You are here

ਲੁਧਿਆਣਾ

ਮੀਰਪੁਰ ਹਾਂਸ ਦੇ ਸਾਬਕਾ ਸਰਪੰਚ ਬਲਵੀਰ ਸਿੰਘ ਨੂੰ ਸਦਮਾ ਮਾਤਾ ਦਾ ਦੇਹਾਂਤ  

 

ਜਗਰਾਉਂ ,ਦਸੰਬਰ 2020(ਮੋਹਿਤ ਗੋਇਲ/ਕੁਲਦੀਪ ਸਿੰਘ ਕੋਮਲ)

ਪਿੰਡ ਮੀਰਪੁਰ ਹਾਸ ਤੋਂ ਸਾਬਕਾ ਸਰਪੰਚ ਬਲਵੀਰ ਸਿੰਘ ਦੇ ਸਤਿਕਾਰਯੋਗ ਮਾਤਾ ਜੀ ਜੋ ਕਿ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ ਵਿੱਚ ਜਾ ਬਿਰਾਜੇ ਸਨ। ਅੱਜ ਉਨਾ ਦੇ ਅੰਤਿਮ ਸੰਸਕਾਰ ਮੌਕੇ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਪਰਿਵਾਰਕ ਮੈਂਬਰਾ ਨਾਲ ਦੁੱਖ ਦੀ ਘੜੀ ਵਿਚ ਸ਼ਾਮਲ ਹੋਣ ਸਮੇਂ ਨਾਲ ਸਰਕਲ ਪ੍ਰਧਾਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਰਵੀ ਗਗੜਾ, ਹਰਦੇਵ ਸਿੰਘ ਬੋਬੀ, ਜਸਵੰਤ ਸਿੰਘ ਕੋਠੇ ਖਜੂਰਾ, ਬਲਦੇਵ ਸਿੰਘ ਕੋਠੇ ਖਜੂਰਾ, ਬਲਦੇਵ ਸਿੰਘ ਬੀੜ ਗਗੜਾ, ਮਲਕੀਤ ਸਿੰਘ ਸੋਨੀ  ਆਦਿ ਹਾਜ਼ਰ ਸਨ।।

ਵਿਆਹ ਦੀ ਵਰ੍ਹੇਗੰਢ ਦੀਆਂ ਮੁਬਾਰਕ  

ਜਗਰਾਉਂ ਦਸੰਬਰ 2020(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)ਹਰਦੀਪ ਸਿੰਘ ਜੱਸਲ ਅਤੇ ਰਣਬੀਰ ਕੌਰ ਦੇ ਵਿਆਹ ਦੀ ਵਰ੍ਹੇਗੰਢ ਮੌਕੇ ਅਦਾਰਾ ਜਨ ਸ਼ਕਤੀ ਵੱਲੋ ਬਹੁਤ ਬਹੁਤ ਮੁਬਾਰਕਾਂ

 ਪਿੰਡ ਅਕਾਲਗੜ੍ਹ ਵਿੱਚ ਸਾਬਕਾ ਸੈਨਿਕਾਂ ਨੇ ਸੀ.ਡੀ.ਐਸ ਜਰਨਲ ਵਿਪਿਨ ਰਾਵਤ ਦੇ ਪੈਨਸ਼ਨ ਨਵੇਂ ਪ੍ਰਪੋਜ਼ਲ ਪੱਤਰ ਸਾੜ ਕੇ ਸਰਕਾਰ ਪ੍ਰਤੀ ਆਪਣਾ ਰੋਸ ਦਖਾਇਆ

ਜਗਰਾਉਂ/ਮੁਲਾਂਪੁਰ, ਦਸੰਬਰ  2020 (ਰਾਣਾ ਸ਼ੇਖਦੌਲਤ)

