You are here

ਲੁਧਿਆਣਾ

ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 18 ਵਿਚ ਕਾਮਰੇਡ ਰਾਜੂ ਨੇ ਕੀਤੀ ਪਹਿਲੀ ਨੁਕੜ ਮਿਲਣੀ

ਜਗਰਾਉਂ, ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਨਗਰ ਕੌਂਸਲ ਚੋਣਾਂ ਦਾ ਬਿਗੁਲ ਵਜਦੇ ਹੀ ਜਗਰਾਉਂ ਦੇ ਵਾਰਡ ਨੰਬਰ 18 ਵਿਚ ਕਾਮਰੇਡ ਰਾਜੂ ਵਲੋਂ   ਵੋਟਰਾਂ ਨਾਲ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਉਹ ਇਸ ਵਾਰਡ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਹ ਲੜਾਈ ਅਸੀ ਸਾਰੇਆੰ ਨੇ ਲੜਨੀ ਹੈ , ਕਿਉਂਕਿ ਪਿਛਲੇ 10 ਸਾਲ ਤੋਂ ਉਨਾਂ ਦਾ ਛੋਟਾ ਭਰਾ ਰਾਣਾ ਕੋਸਲਰ ਹੈਂ  ਸੋ ਪੁਰੀ ਤਨਦੇਹੀ ਨਾਲ ਆਪਣੇ ਕੰਮਾਂ ਲਈ ਜਾਣਿਆ ਜਾਂਦਾ ਹੈ ਉਸੇ ਤਰਾਂ ਮੈਂ ਵੀ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਹੀ ਇਸ ਲੜਾਈ ਨੂੰ ਇਕੱਠੇ ਹੋ ਕੇ ਲੜੀਏ , ਤਾਂ ਜੋ ਪੰਜਾਬ ਦੀ ਸਭ ਤੋਂ ਪਿੱਛੇ ਰਹਿ ਚੁੱਕੀ ਨਗਰ ਕੌਂਸਲ ਨੂੰ ਅੱਗੇ ਲਿਆਉਣ ਵਿੱਚ ਸਫ਼ਲਤਾ ਹਾਸਲ ਕਰੀਏ ।

ਕਪੜਾ ਤੇ ਰੇਡੀਮੇਡ ਯੂਨੀਅਨ ਰੇਹੜੀ ਤੇ ਫੜੀ ਯੂਨੀਅਨਾ ਵਲੌ ਭਾਰਤ ਬੰਦ ਦੋਰਾਨ ਕਢਿਆ ਰੋਸ ਮਾਰਚ

ਜਗਰਾਉਂ, ਦਸੰਬਰ 2020 (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਅੱਜ ਭਾਰਤ ਬੰਦ ਦੋਰਾਨ ਜਗਰਾਉਂ ਵਿਖੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਪਣੇ ਕਾਰੋਬਾਰ ਪੂਰੀ ਤਰਾਂ ਬੰਦ ਕਰ ਕੇ ਕਪੜਾ ਤੇ ਰੇਡੀਮੇਡ ਯੂਨੀਅਨ ਵਲੋਂ ਇਕ ਰੋਸ ਮਾਰਚ ਕੱਢਿਆ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕਿਹਾ ਗਿਆ, ਦੂਸਰੇ ਪਾਸੇ ਪੁਰਾਣੀ ਸਬਜ਼ੀ ਮੰਡੀ ਵਿਖੇ ਰੇਹੜੀ ਤੇ ਫੜੀ ਯੂਨੀਅਨਾ ਵਲੌ ਕਿਸਾਨ ਅੰਦੋਲਨ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ, ਕੇਂਦਰ ਸਰਕਾਰ ਨੂੰ ਪੁਤਲਾ ਫੂਕ ਕੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕੜਕਦੀ ਠੰਡ ਵਿੱਚ ਦਿੱਲੀ ਦੇ ਬਾਡਰਾ ਤੇ ਬੈਠੇ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਇਹ ਪ੍ਰਦਰਸ਼ਨ ਪੂਰੀ ਤਰਾਂ ਸ਼ਾਂਤ ਮਈ ਤਰੀਕੇ ਨਾਲ ਆਪਣੇ ਜਾਇਜ ਹਕਾ ਨੂੰ ਮੰਗ ਰਹੇ ਹਨ ਪਰ ਕੇਂਦਰ ਸਰਕਾਰ ਕੰਨ ਬੰਦ ਕਰ ਕੇ ਸੁਤੀ ਹੋਈ ਹੈ  ,ਇਸ ਲਾਈ ਜਿਨ੍ਹਾਂ ਵੀ ਜਲਦੀ ਹੋ ਸਕੇ ਇਨ੍ਹਾਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਤਾਂ ਜੋ ਕਿਸਾਨ ਖੂਸੀ ਖੁਸੀ ਆਪਣੇ ਘਰ ਵਾਪਸ ਆਉਣ। ਭਾਰਤ ਬੰਦ ਅੱਜ ਪੂਰੀ ਤਰਾਂ ਸਫਲ ਰਿਹਾ ਹੈ, ਹਰ ਵਰਗ ਦਾ ਵਪਾਰੀ ਅਤੇ ਦੁਕਾਨਦਾਰ ਕਿਸਾਨ ਅੰਦੋਲਨ ਦਾ ਸਾਥ ਦਿੰਦੇ ਨਜਰ ਆਇਆ।

