You are here

ਲੁਧਿਆਣਾ

ਪੱਤਰਕਾਰ ਜਸਵੰਤ ਸ਼ੇਤਰਾ ਸੋਨੂੰ  ਦੀ ਅਚਾਨਕ ਮੌਤ  

 ਸ਼ਿਵ ਸ਼ੰਕਰ ਸ਼ਮਸ਼ਾਨਘਾਟ ਨੇਡ਼ੇ ਦਾਣਾ ਮੰਡੀ ਵਿਖੇ ਅੱਜ ਹੋਵੇਗਾ ਸੰਸਕਾਰ    

 ਇਲਾਕੇ ਭਰ ਤੋਂ ਸਤਿਕਾਰਯੋਗ ਸ਼ਖ਼ਸੀਅਤਾਂ ਵੱਲੋਂ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ  

ਜਗਰਾਉਂ ਲੁਧਿਆਣਾ ਨਵੰਬਰ 2020-(   ਸਤਪਾਲ ਦੇਹਡ਼ਕਾ/ ਗੁਰਕੀਰਤ/ ਮਨਜਿੰਦਰ ਗਿੱਲ)-  

ਜਗਰਾਉਂ ਇਲਾਕੇ ਤੋਂ ਨਿਰਪੱਖ ਅਤੇ ਨਰੋਈ ਪੱਤਰਕਾਰੀ ਕਰਨ ਵਾਲੇ ਸ਼ੇਤਰਾ ਭਰਾਵਾਂ ਚੋਂ ਛੋਟੇ ਭਰਾ ਪੱਤਰਕਾਰ ਜਸਵੰਤ ਸ਼ੇਤਰਾ ਸੋਨੂੰ ਅੱਜ ਸਾਨੂੰ ਸਦਾ ਲਈ ਅਲਵਿਦਾ ਆਖ ਗਏ।ਜਿੱਥੇ ਉਨ੍ਹਾਂ ਦੀ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਉਥੇ ਪੱਤਰਕਾਰੀ ਵਿੱਚ ਨਿਰਪੱਖ ਸੋਚ ਰੱਖਣ ਵਾਲੇ ਇਸ ਨੌਜਵਾਨ ਵੀਰ ਦਾ ਪੱਤਰਕਾਰ ਭਾਈਚਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ ਅਤੇ  ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਦੇਣ  ਇਹੀ ਅਰਦਾਸ ਬੇਨਤੀ ਕਰਦੇ ਹਾਂ । ਪੱਤਰਕਾਰ ਜਸਵੰਤ ਸ਼ੇਤਰਾ ਸੋਨੂੰ ਦਾ ਅੰਤਮ ਸੰਸਕਾਰ ਅੱਜ ਇੱਕੀ ਨਵੰਬਰ ਨੂੰ ਸ਼ਿਵ ਸ਼ੰਕਰ ਸ਼ਮਸ਼ਾਨਘਾਟ  ਨੇਡ਼ੇ ਨਵੀਂ ਦਾਣਾ ਮੰਡੀ ਜਗਰਾਉਂ ਵਿਖੇ ਹੋਵੇਗਾ । ਇਲਾਕਾ ਭਰ ਤੋਂ ਸਤਿਕਾਰਯੋਗ ਸ਼ਖ਼ਸੀਅਤਾਂ  ਕੈਪਟਨ ਸੰਦੀਪ ਸੰਧੂ ਹਲਕਾ ਇੰਚਾਰਜ ਦਾਖਾ , ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂੰਕੇ ਜਗਰਾਓਂ  , ਜਥੇਦਾਰ ਰਣਜੀਤ ਸਿੰਘ ਤਲਵੰਡੀ,  ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਹਲਕਾ ਇੰਚਾਰਜ ਜਗਰਾਉਂ  , ਕਾਕਾ ਗਰੇਵਾਲ ਚੇਅਰਮੈਨ ਮਾਰਕੀਟ ਕਮੇਟੀ ਜਗਰਾਉਂ  ,ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ  ,ਸ਼੍ਰੋਮਣੀ ਅਕਾਲੀ ਦਲ ਜ਼ਿਲਾ ਦਿਹਾਤੀ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ  ,ਸਾਬਕਾ ਐਮਐਲਏ ਸ੍ਰੀ ਐਸ ਆਰ ਕਲੇਰ  ,ਸਾਬਕਾ ਐਮਐਲਏ ਸਰਦਾਰ ਭਾਗ ਸਿੰਘ ਮੱਲ੍ਹਾ  ,ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ , ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ  ,ਪੱਤਰਕਾਰ  ਜੋਗਿੰਦਰ ਸਿੰਘ ਭੁੱਲਰ  ,ਜਨ ਸ਼ਕਤੀ ਦੇ ਸੰਪਾਦਕ ਅਮਨਜੀਤ ਸਿੰਘ ਖਹਿਰਾ  , ਪੱਤਰਕਾਰ ਸੰਜੀਵ ਗੁਪਤਾ  ,ਪੱਤਰਕਾਰ ਕੁਲਵਿੰਦਰ ਚੰਦੀ  ,ਪੱਤਰਕਾਰ ਹਰਵਿੰਦਰ ਸਿੰਘ  ਸੱਗੂ  , ਪੱਤਰਕਾਰ ਹਰਵਿੰਦਰ ਸਿੰਘ ਖਾਲਸਾ  , ਪੱਤਰਕਾਰ ਗੁਰਦੀਪ ਸਿੰਘ ਮਲਕ  ,ਪੱਤਰਕਾਰ ਚਰਨਜੀਤ ਸਿੰਘ ਸਰਨਾ  ,ਪੱਤਰਕਾਰ  ਸੁਖਦੇਵ ਗਰਗ , ਪੱਤਰਕਾਰ ਪਰਮਜੀਤ ਸਿੰਘ ਗਰੇਵਾਲ  ,ਪੱਤਰਕਾਰ ਜਸਮੇਲ ਗ਼ਾਲਿਬ  ,ਪੱਤਰਕਾਰ ਗੁਰਦੇਵ ਗ਼ਾਲਿਬ  ,ਪੱਤਰਕਾਰ ਅਮਿਤ ਖੰਨਾ  ,ਪੱਤਰਕਾਰ ਡਾ ਮਨਜੀਤ ਸਿੰਘ  ਲੀਲਾ  ,ਵਕੀਲ ਮਹਿੰਦਰ ਸਿੰਘ ਸਿੱਧਵਾਂ , ਕਮਲਜੀਤ ਖੰਨਾ  ,ਮਾਸਟਰ ਮਹਿੰਦਰ ਸਿੰਘ ਕਮਾਲਪੁਰਾ  ,ਦੀਦਾਰ ਸਿੰਘ ਮਲਕ ਅਤੇ ਹੋਰ ਬਹੁਤ ਵੱਡੀ ਗਿਣਤੀ ਵਿਚ ਇਲਾਕਾ ਵਾਸੀਆਂ ਨੇ  ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।  

