You are here

ਲੁਧਿਆਣਾ

ਕਲਾਲ ਮਾਜ਼ਰਾ, ਖੰਨਾ ਵਿਖੇ ਫੌਜ ਭਰਤੀ ਰੈਲੀ ਦਾ ਆਯੋਜਨ 7 ਤੋਂ 22 ਦਸੰਬਰ ਤੱਕ

ਸਵੇਰੇ 07 ਤੋਂ 10 ਵਜੇ ਤੱਕ ਭਰਤੀ ਵਾਲੀ ਜਗ੍ਹਾ 'ਤੇ ਦਾਖਲ ਹੋ ਸਕਦੇ ਹਨ ਉਮੀਦਵਾਰ

ਰਿਕਰੂਟਮੈਂਟ ਸਕਰੀਨਿੰਗ ਲਈ 14632 ਉਮੀਦਵਾਰ ਹੋਏ ਰਜਿਸਟਰਡ - ਡਾਇਰੈਕਟਰ ਰਿਕਰੂਟਿੰਗ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

  ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਸਬੰਧੀ ਏ.ਆਰ.ਓ. ਦੀ ਅਗਵਾਈ ਵਿੱਚ ਫੌਜ ਭਰਤੀ ਦਫ਼ਤਰ, ਏ.ਐਸ. ਕਾਲਜ, ਕਲਾਲ ਮਾਜਰਾ, ਖੰਨਾ ਵਿਖੇ 7 ਦੰਸਬਰ ਤੋਂ 22 ਦਸੰਬਰ, 2020 ਤੱਕ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਸਿਪਾਹੀ (ਜਨਰਲ ਡਿਊਟੀ), ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ), ਸਿਪਾਹੀ ਨਰਸਿੰਗ ਸਹਾਇਕ ਅਤੇ ਸਿਪਾਹੀ ਤਕਨੀਕੀ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।ਇਸ ਸੰਬੰਧੀ ਡਾਇਰੈਕਟਰ ਰਿਕਰੂਟਿੰਗ ਕਰਨਲ ਸਜੀਵ ਐੱਨ ਨੇ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਰਜਿਸਟਰਡ ਈ-ਮੇਲ 'ਤੇ ਆਪਣਾ ਐਡਮਿਟ ਕਾਰਡ ਅਤੇ ਕੋਵਿਡ-19 ਨੈਗਟਿਵ ਸਰਟੀਫਿਕੇਟ ਡਾਊਨਲੋਡ ਕਰਨ। ਉਨ੍ਹਾਂ ਕਿਹਾ ਕਿ ਉਮੀਦਵਾਰ ਭਰਤੀ ਵਾਲੀ ਜਗ੍ਹਾਂ 'ਤੇ ਸਵੇਰੇ 07 ਵਜੇ ਤੋਂ 10 ਵਜੇ ਤੱਕ ਦਾਖਲ ਹੋ ਸਕਦੇ ਹਨ।ਡਾਇਰੈਕਟਰ ਰਿਕਰੂਟਿੰਗ ਨੇ ਅੱਗੇ ਦੱਸਿਆ ਕਿ ਰਿਕਰੂਟਮੈਂਟ ਸਕਰੀਨਿੰਗ ਲਈ ਕੁੱਲ 14632 ਉਮੀਦਵਾਰ ਰਜਿਸਟਰਡ ਹੋਏ ਹਨ। ਉਨ੍ਹਾਂ ਕਿਹਾ ਕਿ ਸਰੀਰਕ ਅਤੇ ਮਾਪ ਪ੍ਰੀਖਿਆ ਦੇ ਯੋਗ ਉਮੀਦਵਾਰਾਂ ਲਈ ਦਸਤਾਵੇਜ਼ਾਂ ਦੀ ਵਿਸਥਾਰਤ ਜਾਂਚ ਕੀਤੀ ਜਾਵੇਗੀ।ਉਨ੍ਹਾਂ ਅੱਗੇ ਕਿਹਾ ਕਿ ਉਮੀਦਵਾਰਾਂ ਲਾਜ਼ਮੀ ਤੌਰ 'ਤੇ ਅਸਲ ਦਸਤਾਵੇਜ਼ ਨਾਲ ਲੈ ਕੇ ਆਉਣ ਜਿਸ ਵਿੱਚ ਆਧਾਰ ਕਾਰਡ, ਵਿਦਿਅਕ ਯੋਗਤਾ ਸਰਟੀਫਿਕੇਟ ਸਬੰਧਤ ਬੋਰਡ ਵੱਲੋਂ ਜਾਰੀ ਕੀਤੇ ਗਏ, ਆਨਲਾਈਨ ਰਿਹਾਇਸ਼/ਜਨਮ ਸਰਟੀਫਿਕੇਟ ਐਸ.ਡੀ.ਐਮ./ਤਹਿਸੀਲਦਾਰ ਦੁਆਰਾ ਜਾਰੀ ਕੀਤਾ ਗਿਆ, ਆਨਲਾਈਨ ਜਾਤੀ ਸਰਟੀਫਿਕੇਟ, ਚਰਿੱਤਰ ਸਰਟੀਫਿਕੇਟ, ਅਨਮੈਰਿਡ ਸਰਟੀਫਿਕੇਟ ਪਿੰਡ ਦੇ ਸਰਪੰਚ/ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿਛਲੇ 6 ਮਹੀਨੇ ਦੌਰਾਨ ਨਾਲ ਫੋਟੋ, ਨੋ ਕਲੇਮ ਸਰਟੀਫਿਕੇਟ ਪਿੰਡ ਦੇ ਸਰਪੰਚ ਵੱਲੋਂ ਨਾਲ ਫੋਟੋ, 18 ਸਾਲ ਤੋਂ ਘੱਟ ਦੇ ਉਮੀਦਵਾਰ ਨੋ ਕਲੇਮ ਸਰਟੀਫਿਕੇਟ ਆਪਣੇ ਮਾਪਿਆਂ ਤੋਂ ਹਸਤਾਖ਼ਰ ਕਰਵਾ ਕੇ ਲਿਆਉਣ, ਐਨ.ਸੀ.ਸੀ. ਸਰਟੀਫਿਕੇਟ(ਏ/ਬੀ/ਸੀ), ਪਿਛਲੇ 2 ਸਾਲਾਂ ਦੌਰਾਨ ਖੇਡਾਂ ਵਿੱਚ ਅੰਤਰ ਰਾਸ਼ਟਰੀ/ਰਾਸ਼ਟਰੀ/ਰਾਜ ਪੱਧਰ 'ਤੇ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੋਵੇ, ਰਿਲੇਸ਼ਨਸ਼ਿਪ ਸਰਟੀਫਿਕੇਟ ਅਤੇ ਡਿਸ ਬੁੱਕ (ਮੌਜੂਦਾ ਸੈਨਿਕ ਜਾਂ ਸਾਬਕਾ ਸੈਨਿਕ ਨਾਲ ਸਬੰਧਤ ਉਮੀਦਵਾਰ)। ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਮੈਨੂਅਲ ਸਰਟੀਫਿਕੇਟ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਸਿੱਖ ਉਮੀਦਵਾਰ ਆਪਣੀਆਂ ਤਾਜ਼ਾ ਤਸਵੀਰਾਂ ਪਗੜੀ ਦੇ ਨਾਲ ਅਤੇ ਪਗੜੀ ਤੋਂ ਬਿਨਾਂ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਅਜਿਹੇ ਯੋਗ ਉਮੀਦਵਾਰਾਂ ਦੀ ਡਾਕਟਰੀ ਜਾਂਚ ਸਰੀਰਕ ਜਾਂਚ ਤੋਂ ਅਗਲੇ ਦਿਨ ਕੀਤੀ ਜਾਵੇਗੀ।ਡਾਇਰੈਕਟਰ ਭਰਤੀ ਨੇ ਕਿਹਾ ਕਿ ਉਮੀਦਵਾਰਾਂ ਨੂੰ ਆਪਣੀ ਸਬੰਧਤ ਸਕ੍ਰੀਨਿੰਗ ਦੇ ਦਿਨ ਸਵੇਰੇ 06.30 ਵਜੇ ਤੱਕ ਰੈਲੀ ਵਾਲੀ ਥਾਂ ਤੇ ਰਿਪੋਰਟ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਦਾਖਲਾ ਕਾਰਡ ਵੈਬਸਾਈਟ www.joinindianarmy.nic.in ਤੋਂ ਡਾਊਨਲੋਡ ਕਰਨਗੇ।ਉਨ੍ਹਾਂ ਕਿਹਾ ਕਿ ਸਕਰੀਨਿੰਗ ਵਿੱਚ ਸਫਲ ਹੋਣ ਵਾਲੇ ਉਮੀਦਵਾਰਾਂ ਲਈ ਸਾਂਝੀ ਦਾਖਲਾ ਪ੍ਰੀਖਿਆ (ਸੀ.ਈ.ਈ.) ਸਬੰਧੀ ਰੈਲੀ ਦੌਰਾਨ ਸੂਚਿਤ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਰੈਲੀ ਕੋਵਿਡ-19 ਤੋਂ ਬਚਾਅ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆ ਕੀਤੀ ਜਾਵੇਗੀ, ਜਿਸਦੇ ਤਹਿਤ ਕੋਈ ਵੀ ਉਮੀਦਵਾਰ ਇੱਕ ਦਿਨ ਪਹਿਲਾਂ ਰੈਲੀ ਵਾਲੀ ਥਾਂ 'ਤੇ ਰਿਪੋਰਟ ਨਹੀਂ ਕਰੇਗਾ, ਦੋਸਤਾਂ/ਮਾਪਿਆਂ ਨੂੰ ਰੈਲੀ ਵਾਲੀ ਥਾਂ 'ਤੇ ਇਜਾਜ਼ਤ ਨਹੀਂ ਹੈ, ਸਾਰੇ ਉਮੀਦਵਾਰ ਪੰਜ ਦਿਨ ਪਹਿਲਾਂ ਆਰ.ਟੀ-ਪੀ.ਸੀ.ਆਰ. ਟੈਸਟ ਕਰਵਾਉਣਗੇ ਅਤੇ ਸਰਕਾਰੀ ਡਾਕਟਰ ਵੱਲੋਂ ਦਸਤਖਤ ਕੀਤੇ ਕੋਵਿਡ-19 ਨੈਗਟਿਵ ਸਰਟੀਫਿਕੇਟ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਕੋਵੀਡ-19 ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਮਾਸਕ, ਦਸਤਾਨੇ ਅਤੇ ਹੱਥਾਂ ਦੀ ਸਫਾਈ ਰੱਖਣੀ ਲਾਜ਼ਮੀ ਹੋਵੇਗੀ।ਰੈਲੀ ਦੌਰਾਨ ਝੂਠੇ ਨਾਮਾਂਕਣ ਦੀ ਕੋਸ਼ਿਸ਼ ਕਰ ਰਹੇ ਉਮੀਦਵਾਰਾਂ ਵਿਰੁੱਧ ਮੁਕੱਦਮਾ ਚਲਾਇਆ ਜਾਵੇਗਾ।

