You are here

ਲੁਧਿਆਣਾ

  ਭਾਜਪਾ ਦੀ ਜ਼ਿਲ੍ਹਾ ਮੀਟਿੰਗ ਹੋਈ

ਜਗਰਾਉਂ, ਨਵੰਬਰ  2020 -( ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)-

ਅੱਜ ਭਾਰਤੀ ਜਨਤਾ ਪਾਰਟੀਜ ਦੀ ਜ਼ਿਲ੍ਹਾ ਇਕਾਈ ਦੀ ਜਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੋਰਵ ਖੁੱਲਰ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਭਾਜਪਾ ਦੇ ਪੰਜਾਬ ਸੈਕਟਰੀ, ਅਤੇ ਜ਼ਿਲ੍ਹਾ ਪ੍ਰਭਾਵੀ ਤੇ ਹੁਣੇ ਹੁਣੇ ਨਿਯੁਕਤ ਨਗਰ ਕੌਂਸਲ ਜਗਰਾਉਂ ਦੇ ਇੰਚਾਰਜ ਸ੍ਰੀ ਅਨਿਲ   ਸਚਰ ਜੀ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਇਨਾ ਤੋਂ ਇਲਾਵਾ ਸੁਬੇ ਦੇ ਕਾਰਜ ਕਾਰੀ ਮੈਂਬਰ ਸ਼੍ਰੀ ਮੇਜਰ ਸਿੰਘ ਦੇਤਵਾਲ, ਦਵਿੰਦਰ ਜੀਤ ਸਿੰਘ ਸਿੱਧੂ, ਅੰਕੁਸ਼ ਧੀਰ, ਸੁਮਿਤ ਸ਼ਾਸਤਰੀ ਵੀ ਮੌਜੂਦ ਸਨ। ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਜੈਨ ਨੇ ਮੀਟਿੰਗ ਦਾ ਆਯੋਜਨ ਕੀਤਾ। ਮੀਟਿੰਗ ਦੀ ਸ਼ੁਰੂਆਤ ਵਿੱਚ ਸਾਰੇ ਰਾਜ ਕਾਰਜ਼ ਕਾਰੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਸ਼੍ਰੀ ਸਚਰ ਨੇ ਦੱਸਿਆ ਕਿ ਅੱਜ ਅਗਲੀ ਸਿਟੀ ਕੌਂਸਲ ਦੀਆਂ ਚੋਣਾਂ ਲਈ ਇਹ ਅਹਿਮ ਮੀਟਿੰਗ ਰੱਖੀ ਗਈ ਹੈ। ਇਸ ਤੋਂ ਇਲਾਵਾ ਸਾਰੇ ਮੰਡਲਾਂ ਵਿਚ ਸਿਖਲਾਈ ਕੈਂਪ ਵੀ ਲਗਾਏ ਜਾਣ ਗੇ।ਸਮੁਹ ਵਰਕਰਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਸਾਰੇ ਵਰਕਰਾਂ ਨੂੰ ਆਉਣ ਵਾਲੀਆਂ ਸਿਵਿਲ ਚੋਣਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਭਾਜਪਾ ਅਗਾਮੀ ਨਗਰ ਕੌਂਸਲ ਵਿੱਚ ਆਪਣਾ ਪ੍ਰਧਾਨ ਬਣਾਏਗੀ। ਜ਼ਿਲ੍ਹਾ ਪ੍ਰਧਾਨ ਖੁੱਲਰ ਨੇ ਭਰੋਸਾ ਦਿਵਾਇਆ ਕਿ ਸਾਰੇ ਵਰਕਰ ਮਿਲ ਕੇ ਚੋਣਾਂ ਵਿੱਚ ਭਾਜਪਾ ਉਮੀਦਵਾਰਾਂ ਨੂੰ ਪੂਰੀ ਤਨਦੇਹੀ ਨਾਲ ਜਿਤਾਉਣ ਗੇ ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸੰਗੀਤ ਗਰਗ, ਜਗਤਾਰ ਕੌੜਾ, ਜਗਦੀਸ਼ ਓਹਰੀ, ਸੰਜੀਵ ਢੰਡ, ਜ਼ਿਲ੍ਹਾ ਸਕੱਤਰ ਵਿਵੇਕ ਭਾਰਤਵਾਜ, ਰਣਜੀਤ ਕੌਰ, ਧਰਮਿੰਦਰ ਸਿੰਘ ਜ਼ਿਲ੍ਹਾ ਖਜਾਨਚੀ ਰਣਜੀਵ ਗੋਇਲ ਸੋਸ਼ਲ,ਗੁਰਭੇਜ ਸਿੰਘ ਪੱਤੀ ਮੁਲਤਾਨੀ , ਮੀਡੀਆ ਦੇ ਜ਼ਿਲ੍ਹਾ ਇੰਚਾਰਜ ਪੰਕਜ ਗੁਪਤਾ ਨੋਜਵਾਨ ਮੋਰਚਾ ਦੇ ਪ੍ਰਧਾਨ ਅਮਿਤ ਸਿੰਗਲ, ਬੀ ਘੲਈ, ਜਸਪਾਲ ਬਾਵਾ, ਅੰਕੁਸ਼ ਗੋਇਲ ਮੌਨੂ, ਰੋਹਿਤ ਸਿੰਗਲਾ, ਮਨਦੀਪ ਗਰੇਵਾਲ ਆਦਿ ਵਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

 

