸੰਗਤਾਂ ਨੂੰ ਵੀ ਨਾਮ ਜਪਣ ਲਈ ਪ੍ਰੇਰਦੇ ਰਹੇ। ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਆਪਣੇ ਛੋਟੇ ਜਿਹੇ ਜੀਵਨ ਕਾਲ ਵਿੱਚ ਸਾਢੇ ਸਤ ਲਖ ਪ੍ਰਾਣੀ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਅਜਿਹੇ ਮਹਾਂ ਪੁਰਸ਼ਾਂ ਨੂੰ ਕੋਟਿਨ ਕੋਟ ਵਾਰ ਸਿਰ ਝੁਕਦਾ ਹੈ। ਬਾਬਾ ਹੰਸ ਰਾਜ ਸਿੰਘ ਨੇ ਪਿੰਡ ਸੰਗਤਪੁਰਾ ਢੈਪੀ ਦੀ ਸਮੂਹ ਸੰਗਤ , ਨਗਰ ਪੰਚਾਇਤ ਅਤੇ ਗੁਰਦੁਆਰਾ ਭਾਈ ਬਹਿਲੋ ਸਭ ਤੋਂ ਪਹਿਲੋਂ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਤੇ ਮੈਬਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾ ਨੇ ਸਮਾਗਮ ਵਿੱਚ ਵਧ ਚੜ੍ਹ ਕੇ ਸਹਿਯੋਗ ਦਿੱਤਾ। ਇਸ ਮੌਕੇ ਸੰਗਤਾਂ ਵਿੱਚ ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ, ਭਾਈ ਸਤਵੰਤ ਸਿੰਘ ਲੁਧਿਆਣਾ, ਲਛਮਣ ਸਿੰਘ ਬੋਪਾਰਾਏ, ਗੁਰਮੀਤ ਸਿੰਘ ਜਗਰਾਓਂ, ਗੁਰਜੰਟ ਸਿੰਘ ਜਗਰਾਓਂ, ਸੁਖਜਿੰਦਰ ਸਿੰਘ ਭਿੰਡਰ ਕਲਾਂ, ਜਸਵੰਤ ਸਿੰਘ ਢੈਪੀ, ਲਾਲ ਸਿੰਘ ਢੈਪੀ, ਗਗਨਜੋਤ ਸਿੰਘ ਸੂਜਾਪੁਰ, ਸੇਵਕ ਸਿੰਘ ਜਗਰਾਓਂ, ਹੈਪੀ ਬਾੜੇਵਾਲ, ਹਰਦੀਪ ਸਿੰਘ ਬਿਜਲੀ ਵਾਲਾ,ਭਾਈ ਕੁਲਦੀਪ ਸਿੰਘ ਰਣੀਆਂ ਆਦਿ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।