ਮੈਡਮ ਕੰਚਨ ਗੁਪਤਾ ਦੇ ਘਰ ਪਹੁੰਚ ਕੇ 700 ਤੋਂ ਉਪਰ ਗਮਲੇ ਅਤੇ ਘਰ ਦੀ ਸਜਾਵਟ ਤੋਂ ਪ੍ਰਭਾਵਿਤ ਹੋਈ ਗਰੀਨ ਪੰਜਾਬ ਮਿਸ਼ਨ ਦੀ ਟੀਮ

ਜਗਰਾਉਂ, ਨਵੰਬਰ  2020 - (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ) 

ਜਗਰਾਉਂ ਦੇ ਪ੍ਰਮੁੱਖ  ਮੈਡਮ ਕੰਚਨ ਗੁਪਤਾ ਦੇ ਘਰ ਜਦੋਂ ਗਰੀਨ ਪੰਜਾਬ ਮਿਸ਼ਨ ਦੀ ਟੀਮ ਪਹੁੰਚੀ ਤਾਂ ਉਥੇ ਮੈਡਮ ਜੀ ਵੱਲੋਂ ਆਪਣੇ ਘਰ ਅਦਿੰਰ ਸਜ਼ਾ ਵਟ ਦੇ ਤੋਰ ਤੇ 700ਤੋ ਉਪਰ ਗਮਲਿਆਂ ਅੰਦਰ ਬਹੁਤ ਹੀ ਸੁੰਦਰ ਢੰਗ ਨਾਲ ਗਰੀਨਿਸ ਦਾ ਨਜ਼ਾਰਾ ਬੰਨ ਰਖਿਆ ਸੀ।

ਗਰੀਨ ਪੰਜਾਬ ਮਿਸ਼ਨ ਤੋਂ ਸ, ਸਤਪਾਲ ਸਿੰਘ ਦੇਹੜਕਾ,ਹਰਨਰਾਇਨ ਸਿੰਘ ਮਲੇਆਣਾ, ਸੁਧੀਰ ਝਾਂਜੀ, ਅਤੇ ਦਵਿੰਦਰ ਸਿੰਘ ਨੇ ਮੈਡਮ ਕੰਚਨ ਗੁਪਤਾ ਜੀ ਨੂੰ ਵੀ ਗਰੀਨ ਪੰਜਾਬ ਮਿਸ਼ਨ ਨਾਲ ਜੋੜ ਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਵੀ ਮੈਡਮ ਕੰਚਨ ਗੁਪਤਾ ਦੀ ਤਰ੍ਹਾਂ ਹਰ ਘਰ ਅੰਦਰ ਇਸ ਤਰ੍ਹਾਂ ਹਰਿਆਲੀ ਕਰਨੀ ਚਾਹੀਦੀ ਹੈ ਤਾਂ ਜੋ ਸਹੀ ਮੇਹਣੇ ਵਿਚ ਅਸੀਂ ਪੂਰੇ ਪੰਜਾਬ ਨੂੰ ਗਰੀਨ ਦੇਖ ਸਕੀਏ।