ਸਫਾਈ ਸੇਵਕਾਂ ਵੱਲੋਂ ਕਾਰਜ ਸਾਧਕ ਅਫਸਰ ਨੂੰ ਦਿੱਤਾ ਮੰਗ ਪੱਤਰ

ਜਗਰਾਉਂ,ਨਵੰਬਰ  2020 -( ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)-

ਅੱਜ ਨਗਰ ਕੌਂਸਲ ਦਫ਼ਤਰ ਵਿਖੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਅਰੁਣ ਗਿੱਲ ਦੀ ਅਗਵਾਈ ਹੇਠ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸਦੇ ਤੇ ਦੁਸਰੇ ਦਿਨ ਬਾਅਦ ਦੁਪਹਿਰ ਸਫਾਈ ਸੇਵਕਾਂ ਦੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜਿਆ, ਇਹ ਮੰਗ ਪੱਤਰ ਕਾਰਜ ਸਾਧਕ ਅਫਸਰ ਸ ਸੁਖਦੇਵ ਸਿੰਘ ਰੰਧਾਵਾ ਨੂੰ ਸੋਂਪਿਆ ਗਿਆ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਪ੍ਰਤੀ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਇਕ ਰੇਲੀ ਦੇ ਰੂਪ ਵਿਚ ਮਾਰਚ ਕਢਿਆ ਗਿਆ ਜੋ ਕਿ ਨਗਰ ਕੌਂਸਲ ਤੋਂ ਚਲ ਕੇ ਕੁੱਕੜ ਚੋਂਕ ਅਤੇ ਰੇਲਵੇ ਰੋਡ ਤੇ ਹੁੰਦਾ ਹੋਇਆ ਵਾਪਿਸ ਨਗਰ ਕੌਂਸਲ ਵਿੱਚ ਆ ਗਿਆ। ਇਸ ਮੌਕੇ ਤੇ ਯੂਨੀਅਨ ਦੇ ਸਰਪ੍ਰਸਤ ਸੁਤੰਤਰਤ ਗਿੱਲ, ਰਜਿੰਦਰ ਕੁਮਾਰ, ਬਲਵੀਰ ਕੁਮਾਰ, ਚੈਅਰਮੈਨ ਰਾਜ ਕੁਮਾਰ, ਪ੍ਰਦੀਪ ਕੁਮਾਰ, ਅਨੂਪ ਕੁਮਾਰ, ਪ੍ਰਿਥੀ ਪਾਲ, ਬਿਕਰਮ ਗਿੱਲ, ਵਿਜੇ ਕੁਮਾਰ ਸੈਨੀ, ਨਿਯੂ ਵਰਕਰ ਯੂਨੀਅਨ, ਦੇ ਜਗਸੀਰ ਸੈਕਟਰੀ, ਸ਼ਾਮ ਲਾਲ ਪ੍ਰਧਾਨ, ਸੀਵਰੇਜ ਬੋਰਡ ਯੂਨੀਅਨ ਗੋਵਰਧਨ ਪ੍ਰਧਾਨ,ਰਾਜ ਕੁਮਾਰ, ਲਖਵੀਰ ਸਿੰਘ, ਬਲਵਿੰਦਰ ਸਿੰਘ ਜੋਗਿੰਦਰ ਸਿੰਘ,ਬਰਮਪਾਲ, ਸਤੀਸ਼ ਕੁਮਾਰ, ਅਤੇ ਸਮੂਹ ਸਫਾਈ ਯੂਨੀਅਨ ਨਗਰ ਕੌਂਸਲ ਜਗਰਾਉਂ ਹਾਜ਼ਰ ਸਨ।

ਲੁਧਿਆਣਾ ਵਿੱਚ ਆਪਣੇ ਘਰ ਦੇ ਚਾਰੇ ਜੀਅ ਮਾਰ ਕੇ ਆਪ ਇੰਜਨ ਥੱਲੇ ਆ ਕੇ ਖੁਦਕੁਸ਼ੀ ਕੀਤੀ

ਜਗਰਾਉਂ ,ਨਵੰਬਰ 2020 -(  ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਅੱਜ ਤੋਂ ਕੁਝ ਦਿਨ ਪਹਿਲਾਂ ਆਪਣੇ ਹੀ ਘਰ ਦੇ ਚਾਰੇ ਜੀਅ ਮਾਰ ਕੇ ਆਪ ਜਗਰਾਉਂ ਦੇ ਰੇਲਵੇ ਪੁਲ ਥੱਲੇ ਆ ਰਹੇ ਇੰਜਨ ਅਗੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਗਰਾਉਂ ਰੇਲਵੇ ਪੁਲਿਸ ਨੇ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਇਥੋਂ ਦੇ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਤਾਂ ਜੋ ਇਸ ਦੀ ਕੋਈ ਪਹਿਚਾਣ ਹੋ ਸਕੇ। ਅੱਜ ਮਿ੍ਰਤਕ ਦੀਆਂ ਤਿੰਨ ਭੈਣਾਂ ਨੇ ਉਸ ਦੀ ਲਾਸ਼ ਨੂੰ ਦੇਖਦੇ ਹੀ ਕਿਹਾ ਕਿ ਇਹ ਉਨ੍ਹਾਂ ਦਾ ਭਰਾ ਰਾਜੀਵ ਸੋੜਾ ਹੈ ਜਿਸ ਨੇ ਆਪਣੇ ਸਾਰੇ ਪਰਿਵਾਰ ਨੂੰ ਮਾਰ ਕੇ ਆਪ ਖੁਦ ਕੁਸ਼ਈ ਕਰ ਲੲਈ। ਲਾਸ਼ ਦੀ ਸ਼ਨਾਖਤ ਕਰਨ ਲਈ ਆਇਆ ਭੈਣਾਂ ਅਤੇ ਹੋਰ ਰਿਸ਼ਤੇਦਾਰ ਇਸ ਵਿਅਕਤੀ ਦੇ ਕਾਰੇ ਤੋਂ ਬੇਹੱਦ ਦੁਖੀ ਸਨ। ਰੇਲਵੇ ਪੁਲਸ ਅਧਿਕਾਰੀ  ਜੀਵਨ ਸਿੰਘ ਹੁਣਾਂ ਨੇ ਦੱਸਿਆ ਕਿ ਕਲ ਨੂੰ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਿਸਾ ਹਵਾਲੇ ਕਰ ਦਿੱਤੀ ਜਾਵੇਗੀ।

