You are here

ਲੁਧਿਆਣਾ

ਐਤਕੀਂ ਬਿਲਾਸਪੁਰ (ਯਮੁਨਾਨਗਰ) ਵਿਖੇ ਸ਼੍ਰੀ ਕਪਾਲ ਮੋਚਨ-ਸ਼੍ਰੀ ਆਦਬਦ੍ਰੀ ਮੇਲਾ ਨਹੀਂ ਲੱਗੇਗਾ

ਕਰੋਨਾ ਦੇ ਫੈਲਾਅ ਨੂੰ ਰੋਕਣ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲਿਆ ਫੈਸਲਾ

ਲੁਧਿਆਣਾ, ਨਵੰਬਰ 2020 ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ  ) - ਹਰ ਸਾਲ ਬਿਲਾਸਪੁਰ (ਯਮੁਨਾਨਗਰ) ਵਿਖੇ ਲੱਗਣ ਵਾਲਾ ਸ਼੍ਰੀ ਕਪਾਲ ਮੋਚਨ - ਸ਼੍ਰੀ ਆਦਬਦ੍ਰੀ ਮੇਲਾ ਇਸ ਵਾਰ ਨਹੀਂ ਲੱਗੇਗਾ। ਇਸ ਸਬੰਧੀ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਯਮੁਨਾਨਗਰ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਹ ਫੈਸਲਾ ਕਰੋਨਾ ਦੇ ਸੰਕਰਮਣ ਨੂੰ ਰੋਕਣ ਲਈ ਲਿਆ ਹੈ।ਉਹਨਾਂ ਦੱਸਿਆ ਕਿ ਹਰ ਸਾਲ ਕੱਤਕ ਦੀ ਮੱਸਿਆ ਨੂੰ ਲਗਾਏ ਜਾਂਦੇ ਇਸ ਭਾਰੀ ਮੇਲੇ ਵਿੱਚ ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂ ਸ਼ਿਰਕਤ ਕਰਦੇ ਹਨ, ਜੋ ਇਸ ਵਾਰ ਸੰਭਵ ਨਹੀਂ ਹੋ ਸਕੇਗਾ। ਸ਼ਰਮਾ ਨੇ ਜ਼ਿਲ੍ਹਾ ਲੁਧਿਆਣਾ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਇਸ ਸਾਲ ਮੇਲੇ ਵਿੱਚ ਇਸ਼ਨਾਨ, ਪੂਜਾ ਕਰਨ ਆਦਿ ਲਈ ਨਾ ਜਾਣ।