ਤਾਂ ਹੀ ਸਾਡਾ ਮਿਸ਼ਨ ਗਰੀਨ ਪੰਜਾਬ ਮਿਸ਼ਨ ਪੂਰਾ ਹੋ ਪਾਏਗਾ ।ਤੇ ਇਸ ਤਰ੍ਹਾਂ ਦੀ ਹਰਿਆਲੀ ਆਕਸੀਜਨ ਦੇ ਕੇ ਮਨੁੱਖਤਾਂ ਦਾ ਭਲਾ ਹੋ ਸਕੇਗਾ। ਮੈਡਮ ਜੀ ਦਾ ਬੁਟਿਆ ਪ੍ਰਤੀ ਬੇਹੱਦ ਪਿਆਰ ਨਾਲ ਸਾਂਭ ਸੰਭਾਲ ਬਹੁਤ ਹੀ ਸ਼ਲਾਘਾਯੋਗ ਹੈ। ਜੋ ਕਿ ਇਕ ਸੁਖਦਾਇਕ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ।  ਅਸੀਂ ਆਮ ਸ਼ਹਿਰੀ ਅਤੇ ਪੇਂਡੂ ਹਰ ਤਰ੍ਹਾਂ ਨਾਲ ਆਪਣੇ ਘਰ ਅਦਿੰਰ ਹਰਿਆਵਲ ਕਰਕੇ ਕੁਦਰਤੀ ਸੁੰਦਰਤਾ ਦਾ ਆਨੰਦ ਮਾਣ ਸਕਦੇ ਹਾਂ।

ਆਰ ਕੇ ਹਾਈ ਸਕੂਲ ਦੇ ਪੁਰਾਣੇ ਵਿਦਿਆਰਥੀ ਪਵਨ ਗੁਪਤਾ ਵੱਲੋਂ ਲਾਲਾ ਲਾਜਪਤ ਰਾਏ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ

ਜਗਰਾਉਂ,ਨਵੰਬਰ  2020  ( ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ   ) 

ਆਰ ਕੇ ਹਾਈ ਸਕੂਲ ਦੇ ਪੁਰਾਣੇ ਵਿਦਿਆਰਥੀ ਪਵਨ ਗੁਪਤਾ ਨੇ ਜਗਰਾਉਂ ਪਹੁੰਚ ਕੇ ਲਾਲਾ ਲਾਜਪਤ ਰਾਏ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਆਪਣੀ ਬਚਪਨ ਦੀ ਪੁਰਾਣੀ ਯਾਦਾਂ ਨੂੰ ਤਾਜ਼ਾ ਕਰਦੇ ਹੋਏ, ਉਨ੍ਹਾਂ ਆਪਣੇ ਸਮੇਂ ਦੇ ਉਨ੍ਹਾਂ ਟੀਚਰਾਂ ਨੂੰ ਵੀ ਯਾਦ ਕੀਤਾ ਜਿਨ੍ਹਾਂ ਤੋਂ ਸਿਖਿਆ ਲੇ ਕੇ ਉਹ ਇਸ ਮੁਕਾਮ ਤੱਕ ਪਹੁੰਚੇ। ਜਿਥੇ ਉਨ੍ਹਾਂ ਦਾ ਸਵਾਗਤ ਆਰ ਕੇ ਹਾਈ ਸਕੂਲ ਦੇ ਪ੍ਰਧਾਨ ਸ੍ਰੀ ਨਵੀਨ ਗੁਪਤਾ ਅਤੇ ਪ੍ਰਿੰਸੀਪਲ ਨਰੇਸ਼ ਵਰਮਾ ਜੀ ਨੇ ਕੀਤਾ। ਇਸ ਮੌਕੇ ਪਵਨ ਗੁਪਤਾ ਵੱਲੋਂ ਸਕੂਲ ਨੂੰ 21000 ਰੁਪੲੇ ਭੇਂਟ ਕੀਤੇ। ਅਤੇ ਸਕੂਲ ਮੈਨੇਜਮੈਂਟ ਵਲੋਂ ਉਨ੍ਹਾਂ ਨੂੰ ਮੈਮੰਟੋ ਅਤੇ ਸ਼ਾਲ ਭੇਂਟ ਕੀਤੀ ਗਈ। ਇਸ ਮੌਕੇ ਤੇ ਰਾਜੇਸ਼ ਗੋਇਲ,ਅੰਜੁ ਗੋਇਲ, ਹਰਮੀਤ ਕੌਰ, ਸੁਮਨਪ੍ਰੀਤ ਖਹਿਰਾ, ਗਗਨਪ੍ਰੀਤ,ਸੁਨੇਨਾ, ਯੋਗਿਤਾ, ਮੋਨਿਕਾ, ਜੋਗਿੰਦਰ ਕੌਰ ਹਾਜ਼ਰ ਸਨ ।

ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਿੱਲੀ ਲਈ ਕੱਸ ਲਈਆਂ ਨੇ ਤਿਆਰੀਆਂ  

ਹਰੇਕ ਪਿੰਡ ਚੋਂ ਜਾਣਗੀਆ ਚਾਰ ਚਾਰ ਟਰਾਲੀਆਂ  

ਪਿੰਡ ਗਾਲਿਬ ਤੋਂ ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ  

ਡਿਪਟੀ ਕਮਿਸ਼ਨਰ ਲੁਧਿਆਣਾ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਨਾਲ ਹੋਈ ਮੀਟਿੰਗ

ਡਿਜੀਟਲ ਪਬਲਿਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਬਾਰੇ ਦਿੱਤੀ ਵਿਸਥਾਰ ਨਾਲ ਜਾਣਕਾਰੀ

