You are here

ਲੁਧਿਆਣਾ

ਪਟਾਕੇ ਵੇਚਣ ਵਾਲਿਆਂ ਨੂੰ ਚੇਤਾਵਨੀ, ਕ਼ਾਨੂਨੀ ਕਾਰਵਾਈ ਹੋ ਸਕਦੀ ਹੈ

ਜਗਰਾਉਂ,ਨਵੰਬਰ 2020( ਮੋਹਿਤ ਗੋਇਲ ,ਕੁਲਦੀਪ ਸਿੰਘ ਕੋਮਲ)

ਵਗੈਰ ਇਜਾਜਿਤ ਪਟਾਕੇ ਵੇਚਣ ਵਾਲੇ ਹੋ ਜਾਵੋ ਸਾਵਧਾਨ ਕਿਉਂਕਿ ਕ਼ਾਨੂਨੀ ਕਾਰਵਾਈ ਤੇ ਸਮਾਨ ਨੂੰ ਜ਼ਬਤ ਕਰਨ ਦਾ ਸਾਹਮਣਾ ਵੀ ਕਰਨਾ ਪਵੇਗਾ। ਇਸ ਸਬੰਧ ਵਿੱਚ ਜਗਰਾਉਂ ਨਗਰ ਕੌਂਸਲ ਨੇ ਸ਼ਹਿਰ ਅੰਦਰ ਮੁਨਿਆਦੀ ਕਰਵਾ ਕੇ ਪਟਾਕੇ ਵੇਚਣ ਵਾਲੇ ਆਂ ਨੂੰ ਸਾਵਧਾਨ ਕੀਤਾ ਹੈ। ਕਾਰਜ ਸਾਧਕ ਅਧਿਕਾਰੀ  ਸੁਖਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਅੈਸ ਡੀ ਐਮ ਜਗਰਾਉਂ ਸ ਨਰਿੰਦਰ ਸਿੰਘ ਧਾਲੀਵਾਲ ਜੀ ਦੇ ਹੁਕਮਾਂ ਅਨੁਸਾਰ ਸ਼ਹਿਰ ਵਿਚ ਮਨਿਆਦੀ  ਕਰਵਾ ਕੇ ਪਟਾਕੇ ਵੇਚਣ ਲਈ ਬਿਨਾਂ ਲਾਇਸੰਸ ਕੋਈ ਵੀ ਵਿਕਰੀ ਨਾ ਕਰੇ , ਅਤੇ ਨਿਰਧਾਰਤ ਜਗ੍ਹਾ ਤੇ  ਹੀ ਪਟਾਕੇ ਵੇਚੇ ਜਾ ਸਕਦੇ ਹਨ। ਜੋ ਕੋਈ ਦੁਕਾਨ ਦਾਰ ਇਸ ਤੋਂ ਖਿਲਾਫ ਵਿਕਰੀ ਕਰਦਾ ਹੈ ੳੁਸ ਦਾ ਸਮਾਨ ਤੱਕ ਜੱਬਤ ਹੋ ਜਾਵੇਗਾ। ਉਨ੍ਹਾਂ ਦਸਿਆ ਕਿ ਡੀ ਸੀ ਦਫ਼ਤਰ ਲੁਧਿਆਣਾ ਨੇ ਜਗਰਾਉਂ ਵਿਖੇ ਇਕ ਫਰਮ ਨੂੰ ਹੀ ਪਸ਼ੁ ਮੰਡੀ ਵਿੱਚ 17 ਨਵੰਬਰ 2020 ਤਕ ਪ੍ਰਦੂਸ਼ਣ ਰਹਿਤ ਪਟਾਕੇ ਵੇਚਣ ਦਾ ਲਾਇਸੈਂਸ ਜਾਰੀ ਕੀਤਾ ਹੈ। ਇਸ ਸਬੰਧ ਵਿੱਚ ਡੀ ਅੈਸ ਪੀ ਗੁਰਦੀਪ ਸਿੰਘ ਗੋਸਲ ਹੁਣਾ ਦਸਿਆ ਕਿ ਜਗਰਾਉਂ ਸਬ ਡਵੀਜ਼ਨ ‌ ਵਿਚ ਪਟਾਕਿਆਂ ਤੇ ਖ੍ਰੀਦ ਅਤੇ ਵੇਚਣ ਦੀ ਪੂਰੀ ਮਨਾਈ ਹੈ, ਪਸ਼ੂ ਮੰਡੀ ਤੋਂ ਬਿਨਾਂ ਕਿਸੇ ਹੋਰ ਜਗ੍ਹਾ ਕੋਈ ਵੀ ਪਟਾਕੇ ਵੇਚੇ ਜਾ ਖ੍ਰੀਦੇ ਗਾ ਤਾਂ ੳੁਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜੰਗਲੀ ਸੂਰ ,ਰੋਜ਼  ਅਤੇ ਅਵਾਰਾ ਗਾਈਆਂ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ  -VIDEO