2022 ਦੀਆਂ ਚੋਣਾਂ ਨੂੰ ਮੱੁਖ ਰੱਖ ਕੇ ਹਲਕਾ ਧਰਮਕੋਟ ਵਿੱਚ ਆਮ ਆਦਮੀ ਪਾਰਟੀ ਵੱਲੋ ਵਰਕਰਾਂ ਨੂੰ ਜ਼ਿੰਮੇਵਾਰੀਆਂ ਜਲਦੀ ਦਿੱਤੀਆਂ ਜਾਣਗੀਆਂ:ਕੋਛੜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋਂ ਸੀਨੀਅਰ ਆਗੂ ਸੰਜੀਵ ਕੋਛੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ 2022 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਹਲਕਾ ਧਰਮਕੋਟ ਵਿਚ ਕੰਮ ਕਰਨ ਵੱਲੇ ਵਰਕਰਾਂ ਨੂੰ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਤਾਂ ਜੋ ਪਾਰਟੀ ਦਾ ਢਾਂਚਾ ਪੂਰਾ ਕਰ ਕੇ ਪੂਰੇ ਜੋਸ਼ ਅਤੇ ਮਿਹਨਤ ਨਾਲ ਚੋਣਾਂ ਵਿਚ ਉਤਰਿਆ ਜਾਵੇ।ਉਨ੍ਹਾਂ ਕਿਹਾ ਕਿ 3 ਬਲਾਕ ਪ੍ਰਧਾਨ ਲਾ ਦਿੱਤੇ ਗਏ ਹਨ ਅਤੇ ਕੋਟ ਈਸੇ ਖਾਂ ਬਲਾਕ ਦਾ ਪ੍ਰਧਾਨ ਜਲਦੀ ਲਾ ਦਿੱਤਾ ਜਾਵੇਗਾ।ਇਸ ਦੇ ਨਾਲ ਹੀ ਸਾਰੇ ਹਲਕੇ ਵਿਚ ਸਰਕਲ ਪ੍ਰਧਾਨ ਲਾਏ ਜਾਣਗੇ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੇਅ ਕੀਤੀਆਂ ਜਾਣਗੀਆਂ।ਸੰਜੀਚ ਕੋਛਣ ਨੇ ਕਿਹਾ ਕਿ ਪਾਰਟੀ ਵੱਲੋਂ ਇਸ ਵਾਰ ਪੂਰੀ ਰਣਨੀਤੀ ਨਾਲ ਹੀ ਚੋਣਾਂ ਲੜੀਆਂ ਜਾਣਗੀਆਂ।ਜੋ ਕਮੀਆਂ 2017 ਵਿਚ ਰਹਿ ਗਈਆਂ ਸਨ।ਉਨ੍ਹਾਂ ਨੂੰ ਉਪਰ ਪੂਰੀ ਪਾਰਟੀ ਵੱਲੋਂ ਵਿਚਾਰ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਭੁੱਲਾਂ ਤੋਂ ਸਬਕ ਲੈਂਦੇ ਹੋਏ ਪਾਰਟੀ ਲੋਕਾਂ ਦੀਆਂ ਉਮੀਦਾਂ ‘ਤੇ ਇਸ ਵਾਰ ਪੁਰਾ ਉਤਰੇਗੀ ਅਤੇ ਪੰਜਾਬ ਦੇ ਲੋਕ ਵੀ ਅਕਾਲ-ਕਾਂਗਰਸ ਤੋਂ ਅੱਕ ਚੁੱਕੇ ਹਨ ਅਤੇ ਦਿੱਲੀ ਵਿਚ ਕੇਜਰੀਵਾਲ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਇਸ ਵਾਰ ਪੰਜਾਬ ਵਿਚ ਆਪ ਨੂੰ ਮੌਕੇ ਦੇਣਗੇ,ਕਿਉਂਕਿ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਣ ਕਿਸਾਨ ਧਰਨਿਆਂ ‘ਤੇ ਹਨ।ਵਪਾਰੀ, ਸਰਕਾਰੀ ਕਰਮਚਾਰੀ ਸੜਕਾਂ ‘ਤੇ ਹਨ ਸਾਰੇ ਵਰਗ ਦੁਖੀ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਕੋਰੋਨਾ ਕਾਰਣ ਲੋਕ ਮੰਦਹਾਲੀ ਦਾ ਸ਼ਿਕਾਰ ਹੋ ਗਏ ਹਨ।ਕਿਸਾਨ ਆਪਣੀ ਹੋਂਦ ਬਚਾਉਣ ਲਈ ਲੜ ਰਹੇ ਹਨ ਅਤੇ ਵਪਾਰੀ ਵਰਗ ਪੰਜਾਬ ਵਿਚ ਗੱਡੀਆਂ ਨਾ ਚੱਲਣ ਕਾਰਣ ਪ੍ਰੇਸ਼ਾਨ ਹਨ।ਇਸ ਸਮੇਂ ਰਾਜਾ ਮਾਨ,ਮਨਜਿੰਦਰ ਔਲਖ,ਗੁਰਪ੍ਰੀਤ ਕੰਬੋਜ,ਕੇਵਲ ਸਿੰਘ,ਅਮਨਦੀਪ ਸਿੰਘ,ਨਿਰਮਲ ਸਿੰਘ,ਸੁਰਜੀਤ ਸਿੰਘ,ਸੁਖਜਿੰਦਰ ਸੋਨੀ,ਅਜੇ ਸ਼ਰਮਾ ,ਲਖਵਿੰਦਰ ਬਾਬਾ,ਪਵਨ ਰੇਲੀਆ,ਰਣਜੀਤ ਨੋਨ ਿ,ਬਲਵਿੰਦਰ ਸਿੰਘ ,ਹਰਭਜਨ ਸਿੰਘ,ਰਵਿੰਦਰ ਨੋਨ,ਿਬਲਜਿੰਦਰ ਸਿੰਘ ,ਹਰਭਜਨ ਸਿੰਘ ,ਸੁਖਬੀਰ ਸਿੰਘ,ਭੁਪਿੰਦਰ ਬੈਂਸ,ਰਣਜੀਤ ਸਿੰਘ,ਜਸਪਾਲ ਸਿੰਘ,ਬਗੀਚਾ ਸਿੰਘ,ਕੁਲਦੀਪ ਸੰਘਲਾ ,ਗੁਰਮੁਖ ਪੰਡੋਰੀ ਆਦਿ ਹਾਜ਼ਰ ਸਨ।