ਅੱਜ ਪਿੰਡ ਅਕਾਲਗੜ੍ਹ ਸੁਧਾਰ ਵਿੱਚ ਸਾਬਕਾ ਸੈਨਿਕਾਂ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਇੰਡੀਅਨ ਵੈਟਰਨਸ ਆਰਗੇਨਾਈਜੇਸ਼ਨ ਰਾਏਕੋਟ ਦੇ ਪ੍ਰਧਾਨ ਕੈਪਟਨ ਬਲਵਿੰਦਰ ਸਿੰਘ ਨੇ ਸਰਕਾਰ ਖਿਲਾਫ ਸਖਤ ਸ਼ਬਦਾਂ ਵਿੱਚ ਬੋਲਦੇ ਹੋਏ ਕਿਹਾ ਕਿ ਸੀ.ਡੀ.ਐਸ ਜਰਨਲ ਵਿਪਿਨ ਰਾਵਤ ਦੁਆਰਾ ਸਾਰੇ ਸੈਨਿਕ  ਸਰਵਿਸ ਕਰ ਰਹੇ ਨੇ ਅਤੇ ਸਾਬਕਾ ਸੈਨਿਕਾਂ ਦੀਆਂ ਪੈਨਸ਼ਨਾਂ ਨੂੰ ਘੱਟ ਕਰਨ ਵਾਲੀ ਪ੍ਰੋਪਜ਼ਲ ਦੀ ਨਿੰਦਾ ਕੀਤੀ ਪੰਜਾਬ ਦੇ ਆਈ.ਵੀ.ਓ. ਪਰੈਜਿਡੈਨਟ ਜਸਪਾਲ ਸਿੰਘ ਜਾਨੀ ਪਹਿਲਾਂ ਵੀ ਲੁਧਿਆਣਾ ਮੁਲਾਂਪੁਰ ਪੰਜਾਬ ਦੇ IVO ਦੇ ਨਾਲ ਦੋ ਮੀਟਿੰਗਾਂ ਕਰਕੇ ਚੁੱਕੇ ਹਨ ਪਰ ਸਰਕਾਰ ਤੋਂ ਇੱਕ ਰੈਂਕ ਇੱਕ ਪੈਨਸ਼ਨ ਦਾ ਕੋਈ ਵੀ  ਹੱਲ ਨਹੀਂ ਹੋਇਆ ਅਸੀਂ ਕਈ ਵਾਰ ਮਨਿਸਟਰ ਨੂੰ ਚਿੱਠੀਆਂ ਪਾਈਆਂ ਪਰ ਕੋਈ ਹੱਲ ਨਹੀਂ ਹੋਇਆ ਇਸ ਨਾਲ ਦੇਸ਼ ਦੀ ਸੇਵਾ ਕਰ ਰਹੇ ਸੈਨਿਕਾਂ ਦੇ ਮੰਨੋਵਲ ਨੂੰ ਬਹੁਤ ਵੱਡਾ ਝੱਟਕਾ ਲੱਗਾ ਜੇਕਰ ਸਰਕਾਰ ਇਸ ਤਰ੍ਹਾਂ ਹੀ ਵਿਤਰਕਾਂ ਕਰਦੀ ਰਹੀ ਤਾਂ ਕੋਣ ਨੌਜਵਾਨ ਦੇਸ਼ ਦੀ ਰਾਖੀ ਲਈ ਆਪਣੀ ਜਾਨ ਦਾਅ ਤੇ ਲਾ ਕੇ ਬਾਰਡਰਾਂ ਤੇ ਰਾਖੀ ਕਰੇਗਾ ਉਨ੍ਹਾਂ ਕਿਹਾ ਕਿ ਜੇਕਰ ਸਾਬਕਾ ਸੈਨਿਕਾਂ ਦੀ ਪੈਨਸ਼ਨ ਦਾ ਕੋਈ ਹੱਲ ਨਾ ਹੋਇਆ ਤਾਂ ਅਸੀਂ ਦੇਸ਼ ਦੇ ਸਾਬਕਾ ਸੈਨਿਕਾਂ ਨੂੰ ਦਿੱਲੀ ਲੈ ਕੇ ਪਹੁੰਚਾਗੇ,ਇਸ ਮੌਕੇ ਸੂਬੇਦਾਰ ਸੰਤ ਸਿੰਘ,ਸੂਬੇਦਾਰ ਨਿਰਮਲ ਸਿੰਘ,ਹੌਲਦਾਰ ਗੁਰਦੇਵ ਸਿੰਘ, ਸਰਜੈਂਟ ਸੰਤ ਸਿੰਘ ਧਾਲੀਵਾਲ,ਸਰਜੈਂਟ ਸੂਦਰਸਨ ਕੁਮਾਰ, ਨਾਇਕ ਬਲਵੀਰ ਸਿੰਘ, ਸੂਬੇਦਾਰ ਮੇਜਰ ਹਰਦੇਵ ਸਿੰਘ, ਸੂਬੇਦਾਰ ਮੇਜਰ ਹਰਭਜਨ ਸਿੰਘ,ਸੂਬੇਦਾਰ ਮੇਜਰ ਜਸਵੰਤ ਸਿੰਘ, ਅਮਰ ਸਿੰਘ,ਨਾਇਕ ਗੁਰਮੀਤ ਸਿੰਘ, ਮਹਿੰਦਰ ਸਿੰਘ,  ਨਾਈਬ ਸੂਬੇਦਾਰ ਸੰਤਾਂ ਸਿੰਘ,ਹੌਲਦਾਰ ਦਰਸ਼ਨ ਸਿੰਘ ,ਨਾਇਕ ਅਮਨਦੀਪ ਸਿੰਘ, ਨਾਇਬ ਸੂਬੇਦਾਰ ਮਨਜੀਤ ਸਿੰਘ, ਕੈਪਟਨ ਅਵਤਾਰ ਸਿੰਘ, ਸੂਬੇਦਾਰ ਮੇਜਰ ਸੁੰਦਰ ਸਿੰਘ,ਸੂਬੇਦਾਰ ਜਗਤਾਰ ਸਿੰਘ,ਕੈਪਟਨ ਬਲਵਿੰਦਰ ਸਿੰਘ,ਸੂਬੇਦਾਰ ਸਤਪਾਲ ਸਿੰਘ,ਨਾਇਕ ਕਰਮਜੀਤ ਸਿੰਘ,ਜੇ.ਈ ਜੈ ਰਾਮ ਸਿੰਘ, ਸੂਬੇਦਾਰ ਮਲਕੀਤ ਸਿੰਘ,ਜਰਨਲ ਸੈਕਟਰੀ ਸੁਖਵਿੰਦਰ ਸਿੰਘ ਮਿਸਕਾ,ਜੋਨ ਪਰੈਜੀਡੋਨ੍ਰਟ ਕੈਪਟਨ ਕੁਲਵੰਤ ਸਿੰਘ,ਅਕਾਲਗੜ੍ਹ ਵੈਲਫੇਅਰ ਐਸੋਸੀਏਸ਼ਨ ਪ੍ਰਧਾਨ ਹਾਕਮ ਸਿੰਘ, ਵਾਇਸ ਪ੍ਰਧਾਨ ਕੈਪਟਨ ਦਰਸ਼ਨ ਸਿੰਘ,ਮੀਤ ਪ੍ਰਧਾਨ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ ਅਤੇ ਇਨ੍ਹਾਂ ਸਾਰੇ ਸੈਨਿਕਾਂ ਨੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਵੀ ਤਿੱਖਾ ਕਰਨ ਲਈ ਕਿਸਾਨਾਂ ਦੇ ਨਾਲ ਖੜਨ ਲਈ ਕਿਹਾ ਅਤੇ ਮੋਦੀ ਸਰਕਾਰ ਨੇ ਪਾਸ ਕੀਤੇ ਕਾਲੇ ਕਾਨੂੰਨ ਨੂੰ ਰੱਦ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ

 

 

ਗੀਤਕਾਰ ਅਮਰੀਕ ਤਲਵੰਡੀ ਵਲੋਂ ਨੈਸ਼ਨਲ ਐਵਾਰਡ ਵਾਪਸ ਕਰਨ ਦਾ ਐਲਾਨ

 ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-    

ਪੰਜਾਬੀ ਲੇਖਕ, ਗੀਤਕਾਰ,ਸਾਹਿਤਕਾਰ ਅਤੇ ਨੈਸ਼ਨਲ ਅਵਾਰਡੀ ਅਧਿਆਪਕ ਅਮਰੀਕ ਸਿੰਘ ਤਲਵੰਡੀ ਨੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਨੂੰਨਾਂ ਨੂੰ ਰੱਦ ਨਾ ਕਰਨ ਤੋਂ ਦੁਖੀ ਹੋ ਕੇ ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵਲੋਂ ਮਿਲੇ ਅਧਿਆਪਕ ਵਜੋਂ ਨੈਸ਼ਨਲ ਅਵਾਰਡ ਨੂੰ 7 ਦਸੰਬਰ 2020 ਨੂੰ ਰਾਸ਼ਟਰਪਤੀ ਨੂੰ ਵਾਪਸ ਕਰਨ ਲਈ ਦਿੱਲੀ ਜਾਣ ਦਾ ਐਲਾਨ ਕੀਤਾ ।ਸ. ਅਮਰੀਕ ਤਲਵੰਡੀ ਨੇ ਭਰੇ ਮਨ ਨਾਲ ਕਿਹਾ ਕਿ ਦੇਸ਼ ਦੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਅੰਨਦਾਤੇ ਨੂੰ ਸੜਕਾਂ ਉੱਪਰ ਰੋਲ ਕੇ ਰੱਖ ਦਿੱਤਾ ਹੈ,ਜਿਸ ਦੀ ਸੰਸਾਰ ਦੇ ਕੋਨੇ-ਕੋਨੇ ਤੋਂ ਬਦਖੋਹੀ ਹੋ ਰਹੀ ਹੈ।  

ਬਾਰ ਐਸੋਸ਼ੀਏਸ਼ਨ ਜਗਰਾਉਂ ਦੇ ਸਾਬਕਾ ਪ੍ਰਧਾਨ ਰਘੁਬੀਰ ਸਿੰਘ ਤੂਰ ਵੱਲੋਂ ਕਿਸਾਨਾਂ ਦੇ ਹੱਕ ਚ ਆਪਣੇ ਅਵਾਰਡਾਂ ਵਾਪਸ ਕਰਨ ਦਾ ਫ਼ੈਸਲਾ 

ਜਗਰਾਉਂ  ਦਸੰਬਰ 2020 (ਰਾਣਾ ਸੇਖਦੌਲਤ /ਮੋਹਿਤ ਗੋਇਲ / ਕੁਲਦੀਪ ਸਿੰਘ ਕੋਮਲ)

