ਮਿਲਾਨ /ਇਟਲੀ, ਨਵੰਬਰ 2020 -(ਏਜੰਸੀ )
ਇਟਲੀ ਦੀ ਰਾਜਧਾਨੀ ਰੋਮ ਦੇ ਨਜ਼ਦੀਕ ਪੈਂਦੇ ਸ਼ਹਿਰ ਨੈਤੂਨੋ ਵਿਚ ਵਸਦੇ ਨੌਜਵਾਨ ਗਾਇਕ ਖੈਹਿਰਾ ਮਾਂਗੇਵਾਲੀਆ ਵਲੋਂ ਕਿਸਾਨਾਂ ਦੇ ਹੱਕ ਵਿਚ ਗੀਤ ' ਮਿੱਟੀ ਦੇ ਜਾਏ' ਬੀਤੇ ਦਿਨੀਂ ਦੁਨੀਆ ਭਰ ਵਿਚ ਰਿਲੀਜ਼ ਹੋਇਆ ਹੈ ਇਸ ਗੀਤ ਨੂੰ ਕਲਮਬੱਧ ਇਟਲੀ ਨਿਵਾਸੀ ਸੁਰਿੰਦਰ ਖੈਹਿਰਾ ਵਲੋਂ ਕੀਤਾ ਗਿਆ ਹੈ, ਅਤੇ ਇਸ ਗੀਤ ਨੂੰ ਅਸੀਰਵਾਦ ਵਿਸ਼ੇਸ਼ ਤੌਰ ਤੇ ਪ੍ਰਸਿੱਧ ਮਹਰੂਮ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਜੀ ਅਤੇ ਬਿੱਟੂ ਅਲਬੇਲਾ ਜੀ ਨੇ ਦਿੱਤਾ ਹੈ, ਗੀਤ ਦਾ ਸੰਗੀਤ ਸੰਦੀਪ ਚਾਨੀਆਂ ਨੇ ਦਿੱਤਾ ਹੈ।
ਜਿਸਨੂੰ ਪੰਜਾਬ ਦੀ ਪ੍ਰਸਿੱਧ ਧਾਲੀਵਾਲ ਕੰਪਨੀ ਵਲੋਂ ਪੇਸ਼ ਕੀਤਾ ਗਿਆ,ਪ੍ਰੈਸ ਨਾਲ ਗੱਲਬਾਤ ਕਰਦਿਆਂ ਗਾਇਕ ਖੈਹਿਰਾ ਮਾਂਗੇਵਾਲੀਆ ਅਤੇ ਗੀਤਕਾਰ ਸੁਰਿੰਦਰ ਸਿੰਘ ਖੈਹਿਰਾ ਨੇ ਦੱਸਿਆ ਹੈ ਕਿ ਇਹ ਗੀਤ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਪ੍ਰਤੀ ਗੱਲ ਕਰਦਾਂ ਹੈਂ ਕਿਉਂਕਿ ਪੰਜਾਬ ਵਿੱਚ ਮੌਜੂਦਾ ਸਮੇਂ ਵਿੱਚ ਕਿਸਾਨਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਗੀਤ ਕਿਸਾਨਾਂ ਦੀ ਦਾਸਤਾਨ ਬਿਆਨ ਕਰਦਾ ਹੈ ਅਤੇ ਸਰੋਤਿਆਂ ਦੇ ਦਿਲਾਂ ਨੂੰ ਟੁੰਬਣ ਵਾਲਾ ਹੈ,ਇਸ ਗੀਤ ਵਿੱਚ ਮਾਡਲਿੰਗ ਹਰਮਨ ਸਵੈਚ ਨੇ ਕੀਤੀ ਹੈ ਜੋਕਿ ਕੁਝ ਸਮਾਂ ਪਹਿਲਾਂ ਹੀ ਇਟਲੀ ਦੀ ਧਰਤੀ ਤੇ ਪੰਜਾਬ ਤੋਂ ਆਇਆ ਹੈ , ਉਨ੍ਹਾਂ ਦੱਸਿਆ ਇਸ ਗੀਤ ਦੀ ਵੀਡੀਓ ਯੂ ਟਿਊਬ ਅਤੇ ਵੱਖ-ਵੱਖ ਚੈਨਲਾਂ ਤੇ ਦੇਖਣ ਨੂੰ ਮਿਲੇਗਾ, ਉਨ੍ਹਾਂ ਆਸ ਪ੍ਰਗਟਾਈ ਹੈ ਕਿ ਇਸ ਗੀਤ ਨੂੰ ਤਿਆਰ ਕਰਨ ਲਈ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਆਸ ਕਰਦੇ ਹਾਂ ਕਿ ਸਰੋਤਿਆਂ ਨੂੰ ਇਹ ਗੀਤ ਜ਼ਰੂਰ ਪਸੰਦ ਆਵੇਗਾ।