ਬਲਾਤਕਾਰ ਦੇ ਦੋਸ਼ੀਆਂ ਨੂੰ ਹੋਣੀ ਚਾਹੀਦੀ ਹੈ ਫਾਂਸੀ      ਮਨਜੀਤ ਸਿੰਘ ਮੋਨੀ  

ਨਾਨਕਸਰ ਕਲੇਰਾਂ/ਜਗਰਾਓਂ, ਅਕਤੂਬਰ 2020 -( ਬਲਬੀਰ ਸਿੰਘ ਬਾਠ)-  ਪੂਰੇ ਭਾਰਤ ਵਿੱਚ ਆਏ ਦਿਨ ਇਨਸਾਨ ਦਿਲ ਨੌੰ ਕੰਬਾਉਣ ਵਾਲੀਆਂ ਵਾਰਦਾਤਾਂ ਘਟਨਾ ਸਾਹਮਣੇ ਆ ਰਹੀਆਂ ਹਨ ਸੋਟੇ ਬਚਿਆ ਨਾ  ਰੇਪ ਕਰਨ ਤੋਂ ਬਾਅਦ ਉਸ ਨੂੰ ਜ਼ਿੰਦਾ ਸਾੜ ਦੇਣਾ ਇਨਸਾਨੀਅਤ ਦੇ ਮੱਥੇ ਤੇ ਕਲੰਕ ਸਾਬਤ ਹੋ ਰਿਹਾ  ਸਾਡਾ ਸਮਾਜ ਬਿਲਕੁੱਲ ਗਰਕਦਾ ਜਾ ਰਿਹਾ ਹੈ  ਅੱਜ ਸਾਡੇ ਸਮਾਜ ਵਿੱਚ ਫੈਲੀਆਂ ਪੈਣਾ ਬਿਲਕੁੱਲ ਵੀ ਸੁਰੱਖਿਅਤ ਨਹੀਂ ਹਨ ਇਨ੍ਹਾਂ ਸਭ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨ ਸਿੱਖ ਆਗੂ ਮਨਜੀਤ ਸਿੰਘ ਮੋਹਣੀ ਨੇ ਪ੍ਰੈੱਸ ਨਾਲ  ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਸਾਡੇ ਸਮਾਜ ਤੇ ਸਾਡੇ ਲੋਕਾਂ ਨੂੰ ਪਤਾ ਲੱਗ ਸਕੇ  ਤਾਂ ਹੀ ਅਸੀਂ ਇਹੋ ਜਿਹੀਆਂ ਵਾਰਦਾਤਾਂ ਨੂੰ ਠੱਲ੍ਹ ਪਾ ਸਕਦੇ ਹਾਂ ਉਨ੍ਹਾਂ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ  ਚ ਤੇ ਬਲਾਤਕਾਰ ਦੇ ਦੋਸ਼ੀ ਦਿਲ ਦਰਿੰਦੇ  ਜਿਨ੍ਹਾਂ ਬੱਲਾ ਸੁੱਟ ਛੋਟੇ ਬੱਚਿਆਂ ਨੂੰ ਹਵਸ ਦਾ ਸ਼ਿਕਾਰ ਬਣਾ ਕੇ ਮਾਰ ਦਿੱਤਾ ਜਾਂਦਾ ਜਾਂ ਸਾੜ ਦਿੱਤਾ ਜਾਂਦਾ  ਇਹੋ ਜਿਹੀਆਂ ਘਟਨਾਵਾਂ ਸਾਡੇ ਸਮਾਜ ਤੇ ਸਾਡੇ ਪੰਜਾਬੀਆਂ ਦੇ ਮੱਥੇ ਤੇ ਕਲੰਕ ਹਨ ਅੱਜ ਲੋੜ ਹੈ ਸਾਨੂੰ ਆਪਣੇ ਸੋਚ ਆਪਣੇ ਦਿਸ਼ਾ ਨਿਰਦੇਸ਼ ਬਦਲਣ ਲਈ ਤਾਂ ਹੀ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਸੁਰੱਖਿਅਤ ਬਚਾ ਸਕਦੇ ਹਾਂ  ਉਨ੍ਹਾਂ ਅੱਗੇ ਕਿਹਾ  ਕੇ ਸਰਕਾਰਾਂ ਤੋਂ ਇਲਾਵਾ ਸਾਡੇ  ਸਾਡੇ ਸਮਾਜ ਦੇ ਲੋਕ ਵੀ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਤਾਂ ਹੀ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ ਉਨ੍ਹਾਂ ਇੱਕ ਵਾਰ ਫੇਰ ਬੱਚੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ

ਜਗਰਾਉ ਪੁਲਿਸ ਵੱਲੋ 2 ਭਗੋੜੇ ਕਾਬੂ, ਪੁਲਿਸ਼ ਨੂੰ ਮਿਲੀ ਵੱਡੀ ਸਫਲਤਾ-VIDEO

ਵੱਖ ਵੱਖ ਮਾਮਲਿਆਂ ਨੂੰ ਸਾਲਜੋਦੇ ਹੋਏ, 1 ਰਿਵਾਲਵਰ, ਇਕ ਪਿਸਤੌਲ ਅਤੇ 60 ਕਿਲੋ ਭੁੱਕੀ, 72 ਹਜਾਰ ਰੁਪਏ, ਇਕ ਸਕਾਰਪੀਓ ਗੱਡੀ ਬਰਾਮਦ ਕੀਤੀ

ਜਗਰਾਓਂ, ਅਕਤੂਬਰ 2020 -(ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ)-

 

 ਕੇਸ 1

1 ਸ੍ਰੀ ਚਰਨਜੀਤ ਸਿੰਘ ਸੋਹਲ ਸੀਨੀਅਰ ਪੁਲਿਸ ਕਪਤਾਨ ਜਿਲਾ ਲੁਧਿਆਣਾ ਦਿਹਾਤੀ ਵੱਲੋ ਮਾੜੇ ਅਨਸਰਾ ਅਤ ੇ ਨਸ਼ਾ

ਸਮਗਲੱਰਾ ਦੇ ਖਿਲਾਫ ਚਲਾਈ ਮੁਹਿੰਮ ਨੂੰ ਉਸ ਵਕਤ ਸਫਲਤਾ ਮਿਲੀ ਜਦੋ ਸ. ਵਰਿੰਦਰਜੀਤ ਸਿੰਘ ਥਿੰਦ ਪੁਲਿਸ

ਕਪਤਾਨ (ਡੀ) ਜਗਰਾਉ, ਸ. ਦਿਲਬਾਗ ਸਿੰਘ ਉਪ ਕਪਤਾਨ ਪੁਲਿਸ (ਡੀ) ਦੇ ਦਿਸ਼ਾ ਨਿਰਦੇਸ਼ਾ ਹੇਠ ੀਨਸਪ.

ਸਿਮਰਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਜਗਰਾਉ ਦੀ ਜੇਰੇ ਨਿਗਰਾਨੀ ਵਿੱਚ ਅਸ਼ੀ ਸੁਖਮੰਦਰ ਸਿੰਘ ਅਤੇ ਅਸ਼ੀ

ਹਰਪ੍ਰੀਤ ਸਿੰਘ ਦੀ ਪੁਲਿਸ ਪਾਰਟੀ ਵੱਲੋ ਮੁੱਕਦਮਾ ਨੰਬਰ 107 ਮਿਤੀ 11-09-2013 ਜੁਰਮ 15,25-61-85

 ਥਾਣਾ ਜੋਧਾ ਦੇ ਭਗੋੜੇ ਦੋਸ਼ੀ ਮਲਕੀਤ ਸਿੰਘ ਉਰਫ ਬੋਬੀ ਪੁੱਤਰ ਕਪੂਰ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਕੈਮਵਾਲਾ ਥਾਣਾ ਮਹਿਤਪੁਰ ਜਿਲ੍ਹਾ ਜਲੰਧਰ ਹਾਲ ਵਾਸੀ ਫੁਲਾਵਰ ਇੰਨਕਲੇਵ, ਮਕਾਨ ਨੰਬਰ 32, ਬਲਾਕ ਬੀ,ਦੁੱਗਰੀ ਲੁਧਿਆਣਾ ਜੋ ਕਿ ਸਾਲ 2014 ਤੋ 82 ਛਰ.ਫਛ. ਤਹਿਤ ਭਗੋੜਾ ਚੱਲਿਆ ਆ ਰਿਹਾ ਸੀ ਨੂੰ ਮਿਤੀ 21-10- 2020 ਨੂ ੰ ਗ੍ਰਿਫਤਾਰ ਕੀਤਾ ਹੈ।

 

2 ਮਲਕੀਤ ਸਿੰਘ ਉਰਫ ਬੋਬੀ ਦਾ ਮਾਨਯੋਗ ਅਦਾਲਤ ਵਿੱਚੋ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਡੁੰਘਾਈ ਨਾਲ

ਪੁੱਛਗਿੱਛ ਕੀਤੀ ਤਾ ਮਲਕੀਤ ਸਿੰਘ ਬੋਬੀ ਉਕਤ ਨੇ ਪਿੰਡ ਕੁਲਗਹਿਣਾ ਦੇ ਨੇੜ ੇ ਸਤਲੁਜ ਦਰਿਆ ਦੇ ਕੰਢੇ ਲੁਕਾ ਛਿਪਾ ਕੇ ਰੱਖੀ 60 ਕਿਲ ੋ ਭੁੱਕੀ ਚੂਰਾ ਪੋਸਤ (03 ਗੱਟੂ ਪਲਾਸਟਿਕ 20/20 ਕਿੱਲੋ) ਦੇ ਬ੍ਰਾਮਦ ਕੀਤੀ ਗਈ ਹੈ। ਜਿਸਦੇ ਖਿਲਾਫ ਥਾਣਾ ਸਿਧਵਾ ਬੇਟ ਵਿਖੇ ਵੱਖਰਾ ਮੁੱਕਦਮਾ ਨੰਬਰ 164 ਮਿਤੀ 23-10-2020 ਜੁਰਮ 15-61-85 ਥਾਣਾ ਸਿਧਵਾਬੇਟ ਦਰਜ ਰਜਿਸ਼ਟਰ ਕੀਤਾ ਗਿਆ ਹੈ।

 

3 ਮਲਕੀਤ ਸਿੰਘ ਉਰਫ ਬੋਬੀ ਉਕਤ ਪਾਸੋ ਨਸਾ ਵੇਚ ਕਿ ਬਣਾਈ ਗਈ ਜਮੀਨ ਜਾਇਦਾਦ, ਭੁੱਕੀਚੂਰਾ ਪੋਸਤ ਦੇ ਨਸ਼ੇ

ਲਈ ਵਰਤੀ ਜਾਦੀ ਕਾਰ ਅਤੇ ਹੋਰ ਵੀ ਚੱਲ ਅਤੇ ਅਚੱਲ ਸੰਪੱਤੀ ਬਾਰੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ :- 60 ਕਿਲੋ ਭੁੱਕੀਚੂਰਾ ਪੋਸਤ

