You are here

ਲੁਧਿਆਣਾ

ਲੋਕ ਗਾਇਕ ਗੁਰਮੀਤ ਮੀਤ ਲੈ ਕੇ ਹਾਜ਼ਰ ਹੈ ‘ਖਿੱਚ ਕੇ ਕਮਾਨ ਕਿਸਾਨਾਂ’

ਹਠੂਰ,,ਦਸੰਬਰ 2020 -(ਕੌਸ਼ਲ ਮੱਲ੍ਹਾ)-ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਦੇ ਲਾਡਲੇ ਸਗਿਰਦ ਲੋਕ ਗਾਇਕ ਗੁਰਮੀਤ ਮੀਤ ਸਰੋਤਿਆ ਦੀ ਕਚਹਿਰੀ ਵਿਚ ਲੈ ਕੇ ਹਾਜ਼ਰ ਹੈ ਆਪਣਾ ਸਿਗਲ ਟਰੈਕ ‘ਖਿੱਚ ਕੇ ਕਮਾਨ ਕਿਸਾਨਾਂ’।ਇਸ ਸਬੰਧੀ ਗੱਲਬਾਤ ਕਰਦਿਆ ਲੋਕ ਗਾਇਕ ਗੁਰਮੀਤ ਮੀਤ ਨੇ ਦੱਸਿਆ ਕਿ ਗੀਤ ਨੂੰ ਸੰਗੀਤਕ ਧੁਨਾ ਨਾਲ ਸਿੰਗਾਰਿਆ ਹੈ ਤਾਰ ਈ ਬੀਟ ਬ੍ਰੇਕਰ ਨੇ ਅਤੇ ਗੀਤ ਨੂੰ ਕਮਲਬੰਦ ਕੀਤਾ ਹੈ ਪ੍ਰਸਿੱਧ ਗੀਤਕਾਰ ਰਣਜੀਤ ਸਿੰਘ ਰਾਣਾ ਯੂ ਕੇ ਅਤੇ ਬਿੰਦਰ ਪੋ੍ਰਡਕਸਨ ਯੂ ਐਸ ਏ ਨੇ ਰਿਲੀਜ ਕੀਤਾ ਹੈ।ਉਨ੍ਹਾ ਦੱਸਿਆ ਕਿ ਇਹ ਗੀਤ ਸੋਸਲ ਮੀਡੀਆ ਤੇ ਰਿਲੀਜ ਹੋ ਚੁੱਕਾ ਹੈ ਅਤੇ ਆਉਣ ਵਾਲੇ ਦਿਨਾ ਵਿਚ ਵੱਖ-ਵੱਖ ਟੀ ਵੀ ਚੈਨਲਾ ਤੇ ਪ੍ਰਕਾਸਿਤ ਕੀਤਾ ਜਾਵੇਗਾ।ਉਨ੍ਹਾ ਦੱਸਿਆ ਕਿ ਇਹ ਗੀਤ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ ਨੂੰ ਸਮਰਪਿਤ ਹੈ ਅਤੇ ਇਸ ਗੀਤ ਦੀ ਵੀਡੀਓ ਵੱਖ-ਵੱਖ ਥਾਵਾ ਤੇ ਰੋਸ ਪ੍ਰਦਰਸਨ ਕਰ ਰਹੇ ਕਿਸਾਨ ਵੀਰਾ ਤੇ ਫਿਲਮਾਈ ਗਈ ਹੈ।ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਸਰੋਤੇ ਮੇਰੇ ਪਹਿਲੇ ਗੀਤਾ ਵਾਗ ਇਸ ਗੀਤ ਨੂੰ ਮਾਣ-ਸਨਮਾਨ ਦੇਣਗੇ।ਇਸ ਮੌਕੇ ਉਨ੍ਹਾ ਨਾਲ ਹਰਜੀਤ ਦੀਪ ਆਦਿ ਹਾਜ਼ਰ ਸਨ।
 

ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਕੀਤਾ ਉਦਘਾਟਨ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਡਿਪਟੀ ਕਮਿਸ਼ਨਰ ਲੁਧਿਆਣ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਅੱਜ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ ਗਿਆ। ਗੁਰੂ ਤੇਗ ਬਹਾਦੁਰ ਸਾਹਿਬ(ਚੈ:) ਹਸਪਤਾਲ, ਸੁਸਾਇਟੀ, ਮਾਡਲ ਟਾਊਨ, ਲੁਧਿਆਣਾ ਵੱਲੋਂ ਹਰ ਸਾਲ ਦੀ ਤਰਾਂ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਨੂੰ ਸਤਿਕਾਰ ਭੇਟ ਕਰਨ ਲਈ ਇਕ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 1005 ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ, ਜ਼ਰੂਰੀ ਮੁਫਤ ਮੈਡੀਕਲ ਟੈਸਟ ਅਤੇ ਕੁੱਝ ਚੋਣਵੇਂ ਮੈਡੀਕਲ ਟੈਸਟਾਂ ਵਿੱਚ 50 ਪ੍ਰਤੀਸ਼ਤ ਤੱਕ ਦੀ ਛੋਟ ਦਿੱਤੀ ਗਈ।ਨਗਰ ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ ਵੱਲੋ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਇਸ ਹਸਪਤਾਲ ਦੇ ਅਨਿੰਨ ਸੇਵਕ ਹੋਣ ਦੇ ਨਾਤੇ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ।ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦੁਰ ਸਾਹਿਬ(ਚ:) ਹਸਪਤਾਲ, ਸੁਸਾਇਟੀ ਦੇ ਪ੍ਰਧਾਨ ਬਖਸ਼ੀ ਅਮਰਦੀਪ ਸਿੰਘ ਦੇ ਅਜਿਹੇ ਪਰੰਪਰਾਈ ਲੋਕ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇੇ ਬਹੁ-ਪੱਖੀ ਯੋਗਦਾਨ ਦਾ ਅਹਿਦ ਕੀਤਾ।ਇਸ ਕੈਂਪ ਮੌਕੇ ਭਾਰਤਬੀਰ ਸਿੰਘ ਸੋਬਤੀ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਦੇ ਸਵਾਗਤੀ ਸ਼ਬਦ ਕਹੇ।ਹਸਪਤਾਲ ਦੇ ਡਾਇਰੈਕਟਰ ਡਾ. ਪਰਵੀਨ ਸੋਬਤੀ ਤੇ ਮੈਡੀਕਲ ਸੁਪਰਡੈਂਟ ਹਰੀਸ਼ ਸਹਿਗਲ ਨੇ ਹਸਪਤਾਲ ਦੇ ਮਾਨਮੱਤੇ ਇਤਿਹਾਸ ਅਤੇ ਵਿਸ਼ੇਸ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ।ਇਸ ਸਮਾਗਮ ਵਿੱਚ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ, ਪ੍ਰੋ.ਪਿਥ੍ਰਪਾਲ ਸਿੰਘ ਸੇਠੀ, ਦਵਿੰਦਰ ਸਾਹਨੀ (ਮਿੱਤਰ ਫਾਸਟਰਜ਼ਨ), ਵਰਿੰਦਰਪਾਲ ਸਿੰਘ, ਸੁਧੀਰ ਸਹਿਗਲ,ਜਰਨੈਲ ਸਿੰਘ, ਸੱਨੀ ਭੱਲਾ ਦੇ ਨਾਲ ਇੰਸਟੀਟਿਊਟ ਦੇ ਸਟਾਫ ਨੇ ਹਿੱਸਾ ਲਿਆ।ਹਸਪਤਾਲ ਵਿੱਚ ਆਏ ਲੋੜਵੰਦ ਮਰੀਜ਼ਾਂ ਨੇ ਹਸਪਤਾਲ ਮਨੈਜਮੈਂਟ ਪ੍ਰਤੀ ਸ਼ੁੱਭ ਇੱਛਾਵਾਂ ਤੇ ਦੁਆਵਾਂ ਦਿੰਦਿਆਂ ਅਗਲੇ ਸਾਲ ਫਿਰ ਅਜਿਹੀਆਂ ਸਹੂਲਤਾਂ ਤੇ ਆਸ ਪ੍ਰਗਟਾਈ