ਪੁਲਿਸ ਦੀ ਮਸਤੈਦੀ ਨਾਲ ਢਾਈ ਸਾਲ ਦਾ ਅਗਵਾਸ਼ੁਦਾ ਬੱਚਾ 20 ਘੰਟਿਆਂ ਬਾਅਦ ਸਹੀ ਸਲਾਮਤ ਬ੍ਰਾਂਮਦ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

  ਪੰਕਜ ਗੁਪਤਾ ਪੁੱਤਰ ਲੇਟ ਪ੍ਰੇਮ ਗੁਪਤਾ ਵਾਸੀ ਮਕਾਨ ਨੰਬਰ 502-ਐਫ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ ਨੇ ਇਤਲਾਹ ਦਿੱਤੀ ਕਿ ਉਹ ਕੀਜ਼ ਹੋਟਲ ਦਾ ਮਾਲਕ ਹੈ ਅਤੇ ਰੀਅਲ ਅਸਟੇਟ ਦਾ ਕੰਮ ਕਰਦਾ ਹੈ। ਮਿਤੀ 01-12-2020 ਨੂੰ ਕਰੀਬ 01:30 ਵਜੇ ਉਹਨਾ ਦਾ ਡਰਾਈਵਰ ਹਰਜਿੰਦਰਪਾਲ ਸਿੰਘ ਉਸਦੇ ਢਾਈ ਸਾਲ ਦੇ ਬੇਟੇ ਨੂੰ ਸਵਿਫਟ ਡਿਜਾਇਰ ਕਾਰ ਨੰਬਰ ਪੀ.ਬੀ.10ਐਫ.ਐਲ-8124, ਰੰਗ ਚਿੱਟਾ ਵਿਚ ਰੋਜ਼ਾਨਾ ਵਾਗ ਘਮਾਉਣ ਲਈ ਲੈ ਕੇ ਗਿਆ ਸੀ। ਕੁਝ ਸਮੇਂ ਬਾਅਦ ਪੰਕਜ ਗੁਪਤਾ ਦੀ ਪਤਨੀ ਦੇ ਮੋਬਾਇਲ ਫੋਨ ਤੇ ਇਕ ਕਾਲ ਆਈ ਕਿ ਤੁਹਾਡੇ ਲੜਕੇ ਨੂੰ ਅਗਵਾ ਕਰ ਲਿਆ ਹੈ, ਜੇ ਤੁਸੀ 4 ਕਰੋੜ ਰੁਪਏ ਫਿਰੌਤੀ ਦੇ ਸਕਦੇ ਹੋ ਤਾਂ ਠੀਕ ਹੈ ਨਹੀ ਤਾਂ ਬੱਚੇ ਦਾ ਕਤਲ ਕਰ ਦਿੱਤਾ ਜਾਵੇਗਾ। ਅਗਵਾਕਾਰਾਂ ਵੱਲੋਂ ਇਹ ਵੀ ਧਮਕੀ ਦਿੱਤੀ ਗਈ ਕਿ ਜੇਕਰ ਇਸ ਬਾਰੇ ਪੁਲਿਸ ਨੂੰ ਕੋਈ ਇਤਲਾਹ ਦਿੱਤੀ ਤਾਂ ਹਸ਼ਰ ਮਾੜਾ ਹੋਵੇਗਾ। ਇਸਤੇ ਮੁਕੱਦਮਾ ਨੰਬਰ 215 ਮਿਤੀ 01-12-2020 ਅਧੀਨ ਧਾਰਾ 364ਏ-369-342-506-381 ਭ:ਦੰਡ, ਥਾਣਾ ਦੁੱਗਰੀ, ਲੁਧਿਆਣਾ ਦਰਜ ਕੀਤਾ ਗਿਆ ਅਤੇ ਤੁਰੰਤ ਸਰਚ ਅਪਰੇਸ਼ਨ ਸੁਰੂ ਕਰ ਦਿੱਤਾ।