ਉਘੇ ਸਮਾਜ ਸੇਵੀਆਂ ਵੱਲੋਂ ਕਿਸਾਨ ਯੂਨੀਅਨ ਨੂੰ ਦਿੱਤਾ ਸਹਿਯੋਗ

(ਫੋਟੋ ਕੈਪਸਨ:-ਸਮਾਜ ਸੇਵੀ ਬਲਵੀਰ ਸਿਘ ਸਿੱਧੂ ਅਤੇ ਮਦਰ ਸਿਘ ਸਰਾਂ ਕਿਸਾਨ ਆਗੂਆ ਨੂੰ 21 ਹਾਜਾਰ ਰੁਪਏ ਭੇਂਟ ਕਰਦੇ ਹੋਏ)
ਹਠੂਰ,26 ਨਵਬਰ 2020 (ਕੌਸ਼ਲ ਮੱਲ੍ਹਾ)-ਕੇਂਦਰ ਸਰਕਾਰ ਵੱਲੋਂ ਖੇਤੀ ਸਬਧੀ ਬਣਾਏ ਕਾਲੇ ਕਾਨੂੰਨਾਂ ਖਿਲਾਫ਼ੳਮਪ; ਸ਼ਾਤਮਈ ਧਰਨੇ ’ਤੇ ਬੈਠੀਆ
ਜੱਥੇਬੰਦੀਆ ਨੇ ਸਘਰਸ਼ ਨੂੰ ਅੱਗੇ ਤੋਰਦਿਆਂ ਅੱਜ ਦਿੱਲੀ ਨੂੰ ਚਾਲੇ ਪਾਏ। ਇਨ੍ਹਾ ਰੋਸ ਧਰਨਿਆ ਲਈ ਕਿਸਾਨਾ ਨੂੰ ਪੈਸੇ ਅਤੇ ਹੋਰ
ਸਾਮਨ ਦੀ ਲੋੜ ਨੂੰ ਮੱਦੇਨਜਰ ਰੱਖਦਿਆ ਇਲਾਕੇ ਦੇ ਉਘੇ ਸਮਾਜ ਸੇਵਕ ਬਲਵੀਰ ਸਿਘ ਸਿੱਧੂ (ਪੈਟਰੋਲ ਪਪ ਵਾਲੇ) ਅਤੇ ਸਮਾਜ ਸੇਵਕ
ਮਦਰ ਸਿਘ ਸਰਾਂ (ਪ੍ਰਿਸ ਐੱਚ.ਪੀ. ਸੈਂਟਰ ਮਾਣੂਕੇ ਪੈਟਰੋਲ ਪਪ ਵਾਲੇ) ਵੱਲੋਂ ਸਾਂਝੇ ਤੌਰ ’ਤੇ ਕਿਸਾਨ ਯੂਨੀਅਨ (ਡਕੌਦਾ)
ਇਕਾਈ ਦੇ ਪ੍ਰਧਾਨ ਕੁਲਵਿਦਰ ਸਿਘ ਕਾਲਾ ਅਤੇ ਚਮਕੌਰ ਸਿਘ ਨੂੰ 21ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ। ਇਥੇ ਦੱਸਣਯੋਗ
ਹੈ ਕਿ ਇਨ੍ਹਾਂ ਸਮਾਜ ਸੇਵੀਆਂ ਵੱਲੋਂ ਪਹਿਲਾ ਵੀ ਸਮਾਜਿਕ, ਧਾਰਮਿਕ,ਖੇਡਾ ਅਤੇ ਪਿਡ ਡੱਲਾ ਨੂੰ ਹਰੇ ਭਰੇ ਬਣਾਉਣ ਲਈ ਕਈ ਵਿਕਾਸ-ਕਾਰਜ
ਚਲਾਏ ਜਾਂ ਰਹੇ ਹਨ। ਇਸ ਮੌਕੇ ਪ੍ਰਧਾਨ ਕੁਲਵਿਦਰ ਸਿਘ ਕਾਲਾ ਨੇ ਸਮੂਹ ਕਿਸਾਨ ਯੂਨੀਅਨ ਮੈਂਬਰਾਂ ਵੱਲੋਂ ਸਮਾਜ ਸੇਵੀ ਬਲਵੀਰ
ਸਿਘ ਅਤੇ ਮਦਰ ਸਿਘ ਦਾ ਧਨਵਾਦ ਕੀਤਾ ਅਤੇ ਉਨ੍ਹਾਂ ਅੱਗੇ ਕਿਹਾ ਸਹਿਯੋਗੀ ਵੀਰਾਂ ਵੱਲੋਂ ਪਹਿਲਾ ਵੀ ਯੂਨੀਅਨ ਨੂੰ ਬਹੁਤ ਆਰਥਿਕ
ਸਹਿਯੋਗ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਸਘਰਸ਼ ਹੋਵੇ ਉਹ ਸਹਿਯੋਗੀਆਂ ਦੇ ਸਹਿਯੋਗ ਨਾਲ ਹੀ ਜੱਤਿਆ ਜਾ ਸਕਦਾ
ਹੈ। ਇਹ ਸਘਰਸ਼ µਜਾਬ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਹੈ ਜਿਸ ਨੂੰ ਹਰ ਹਾਲ ਜਿੱਤ ਕੇ ਹੀ ਰਹਾਂਗੇ।ਇਸ ਮੌਕੇ ਗੁਰਚਰਨ ਸਿਘ ਸਿੱਧੂੁ
ਡੇਅਰੀਵਾਲੇ,ਪਾਲ ਸਿਘ,ਗੁਰਚਰਨ ਸਿੰਘ ਸਰਾਂ ਆਦਿ ਹਾਜ਼ਰ ਸਨ।

ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਦੀ ਮੀਟਿਗ ਹੋਈ

ਹਠੂਰ,26,ਨਵਬਰ 2020 (ਕੌਸ਼ਲ ਮੱਲ੍ਹਾ)-

ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਦੀ ਮੀਟਿਗ ਸੂਬੇਦਾਰ ਮੇਜਰ ਦੇਵੀ ਦਿਆਲ ਸ਼ਰਮਾ, ਚੇਅਰਮੈਨ ਸਾਬਕਾ ਵੈਲਫੇਅਰ ਸੁਸਾਇਟੀ ਰਜਿ: ਜਗਰਾਉਂ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ ਹੋਈ।ਇਸ ਮੀਟਿਗ ਨੂੰ ਸੰਬੋਧਨ ਕਰਦਿਆ ਕਮਲਜੀਤ ਸਿੰਘ ਡੱਲਾ ਵੱਲੋ ਇਕ ਰੈਂਕ ਇਕ ਪੈਨਸ਼ਨ ਦੇ ਸੁਪਰੀਮ ਕੋਰਟ ’ਚ ਚੱਲ ਰਹੇ ਕੇਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਰਕਾਰ ਦੁਆਰਾ ਕੀਤੇ ਜਾ ਰਹੇ ਟਾਲਮਟੋਲ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ।ਇਸ ਮੌਕੇ ਸੀ.ਡੀ.ਐਸ. ਵਿਿਪਨ ਰਾਵਤ ਵੱਲੋਂ ਸਰਕਾਰ ਨੂੰ ਭੇਜੇ ਗਏ ਪ੍ਰਪੋਜਲ ਨੂੰ ਸੈਨਿਕਾਂ ਨਾਲ ਧੋਖਾ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਤਰ੍ਹਾਂ ਸੈਨਾਂ ਦਾ ਮਨੋਬਲ ਹੇਠਾਂ ਡਿੱਗੇਗਾ ਅਤੇ ਨੌਜਵਾਨ ਸੈਨਾ ’ਚ ਭਰਤੀ ਹੋਣ ਤੋਂ ਘਬਰਾਉਣਗੇ। ਉਨ੍ਹਾ ਕਿਹਾ ਕਿ ਮੌਜੂਦਾ ਸਰਕਾਰ ਜਵਾਨਾਂ ਅਤੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ। ਇਸ ਮੌਕੇ ਕਿਸਾਨ ਸਘਰਸ਼ ਦੀ ਹਮਾਇਤ ਕੀਤੀ ਅਤੇ ਹਰ ਤਰ੍ਹਾਂ ਕਿਸਾਨਾਂ ਦਾ ਸਾਥ ਦੇਣ ਦਾ ਭਰੋਸਾ ਦਿਵਾਇਆ।ਇਸ ਸਮੇਂ ਪ੍ਰਧਾਨ ਜਗਜੀਤ ਸਿਘ ਅੱਚਰਵਾਲ, ਉਪ ਪ੍ਰਧਾਨ ਜੋਧ ਸਿਘ ਕਾਉਂਕੇ, ਜਰਨਲ ਸੈਕਟਰੀ ਕਮਲਜੀਤ ਸਿਘ ਡੱਲਾ, ਕੁੱਕੂ ਡੱਲਾ,ਕਮਲਜੀਤ ਸਿੰਘ ਜੀ ਓ ਜੀ,ਕੈਪਟਨ ਬਲੌਰ ਸਿੰਘ ਭੰਮੀਪੁਰਾ ਕਲਾ,ਕੈਪਟਨ ਹਰੀ ਸਿਘ, ਸੂਬੇਦਾਰ ਰਾਮ ਰੱਖਾ, ਸਰਪਚ ਬੂਟਾ ਸਿਘ ਸੇਖਦੋਲਤ, ਸ਼ਿਗਾਰਾ ਸਿµਘ, ਵੇਦ ਪ੍ਰਕਾਸ਼, ਕੁਲਵਤ ਸਿਘ, ਤੀਰਥ ਸਿਘ, ਤਾਰ ਸਿਘ ਗਾਲਿਬ, ਹਸਨ ਸਿਘ, ਕੈਪਟਨ ਰਣਜੀਤ ਸਿਘ ਹਾਂਸ, ਬਿੱਕਰ ਸਿਘ ਸ਼ੇਰਪੁਰ ਆਦਿ ਹਾਜ਼ਰ ਸਨ।

ਪਿਡ ਡੱਲਾ ਦੇ ਕਿਸਾਨਾਂ ਨੇ ਦਿੱਲੀ ਨੂੰ ਕੀਤਾ ਕੂਚ

(ਫੋਟੋ ਕੈਪਸਨ:-ਪਿੰਡ ਡੱਲਾ ਤੋ ਦਿੱਲੀ ਲਈ ਰਵਾਨਾ ਹੋਣ ਸਮੇ ਕਿਸਾਨ ਅਤੇ ਮਜਦੂਰ)