ਜ਼ਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ ਵੱਲੋਂ ਨੈਸ਼ਨਲ ਈ-ਲੋਕ ਅਦਾਲਤ ਦਾ ਆਯੋਜਨ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਜਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਉਪ ਮੰਡਲ ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ ਵਿਖੇ ਸ੍ਰੀ ਗੁਰਬੀਰ ਸਿੰਘ, ਮਾਨਯੋਗ ਜਿਲ੍ਹਾ ਤੇ ਸੈਸ਼ਨਜ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਪ੍ਰਧਾਨਗੀ ਅਤੇ ਮੈਡਮ ਪ੍ਰੀਤੀ ਸੁਖੀਜਾ, ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ ਰੇਖ ਹੇਠ ਨੈਸ਼ਨਲ ਈ-ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ।ਇਸ ਲੋਕ ਅਦਾਲਤ ਵਿੱਚ ਅਦਾਲਤਾਂ ਵਿੱਚ ਲੰਬਿਤ ਕੇਸ ਅਤੇ ਪ੍ਰੀ-ਲੀਟੀਗੇਟਿਵ ਕੇਸ ਜਿਨ੍ਹਾਂ ਵਿੱਚ ਮੁੱਖ ਤੌਰ ਤੇ Criminal Compoundable Cases, 138 NI Act, Money Recovery Cases, MACT cases, Matrimonial Disputes, Labour Disputes, Land Acquisition Cases, Electricity Bill Cases, Water Bill Cases, Service Matters relating to pay and allowances and retiral benefits, Revenue Cases (Pending in District Courts only) and Other Civil Cases(rent, easmentary rights, injunction suits, specific performance suits etc.) ਅਤੇ Pre-litigative ਕੇਸਾਂ ਦੇ ਨਿਪਟਾਰੇ ਲਈ ਕੁੱਲ 19 ਲੋਕ ਅਦਾਲਤ ਬੈਂਚਾਂ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੀ ਪ੍ਰਧਾਨਗੀ ਨਿਆਂਇਕ ਅਧਿਕਾਰੀ ਸਾਹਿਬਾਨ ਸ੍ਰੀ ਅਰੁਨ ਕੁਮਾਰ ਅਗਰਵਾਲ, ਵਧੀਕ ਜਿਲ੍ਹਾ ਤੇ ਸੈਸ਼ਨਜ਼ ਜੱਜ, ਲੁਧਿਆਣਾ, ਸ੍ਰੀ ਤਰਨਤਾਰਨ ਸਿੰਘ ਬਿੰਦਰਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਲੁਧਿਆਣਾ, ਸ੍ਰੀ ਅਜੈਬ ਸਿੰਘ, ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ, ਲੁਧਿਆਣਾ, ਸ੍ਰੀ ਮੋਹਿਤ ਬੰਸਲ, ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ, ਲੁਧਿਆਣਾ, ਸ੍ਰੀ ਸੁਨੀਲ ਕੁਮਾਰ ਅਰੋੜਾ, ਚੇਅਰਮੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ), ਲੁਧਿਆਣਾ, ਸ੍ਰੀ ਵਿਕਰਾਂਤ ਕੁਮਾਰ, ਏ.ਸੀ.ਜੇ.ਐਮ., ਲੁਧਿਆਣਾ, ਸ੍ਰੀ ਦੇਵਨੂਰ ਸਿੰਘ, ਸ੍ਰੀ ਵਿਜੇ ਕੁਮਾਰ-I, ਮੈਡਮ ਪਵਲੀਨ ਸਿੰਘ, ਸ੍ਰੀ ਅੰਕਿਤ ਏਰੀ, ਸ੍ਰੀ ਪੁਨੀਤ ਮੋਹੀਨੀਆ, ਮੈਡਮ ਆਰਤੀ ਸ਼ਰਮਾ ਅਤੇ ਮੈਡਮ ਨੀਰਜ ਗੋਇਲ ਸਿਵਲ ਜੱਜ (ਜੂਨੀਅਰ ਡਵੀਜਨ)-ਕਮ-ਜੇ.ਐਮ.ਆਈ.ਸੀ, ਲੁਧਿਆਣਾ ਅਤੇ ਇਸ ਤੋਂ ਇਲਾਵਾ ਸ੍ਰੀ ਹਰਜਿੰਦਰ ਸਿੰਘ, ਅਤੇ ਮੈਡਮ ਰੀਟਾ ਹੰਸ, ਸਿਵਲ ਜੱਜ (ਜੂਨੀਅਰ ਡਵੀਜ਼ਨ), ਜਗਰਾਓਂ, ਮੈਡਮ ਏਕਤਾ ਸਹੋਤਾ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਪਾਇਲ, ਮੈਡਮ ਪ੍ਰਤੀਮਾ ਅਰੋੜਾ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ), ਸਮਰਾਲਾ, ਸ੍ਰੀ ਜਗਮਿਲਾਪ ਸਿੰਘ, ਸਿਵਲ ਜੱਜ (ਜੂਨੀਅਰ ਡਵੀਜਨ)-ਕਮ-ਜੇ.ਐਮ.ਆਈ.ਸੀ., ਸਮਰਾਲਾ ਅਤੇ ਸ੍ਰੀ ਅਰੁਨ ਗੁਪਤਾ, ਸਿਵਲ ਜੱਜ (ਜੂਨੀਅਰ ਡਵੀਜਨ)-ਕਮ-ਜੇ.ਐਮ.ਆਈ.ਸੀ, ਖੰਨਾ ਸਾਹਿਬਾਨ ਵੱਲੋਂ ਕੀਤੀ ਗਈ। ਲੋਕ ਅਦਾਲਤ ਬੈਂਚਾਂ ਦੇ ਸਹਿਯੋਗ ਲਈ ਹਰ ਲੋਕ ਅਦਾਲਤ ਬੈਂਚ ਵਿੱਚ ਇੱਕ ਉੱਘੇ ਸਮਾਜ ਸੇਵਕ ਅਤੇ ਇੱਕ ਸੀਨੀਅਰ ਐਡਵੋਕੇਟ ਨੂੰ ਬਤੌਰ ਮੈਂਬਰ ਨਾਮਜ਼ਦ ਕੀਤਾ ਗਿਆ।ਅੱਜ ਦੀ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ 5909 ਕੇਸ ਨਿਪਟਾਰੇ ਲਈ ਰੱਖੇ ਗਏ ਸਨ ਜਿਨ੍ਹਾਂ ਵਿੱਚੋਂ 2387 ਕੇਸਾਂ ਦਾ ਨਿਪਟਾਰਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾਹੀਂ ਕਰਵਾਇਆ ਗਿਆ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤੇ ਗਏ ਇਸ ਨੈਸ਼ਨਲ ਲੋਕ ਅਦਾਲਤ ਦੇ ਪ੍ਰਚਾਰ ਸਦਕਾ ਇਸ ਨੈਸ਼ਨਲ ਲੋਕ ਅਦਾਲਤ ਦੌਰਾਨ 33,96,46,685/-ਰੁਪਏ ਦੇ ਅਵਾਰਡ ਪਾਸ ਕੀਤੇ ਗਏ।ਇਸ ਨੈਸ਼ਨਲ ਲੋਕ ਅਦਾਲਤ ਵਿੱਚ 275 ਟਰੈਫਿਕ ਚਲਾਨਾਂ ਦਾ ਨਿਪਟਾਰਾ ਕੀਤਾ ਗਿਆ ਅਤੇ 4,15,900/- ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲ ਕੀਤੀ ਗਈ। ਇਸ ਨੈਸ਼ਨਲ ਈ-ਲੋਕ ਅਦਾਲਤ ਦੀ ਵਿਸ਼ੇਸ਼ ਮਹੱਤਤਾ ਇਹ ਰਹੀ ਕਿ ਇਸ ਲੋਕ ਅਦਾਲਤ ਵਿੱਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਸਾਂ ਦੇ ਫੈਸਲੇ ਆਨਲਾਈਨ (Virtually) ਕਰਵਾਏ ਗਏ।