ਅਗਵਾ ਦੀ ਸੂਚਨਾ ਮਿਲਣ ਤੇ ਤੁਰੰਤ ਪੁਲਿਸ ਹਰਕਤ ਵਿਚ ਆਈ ਅਤੇ ਕਮਿਸ਼ਨਰ ਪੁਲਿਸ, ਲੁਧਿਆਣਾ ਰਾਕੇਸ਼ ਅਗਰਵਾਲ, ਵੱਲੋਂ ਪੂਰਾ ਮਾਮਲਾ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗ੍ਹੜ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ, ਦੇ ਧਿਆਨ ਵਿਚ ਲਿਆਂਦਾ ਗਿਆ। ਸ੍ਰੀ ਦਿਨਕਰ ਗੁਪਤਾ ਜੀ ਵੱਲੋਂ ਪੂਰੇ ਅਪਰੇਸ਼ਨ ਦੀ ਕਮਾਂਡ ਆਪਣੇ ਹੱਥ ਵਿਚ ਲੈ ਕੇ ਅਗਵਾਸੁ਼ਦਾ ਬੱਚੇ ਨੂੰ ਸਹੀ ਸਲਾਮਤ ਬ੍ਰਾਂਮਦ ਕਰਾਉਣ ਲਈ ਵੱਖ-ਵੱਖ ਯੋਜਨਾਵਾ ਤਿਆਰ ਕੀਤੀਆ ਗਈਆਂ, ਜਿਸ ਅਨੁਸਾਰ ਸ੍ਰੀ ਈਸ਼ਵਰ ਸਿੰਘ ਆਈ.ਪੀ.ਐਸ, ਏ.ਡੀ.ਜੀ.ਪੀ ਲਾਅ ਐਂਡ ਆਰਡਰ, ਪੰਜਾਬ, ਚੰਡੀਗੜ੍ਹ ਜੀ ਵੱਲੋ ਪੂਰੇ ਪੰਜਾਬ ਵਿਚ ਤੁਰੰਤ ਨਾਕਾਬੰਦੀ ਕਰਵਾਈ ਗਈ ਅਤੇ ਪੰਜਾਬ ਦੇ ਸਾਰੇ ਜਿਲਿਆ ਨੂੰ ਅਲਰਟ ਕੀਤਾ ਗਿਆ। ਸਰਚ ਅਪਰੇਸ਼ਨ ਵਿਚ 2000 ਪੁਲਿਸ ਮੁਲਾਜਮਾਂ ਨੂੰ ਸ਼ਾਮਲ ਕੀਤਾ ਗਿਆ। ਸ੍ਰੀ ਆਰ.ਐਨ.ਢੋਕੇ. ਆਈ.ਪੀ.ਐੋਸ, ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਇੰਟਰਨਲ ਸਕਿਊਰਟੀ, ਪੰਜਾਬ, ਚੰਡੀਗੜ੍ਹ ਨੂੰ ਵੀ ਅਪਰੇਸ਼ਨ ਵਿਚ ਸਹਿਯੋਗ ਦੇਣ ਲਈ ਸ਼ਾਮਲ ਕੀਤਾ ਗਿਆ।

ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗ੍ਹੜ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਮਿਸ਼ਨਰ ਪੁਲਿਸ, ਲੁਧਿਆਣਾ ਨੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਕੇ, ਉਹਨਾ ਨੂੰ ਤੁਰੰਤ ਰਵਾਨਾਂ ਕੀਤਾ। ਦੌਰਾਨੇ ਤਫਤੀਸ਼ ਇਹ ਪਤਾ ਲੱਗਿਆ ਕਿ ਕਾਰੋਬਾਰੀ ਪੰਕਜ ਗੁਪਤਾ ਦਾ ਡਰਾਈਵਰ ਰੋਜ਼ਾਨਾ ਦੀ ਤਰ੍ਹਾ ਉਹਨਾਂ ਦੇ ਢਾਈ ਸਾਲ ਦੇ ਬੇਟੇ ਨੂੰ ਘਮਾਉਣ ਲਈ ਕਾਰ ਵਿਚ ਲੈ ਕੇ ਗਿਆ ਸੀ, ਉਸਦੋ ਬਾਅਦ ਉਸਦਾ ਫੋਨ ਮੋਗਾ ਦੇ ਨਜ਼ਦੀਕ ਜਾ ਕੇ ਬੰਦ ਹੋ ਗਿਆ। ਫਿਰ ਇਕ ਅਣਪਛਾਤੇ ਫੋਨ ਨੰਬਰ ਤੋ ਉਸਨੇ 4 ਕਰੋੜ ਫਿਰੌਤੀ ਦੀ ਮੰਗ ਬਾਰੇ ਕਾਲ ਕਰਨੀ ਸੁਰੂ ਕਰ ਦਿੱਤੀ। ਟੈਕਨੀਕਲ ਸਪੋਰਟ ਯੂਨਿਟ ਦੀ ਮਦਦ ਨਾਲ ਪਤਾ ਲਗਾ ਲਿਆ ਗਿਆ ਕਿ ਅਗਵਾਕਾਰਾਂ ਵਿਚ ਡਰਾਈਵਰ ਹਰਜਿੰਦਰਪਾਲ ਸਿੰਘ ਦੇ ਨਾਲ ਉਸਦੇ ਸਾਥੀ ਲਾਲ ਸਿੰਘ, ਸੁਖਦੇਵ ਸਿੰਘ ਉਰਫ ਸੁੱਖਾ ਅਤੇ ਕੁਝ ਹੋਰ ਵਿਅਕਤੀ ਇਸ ਵਾਰਦਾਤ ਵਿਚ ਸ਼ਾਮਲ ਹਨ ਅਤੇ ਉਹਨਾਂ ਦਾ ਜਗਰਾਉ ਅਤੇ ਮੋਗਾ ਸਾਈਡ ਜਾਣ ਬਾਰੇ ਵੀ ਪਤਾ ਲੱਗਿਆ।

ਬੱਚੇ ਦੀ ਸਲਾਮਤੀ ਅਤੇ ਅਗਵਾਕਾਰਾਂ ਨੂੰ ਗ੍ਰਿਫਤਾਰ ਕਰਨ ਲਈ ਮੋਗਾ ਏਰੀਆ ਵਿਚ ਸਰਚ ਅਪਰੇਸ਼ਨ ਸਾਰੀ ਰਾਤ ਚੱਲਦਾ ਰਿਹਾ। ਸ੍ਰੀ ਆਰ.ਐਨ.ਢੋਕੇ. ਆਈ.ਪੀ.ਐੋਸ, ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਇੰਟਰਨਲ ਸਕਿਊਰਟੀ, ਪੰਜਾਬ, ਚੰਡੀਗੜ੍ਹ ਵੱਲੋਂ ਇਕੱਠੀ ਕੀਤੀ ਗਈ ਜਾਣਕਾਰੀ ਅਤੇ ਮੋਗਾ ਪੁਲਿਸ ਦੇ ਸਹਿਯੋਗ ਨਾਲ ਸਰਚ ਅਪਰੇਸ਼ਨ ਦੌਰਾਨ ਲੁਧਿਆਣਾ ਪੁਲਿਸ ਵੱਲੋਂ ਬਣਾਏ ਗਏ ਦਬਾਅ ਕਾਰਨ ਅਗਵਾਕਾਰਂ ਬੱਚੇ ਨੂੰ ਆਪਣੀ ਪੋਲੋ ਕਾਰ ਵਿਚ ਡੱਗਰੂ ਰੇਲਵੇ ਫਾਟਕ ਮੋਗਾ ਵਿਖੇ ਛੱਡਕੇ ਫਰਾਰ ਹੋ ਗਏ। ਬੱਚੇ ਨੂੰ ਸਹੀ ਸਲਾਮਤ ਤੁਰੰਤ ਬ੍ਰਾਮਦ ਕੀਤਾ ਗਿਆ ਅਤੇ ਇਕ ਦੋਸ਼ੀ ਰਛਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀ ਅਗਵਾਕਾਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀਆਂ ਉਹਨਾਂ ਦਾ ਲਗਾਤਾਰ ਪਿੱਛਾ ਕਰ ਰਹੀਆਂ ਹਨ ਅਤੇ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣਗੇ। ਇਹਨਾਂ ਦੋਸ਼ੀਆਂ ਤੋ ਇਲਾਵਾ ਹੋਰ ਵੀ ਕਈ ਵਿਅਕਤੀਆਂ ਦੀ ਸਮੂਲੀਅਤ ਹੋਣ ਦੀ ਸੰਭਾਵਨਾ ਹੈ।

ਦੋਸ਼ੀਆਂ ਦੇ ਨਾਮ:-

ਹਰਿੰਦਰਪਾਲ ਸਿੰਘ ਡਰਾਈਵਰ ਪੁੱਤਰ ਬੂਟਾ ਰਾਮ ਵਾਸੀ ਜਿਲਾ ਫਾਜ਼ਿਲਕਾ, ਹਾਲ ਵਾਸੀ ਪਿੰਡ ਮਾਣਕਵਾਲ, ਲੁਧਿਆਣਾ।

ਲਾਲ ਸਿੰਘ ਪੁੱਤਰ ਸਮਸ਼ੇਰ ਸਿੰਘ ਜੱਟ ਵਾਸੀ ਅਮਰਗੜ੍ਹ ਬਾਡੀਆਂ, ਥਾਣਾ ਸਦਰ, ਜ਼ੀਰਾ।

ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਝੋਟਿਆਂ ਵਾਲੀ ਢਾਂਣੀ, ਥਾਣਾ ਅਰਨੀਵਾਲ, ਫਾਜ਼ਿਲਕਾ।