ਕਿਸਾਨ ਅੰਦੋਲਨ ਨੂੰ ਜਿਥੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਮਿਲ ਰਹੇ ਸਮਰਥਨ ਦੀਆਂ ਰੋਜ਼ ਖਬਰਾਂ ਸੁਣਦੇ ਹਾਂ ਉਥੇ ਜਗਰਾਉਂ ਦੇ ਬਾਰ ਐਸੋਸ਼ੀਏਸ਼ਨ ਦੇ ਸਾਬਕਾ ਪ੍ਰਧਾਨ ਰਘੁਬੀਰ ਸਿੰਘ ਤੁਰ ਐਡਵੋਕੇਟ ਵਲੋਂ ਅੱਜ ਤੱਕ ਜਿੰਨੇ ਵੀ ਸਨਮਾਨ ਚਿੰਨ੍ਹ ਮਿਲ਼ੇ ਸਨ ਉਹ ਸਾਰੇ ਦੇ ਸਾਰੇ ਕਿਸਾਨਾਂ ਦੇ ਹੱਕ ਵਿੱਚ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਸੰਦੀਪ ਗੁਪਤਾ ਐਡਵੋਕੇਟ ਨੇ ਦੱਸਿਆ ਕਿ ਸਾਡੀ ਸਾਰੀ ਬਾਰ ਐਸੋਸ਼ੀਏਸ਼ਨ ਵੀ ਇਨ੍ਹਾਂ ਦਾ ਧੰਨਵਾਦ ਕਰਦੀ ਹੈਂ ਜੋ ਕਿਸਾਨ ਅੰਦੋਲਨ ਵਿਚ ਕਿਸਾਨਾਂ ਦੇ ਸਮਰਥਨ ਵਿਚ ਆਪਣੇ ਸਾਰੇ ਅਵਾਰਡਾਂ ਨੂੰ ਵਾਪਸ ਕਰਨ ਲਈ ਤੇ ਕਿਸਾਨਾਂ ਨੂੰ ਸਮਰਥਨ ਦੇਣ ਲਈ  ਐਡਵੋਕੇਟ ਰਘਬੀਰ ਸਿੰਘ ਤੂਰ ਹੁਣਾਂ ਨੇ ਜੋ ਫੈਸਲਾ ਲਿਆ ਹੈ।ਅਸੀ ਸਾਰੀ ਬਾਰ ਐਸੋਸ਼ੀਏਸ਼ਨ ਦਿਲੋਂ ਧੰਨਵਾਦੀ ਹਾਂ ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕਿਸਾਨ ਸ਼ੰਭੂ ਬਾਰਡਰ ਤੇ ਲੰਗਰ ਤਿਆਰ ਕਰਦੇ ਹੋਏ

ਮਹਿਲ ਕਲਾਂ /ਬਰਨਾਲਾ- ਦਸੰਬਰ  2020  (ਗੁਰਸੇਵਕ ਸਿੰਘ ਸੋਹੀ)-

ਸੈਂਟਰ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਪਾਸ ਕੀਤੇ ਹੋਏ ਕਾਲੇ ਕਾਨੂੰਨ ਵਾਪਸ ਕਰਵਾਉਣ ਦੇ ਲਈ ਦਿੱਲੀ ਵਿਖੇ ਸੰਭੂ ਬਾਰਡਰ ਤੇ ਅਦੋਲਨ ਵਿੱਚ ਠੰਢੀਆਂ ਰਾਤਾਂ ਵਿੱਚ ਮੋਰਚੇ ਤੇ ਭਾਰਤੀ ਕਿਸਾਨ ਰਾਜੇਵਾਲ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗਿਆਨੀ ਨਿਰਭੈ ਸਿੰਘ ਦੀ ਅਗਵਾਈ ਵਿੱਚ ਤਰ੍ਹਾਂ-ਤਰ੍ਹਾਂ ਦੇ ਲੰਗਰ ਤਿਆਰ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਪੂਰਾ ਭਾਰਤ ਅੱਜ ਕਿਸਾਨਾਂ ਦੇ ਨਾਲ ਖਡ਼੍ਹਾ ਹੈ ਅਤੇ ਬਾਹਰਲੇ ਮੁਲਕਾਂ ਦੇ ਵਿੱਚੋਂ ਕਿਸਾਨਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗਿਆਨੀ ਨਿਰਭੈ ਸਿੰਘ ਨੇ ਦੱਸਿਆ ਹੈ ਕਿ ਕਾਲੇ ਕਾਨੂੰਨ ਜਦੋਂ ਤੱਕ ਮੋਦੀ ਸਰਕਾਰ ਵਾਪਸ ਨਹੀਂ ਲਵੇਗੀ ਤਾਂ ਅਸੀਂ ਘਰ ਨਹੀਂ ਆਵਾਂਗੇ। ਉਨ੍ਹਾਂ ਕਿਹਾ ਜਿਸ ਤਰ੍ਹਾਂ ਮੋਦੀ ਸਰਕਾਰ ਪੰਜਾਬ ਨੂੰ ਵੇਚ ਰਹੀ ਹੈ ਤਾਂ ਉਸ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਅਤੇ ਭਾਰਤ ਦੇ ਸੰਵਿਧਾਨ ਅਨੁਸਾਰ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਗਏ ਹਨ ਤਾਂ ਸੂਬਾ ਸਰਕਾਰਾਂ ਵੀ ਇਸ ਵੱਲ ਕੋਈ ਤਵੱਜੋ ਨਹੀਂ ਦੇ ਰਹੀਆਂ ਸਗੋਂ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਕੇ ਸਗੋਂ ਕਿਸਾਨੀ ਕਿੱਤੇ ਨੂੰ ਉਜਾੜਨਾ ਲਈ ਨੀਤੀਆਂ ਘੜ ਰਹੀ ਹੈ ।ਇਸ ਸਮੇਂ ਉਨ੍ਹਾਂ ਨਾਲ ਜਸਮੇਲ ਸਿੰਘ ਚੰਨਣਵਾਲ, ਨਿਰਭੈ ਸਿੰਘ ਛੀਨੀਵਾਲ ਕਲਾਂ ,ਹਰਦੇਵ ਸਿੰਘ ਕਾਕਾ ਮੀਤ ਪ੍ਰਧਾਨ,ਮੁਖਤਿਆਰ ਸਿੰਘ ਬੀਹਲਾ,ਬਾਰੂ ਸਿੰਘ ਨੰਬਰਦਾਰ, ਅਮਰ ਰੰਧਾਵਾ ਬੀਹਲਾ  ਖੁਰਦ, ਸਾਧੂ ਸਿੰਘ ਛੀਨੀਵਾਲ ਕਲਾਂ,ਸਿਮਰਜੀਤ ਸਿੰਘ ਬੀਹਲਾ  ਖੁਰਦ,ਬਿੱਟੂ ਮੈਂਬਰ ਬੀਹਲਾ,ਅਮਰਪ੍ਰੀਤ ਰੰਧਾਵਾ,ਤੇਜਪਾਲ ਜੌਹਲ,ਕਰਤਾਰ ਸਿੰਘ ਕਰੋ ਜਾਂ ਮਰੋ ਦੇ ਤਹਿਤ ਇਸ ਸੰਘਰਸ਼ ਵਿਚ ਡਟੇ ਹੋਏ ਹਨ।