ਆਵਾਰਾ ਪਸ਼ੂਆਂ ਦੇ ਹੱਲ ਲਈ ਐਸਡੀਐਮ ਨੂੰ ਮੰਗ ਪੱਤਰ  

ਪੱਤਰਕਾਰ ਗੁਰਕੀਰਤ ਅਤੇ ਸਿਮਰਨ ਅਖਾੜਾ ਦੀ ਵਿਸ਼ੇਸ਼ ਰਿਪੋਰਟ  

ਕਿਸਾਨਾਂ ਦੇ ਵੱਡੇ ਇਕੱਠ ਨੇ ਸ਼ਹਿਰ ਵਿੱਚ ਕੀਤਾ ਮਾਰਚ ਪਾਸਟ  -VIDEO

ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਲਗਾਤਾਰ ਜਾਰੀ  

ਪੱਤਰਕਾਰ ਗੁਰਕੀਰਤ ਅਤੇ ਸਿਮਰਨ ਅਖਾੜਾ ਦੀ ਰਿਪੋਰਟ 

ਪਿੰਡ ਗਾਲਿਬ ਰਣ ਸਿੰਘ  ਵਿਚ ਮੁਸਲਮਾਨ ਭਾਈਚਾਰੇ ਵੱਲੋਂ ਕੀਤਾ ਗਿਆ ਪ੍ਰਦਰਸ਼ਨ  -VIDEO

ਫਰਾਂਸ ਵਿਖੇ ਪ੍ਰੋਫਿਟ ਮੁਹੰਮਦ ਦਾ ਕਾਰਟੂਨ ਛਾਪਣ ਤੇ  ਵਿਵਾਦ ਭਖਿਆ  

ਪੱਤਰਕਾਰ ਜਸਮੇਲ ਗ਼ਾਲਿਬ ਦੀ ਰਿਪੋਰਟ  

ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀਆਂ ਉਡਾਈਆਂ ਧੱਜੀਆਂ -VIDEO

ਆਹ ਔਰਤ ਨੇ ਕਰਵਾਏ 3 ਵਿਆਹ

ਪੱਤਰਕਾਰ ਰਾਣਾ ਸ਼ੇਖਦੌਲਤ ਅਤੇ ਜਸਮੇਲ ਗਾਲਿਬ ਦੀ ਰਿਪੋਰਟ  

ਪਿੰਡ ਸਹੌਲੀ ਵਿਖੇ ਟੀ ਵੀ ਟਿਊਸ਼ਨ ਦਾ  ਖੋਲ੍ਹਿਆ ਸਕੂਲ -VIDEO

ਹੁਣ ਬਿਨਾਂ ਟਿਊਸ਼ਨ ਤੋਂ ਟੀ ਵੀ ਰਾਹੀਂ ਲੱਗਣਗੀਆਂ ਪੜ੍ਹਾਈ ਦੀਆਂ ਕਲਾਸਾਂ  

 ਪੱਤਰਕਾਰ ਅਮਿਤ ਖੰਨਾ ਦੀ ਵਿਸ਼ੇਸ਼ ਰਿਪੋਰਟ

ਅਪਾਹਜ਼ ਬੱਚੇ ਦੇ ਕੰਮ ਦੇਖ ਕੇ ਦੰਗ ਰਹਿ ਜਾਓਗੇ  -VIDEO

ਹੱਥ ਕੰਮ ਨਹੀਂ ਕਰਦੇ ਪੈਰ ਕੰਮ ਨਹੀਂ ਕਰਦੇ ਪਰ ਫਿਰ ਵੀ ਪੈਰਾਂ ਨਾਲ ਲਿਖਦਾ ਇਹ ਬੱਚਾ  

ਆਓ ਦੇਖਦੇ ਹਾਂ ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਦੀ ਰਿਪੋਰਟ  

ਅਪਾਹਜ਼ ਬੱਚੇ ਦੇ ਕੰਮ ਦੇਖ ਕੇ ਦੰਗ ਰਹਿ ਜਾਓਗੇ  -VIDEO

ਹੱਥ ਕੰਮ ਨਹੀਂ ਕਰਦੇ ਪੈਰ ਕੰਮ ਨਹੀਂ ਕਰਦੇ ਪਰ ਫਿਰ ਵੀ ਪੈਰਾਂ ਨਾਲ ਲਿਖਦਾ ਇਹ ਬੱਚਾ  

ਆਓ ਦੇਖਦੇ ਹਾਂ ਪੱਤਰਕਾਰ ਸਤਪਾਲ ਸਿੰਘ ਦੇਹਡ਼ਕਾ ਦੀ ਰਿਪੋਰਟ  

ਸੈਲਫ ਹੈਲਪ ਗਰੁੱਪਾਂ ਵੱਲ਼ੋ ਮਿੰਨੀ ਸਕੱਤਰੇਤ ਵਿਖੇ ਦਿਵਾਲੀ ਮੇਲੇ ਦੀ ਸ਼ੁਰੂਆਤ

ਲੁਧਿਆਣਾ ,  ਨਵੰਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)

ਪਿੰਡਾਂ ਦੇ ਸੈਲਫ ਹੈਲਪ ਗਰੁੱਪਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲੁਧਿਆਣਾ ਵਿਖੇ ਪੰਜ ਦਿਨਾ ਦੀਵਾਲੀ ਮੇਲਾ, ਜਿਸ ਨੂੰ ਕਿਰਤੀ ਬਾਜ਼ਾਰ ਵੀ ਕਿਹਾ ਜਾਂਦਾ ਹੈ ਦਾ ਆਯੋਜਨ ਕੀਤਾ ਗਿਆ। ਇਸ ਦਿਵਾਲੀ ਮੇਲੇ ਵਿੱਚ ਸੈਲਫ ਹੈਲਪ ਗਰੁੱਪ ਹੱਥੀਂ ਬਣੀਆ ਵਸਤਾਂ ਵੇਚਣਗੇ।ਦੀਵਾਲੀ ਮੇਲੇ ਦਾ ਉਦਘਾਟਨ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਵੀ ਮੌਜੂਦ ਸਨ।