ਸਕਾਰਪੀਉ ਗੱਡੀ ਨੰਬਰ ਫਭ-10-ਭਝ-8446

ਡਰ ੱਗ ਮਨੀ 72000/- ਰੁਪਏ ਭਾਰਤੀ ਕਰੰਸੀ ਨੋਟ

 

ਪ੍ਰਾਪਰਟੀ ਦਾ ਵੇਰਵਾ

1. ਇੱਕ ਕੋਠੀ 03 ਮੰਜਲਾ ਫੁਲਾਵਰ ਇੰਨਕਲੇਵ, ਮਕਾਨ ਨੰਬਰ 32, ਬਲਾਕ ਬੀ, ਦੁੱਗਰੀ

ਲੁਧਿਆਣਾ ਵਿਖੇ ਅੰਦਾਜਨ ਕੀਮਤ 1,25,00000/- ਰੁਪਏ।

2. ਕਾਰ ਸਕਾਰਪੀਉ ਨੰਬਰ ਫਭ-10-ਭਝ-8446 ਅੰਦਾਜਨ ਕੀਮਤ 04 ਲੱਖ ਰੁਪਏ

 

 ਕੇਸ 2

1. ਇਸੇ ਤਰਾ ਅਸ਼ੀ ਸੁਰਜੀਤ ਸਿੰਘ ਦੀ ਪੁਲਿਸ ਪਾਰਟੀ ਨੇ ਜਸਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ

ਕੋਠੇ ਹਰੀ ਸਿੰਘ, ਜਿਲਾ ਲੁਧਿਆਣਾ ਨੂੰ ਪੁਲ ਸੂਆ ਬਾ-ਹੱਦ ਗੁਰੂਸਰ ਕਾਉਕੇ ਨੂੰ ਦੋਰਾਨੇ ਨਾਕਾਬੰਦੀ ਮੋਟਰ

ਸਾੲਕਿਲ ਫਭ-03-ਅ.ੈ. 5160 ਮਾਰਕਾ ਬਜਾਜ ਪਲਟੀਨਾ ਰੰਗ ਕਾਲਾ ਦੀ ਰੋਕ ਕੇ ਚੈਕਿੰਗ ਕੀਤੀ ਤਾ

ਜਸਵਿੰਦਰ ਸਿੰਘ ਦੀ ਖੱਬੀ ਡੱਬ ਵਿੱਚੋ ਇੱਕ ਰਿਵਾਲਵਰ .32 ਬੌਰ ਅਤੇ 05 ਰੌਦ .32 ਬੌਰ ਬ੍ਰਾਮਦ ਕਰਕੇ

ਮੁੱਕਦਮਾ ਨੰਬਰ 135 4ਮਿਤੀ 22-10-2020 ਜੁਰਮ 25-54-59 ਆਰਮਜ ਐਕਟ ਥਾਣਾ ਸਦਰ ਜਗਰਾੳ ੁ

ਦਰਜ ਰਜਿਸ਼ਟਰ ਕੀਤਾ ਹੈ। 

 

2. ਜੋ ਅੱਜ ਦੁਬਾਰਾ ਡੁੰਗਾਈ ਨਾਲ ਪੁੱਛਗਿੱਛ ਕਰਨ ਤੇ ਜਸਵਿੰਦਰ ਸਿੰਘ ਬਿੱਟੂ ਨੇ ਅਸ਼ੀ ਸੁਰਜੀਤ ਸਿੰਘ ਦੇ ਸਾਹਮਣੇ

ਇੰਕਸਾਫ ਕੀਤਾ ਸੀ ਕਿ ਉਸਨੇ ਇੱਕ .315 ਬੋਰ ਦਾ ਦੇਸੀ ਪਿਸਤੋਲ ਅਤੇ 01 ਜਿੰਦਾ ਕਾਰਤੂਸ ਆਪਣੇ ਘਰ

ਦੇ ਨਜਦੀਕ ਰ ੇਲਵੇ ਲਾਇਨ ਦੇ ਨੇੜੇ ਝਾੜੀਆ ਵਿੱਚ ਪੱਥਰਾ ਹੇਠਾ ਲ ੁਕਾ ਛਿਪਾ ਕਿ ਰੱਖਿਆ ਹੈ, ਜਿਸਤ ੇ ਅਸ਼ੀ

ਸੁਰਜੀਤ ਸਿੰਘ ਵੱਲੋ ਮ ੁਸਮੀ ਜਸਵਿੰਦਰ ਸਿ ੰਘ ਬਿੱਟੂ ਨੂੰ ਹਮਰਾਹ ਲਿਜਾ ਕਿ ਨਿਸ਼ਾਨਦੇਹੀ ਕਰਵਾ ਕਿ ਇੱਕ