ਪਿੰਡ ਸੇਰਪੁਰ ਖੁਰਦ ਦੀ ਸੰਗਤਾਂ ਵੱਲੋਂ"ਖੇਤੀ ਬਿੱਲਾ ਖਿਲਾਫ ਸੰਘਰਸ਼ ਨੂੰ  ਹੋਰ ਤਿੱਖਾ ਕਰਨ ਲਈ ਦਿੱਲੀ ਵੱਲ ਕੂਚ

ਜਗਰਾਉਂ,  ਦਸੰਬਰ 2020  (ਰਾਣਾ ਸ਼ੇਖਦੌਲਤ) ਮੋਦੀ ਸਰਕਾਰ ਨੇ ਖੇਤੀ ਮਾਰੂ ਕਾਨੂੰਨ ਬਿੱਲਾ ਨੂੰ ਪਾਸ ਕਰਕੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਪਰ ਕਿਸਾਨ ਜੱਥੇਬੰਦੀਆਂ ਇਹ ਕਾਲੇ ਕਾਨੂੰਨ ਨੂੰ ਰੱਦ ਕਰਵਾ ਕੇ ਹੀ ਵਾਪਿਸ ਆਉਣ ਗਈਆਂ ਅੱਜ ਇਸ ਕਿਸਾਨੀ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਪਿੰਡ ਸੇਰਪੁਰ ਖੁਰਦ ਦੇ ਕਿਸਾਨ ਆਗੂਆਂ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਾਡੇ ਪਿੰਡ ਦੇ ਕਿਸਾਨ ਦਿੱਲੀ ਪਹੁੰਚੇ ਹੋਏ ਹਨ ਅਤੇ ਹੁਣ ਇੱਕ ਹੋਰ ਜੱਥਾ ਦਿੱਲੀ ਵੱਲ ਤੁਰ ਪਿਆ ਹੈ ਅਤੇ ਕਿਹਾ ਜਿਨ੍ਹਾਂ ਚਿਰ ਮੋਦੀ ਸਰਕਾਰ ਆਪਣੇ ਬਣਾਏ ਹੋਏ ਗੰਦੇ ਕਾਨੂੰਨ ਨੂੰ ਵਾਪਿਸ ਨਹੀਂ ਲਵੇਗੀ ਉਨ੍ਹਾਂ ਚਿਰ ਅਸੀਂ ਦਿੱਲੀ ਹੀ ਬੈਠਾਂਗੇ ਉਨ੍ਹਾਂ ਸਾਰੇ ਕਿਸਨਾਂ ਨੂੰ ਇੱਕਜੁੱਟ ਹੋ ਕੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਲਈ ਅਤੇ ਉਨ੍ਹਾਂ ਦਾਨੀ ਸੱਜਣਾਂ ਦਾ ਧੰਨਵਾਦ ਵੀ ਕੀਤਾ ਜੋ ਇਸ ਸੰਘਰਸ਼ ਵਿੱਚ ਕਿਸਾਨਾਂ ਦੀ ਮੱਦਦ ਲਈ ਅੱਗੇ ਆਏ ਹਨ ਕਿਹਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈਂਸ ਬਿੱਲਾ ਨੂੰ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ ਇਸ ਕਰਕੇ ਕਿਸਾਨ ਜੱਥੇਬੰਦੀਆਂ ਲਗਾਤਾਰ 2 ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਨੇ ਅਤੇ ਇਸ ਜੰਗ ਨੂੰ ਜਾਰੂਰ ਜਿੱਤਾਗੇ