ਰਛਪਾਲ ਸਿੰਘ ਸਾਬਕਾ ਸਰਪੰਚ ਪੁੱਤਰ ਸਮਸ਼ੇਰ ਸਿੰਘ, ਵਾਸੀ ਪਿੰਡ ਮੱਲੂਵਾਲ ਬਣੀਆਂ, ਥਾਣਾ ਸਦਰ, ਜੀਰਾ (ਗ੍ਰਿਫਤਾਰ)

ਬ੍ਰਾਂਮਦਗੀਆਂ ਦਾ ਵੇਰਵਾ:-

ਇਕ ਰਿਵਾਲਵਰ 32 ਬੋਰ 35 ਜ਼ਿੰਦਾ ਰੌਦ

ਇਕ ਏਅਰ ਪਿਸਟਲ

ਇਕ 12 ਬੋਰ ਡੀ.ਬੀ.ਬੀ.ਐਲ ਗੰਨ

ਇਕ ਸਿੰਗਲ ਬੈਰਲ ਗੰਨ

62 ਜਿੰਦਾ ਕਾਰਤੂਸ 12 ਬੋਰ ਅਤੇ 2 ਮਿਸ ਕਾਰਤੂਸ

ਅਪਰਾਧਿਕ ਪਿਛੋਕੜ:-

ਦੋਸ਼ੀਆਂ ਦੇ ਅਪਰਾਧਿਕ ਰਿਕਾਰਡ ਦੀ ਛਾਣਬਾਣ ਕਰਨ ਤੋ ਇਹਨਾਂ ਅਗਵਾਕਾਰਾਂ ਦੇ ਖਿਲਾਫ ਨਿਮਨ ਲਿਖਤ ਮੁਕੱਦਮੇ ਦਰਜ ਰਜਿਸਟਰ ਹੋਣੇ ਪਾਏ ਗਏ ਹਨ:-

ਹਰਿੰਦਰਪਾਲ ਸਿੰਘ ਡਰਾਈਵਰ ਪੁੱਤਰ ਬੂਟਾ ਰਾਮ ਵਾਸੀ ਜਿਲਾ ਫਾਜ਼ਿਲਕਾ, ਹਾਲ ਵਾਸੀ ਪਿੰਡ ਮਾਣਕਵਾਲ, ਲੁਧਿਆਣਾ।

ਮੁਕੱਦਮਾ ਨੰਬਰ 152 ਮਿਤੀ 05-09-2006 ਅਧੀਨ ਧਾਰਾ 407-420-201 ਭ:ਦੰਡ, ਥਾਣਾ ਸਰਹੰਦ।

ਮੁਕੱਦਮਾ ਨੰਬਰ 32 ਮਿਤੀ 02-06-2010 ਅਧੀਨ ਧਾਰਾ 364-323-148-149-302 ਭ:ਦੰਡ, ਥਾਣਾ ਅਰਨੀਵਾਲ।

ਮੁਕੱਦਮਾ ਨੰਬਰ 37 ਮਿਤੀ 10-06-2010 ਅਧੀਨ ਧਾਰਾ 411 ਭ:ਦੰਡ, ਥਾਣਾ ਅਰਨੀਵਾਲ

ਮੁਕੱਦਮਾ ਨੰਬਰ 178 ਮਿਤੀ 19-05-2010 ਅਧੀਨ ਧਾਰਾ 395 ਭ:ਦੰਡ, 25-54-59 ਅਸਲਾ ਐਕਟ, ਥਾਣਾ ਰਤੀਆ, ਹਰਿਆਣਾ।

ਮੁਕੱਦਮਾ ਨੰਬਰ 291 ਮਿਤੀ ਮਿਤੀ 21-12-2017 ਅਧੀਨ ਧਾਰਾ 395-392-365-341-342-120ਬੀ ਭ:ਦੰਡ, ਥਾਣਾ ਸੂਰਤਗੜ੍ਹ, ਰਾਜਸਥਾਨ।

ਲਾਲ ਸਿੰਘ ਪੁੱਤਰ ਸਮਸ਼ੇਰ ਸਿੰਘ ਜੱਟ ਵਾਸੀ ਅਮਰਗੜ੍ਹ ਬਾਡੀਆਂ, ਥਾਣਾ ਸਦਰ, ਜ਼ੀਰਾ।

ਮੁਕੱਦਮਾ ਨੰਬਰ 77 ਮਿਤੀ 10-06-2004 ਅਧੀਨ ਧਾਰਾ 323-341-342-365 ਭ:ਦੰਡ, ਥਾਣਾ ਸਦਰ ਜੀ਼ਰਾ।

ਮੁਕੱਦਮਾ ਨੰਬਰ 34 ਮਿਤੀ 17-04-2014 ਅਧੀਨ ਧਾਰਾ 302-506-120ਬੀ ਭ:ਦੰਡ, ਸਦਰ ਜੀ਼ਰਾ

ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਝੋਟਿਆਂ ਵਾਲੀ ਢਾਂਣੀ, ਥਾਣਾ ਅਰਨੀਵਾਲ, ਫਾਜ਼ਿਲਕਾ।

ਮੁਕੱਦਮਾ ਨੰਬਰ 14 ਮਿਤੀ 15-09-2019 ਅਧੀਨ ਧਾਰਾ 325-323-34 ਭ:ਦੰਡ, ਥਾਣਾ ਅਰਨੀਵਾਲਾ, ਫਾਜਿਲਕਾ।

ਮੁਕੱਦਮਾ ਨੰਬਰ 54 ਮਿਤੀ 02-04-2008 ਅਧੀਨ ਧਾਰਾ 15-61-85 ਐਨ.ਡੀ.ਪੀ.ਐਸ ਐਕਟ,

ਮੁਕੱਦਮਾ ਨੰਬਰ 178 ਮਿਤੀ 19-05-2020 ਅਧੀਨ ਧਾਰਾ 395 ਭ:ਦੰਡ, 25-54-59 ਅਸਲਾ ਐਕਟ, ਥਾਣਾ ਰਤੀਆ।

ਮੁਕੱਦਮਾ ਨੰਬਰ 37 ਮਿਤੀ 10-06-2020 ਅਧੀਨ ਧਾਰਾ 411 ਭ:ਦੰਡ, ਥਾਣਾ ਅਰਨੀਵਾਲਾ, ਫਾਜਿਲਕਾ।

ਮੁਕੱਦਮਾ ਨੰਬਰ 291 ਮਿਤੀ 21-12-2017 ਅਧੀਨ ਧਾਰਾ 395-392-365-341-342-120ਬੀ ਭ:ਦੰਡ, ਥਾਣਾ ਸਰਦੂਲਗੜ੍ਹ।

ਮੁਕੱਦਮਾ ਨੰਬਰ 398 ਮਿਤੀ 29-10-2007 ਅਧੀਨ ਧਾਰਾ 15-61-85 ਐਨ.ਡੀ.ਪੀ.ਐਸ ਐਕਟ,

ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਮੁਹਿੰਮ ਜਾਰੀ - ਜ਼ਿਲ੍ਹਾ ਚੋਣ ਅਫ਼ਸਰ

'ਮਜ਼ਬੂਤ ਲੋਕਤੰਤਰ ਸਭ ਦੀ ਭਾਗੀਦਾਰੀ''

ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ www.nvsp.in 'ਤੇ ਜਾ ਕੇ ਆਨਲਾਈਨ ਕੀਤਾ ਜਾ ਸਕਦਾ ਹੈ ਅਪਲਾਈ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

  ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਤਾ ਮਿਤੀ 01-01-2021 ਦੇ ਆਧਾਰ 'ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਸਬੰਧੀ ਮਿਤੀ 16-11-2020 ਤੋਂ 15-12-2020 ਤੱਕ ਵੋਟਾਂ ਬਣਾਉਣ ਲਈ ਮੁਹਿੰਮ ਜਾਰੀ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਬੂਥ ਲੈਵਲ ਅਫਸਰਾਂ(ਬੀ.ਐਲ.ਓ.) ਵੱਲੋਂ ਆਪਣੇ-ਆਪਣੇ ਪੋਲਿੰਗ ਬੂਥ 'ਤੇ ਮਿਤੀ 21-11-2020(ਸ਼ਨੀਵਾਰ), 22-11-2020(ਐਤਵਾਰ) ਨੂੰ ਬੈਠ ਕੇ ਆਮ ਜਨਤਾ ਪਾਸੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਅਤੇ ਹੁਣ ਮਿਤੀ 05-12-2020(ਸ਼ਨੀਵਾਰ), 06-12-2020 (ਐਤਵਾਰ) ਨੂੰ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।ਵਧੀਕ ਡਿਪਟੀ ਕਮਿਸ਼ਨਰ(ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਵੱਲੋਂ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਆਟੋ ਰਿਕਸ਼ਾ ਰਾਹੀਂ ਜ਼ਿਲ੍ਹੇ ਦੇ ਵੱਖ-ਵੱਖ ਕਸਬਿਆਂ ਵਿੱਚ ਜਾ ਕੇ ਲੋਕਾਂ ਨੂੰ ਵੋਟਾਂ ਬਣਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਕੋਈ ਵੀ ਯੋਗ ਵਿਅਕਤੀ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾਂ ਨਾ ਰਹਿ ਸਕੇ।ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਘਰ ਬੈਠੇ ਹੀ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵੈਬਸਾਈਟ www.nvsp.in 'ਤੇ ਜਾਂ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ, ਅਜਿਹਾ ਕਰਨ ਵਿੱਚ ਜੇਕਰ ਉਨ੍ਹਾਂ ਨੂੰ ਦਿੱਕਤ ਆਉਂਦੀ ਹੈ ਤਾਂ ਉਹ ਟੋਲ ਫਰੀ ਨੰਬਰ 1950 'ਤੇ ਵੀ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਕਰੋਨਾ ਮਹਾਮਾਰੀ ਦੇ ਟੈਸਟ ਡੀ ਏ ਵੀ ਸਕੂਲ ਵਿੱਚ ਹੋਏ

ਜਗਰਾਉਂ,ਦਸੰਬਰ  2020 (ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)  ਡੀ  ਏ ਵੀ ਸੈਨਟਰੀ ਪਬਲਿਕ ਸਕੂਲ ਵਿਖੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਰੋਨਾ ਟੈਸਟ ਕਰਵਾਏ ਗਏ ਇਸ ਮੌਕੇ ਡਾ ਪ੍ਰਦੀਪ ਮਹਿੰਦਰਾ (ਐਸ ਐਮ ਓ) ਸਿਵਿਲ ਹਸਪਤਾਲ ਜਗਰਾਉਂ ਡਾ ਸੰਗੀਨਾਂ ਗਰਗ ਨੋਡਲ ਅਫ਼ਸਰ ਸੈਪਲੀਗ ਤੇ ਡੈਂਟੰਸ ਵਿਭਾਗ,ਡਾ ਅਮਨਪ੍ਰੀਤ ਸਿੰਘ ਸ੍ਰੀ ਮਤੀ ਬਲਦੀਪ ਕੋਰ, ਸ੍ਰੀ ਮਤੀ ਗੁਰਵਿੰਦਰ ਕੌਰ, ਸ੍ਰੀਮਤੀ ਬਲਜੀਤ ਕੌਰ ਦੀ ਟੀਮ ਨੇ ਸਕੂਲ ਸਟਾਫ ਦੇ ਕਰੋਨਾ ਟੈਸਟ ਕੀਤੇ ਇਸ ਮੌਕੇ ਤੇ ਪਿ੍ਰੰਸੀਪਲ ਸ੍ਰੀ ਬਿ੍ਰਜ ਮੋਹਣ ਬੱਬਰ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤੇ ਧਿਆਨ ਦਿੰਦੇ ਕਿਹਾ ਕਿ ਕਰੋਨਾ ਮਹਾਮਾਰੀ ਵਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਰਦੀਆਂ ਵਿੱਚ ਇਸ ਦੇ ਥੋੜੇ ਲੱਛਣ ਦਿਖਾਈ ਦੇਣ ਤੇ ਹੀ ਸਾਨੂੰ ਸਰਕਾਰੀ ਹਸਪਤਾਲ  ਵਿਚ ਬਿਨਾਂ ਡਰੇ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ,ਅੰਤ ਵਿਚ ਪ੍ਰਿੰਸੀਪਲ ਬਿ੍ਰਜ ਮੋਹਣ ਬੱਬਰ ਵਲੋਂ ਆਈ ਹੋਈ ਸਾਰੀ ਡਾਕਟਰਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਭਾਈ ਮਰਦਾਨਾ ਜੀ ਦੀ ਸਲਾਨਾ ਬਰਸੀ ਮਨਾਈ

ਹਠੂਰ,ਦਸੰਬਰ 2020-(ਕੌਸ਼ਲ ਮੱਲ੍ਹਾ)-ਪਹਿਲੀ ਪਾਤਸਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰਬਾਬੀ ਭਾਈ ਮਰਦਾਨਾ ਜੀ ਦੀ ਸਲਾਨਾ ਬਰਸੀ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਮੱਲ੍ਹਾ ਵਿਖੇ ਮਨਾਈ ਗਈ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਭਾਈ ਪਿੰਦਰਪਾਲ ਸਿੰਘ ਦੇਹੜਕਿਆ ਵਾਲੇ ਦੇ ਇੰਟਰਨੈਸਨਲ ਕੀਰਤਨੀ ਜੱਥੇੇ ਅਤੇ ਉਜਾਗਰ ਸਿੰਘ ਲੋਪੋ ਵਾਲਿਆ ਦੇ ਕਵੀਸਰੀ ਜੱਥੇ ਨੇ ਰਬਾਬੀ ਭਾਈ ਮਰਦਾਨਾ ਜੀ ਦਾ ਇਤਿਹਾਸ ਸੁਣ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਬਾਬਾ ਭੋਲੇ ਸਾਹ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਪਾਰਟੀਬਾਜੀ ਤੋ ਉੱਪਰ ਉਠ ਕੇ ਮਨਾਉਣੇ ਚਾਹੀਦੇ ਹਨ ਅਤੇ ਹਰ ਧਰਮ ਦਾ ਸਾਨੂੰ ਮਾਣ-ਸਨਮਾਨ ਕਰਨਾ ਚਾਹੀਦਾ ਹੈ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਨਿਭਾਈ।ਅੰਤ ਵਿਚ ਮੁੱਖ ਪ੍ਰਬੰਧਕ ਸ਼ਾਈ ਬਾਬਾ ਭੋਲੇ ਸ਼ਾਹ ਸੂਫੀ ਫਕੀਰ ਮੱਲ੍ਹਾ ਵਾਲਿਆ ਨੇ ਭਾਈ ਪਿੰਦਰਪਾਲ ਸਿੰਘ ਦੇਹੜਕੇ ਵਾਲੇ ਦੇ ਕੀਰਤਨੀ ਜੱਥੇ,ਉਜਾਗਰ ਸਿੰਘ ਲੋਪੋ ਵਾਲਿਆ ਦੇ ਕਵੀਸਰੀ ਜੱਥੇ ਅਤੇ ਸਮੂਹ ਸੇਵਾਦਾਰਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰੂ ਕਾ ਲੰਗਰ ਅਟੁੱਤ ਵਰਤਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਹੌਲਦਾਰ ਸ਼ਮਸੇਰ ਸਿੰਘ,ਗੁਲਾਮ ਸਾਹ,ਸੂਫੀ ਰਾਜੂ ਮੱਲ੍ਹਾ,ਹਰਮਨਬਿੰਦਰ ਸਿੰਘ, ਸਤਨਾਮ ਸਿੰਘ, ਰਾਮ ਸਿੰਘ ਸਰਾਂ,ਹਰਮੇਲ ਸਿੰਘ ਢਿੱਲੋ,ਕੈਰੋ ਸਿੰਘ,ਅਵਤਾਰ ਸਿੰਘ,ਬਲਵੀਰ ਸਿੰਘ,ਦਵਿੰਦਰਪਾਲ ਸ਼ਰਮਾਂ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾ ਹਾਜ਼ਰ ਸਨ।