ਹਠੂਰ, 26 ਨਵਬਰ (ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡਾ ਵਿਚੋ ਅੱਜ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ। ਇਸੇ ਕੜੀ ਤਹਿਤ ਪਿਡ ਡੱਲਾ
ਤੋਂ ਵੱਡੀ ਗਿਣਤੀ ਵਿਚ ਕਿਸਾਨ ਯੂਨੀਅਨ ਇਕਾਈ ਦੇ ਪ੍ਰਧਾਨ ਕੁਲਵਿਦਰ ਸਿਘ ਕਾਲਾ ਦੀ ਅਗਵਾਈ ’ਚ ਕਿਸਾਨ-ਮਜਦੂਰ ਦਿੱਲੀ ਲਈ ਰਵਾਨਾ
ਹੋਏ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਦੱਸਿਆ ਕਿ ਜਦੋਂ ਤੱਕ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ,ਇਹ
ਸਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨਾਲ ਮੱਥਾ ਲਾਉਣ ਜਾਂ ਰਹੀਆ ਕਿਸਾਨ ਜੱਥੇਬੰਦੀਆ ਲਈ ਲਗਰ ਅਤੇ ਹੋਰ ਸਿਹਤ
ਸਹੂਲਤਾਂ ਦਾ ਪੂਰਾ ਪ੍ਰਬਧ ਕੀਤਾ ਗਿਆ ਹੈ।ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜਣ ਲਈ
ਪੂਰੇ ਦੇਸ਼ ਦੇ ਕਿਸਾਨ ਉੱਠ ਖੜੇ੍ਹ ਹੋਏ ਹਨ। ਦਿੱਲੀ ਸਰਕਾਰ ਭਾਵੇ ਕਿਨੇ ਹੱਥ ਕਡੇ ਅਪਣਾ ਲਵੇ ਪ੍ਰਤੂ ਕਿਸਾਨ ਕਾਲੇ ਕਾਨੂੰਨ ਰੱਦ
ਕਰਵਾਏ ਬਿਨਾਂ ਵਾਪਸ ਨਹੀਂ ਮੁੜਨਗੇ। ਉਨ੍ਹਾਂ ਮੋਦੀ ਸਰਕਾਰ ਦੀ ਜੋਰਦਾਰ ਸ਼ਬਦਾਂ ’ਚ ਨਿਖੇਧੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦਾ
ਅੜੀਅਲ ਰਵਈਆਂ ਦੇਸ਼ ਲਈ ਘਾਤਕ ਸਿੱਧ ਹੋਵੇਗਾ।ਇਸ ਮੌਕੇ ਨੌਜਵਾਨਾਂ ’ਚ ਦਿੱਲੀ ਸਰਕਾਰ ਖਿਲਾਫ਼ੳਮਪ; ਰੋਸ ਦੇਖਣ ਯੋਗ ਸੀ। ਇਸ ਮੌਕੇ ਉਘੇ
ਸਮਾਜ ਸੇਵੀ ਧੀਰਾ ਸਿੰਘ ਡੱਲਾ, ਮੋਹਨਾ ਸਿਘ, ਨਿਰਮਲ ਸਿਘ, ਹਰਬਸ ਸਿਘ, ਕਰਮਜੀਤ ਸਿੰਘ,ਕੰਮੀ ਡੱਲਾ,ਇਕਬਾਲ ਸਿੰਘ, ਬਲਦੇਵ ਸਿਘ,
ਬਿੱਕਰ ਸਿਘ, ਪਾਲ ਸਿਘ, ਬਹਾਦਰ ਸਿਘ, ਸੁਖਜੀਤ ਸਿਘ, ਕਾਲਾ ਸਿਘ, ਬਿੱਟੂ ਸਿਘ,ਪ੍ਰਧਾਨ ਜੋਰਾ ਸਿਘ, ਜਿਦਰ ਸਘ, ਪੀਤਾ ਸਿੱਧੂ,
ਸਤਿਨਾਮ ਸਿਘ, ਗੁਰਚਰਨ ਸਿੰਘ ਸਰਾਂ ਤੋਂ ਇਲਾਵਾਂ ਵੱਡੀ ਗਿਣਤੀ ’ਚ ਨੌਜਵਾਨ ਹਾਜ਼ਰ ਸਨ।
 

ਜਗਰਾਉਂ ਬੁਲਿਟੇਨ ਦੇ ਸੰਪਾਦਕ ਜਤਿੰਦਰ ਮਲਹੋਤਰਾ ਦੇ ਪਿਤਾ ਦੀ ਰਸਮ ਪਗੜੀ ਤੇ ਪਹੁੰਚੇ  ਜਗਰਾਉਂ ਨਿਵਾਸੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ

(ਫੋਟੋ  ; ਸਵ ਰਮੇਸ਼ ਮਲਹੋਤਰਾ)