ਡਿਪਟੀ ਕਮਿਸ਼ਨਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਿਵਾਲੀ ਮੇਲਾ 13 ਨਵੰਬਰ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਵੱਲੋਂ ਹੱਥੀ ਤਿਆਰ ਕੀਤਾ ਗਿਆ ਸਮਾਨ ਵੇਚਿਆ ਜਾਵੇਗਾ, ਜਿਸ ਵਿੱਚ ਦੀਵੇ, ਮੋਮਬੱਤੀਆਂ, ਕੁੜਤੇ, ਮਾਸਕ, ਸੋਫਟ ਟੋਆਇਜ, ਪੰਜਾਬੀ ਜੁੱਤੀ, ਸ਼ਹਿਦ, ਆਰਗੈਨਿਕ ਦਾਲਾ, ਮਸਾਲੇ, ਉਨ ਦੇ ਬਣੇ ਗਰਮ ਕਪੜੇ, ਖੋਏ ਦੀਆਂ ਪਿੰਨੀਆਂ, ਬੇਸਨ ਦੇ ਲੱਡੂ, ਸਾਗ, ਮੱਕੀ ਦੀ ਰੋਟੀ, ਲੱਸੀ, ਸਮੋਸੇ, ਬਰੈਡ ਪਕੋੜੇ, ਚਾਹ-ਕਾਫੀ ਆਦਿ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੀ.ਐਸ.ਐਲ.ਆਰ.ਐਮ. ਸਕੀਮ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਬਲਾਕ-1, ਲੁਧਿਆਣਾ-2, ਸਿੱਧਵਾ ਬੇਟ ਅਤੇ ਡੇਹਲੋਂ ਦੇ ਵੱਖ-ਵੱਖ ਪਿੰਡਾਂ ਦੇ 20 ਸਵੈ-ਸਹਾਇਤਾ ਸਮੂਹਾਂ ਵੱਲੋਂ ਸਟਾਲ ਲਗਾਏ ਗਏ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਐਨ.ਸੀ.ਐਲ.ਪੀ. ਸਕੀਮ ਤਹਿਤ ਦਫ਼ਤਰ ਵੱਲੋਂ ਮੁਹੱਈਆ ਕਰਵਾਏ ਗਏ ਕਿੱਤਾਮੁਖੀ ਫੰਡਾਂ ਦੀ ਸਹਾਇਤਾ ਨਾਲ ਝੁੱਗੀ-ਝੌਂਪੜੀ ਵਾਲੇ ਖੇਤਰਾਂ ਵਿੱਚ ਸਕੂਲੀ ਬੱਚਿਆਂ ਵੱਲੋਂ ਬਣਾਏ ਗਏ ਦੀਵੇ, ਮੋਮਬੱਤੀਆਂ ਅਤੇ ਸਜਾਵਟੀ ਵਸਤੂਆਂ ਦਾ ਸਟਾਲ ਵੀ ਸਥਾਪਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਨਰ ਵਿਕਾਸ ਕੇਂਦਰ ਦੇ ਸਿਖਿਆਰਥੀਆਂ ਦੁਆਰਾ ਬਣਾਏ ਗਏ ਕੁੜਤੇ, ਮਾਸਕ, ਕੈਪਰੀਆਂ, ਵਾਰਮਰ ਆਦਿ ਦੀ ਪ੍ਰਦਰਸ਼ਨੀ ਵਾਲਾ ਇੱਕ ਸਟਾਲ ਵੀ ਲਗਾਇਆ ਗਿਆ।ਮੇਲੇ ਦੌਰਾਨ ਆਈ.ਸੀ.ਆਈ.ਸੀ.ਆਈ. ਬੈਂਕ ਦੁਆਰਾ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ.) ਫੰਡਾਂ ਤਹਿਤ ਟੈਂਟ ਅਤੇ ਕੈਰੀ ਬੈਗ ਵੀ ਮੁਹੱਈਆ ਕਰਵਾਏ ਗਏ।ਇਸ ਮੌਕੇ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ ਦੇ ਸਹਾਇਕ ਪ੍ਰੋਜੈਕਟ ਅਫਸਰ(ਐਮ) ਅਵਤਾਰ ਸਿੰਘ, ਮੁੱਖ ਸੇਵਿਕਾ ਇੰਚਾਰਜ ਆਜੀਵਕਾ ਮਿਸ਼ਨ ਸ੍ਰੀਮਤੀ ਬਲਜੀਤ ਕੌਰ, ਜ਼ਿਲ੍ਹਾ ਐਮ.ਆਈ.ਐਸ. ਮਿਸ ਹਰਸ਼ਾ ਸੋਨੀ, ਬੀ.ਪੀ.ਐਮ. ਪਰਗਟ ਸਿੰਘ, ਬੀ.ਪੀ.ਐਮ. ਸ੍ਰੀ ਮਤੀ ਜੈਸਮੀਨ ਕੌਰ, ਕਲਸਟਰ ਕੁਆਰਡੀਨੇਟਰ ਕੁਸ਼ਰਾਜ ਅਤੇ ਤਾਰਿਕ ਬਲਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਭਾਈ ਗਰੇਵਾਲ ਨੂੰ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕਰਨ ਤੇ ਭਾਈ ਸਰਤਾਜ ਗਾਲਿਬ ਵਲੋ ਵਧਾਈ ਦਿੱਤੀ