ਇਸ ਮੌਕੇ ਤੇ ਸ੍ਰੀ ਗੁਰਬੀਰ ਸਿੰਘ, ਮਾਨਯੋਗ ਜਿਲ੍ਹਾ ਤੇ ਸੈਸ਼ਨਜ਼-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਦੱਸਿਆ ਗਿਆ ਕਿ ਨੈਸ਼ਨਲ ਲੋਕ ਅਦਾਲਤ ਵਿੱਚ ਲੋਕਾਂ ਵੱਲੋਂ ਕੇਸਾਂ ਦੇ ਨਿਪਟਾਰੇ ਲਈ ਭਾਰੀ ਉਤਸ਼ਾਹ ਦਿਖਾਇਆ ਗਿਆ। ਲੋਕ ਅਦਾਲਤ ਦੇ ਲਾਭਾਂ ਤੇ ਚਾਨਣਾ ਪਾੳਂੁਦੇ ਹੋਏ ੳਨ੍ਹਾਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿੱਚ ਲਗਾਈ ਗਈ ਕੋਰਟ ਫੀਸ ਵਾਪਸ ਕੀਤੀ ਜਾਂਦੀ ਹੈ, ਦੋਵੇ ਧਿਰਾਂ ਦੇ ਧਨ ਅਤੇ ਸਮੇਂ ਦੀ ਬੱਚਤ ਹੁੰਦੀ ਹੈ, ਧਿਰਾਂ ਵਿੱਚ ਆਪਸੀ ਦੁਸ਼ਮਣੀ ਘਟਦੀ ਹੈ ਅਤੇ ਪਿਆਰ ਵਧਦਾ ਹੈ ਅਤੇ ਲੋਕ ਅਦਾਲਤ ਰਾਹੀਂ ਕੀਤੇ ਗਏ ਫੈਸਲੇ ਦੇ ਖਿਲਾਫ ਅੱਗੇ ਕੋਈ ਅਪੀਲ ਨਹੀਂ ਹੁੰਦੀ ਜਿਸ ਨਾਲ ਝਗੜਾ ਹਮੇਸ਼ਾਂ ਲਈ ਖਤਮ ਹੋ ਜਾਂਦਾ ਹੈ।ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ ਸਾਹਿਬ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨੈਸ਼ਨਲ ਲੋਕ ਅਦਾਲਤ ਰਾਹੀਂ ਕੇਸਾਂ ਦਾ ਨਿਪਟਾਰਾ ਕਰਵਾ ਕੇ ਛੇਤੀ ਅਤੇ ਸਸਤਾ ਨਿਆਂ ਪ੍ਰਾਪਤ ਕਰੋ।