ਜਗਰਾਉਂ, ਨਵੰਬਰ 2020 (ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ)  ਜਗਰਾਉਂ ਬੁਲਿਟੇਨ ਦੇ ਸੰਪਾਦਕ ਜਤਿੰਦਰ ਮਲਹੋਤਰਾ ਦੇ ਪਿਤਾ ਰਮੇਸ਼ ਮਲਹੋਤਰਾ ਜੀ ਦੀ ਰਸਮ ਪਗੜੀ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਜਗਰਾਉਂ ਦੀਆਂ ਉਘੀਆਂ ਹਸਤੀਆਂ ਪਹੁੰਚਿਆ। ਰਮੇਸ਼ ਮਲਹੋਤਰਾ ਜੀ ਜੋ ਕਿ ਅਧਿਆਪਕ ਸਨ ਤੇ ਉਘੇ ਸਮਾਜ ਸੇਵੀ ਸਨ। ਇਨਾ ਦੇ ਬਚਿਆਂ ਨੇ ਇਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ  ਸਮਾਜ ਵਿਚ ਆਪਣੀ ਸਾਖ਼ ਬਣਾਈ। ਇਹਨਾਂ ਦੇ ਵਡੇ ਬੇਟੇ ਜਤਿੰਦਰ ਮਲਹੋਤਰਾ, ਅਤੇ ਛੋਟੇ ਬੇਟੇ ਜੁਆਏ ਮਲਹੋਤਰਾ ਹਨ।  ਅੱਜ ਉਹਨਾਂ ਦੀ ਰਸਮ ਪਗੜੀ ਤੇ ਸ਼ਹਿਰ ਨਿਵਾਸੀਆਂ ਵਲੋਂ ਉਨ੍ਹਾਂ ਦੇ ਭੋਗ ਸਮਾਗਮ ਤੇ ਪਹੁੰਚ ਕੇ ਉਹਨਾਂ ਪ੍ਰਤੀ ਆਪਣਾ ਪਿਆਰ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਹਰ ਰਾਜਨੀਤਕ ਪਾਰਟੀ ਨੇ ਇਸ ਸਮਾਗਮ ਤੇ ਪਹੁੰਚ ਕੇ ਆਪਣੀ ਹਾਜਰੀ ਭਰੀ। ਜਿਨ੍ਹਾਂ ਵਿੱਚੋਂ ਮੋਜੁਦਾ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਅੈਸ ਆਰ ਕਲੇਰ, ਮਲਕੀਤ ਸਿੰਘ ਦਾਖਾ, ਚੈਅਰਮੈਨ ਕਾਕਾ ਗਰੇਵਾਲ, ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ, ਸਾਬਕਾ ਵਿਧਾਇਕ ਭਾਗ ਸਿੰਘ ਮੱਲਾ,ਨਾਇਬ ਤਹਿਸੀਲਦਾਰ ਸਤਿਗੁਰੂ ਸਿੰਘ, ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ, ਗੁਰਚਰਨ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰਧਾਨ ਭਾਜਪਾ ਗੋਰਵ ਖੁੱਲਰ, ਕਾਂਗਰਸ ਸ਼ਹਿਰੀ ਪ੍ਰਧਾਨ ਰਵਿੰਦਰ ਸਭਰਵਾਲ, ਰਵਿੰਦਰ ਪਾਲ ਰਾਜੂ, ਐਡਵੋਕੇਟ ਸੰਜੀਵ ਗੋਇਲ,ਰਮਨ ਗੋਡ,  ਵਿਨੋਦ ਵਰਮਾ, ਕੁਲਦੀਪ ਸਿੰਘ ਕੋਮਲ, ਸੰਦੀਪ ਕੁਮਾਰ ਟਿੰਕਾ, ਗੋਪਾਲ ਸ਼ਰਮਾ, ਰਿੰਪੀ ਮਲਹੋਤਰਾ, ਰਾਜੇਸ਼ ਜੈਨ , ਬਿੰਦਰ ਮਨੀਲਾ, ਹਨੀ ਗੋਇਲ, ਸੰਜੀਵ ਚੋਪੜਾ, ਡਾ ਭਾਰਤ ਭੂਸ਼ਨ, ਡਾ ਨਰਿੰਦਰ ਸਿੰਘ ਬੀ ਕੇ ਗੈਸ,ਪੱਪੂ ਯਾਦਵ, ਜਸਪਾਲ ਸਿੰਘ ਹੇਰਾਂ, ਸੰਪਾਦਕ ਪਹਿਰੇਦਾਰ, ਪ੍ਰਦੀਪ ਜੈਨ ਸੰਪਾਦਕ ਜਨ ਕਰੁਣਾ, ਗੋਰਾ ਲਧੜ, ਰਿੰਪੀ ਲਧੜ, ਸੰਜੀਵ ਚੋਪੜਾ ਹਰਦੀਪ ਜਸੀ, ਧਰਮਵੀਰ, ਐਡਵੋਕੇਟ ਸੰਦੀਪ ਗੁਪਤਾ, ਅੰਕੁਸ਼ ਧੀਰ, ਨਵੀਨ ਗੁਪਤਾ, ਦਵਿੰਦਰ ਜੀਤ ਸਿੰਘ ਸਿੱਧੂ ਕੌਂਸਲਰ ਕਰਮਜੀਤ ਸਿੰਘ ਕੈਂਥ ਸਤੀਸ਼ ਕੁਮਾਰ ਪੱਪੂ, ਜੋਤੀ ਸਵਰੂਪ ਸਹਿਗਲ ਡਾ ਰਜਿੰਦਰ ਸ਼ਰਮਾ ਸਟੇਜ ਦਾ ਸੰਚਾਲਨ ਕੈਪਟਨ ਨਰੇਸ਼ ਵਰਮਾ ਨੇ ਕੀਤਾ , ਸਾਰੇ ਆਏ ਹੋਏ ਸਜਨਾ ਦਾ ਧੰਨਵਾਦ ਸਾਬਕਾ ਮੀਤ ਪ੍ਰਧਾਨ  ਪ੍ਰਾਸ਼ਰ ਦੇਵ ਸ਼ਰਮਾ ਨੇ ਕੀਤਾ ਅਤੇ ਸਾਬਕਾ ਵਿਧਾਇਕ ਅੈਸ ਆਰ ਕਲੇਰ ਅਤੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖਾ ਨੇ ਸ਼ਰਧਾਂਜਲੀ ਦਿੱਤੀ ਅਤੇ ਇਸ ਮੋਕੇ ਸ਼ਹਿਰ ਦੇ ਨਾਮੀ ਪਤਰਕਾਰ ਤੇ ਹੋਰ ਸ਼ਖ਼ਸੀਅਤਾਂ ਨੇ ਆਪਣੀ ਹਾਜਰੀ ਲਗਵਾਈ।