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਹਠੂਰ,2020,ਨਵੰਬਰ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਪµਜਾਬ ਦੀ ਮੀਟਿµਗ ਜਿਲ੍ਹਾ ਪ੍ਰਧਾਨ ਹਰਜਿµਦਰ ਸਿµਘ ਸਿਵੀਆਂ ਦੀ ਪ੍ਰਧਾਨਗੀ ਹੇਠ ਸਥਾਨਿਕ ਕਸਬਾ ਵਿਖੇ ਹੋਈ।ਇਸ ਮੀਟਿੰਗ ਵਿਚ ਵਿਸ਼ੇਸ ਤੌਰ ਤੇ ਹਾਜ਼ਰ ਹੋਏ ਯੂਨੀਅਨ ਦੇ ਸਰਪ੍ਰਸਤ ਹਰਦੇਵ ਸਿµਘ ਸµਧੂ ਨੇ ਕਿਹਾ ਕਿ ਹਾਕਮ ਜਮਾਤ ਪਾਰਟੀਆਂ ਵੱਲੋਂ ਵੱਖ-ਵੱਖ ਰµਗਾਂ ਦੀਆਂ ਸਰਕਾਰਾਂ ਦੀ ਅਗਵਾਈ ’ਚ ਜੋ ਬਹੁ-ਕੌਮੀ ਕµਪਨੀਆਂ ਦੇ ਪੱਖ ’ਚ ਰੋਲ ਨਿਭਾਇਆ ਗਿਆ ਹੈ ਇਹ 35 ਸਾਲਾਂ ਦੀ ਕਾਰਗੁਜਾਰੀ ਦਾ ਸਿੱਟਾ ਹੈ ਵਰਤਮਾਨ ਕਿਸਾਨੀ ਨੂੰ ਤਬਾਹ ਕਰਨ ਵਾਲੇ ਖੇਤੀ ਕਾਨੂੰਨਾ ਨੂੰ ਪਿਛਮੋੜਾਂ ਦੇਣ ਲਈ ਉਨੀਂ ਹੀ ਸਿੱਦਤ ਨਾਲ ਲµਬੇ ਸਮੇਂ ਲਈ ਸµਘਰਸ਼ ਕਰਨਾ ਪੈਣਾ ਹੈ।ਉਨ੍ਹਾ ਕਿਹਾ ਕਿ ਪਹਿਲਾ ਡµਕਲ ਖਰੜਾ ਆਇਆ, ਫਿਰ ਗ੍ਰਾਟ ਸਮਝੌਤਾ ਜੋ ਸµਸਾਰ ਵਪਾਰ ਸµਸਥਾ ਬਣ ਗਿਆ।ਉਨ੍ਹਾਂ ਸµਘਰਸ਼ਸੀਲ ਕਿਸਾਨ ਜਥੇਬµਦੀਆਂ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਦੀ ਹੈਂਕੜ ਭµਨਣ ਲਈ ਇਨ੍ਹਾਂ ਕਿਸਾਨ ਵਿਰੋਧੀ, ਲੋਕ ਵਿਰੋਧੀ, ਦੇਸ਼ ਵਿਰੋਧੀ ਨੀਤੀਆਂ ਨੂੰ ਪਿੱਛਾ ਮੋੜਾ ਦੇਣ ਲਈ ਇਕ ਪਲੇਟ ਫਾਰਮ ਬਣਾ ਕੇ ਬੱਝਵਾਂ ਸµਘਰਸ਼ ਕੀਤਾ ਜਾਵੇ। ਇਸ ਮੌਕੇ ਉਨ੍ਹਾ 26-27 ਨਵµਬਰ ਦੇ ਦਿੱਲੀ ਧਰਨੇ ਵਿਚ ਸਾਮਲ ਹੋਣ ਲਈ ਲੋਕਾ ਨੂੰ ਬੇਨਤੀ ਕੀਤੀ।ਇਸ ਮੌਕੇ ਉਨ੍ਹਾ ਨਾਲ ਮੁਖਤਿਆਰ ਸਿµਘ ਖਾਲਸਾ, ਸੁਖਦੇਵ ਸਿµਘ ਅਖਾੜਾ,ਪਰਮਲ ਸਿੰਘ ਹਠੂਰ, ਬੂਟਾ ਸਿµਘ ਕਾਉਂਕੇ,ਹਰਨੇਕ ਸਿµਘ ਅੱਚਰਵਾਲ, ਚਮਕੌਰ ਸਿµਘ, ਬਲਦੇਵ ਸਿµਘ ਮਾਣੂµਕੇ, ਸਵਰਨਜੀਤ ਸਿµਘ, ਅਮਰਜੀਤ ਸਿµਘ ਚੀਮਨਾ, ਕਰਮਜੀਤ ਸਿµਘ, ਨਾਹਰ ਸਿµਘ, ਭੁਪਿµਦਰ ਕੁਮਾਰ, ਦਲਜੀਤ ਸਿµਘ, ਜਸਵੀਰ ਸਿµਘ ਫੇਰੂਰਾਈ ਆਦਿ ਹਾਜ਼ਰ ਸਨ।
 