ਅੱਜ ਭਾਰਤ ਬੰਦ ਦੇ ਸੱਦੇ ਤੇ ਨਾਰਥਨ ਰੇਲਵੇ ਯੂਨੀਅਨ ਦੀਆਂ ਇਕਾਈਆਂ ਦਾ ਸਮਰਥਨ

ਜਗਰਾਉਂ, ਦਸੰਬਰ 2020 -(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਅੱਜ ਇਥੇ ਭਾਰਤ ਬੰਦ ਦੇ ਸੱਦੇ ਤੇ ਕਿਸਾਨ ਅੰਦੋਲਨ ਵਲੋਂ ਦਿੱਤੇ ਸਦੇ ਦੇ ਹੱਕ ਵਿੱਚ ਨਾਰਥਨ ਰੇਲਵੇ ਯੂਨੀਅਨਾਂ ਵੱਲੋਂ ਪੂਰਾ ਸਾਥ ਦੇਣ ਲਈ ਮਹਾਮੰਤਰੀ ਸਿਵ ਕੁਮਾਰ ਮਿਸ਼ਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਕ ਮੀਟਿੰਗ ਹੋਈ ਜਿਸ ਵਿਚ ਕਿਸਾਨ ਅੰਦੋਲਨ ਦੇ ਹੱਕ ਵਿੱਚ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕਿਸਾਨਾਂ ਦਾ ਪੂਰਾ ਸਾਥ ਦੇਣ ਲਈ ਫੈਸਲਾ ਲਿਆ ਗਿਆ, ਅਤੇ ਕਿਹਾ ਗਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਵਾਜਬ ਮੰਗਾਂ ਨੂੰ ਜਲਦ ਮੰਨ ਕੇ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਤਾਂ ਜੋ ਕਿਸਾਨ ਤੇ ਮਜ਼ਦੂਰ ਸੁਖ ਦਾ ਸਾਹ ਦੇ ਸਕਨ। ਅਤੇ ਦਿੱਲੀ ਦੇ ਬਾਡਰਾ ਤੇ ਠੰਡ ਵਿੱਚ ਬੈਠੇ ਕਿਸਾਨਾਂ ਨੂੰ ਇਨਸਾਫ ਮਿਲੇ ਤੇ ਉਹ ਆਪਣੇ ਘਰ ਵਾਪਸ ਆਉਣ।ਪਰ ਕੇਂਦਰ ਸਰਕਾਰ ਦਾ ਰਵੱਈਆ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਆਪਣੇ ਕੰਨ ਬੰਦ ਕਰ ਕੇ ਬੈਠੀ ਹੋਈ ਹੈ। ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਕੇਂਦਰ ਸਰਕਾਰ ਨੂੰ ਆਪਣੀਆਂ  ਮੰਗਾਂ ਮਨਾਉਣ ਦਾ ਯਤਨ ਕਰ ਰਿਹਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ , ਰਾਕੇਸ਼ ਬੱਗਾ, ਪ੍ਰਦੀਪ ਕੁਮਾਰ, ਅਸ਼ੋਕ ਕੁਮਾਰ ਆਦਿ ਨੇ ਸੰਬੋਧਨ ਕੀਤਾ , ਰੇਲਵੇ ਯੂਨੀਅਨ ਦੀ ਆ ਸਾਰੀਆਂ ਇਕਾਈਆਂ ਨੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕਿਹਾ ਤੇ ਅੱਜ ਭਾਰਤ ਬੰਦ ਨੂੰ ਵੀ ਸਫਲ ਬਣਾਉਣ ਲਈ ਕਿਸਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ।

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਭਵਨ ਪ੍ਰਬੰਧਕ ਕਮੇਟੀ ਦੀ ਹੋਈ ਮੀਟਿੰਗ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਥਾਨਕ ਗੁਰੂ ਨਾਨਕ ਭਵਨ ਵਿਖੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਵਨ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੀਟਿੰਗ ਵਿੱਚ ਗੁਰੂ ਨਾਨਕ ਭਵਨ ਕਮੇਟੀ ਦੇ ਮੈਂਬਰ ਜਿਸ ਵਿੱਚ ਵਿੱਤ ਸਕੱਤਰ ਦਰਸ਼ਨ ਸਿੰਘ, ਚਰਨਜੀਤ ਸਿੰਘ ਵਿਸ਼ਵਕਰਮਾ, ਅਵਤਾਰ ਸਿੰਘ ਭੋਗਲ, ਸੁਨੀਲ ਮੁੰਜਾਲ ਦੀ ਪ੍ਰਤੀਨਿਧਤਾ ਕਰਦੇ ਹੋਏ ਡਾ: ਪ੍ਰੇਮ ਕੁਮਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਤੋਂ ਡਾ ਜਗਦੀਸ਼ ਕੌਰ, ਵਰਧਮਾਨ ਸਮੂਹ ਤੋਂ ਵਿਵੇਕ ਕੁਮਾਰ ਅਤੇ ਆਡੀਟਰ ਸੀਏ ਸੰਜੀਵ ਜੈਨ ਵੱਲੋਂ ਡਿਪਟੀ ਕਮਿਸ਼ਨਰ-ਕਮ-ਕਮੇਟੀ ਦੇ ਪ੍ਰਧਾਨ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦਾ ਸਵਾਗਤ ਕੀਤਾ ਗਿਆ। ਜ਼ਿਕਰਯੋਹ ਹੈ ਕਿ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਭਵਨ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਪਹਿਲੀ ਵਾਰ ਸ਼ਿਰਕਤ ਕੀਤੀ ਗਈ। ਇਸ ਦੌਰਾਨ ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀਮਤੀ ਸਵਾਤੀ ਟਿਵਾਣਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਮੈਂਬਰਾਂ ਵੱਲੋਂ ਕੀਤੇ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ ਅਤੇ ਗੁਰੂ ਨਾਨਕ ਭਵਨ ਕੰਪਲੈਕਸ ਦੇ ਵਿਕਾਸ ਲਈ ਪੂਰਨ ਸਹਿਯੋਗ ਦਾ ਵੀ ਭਰੋਸਾ ਦਿੱਤਾ। ਪ੍ਰਬੰਧਕ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਵੱਖ-ਵੱਖ ਵਿਕਾਸ ਕਾਰਜਾਂ ਜੋ ਮੁਕੰਮਲ ਹੋ ਚੁੱਕੇ ਹਨ ਜਾਂ ਫਿਰ ਚੱਲ ਰਹੇ ਹਨ, ਉਨ੍ਹਾਂ ਬਾਰੇ ਜਾਣੂੰ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਵੱਲੋਂ ਸਮੂਹ ਮੈਬਰਾਂਨ ਦੇ ਨਾਲ ਕੰਪਲੈਕਸ ਦਾ ਦੌਰਾ ਵੀ ਕੀਤਾ ਜਿਸ ਦੌਰਾਨ ਉਨ੍ਹਾਂ ਨੂੰ ਮੈਬਰਾਂ ਵੱਲੋਂ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਜਾਣੂੰ ਕਰਵਾਇਆ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਸਾਬਕਾ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਵੱਲੋ ਦਿੱਤੀਆਂ ਗਈਆਂ ਸੇਵਾਵਾਂ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਲਈ ਧੰਨਵਾਦ ਪੱਤਰ ਵੀ ਜਾਰੀ ਕੀਤਾ।