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295)ਦੀ ਇਕ ਵਿਸ਼ੇਸ਼ ਮੀਟਿੰਗ ਗ਼ਜ਼ਲ ਰਿਜ਼ੌਰਟ ਬਰਨਾਲਾ ਵਿਖੇ ਹੋਈ 

ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈਡਰੇਸ਼ਨ ਦੇ ਸੱਦੇ ਤੇ ਵੱਖ ਵੱਖ ਸੂਬਿਆਂ ਚੋਂ ਜਾ ਰਹੇ ਹਾਂ ਦਿੱਲੀ

 ਮਹਿਲ ਕਲਾਂ/-ਬਰਨਾਲਾ- ਨਵੰਬਰ 2020 -(ਗੁਰਸੇਵਕ ਸੋਹੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਕੋਆਰਡੀਨੇਟਰ ਡਾਕਟਰ ਕੇਸਰ ਖ਼ਾਨ ਮਾਂਗੇਵਾਲ ਦੀ ਪ੍ਰਧਾਨਗੀ ਹੇਠ ਗੀਤਾ ਭਵਨ ਦੇ ਨੇੜੇ ਗ਼ਜ਼ਲ ਰਿਜ਼ਾਰਟ ਬਰਨਾਲਾ ਵਿਖੇ ਹੋਈ। ਜਿਸ ਵਿੱਚ ਹਿਮਾਲਿਆ ਕੰਪਨੀ ਦੇ ਦੀਪਕ ਕਾਂਸਲ ਜੀ ,ਰਵਿੰਦਰ ਪੰਡਤਾ, ਸੀ.ਪੀ. ਸ਼ੁਕਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਹਾਜ਼ਰ ਮੈਂਬਰਾਂ ਨੂੰ ਹਿਮਾਲਿਆ ਕੰਪਨੀ ਦੀਆਂ ਦਵਾਈਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਐਸੋਸੀਏਸ਼ਨ ਦੇ ਸੂਬਾ ਆਗੂ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਹੱਕਾਂ ਲਈ ਹਮੇਸ਼ਾ ਦੀ ਤਰ੍ਹਾਂ ਸੰਘਰਸ਼ ਲੜਦੇ ਰਹਿਣਗੇ । ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਵੱਲੋਂ ਨਿਯੁਕਤ ਕੀਤੀ ਹੋਈ ਤਿੰਨ ਮੈਂਬਰੀ ਟੀਮ ਜਿਸ ਵਿਚ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ,ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ,ਸੂਬਾ ਜੁਆਇੰਟ ਸਕੱਤਰ ਡਾ ਰਿੰਕੂ ਕੁਮਾਰ ਫਤਹਿਗਡ਼੍ਹ ਪੰਜ ਰਾਜਾਂ ਤਾਮਿਲਨਾਡੂ,ਕੇਰਲਾ, ਮਹਾਰਾਸ਼ਟਰ,ਬਿਹਾਰ,ਅਸਾਮ, ਆਦਿ ਸੂਬਿਆਂ ਵਿਚ ਰਜਿਸਟ੍ਰੇਸ਼ਨ ਸੰਬੰਧੀ ਡਾਕੂਮੈਂਟਸ ਲੈ ਕੇ ਆ ਚੁੱਕੀ ਹੈ। ਇਸ ਸਬੰਧੀ ਜੋ ਵੀ ਜਾਣਕਾਰੀ ਸੂਬਾ ਆਗੂਆਂ ਤੋਂ  ਮਿਲੇਗੀ, ਬਰਨਾਲਾ ਜ਼ਿਲ੍ਹੇ ਦੇ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ । ਉਨ੍ਹਾਂ ਹੋਰ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਹੁਣ ਤਕ ਪੂਰੇ 55 ਦਿਨ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਪੂਰੇ ਬਰਨਾਲਾ ਜ਼ਿਲ੍ਹੇ ਵਿੱਚ ਥਾਂ ਥਾਂ ਤੇ ਲੱਗੇ ਕਿਸਾਨੀ ਧਰਨੇ ਵਿਚ ਲਗਾਤਾਰ ਫਰੀ ਮੈਡੀਕਲ ਕੈਂਪ ਲਾ ਕੇ ਆਪਣੇ ਮਿਹਨਤਕਸ਼ ਕਿਸਾਨਾਂ,ਮਜ਼ਦੂਰਾਂ ਦੀ ਸੇਵਾ ਕੀਤੀ ਹੈ ।ਜਿਸ ਦਾ 31ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਡਾਕਟਰ ਸਹਿਬਾਨਾਂ ਦਾ ਧੰਨਵਾਦ ਕੀਤਾ ਗਿਆ ।ਆਲ ਇੰਡੀਆ ਮੈਡੀਕਲ ਪ੍ਰੈਕਟੀਸ਼ਨਰ ਫੈਡਰੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿੱਲੀ ਸੰਘਰਸ਼ ਵਿੱਚ ਵੀ ਭਾਰਤ ਦੇਸ ਵਿੱਚੋਂ ਵੱਖ ਵੱਖ ਸੂਬਿਆਂ ਚੋਂ ਡਾ ਸਾਹਿਬਾਨ ਆਪਣੀਆਂ ਲੱਗੀਆਂ ਡਿਊਟੀਆਂ ਅਨੁਸਾਰ ਆਪਣੇ ਕਿਸਾਨ ਮਜ਼ਦੂਰਾਂ ਨਾਲ ਜਾ ਰਹੇ ਹਨ। ਸੂਬਾ ਪੰਜਾਬ ਵਿਚੋਂ ਵੀ ਲੱਗੀਆਂ ਡਿਊਟੀਆਂ ਅਨੁਸਾਰ ਦਿੱਲੀ ਵਿਚ ਲੱਗ ਰਹੇ ਮੈਡੀਕਲ ਕੈਂਪਾਂ ਵਿਚ ਵੀ ਡਿਊਟੀ ਨਿਭਾਈ ਜਾਵੇਗੀ  ।ਇਸ ਸਮੇਂ ਹੋਰਨਾਂ ਤੋਂ ਇਲਾਵਾ M.D.ਡਾ ਸੈਲੀ ਮਹਿਲਕਲਾਂ, ਡਾ ਰਾਕੇਸ਼ ਕੁਮਾਰ ਮੋਗੇ ਵਾਲੇ,ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ  ਮੁਹੰਮਦ , ਜਗਜੀਤ ਸਿੰਘ ਕਾਲਸਾਂ, ਡਾ ਕੇਸਰ ਖ਼ਾਨ ਮਾਂਗੇਵਾਲ, ਡਾ ਸ਼ਕੀਲ ਬਾਪਲਾ,ਡਾ ਸੁਖਵਿੰਦਰ ਸਿੰਘ ਬਾਪਲਾ ,ਡਾ ਸੁਰਜੀਤ ਸਿੰਘ ਛਾਪਾ ,ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਸੁਖਵਿੰਦਰ ਸਿੰਘ  ਠੁੱਲੀਵਾਲ ,ਡਾ ਧਰਮਿੰਦਰ ਸਿੰਘ ,ਡਾ ਜਸਵੰਤ ਸਿੰਘ ਛਾਪਾ ,ਡਾ ਮੁਕੁਲ ਸ਼ਰਮਾ ,ਡਾ. ਨਾਹਰ ਸਿੰਘ ,ਡਾ ਬਲਦੇਵ ਸਿੰਘ, ਡਾ ਹਰਕਮਲ ਸਿੰਘ ,ਡਾ ਜਸਬੀਰ ਖਾਨ ਡਾ ਗੁਰਪਿੰਦਰ ਸਿੰਘ ਗੁਰੀ ,ਡਾ ਸੁਖਪਾਲ ਸਿੰਘ ਛੀਨੀਵਾਲ , ਡਾ ਸੁਰਿੰਦਰਪਾਲ ਸਿੰਘ ,ਡਾ ਹਰਬੰਸ ਸਿੰਘ ,ਵੈਦ ਹਾਜੀ ਅਲੀ, ਡਾ ਜਸਬੀਰ ਸਿੰਘ ਜੱਸੀ,ਡਾ ਗੁਰਚਰਨ ਸਿੰਘ ,ਡਾ ਗਗਨਦੀਪ ਸ਼ਰਮਾ ,ਡਾ ਛੋਟੇ ਲਾਲ ,ਡਾ ਹਰਪਾਲ ਸਿੰਘ ਪਾਲੀ ,ਡਾ ਸੁਖਦੀਪ ਸਿੰਘ, ਡਾ ਗੁਰਮੀਤ ਸਿੰਘ, ਡਾ ਬੱਬੂ ਖਾਨ ਆਦਿ ਹਾਜ਼ਰ ਸਨ ।