ਰਿਵਾਲਵਰ .315 ਬੋਰ ਦਾ ਦੇਸੀ ਪਿਸਤੋਲ ਅਤੇ ਇੱਕ ਜਿੰਦਾ ਕਾਰਤੂਸ ਬ੍ਰਾਮਦ ਕੀਤਾ ਹੈ।

 

3. ਇੱਥੇ ਇਹ ਵੀ ਵਰਣਰਯ ੋਗ ਹੈ ਕਿ ਜਸਵਿੰਦਰ ਸਿੰਘ ਬਿੱਟੂ ਥਾਣਾ ਸਦਰ ਜਗਰਾਉਂ ਦੇ ਮ ੁੱਕਦਮਾ ਨ ੰਬਰ 158

ਮਿਤੀ 10-04-2018 ਅ/ਧ 22/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਦਰ ਜਗਰਾੳ ੁਂ ਵਿੱਚ ਪਹਿਲਾ ਤੋ ਹੀ

ਭਗੋੜਾ ਹੈ।

 

4. ਜਸਵਿੰਦਰ ਸਿੰਘ ਬਿੱਟੂ ਦੇ ਖਿਲਾਫ ਵੱਖ-2 ਥਾਣਿਆ ਵਿੱਚ ਲੁੱਟਖੋਹ ਅਤੇ ਲੜਾਈ ਝਗੜੇ ਦੇ ਹੇਠ ਲਿਖੇ ਮੁੱਕਦਮ ੇ

ਦਰਜ ਹਨ

ੳ ਮੁੱਕਦਮਾ ਨੰਬਰ 117 ਮਿਤੀ 20-07-2014 ਜੁਰਮ 382,201,473,24 ਭਾ/ਦੰ ਥਾਣਾ ਸਦਰ ਜਗਰਾਉ ।

ਅ ਮੁੱਕਦਮਾ ਨੰਬਰ 46/2015 ਜੁਰਮ 323,324 ਥਾਣਾ ਸਿਟੀ ਜਗਰਾਉ

ੲ ਮੁੱਕਦਮਾ ਨੰਬਰ 158 ਮਿਤੀ 10-04-2018 ਅ/ਧ 22/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਦਰ

ਜਗਰਾਉਂ।

 

ਬ੍ਰਾਮਦਗੀ

1. ਇੱਕ ਰਿਵਾਲਵਰ .32 ਬੌਰ ਅਤੇ 05 ਰੌਦ .32 ਬੌਰ

2. ਇੱਕ ਪਿਸਤੋਲ.315 ਬੋਰ ਦੇਸੀ ਅਤੇ 01 ਜਿ ੰਦਾ ਕਾਰਤੂਸ

3. ਮੋਟਰ ਸਾੲਕਿਲ ਫਭ-03-ਅ.ੈ. 5160 ਮਾਰਕਾ ਬਜਾਜ ਪਲਟੀਨਾ ਰੰਗ ਕਾਲਾ

 

 ਕੇਸ 3

1. ਇਸੇ ਤਰਾ ਅਸ਼ੀ ਗੁਰਮੀਤ ਸਿੰਘ ਥਾਣਾ ਜੋਧਾ ਦੀ ਪੁਲਿਸ ਪਾਰਟੀ ਵੱਲੋ ਮਿਤੀ 17-09-2020 ਨੂੰ ਦੁਰਗਾ

ਜਿਊਲਰਜ ਮੇਨ ਬਜਾਰ ਪਿੰਡ ਗੁੱਜਰਵਾਲ ਵਿੱਖੇ 04 ਅਣਪਛਾਤੇ ਵਿਆਕਤੀਆ ਵੱਲੋ ਕੀਤੀ ਗਈ ਲੁੱਟ ਦੀ

ਵਾਰਦਾਤ ਨੂੰ ਟਰੇਸ ਕਰਦਿਆ ਮੁੱਕਦਮਾ ਨੰਬਰ 87 ਮਿਤੀ 17-09-2020 ਜੁਰਮ 382511,34 ਭਾ/ਦ ੰ 25-

54-59 ਆਰਮਜ ਐਕਟ ਥਾਂਣਾ ਜੋਧਾ ਵਿੱਚ ਦੋਸ਼ੀ ਬਿਕਰਮਜੀਤ ਸਿੰਘ ਉਰਫ ਬਿੱਟੂ ਪੁੱਤਰ ਬਲਵਿੰਦਰ ਸਿ ੰਘ

ਵਾਸੀ ਟੁੱਸਾ ਥਾਣਾ ਸੁਧਾਰ ਨੂੰ ਅੱਜ ਮਿਤੀ 23-10-2020 ਨੂੰ ਗ੍ਰਿਫਤਾਰ ਕੀਤਾ ਹੈ।

 