ਕਿਸਾਨੀ ਸੰਘਰਸ਼ ਅਤੇ ਕੁਝ ਗੱਲਾਂ ਵਿਚਾਰਨਯੋਗ ✍️ ਅਮਨਜੀਤ ਸਿੰਘ ਖਹਿਰਾ  

ਅੱਜ ਦੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਕੁਝ ਗੱਲਾਂ ਸਾਨੂੰ ਜ਼ਰੂਰ ਵਿਚਾਰਨੀਆਂ ਚਾਹੀਦੀਆਂ ਹਨ । ਜਿੱਥੋਂ ਤਕ ਮੇਰੀ ਸੋਚ ਦਾ ਸਵਾਲ ਹੈ  ਕਿ ਕਈ ਵੇਰਾਂ ਜਿੱਤਾਂ ਹੀ ਪੱਕੀ ਹਾਰ ਦਾ ਕਾਰਨ ਬਣਦੀਆਂ ਹਨ ਅਤੇ ਕਈ ਵੇਰਾਂ ਹਾਰਾਂ ਭੀ ਪੱਕੀ ਜਿੱਤ ਕਰਵਾਂਦੀਆਂ ਹਨ। ਇਹ ਤਾਂ ਆਗੂਆਂ ਤੇ ਕੌਮ ਦੀ ਜ਼ਿਹਨੀ ਹਾਲਤ, ਅਕਲ ਤੇ ਚਾਲਚਲਣ ਉੱਤੇ ਮੁਨਹਸਰ ਹੈ। ਜੋ ਜਿੱਤ ਨਹੀਂ ਪਚਾ ਸਕਦਾ, ਉਹ ਜ਼ਰੂਰ ਹਾਰੇਗਾ ਤੇ ਜੋ ਹਾਰ ਨਹੀਂ ਝੱਲ ਸਕਦਾ, ਉਹ ਜ਼ਰੂਰ ਮਰੇਗਾ। ਆਪਾਂ ਥੋੜ੍ਹਾ ਪਿੱਛੇ ਚੱਲੀਏ ਅਤੇ ਵਿਚਾਰੀਏ ਅਕਾਲੀ ਲਹਿਰ ਦਾ ਸਭ ਤੋਂ ਵੱਡਾ ਔਗੁਣ ਅਹੰਕਾਰ ਤੇ ਬੁਰਛੇਗਰਦੀ ਸੀ। ਜੇਕਰ ਸਾਡੀਆਂ ਸਪੀਚਾਂ ਵਿਚ ਇਤਨੀ ਆਕੜ ਨਾ ਹੁੰਦੀ ਤਾਂ ਇਹ ਆਕੜ ਸ਼ਾਇਦ ਕੌਮ ਵਿਚ ਨਾ ਖਿੱਲਰਦੀ ਤੇ ਸਾਡੀ ਕਾਮਿਆਬੀ ਵਧੇਰੀ ਤੇ ਬਾਹਲਾ ਚਿਰ ਰਹਿਣ ਵਾਲੀ ਹੁੰਦੀ। ਅਕਾਲੀ ਲਹਿਰ ਨੇ ਸਾਡਾ ਚਾਲਚਲਣ ਉੱਚਾ ਕੀਤਾ ਸੀ ਤੇ ਸਾਡੇ ਵਿਚ ਏਕਤਾ ਪੈਦਾ ਕੀਤੀ ਸੀ। ਇਸ ਅਹੰਕਾਰ ਭਰੀ ਗੱਪਬਾਜ਼ੀ ਨੇ ਦੋਵੇਂ ਗੱਲਾਂ ਹੁਣ ਕੱਢ ਦਿੱਤੀਆਂ ਹਨ। ਆਕੜ ਭਰੇ ਲਫਜ਼ਾਂ ਦੀ ਆਦਤ ਨੇ ਸਾਨੂੰ ਆਪੋ ਵਿਚ ਲੜਾ ਕੇ ਕਮਜ਼ੋਰ ਕੀਤਾ। ਸਾਡੇ ਚਾਲਚਲਣ ਉੱਤੇ ਭੀ ਬੜਾ ਮਾੜਾ ਅਸਰ ਪਿਆ ਹੈ ਤੇ ਸਾਡੇ ਵਿਚੋਂ ਬਾਣੀ ਦਾ ਪਾਠ ਤੇ ਸ਼ਰਧਾ ਪ੍ਰੇਮ ਭੀ ਘਟ ਰਹੇ ਹਨ। ਨਿਰਮਾਨਤਾ ਤੇ ਚਾਲਚਲਣ ਬਿਨਾ ਨਾ ਕੋਈ ਤਾਕਤ ਪੈਦਾ ਹੋ ਸਕਦੀ ਹੈ ਤੇ ਨਾ ਕਾਇਮ ਰਹਿ ਸਕਦੀ ਹੈ। ਏਕਤਾ ਬਿਨਾ ਤਾਕਤ ਦਾ ਕੀ ਅਰਥ? ਜਿਨ੍ਹਾਂ ਦਾ ਆਪੋ ਵਿਚ ਇਤਬਾਰ ਨਹੀਂ ਉਨ੍ਹਾਂ ਦੀ ਏਕਤਾ ਕੀ? ਫੁਟ ਨੇ ਸਾਡਾ ਰਾਜ ਗੰਵਾਇਆ। ਉਸ ਵੇਲੇ ਸਾਡੇ ਕੋਲ ਸਭ ਕੁਝ ਸੀ। ਸਾਡੀ ਫੌਜ ਦੁਨੀਆ ਵਿਚੋਂ ਸਭ ਤੋਂ ਜ਼ਬਰਦਸਤ ਸੀ ਪਰ ਸਾਡਾ ਚਾਲਚਲਣ ਨੀਵਾਂ ਹੋ ਗਿਆ। ਸਾਡਾ ਆਪੋ ਵਿਚ ਇਤਬਾਰ ਉਡ ਗਿਆ ਤੇ ਸਾਡੀ ਹੁਣ ਵਾਲੀ ਦਸ਼ਾ ਹੋ ਗਈ। ਸਿੰਘੋ! ਚਾਲਚਲਣ ਉੱਚਾ ਕਰੋ। ਮੱਤ ਸੁਣੋ ਨਵੇਂ ਪਾਲਿਟੀਸ਼ਨਾਂ ਨੂੰ ਜੋ ਕਹਿੰਦੇ ਹਨ ਪਾਲਿਟਿਕਸ ਨਾਮ ਹੀ ਝੂਠ ਦਾ ਹੈ। ਪਾਲਿਟਿਕਸ ਚੱਲ ਹੀ ਇਤਬਾਰ ਉੱਤੇ ਸਕਦਾ ਹੈ। ਝੂਠੇ ਬੇਇਤਬਾਰਿਆਂ ਨੇ ਕੀ ਪਾਲਿਟਕਿਸ ਚਲਾਣਾ ਹੈ। ਓਹ ਤਾਂ ਦੋ ਹੱਥ ਮਾਰ ਕੇ ਕੁਝ ਰੁਪਏ ਠੱਗ ਕੇ ਹੀ ਸੁੱਟ ਜਾਣਗੇ। ਸਿੱਖਾਂ ਦਾ ਪਾਲਿਟਿਕਸ ਤਾਂ ਕੇਵਲ ਧਰਮ ਤੇ ਇਖਲਾਕ ਦੇ ਆਸਰੇ ਹੀ ਚੱਲ ਸਕਦਾ ਹੈ। ਇਸੇ ਤਰ੍ਹਾਂ ਕੌਮ ਉੱਚੀ ਹੋ ਸਕਦੀ ਹੈ।