ਨਸ਼ਾ ਵਿਰੋਧੀ ਐਕਸ਼ਨ ਕਮੇਟੀ ਕੋਕਰੀ ਕਲਾਂ ਦੀ ਅਹਿਮ ਮੀਟਿੰਗ  

ਕੋਕਰੀ ਕਲਾਂ/ ਮੋਗਾ , 01 ਅਗਸਤ  ( ਮਨਜਿੰਦਰ ਗਿੱਲ  )

ਅੱਜ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਕੋਕਰੀ ਕਲਾਂ ਦੀ ਅਗਵਾਈ ਵਿੱਚ ਆਮ ਪਿੰਡ ਵਾਸੀਆ ਦਾ ਸਾਂਝਾ ਇੱਕਠ ਗੁ: ਸ਼ੇਰਾ ਵਾਲਾ ਵਿੱਖੇ ਕੀਤਾ ਗਿਆ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਭਿੰਦਰ ਸਿੰਘ ਨੇ ਕਿਹਾ ਕਿ 16 ਜੁਲਾਈ ਨੂੰ ਪਿੰਡ ਦੇ ਇਕੱਠ ਵਿੱਚ ਰੰਗੇ ਹੱਥੀਂ ਕਾਬੂ ਕੀਤੇ ਦੋ ਦੋਸ਼ੀ ਹਰਮਿੰਦਰ ਸਿੰਘ ਹੇਰਾਂ ਤੇ ਹਰਜੀਤ ਸਿੰਘ ਕੋਕਰੀ ਕਲਾਂ ਚਿੱਟੇ ਸਮੇਤ ਪੁਲਿਸ ਹਵਾਲੇ ਕੀਤੇ ਗਏ ਸਨ ਜਿਨਾਂ ਦੇ ਚਾਰ ਹੋਰ ਸਾਥੀ ਕਾਬੂ ਕਰਨ ਵਿੱਚ ਪੁਲਿਸ ਸਫ਼ਲ ਨਾ ਹੋ ਸਕੀ ਅਤੇ ਅਜੇ ਤੱਕ ਭਗੌੜੇ ਹਨ ਉਹਨਾਂ ਦਾ ਨਾਮ ਪਤਾ ਥਾਣਾ ਅਜੀਤਵਾਲ ਦਰਜ ਕਰਵਾ ਦਿੱਤਾ ਗਿਆ ਸੀ ਅੱਜ ਦੇ ਇਕੱਠ ਵੱਲੋਂ ਸਾਰੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਕਰਕੇ ਤਫਤੀਸ਼ ਕਰਨ ਦੀ ਮੰਗ ਕੀਤੀ ਗਈ ਕਿ ਕਿਸ ਨਸ਼ਾ ਤਸਕਰ ਦਾ ਚਿੱਟਾ ਇਸ ਗਰੁੱਪ ਤੋਂ ਸਪਲਾਈ ਕਰਵਾਇਆ ਜਾ ਰਿਹਾ ਹੈ ਅਤੇ ਕੋਕਰੀ ਸਮੇਤ ਇਲਾਕੇ ਵਿੱਚ ਅਜਿਹੇ ਕਿੰਨੇ ਗਰੁੱਪ ਉਸ ਦਾ ਮਾਲ ਸਪਲਾਈ ਕਰਨ ਤੇ ਲੱਗੇ ਹੋਏ ਹਨ ਅਤੇ ਲੁੱਟਾਂ ਖੋਹਾਂ,ਚੋਰੀਆਂ,ਅਤੇ ਅਗਵਾ ਕਾਂਡ ਵਰਗੀਆਂ ਸਮਾਜ ਵਿਰੋਧੀ ਵਾਰਦਾਤਾਂ ਨੂੰ ਬੇਖ਼ੌਫ ਅੰਜ਼ਾਮ ਦੇ ਰਹੇ ਹਨ ਇਹਨਾਂ ਮੰਗਾਂ ਨੂੰ ਲੈਕੇ ਰੋਹ ਵਿੱਚ ਆਏ  ਵੱਡੀ ਗਿਣਤੀ ਮਰਦ ਔਰਤਾਂ ਨੌਜਵਾਨ ਸ਼ੰਘਰਸ਼ ਵਿੱਚ ਕੁੱਦਣ ਲਈ ਤਿਆਰ ਹਨ ਇਸ ਮੌਕੇ ਸਰਬਜੀਤ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਇਕਬਾਲ ਸਿੰਘ, ਬਲਵੰਤ ਸਿੰਘ, ਜਗਦੀਪ ਕੌਰ, ਗੁਰਮੇਲ ਕੌਰ ਸਮੇਤ ਸੈਕੜੇ ਲੋਕ ਸ਼ਾਮਲ ਸਨ।