ਯੂਨੀਵਰਸਲ ਹਿਊਮਨ ਰਾਇਟਸ ਫਰੰਟ ਦੀ ਮੀਟਿੰਗ ਹੋਈ

ਮੁਲਾਂਪੁਰ,  ਨਵੰਬਰ  2020 -(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)  ਅੱਜ ਮਿਤੀ 18--11--20 ਨੂੰ ਮੁਲਾਂਪੁਰ ਵਿਖੇ ਯੂਨੀਵਰਸਲ ਹਿਊਮਨ ਰਾਇਟਸ ਫਰੰਟ ਜ਼ਿਲ੍ਹਾ ਲੁਧਿਆਣਾ ( ਦਿਹਾਤੀ)  ਦੀ ਮੀਟਿੰਗ ਹੋਈ,ਜਿਸ ਵਿਚ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ, ਅਤੇ ਸਮਾਜ ਦੇ ਕੰਮਾਂ ਚ ਵਧ ਚੜ ਕੇ ਹਿੱਸਾ ਲੈਣ ਲੲੀ, ਵਿਚਾਰਾਂ ਕੀਤੀਆਂ ਗਈਆਂ ਜਿਸ ਵਿਚ ਫ਼ਰੰਟ ਦੇ ਹਰ ਮੈਂਬਰ ਨੇ ਆਪੋ ਆਪਣੇ ਵਿਚਾਰ ਰੱਖੇ । ਇਸ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਸੋਹੀ ਨੇ ਕੀਤੀ , ਮੀਟਿੰਗ ਵਿੱਚ ਪੰਜਾਬ ਬਾਡੀ ਤੋਂ ਮੈਡਮ ਖੁਸ਼ਵਿੰਦਰ ਕੌਰ ਮੁਲਾਂਪੁਰ, ਸ਼ਤੋਸ ਰਾਣੀ ਜੀ ਪ੍ਰਧਾਨ ਮਾਲਵਾ ਜੌਨ, ਸੰਦੀਪ ਕੌਰ ਸੰਦੋੜ, ਜ਼ਿਲ੍ਹਾ ਵਿਚੋਂ ਪਵਿੱਤਰ ਸਿੰਘ ਚੀਮਨਾ, ਅਮਿਤ ਜੋਸ਼ੀ, ਜੀ ਪੀ ਸਿੰਘ, ਬਲਾਕ ਪ੍ਰਧਾਨ ਹਾਕਮ ਸਿੰਘ ਹਾਂਸ, ਸੁਖਦੇਵ ਸਿੰਘ ਸਿੱਧਵਾਂ, ਗੁਰਦੀਪ ਸਿੰਘ ਤਲਵੰਡੀ, ਜਗਰਾਉਂ ਸ਼ਹਿਰੀ ਪ੍ਰਧਾਨ ਜੋਗਿੰਦਰ ਸਿੰਘ ਚੋਹਾਨ, ਮਨਜੀਤ ਸਿੰਘ,ਸਰਮਿੰਦਰ ਜੋਸ਼ੀ, ਦਲਜੀਤ ਜੋਸ਼ੀ, ਸੁਰਜੀਤ ਸਿੰਘ ਮਾਸਟਰ ਮੁਲਾਂਪੁਰ ਆਦਿ ਹਾਜ਼ਰ ਹੋਏ।

 

ਜਰਨਲਿਸਟ ਪੈ੍ਰਸ ਕਲੱਬ ਸਿੱਧਵਾਂ ਬੇਟ ਦੇ ਪ੍ਰਧਾਨ ਤੇ ਪੱਤਰਕਾਰ ਡਾ. ਮਨਜੀਤ ਸਿੰਘ ਲੀਲਾਂ ਨੂੰ ਸਦਮਾ,ਸਾਢੂ ਦਾ ਦਿਹਾਂਤ