ਕਿਸਾਨ ਯੂਨੀਅਨ ਨੂੰ ਸਹਾਇਤਾ ਭੇਜੀ

ਹਠੂਰ,,ਦਸੰਬਰ 2020 -(ਕੌਸ਼ਲ ਮੱਲ੍ਹਾ)- ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨਾ ਦੇ ਸੰਘਰਸ ਲਈ ਯੂਥ ਆਗੂ ਸਿਮਰਨਜੀਤ ਸਿµਘ ਸੋਢੀ ਕੈਨੇਡਾ ਦੇ ਪਰਿਵਾਰ ਵੱਲੋ 10 ਹਜਾਰ ਇੱਕ ਸੋ ਰੁਪਏ ਦੀ ਸਹਾਇਤਾ ਰਾਸੀ ਭੇਜੀ ਗਈ।ਇਸ ਮੌਕੇ ਪ੍ਰਧਾਨ ਨਿਰਮਲ ਸਿµਘ ਡੱਲਾ ਨੇ ਦੱਸਿਆ ਕਿ ਨੌਜਵਾਨ ਸਿਮਰਨਜੀਤ ਸਿµਘ ਸੋਢੀ ਵੱਲੋਂ ਪਿµਡ ਡੱਲਾ ਵਿਚ ਚੱਲ ਰਹੇ ਵਿਕਾਸ਼ ਕਾਰਜਾਂ ਵਿਚ ਪਹਿਲਾ ਵੀ ਵੱਡਾ ਯੋਗਦਾਨ ਪਾਇਆ ਗਿਆ ਹੈ।ਇਸ ਮੌਕੇ ਸਰਪੰਚ ਜਸਵਿੰਦਰ ਕੌਰ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਨੇ ਐਨ ਆਰ ਆਈ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਸਰਪੰਚ ਜਸਵਿੰਦਰ ਕੌਰ,ਪ੍ਰਧਾਨ ਕੁਲਵਿµਦਰ ਸਿµਘ ਕਾਲਾ,ਕਰਮਜੀਤ ਸਿੰਘ,ਕਮਲਜੀਤ ਸਿੰਘ ਜੀ ਓ ਜੀ,ਕੰਮੀ ਡੱਲਾ,ਇਕਬਾਲ ਸਿੰਘ ਖਾਲਸਾ, ਗੁਰਦਿੱਤ ਸਿµਘ,ਜੋਤੀ ਸਿੱਧੂ ਗੁਰਚਰਨ ਸਿੰਘ ਸਰਾਂ,ਬਿੰਦੀ ਡੱਲਾ,ਜੋਰਾ ਸਿੰਘ, ਬਲਵੀਰ ਸਿµਘ ਬੀਰਾ, ਗੁਰਚਰਨ ਸਿµਘ ਚਰਨਾ, ਸੋਨੀ ਚਾਹਿਲ, ਇਕਬਾਲ ਢਿੱਲੋਂ ਆਦਿ ਹਾਜ਼ਰ ਸਨ।
 

ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਨੇ ਹੈਡ ਪੰਪ ਦਾ ਕੀਤਾ ਉਦਘਾਟਨ

ਹਠੂਰ,ਦਸੰਬਰ 2020-(ਕੌਸ਼ਲ ਮੱਲ੍ਹਾ)- ਇਤਿਹਾਸਕ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਅਤੇ ਪਿੰਡ ਮੱਲ੍ਹਾ ਦੇ ਵਿਚਕਾਰ ਹੈਡ ਪੰਪ ਲਗਾਇਆ ਗਿਆ। ਇਸ ਹੈਡ ਪੰਪ ਦਾ ਉਦਘਾਟਨ ਵਿਧਾਨ ਸਭਾ ਹਲਕਾ ਜਗਰਾਓ ਦੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਨੇ ਕੀਤਾ।ਇਸ ਮੌਕੇ ਮਾਰਕੀਟ ਕਮੇਟੀ ਜਗਰਾਓ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋ ਇਲਾਕਾ ਨਿਵਾਸੀਆ ਦੀ ਮੰਗ ਸੀ ਕਿ ਇਸ ਰਸਤੇ ਤੇ ਹੈਡ ਪੰਪ ਲਾਇਆ ਜਾਵੇ।ਉਨ੍ਹਾ ਦੱਸਿਆ ਕਿ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਅਵਤਾਰ ਸਿੰਘ ਸਿੱਧੂ,ਜਸਪਾਲ ਸਿੰਘ ਸਿੱਧੂ ਦੇ ਸਹਿਯੋਗ ਨਾਲ ਇਹ ਹੈਡ ਪੰਪ 300 ਫੁੱਟ ਡੂੰਘਾ ਬੋਰ ਕਰਕੇ ਲਾਇਆ ਗਿਆ ਹੈ।ਉਨ੍ਹਾ ਦੱਸਿਆ ਕਿ ਹੁਣ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਦੇ ਦਰਸਨਾ ਨੂੰ ਜਾਣ ਵਾਲੀਆ ਸੰਗਤਾ ਅਤੇ ਆਮ ਯਾਤਰੀ ਸਾਫ ਅਤੇ ਸੁੱਧ ਪਾਣੀ ਪੀ ਸਕਦੇ ਹਨ।ਇਸ ਮੌਕੇ ਨੰਬੜਦਾਰ ਜਸਪਾਲ ਸਿੰਘ ਅਤੇ ਕੁਲਜੀਤ ਸਿੰਘ ਸਿੱਧੂ ਨੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਕਮਲਜੀਤ ਸਿੰਘ ਮੱਲ੍ਹਾ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾ ਨਾਲ ਆਏ ਆਗੂਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਯੂਥ ਆਗੂ ਰਾਮ ਸਿੰਘ ਸਰਾਂ, ਯੂਥ ਆਗੂ ਪਾਲਾ ਸਿੰਘ, ਯੂਥ ਆਗੂ ਜਸਪਾਲ ਸਿੰਘ, ਜੋਤੀ ਸਿੰਘ ਧਾਲੀਵਾਲ,ਸੰਦੀਪ ਸਿੰਘ ਧਾਲੀਵਾਲ, ਜਗਸੀਰ ਸਿੰਘ,ਬਲਵੀਰ ਸਿੰਘ,ਪਿੰਦਰ ਸਿੰਘ,ਸੁਖਦੇਵ ਸਿੰਘ,ਭੋਲਾ ਸਿੰਘ,ਕੁਲਵਿੰਦਰ ਸਿੰਘ,ਗੇਜਾ ਸਿੰਘ,ਅਵਤਾਰ ਸਿੰਘ,ਪਰਮਜੀਤ ਸਿੰਘ,ਜਗਦੀਪ ਸਿੰਘ,ਮਨਮੋਹਨ ਸਿੰਘ,ਚਰਨਾ ਸਿੰਘ,ਕੁਲਵੰਤ ਸਿੰਘ,ਸੇਵਕ ਸਿੰਘ,ਪਰਮਜੀਤ ਸਿੰਘ, ਗੁਰਮੀਤ ਸਿੰਘ ਲੱਖਾ,ਭੋਲੂ ਸਿੰਘ ਆਦਿ ਹਾਜ਼ਰ ਸਨ।

ਪੰਜਾਬ ਦੇ ਅਣਖੀ ਲੋਕਾਂ ਨੇ ਜੋ ਸੰਘਰਸ਼ ਸ਼ੁਰੂ ਕੀਤਾ ਹਮੇਸ਼ਾ ਉਸ ਨੂੰ ਜਿੱਤ ਕੇ ਹੀ ਦਮ ਲਿਆ: ਸਰਪੰਚ ਰੁਪਿੰਦਰ ਸਿੰਘ ਤਲਵੰਡੀ ਭੰਗੇਰੀਆ

ਸਿੱਧਵਾਂ ਬੇਟ(ਜਸਮੇਲ ਗਾਲਿਬ)

ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਕਾਲੇ ਕਾਨੂੰਨ ਨੂੰ ਲੈ ਕੇ ਜਿਥੇ ਵੱਡੀ ਗਿਣਤੀ ਚ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਦੀ ਮਦਦ ਕਰਨ ਲਈ ਅੱਗੇ ਆ ਰਹੀਆਂ ਹਨ ਉਥੇ ਬਹੁਤ ਸਾਰੇ ਸਿਆਸੀ ਆਗੂ ਵੀ ਆਪਣੀਆਂ ਤਰੀਕੇ ਨਾਲ ਕਿਸਾਨਾਂ ਦੀ ਮਦਦ ਲਈ ਦਿੱਲੀ ਪਹੁੰਚੇ ਹੋਏ ਹਨ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਲਵੰਡੀ ਭਗੇਰੀਆ ਦੇ ਸਰਪੰਚ ਰੁਪਿੰਦਰ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨ ਖ਼ਿਲਾਫ਼ ਤਿੰਨ ਕਾਲੇ ਕਾਨੂੰਨ ਪਾਸ ਕਰ ਕੇ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ ਜਿਸ ਦੇ ਵਿਰੋਧ ਵਿੱਚ ਪੰਜਾਬ ਰਹਿਣਾ ਨਹੀਂ ਬਲਕਿ ਪੂਰੇ ਭਾਰਤ ਵਿਚ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਦੇ ਬਾਰਡਰਾ ਤੇ ਪਹੁੰਚ ਗਏ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਅਣਖ਼ੀ ਲੋਕਾਂ ਨੇ ਜੋ ਸੰਘਰਸ਼ ਸ਼ੁਰੂ ਕੀਤਾ ਹੈ ਹਮੇਸ਼ਾ ਉਸ ਨੂੰ ਜਿੱਤ ਕੇ ਹੀ ਦਮ ਲਿਆ ਹੈਏਸ ਲਈ ਪੰਜਾਬ ਦੇ ਜੁਝਾਰੂ ਲੋਕ ਇਹ ਲੜਾਈ ਜਿੱਤ ਕੇ ਹੀ ਵਾਪਸ ਪਰਤਣਗੇ।ਉਨ੍ਹਾਂ ਪੰਜਾਬ ਦੇ ਕਿਸਾਨਾਂ ਤੇ ਦੇਸ਼ ਦੇ ਜੁਝਾਰੂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਸਲਾ ਸਿਰਫ ਕਿਸਾਨਾਂ ਦਾ ਨਹੀਂ ਬਲਕਿ ਛੋਟੇ ਤੋਂ ਵੱਡੇ ਹਰ ਦੇਸ਼ਵਾਸੀ ਦਾ ਹੈ ਇਸ ਲਈ ਸਾਰੇ ਲੋਕ ਇਸ ਲੜਾਈ ਵਿੱਚ ਸ਼ਾਮਲ ਹੋਣ ਤਾਂ ਜੋ ਲੋਕ ਹਿੱਤਾਂ ਦੀ ਅਸਲ ਲੜਾਈ ਨੂੰ ਲੈ ਕੇ ਦਿੱਤੀਆਂ ਜਾ ਸਕੇ।

ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਦੀ ਯਾਦ ਵਿਚ ਪ੍ਰੋਗਰਾਮ ਕਰਵਾਇਆ

ਹਠੂਰ,2,ਦਸੰਬਰ-(ਕੌਸ਼ਲ ਮੱਲ੍ਹਾ)-

ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਪ੍ਰਸਿੱਧ ਗੀਤਕਾਰ ਦੇਵ ਥਰੀਕਿਆਂ ਵਾਲੇ, ਬੀਬੀ ਸਰਬਜੀਤ ਮਾਣਕ ਅਤੇ ਗਾਇਕ ਯੁੱਧਵੀਰ ਮਾਣਕ ਦੀ ਅਗਵਾਈ ਹੇਠ ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਦੀ ਸਲਾਨਾ ਬਰਸੀ ਸਾਦੇ ਢੰਗ ਨਾਲ ਪਿੰਡ ਜਲਾਲਦੀਵਾਲ ਵਿਖੇ ਮਨਾਈ ਗਈ।ਇਸ ਮੌਕੇ ‘ਟਿੱਲਾ ਮਾਣਕ ਦਾ’ਵਿਖੇ ਸਮੂਹ ਮਾਣਕ ਪਰਿਵਾਰ ਅਤੇ ਕੁਲਦੀਪ ਮਾਣਕ ਦੇ ਸਗਿਰਦਾ ਵੱਲੋ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ।ਇਸ ਮੌਕੇ ਕਿਸਾਨਾ ਦੇ ਸੰਘਰਸ ਨੂੰ ਮੱਦੇਨਜਰ ਰੱਖਦਿਆ ਬਿਨਾ ਸਾਉਡ ਅਤੇ ਬਿਨਾ ਸਾਜਾ ਤੋ ਪ੍ਰੋਗਰਾਮ ਦੀ ਸੁਰੂਆਤ ਲੋਕ ਗਾਇਕ ਯੁੱਧਵੀਰ ਮਾਣਕ ਨੇ ਵਾਰ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤੀ।ਇਸ ਮੌਕੇ ਲੋਕ ਗਾਇਕ ਸੁਖਵਿੰਦਰ ਪੰਛੀ,ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਲੋਕ ਗਾਇਕ ਗੁਰਮੀਤ ਮੀਤ, ਲੋਕ ਗਾਇਕ ਦਲੇਰ ਪੰਜਾਬੀ,ਗਾਇਕ ਕੇਵਲ ਜਲਾਲ,ਗਾਇਕਾ ਪ੍ਰੀਤ ਤਿਵਾੜੀ,ਗਾਇਕ ਤਨਵੀਰ ਗੋਗੀ,ਗਾਇਕ ਨਜੀਰ ਮੁਹੰਮਦ,ਗਾਇਕ ਮਿੰਟੂ ਧਾਲੀਵਾਲ,ਗਾਇਕ ਗੁਰਦਾਸ ਕੈੜਾ,ਗਾਇਕ ਮਾਣਕ ਸੁਰਜੀਤ, ਗਾਇਕ ਗੀਤਾ ਦਿਆਲਪੁਰਾ,ਗਾਇਕ ਹੈਰੀ ਮਾਣਕ,ਗਾਇਕ ਦੀਪਾ ਮਾਣਕ,ਗਾਇਕ ਮਨੋਹਰ ਧਾਰੀਵਾਲ,ਸੁਖਦੇਵ ਬਠਿੰਡਾ,ਮੇਸੀ ਮਾਣਕ,ਜੋਬਨ ਮਾਣਕ,ਨਵੀ ਰੰਧਾਵਾ,ਕਰਮਦੀਪ ਕੌਰ,ਜੇ ਐਸ ਮਾਗਟ,ਸੰਮਾ ਜਗਰਾਓ ਆਦਿ ਨੇ ਇੱਕ-ਇੱਕ ਗੀਤ ਪੇਸ ਕਰਕੇ ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਦੀ ਯਾਦ ਨੂੰ ਤਾਜਾ ਕੀਤਾ।ਇਸ ਮੌਕੇ ਗਾਇਕ ਯੁੱਧਵੀਰ ਮਾਣਕ ਨੇ ਦੱਸਿਆ ਕਿ ਇਸ ਸਥਾਨ ਤੇ ਹਰ ਸਾਲ ਮੇਰੇ ਪਿਤਾ ਜੀ ਦੀ ਯਾਦ ਵਿਚ ਅੰਤਰਰਾਸਟਰੀ ਮੇਲਾ ਕਰਵਾਇਆ ਜਾਦਾ ਹੈ ਪਰ ਇਸ ਸਾਲ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨਾ ਦੇ ਸੰਘਰਸ ਦਾ ਸਾਥ ਦਿੰਦਿਆ ਅਸੀ ਮੇਲਾ ਨਹੀ ਕਰਵਾਇਆ।ਉਨ੍ਹਾ ਕਿਹਾ ਕਿ ਸਮੂਹ ਮਾਣਕ ਪਰਿਵਾਰ ਸੰਘਰਸ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਨੂੰ ਹਰ ਸਮੇਂ ਸਾਥ ਦੇਣ ਲਈ ਤਿਆਰ ਹੈ।ਇਸ ਮੌਕੇ ਉਨ੍ਹਾ ਨੇੜਲੇ ਟੋਲ ਪਲਾਜਾ ਪਿੰਡ ਗੰਗੋਹਰਾ ਵਿਖੇ ਰੋਸ ਧਰਨੇ ਤੇ ਬੈਠੇ ਕਿਸਾਨਾ ਲਈ ਗੁਰੂ ਕਾ ਲੰਗਰ ਭੇਜਿਆ ਗਿਆ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਉੱਘੇ ਮੰਚ ਸੰਚਾਲਿਕ ਦਲੇਰ ਪੰਜਾਬੀ ਨੇ ਵਾਖੂਬੀ ਨਿਭਾਈ।ਅੰਤ ਵਿਚ ਬੀਬੀ ਸਰਬਜੀਤ ਮਾਣਕ ਨੇ ਬਾਹਰੋ ਆਏ ਕਲਾਕਾਰ,ਗੀਤਕਾਰਾ ਅਤੇ ਸਮੂਹ ਦਰਸਕਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਗੀਤਕਾਰ ਅਮਰੀਕ ਸਿੰਘ ਤਲਵੰਡੀ,ਗੀਤਕਾਰ ਸੇਵਾ ਸਿੰਘ ਨੌਰਥ, ਗੀਤਕਾਰ ਅਲਬੇਲ ਬਰਾੜ ਦਿਉਣ ਵਾਲਾ, ਗੀਤਕਾਰ ਗੋਗੀ ਮਾਨਾ ਵਾਲਾ, ਗੀਤਕਾਰ ਕਰਨੈਲ ਸਿਵੀਆ,ਚੇਅਰਮੈਨ ਰਾਜਾ ਸੰਗਤ ਮੰਡੀ, ਗੁਰਮੇਲ ਸਿੰਘ ਪ੍ਰਦੇਸੀ,ਗੀਤਕਾਰ ਭੁਪਿੰਦਰ ਸਿੰਘ ਸੇਖੋਂ ਬਾਰਨਹਾੜਾ,ਗੀਤਕਾਰ ਸੋਹਣ ਮਾਣੂੰਕੇ,ਗਾਇਕ ਜੱਸੀ ਯੂ ਕੇ,ਗਾਇਕ ਮਲਕੀਤ ਮਾਣਕ,ਲੇਖਕ ਗਮਦੂਰ ਰੰਗੀਲਾ,ਰਾਜਵਿੰਦਰ ਰਾਏਖਾਨਾ,ਸਰੂਪ ਸਿੰਘ ਚੌਧਰੀ ਮਾਜਰਾ,ਗੁਰਮਹਿਕਪ੍ਰੀਤ ਸਿੰਘ ਚੌਧਰੀ ਮਾਜਰਾ, ਹਰਦੀਪ ਕੌਸ਼ਲ ਮੱਲ੍ਹਾ,ਹਰਜੀਤ ਦੀਪ, ਗੀਤਕਾਰ ਮੀਤ ਸਕਰੌਦੀਵਾਲਾ,ਅਮਨ ਫੁੱਲਾਵਾਲ,ਜੁਗਨੂੰ ਜਲੰਧਰ,ਸੁਰਿੰਦਰ ਰਕਬਾ,ਨੇਵੀ ਰਕਬਾ,ਮੋਨੂੰ ਲੁਧਿਆਣਾ,ਜਰਨੈਲ ਸਿੰਘ,ਨਿਰਮਲ ਸਿੰਘ,ਜੱਗੀ ਸਿੰਘ ਆਦਿ ਹਾਜ਼ਰ ਸਨ।