ਕਿਹਾ! ਨਾਗਰਿਕ ਹੁਣ ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਰਾਹੀਂ ਸ਼ਿਕਾਇਤਾਂ ਕਰ ਸਕਦੇ ਹਨ ਦਾਖਲ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਸਰਕਾਰ ਦੁਆਰਾ ਸੁ਼ਰੂ ਕੀਤੀ ਗਈ ਨਾਗਰਿਕਾਂ ਦੀਆਂ ਸ਼ਿਕਾਇਤਾਂ ਨੂੰ ਸਮੇਂ ਸਿਰ ਨਿਪਟਾਉਣ ਲਈ ਵਨ-ਸਟਾਪ ਵੈੱਬ ਪੋਰਟਲ ਵਜੋਂ ਡਿਜੀਟਲ ਪਬਲਿਕ ਸ਼ਿਕਾਇਤ ਨਿਵਾਰਣ ਪ੍ਰਣਾਲੀ (ਪੀ.ਜੀ.ਆਰ.ਐਸ.) ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਗਰਾਂਓ ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਆਰ.ਟੀ.ਏ. ਸੰਦੀਪ ਸਿੰਘ ਗੜ੍ਹਾ, ਐਸ.ਡੀ.ਐਮ. ਡਾ.ਬਲਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਦੇ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਪੀ.ਜੀ.ਆਰ.ਐੱਸ. ਪ੍ਰਣਾਲੀ ਰਾਹੀਂ ਹੁਣ ਕੰਮ ਚੱਲ ਰਿਹਾ ਹੈ, ਨਾਗਰਿਕ ਹੁਣ ਆਪਣੀਆਂ ਸ਼ਿਕਾਇਤਾਂ ਸਬੰਧਤ ਸਰਕਾਰੀ ਵਿਭਾਗਾਂ ਕੋਲ ਫਰਅਅਕਫਵ।ਬਚਅਹ਼ਲ।ਪਰਡ।ਜਅ 'ਤੇ ਲੌਗ ਇਨ ਕਰਕੇ ਜਮ੍ਹਾਂ ਕਰਵਾ ਸਕਦੇ ਹਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੁਆਰਾ ਵਿਕਸਤ ਕੀਤਾ ਇੱਕ ਸਿੰਗਲ ਟੈਕਨਾਲੋਜੀ ਇੰਟਰਫੇਸ ਪੀ.ਜੀ.ਆਰ.ਐਸ. ਹੈ ਜੋ ਕਿ ਸਿਸਟਮ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਲੈ ਕੇ ਆਵੇਗਾ।ਸਰਮਾ ਨੇ ਕਿਹਾ ਕਿ ਇਕ ਵਾਰ ਸ਼ਿਕਾਇਤ ਹੱਲ ਹੋ ਜਾਣ ਤੋਂ ਬਾਅਦ ਬਿਨੈਕਾਰ ਨੂੰ ਸਵੈ-ਚਾਲਿਤ ਫੀਡਬੈਕ ਫੋਨ ਕਾਲ ਆਵੇਗੀ, ਜੇ ਉਹ ਸੰਤੁਸ਼ਟ ਨਹੀਂ ਹਨ ਤਾਂ ਉਨ੍ਹਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਪਹੁੰਚਾਈ ਜਾਵੇਗੀ।

ਜ਼ਿਕਰਯੋਗ ਹੈ ਨਾਗਰਿਕਾਂ ਲਈ ਪ੍ਰਣਾਲੀ ਦੀ ਵਰਤੋਂ ਕਰਨ ਨੂੰ ਸੁਖਾਲਾ ਬਣਾਉਣ ਲਈ ਸਰਕਾਰ ਭਵਿੱਖ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰੇਗੀ। ਸਰਕਾਰ ਦਾ ਵਿਚਾਰ ਪ੍ਰਣਾਲੀ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਦੀ ਵਰਤੋਂ ਜਨਤਕ ਸੇਵਾਵਾਂ ਦੀ ਸਪੁਰਦਗੀ ਦੀ ਮਜ਼ਬੂਤੀ ਅਤੇ ਸਰਕਾਰ ਵਿੱਚ ਜਨਤਾ ਦਾ ਵਿਸ਼ਵਾਸ ਵਧਾਉਣ ਲਈ ਨੀਤੀਆਂ ਤਿਆਰ ਕਰਨ ਵਾਸਤੇ ਵੱਡੇ ਪੱਧਰ 'ਤੇ ਜਾਣਕਾਰੀ ਦੇ ਵਿਸ਼ਲੇਸ਼ਣ ਲਈ ਕਰਨਾ ਹੈ।