ਅੱਜ ਸਾਨੂੰ ਬਹੁਤ ਵੱਡਾ ਪਲੇਟਫਾਰਮ ਮਿਲਿਆ ਹੈ ਸਾਡੇ ਵਿੱਚ ਕਿਤੇ ਨਾ ਕਿਤੇ ਏਕਤਾ ਤਾਂ ਪੈਦਾ ਹੋਈ ਹੈ । ਸਮੂਹ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਦੀ ਮਿਹਨਤ ਦਾ ਸਦਕਾ ਅੱਜ ਅਸੀਂ ਕੌਮ ਤੇ ਵੀ ਫ਼ਖ਼ਰ ਕਰ ਸਕਦੇ ਹਾਂ । ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਇਕ ਗੱਲ ਸਪੱਸ਼ਟ ਹਰੇਕ ਆਦਮੀ ਜੋ ਕਿਸੇ ਵੀ ਸਟੇਜ ਤੇ ਬੋਲਿਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਨੂੰ ਤੇ ਫਲਸਫੇ ਨੂੰ ਉਸ ਨੇ ਯਾਦ ਕੀਤਾ ਇੱਥੇ ਹੀ ਬਸ ਨਹੀਂ ਸਿੱਖੀ ਸਿਧਾਂਤਾਂ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਗੱਲ ਹੋਈ। ਸਾਡੇ ਰਾਜਨੀਤਕ ਲੋਕਾਂ ਦੇ ਝੂਠੇ ਪ੍ਰਚਾਰ ਝੂਠੇ ਵਾਅਦੇ ਕੌਮ ਨੂੰ ਠੱਗਣ ਅਤੇ ਲਾਚਾਰ ਬਣਾਉਣ ਦੀ ਗੱਲ ਹੋਈ।ਸਮੇਂ ਨੇ ਕਰਵਟ ਲਈ ਲੋਕ ਇਕ ਤੰਦ ਵਿੱਚ ਪਰੋਏ ਜਾਣ ਲੱਗੇ  ਜਦੋਂ ਬਹੁਤੇ ਰਾਜਨੀਤਕ ਲੋਕਾਂ ਕੋਲੇ ਕੋਈ ਰਸਤਾ ਨਾ ਰਿਹਾ ਉਨ੍ਹਾਂ ਨੇ ਵੀ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ । ਮੈਂ ਅੱਜ ਦੀ ਆਪਣੀ ਇਸ ਗੱਲ ਵਿੱਚ ਤਾਰੀਫ਼ ਕਰਨਾ ਚਾਹਾਂਗਾ ਸਾਰੇ ਹੀ ਪੰਜਾਬ ਦੇ ਕਲਾਕਾਰ ਗਾਉਣ ਵਾਲੇ ਅਤੇ ਹੋਰ ਅੱਜ ਇਸ ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਵੱਡੀ ਧਿਰ ਹਨ  ਮੇਰੀ ਸੋਚ ਇਨ੍ਹਾਂ ਲੋਕਾਂ ਨੂੰ ਸਲੂਟ ਕਰਦੀ ਹੈ ਅਤੇ ਬੇਨਤੀ ਵੀ ਕਰਦਾ ਹਾਂ  ਕਿ ਜਿਨ੍ਹਾਂ ਕਿਸਾਨਾਂ ਨੇ ਤੁਹਾਨੂੰ ਜੜ੍ਹਾਂ ਦਿੱਤੀਆਂ ਉਨ੍ਹਾਂ ਦਾ ਪਿਛੋਕੜ ਦੇਖਣਾ ਬਣਦਾ ਹੈ ਸਾਡਾ ਕਿਉਂ ਉਹ ਜੜ੍ਹਾਂ ਮਜ਼ਬੂਤ ਹਨ।  ਉਨ੍ਹਾਂ ਸਾਡੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਪੁਲੀਸ, ਐਸਡੀਐਮ, ਡੀ ਸੀ ਅਤੇ ਸਰਕਾਰ ਦੇ ਦਰਬਾਰਾਂ ਤੇ ਪਿਛਲੇ ਲੰਮੇ ਸਮੇਂ ਤੋਂ ਧੱਕੇ ਖਾਂਦੇ ਹਨ । ਉਨ੍ਹਾਂ ਸਾਡੇ ਕਿਸਾਨ ਤੇ ਮਜ਼ਦੂਰ ਲੀਡਰਾਂ ਕੋਲ ਬਹੁਤ ਵੱਡਾ ਐਕਸਪੀਰੀਅੰਸ ਹੈ ਜੋ ਸਾਨੂੰ ਮਜ਼ਬੂਤੀ ਤੇ ਰਿਹਾ। ਇਹ ਸਭ ਨੂੰ ਜ਼ਰੂਰ ਵਿਚਾਰ ਲੈਣਾ ਚਾਹੀਦਾ ਹੈ। ਮੈਂ ਉੱਥੇ ਇਹੀ ਬੇਨਤੀ ਕਰਾਂਗਾ ਕਿ ਆਉ ਸਾਰੇ ਹੋਵੋ ਇਕੱਠੇ ਤੇ ਇਸ ਲੜਾਈ ਨੂੰ ਸ਼ਾਂਤਮਈ ਢੰਗ ਦੇ ਨਾਲ ਹੋਰ ਮਜ਼ਬੂਤ ਕਰੋ । ਥੋੜ੍ਹੀ ਸੇਧ ਆਪਣੇ ਪਿਛੋਕੜ ਤੋਂ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੀਏ  ਸਾਡੇ ਹੱਕ ਸਰਕਾਰ ਨੂੰ ਸਾਨੂੰ ਦੇਣੇ ਪੈਣਗੇ । 