2. ਮੁੱਕਦਮਾ ਉਕਤ ਵਿੱਚ ਵਾਰਦਾਤ ਸਮੇ ਵਰਤੀ ਗਈ ਰਾਈਫਲ .12 ਬੋਰ ਛੋਟੀ ਬੈਰਲ ਦੋਸੀ ਬਿਕਰਮਜੀਤ

ਸਿੰਘ ਉਰਫ ਬਿੱਟੂ ਉਕਤ ਪਾਸੋ ਬ੍ਰਾਮਦ ਕਰਵਾਈ ਜਾ ਚੁੱਕੀ ਹੈ।

 

3. ਮੁੱਕਦਮਾ ਉਕਤ ਵਿੱਚ ਅਕਾਸ਼ਦੀਪ ਸਿੰਘ ਉਰਫ ਕਾਸ਼ੀ ਪੁੱਤਰ ਰਾਮ ਕਿਸ਼ਨ ਪੁੱਤਰ ਜਗਜੀਤ ਸਿੰਘ ਵਾਸੀ

ਪੱਖੋਵਾਲ, ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਜਸਵੀਰ ਸਿੰਘ ਪੁੱਤਰ ਬਲਵ ੰਤ ਸਿੰਘ ਵਾਸੀ ਨਾਰੰਗਵਾਲ, ਗੁਰਦੀਪ

ਸਿੰਘ ਉਰਫ ਦੀਪੂ ਪੁ ੱਤਰ ਅਵਤਾਰ ਸਿ ੰਘ ਵਾਸੀ ਲਤਾਲਾ ਥਾਣਾ ਜੋਧਾ ਨੂੰ ਦੋਸ਼ੀ ਨਾਮਜਦ ਕੀਤਾ ਗਿਆ ਹੈ।

ਜਿੰਨਾ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

 

 ਕੇਸ 4

1. ਇਸੇ ਤਰਾ ਪਰੇਮ ਸਿੰਘ ਮੁੱਖ ਅਫਸਰ ਥਾਣਾ ਦਾਖਾ ਦੀ ਜੇਰੇ ਨਿਗਰਾਨੀ ਹੇਠ ਥਾਣਾ ਦਾਖਾ ਦੀ ਪੁਲਿਸ ਪਾਰਟੀ ਵੱਲੋ ਮੁੱਕਦਮਾ ਨੰਬਰ 228/2014 ਜੁਰਮ 382 ਭਾ/ਦ ੰ ਥਾ ਣਾ ਦਾਖਾ ਦੇ 299 ਤਹਿਤ ਮਾਨਯੋਗ ਅਦਾਲਤ ਵਿੱਚੋ ਭਗੋੜਾ ਚੱਲ ਰਹੇ ਸਰੂਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮੱੁਲਾਪੁਰ ਨੂੰ ਅੱਜ ਮਿਤੀ 23-10-2020 ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਅਡਾਨੀ ਦੇ ਗੁਦਾਮ ’ਚੋਂ ਅਨਾਜ ਭਰਨ ਆਈ ਮਾਲ ਗੱਡੀ ਕਿਸਾਨਾਂ ਨੇ ਘੇਰੀ