ਆਬਕਾਰੀ ਵਿਭਾਗ ਨੇ ਲੁਧਿਆਣਾ ਜ਼ਿਲੇ ਦੇ ਪਿੰਡ ਖੈਰਾ ਬੇਟ ਤੇ ਨਿਊ ਰਾਜਾਪੁਰ ਤੋਂ 1.30 ਲੱਖ ਲੀਟਰ ਲਾਹਨ ਫੜ ਕੇ ਕੀਤੀ ਨਸ਼ਟ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਆਬਕਾਰੀ ਵਿਭਾਗ ਵੱਲੋਂ ਸੂਬੇ ਵਿੱਚ ਗੈਰ ਕਾਨੂੰਨੀ ਸ਼ਰਾਬ ਦੇ ਕਾਰੋਬਾਰ ਨੂੰ ਜੜ੍ਹੋਂ ਖਤਮ ਕਰਨ ਲਈ ਆਪ੍ਰੇਸ਼ਨ ਰੈਡ ਰੋਜ਼ ਤਹਿਤ ਵਿੱਢੀ ਮੁਹਿੰਮ ਅਧੀਨ ਕਾਰਵਾਈ ਕਰਦਿਆਂ ਸਤਲੁਜ ਦਰਿਆ ਨਾਲ ਲੱਗਦੇ ਲੁਧਿਆਣਾ ਜ਼ਿਲੇ ਦੇ ਪਿੰਡ ਖੈਰਾ ਬੇਟ ਤੇ ਨਿਊ ਰਾਜਾਪੁਰ ਵਿਖੇ ਛਾਪਾ ਮਾਰਿਆ ਗਿਆ। ਇਹ ਕਾਰਵਾਈ ਆਬਕਾਰੀ ਤੇ ਸਥਾਨਕ ਪੁਲਿਸ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ 'ਤੇੇ ਕੀਤੀ ਗਈ।ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ 1.30 ਲੱਖ ਲੀਟਰ ਲਾਹਨ ਫੜੀ ਗਈ ਜਿਸ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਤਰਪਾਲਾਂ, 2 ਡਰੰਮ, ਇਕ ਪਾਈਪ ਤੇ ਇਕ ਚਾਲੂ ਭੱਠੀ ਵੀ ਜ਼ਬਤ ਕੀਤੀ ਗਈ। ਵਿਭਾਗ ਵੱਲੋਂ ਅਧਿਕਾਰਤ ਪੁਲਿਸ ਥਾਣੇ ਵਿੱਚ ਕੇਸ ਵੀ ਦਰਜ ਕਰਵਾ ਦਿੱਤਾ ਗਿਆ।ਗੈਰ ਸਮਾਜੀ ਤੱਤਾਂ ਨੂੰ ਸਖਤ ਸੁਨੇਹਾ ਦਿੰਦਿਆਂ ਬੁਲਾਰੇ ਨੇ ਵਿਭਾਗ ਵੱਲੋਂ ਅਜਿਹੇ ਤੱਤਾਂ ਨੂੰ ਠੱਲ੍ਹ ਪਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਨਜਾਇਜ਼ ਸ਼ਰਾਬ, ਸ਼ਰਾਬ ਦੀ ਤਸਕਰੀ ਆਦਿ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਜਾਣ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ

ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ(ਇ) ਸਮਰਾਲਾ ਵਿਖੇ ਸਵੈ-ਰੋਜ਼ਗਾਰ/ਲੋਨ ਮੇਲਾ ਆਯੋਜਿਤ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਤਹਿਤ ਜਿੱਥੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜਗਾਰ ਮਹੁੱਈਆ ਕਰਵਾਉਣ ਦੇ ਉਪਰਾਲੇ ਕਰ ਰਹੀ ਹੈ, ਉਥੇ ਹੀ ਨੌਜਵਾਨਾਂ ਨੂੰ ਆਪਣਾ ਕੰਮ ਸੁਰੂ ਕਰਵਾਉਣ ਵਿੱਚ ਵੀ ਮੱਦਦ ਕਰ ਰਹੀ ਹੈ।ਇਸ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਸੰਦੀਪ ਕੁਮਾਰ ਦੀ ਰਹਿਨੁਮਾਈ ਅਤੇ ਸ੍ਰੀਮਤੀ ਗੀਤਿਕਾ ਸਿੰਘ, ਉਪ ਮੰਡਲ ਮੈਜਿਸਟ੍ਰੇਟ, ਸਮਰਾਲਾ ਦੀ ਯੋਗ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ.) ਸਮਰਾਲਾ ਵਿਖੇ ਪੰਜਾਬ ਐਂਡ ਸਿੰਧ ਬੈਂਕ ਦੇ ਸਹਿਯੋਗ ਨਾਲ ਅੱਜ 19 ਨਵੰਬਰ, 2020 ਨੂੰ ਇੱਕ ਸਵੈ ਰੋਜਗਾਰ/ਲੋਨ ਮੇਲਾ ਆਯੋਜਿਤ ਕੀਤਾ ਗਿਆ।ਇਸ ਲੋਨ ਮੇਲੇ ਵਿੱਚ ਪੰਜਾਬ ਨੈਸਨਲ ਬੈਂਕ, ਉੱਜੀਵਨ ਸਮਾਲ ਫਾਈਨਾਂਸ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਐਚ.ਡੀ.ਐਫ.ਸੀ., ਐਸ.ਬੀ.ਆਈ., ਐਕਸਿਸ਼ ਬੈਂਕ ਅਤੇ ਬੈਂਕ ਆਫ ਇੰਡੀਆਂ ਅਤੇ ਜਿਲ੍ਹਾ ਉਦਯੋਗ ਕੇਂਦਰ, ਮੱਛੀ ਪਾਲਣ, ਡੇਅਰੀ ਵਿਕਾਸ, ਬਾਗਬਾਨੀ, ਪਸੂ਼ ਪਾਲਣ, ਐਸ.ਸੀ. ਕਾਰਪੋਰੇਸ਼ਨ ਅਤੇ ਬੀ.ਸੀ. ਕਾਰਪੋਰੇਸ਼ਨ ਆਦਿ ਸਵੈ ਰੋਜਗਾਰ ਵਿਭਾਗਾਂ ਵੱਲੋਂ ਭਾਗ ਲਿਆ। ਇਸ ਸਵੈ ਰੋਜਗਾਰ/ ਲੋਨ ਮੇਲੇ ਨੂੰ ਸਫਲ ਬਣਾਉਣ ਅਤੇ ਪ੍ਰਾਥੀਆਂ ਨੂੰ ਸਵੈ ਰੋਜਗਾਰ/ਲੋਨ ਮੇਲੇ ਦੀ ਜਾਣਕਾਰੀ ਦੇਣ ਲਈ ਜੀ.ਓ.ਜੀ. ਸਮਰਾਲਾ ਅਤੇ ਮਾਛੀਵਾੜਾ ਬਲਾਕ ਵੱਲੋਂ ਵਿਸੇਸ਼ ਯੋਗਦਾਨ ਪਾਇਆ ਗਿਆ।ਡਿਪਟੀ ਡਾਇਰੈਕਟਰ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਸ੍ਰੀਮਤੀ ਮਿਨਾਕਸੀ ਸ਼ਰਮਾ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਪਰੋਕਤ ਸਵੈ ਰੋਜਗਾਰ/ਲੋਨ ਮੇਲੇ ਵਿੱਚ ਲਗਭਗ 500 ਪ੍ਰਾਰਥੀਆਂ ਵੱਲੋਂ ਭਾਗ ਲਿਆ ਗਿਆ ਅਤੇ ਸਵੈ ਰੋਜਗਾਰ/ਲੋਨ ਮੇਲੇ ਵਿੱਚ ਹਾਜਰ ਹੋਈਆਂ ਬੈਕਾਂ ਪੰਜਾਬ ਨੈਸਨਲ ਬੈਂਕ, ਉੱਜੀਵਨ ਸਮਾਲ ਫਾਈਨਾਂਸ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਐਚ.ਡੀ.ਐਫ.ਸੀ., ਐਸ.ਬੀ.ਆਈ., ਐਕਸਿਸ਼ ਬੈਂਕ ਅਤੇ ਬੈਂਕ ਆਫ ਇੰਡੀਆਂ ਆਦਿ ਅਤੇ ਸਵੈ ਰੋਜਗਾਰ ਵਿਭਾਗਾਂ ਜਿਲ੍ਹਾ ਉਦਯੋਗ ਕੇਂਦਰ, ਐਸ.ਸੀ. ਕਾਰਪੋਰੇਸ਼ਨ, ਬੈਂਕਫਿੰਕੋ, ਪਸੂ ਪਾਲਣ, ਡੇਅਰੀ ਵਿਕਾਸ ਵਿਭਾਗ, ਮੱਛੀ ਪਾਲਣ ਅਤੇ ਬਾਗਵਾਨੀ ਵਿਭਾਗਾਂ ਕੋਲ ਲੱਗਭੱਗ 440 ਪ੍ਰਾਰਥੀਆਂ ਵੱਲੋਂ ਸਵੈ ਰੋਜਗਾਰ ਅਪਣਾਉਣ ਲਈ ਬਿਨੈ ਪੱਤਰ ਅਪਲਾਈ ਕੀਤੇ ਗਏ।