ਨਾਮੀ ਪਹਿਲਵਾਨ ਲਾਲ ਸਿੰਘ ਲਾਲੀ ਨੇ ਆਪਣੀ ਧਰਮ ਪਤਨੀ ਨੂੰ ਮੈਰਿਜ ਐਨਵਰਸਰੀ ਦੇ ਦਿੱਤੀਆਂ ਮੁਬਾਰਕਾਂ  

ਜਗਰਾਉਂ, ਦਸੰਬਰ 2020 -( ਮਨਜਿੰਦਰ ਗਿੱਲ)-

ਪੰਜਾਬ ਦੇ ਨਾਮੀ ਪਹਿਲਵਾਨ ਲਾਲ ਸਿੰਘ ਲਾਲੀ  ਨੇ ਆਪਣੀ ਮੈਰਿਜ ਐਨਵਰਸਰੀ ਤੇ ਆਪਣੀ ਧਰਮ ਪਤਨੀ ਨੂੰ  ਆਪਣੇ ਵਿਆਹ ਵਾਲੇ ਦਿਨ ਦੀ ਯਾਦ ਤਾਜ਼ਾ ਕਰਦਿਆਂ ਮੁਬਾਰਕਾਂ ਦਿੱਤੀਆਂ। ਉਸ ਸਮੇਂ ਜਨ ਸ਼ਕਤੀ ਨਿਊਜ਼ ਅਦਾਰੇ ਵੱਲੋਂ ਪਹਿਲਵਾਨ ਅਤੇ ਉਨ੍ਹਾਂ ਦੀ ਧਰਮਪਤਨੀ ਨੂੰ ਦਿੱਤੀਆਂ ਗਈਆਂ ਵਧਾਈਆਂ ।    

