ਹਠੂਰ,ਨਵੰਬਰ 2020-(ਕੌਸ਼ਲ ਮੱਲ੍ਹਾ)-ਨਾਨਕਸਰ ਦੀਆਂ ਸੰਗਤਾ ਦੀ ਇੱਕ ਵਿਸ਼ੇਸ ਮੀਟਿੰਗ ਭਾਈ ਅਮਰਜੀਤ ਸਿੰਘ ਖਾਲਸਾ ਅਤੇ ਪੰਚ ਗੁਰਚਰਨ ਸਿੰਘ ਰਾਜਾ ਦੀ ਅਗਵਾਈ ਹੇਠ ਪਿੰਡ ਮੱਲ੍ਹਾ ਵਿਖੇ ਹੋਈ।ਇਸ ਮੀਟਿੰਗ ਮੌਕੇ ਵੱਡੀ ਗਿਣਤੀ ਵਿਚ ਸੰਗਤਾ ਨੇ ਹਿਸਾ ਲਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਭਾਈ ਅਮਰਜੀਤ ਸਿੰਘ ਖਾਲਸਾ ਅਤੇ ਪੰਚ ਗੁਰਚਰਨ ਸਿੰਘ ਰਾਜਾ ਨੇ ਕਿਹਾ ਕਿ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਥਾ-ਥਾ ਜੱਥੇਬੰਦੀਆ ਵੱਲੋ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ ਪਰ ਇਨ੍ਹਾ ਰੋਸ ਮੁਜਾਹਰਿਆ ਵਿਚ ਕੁਝ ਆਗੂ ਨਾਨਕਸਰ ਅਤੇ ਹੋਰ ਇਲਾਕੇ ਦੇ ਸੰਤਾ ਮਾਹਾਪੁਰਸਾ ਦੀ ਸਾਨ ਖਿਲਾਫ ਭੱਦੀ ਸਬਦਾਬਲੀ ਵਰਤਦੇ ਹਨ।ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਖਿਲਾਫ 21 ਨਵੰਬਰ ਨੂੰ ਪਿੰਡ ਮੱਲ੍ਹਾ ਵਿਖੇ ਕਿਸਾਨ ਜੱਥੇਬੰਦੀਆ ਵੱਲੋ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ,ਅਸੀ ਕਿਸਾਨ ਆਗੂਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਧਾਰਮਿਕ ਸਥਾਨ ਅਤੇ ਧਾਰਮਿਕ ਸੰਸਥਾ ਦੇ ਸੇਵਾਦਾਰਾ ਖਿਲਾਫ ਕੋਈ ਗਲਤ ਟਿੱਪਣੀ ਨਾ ਕੀਤੀ ਜਾਵੇ।ਉਨ੍ਹਾ ਕਿਹਾ ਕਿ ਅੱਜ ਸਮਾਂ ਕਿਸਾਨੀ ਮੁੱਦਿਆ ਤੇ ਲੜਾਈ ਲੜਨ ਦਾ ਹੈ ਨਾ ਕਿ ਕਿਸੇ ਦੀ ਸਾਨ ਖਿਲਾਫ ਬੋਲਣ ਦਾ ।ਉਨ੍ਹਾ ਕਿਹਾ ਕਿ ਅਸੀ ਸਮੂਹ ਸੰਗਤਾ ਕੇਂਦਰ ਸਰਕਾਰ ਖਿਲਾਫ ਲੜਾਈ ਲੜ੍ਹ ਰਹੀਆਂ ਕਿਸਾਨ-ਮਜਦੂਰ ਜੱਥੇਬੰਦੀਆ ਦੇ ਹੱਕ ਵਿਚ ਹਾਂ ਪਰ ਸਾਡੀ ਸਰਧਾ ਵੱਖ-ਵੱਖ ਧਾਰਮਿਕ ਸਥਾਨਾ ਵਿਚ ਹੈ ਸਾਡੀ ਆਸਤਾ ਨੂੰ ਠੇਸ ਨਾ ਪਹੁੰਚਾਈ ਜਾਵੇ।ਇਸ ਮੌਕੇ ਉਨ੍ਹਾਂ ਨਾਲ ਨਛੱਤਰ ਸਿੰਘ,ਬੂਟਾ ਸਿੰਘ,ਬੌਬੀ ਢਿੱਲੋ,ਠੇਕੇਦਾਰ ਅਮਰਜੀਤ ਸਿੰਘ,ਗੁਰਮੇਲ ਸਿੰਘ,ਰਾਜਾ ਸਿੰਘ,ਅਮਰਜੀਤ ਸਿੰਘ,ਪ੍ਰਮਜੀਤ ਸਿੰਘ,ਰਣਜੋਧ ਸਿੰਘ,ਧਰਮਿੰਦਰ ਸਿੰਘ,ਮੱਖਣ ਸਿੰਘ,ਲਖਵੀਰ ਸਿੰਘ ਲੱਖਾ,ਦਿਲਪ੍ਰੀਤ ਸਿੰਘ,ਮਨਜੀਤ ਸਿੰਘ,ਗਗਨਦੀਪ ਸਿੰਘ,ਸਿੰਦਰ ਸਿੰਘ,ਮੇਜਰ ਸਿੰਘ,ਗੁਰਨਾਮ ਸਿੰਘ,ਹਰਨੇਕ ਸਿੰਘ,ਜਗਰੂਪ ਸਿੰਘ ਜੂਪਾ ਆਦਿ ਸੰਗਤਾ ਹਾਜ਼ਰ ਸਨ।