ਪ੍ਰਸ਼ਾਸਨ ਦੇ ਦਖ਼ਲ ਮਗਰੋਂ ਇਕੱਲਾ ਇੰਜਣ ਹੀ ਜਾਣ ਦਿੱਤਾ

ਜਗਰਾਉ , ਅਕਤੂਬਰ 2020  (ਕੁਲਵਿੰਦਰ ਸਿੰਘ ਚੰਦੀ) - ਕਿਸਾਨ ਰੋਹ ਦੇ ਸਾਹਮਣੇ ਆਖਰ ਰੇਲਵੇਂ ਨੂੰ ਵੀ ਗੋਡੇ ਟੇਕਣੇ ਪਏ ਹੋਇਆ ਇੰਝ ਕਿ ਮੋਗਾ ਤੋਂ ਫਿਰੋਜਪੁਰ ਰੋਡ ਤੇ ਡੰਗਰੂ ਫਾਟਕਾ ਨੇੜੇ ਅੰਡਾਨੀ ਗੁਰੱਪ ਦੇ ਵੱਡੇ ਸਟੋਰ  ਤੋ ਅਨਾਜ਼ ਭਰਨ ਆਈ ਮਾਲ ਗੱਡੀ ਨੂੰ ਕਿਸਾਨਾਂ ਨੇ ਘੇਰ ਲਿਆ । ਪ੍ਰਾਪਤ ਜਾਣਕਾਰੀ ਮੁਤਾਬਿਕ ਮੋਗਾ ਵਿੱਚ ਅੱਜ 2.25 ਲੱਖ ਮੀਟ੍ਰਿਕ ਟਨ ਸਮਰਥਾ ਵਾਲੇ ਅਡਾਨੀ ਦੇ ਆਧੁਨਿਕ ਗੁਦਾਮ ’ਚੋਂ ਅਨਾਜ ਭਰਨ ਆਈ ਮਾਲ ਗੱਡੀ ਕਿਸਾਨਾ ਨੇ ਪਲਾਂਟ ਅੰਦਰ ਹੀ ਡੱਕ ਦਿੱਤੀ। ਇਸ ਮੌਕੇ ਰੋਹ ’ਚ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਲੰਘੀ ਰਾਤ ਸਥਾਨਕ ਰੇਲਵੇ ਸਟੇਸ਼ਨ ਉੱਤੇ ਡੇਰੇ ਲਾਈ ਬੈਠੇ ਕਿਸਾਨਾਂ ਦਾ ਬਿਜਲੀ ਪਾਣੀ ਬੰਦ ਕਰਨ ਵਾਲੇ ਰੇਲਵੇ ਮੁਲਾਜ਼ਮ ਨੂੰ ਕਿਸਾਨ ਰੋਹ ਦਾ ਸਾਹਮਣਾ ਕਰਨਾ ਪਿਆ। ਗੱਲ ਵਧਦੀ ਵੇਖ ਪੁਲੀਸ ਨੂੰ ਦਖਲ ਦੇਣਾ ਪਿਆ। ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਅਡਾਨੀ ਅਨਾਜ ਭੰਡਾਰ ਅੱਗੇ 23ਵੇਂ ਦਿਨ ਤੋਂ ਲਗਾਤਾਰ ਰੋਸ ਧਰਨੇ ਜਾਰੀ ਹਨ ,ਇਸੇ ਦੌਰਾਨ ਮਾਲ ਗੱਡੀ ਅਡਾਨੀ ਪਲਾਂਟ ਅੰਦਰ ਦਾਖਲ ਹੋਈ ਤਾਂ ਕਿਸਾਨ ਹਰਕਤ ਵਿੱਚ ਆ ਗਏ। ਸੂਚਨਾ ਮਿਲਦੇ ਹੀ ਜ਼ਿਲ੍ਹੇ ’ਚ ਹੋਰਨਾਂ ਥਾਵਾਂ ਉੱਤੇ ਧਰਨੇ ਲਾਈ ਬੈਠੇ ਕਿਸਾਨ ਆਗੂ ਵੀ ਮੌਕੇ ਉੱਤੇ ਪਹੁੰਚ ਗਏ। ਕਿਸਾਨਾਂ ਨੇ ਅਡਾਨੀ ਪਲਾਂਟ ਦਾ ਗੇਟ ਬੰਦ ਕਰਕੇ ਮਾਲ ਗੱਡੀ ਅੰਦਰ ਡੱਕ ਲਈ। ਇਸ ਦੌਰਾਨ ਸਥਾਨਕ ਸਿਵਲ ਤੇ ਪੁਲੀਸ ਅਧਿਕਾਰੀ ਮੌਕੇ ਉੱਤੇ ਪੁੱਜੇ ਅਤੇ ਅਡਾਨੀ ਪਲਾਂਟ ਪ੍ਰਬੰਧਕਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਇਥੋਂ ਅਨਾਜ ਲੋਡ ਨਹੀਂ ਕੀਤਾ ਜਾਵੇਗਾ। ਇਸ ਮਗਰੋਂ ਕਿਸਾਨਾਂ ਨੇ ਸਿਰਫ਼ ਰੇਲ ਇੰਜਣ ਜਾਣ ਦਿੱਤਾ ਅਤੇ ਡੱਬੇ ਪਲਾਂਟ ਅੰਦਰ ਡੱਕ ਕੇ ਗੇਟ ਬੰਦ ਕਰ ਦਿੱਤਾ। ਇਸ ਮੌਕੇ ਜਥੇਬੰਦੀ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਜਥੇਬੰਦੀਆਂ ਦੇ ਸਾਂਝੇ ਫੈਸਲੇ ਮੁਤਾਬਕ ਮਾਲ ਭਾੜਾ ਗੱਡੀਆਂ ਸਿਰਫ਼ ਸਿਰਫ਼ ਕੋਲਾ ਤੇ ਖਾਦ ਆਦਿ ਢੋਆ ਢੁਆਈ ਕਰ ਸਕਦੀਆਂ ਹਨ ਅਤੇ ਕਾਰਪੋਰੇਟ ਘਰਾਣਿਆਂ ਅੰਦਰੋਂ ਮਾਲ ਗੱਡੀਆਂ ਲੋਡ ਨਹੀਂ ਕਰਨ ਦਿੱਤੀਆਂ ਜਾਣਗੀਆਂ। ਕਿਸਾਨਾਂ ਦੇ ਇਸ ਐਕਸ਼ਨ ਨਾਲ ਕਿਸਾਨ ਜਿਥੇ ਬੰਦੀਆ ਜਿਥੇ ਚੜ੍ਹਦੀਕਲਾ ਵਿੱਚ ਹਨ ਉਥੇ ਹੀ ਕਾਰਪੋਰੇਟ ਘਰਾਣਿਆ ਕਿਸਾਨ ਰੋਹ ਨਾਲ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ।