 *ਧੁੰਦ, ਸੀਤ-ਲਹਿਰ*✍️ ਸਲੇਮਪੁਰੀ ਦਾ ਮੌਸਮਨਾਮਾ

  *ਧੁੰਦ, ਸੀਤ-ਲਹਿਰ*

-ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 

ਪੰਜਾਬ 'ਚ ਹੋਈ ਹਲਕੀ/ਦਰਮਿਆਨੀ ਬਾਰਿਸ਼ ਤੋਂ ਬਾਅਦ ਅਗਲੇ 2-3 ਦਿਨ  ਇਸ ਸਿਆਲ ਦੀ ਰੁੱਤ 'ਚ ਪਹਿਲੀੰ ਵਾਰ ਵੱਡੇ ਪੱਧਰ ਓੁੱਤੇ ਖਿੱਤੇ ਪੰਜਾਬ ਅਤੇ ਦਿੱਲੀ  'ਚ ਸੰਘਣੀ ਧੁੰਦ ਅਤੇ ਧੁੰਦ ਦੇ ਬੱਦਲ ਵੇਖੇ ਜਾਣ ਦੀ ਸੰਭਾਵਨਾ ਹੈ। ਦੱਖਣ-ਪੱਛਮੀ ਜਿਲ੍ਹਿਆਂ 'ਚ ਧੁੰਦ ਵਧੇਰੇ ਪ੍ਰਭਾਵੀ ਰਹਿੰਦੀ ਜਾਪ ਰਹੀ ਹੈ। ਧੁੰਦ ਨਾ ਹੋਣ ਦੀ ਸੂਰਤ 'ਚ ਵੀ ਸੂਬਾ ਵਾਸੀਆਂ ਨੂੰ ਦਸੰਬਰ ਵਾਲੀ ਅਸਲ ਠੰਡ ਦਾ ਅਹਿਸਾਸ ਹੋਵੇਗਾ ਜਦਕਿ 

ਮੀਂਹ ਪੱਖੋਂ ਅਗਲਾ ਇੱਕ ਹਫ਼ਤਾ ਮੌਸਮ ਸਾਫ਼ ਰਹੇਗਾ, ਜਿਸ ਕਾਰਨ ਦਿਨ ਤੇ ਰਾਤਾਂ ਦੇ ਪਾਰੇ 'ਚ ਚੰਗਾ ਘਾਟਾ ਦਰਜ਼ ਹੋਵੇਗਾ। ਘੱਟੋ-ਘੱਟ ਪਾਰਾ 2°c ਤੋਂ 10°c ਅਤੇ ਵੱਧੋ-ਵੱਧ 14 ਤੋਂ 20°c ਡਿਗਰੀ ਦਰਮਿਆਨ ਰਹਿਣ ਦੀ ਉਮੀਦ ਹੈ।ਕੁਝ ਖਾਸ ਹਾਲਾਤਾਂ 'ਚ ਪਾਰਾ ਇਸ ਤੋਂ ਵੀ ਥੱਲੇ ਜਾ ਸਕਦਾ ਹੈ, ਜਿਸ ਬਾਰੇ ਵੱਖਰੀ ਅਪਡੇਟ ਦਿੱਤੀ ਜਾਵੇਗੀ। ਪਰਸੋੰ ਕੁਝ ਇਲਾਕਿਆਂ  'ਚ ਉੱਚੇ ਬੱਦਲ ਧੁੰਦ ਨੂੰ ਨੁਕਸਾਨ ਕਰ ਸਕਦੇ ਹਨ । ਅਗਲੇ 2-3 ਦਿਨਾਂ ਬਾਅਦ ਧੁੰਦ ਹਟੀ ਤਾਂ 15ਦਸੰਬਰ ਤੋਂ ਬਾਅਦ ਕੋਹਰੇ ਦੀ ਆਸ ਹੈ। 

ਮੌਜੂਦਾ ਸਿਸਟਮ ਕਾਰਨ ਅਗਲੇ 24 ਘੰਟੇ ਪਹਾੜਾਂ ਉੱਪਰ ਬਰਫਬਾਰੀ ਅਤੇ ਪਹਾੜਾਂ ਲਾਗੇ ਪੈਂਦੇ ਇਲਾਕਿਆਂ ਖਾਸਕਰ ਉੱਤਰੀ ਪੰਜਾਬ 'ਚ ਕਿਤੇ-ਕਿਤੇ ਕਿਣਮਿਣ ਜਾ ਹਲਕੀ ਫੁਹਾਰ ਪੈਣ ਤੋਂ ਇਨਕਾਰ ਨਹੀਂ।

ਧੰਨਵਾਦ ਸਹਿਤ। 

ਪੇਸ਼ਕਸ਼ - 

12 ਦਸੰਬਰ, 2020. 