ਧਰਨਾਕਾਰੀਆ ਨੇ ਪਿੰਡ ਵਾਸੀਆ ਅਤੇ ਐਨ ਆਰ ਆਈ ਵੀਰਾ ਦਾ ਕੀਤਾ ਧੰਨਵਾਦ

ਹਠੂਰ,7,ਦਸੰਬਰ-(ਕੌਸ਼ਲ ਮੱਲ੍ਹਾ)-

ਪਿਛਲੇ 12 ਦਿਨਾ ਤੋ ਦਿੱਲੀ ਦੇ ਕੁੰਡਲੀ ਬਾਡਰ ਤੇ ਪਿੰਡ ਰਸੂਲਪੁਰ ਦੇ ਬੈਠੇ ਧਰਨਾਕਾਰੀਆ ਨੇ ਸਮੂਹ ਸਹਿਯੋਗੀਆ ਦਾ ਧੰਨਵਾਦ ਕੀਤਾ।ਇਸ ਸਬੰਧੀ ਗੱਲਬਾਤ ਕਰਦਿਆ ਕਿਸਾਨ ਆਗੂ ਗੁਰਚਰਨ ਸਿੰਘ ਰਸੂਲਪੁਰ ਨੇ ਕਿਹਾ ਕਿ ਪਿੰਡ ਵਾਸੀਆ ਅਤੇ ਪਿੰਡ ਦੇ ਐਨ ਆਰ ਆਈ ਵੀਰਾ ਵੱਲੋ ਸਾਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।ਜਿਸ ਕਰਕੇ ਸਾਨੂੰ ਇਥੇ ਕਿਸੇ ਵੀ ਚੀਜ ਦੀ ਕਮੀ ਨਹੀ ਹੈ।ਉਨ੍ਹਾ ਕਿਹਾ ਕਿ ਅਸੀ ਪਿੰਡ ਰਸੂਲਪੁਰ ਦੇ 55 ਕਿਸਾਨ-ਮਜਦੂਰ ਪਿਛਲੇ 12 ਦਿਨਾ ਤੋ ਰੋਸ ਧਰਨੇ ਤੇ ਬੈਠੇ ਹਾ ਅਤੇ ਜਿਸ ਵੀ ਕਿਸਾਨ ਵੀਰ ਨੂੰ ਪਿੰਡ ਕੋਈ ਕੰਮ ਹੁੰਦਾ ਹੈ ਤਾਂ ਓਹ ਕਿਸਾਨ ਵੀਰ ਇੱਕ-ਦੋ ਦਿਨ ਪਿੰਡ ਜਾ ਕੇ ਵਾਪਸ ਫਿਰ ਧਰਨੇ ਵਿਚ ਸਾਮਲ ਹੋ ਜਾਦਾ ਹੈ।ਇਸ ਮੌਕੇ ਉਨ੍ਹਾ ਨਾਲ ਸਾਬਕਾ ਪੰਚ ਗੁਰਚਰਨ ਸਿੰਘ,ਡਾ:ਜਰਨੈਲ ਸਿੰਘ,ਪੰਚ ਜਸਮੇਲ ਸਿੰਘ,ਪਿੰਦੂ ਰਸੂਲਪੁਰ,ਮੇਲਾ ਸਿੰਘ,ਹਰਦੇਵ ਸਿੰਘ,ਗੁਰਪ੍ਰੀਤ ਸਿੰਘ,ਸਾਧੂ ਸਿੰਘ,ਨਿਰਮਲ ਸਿੰਘ,ਬੂਟਾ ਸਿੰਘ,ਦਲਜੀਤ ਸਿੰਘ,ਅਮਰਜੀਤ ਸਿੰਘ ਆਦਿ ਨੌਜਵਾਨ ਹਾਜ਼ਰ ਸਨ।

ਫੋਟੋ ਕੈਪਸ਼ਨ :- ਸਮੂਹ ਸਹਿਯੋਗੀ ਵੀਰਾ ਦਾ ਧੰਨਵਾਦ ਕਰਦੇ ਹੋਏ ਕਿਸਾਨ ਆਗੂ ਗੁਰਚਰਨ ਸਿੰਘ ਅਤੇ ਹੋਰ ।