ਸਿੱਧਵਾਂ ਬੇਟ/ ਨਵੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-    

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਜ਼ਿਲ੍ਹਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕਰਨ ਤੇ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸਰਤਾਜ ਸਿੰਘ ਨੇ ਵਧਾਈ ਦਿੱਤੀ ਹੈ।ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਕਾਇਮ ਹੋਵੇਗੀ ਅਤੇ ਅਕਾਲੀ ਦਲ ਮਜ਼ਬੂਤ ਪਾਰਟੀ ਵਜ਼ੋ ਉਭਰੇਗਾ।ਇਸ ਭਾਈ ਸਰਤਾਜ ਸਿੰਘ ਗਾਲਿਬ ਨੇ ਭਾਈ ਗਰੇਵਾਲ ਨਾਲ ਚਟਾਨ ਵਾਂਗ ਖੜ੍ਹਨਗੇ।ਉਨ੍ਹਾਂ ਭਾਈ ਗਰੇਵਾਲ ਨੂੰ ਵਿਸਵਾਸ਼ ਦਿਵਾਇਆ ਕਿ ਪਾਰਟੀ ਦੀ ਬਿਹਤਰੀ ਲਈ ਉਨ੍ਹਾਂ ਨੂੰ ਤਨ,ਮਨ,ਧਨ ਤੋ ਸਹਿਜ਼ੋਗ ਦਿੱਤਾ ਜਾਵੇਗਾ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ੂਬਤ ਅਤੇ ਕਾਇਮ ਕੀਤਾ ਜਾ ਸਕੇ।