ਸਿੱਧਵਾਂ ਬੇਟ(ਜਸਮੇਲ ਗਾਲਿਬ) ਜਰਨਲਿਸਟ ਪੈ੍ਰਸ ਕਲੱਬ ਬਲਾਕ ਸਿੱਧਵਾਂ ਬੇਟ ਦੇ ਪ੍ਰਧਾਨ ਤੇ ਪੱਤਰਕਾਰ ਡਾ.ਮਨਜੀਤ ਸਿੰਘ ਲੀਲਾਂ ਨੂੰ ਉਸ ਸਮੇ ਗਹਿਰਾ ਸਦਮਾ ਲੱਗਾ ਜਦੋ ਉਨ੍ਹਾਂ ਦੇ ਸਾਢੂ ਸੁਰਿੰਦਰਪਾਲ ਸਿੰਘ ਬਿੱਟੂ ਜੋ ਕਿ ਸੰਗਰੂਰ ਦੇ ਸਨਾਮ ਰੋੜ ਤੇ ਕਾਰ ਹਦਾਸੇ ‘ਚ ਆਪਣੇ 5 ਦੋਸਤਾਂ ਸਮੇਤ ਜਿੰਦਾ ਸੜ ਗਿਆ ਸੀ ਜਿਸ ਦਾ ਦਿਹਾਂਤ ਹੋ ਗਿਆ।ਇਸ ਸਮੇ ਉਨ੍ਹਾਂ ਨਾਲ ਜਨ-ਸ਼ਕਤੀ ਦੇ ਮੱੁਖ ਸੰਪਾਦਕ ਅਮਨਜੀਤ ਸਿੰਘ ਖਹਿਰਾ,ਜਨ-ਕਰੁਣਾ ਅਖਬਾਰ ਦੇ ਮੁੱਖ ਸੰਪਾਦਕ ਸ੍ਰੀ ਪ੍ਰਦੀਪ ਜੈਨ,ਜਰਨਲਿਸਟ ਪੈ੍ਰਸ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਮਾਨ, ਮਾਲਾਵਾ ਪੈ੍ਰਸ ਯੂਨੀਅਨ ਦੇ ਪ੍ਰਧਾਨ ਇਕਬਾਲ ਸਿੰਘ ਹੀਰੋ ਕਿਸ਼ਨਪੁਰਾ,ਪੱਤਰਕਾਰ ਜਸਮੇਲ ਸਿੰਘ ਗਾਲਿਬ,ਪੱਤਰਕਾਰ ਗੁਰਦੇਵ ਸਿੰਘ ਗਾਲਿਬ,ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ,ਪੱਤਰਕਾਰ ਨਸੀਬ ਸਿੰਘ ਵਿਰਕ,ਪੱਤਰਕਾਰ ਹਰਿੰਦਰ ਸਿੰਘ ਚਾਹਲ,ਗੋਲਡੀ ਗਾਲਿਬ,ਰਾਜ ਗਾਲਿਬ,ਬੂਟਾ ਗਾਲਿਬ,ਰਛਪਾਲ ਸ਼ੇਰਪੁਰੀ,ਗੁਰਸੇਵਕ ਸਿੰਘ ਸੋਹੀ,ਵਿਧਾਇਕ ਮਨਪ੍ਰੀਤ ਸਿੰਘ ਇਯਾਲੀ,ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,ਸਾਬਕਾ ਵਿਧਾਇਕ ਐਸ.ਆਰ.ਕਲੇਰ ਅਤੇ ਵੱਡੀ ਗਿਣਤੀ ‘ਚ ਪੱਤਰਕਾਰ ਭਾਈਚਾਰੇ ਤੋ ਇਲਾਵਾ ਕਈ ਪਿੰਡਾਂ ਦੇ ਪੰਚ,ਸਰਪੰਚ ਅਤੇ ਕਈ ਰਾਜਨੀਤਿਕ ਤੇ ਧਾਰਮਿਕ ਸ਼ਖਸੀਆਤਾਂ ਨੇ ਦੱੁਖ ਦਾ ਪ੍ਰਗਟਾਵਾ ਕੀਤਾ ਗਿਆ।

ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਉਪ ਨੇਤਾ ਤੇ ਵਿਧਾਇਕਾ ਮੈਡਮ ਮਾਣੰੂਕੇ ਨੇ ਲਾਲਾ ਜੀ ਦੇ ਬੁੱਤ ਤੇ ਫੱੁਲ ਦੇ ਹਾਰ ਪਾ ਕੇ ਸ਼ਰਧਾਂਜ਼ਲੀ ਦਿੱਤੀ

ਜਗਰਾਓਂ /ਸਿੱਧਵਾਂ ਬੇਟ,ਨਵੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )

ਅੱਜ ਹਲਕਾ ਵਿਧਾਇਕਾ ਮੈਡਮ ਸਰਵਜੀਤ ਕੌਰ ਮਾਣੰੂਕੇ ਵੱਲੋ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਬੱੁਤ ਤੇ ਫੱੁਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਦਿੱਤੀ ਗਈ।ਇਸ ਮੈਡਮ ਮਾਣੰੂਕੇ ਨੇ ਕਿਹਾ ਕਿ ਲਾਲਾ ਲਾਜਪਾਤ ਰਾਏ ਦੀ ਯਾਦ ਵਿੱਚ ਸਟੇਡੀਅਮ ਪਾਸ ਕਰਵਾਇਆ ਗਿਆ ਹੈ ਪਰ ੳਜੇ ਤੱਕ ਜ਼ਮੀਨ ਨਹੀ ਮਿਲ ਰਹੀ ਜਿਸ ਕਰਕੇ ਦੇਰੀ ਹੋ ਰਹੀ ਹੈ ਕਿਹਾ ਕਿ ਮੇਰੇ ਵੱਲੋ ਜਗਰਾਉ ਵਾਸੀਆਂ ਲਈ ਸਟੇਡੀਅਮ ਬਣਾਉਣਾ ਜਰੂਰੀ ਹੈ ਕਿਉਕਿ ਸ਼ਹਿਰ ‘ਚ ਸੈਰ ਕਰਨ ਅਤੇ ਬੱਚਿਆਂ ਦੇ ਖੇਡਣ ਲਈ ਕੋਈ ਜਗ੍ਹਾਂ ਨਹੀ ਹੈ ਇਸ ਸਮੇ ਮੈਡਮ ਮਾਣੰੂਕੇ ਨੇ ਸ਼ਰਧਾ ਦੇ ਫੱੁਲ ਭੇਟ ਕਰਦਿਆਂ ਕਿਹਾ ਕਿ ਲਾਲਾ ਜੀ ਦੇਸ਼ ਦੇ ਮਹਾਨ ਸ਼ਹੀਦ ਹਨ ਜਿੰਨਾਂ ਦੀ ਸ਼ਹਾਦਤ ਕਰਕੇ ਦੇਸ਼ ਆਜ਼ਾਦ ਹੋਇਆ।ਪਰ ਸਮੇ ਦੀਆਂ ਸਰਕਾਰਾਂ ਨੇ ਹਮੇਸ਼ਾਂ ਲਾਲਾ ਜੀ ਜੱਦੀ ਸ਼ਹਿਰ ਨੂੰ ਅਣਗੌਲਿਆ ਕੀਤਾ ਹੈ।ਇਸ ਸਮੇ ਪੋ੍ਰ.ਸੁਖਵਿੰਦਰ ਸਿੰਘ ਸੱੁਖੀ,ਪ੍ਰਧਾਨ ਛਿੰਦਰਪਾਲ ਸਿੰਘ,ਅਮਰਦੀਪ ਸਿੰਘ ਆਦਿ ਹਾਜ਼ਰ ਸਨ।

ਆਰ ਕੇ ਹਾਈ ਸਕੂਲ ਵਿੱਚ ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਜੀ ਦਾ ਸ਼ਹੀਦੀ ਦਿਵਸ ਮਨਾਇਆ

ਜਗਰਾਉਂ, ਨਵੰਬਰ 2020  (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਭਾਰਤ ਦੇ ਮਹਾਨ ਸ਼ਹੀਦਾਂ ਵਿਚੋਂ ਇਕ ਸ਼ੇਰੇ ਪੰਜਾਬ ਲਾਲਾ ਲਾਜਪਤ ਰਾਏ ਜੀ ਦਾ ਸ਼ਹੀਦੀ ਦਿਹਾੜਾ  ਜਗਰਾਉਂ ਵਿਖੇ ਆਰ ਕੇ ਹਾਈ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਗਿਆ,ਜਿਸ ਵਿਚ  ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਹੁਣਾਂ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ।