ਸਮਾਂ - 6.15 ਸ਼ਾਮ

ਪੈਂਨਸ਼ਨ ਤੇ ਰਾਸ਼ਨ ਵੰਡ ਕੇ ਸੁਤੰਤਰਤਾ ਸੈਨਾਨੀ ਸ੍ਰੀ ਦਿਆ ਚੰਦ ਜੈਨ ਨੂੰ ਦਿੱਤੀ ਸ਼ਰਧਾਂਜਲੀ

ਜਗਰਾਉਂ, ਦਸੰਬਰ 2020(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

 ਸੁਤੰਤਰਤਾ ਸੈਨਾਨੀ ਸ੍ਰੀ ਦਿਆ ਚੰਦ ਜੈਨ ਯਾਦ ਨੂੰ ਸਮਰਪਿਤ ਅੱਜ ਉਨਾਂ ਦੇ ਸਪੁੱਤਰ ਸ੍ਰੀ ਰਜਿੰਦਰ ਜੈਨ ਦੀ ਅਗਵਾਈ ਹੇਠ ਮਹਾਂਵੀਰ ਆਇਲ ਮਿਲ ਵਿਖੇ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਐਸ ਐਸ ਪੀ ਸ ਚਰਨਜੀਤ ਸਿੰਘ ਸੋਹਲ, ਸ ਰਤਨ ਸਿੰਘ ਬਰਾੜ, ਰਾਜਵੀਰ ਸਿੰਘ, ਦੋਨੋਂ ਐਸ ਪੀ, ਡੀ ਅੈਸ ਪੀ ਗੁਰਦੀਪ ਸਿੰਘ ਗੋਸਲ, ਦਿਲਬਾਗ ਸਿੰਘ ਹੁਣਾਂ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਹਸਤੀਆਂ ਨੇ ਹਿਸਾ ਲਿਆ। ਸ੍ਰੀ ਦਿਆ ਚੰਦ ਜੈਨ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਬੇਟੇ ਰਜਿੰਦਰ ਜੈਨ ਤੋਂ ਇਲਾਵਾ ਕੈਪਟਨ ਨਰੇਸ਼ ਵਰਮਾ ਅਮ੍ਰਿਤਲਾਲ ਮਿਤਲ, ਕੰਚਨ ਗੁਪਤਾ, ਜੀ ਐਸ ਸਿੱਧੂ, ਰਾਜਨ ਸਿੰਗਲਾ, ਹਰੀ ਉਮ, ਪ੍ਰਸ਼ੋਤਮ ਲਾਲ ਖਲੀਫਾ, ਸੁਦਰਸ਼ਨ ਸ਼ਰਮਾ,ਗੋਪੀ ਸ਼ਰਮਾ, ਹਰਸ਼ਿਤ ਜੈਨ, ਆਨਸੂ ਜੈਨ  ਚਰਨਜੀਤ ਸਿੰਘ ਭੰਡਾਰੀ, ਅਸ਼ਵਨੀ ਸ਼ਰਮਾ, ਦਵਿੰਦਰ ਜੈਨ, ਜੋਗਿੰਦਰ ਸਿੰਘ ਚੋਹਾਨ, ਰਮਨ ਜੈਨ, ਵਿਨੋਦ ਬਾਂਸਲ, ਡਾ ਨਰਿੰਦਰ ਸਿੰਘ ਬੀ ਕੇ ਗੈਸ, ਭਰਤ ਖੰਨਾ, ਨੇ ਵੀ ਸ਼ਰਧਾ ਸੁਮਨ ਭੇਂਟ ਕੀਤੇ। ਇਸ ਮੌਕੇ ਤੇ  26 ਲੋੜਵੰਦਾਂ ਨੂੰ 500ਰੂਪੇ ਪੇਨਸ਼ਨ ਤੇ ਇਕ ਥੇਲੀ ਆਟਾ ਸਰਸੋਂ ਤੇਲ ਦੀ ਬੋਤਲ ਆਦਿ ਦਿਤੀ ਗਈ। ਅਤੇ ਪੁਰਾਣੀ ਦਾਣਾ ਮੰਡੀ ਵਿਖੇ ਭੰਡਾਰਾ ਵੀ ਲਗਾਇਆ ਗਿਆ।

ਮੋਦੀ ਆਪਣਾ ਅੜੀਅਲ ਵਤੀਰਾ ਭੁਲਾ ਕੇ ਕਿਸਾਨਾਂ ਦੇ ਮਸਲੇ ਵੱਲ ਧਿਆਨ ਦੇਵੇ ਸਰਕਾਰ: ਕੈਪਟਨ ਬਲੋਰ ਸਿੰਘ ਭੰਮੀਪੁਰਾ

ਸਿਧਵਾਂ ਬੇਟ (ਜਸਮੇਲ ਗਾਲਿਬ)ਕੇਂਦਰ ਦੀ ਮੋਦੀ ਸਰਕਾਰ ਆਪਣਾ ਅੜੀਅਲ ਰਵਿਆ ਛੱਡ ਕੇ ਖੇਤੀ ਕਨੂੰਨਾਂ ਨੂੰ ਮੁੱਢੋਂ ਰੱਦ ਕਰੇ ਕਿਸਾਨ ਦੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਕਰਨੇ ਚਾਹੀਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਅਤੇ ਕੈਪਟਨ ਬਲੌਰ ਸਿੰਘ ਭੰਮੀਪੁਰਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।ਉਨ੍ਹਾਂ ਕਿਹਾ ਕਿ ਕਿਸਾਨ ਅੱਜ ਆਪਣੇ ਪਰਿਵਾਰਾਂ ਨੂੰ ਆਪਣੇ ਘਰਾਂ ਵਿੱਚ ਛੱਡ ਕੇ ਦਿੱਲੀ ਦੀਆਂ ਸੜਕਾਂ ਤੇ ਠੰਢੀਆਂ ਰਾਤਾਂ ਕੱਟਣ ਲਈ ਕੇਂਦਰ ਸਰਕਾਰ ਨੇ ਮਜਬੂਰ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਭਰਾਵਾਂ ਤੇ ਅੰਨਦਾਤਾ ਨੇ ਆਜ਼ਾਦੀ ਤੋਂ ਬਾਅਦ ਦੇ ਅੰਨ ਭੰਡਾਰ ਪੈਦਾ ਕਰ ਕੇ ਆਪਣਾ ਯੋਗਦਾਨ  ਪਾ ਰਹੇ ਹਨ।ਉਨ੍ਹਾਂ ਕਿਹਾ ਹੈ ਕਿ ਉਹ ਕਿਹਾ ਕਿ ਕੇਂਦਰ ਸਰਕਾਰ ਨੂੰ ਧਿਆਨ ਕਰਨਾ ਚਾਹੀਦਾ ਹੈ ਕਿਉਂਕਿ ਦੇਸ਼  ਦੀ ਇਕ ਨਾਮੀ ਦਾ ਚੱਕਾ ਕਿਸਾਨਾਂ ਦੇ ਨਾਲ ਹੀ ਘੁੰਮਦਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੇ ਹੱਕ ਹਕੂਕਾਂ ਨੂਂਆਪਣੀਆਂ ਮਨਮਾਨੀਆਂ ਹੇਠ ਨਾ ਲਤਾੜੇ ਇੰਨੇ ਕਾਲੇ ਕਨੂੰਨਾਂ ਦੀਆਂ ਫਾਈਲਾਂ ਨੂੰ ਰੱਦ ਕਰਕੇ ਜਲਦੀ ਤੋਂ ਜਲਦੀ ਨੂੰ ਰੱਦ ਕਰ ਦੇਣੇ ਚਾਹੀਦੇ ਹਨ