ਪਿੰਡ ਡੱਲਾ ਤੋ ਦਿੱਲੀ ਲਈ ਚੌਥਾ ਜੱਥਾ ਰਵਾਨਾ

ਹਠੂਰ,7,ਦਸੰਬਰ-(ਕੌਸ਼ਲ ਮੱਲ੍ਹਾ)-

ਪਿਛਲੇ ਗਿਆਰਾ ਦਿਨਾ ਤੋ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦੇਸ਼ ਦੀਆ ਕਿਸਾਨ ਜੱਥੇਬੰਦੀਆ ਵੱਲੋ ਦਿੱਲੀ ਵਿਖੇ ਦਿੱਤੇ ਜਾ ਰਹੇ ਰੋਸ ਧਰਨੇ ਵਿਚ ਸਾਮਲ ਹੋਣ ਲਈ ਐਤਵਾਰ ਨੂੰ ਪ੍ਰਧਾਨ ਨਿਰਮਲ ਸਿੰਘ ਡੱਲਾ ਦੀ ਅਗਵਾਈ ਹੇਠ ਪਿੰਡ ਡੱਲਾ ਤੋ ਦਿੱਲੀ ਲਈ ਚੌਥਾ ਜੱਥਾ ਰਵਾਨਾ ਹੋਇਆ।ਇਸ ਮੌਕੇ ਪ੍ਰਧਾਨ ਧੀਰਾ ਸਿੰਘ ਨੇ ਦੱਸਿਆ ਕਿ ਹਰ ਜੱਥੇ ਵਿਚ ਤੇਰਾ ਨੌਜਵਾਨ ਜਾ ਰਹੇ ਹਨ ਅਤੇ ਜਿਨ੍ਹਾ ਦਾ ਸਾਰਾ ਖਰਚਾ ਗ੍ਰਾਮ ਪੰਚਾਇਤ,ਐਨ ਆਰ ਆਈ ਵੀਰ ਅਤੇ ਪਿੰਡ ਵਾਸੀ ਦੇ ਰਹੇ ਹਨ।ਉਨ੍ਹਾ ਰੋਸ ਧਰਨੇ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਹਰ ਵਿਅਕਤੀ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਸਰਪੰਚ ਜਸਵਿੰਦਰ ਕੌਰ,ਪ੍ਰਧਾਨ ਸੁਖਦੇਵ ਸਿੰਘ ਡੱਲਾ,ਜਗਤਾਰ ਸਿੰਘ ਚਾਹਿਲ,ਕਾਮਰੇਡ ਹਾਕਮ ਸਿੰਘ ਡੱਲਾ, ਕਰਮਜੀਤ ਸਿੰਘ,ਕਮਲਜੀਤ ਸਿੰਘ ਜੀ ਓ ਜੀ,ਕੰਮੀ ਡੱਲਾ,ਇਕਬਾਲ ਸਿੰਘ ਖਾਲਸਾ,ਜੋਤੀ ਸਿੱਧੂ,ਗੁਰਚਰਨ ਸਿੰਘ ਸਰਾਂ,ਬਿੰਦੀ ਡੱਲਾ,ਪ੍ਰਧਾਨ ਜੋਰਾ ਸਿੰਘ, ਬਲਵੀਰ ਸਿµਘ ਬੀਰਾ, ਗੁਰਚਰਨ ਸਿµਘ ਚਰਨਾ, ਰੁਪਿੰਦਰਪਾਲ ਸਿੰਘ, ਕੁਲਵਿµਦਰ ਸਿµਘ,ਪਰਿਵਾਰ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:-ਪਿੰਡ ਡੱਲਾ ਤੋ ਦਿੱਲੀ ਲਈ ਜੱਥਾ ਰਵਾਨਾ ਕਰਦੇ ਹੋਏ ਪ੍ਰਧਾਨ ਨਿਰਮਲ ਸਿੰਘ ਡੱਲਾ ਅਤੇ ਹੋਰ

ਸੁਆਮੀ ਜਮੀਤ ਸਿੰਘ ਜੀ ਦੀ ਸਲਾਨਾ ਬਰਸੀ 13 ਦਸੰਬਰ ਨੂੰ

ਹਠੂਰ,7,ਦਸੰਬਰ-(ਕੌਸ਼ਲ ਮੱਲ੍ਹਾ)-

ਧੰਨ-ਧੰਨ ਸੁਆਮੀ ਜਮੀਤ ਸਿੰਘ ਮਹਾਰਾਜ ਲੋਪੋ ਵਾਲਿਆ ਦੀ ਸਲਾਨਾ ਬਰਸੀ 13 ਦਸੰਬਰ ਦਿਨ ਐਤਵਾਰ ਨੂੰ ਨਿਰਮਲਾ ਆਸ਼ਰਮ ਤਪ ਅਸਥਾਨ ਲੋਪੋ ਵਿਖੇ ਸੰਗਤਾ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ।ਇਸ ਸਬੰਧੀ ਪਿੰਡ ਰਸੂਲਪੁਰ ਵਿਖੇ ਗੱਲਬਾਤ ਕਰਦਿਆ ਗੱਦੀ ਨਸ਼ੀਨ ਸੁਆਮੀ ਜਗਰਾਜ ਸਿੰਘ ਲੰਗਰਾ ਵਾਲਿਆ ਨੇ ਦੱਸਿਆ ਕਿ 13 ਦਸੰਬਰ ਨੂੰ ਸਵੇਰੇ ਨੌ ਵਜੇ ਸ੍ਰੀ ਆਖੰਡ ਪਾਠਾ ਦੇ ਭੋਗ ਪਾਏ ਜਾਣਗੇ,ਗਿਆਰਾ ਵਜੇ ਤੋ ਦੋ ਵਜੇ ਤੱਕ ਰਾਗੀ ਜੱਥੇ,ਢਾਡੀ ਜੱਥੇ ਕਵਿਸ਼ਰੀ ਜੱਥੇ ਗੁਰੂ ਸਹਿਬਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕਰਨਗੇ ਅਤੇ ਦੁਪਹਿਰ ਦੋ ਵਜੇ ਸੁਆਮੀ ਜਗਰਾਜ ਸਿੰਘ ਲੰਗਰਾ ਵਾਲੇ ਰੂਹਾਨੀ ਕਥਾ ਕਰਨਗੇ।ਉਨ੍ਹਾ ਦੱਸਿਆ ਕਿ ਧਾਰਮਿਕ ਸਮਾਗਮ ਦੇ ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।ਉਨ੍ਹਾ ਸਮੂਹ ਸੰਗਤਾ ਨੂੰ ਸਮਾਗਮ ਵਿਚ ਸਾਮਲ ਹੋਣ ਦੀ ਅਪੀਲ ਕੀਤੀ।ਇਸ ਮੌਕੇ ਉਨ੍ਹਾ ਨਾਲ ਗੋਬਿੰਦ ਸਿੰਘ,ਹੈਡ ਗ੍ਰੰਥੀ ਅਮਰਜੀਤ ਸਿੰਘ, ਸਾਬਕਾ ਸਰਪੰਚ ਜਥੇਦਾਰ ਜੋਗਿੰਦਰ ਸਿੰਘ ਰਸੂਲਪੁਰ, ਗੋਬਿੰਦ ਸਿੰਘ, ਸਤਨਾਮ ਸਿੰਘ ਝੋਰੜਾ,ਗੁਰਜੰਟ ਸਿੰਘ,ਜਗਜੀਤ ਸਿੰਘ ਹਾਜਰ ਸਨ।