ਜਨ ਸ਼ਕਤੀ ਨਿਊਜ਼ ਦਾ ਅਸਰ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਅਤੇ ਹੋਰ ਆਗੂ ਪੁਹੰਚੇ ਝੌਂਪੜੀ ਵਾਲੀ ਗਰੀਬ ਅੌਰਤ ਦੀ ਮਦੱਦ ਤੇ

ਸਿੱਧਵਾਂ ਬੇਟ (ਜਸਮੇਲ ਗਾਲਿਬ)

ਜਨ ਸ਼ਕਤੀ ਨਿਊਜ ਦਾ ਹੋਇਆ ਅਸਰ ਜਗਰਾਉਂ ਹਲਕੇ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਇੱਕ ਗਰੀਬ ਔਰਤ ਦੀ ਝੌਂਪੜੀ ਵਿਚ ਪਹੁੰਚੀ ਇਸ ਸਮੇਂ ਬੀਬੀ ਮਾਣੂੰਕੇ ਨੇ ਕਿਹਾ  ਕਿਸੇ ਸ਼ਰਾਰਤੀ ਅਨਸਰ ਵੱਲੋਂ ਅੱਗ ਲਗਾ ਦਿੱਤੀ ਜਿਸ ਨਾਲ ਗਰੀਬ ਔਰਤ ਦੀ ਸਾਰੀ ਝੌਂਪੜੀ ਜਲ ਕਿ ਸੁਆਹ ਹੋ ਗਈ ਅਤੇ ਸਾਰੀ ਬੱਕਰੀਆਂ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮਰ ਗਈਆਂ! ਮੈਂ DSP ਗੋਸਲ , SHO ਨਿਧਾਨ, ਸੁਨਹਿਰੀ ਕਿਰਨ ਫੈਕਟਰੀ ਦੇ ਮਾਲਕ ਰਾਜਿੰਦਰਪਾਲ ਸਿੰਘ ਅਤੇ ਕਰਾ ਭਲਾ ਹੋ ਭਲਾ ਸੋਸਾਇਟੀ ਦੇ ਮਾਲਕ ਖੰਨਾ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿੰਨਾ ਇਸ ਹਾਲਤ ਵਿੱਚ ਗਰੀਬ ਔਰਤ ਨੂੰ ਸਹਾਇਤਾ ਦਿੱਤੀ ।ਇਸ ਸਮੇਂ ਵਿਧਾਇਕਾ ਬੀਬੀ ਮਾਣੂੰਕੇ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਇਨਸਾਨੀਅਤ ਦੀ ਸਮਾਜ ਵਿਚ ਕੋਈ ਕਦਰ ਨਹੀਂ-VIDEO

ਹੈਵਾਨੀਅਤ ਦਾ ਨੰਗਾ ਨਾਚ

ਪੱਤਰਕਾਰ ਜਸਮੇਲ ਗਾਲਿਬ ਦੀ ਵਿਸ਼ੇਸ਼ ਰਿਪੋਰਟ

ਮੰਗਲਵਾਰ ਦੀ ਰਾਤ ਜਾਇਦਾ ਬੇਗਮ ਅਤੇ ਉਸ ਦੀ ਪੰਜੇ ਕੁੜੀਆਂ ਲਈ ਭਿਆਨਕ ਰਾਤ ਬਣੀ। ਇਸ ਰਾਤ ਉਸ ਦੇ ਮਿਹਨਤ, ਮਜ਼ਦੂਰੀ ਕਰਕੇ ਤਿਣਕਾ-ਤਿਣਕਾ ਜੋੜ ਕੇ ਸਜਾਇਆ ਸੁਪਨਿਆਂ ਦਾ ਮਹਿਲ ਹੀ ਰਾਖ ਨਹੀਂ ਕੀਤਾ, ਬਲਕਿ ਉਸ ਦੇ ਸੁਪਨਿਆਂ ਨੂੰ ਵੀ ਸਾੜ ਦਿੱਤਾ।

ਬੁੱਧਵਾਰ ਰਾਖ ਹੋਏ ਆਸ਼ਿਆਨੇ ਅਤੇ ਜਿੰਦਾ ਸੜੀਆਂ ਬੱਕਰੀਆਂ ਨੂੰ ਦੇਖ ਫੁਟ ਫੁਟ ਕੇ ਰੋ ਰਹੀ ਜਾਇਦਾ ਨੇ ਕਿਹਾ ਕਿ ਉਹ ਇਨ੍ਹਾਂ ਬੱਕਰੀਆਂ ਦਾ ਦੁੱਧ ਵੇਚ ਕੇ ਆਪਣੇ ਅਤੇ ਆਪਣੀਆਂ ਪੰਜੇ ਧੀਆਂ ਦਾ ਿਢੱਡ ਪਾਲਦੀ ਸੀ। ਕਿਸੇ ਤਰ੍ਹਾਂ ਇਸ ਮਿਹਨਤ, ਮਜ਼ਦੂਰੀ 'ਚੋਂ ਪੈਸਾ ਪੈਸਾ ਜੋੜ ਕੇ ਵੱਡੀ ਧੀ ਦੇ ਵਿਆਹ ਦੀਆਂ ਕੁਝ ਟੂਮਾਂ (ਸੋਨੇ ਦੇ ਗਹਿਣੇ) ਅਤੇ ਸਮਾਨ ਵੀ ਖਾਕ ਹੋ ਗਿਆ। ਜਾਇਦਾ ਨੇ ਕਿਹਾ ਕਿ ਸ਼ਾਇਦ ਉਸ ਨਾਲ ਇਹ ਹਾਦਸਾ ਨਾ ਵਾਪਰਦਾ, ਜੇ ਕੋਈ ਸ਼ਰਾਰਤੀ ਉਸ ਦੀ ਝੌਂਪੜੀ ਨੂੰ ਅੱਗ ਨਾ ਲਗਾਉਂਦਾ। ਉਸ ਨੇ ਪੁਲਿਸ ਨੂੰ ਵੀ ਸ਼ਿਕਾਇਤ ਵਿਚ ਉਸ ਦੀ ਝੌਂਪੜੀ ਨੂੰ ਕਿਸੇ ਸ਼ਰਾਰਤੀ ਵੱਲੋਂ ਅੱਗ ਲਗਾਉਣਾ ਕਿਹਾ।