ਪਤਰਕਾਰ ਭਾਈਚਾਰੇ ਵੱਲੋਂ ਵੀ ਕਿਸਾਨ ਅੰਦੋਲਨ ਦਾ ਸਮਰਥਨ

ਜਗਰਾਉਂ ,ਦਸੰਬਰ 2020 (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ) ਸਥਾਨਕ ਮਿਉਂਸਪਲ ਪਾਰਕ ਵਿਚ ਅੱਜ ਜਗਰਾਉਂ ਦੇ ਪੱਤਰਕਾਰ ਭਾਈਚਾਰੇ ਵੱਲੋਂ ਕਿਸਾਨਾਂ ਦੇ ਸਮਰਥਨ ਵਿਚ ਰੋਸ ਮਾਰਚ ਕੱਢਿਆ ਗਿਆ ਇਹ ਰੋਸ ਮਾਰਚ ਕਮਲ ਚੌਂਕ ਤੋਂ ਹੁੰਦਾ ਹੋਇਆ ਰਾਏਕੋਟ ਰੋਡ ਅਤੇ ਬਾਅਦ ਵਿੱਚ ਰੇਲਵੇ ਸਟੇਸ਼ਨ ਤੇ ਚੱਲ ਰਹੇ ਕਿਸਾਨ ਅੰਦੋਲਨ ਤੱਕ ਪਹੁੰਚਿਆ,ਜਿਸ ਵਿਚ ਜਗਰਾਉਂ ਦੀਆਂ ਸਾਰੀਆਂ ਪਤਰਕਾਰ ਸੰਸਥਾ ਵਾ ਨੇਂ ਖੁਲ ਕੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ। ਜਿਥੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਉਥੇ ਹੀ ਕਾਰਪੋਰੇਟ ਘਰਾਣਿਆਂ ਨੂੰ ਵੀ ਜਮ ਕੇ ਕੋਸੀਆ।ਨਾਲ ਹੀ ਨਾਲ ਗੋਦੀ ਮੀਡੀਆ ਖਿਲਾਫ ਤਿਖਾ ਹਮਲਾ ਕੀਤਾ ਗਿਆ ਜੋ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਗਲਤ ਤਰੀਕੇ ਨਾਲ ਖਬਰਾਂ ਦੇ ਰਿਹਾ ਹੈ। ਕੇਂਦਰ ਸਰਕਾਰ ਨੂੰ ਵੀ ਕਿਸਾਨਾਂ ਨਾਲ ਹਮਦਰਦੀ ਭਰਿਆ ਰੱਖਣ ਲਈ  ਕਿਹਾ, ਦਿੱਲੀ ਧਰਨੇ ਤੇ ਕੜਾਕੇ ਦੀ ਠੰਢ ਵਿੱਚ ਬੈਠੇ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਵੀ ਕਿਹਾ ਗਿਆ, ਕਿਸਾਨ ਅੰਦੋਲਨ ਜਿਥੇ ਪਿਛਲੇ ਲੰਮੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਚਲ ਰਿਹਾ ਹੈ, ਉਸ ਨੂੰ ਜਾਣਬੁੱਝ ਕੇ ਉਗਰ  ਕਰਨ ਲਈ ਮਜਬੂਰ ਨਾਂ ਕੀਤਾ ਜਾਵੇ, ਕਿਉਂਕਿ ਨਾਰਾਜ ਕਿਸਾਨ 8ਦਸਵੰਰ ਨੂੰ ਭਾਰਤ ਬੰਦ ਦਾ ਸੱਦਾ  ਦੇਣ ਲਈ ਵੀ ਤਿਆਰ ਬੈਠਾ ਹੈ। ਜਲਦੀ ਹੀ ਇਨ੍ਹਾਂ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ।