ਜ਼ਿਲ੍ਹਾ ਰੋਜ਼ਗਾਰ ਅਫਸਰ ਹਰਪ੍ਰੀਤ ਸਿੰਘ ਸਿੱਧੂ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੈ ਰੋਜਗਾਰ/ਲੋਨ ਮੇਲੇ ਵਿੱਚ ਹਾਜਰ ਹੋਏ ਪ੍ਰਾਰਥੀਆਂ ਨੂੰ ਆਤਮ ਨਿਰਭਰ ਹੋਣ ਲਈ ਸਵੈ ਰੋਜਗਾਰ / ਆਪਣਾ ਕਿੱਤਾ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਸਵੈ ਰੋਜਗਾਰ/ਲੋਨ ਮੇਲੇ ਵਿੱਚ ਹਾਜਰ ਹੋਈਆਂ ਬੈਕਾਂ ਅਤੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਪ੍ਰਾਰਥੀਆਂ ਵੱਲੋਂ ਸਵੈ ਰੋਜਗਾਰ ਲਈ ਅਪਲਾਈ ਕੀਤੇ ਲੋਨ ਜਲਦ ਤੋਂ ਜਲਦ ਪਾਸ ਕਰਵਾਏ ਜਾਣ ਤਾਂ ਜੋ ਪ੍ਰਾਰਥੀਆਂ ਵੱਲੋਂ ਆਪਣਾ ਕਿੱਤਾ ਅਪਣਾਇਆ ਜਾ ਸਕੇ ਅਤੇ ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜਗਾਰ ਤਹਿਤ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾ ਸਕੇ ਅਤੇ ਮਿਸ਼ਨ ਘਰ ਘਰ ਰੋਜਗਾਰ ਨੂੰ ਸਫਲ ਬਣਾਇਆ ਜਾ ਸਕੇ ।