ਖੇਤੀ ਦੇ ਕਾਲ਼ੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੇ ਸਮੁੱਚੇ ਵਰਗ ਸੰਘਰਸ਼ ਚ ਯੋਗਦਾਨ ਪਾਉਣ: ਤਰਸੇਮ ਸਿੰਘ ਹਗਕਾਂਗ

ਜਗਰਾਓਂ /ਸਿੱਧਵਾਂ ਬੇਟ, ਦਸੰਬਰ  2020 - (ਜਸਮੇਲ ਗਾਲਿਬ)

ਕਾਲੇ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਦਿੱਲੀ ਦੇ ਵੱਖ-ਵੱਖ ਬਾਡਰਾਂ ਤੋਂ ਸ਼ੁਰੂ ਕੀਤੇ ਸੰਘਰਸ਼ ਦੀ ਸਫਲਤਾ ਲਈ ਪੰਜਾਬ ਦੇ ਹਰ ਵਰਗ ਦੇ ਵਿਅਕਤੀ ਨੂੰ ਸ਼ਾਮਲ ਹੋ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਾਂਗਕਾਂਗ ਤੋ ਟੈਲੀਫੋਨ ਰਾਹੀ ਤਰਸੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ।ਉਨ੍ਹਾਂ ਕਿਹਾ ਕਿ ਅਸੀਂ ਵੀ ਕਿਸਾਨਾਂ ਦੇ ਨਾਲ ਖੜੇ ਹਾਂ । ਉਨ੍ਹਾਂ ਕਿਹਾ ਕਿ ਕਿ ਪਿਛਲੇ 15 ਦਿਨਾਂ ਤੋਂ ਦਿੱਲੀ ਦੇ ਵੱਖ-ਵੱਖ ਬਾਡਰਾ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਮੇਤ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ ਦਿੱਲੀ ਘੇਰਨਾ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਜਿਸ ਨੂੰ ਸਫ਼ਲ ਬਣਾਉਣ ਲਈ ਪੰਜਾਬ ਦੇ ਹਰੇਕ ਵਰਗ ਦੇ ਵਿਅਕਤੀ ਨੂੰ ਚਾਹੀਦਾ ਹੈ ਕਿ ਕਿ ਉਹ ਇਸ ਸੰਘਰਸ਼ ਪਹੁੰਚ ਕਿ ਪਹੁੰਚ ਕੇ ਹਾਜ਼ਰੀ ਭਰੇ। ਉਨ੍ਹਾਂ ਆਖਿਆ ਕਿ ਹੈ ਕਿ ਅਸੀਂ ਕਿਸਾਨਾਂ ਦੀ ਹਰ ਮਦਦ ਕਰਨ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੋਂ ਹਰ ਵਰਗ ਦੁਖੀ ਹੈ ਉਨ੍ਹਾਂ ਕਿਹਾ ਕਿ ਹਰ ਵਰਗ ਨੂੰ ਕਿਸਾਨਾਂ ਦੇ ਸੰਘਰਸ਼ ਦੀ ਡੱਟ ਕੇ ਹਮਾਇਤ ਕਰਨੀ ਚਾਹੀਦੀ ਹੈ।

ਲੋਕ ਗਾਇਕ ਯੁਧਵੀਰ ਮਾਣਕ ਨੂੰ ਕੀਤਾ ਸਨਮਾਨਿਤ

ਹਠੂਰ,11,ਦਸੰਬਰ-(ਕੌਸ਼ਲ ਮੱਲ੍ਹਾ)-

ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਦੀ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ ਨੌਜਵਾਨ ਆਗੂ ਸਰੂਪ ਸਿੰਘ ਚੌਧਰੀ ਮਾਜਰਾ ਦੀ ਅਗਵਾਈ ਹੇਠ ਪਿੰਡ ਚੌਧਰੀ ਮਾਜਰਾ ਵਿਖੇ ਕਰਵਾਇਆ ਗਿਆ।ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਗਈ।ਇਸ ਮੌਕੇ ਮਹਾਨ ਤੱਪਸਵੀ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਮੁਹਾਲੀ ਵਾਲਿਆ ਨੇ ਸਬਦ ਕੀਰਤਨ ਕੀਤਾ।ਇਸ ਮੌਕੇ ਲੋਕ ਗਾਇਕ ਯੁੱਧਵੀਰ ਮਾਣਕ ਨੇ ਆਪਣੇ ਪ੍ਰੋਗਰਾਮ ਦੀ ਸੁਰੂਆਤ ਵਾਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੰਘ ਸੂਰਮੇ ਨਾਲ ਕੀਤੀ।ਇਸ ਮੌਕੇ ਲੋਕ ਗਾਇਕ ਗੁਰਮੀਤ ਮੀਤ ਨੇ ਚਾਦਰ,ਸੁੱਚਾ ਸੂਰਮਾ,ਬੇਗੋ ਨਾਰ,ਜੈਮਲ ਫੱਤਾ,ਖਿੱਚ ਕੇ ਕਮਾਨ ਕਿਸਾਨਾਂ,ਸੋਨੇ ਵਰਗੇ ਖੇਤ ਅਤੇ ਕਿਸਾਨੀ ਸੰਘਰਸ ਨੂੰ ਬਿਆਨ ਕਰਦੇ ਅਨੇਕਾ ਗੀਤ ਪੇਸ ਕੀਤੇ।ਇਸ ਤੋ ਇਲਾਵਾ ਗੀਤਕਾਰ ਅਤੇ ਲੋਕ ਗਾਇਕ ਹਾਕਮ ਬਖਤੜੀ ਵਾਲਾ,ਲੋਕ ਗਾਇਕ ਗੁਰਬਖਸ ਸੌਕੀ,ਕਮੇਡੀ ਕਿੰਗ ਗੁਰਦਾਸ ਕੈਡਾ,ਗਾਇਕ ਬਿੱਲਾ ਨਾਭਾ,ਸ਼ਰਮਾਂ ਨਾਭੇ ਵਾਲਾ,ਗੁਰਪ੍ਰੀਤ ਵਿੱਕੀ ਟੌਹੜਾ,ਮਲਕੀਤ ਮੰਗਾ ਨੇ ਵੀ ਆਪਣੇ ਹਿੱਟ ਗੀਤ ਪੇਸ ਕਰਕੇ ਹਾਜ਼ਰੀ ਲਗਵਾਈ।ਇਸ ਮੌਕੇ ਪਹੁੰਚੇ ਸਮੂਹ ਗਾਇਕਾ,ਗੀਤਕਾਰਾ ਅਤੇ ਮਹਿਮਾਨਾ ਨੂੰ ਸਰੂਪ ਸਿੰਘ ਚੌਧਰੀ ਮਾਜਰਾ ਅਤੇ ਗੁਰਮਹਿਕਪ੍ਰੀਤ ਸਿੰਘ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਬੀਬੀ ਸਰਬਜੀਤ ਕੌਰ ਮਾਣਕ,ਸਕਤੀ ਮਾਣਕ,ਮੋਨੂੰ ਲੁਧਿਆਣਾ,ਦੀਪਾ ਮਾਣਕ,ਹੈਰੀ ਮਾਣਕ,ਮਨਜੀਤ ਸਿੰਘ ਆਦਿ ਹਾਜ਼ਰ ਸਨ।