(ਫੋਟੋ ਕੈਪਸਨ:-ਲੋਕ ਗਾਇਕ ਯੁੱਧਵੀਰ ਮਾਣਕ ਅਤੇ ਕਲਾਕਾਰ ਕੁਲਦੀਪ ਮਾਣਕ ਦੀ ਬਰਸੀ ਮਨਾਉਦੇ ਹੋਏ)

 

ਆਗਣਵਾੜੀ ਦੇ ਬੱਚਿਆ ਨੂੰ ਬੂਟ ਅਤੇ ਕੋਟ ਵੰਡੇ

ਹਠੂਰ,2,ਦਸੰਬਰ-(ਕੌਸ਼ਲ ਮੱਲ੍ਹਾ)-

ਇਲਾਕੇ ਦੇ ਉੱਘੇ ਸਮਾਜ ਸੇਵਕ ਅਵਤਾਰ ਸਿੰਘ ਤਾਰਾ ਦੇ ਨਜਦੀਕੀ ਰਿਸਤੇਦਾਰ ਸੁਰਜੀਤ ਸਿੰਘ ਹਲਵਾਰਾ ਦੇ ਪਰਿਵਾਰ ਵੱਲੋ ਪਿੰਡ ਡੱਲਾ ਦੇ ਆਗਣਵਾੜੀ ਸੈਟਰਾ ਦੇ 60 ਬੱਚਿਆ ਨੂੰ ਬੂਟ ਅਤੇ ਕੋਟ ਵੰਡੇ ਗਏ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ ਸਰਕਾਰੀ ਸਕੂਲਾ ਵਿਚ ਪੜ੍ਹਦੇ ਬੱਚਿਆ ਲਈ ਸਰਕਾਰ ਵੱਲੋ ਦੁਪਹਿਰ ਦਾ ਖਾਣਾ ਅਤੇ ਵਰਦੀਆ ਭੇਜੀਆ ਜਾਦੀਆ ਹਨ ਪਰ ਆਗਣਵਾੜੀ ਸੈਟਰਾ ਦੇ ਬੱਚਿਆ ਲਈ ਸਿਰਫ ਦੁਪਹਿਰ ਦਾ ਖਾਣਾ ਹੀ ਭੇਜਿਆ ਜਾਦਾ ਹੈ ਜਿਸ ਕਰਕੇ ਸਾਨੂੰ ਆਗਣਵਾੜੀ ਸੈਟਰਾ ਦੇ ਬੱਚਿਆ ਦੀ ਵੱਧ ਤੋ ਵੱਧ ਸਹਾਇਤਾ ਕਰਨੀ ਚਾਹੀਦੀ ਹੈ।ਉਨ੍ਹਾ ਦੱਸਿਆ ਕਿ ਸੁਰਜੀਤ ਸਿੰਘ ਹਲਵਾਰਾ ਵੱਲੋ ਪਿੰਡ ਡੱਲਾ ਵਿਚ ਚੱਲ ਰਹੇ ਵਿਕਾਸ ਕਾਰਜਾ ਲਈ ਵੱਡਾ ਯੋਗਦਾਨ ਪਾਇਆ ਗਿਆ ਅਤੇ ਗ੍ਰਾਮ ਪੰਚਾਇਤ ਡੱਲਾ ਨੂੰ ਇਹ ਸਮੇਂ ਸਮੇਂ ਤੇ ਸਹਾਇਤਾ ਦਿੰਦੇ ਰਹਿੰਦੇ ਹਨ।ਇਸ ਮੌਕੇ ਸਰਪੰਚ ਜਸਵਿੰਦਰ ਕੌਰ ਨੇ ਸਮੂਹ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ ਡੱਲਾ,ਜੰਟਾ ਕੈਨੇਡਾ,ਮੋਨੂੰ ਕੈਨੇਡਾ,ਅਰਸ ਰਾਏ,ਮੋਹਨਾ ਸਿµਘ, ਨਿਰਮਲ ਸਿµਘ, ਹਰਬµਸ ਸਿµਘ, ਕਰਮਜੀਤ ਸਿੰਘ,ਕੰਮੀ ਡੱਲਾ,ਇਕਬਾਲ ਸਿੰਘ, ਬਲਦੇਵ ਸਿµਘ, ਬਿੱਕਰ ਸਿµਘ, ਪਾਲ ਸਿµਘ, ਬਹਾਦਰ ਸਿµਘ, ਸੁਖਜੀਤ ਸਿµਘ, ਕਾਲਾ ਸਿµਘ, ਬਿੱਟੂ ਸਿµਘ,ਪ੍ਰਧਾਨ ਜੋਰਾ ਸਿµਘ, ਜਿµਦਰ ਸਿµਘ, ਪੀਤਾ ਸਿੱਧੂ, ਸਤਿਨਾਮ ਸਿµਘ, ਗੁਰਚਰਨ ਸਿੰਘ ਸਰਾਂ, ਆਗਣਵਾੜੀ ਵਰਕਰਾ ਅਤੇ ਹੈਲਪਰਾ ਹਾਜ਼ਰ ਸਨ।

(ਫੋਟੋ ਕੈਪਸਨ:-ਸੁਰਜੀਤ ਸਿੰਘ ਹਲਵਾਰਾ ਅਤੇ ਪ੍ਰਧਾਨ ਨਿਰਮਲ ਸਿੰਘ ਡੱਲਾ ਆਗਣਵਾੜੀ ਦੇ ਬੱਚਿਆ ਨੂੰ ਬੂਟ ਅਤੇ ਕੋਟ ਵੰਡਦੇ ਹੋਏ)