ਪਿੰਡ ਡੱਲਾ ਵਿਚ ਵਿਸ਼ਵ ਪਖਾਨਾ ਦਿਵਸ ਮਨਾਇਆ

ਹਠੂਰ, ਨਵੰਬਰ 2020-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਪੰਜਾਬ ਸਰਕਾਰ ਵੱਲੋ ਪਿੰਡ ਡੱਲਾ ਦੀਆਂ ਵੱਖ-ਵੱਖ ਥਾਵਾ ਤੇ ਪਖਾਨੇ ਬਣਾਉਣ ਲਈ ਤਿੰਨ ਲੱਖ ਰੁਪਏ ਦੀ ਗ੍ਰਾਟ ਜਾਰੀ ਕੀਤੀ ਗਈ ਸੀ,ਜਿਸ ਦੀ ਸੁਰੂਆਤ ਅੱਜ ਵਿਸ਼ਵ ਪਖਾਨਾ ਦਿਵਸ ਮੌਕੇ ਪਿੰਡ ਡੱਲਾ ਦੇ ਕਮਿਊਨਟੀ ਹਾਲ ਵਿਚ ਪਖਾਨੇ ਬਣਾਉਣ ਦਾ ਉਦਘਾਟਨ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕੀਤਾ।ਇਸ ਮੌਕੇ ਸਰਪੰਚ ਜਸਵਿੰਦਰ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋ ਅੱਜ ਪਿੰਡ ਡੱਲਾ ਵਿਚ ਵਿਕਾਸ ਕਾਰਜਾ ਲਈ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਕਰਕੇ ਅੱਜ ਪਿੰਡ ਵਿਚ ਵਿਕਾਸ ਕਾਰਜ ਜੋਰਾ ਤੇ ਚੱਲ ਰਹੇ ਹਨ।ਉਨ੍ਹਾ ਦੱਸਿਆ ਕਿ ਇਹ ਤਿੰਨ ਲੱਖ ਰੁਪਏ ਦੀ ਗ੍ਰਾਟ ਨਾਲ ਪਿੰਡ ਦੀ ਦਾਣਾ ਮੰਡੀ,ਬੱਸ ਸਟੈਡ ਅਤੇ ਪਿੰਡ ਦੀਆ ਸਾਝੀਆ ਥਾਵਾ ਤੇ ਪਖਾਨੇ ਬਣਾਏ ਜਾਣਗੇ।ਇਸ ਮੌਕੇ ਉਨ੍ਹਾ ਪਿੰਡ ਦੇ ਛੱਪੜ ਦੀ ਸਫਾਈ ਲਈ ਜਲਦੀ ਗ੍ਰਾਟ ਦੀ ਪੰਜਾਬ ਸਰਕਾਰ ਤੋ ਮੰਗ ਕੀਤੀ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਕਰਮਜੀਤ ਸਿੰਘ,ਗੁਰਸਰਨ ਸਿੰਘ,ਬਸੰਤ ਸਿੰਘ,ਗੁਰਪ੍ਰੀਤ ਸਿੰਘ,ਪ੍ਰਧਾਨ ਜੋਰਾ ਸਿੰਘ,ਗੁਰਚਰਨ ਸਿੰਘ ਸਰਾਂ,ਪ੍ਰਧਾਨ ਤੇਲੂ ਸਿੰਘ,ਇਕਬਾਲ ਸਿੰਘ,ਕਮਲਜੀਤ ਸਿੰਘ ਜੀ ਓ ਜੀ,ਪਰਿਵਾਰ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਹਾਜ਼ਰ ਸੀ।