ਭਾਜਪਾ ਦੇ  ਉ ਬੀ ਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਦਾ ਅਸਤੀਫਾ

ਜਗਰਾਉਂ, ਅਕਤੂਬਰ 2020 - ( ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ) - ਭਾਜਪਾ ਦੇ ਉ ਬੀ ਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਕੋਸਲਰ ਕੁਨਾਲ ਬੱਬਰ ਨੇ ਅੱਜ ਬੀ ਜੇ ਪੀ ਨੂੰ ਅਲਵਿਦਾ ਕਹਿ ਦਿੱਤਾ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਕਾਰਨ ਹੈ ਅਸਤੀਫਾ ਦੇਣ ਦਾ ਤਾਂ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦਵਾਰਾ ਜੋ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਗਏ ਹਨ, ਮੈਂ ਵੀ ਉਨ੍ਹਾਂ ਨੂੰ ਕਿਸਾਨਾ ਦੀ ਤਰ੍ਹਾਂ ਕਾਲਾ ਕਾਨੂੰਨ ਮੰਨਦਾ ਹਾਂ ਅਤੇ ਪੰਜਾਬ ਦੇ ਕਿਸਾਨਾਂ ਦੀਆਂ ਮੁਸਕਲਾਂ ਜੋ ਇਨ੍ਹਾਂ ਬਿਲਾਂ ਕਾਰਨ ਹਨ,ਉਸੇ ਕਰਕੇ ਕਿਸਾਨਾਂ ਦੇ ਹੱਕ ਵਿੱਚ ਹਾਂ,ਇਸੇ ਲਈ ਮੈਂ ਅਸਤੀਫਾ ਦੇ ਰਿਹਾ ਹਾਂ ਕਿਉਂਕਿ ਮੈਂ ਵੀ ਇਕ ਦੁਕਾਨਦਾਰ ਹਾਂ, ਤੇ ਮੇਰਾ ਵਪਾਰ ਲਗਪਗ ਕਿਸਾਨਾਂ ਨਾਲ ਜੁੜਿਆ ਹੈ, ਜੋ ਕੇਂਦਰ ਸਰਕਾਰ ਕਿਸਾਨਾਂ ਨਾਲ ਹਮਦਰਦੀ ਨਹੀਂ ਰਖਦੀ ਉਹ ਦੇਸ਼ ਨੂੰ ਅੱਗੇ ਕਿਵੇਂ ਲਿਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜ਼ੇ ਮੇਰਾ ਕਿਸੇ ਵੀ ਸਿਆਸੀ ਪਾਰਟੀ ਵਿੱਚ ਜਾਣ ਦਾ ਮੰਨ ਨਹੀਂ ਹੈ,ਬੱਸ ਮੈਂ ਕਿਸਾਨ ਅੰਦੋਲਨ ਲਈ ਕਿਸਾਨਾਂ ਦਾ ਪੂਰਾ ਸਾਥ ਦੇਵਾਂਗਾ। ਭਾਜਪਾ ਦੇ ਕੲੀ ਵਲਟੀਅਰ ਮੇਰੇ ਤੋਂ ਪਹਿਲਾਂ ਵੀ ਇਹ ਫੈਸਲਾ ਕਰ ਚੁੱਕੇ ਹਨ। ਆਉਣ ਵਾਲੀ ਆ ਐਮ ਸੀ ਦੀਆਂ ਚੋਣਾਂ ਵਿੱਚ ਇਸ ਤਰ੍ਹਾਂ ਜਾਪਦਾ ਹੈ ਕਿ ਜਗਰਾਉਂ ਵਿਚ ਭਾਜਪਾ ਕੋਈ ਵੀ ਸੀਟ ਨਹੀਂ ਜਿੱਤ ਸਕਨਗੇ।