ਯੂਨੀਵਰਸਲ ਹਿਊਮਨ ਰਾਇਟਸ ਫਰੰਟ ਦੀ ਕਿਰਸਾਨੀ ਸੰਘਰਸ਼ ਦੇ ਹੱਕ ਵਿੱਚ ਮੀਟਿੰਗ ਹੋਈ

ਜਗਰਾਉਂ ,ਦਸੰਬਰ 2020 ( ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਅੱਜ ਮਿਤੀ 07-12-20 ਨੂੰ ਯੂਨੀਵਰਸਲ ਹਿਊਮਨ ਰਾਇਟਸ ਫਰੰਟ ਦੀ ਇੱਕ ਹਗਾਮੀ ਮੀਟਿੰਗ ਸੱਦੀ ਗਈ, ਜਿਸ ਵਿਚ ਚੈਅਰਮੈਨ ਤਜਿੰਦਰ ਸਿੰਘ ਚੀਮਾ,ਵਾਈਸ ਚੇਅਰਮੈਨ ਚਿਤਰੰਜਨ ਸਿੰਘ ਰਾਣਾ, ਪ੍ਰੈਸ ਸਕੱਤਰ ਸੁਖਦੇਵ ਸਿੰਘ ਜੀ ਮਾਨਸਾ ਦੀ ਹਦਾਇਤ ਤੇ ਫਰੰਟ ਦੇ ਹਰ ਮੈਂਬਰ ਨੂੰ ਕਿਸਾਨਾਂ ਦੇ ਚਲ ਰਹੇ ਸੰਘਰਸ਼ ਨੂੰ ਪੂਰਨ ਤੌਰ ਤੇ ਹਮਾਇਤ ਕੀਤੀ ਜਾਵੇ। ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਸੋਹੀ ਨੇ ਬੋਲਦਿਆਂ ਕਿਹਾ ਕਿ ਕਾਲੇ ਕਾਨੂੰਨ ਜੋ ਕਿਰਸਾਨੀ ਦੇ ਹਨ ਜਦ ਤੱਕ ਵਾਪਸ ਨਹੀਂ ਲਿਆ ਜਾਂਦੇ ਤਦ ਤੱਕ ਸਾਡਾ ਸਾਰਾ ਫ਼ਰੰਟ ਕਿਸਾਨਾਂ ਦੀ ਹਰ ਮਦਦ ਲਈ ਤਿਆਰ ਬਰ ਤਿਆਰ ਹੈ। ਅਸੀਂ ਸਾਰੇ ਹੀ 08-12-20 ਭਾਰਤ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕਰਕੇ ਬੰਦ ਨੂੰ ਸਫਲ ਬਣਾਇਆ ਜਾਵੇਗਾ। ਇਸ ਮੀਟਿੰਗ ਵਿੱਚ ਸੀਨੀਅਰ ਜ਼ਿਲ੍ਹਾ ਵਾਈਸ ਪ੍ਰਧਾਨ ਪਵਿੱਤਰ ਸਿੰਘ ਚੀਮਨਾ, ਵਾਈਸ ਪ੍ਰਧਾਨ ਅਮਿਤ ਜੋਸ਼ੀ, ਜ਼ਿਲ੍ਹਾ ਜਨਰਲ ਸਕੱਤਰ ਜੀ ਪੀ ਸਿੰਘ, ਸਿਟੀ ਪ੍ਰਧਾਨ ਜੋਗਿੰਦਰ ਸਿੰਘ ਚੋਹਾਨ, ਵਾਈਸ ਪ੍ਰਧਾਨ ਕਿਸ਼ਨ ਲਾਲ ਬੋਬੀ, ਪ੍ਰਦੀਪ ਕੁਮਾਰ ਦੀਪੀ ਜਨਰਲ ਸੈਕਟਰੀ, ਸਿਟੀ, ਜਤਿੰਦਰ ਕੌਰ ਮੁਲਾਂਪੁਰ, ਧਰਮਿੰਦਰ ਜੋਸ਼ੀ, ਦਲਜੀਤ ਜੋਸ਼ੀ, ਸੰਤੋਖ ਰਾਣੀ ਮਾਲਵਾ ਜੌਨ, ਗੁਰਦੀਪ ਸਿੰਘ ਤਲਵੰਡੀ ਆਦਿ ਮੈਂਬਰ ਹਾਜ਼ਰ ਸਨ, ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਬਾਡੀ ਤੋਂ ਮੈਡਮ ਖੁਸ਼ਵਿੰਦਰ ਕੌਰ ਮੁਲਾਂਪੁਰ ਹਾਜ਼ਰ ਹੋਏ।