ਨਾਨਕਸਰ ਦੀਆ ਸੰਗਤਾ ਨੇ ਮੱਲ੍ਹਾ ਵਿਚ ਕੀਤੀ ਮੀਟਿੰਗ

ਹਠੂਰ,ਨਵੰਬਰ 2020-(ਕੌਸ਼ਲ ਮੱਲ੍ਹਾ)-ਨਾਨਕਸਰ ਦੀਆਂ ਸੰਗਤਾ ਦੀ ਇੱਕ ਵਿਸ਼ੇਸ ਮੀਟਿੰਗ ਭਾਈ ਅਮਰਜੀਤ ਸਿੰਘ ਖਾਲਸਾ ਅਤੇ ਪੰਚ ਗੁਰਚਰਨ ਸਿੰਘ ਰਾਜਾ ਦੀ ਅਗਵਾਈ ਹੇਠ ਪਿੰਡ ਮੱਲ੍ਹਾ ਵਿਖੇ ਹੋਈ।ਇਸ ਮੀਟਿੰਗ ਮੌਕੇ ਵੱਡੀ ਗਿਣਤੀ ਵਿਚ ਸੰਗਤਾ ਨੇ ਹਿਸਾ ਲਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਭਾਈ ਅਮਰਜੀਤ ਸਿੰਘ ਖਾਲਸਾ ਅਤੇ ਪੰਚ ਗੁਰਚਰਨ ਸਿੰਘ ਰਾਜਾ ਨੇ ਕਿਹਾ ਕਿ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਥਾ-ਥਾ ਜੱਥੇਬੰਦੀਆ ਵੱਲੋ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ ਪਰ ਇਨ੍ਹਾ ਰੋਸ ਮੁਜਾਹਰਿਆ ਵਿਚ ਕੁਝ ਆਗੂ ਨਾਨਕਸਰ ਅਤੇ ਹੋਰ ਇਲਾਕੇ ਦੇ ਸੰਤਾ ਮਾਹਾਪੁਰਸਾ ਦੀ ਸਾਨ ਖਿਲਾਫ ਭੱਦੀ ਸਬਦਾਬਲੀ ਵਰਤਦੇ ਹਨ।ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਖਿਲਾਫ 21 ਨਵੰਬਰ ਨੂੰ ਪਿੰਡ ਮੱਲ੍ਹਾ ਵਿਖੇ ਕਿਸਾਨ ਜੱਥੇਬੰਦੀਆ ਵੱਲੋ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ,ਅਸੀ ਕਿਸਾਨ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਧਾਰਮਿਕ ਸਥਾਨ ਅਤੇ ਧਾਰਮਿਕ ਸੰਸਥਾ ਦੇ ਸੇਵਾਦਾਰਾ ਖਿਲਾਫ ਕੋਈ ਗਲਤ ਟਿੱਪਣੀ ਨਾ ਕੀਤੀ ਜਾਵੇ।ਉਨ੍ਹਾ ਕਿਹਾ ਕਿ ਅੱਜ ਸਮਾਂ ਕਿਸਾਨੀ ਮੁੱਦਿਆ ਤੇ ਲੜਾਈ ਲੜਨ ਦਾ ਹੈ ਨਾ ਕਿ ਕਿਸੇ ਦੀ ਸਾਨ ਖਿਲਾਫ ਬੋਲਣ ਦਾ ।ਉਨ੍ਹਾ ਕਿਹਾ ਕਿ ਅਸੀ ਸਮੂਹ ਸੰਗਤਾ ਕੇਂਦਰ ਸਰਕਾਰ ਖਿਲਾਫ ਲੜਾਈ ਲੜ੍ਹ ਰਹੀਆਂ ਕਿਸਾਨ-ਮਜਦੂਰ ਜੱਥੇਬੰਦੀਆ ਦੇ ਹੱਕ ਵਿਚ ਹਾਂ ਪਰ ਸਾਡੀ ਸਰਧਾ ਵੱਖ-ਵੱਖ ਧਾਰਮਿਕ ਸਥਾਨਾ ਵਿਚ ਹੈ ਸਾਡੀ ਆਸਤਾ ਨੂੰ ਠੇਸ ਨਾ ਪਹੁੰਚਾਈ ਜਾਵੇ।ਇਸ ਮੌਕੇ ਉਨ੍ਹਾਂ ਨਾਲ ਨਛੱਤਰ ਸਿੰਘ,ਬੂਟਾ ਸਿੰਘ,ਬੌਬੀ ਢਿੱਲੋ,ਠੇਕੇਦਾਰ ਅਮਰਜੀਤ ਸਿੰਘ,ਗੁਰਮੇਲ ਸਿੰਘ,ਰਾਜਾ ਸਿੰਘ,ਅਮਰਜੀਤ ਸਿੰਘ,ਪ੍ਰਮਜੀਤ ਸਿੰਘ,ਰਣਜੋਧ ਸਿੰਘ,ਧਰਮਿੰਦਰ ਸਿੰਘ,ਮੱਖਣ ਸਿੰਘ,ਲਖਵੀਰ ਸਿੰਘ ਲੱਖਾ,ਦਿਲਪ੍ਰੀਤ ਸਿੰਘ,ਮਨਜੀਤ ਸਿੰਘ,ਗਗਨਦੀਪ ਸਿੰਘ,ਸਿੰਦਰ ਸਿੰਘ,ਮੇਜਰ ਸਿੰਘ,ਗੁਰਨਾਮ ਸਿੰਘ,ਹਰਨੇਕ ਸਿੰਘ,ਜਗਰੂਪ ਸਿੰਘ ਜੂਪਾ ਆਦਿ ਸੰਗਤਾ ਹਾਜ਼ਰ ਸਨ।
 

ਸਲੋਗਣ ਮੁਕਾਬਲੇ ਵਿਚ ਪਿੰਡ ਸੋਹੀਆ ਦਾ ਸਕੂਲ ਪੰਜਾਬ 'ਚੋਂ ਅੱਵਲ

ਜਗਰਾਓਂ ,ਨਵੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-      

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਪੰਜਾਬ ਪੱਧਰ ਦੇ ਸਲੋਗਣ ਮੁਕਾਬਲੇ ਕਰਵਾਏ ਗਏ। ਜਿਸ ਵਿਚ ਪਿੰਡ ਸੋਹੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਅੱਵਲ ਸਥਾਨ ਹਾਸਲ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਸਟਾਫ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਗੁਰਸ਼ਰਨਵੀਰ ਕੌਰ ਸਪੁੱਤਰੀ ਕੁਲਦੀਪ ਸਿੰਘ ਨੇ ਪੂਰੇ ਪੰਜਾਬ ਵਿਚੋਂ 21 ਜ਼ਿਲਿ੍ਹਆਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੂਸਰੀ ਵਿਦਿਆਰਥਣ ਸਿਮਰਨਜੀਤ ਕੌਰ ਪੁੱਤਰੀ ਭੁਪਿੰਦਰ ਸਿੰਘ ਜੋ ਕਿ ਦੋ ਵਾਰ ਸੰੁਦਰ ਲਿਖਾਈ ਮੁਕਾਬਲਿਆਂ ਵਿਚੋਂ ਪੰਜਾਬ ਵਿਚੋਂ ਜੇਤੂ ਰਹੀ, ਇਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸਤਤ ਵਿਚ ਸਲੋਗਨ ਲਿਖਦਿਆਂ, ਕਲਮ, ਬੁਰਸ਼, ਰੰਗ ਅਤੇ ਚਾਰਟ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਜੇਤੂ ਵਿਦਿਆਰਥਣਾਂ ਨੇ ਜਿੱਥੇ ਲੁਧਿਆਣਾ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ, ਉਥੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਵੀ ਚਮਕਾਇਆ