ਫਾਇਲ ਫੋਟੋ:-ਲੋਕ ਗਾਇਕ ਯੁਧਵੀਰ ਮਾਣਕ ਨੂੰ ਸਨਮਾਨਿਤ ਕਰਦੇ ਹੋਏ ਸਰੂਪ ਸਿੰਘ ਚੌਧਰੀ ਮਾਜਰਾ,ਗਾਇਕ ਗੁਰਮੀਤ ਮੀਤ,ਹਾਕਮ ਬਖਤੜੀ ਵਾਲਾ ਅਤੇ ਹੋਰ।

ਸ਼ਹੀਦ ਦੀ ਯਾਦ ਵਿਚ ਸਮਾਗਮ ਕਰਵਾਇਆ

ਹਠੂਰ,11,ਦਸੰਬਰ-(ਕੌਸ਼ਲ ਮੱਲ੍ਹਾ)-

ਸਾਬਕਾ ਫੌਜੀਆਂ,ਗ੍ਰਾਮ ਪੰਚਾਇਤ ਮੱਲ੍ਹਾ,ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਸਕੈਟਰ ਹੁਸੈਨੀ ਵਾਲਾ (1971) ਦੇ ਹੀਰੋ ਸ਼ਹੀਦ ਨਾਇਕ ਸੂਬੇਦਾਰ ਕਰਨੈਲ ਸਿੰਘ ਦੀ ਯਾਦ ਨੂੰ ਸਮਰਪਿਤ ਸਲਾਨਾ ਸਮਾਗਮ ਕਿਸਾਨੀ ਸੰਘਰਸ ਨੂੰ ਮੱਦੇਨਜਰ ਰੱਖਦਿਆ ਸਾਦੇ ਢੰਗ ਨਾਲ ਸੁੱਕਰਵਾਰ ਨੂੰ ਸਰਕਾਰੀ ਹਾਈ ਸਕੂਲ (ਲੜਕੇ) ਮੱਲ੍ਹਾ ਦੀ ਗਰਾਊਡ ਵਿਚ ਕਰਵਾਇਆ ਗਿਆ।ਇਸ ਸਮਾਗਮ ਦੀ ਸੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਭਾਰਤੀ ਫੌਜ ਦੇ ਜਵਾਨਾ ਦੀ ਟੁੱਕੜੀ ਅਤੇ ਸਾਬਕਾ ਫੌਜੀਆਂ ਵੱਲੋ ਸ਼ਹੀਦ ਕਰਨੈਲ ਸਿੰਘ ਦੇ ਬੁੱਤ ਤੇ ਫੁੱਲਮਾਲਾ ਭੇਂਟ ਕਰਕੇ ਸਲਾਮੀ ਦਿੱਤੀ ਗਈ।ਇਸ ਮੌਕੇ ਬ੍ਰਿਗੇਡੀਅਰ ਅਜਮੇਰ ਸਿੰਘ ਧਾਲੀਵਾਲ,ਚੇਅਰਮੈਨ ਦੇਵੀ ਦਿਆਲ ਸ਼ਰਮਾ,ਜੋਧ ਸਿੰਘ ਕਾਉਕੇ ਕਲਾਂ ਅਤੇ ਜਗਜੀਤ ਸਿੰਘ ਅੱਚਰਵਾਲ ਨੇ ਸ਼ਹੀਦ ਕਰਨੈਲ ਸਿੰਘ ਦੇ ਜੀਵਨ ਅਤੇ ਸ਼ਹੀਦੀ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ।ਇਸ ਮੌਕੇ ਸਮੂਹ ਪ੍ਰਬੰਧਕੀ ਕਮੇਟੀ ਨੇ ਸਮਾਗਮ ਵਿਚ ਪੁੱਜੇ ਸਾਬਕਾ ਸੈਨਕਾ ਅਤੇ ਪਿੰਡ ਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸਾਬਕਾ ਸਰਪੰਚ ਗੁਰਮੇਲ ਸਿੰਘ ਨੇ ਨਿਭਾਈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਸੂਬੇਦਾਰ ਗੁਰਮੇਲ ਸਿੰਘ,ਸੂਬੇਦਾਰ ਅਨੋਖ ਸਿੰਘ, ਬੀਬੀ ਸੁਰਜੀਤ ਕੌਰ ਸਿੱਧੂ, ਰਾਜਿੰਦਰ ਸਿੰਘ,ਸੂਬੇਦਾਰ ਮੇਜਰ ਸੱਤਪਾਲ ਕੌਸ਼ਲ,ਯੂਥ ਆਗੂ ਰਾਮ ਸਿੰਘ ਸਰਾਂ, ਸੂਬੇਦਾਰ ਜਸਵੰਤ ਸਿੰਘ,ਰਣਜੀਤ ਸਿੰਘ,ਸੁਰਜੀਤ ਸਿੰਘ,ਏ ਐਸ ਆਈ ਕਰਮਜੀਤ ਸਿੰਘ,ਕਮਲਜੀਤ ਸਿੰਘ ਜੀ ਓ ਜੀ,ਬਲਜਿੰਦਰ ਸਿੰਘ,ਜਗਦੀਸ ਸਿੰਘ,ਸਰਬਜੀਤ ਸਿੰਘ,ਰਾਮ ਸਿੰਘ,ਹਰੀ ਸਿੰਘ,ਸੋਨੀ ਮੱਲ੍ਹਾ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।