ਗਿੱਲੇ ਅਤੇ ਸੁੱਕੇ ਕੂੜੇ ਦੇ ਪ੍ਰਬੰਧਨ ਲਈ ਜਾਗਰੂਕਤਾ ਸਮਾਰੋਹ ਦਾ ਆਯੋਜਨ

ਸਮਾਗਮ ਦਾ ਮੁੱਖ ਉਦੇਸ਼ ਜਾਗਰੂਕਤਾ ਪੈਦਾ ਕਰਨ 'ਚ ਵਸਨੀਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ - ਮੇਅਰ ਬਲਕਾਰ ਸਿੰਘ ਸੰਧੂ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਮੇਅਰ ਬਲਕਾਰ ਸਿੰਘ ਸੰਧੂ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਕਰਨਾ ਅਤੇ ਇਸਦਾ ਪ੍ਰਬੰਧਨ ਲੁਧਿਆਣਾ ਅਤੇ ਪੰਜਾਬ ਸੂਬੇ ਲਈ ਅਹਿਮ ਮੁੱਦਾ ਹੈ। ਕੂੜੇ-ਕਰਕਟ ਪ੍ਰਬੰਧਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ, ਪੰਜਾਬ ਸਰਕਾਰ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਵਿਚ ਵੇਸਟ ਕੰਪੈਕਟਰਜ਼ ਲਗਾ ਰਹੀ ਹੈ।ਨਗਰ ਸੁਧਾਰ ਟਰੱਸਟ(ਐਲ.ਆਈ.ਟੀ.) ਨਗਰ ਨਿਗਮ ਲੁਧਿਆਣਾ ਦੇ ਸਹਿਯੋਗ ਨਾਲ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਪੋਰਟੇਬਲ ਕੰਪੈਕਟਰ ਸਥਾਪਤ ਕਰ ਰਹੀ ਹੈ, ਜਿਨ੍ਹਾਂ ਵਿਚ ਸਰਾਭਾ ਨਗਰ, ਰਿਸ਼ੀ ਨਗਰ, ਕਿਚੱਲੂ ਨਗਰ, ਬੀ.ਆਰ.ਐਸ. ਨਗਰ ਅਤੇ ਨੇੜੇ ਕੋਚਰ ਮਾਰਕੀਟ ਇਲਾਕੇ ਸ਼ਾਮਲ ਹਨ।

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਰਹਿਨੁਮਾਈ ਹੇਠ ਅੱਜ ਸਰਾਭਾ ਨਗਰ ਲੁਧਿਅਣਾ ਸਥਿਤ ਪੋਰਟੇਬਲ ਵੇਸਟ ਕੰਪੈਕਟਟਰ ਟ੍ਰਾਂਸਫਰ ਸਟੇਸ਼ਨ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਮੌਕੇ ਨਗਰ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸੰਨੀ ਭੱਲਾ, ਨਰਿੰਦਰ ਸ਼ਰਮਾ, ਜੈ ਪ੍ਰਕਾਸ਼, ਸ੍ਰੀਮਤੀ ਅਮ੍ਰਿਤ ਵਰਸ਼ਾ ਰਾਮਪਾਲ, ਸ੍ਰੀਮਤੀ ਸੀਮਾ ਕਪੂਰ, ਪੰਕਜ ਸ਼ਰਮਾ ਕਾਕਾ, ਹਰੀ ਸਿੰਘ ਬਰਾੜ, ਸ੍ਰੀਮਤੀ ਰਾਸ਼ੀ ਹੇਮਰਾਜ ਅਗਰਵਾਲ,ਬਲਜਿੰਦਰ ਸਿੰਘ ਬੰਟੀ, ਦਿਲਰਾਜ ਸਿੰਘ, ਸਾਬਕਾ ਕੌਂਸਲਰ ਹੇਮਰਾਜ ਅਗਰਵਾਲ, ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ, ਜ਼ੋਨਲ ਕਮਿਸ਼ਨਰ ਜ਼ੋਨ-ਸੀ ਨੀਰਜ ਜੈਨ, ਸੀਨੀਅਰ ਕਾਂਗਰਸੀ ਆਗੂ ਸੁਨੀਲ ਕਪੂਰ ਅਤੇ ਕੁਝ ਸਮਾਜਿਕ ਸ਼ਖਸੀਅਤਾਂ ਸਮੇਤ ਡਾ. ਸਤਭੂਸ਼ਣ ਪਾਂਧੀ, ਨਰਿੰਦਰ ਸਿੰਘ ਮੈਸਨ, ਨੰਦਿਨੀ ਗੁਪਤਾ, ਮਨੀਸ਼ਾ ਕਪੂਰ ਅਤੇ ਬਾਲ ਕਲਾਕਾਰ ਧੈਰਿਆ ਟੰਡਨ ਵੀ ਮੌਜੂਦ ਸਨ।ਸ੍ਰੀਮਤੀ ਮਮਤਾ ਆਸ਼ੂ ਨੇ ਦੱਸਿਆ ਕਿ ਲੁਧਿਆਣਾ ਦੇ ਨਾਮਵਰ ਬਲੌਗਰਜ਼ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਵੀ ਸਟੇਸ਼ਨ ਦਾ ਦੌਰਾ ਕੀਤਾ ਅਤੇ ਵਸਨੀਕਾਂ ਨੂੰ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।ਅਖੀਰ ਵਿੱਚ, ਸਾਰੇ ਭਾਗੀਦਾਰਾਂ ਵੱਲੋਂ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ ਕਰ ਕੇ ਇਸ ਮੁਹਿੰਮ ਵਿੱਚ ਆਪਣਾ ਹਿੱਸਾ ਪਾਉਣ ਦਾ ਪ੍ਰਣ ਲਿਆ। ਇਹ ਸਮਾਗਮ ਬੇਹੱਦ ਸਫਲ ਰਿਹਾ ਅਤੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਯਤਨਾਂ ਦੀ ਵੀ ਸ਼ਲਾਘਾ ਕੀਤੀ