 ਸਭ ਤੋਂ ਪਹਿਲਾਂ ਸਕੂਲ ਮੈਨੇਜਮੈਂਟ ਵਲੋਂ ਹਵਨ ਕਰ ਕੇ ਲਾਲਾ ਜੀ ਨੂੰ ਯਾਦ ਕੀਤਾ ਅਤੇ ਬਾਅਦ ਵਿੱਚ ਉਘੇ ਸ਼ਹਿਰ ਨਿਵਾਸੀਆਂ ਨੇ ਲਾਲਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਜਿਸ ਵਿਚ  ਐਸ ਡੀ ਐਮ ਜਗਰਾਉਂ ਸ, ਨਰਿੰਦਰ ਸਿੰਘ ਧਾਲੀਵਾਲ ,ਲੋਕ ਸੇਵਾ ਸੁਸਾਇਟੀ ਅਤੇ ਗਰੀਨ ਪੰਜਾਬ ਮਿਸ਼ਨ  ਦੇ ਸਾਰੇ ਮੈਂਬਰ ਸ਼ਾਮਿਲ ਹੋਏ। 

ਇਸ ਮੌਕੇ ਗਰੀਨ ਪੰਜਾਬ ਮਿਸ਼ਨ ਵਲੋਂ ਵਿਸ਼ੇਸ਼ ਤੌਰ ਤੇ ਇਸ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਬੂਟੇ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪੈਪਸੂ ਰੋਡਵੇਜ਼ ਦੇ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ,ਸਤਪਾਲ ਸਿੰਘ ਦੇਹਡ਼ਕਾ  , ਕੋਸਲਰ ਰਾਜ ਭਾਰਤਵਾਜ, ਡਾ ਮਦਨ ਮਿਤਲ, ਪੱਤਰਕਾਰ ਜੋਗਿੰਦਰ ਸਿੰਘ , ਪੱਤਰਕਾਰ ਵਿਨੋਦ ਕੁਮਾਰ  , ਕੰਚਨ ਗੁਪਤਾ, ਨਵੀਨ ਗੁਪਤਾ, ਮਾਸਟਰ ਹਰਦੀਪ ਜੱਸੀ, ਗੁਲਸ਼ਨ ਕਾਲੜਾ, ਪ੍ਰਦੀਪ ਕੁਮਾਰ, ਦਵਿੰਦਰ ਜੈਨ, ਉਮ ਪ੍ਰਕਾਸ਼ ਭੰਡਾਰੀ, ਅਨਿਲ ਅਗਰਵਾਲ, ਸੁਧੀਰ ਝਾਂਜੀ, ਅਤੇ ਰਮਨ ਜੈਨ ਆਦਿ ਹਾਜ਼ਰ ਸਨ।

ਰਵਨੀਤ ਬਿੱਟੂ ਨੱਢਾ ਦੀ ਪੰਜਾਬ ਫੇਰੀ ਦਾ ਕਰਨਗੇ ਵਿਰੋਧ 

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-    

ਕਾਂਗਰਸ ਐਮ ਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਨੇ 3 ਦਿਨਾਂ ਪੰਜਾਬ ਫੇਰੀ ਦਾ ਐਲਾਨ ਕੀਤਾ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਮੈਂ ਆਪਣੇ ਪੰਜਾਬੀ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਨਾਲ ਮਿਲ ਕੇ ਨਿੱਜੀ ਤੌਰ 'ਤੇ ਵਿਰੋਧ ਕਰਾਂਗਾ, ਜਦੋਂ ਉਹ ਪੰਜਾਬ ਵਿਚ ਦਾਖਲ ਹੋਣਗੇ।  

ਸਰਾਭਾ ਵਿਖੇ ਪੰਜਾਬੀ ਲੇਖਕਾਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਛੇ ਸ਼ਹੀਦ ਸਾਥੀਆਂ ਨੂੰ ਡਾ: ਸ ਸ ਜੌਹਲ ਦੀ ਅਗਵਾਈ ਹੇਠ ਸ਼ਰਧਾਂਜਲੀ