ਫਾਇਲ ਫੋਟੋ:-ਸਮਾਗਮ ਦੀ ਸੁਰੂਆਤ ਕਰਨ ਸਮੇਂ ਸ਼ਹੀਦ ਕਰਨੈਲ ਸਿੰਘ ਦੇ ਪਰਿਵਾਰਕ ਮੈਬਰ,ਸਾਬਕਾ ਫੌਜੀ,ਅਤੇ ਪਿੰਡ ਵਾਸੀ।

ਗੁਰਦੁਆਰਾ ਬੇ-ਗਮਪੁਰਾ,ਭੋਰਾ ਸਾਹਿਬ ਦੀਆਂ ਸੰਗਤਾਂ ਅਤੇ ਬਾਬਾ ਜੀ ਵੱਲੋਂ ਕਿਸਾਨੀ ਸੰਘਰਸ਼ ਲਈ ਦਿੱਲੀ ਵੱਲ ਕੂਚ

ਜਗਰਾਉਂ(ਰਾਣਾ ਸ਼ੇਖਦੌਲਤ) ਮੋਦੀ ਸਰਕਾਰ ਨੇ ਖੇਤੀ ਮਾਰੂ ਕਾਨੂੰਨ ਬਿੱਲਾ ਨੂੰ ਪਾਸ ਕਰਕੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਪਰ ਕਿਸਾਨ ਜੱਥੇਬੰਦੀਆਂ ਇਹ ਕਾਲੇ ਕਾਨੂੰਨ ਨੂੰ ਰੱਦ ਕਰਵਾ ਕੇ ਹੀ ਵਾਪਿਸ ਆਉਣ ਗਈਆਂ ਅੱਜ ਇਸ ਕਿਸਾਨੀ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਗੁਰਦੁਆਰਾ ਬੇਗਮਪੁਰਾ ਭੋਰਾ ਸਾਹਿਬ ਦੇ ਬਾਬਾ ਜੀਵਾਂ ਸਿੰਘ ਦੀ ਅਗਵਾਈ ਹੇਠ ਸੰਗਤਾਂ ਦਾ ਜੱਥੇ ਨੇ ਦਿੱਲੀ ਵੱਲ ਕੂਚ ਕਰ ਦਿੱਤਾ ਬਾਬਾ ਜੀਵਾਂ ਸਿੰਘ ਜੀ ਨੇ ਮੋਦੀ ਸਰਕਾਰ ਦੇ ਪਾਸ ਕੀਤੇ ਗਏ ਕਾਲੇ ਕਾਨੂੰਨ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਕਿਸਾਨਾਂ ਨੇ ਅੰਦੋਲਨ ਨੂੰ ਮੋਦੀ ਸਰਕਾਰ ਢਿੱਲਾ ਨਾ ਸਮਝੇ ਸਾਡੀ ਸਿੱਖ ਕੌਮ ਦੇ ਯੋਧਿਆਂ ਨੇ ਪਹਿਲਾਂ ਵੀ ਬਹੁਤ ਵਾਰ ਦਿੱਲੀ ਤੇ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਸਾਰੇ ਕਿਸਨਾਂ ਨੂੰ ਇੱਕਜੁੱਟ ਹੋ ਕੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਲਈ ਕਿਹਾ ਅਤੇ ਉਨ੍ਹਾਂ ਦਾਨੀ ਸੱਜਣਾਂ ਦਾ ਧੰਨਵਾਦ ਵੀ ਕੀਤਾ ਜੋ ਇਸ ਸੰਘਰਸ਼ ਵਿੱਚ ਕਿਸਾਨਾਂ ਦੀ ਮੱਦਦ ਲਈ ਅੱਗੇ ਆਏ ਹਨ ਅਤੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨ ਮਾਰੂ ਖੇਤੀ ਆਰਡੀਨੈਂਸ ਬਿੱਲਾ ਨੂੰ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕਰਨਾ ਚਾਹੁੰਦੀ ਹੈ ਇਸ ਮੌਕੇ ਭਾਈ ਗੁਰਦੀਪ ਸਿੰਘ,ਗੁਰਮੀਤ ਸਿੰਘ ਗੁਰਮੀਤ ਸਿੰਘ ਮੀਤਾ,ਬਾਈ ਰਾਵਿੰਦਰ ਸਿੰਘ ਸਿੱਧਵਾਂ ਕਲਾਂ,ਗੁਰਦਾਸ ਸਿੰਘ ਗਿੱਲ ਮਿੰਟੂ ,ਲੰਬੜਦਾਰ ਬਾਈ ਪੱਪੂ  ਰਾਜਵੰਤ ਸਿੰਘ ,ਹਰਜਿੰਦਰ ਸਿੰਘ ਬੱਬੋ ਅਰਜਨ ਸਿੰਘ ਕੋਠੇ, ਅਰਜਨ ਸਿੰਘ ਸ਼ੇਰਪੁਰ ਕਲਾਂ ਹਰਪਿੰਦਰ ਸਿੰਘ ਮਾਨ ਸ਼ੇਖਦੌਲਤ ਆਦਿ ਹਾਜ਼ਰ ਸਨ