ਜਗਰਾਉਂ ਮੀਡੀਆ ਕਲੱਬ ਦਾ ਹੋਇਆ ਗਠਨ

ਹਰਵਿੰਦਰ ਸਿੰਘ ਸੱਗੂ ਪ੍ਰਧਾਨ , ਢਿੱਲੋਂ ਸਰਪ੍ਰਸਤ, ਜੈਨ ਚੇਅਰਮੈਨ ਬਣੇ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਜਗਰਾਉਂ ਹਲਕੇ ਦੇ ਪੱਤਰਕਾਰਾਂ ਵੱਲੋਂ ਸ਼ੁੱਕਰਵਾਰ ਨੂੰ ਇਕ ਮੀਟਿੰਗ ਗੁਰਦੁਆਰਾ ਸ੍ਰੀ ਵਿਸ਼ਵਕਰਮਾ ਮੰਦਰ ਅੱਡਾ ਰਾਏਕੋਟ ਵਿਖੇ ਰੱਖੀ ਗਈ ਇਸ ਮੀਟਿੰਗ ਵਿੱਚ ਪੱਤਰਕਾਰ ਭਾਈਚਾਰੇ ਵੱਲੋਂ ਇਕੱਠਿਆਂ ਹੋ ਕੇ ਪੱਤਰਕਾਰ ਭਾਈਚਾਰੇ ਨੂੰ ਆਉਣ ਵਾਲੀਆਂ ਔਕੜਾਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਕਜੁੱਟ ਹੋ ਕੇ ਇਨ੍ਹਾਂ ਔਕੜਾਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਜਗਰਾਉਂ ਮੀਡੀਆ ਕਲੱਬ ਦਾ ਗਠਨ ਕੀਤਾ ਗਿਆ ਇਸ ਮੀਟਿੰਗ ਵਿੱਚ ਇਕੱਠੇ ਹੋਏ ਸਾਰੇ ਪੱਤਰਕਾਰ ਭਾਈਚਾਰੇ ਵੱਲੋਂ ਸਾਂਝੇ ਤੌਰ ਤੇ ਆਪਸੀ ਸਹਿਮਤੀ ਦੇ ਨਾਲ ਹਰਵਿੰਦਰ ਸਿੰਘ ਸੱਗੂ ਨੂੰ ਜਗਰਾਉਂ ਮੀਡੀਆ ਕਲੱਬ ਦਾ ਪ੍ਰਧਾਨ ਬਣਾਇਆ ਗਿਆ ,ਚਰਨਜੀਤ ਸਿੰਘ ਢਿੱਲੋਂ ਸਰਪ੍ਰਸਤ, ਰਾਜੇਸ਼ ਜੈਨ ਚੇਅਰਮੈਨ, ਤਜਿੰਦਰ ਸਿੰਘ ਚੱਢਾ ਉਪ ਚੇਅਰਮੈਨ, ਭਗਵਾਨ ਸਿੰਘ ਸੈਕਟਰੀ , ਗਿਆਨ ਦੇ ਬੇਰੀ ਕੈਸ਼ੀਅਰ ,ਰਿਤੇਸ਼ ਭੱਟ ਸਹਾਇਕ ਸੈਕਟਰੀ ,ਦਵਿੰਦਰ ਸਿੰਘ ਸਹਾਇਕ ਕੈਸ਼ੀਅਰ , ਸੰਜੀਵ ਮਲਹੋਤਰਾ ਕਾਲਾ ਐਗਜ਼ੀਕਿਊਟਿਵ ਮੈਂਬਰ ,ਧਰਮਿੰਦਰ ਸਿੰਘ, ਸੰਜੀਵ ਅਰੋੜਾ ਐਗਜ਼ੀਕਿਊਟਿਵ ਮੈਂਬਰ ਅਤੇ ਹੋਰ ਕਲੱਬ ਦੇ ਮੈਂਬਰਾਂ ਵਿੱਚ ਐੱਸਪੀ ਬੌਬੀ ,ਆਰਿਅਨ ਅੱਤਰੇ ,ਅੰਕੁਸ਼ ਸਹਿਜਪਾਲ ਵਿਕਾਸ ਮਠਾੜੂ, ਲੁਕੇਸ਼ ਸ਼ਰਮਾ ,ਦਿਨੇਸ਼ ਸ਼ਰਮਾ ਅੰਮ੍ਰਿਤਪਾਲ ਸਿੰਘ ਨੇ ਆਪਣੀੜ ਹਾਜ਼ਰੀ ਲੁਆਈ ਅਤੇ ਸਾਰੇ ਹੀ ਮੈਂਬਰਾਂ ਨੇ ਜਗਰਾਉਂ ਮੀਡੀਆ ਕਲੱਬ ਦੇ ਪ੍ਰਧਾਨ ਬਣੇ ਸਰਦਾਰ ਹਰਵਿੰਦਰ ਸਿੰਘ ਸੱਗੂ ਨੂੰ ਕਲੱਬ ਦਾ ਪ੍ਰਧਾਨ ਚੁਣੇ ਜਾਣ ਤੇ ਵਧਾਈਆਂ ਵੀ ਦਿੱਤੀਆਂ ।