ਸਰਾਭਾ /ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-

ਪੰਜਾਬੀ ਲੇਖਕਾਂ ਦੇ ਪੰਜ ਮੈਂਬਰੀ ਵਫਦ ਨੇ ਡਾ: ਸ ਸ ਜੌਹਲ ਦੀ ਅਗਵਾਈ ਹੇਠ ਪਿੰਡ ਸਰਾਭਾ ਵਿਖੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨ੍ਹਾਂ ਦੇ ਸਾਥੀਆਂ ਸ਼ਹੀਦ ਜਗਤ ਸਿੰਘ ਪਿੰਡ ਸੁਰ ਸਿੰਘ ਜ਼ਿਲ੍ਹਾ ਤਰਨਤਾਰਨ ,ਸ਼ਹੀਦ ਬਖਸ਼ੀਸ਼ ਸਿੰਘ, ਸ਼ਹੀਦ ਸੁਰੈਣ ਸਿੰਘ(ਵੱਡਾ)ਸ਼ਹੀਦ ਸੁਰੈਣ ਸਿੰਘ (ਛੋਟਾ) ਤਿੰਨੇ ਹੀ ਪਿੰਡ ਗਿੱਲਵਾਲੀ (ਹੁਣ ਗੁਰੂਵਾਲੀ ਕਹਿੰਦੇ ਨੇ (ਅੰਮ੍ਰਿਤਸਰ)ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ( ਪੂਨਾ) ਤੇ ਸ਼ਹੀਦ ਹਰਨਾਮ ਸਿੰਘ ਪਿੰਡ ਭੱਟੀ ਗੁਰਾਇਆ (ਸਿਆਲ ਕੋਟ )ਜੋ ਪਹਿਲੇ ਲਾਹੌਰ ਸਾਜ਼ਿਸ਼ ਕੇਸ ਚ ਲਾਹੌਰ ਜੇਲ੍ਹ ਚ ਫਾਂਸੀ ਚੜ੍ਹੇ ਸਨ, ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਵਫਦ ਵਿੱਚ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ, ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਯੁਵਕ ਭਲਾਈ ਡਾ: ਨਿਰਮਲ ਜੌੜਾ, ਸਭਿਆਚਾਰਕ ਸੱਥ ਦੇ ਚੇਅਰਮੈਨ ਜਸਮੇਰ ਸਿੰਘ ਢੱਟ ਤੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਸ਼ਾਮਿਲ ਸਨ।

ਵਧੀਆ ਸਿਹਤ ਸੇਵਾਵਾਂ ਲਈ ਡਾਕਟਰ ਅਮਨ ਸ਼ਰਮਾ ਨੂੰ ਕੀਤਾ ਸਨਮਾਨਤ

(ਡਾਕਟਰ ਅਮਨ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਐਸ ਐਸ ਪੀ ਚਰਨਜੀਤ ਸਿੰਘ ਸੋਹਲ ਅਤੇ ਰਾਜੇਸ਼ ਕੁਮਾਰ  ਪੀ ਐੱਸ ਪੀ ਸਾਹਿਬ)

ਜਗਰਾਉਂ, ਨਵੰਬਰ 2020 ( ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ) 

ਪੰਜਾਬ ਪੁਲਿਸ ਲੁਧਿਆਣਾ ਦਿਹਾਤੀ  ਵਲੋਂ ਵਧੀਆ  ਡਾਕਟਰੀ ਸੇਵਾਵਾਂ ਲਈ ਡਾਕਟਰ ਅਮਨ ਸ਼ਰਮਾ ਨੂੰ ਮਾਣਯੋਗ ਐਸ ਐਸ ਪੀ ਸੀ, ਚਰਨਜੀਤ ਸਿੰਘ ਸੋਹਲ ਵਲੋਂ ਸਨਮਾਨਿਤ ਕੀਤਾ ਗਿਆ, ਡਾਕਟਰ ਅਮਨ ਸ਼ਰਮਾ ਵਲੋਂ ਜਿਵੇਂ ਕਿ ਪਹਿਲਾਂ ਵੀ ਲਾਕਡੳਊਣ ਦੋਰਾਨ ਵੀ ਵਧੀਆ ਸੇਵਾਵਾਂ ਲਈ ਸਰਕਾਰ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਉਸੇ ਲੜੀ ਵਿਚ ਅੱਜ ਜਗਰਾਉਂ ਵਿਖੇ ਨਵੇਂ ਆਏ ਐਸ ਐਸ ਪੀ ਚਰਨਜੀਤ ਸਿੰਘ ਸੋਹਲ ਸਾਹਿਬ ਜੀ ਨੇ ਆਪਣੇ ਦਫਤਰ ਵਿੱਚ  ਇਹ ਸਨਮਾਨ ਕੀਤਾ। ਅਤੇ ਦੀਵਾਲੀ ਦਾ ਤਿਉਹਾਰ ਖੁਸ਼ੀ ਖੁਸ਼ੀ ਨਿਕਲਨ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਕਿਉਂਕਿ ਪੁਲੀਸ ਜ਼ਿਲ੍ਹਾ ਲੁਧਿਆਣਾ ਦੇ ਐਸ ਐਸ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੀ ਤਰ੍ਹਾਂ ਸੁਚੇਤ ਹੋ ਕੇ ਸਭ  ਪੁਲਿਸ ਮੁਲਾਜ਼ਮਾਂ ਨੇ ਡਿਊਟੀਆਂ ਕੀਤੀਆਂ