You are here

ਲੁਧਿਆਣਾ

ਮੋਦੀ ਭਗਤ, ਕਿਸਾਨਾਂ ਨਾਲ ਠੰਢ ਵਿੱਚ ਇੱਕ ਰਾਤ ਗੁਜ਼ਾਰ ਕੇ ਵੇਖਣ -ਜਤਿੰਦਰ ਸਿੰਘ ਟੀਟੂ ਸ਼ੇਖਦੌਲਤ

ਜਗਰਾਉਂ(ਜਸਮੇਲ ਗਾਲਿਬ) ਕੇਦਰ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਖਿਲਾਫ ਦੇਸ਼ ਦਾ ਅੰਨਦਾਤਾ ਠੰਢ ਦੇ ਮੌਸਮ ਵਿੱਚ ਦਿਨ ਰਾਤ ਦਿੱਲੀ ਦੀਆਂ ਸੜਕਾਂ ਤੇ ਬੈਠ ਕੇ ਕੇਂਦਰ ਸਰਕਾਰ ਤੋਂ ਆਪਣਾ ਹੱਕ ਮੰਗ ਰਹੇ ਹਨ ਪਰ ਅੰਨੀ ਸਰਕਾਰ ਨੂੰ ਕਿਸਾਨਾਂ ਦਾ ਦਰਦ ਸਮਝ ਨਹੀਂ ਆ ਰਿਹਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਦੇਸ਼ ਵਿੱਚ ਵੱਸਦੇ ਜਤਿੰਦਰ ਸਿੰਘ ਟੀਟੂ ਸ਼ੇਖਦੌਲਤ ਨੇ ਜਨ ਸ਼ਕਤੀ ਨਿਊਜ਼ ਚੈੱਨਲ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਜੋ ਕਿਸਾਨ ਵੀਰ ਦਿੱਲੀ ਬੈਠੇ ਹਨ ਅਸੀਂ ਉਨ੍ਹਾਂ ਦੇ ਦਿਲੋਂ ਨਾਲ ਖੜੇ ਹਾਂ।ਅਤੇ ਅਸੀਂ ਹਰ ਕਿਸਾਨ ਦਾ ਦਰਦ ਸਮਝਦੇ ਹਾਂ ਪਰ ਜੋ ਮੋਦੀ ਭਗਤ ਕਿਸਾਨਾਂ ਤੇ ਟਿੱਪਣੀਆਂ ਕਰਦੇ ਹਨ ਉਹ ਠੰਢ ਵਿੱਚ ਕਿਸਾਨਾਂ ਦੇ ਨਾਲ ਇੱਕ ਰਾਤ ਗੁਜ਼ਾਰ ਕੇ ਵੇਖਣ ਜਤਿੰਦਰ ਸਿੰਘ ਟੀਟੂ ਨੇ ਜੋ ਵੀ ਸਮਾਜਸੇਵੀ ਵੀਰ ਕਿਸਾਨਾਂ ਦੀ ਮੱਦਦ ਕਰ ਰਹੇ ਹਨ ਉਨ੍ਹਾਂ ਦਾ ਵੀ ਧੰਨਵਾਦ ਕੀਤਾ ਅਤੇ ਸਾਰੇ ਐਡਵੋਕੇਟ ਵੀਰਾਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਮੋਦੀ ਸਰਕਾਰ ਕਾਲੇ ਕਾਨੂੰਨ ਨੂੰ ਵਾਪਿਸ ਕਰ ਲਵੇ ਨਹੀਂ ਤਾਂ ਇਹ ਸੰਘਰਸ਼ ਹੋਰ ਭੱਖ ਜਾਵੇਗਾ ਜੋ ਆਉਣ ਵਾਲੇ ਸਮੇਂ ਲਈ ਮਾੜਾ ਸੰਕੇਤ ਹੋਵੇਗਾ

ਜ਼ਿਲ੍ਹਾ ਲੁਧਿਆਣਾ ਵਾਸੀਆਂ ਦੇ ਸਹਿਯੋਗ ਸਦਕਾ ਕੋਰੋਨਾ ਮਹਾਂਮਾਰੀ 'ਤੇ ਪਾਇਆ ਕਾਬੂ - ਡਿਪਟੀ ਕਮਿਸ਼ਨਰ

ਕੋਰੋਨਾ ਟੈਸਟਾਂ ਦਾ ਆਂਕੜਾਂ ਹੋਇਆ 4 ਲੱਖ 85 ਹਜ਼ਾਰ ਤੋਂ ਪਾਰ

ਕੁੱਲ ਆਬਾਦੀ ਦੇ 12% ਲੋਕ ਕਰਵਾ ਚੁੱਕੇ ਹਨ ਆਪਣਾ ਕੋਵਿਡ ਟੈਸਟ

ਹੌਜ਼ਰੀ ਤੇ ਸਾਈਕਲ ਦੀ ਵੱਧੀ ਮੰਗ ਨਾਲ ਉਦਯੋਗ ਨੂੰ ਮਿਲਿਆ ਹੁਲਾਰਾ - ਵਰਿੰਦਰ ਕੁਮਾਰ ਸ਼ਰਮਾ

ਕਿਹਾ! ਉਦਯੋਗਿਕ ਇਕਾਈਆਂ ਲਈ ਹੈ ਇਹ ਸੁ਼ਭ ਸੰਕੇਤ

ਫੇਸਬੁੱਕ ਲਾਈਵ ਸੈਸ਼ਨ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਹੋਏ ਰੂ-ਬਰੂ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ 'ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ।ਸਰਮਾ ਨੇ ਲਾਈਵ ਸੈਂਸ਼ਨ ਦੀ ਸ਼ੁਰੂਆਤ ਵਿੱਚ ਦੱਸਿਆ ਕਿ ਪਿਛਲੇ ਕਰੀਬ 9 ਮਹੀਨਿਆਂ ਦੌਰਾਨ ਅਸੀਂ ਬੜੇ ਹੀ ਮੁਸ਼ਕਿਲ ਦੌਰ ਵਿਚੋਂ ਗੁਜਰੇ ਹਾਂ, ਪਰ ਉਨ੍ਹਾਂ ਇਸ ਗੱਲ ਦੀ ਤਸੱਲੀ ਵੀ ਪ੍ਰਗਟਾਈ ਕਿ ਵਸਨੀਕਾਂ ਦੇ ਸਹਿਯੋਗ ਸਦਕਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿੱਢੀ ਮੁਹਿੰਮ 'ਮਿਸ਼ਨ ਫਤਿਹ' ਤਹਿਤ ਇਸ ਮਹਾਂਮਾਰੀ 'ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ 485262 ਕੋਵਿਡ ਟੈਸਟ ਹੋ ਚੁੱਕੇ ਹਨ ਜੋ ਕਿ ਕੁੱਲ ਆਬਾਦੀ ਦਾ 12 ਪ੍ਰਤੀਸ਼ਤ ਹਿੱਸਾ ਬਣਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਆਂਕੜਿਆਂ 'ਤੇ ਝਾਤ ਮਾਰੀਏ ਤਾਂ ਪਿਛਲੇ ਕੁਝ ਦਿਨਾਂ ਦੌਰਾਨ ਕੋਵਿਡ ਪੋਜਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਠਹਿਰਾਅ ਆਇਆ ਹੈ। ਇੱਕ ਸਮੇਂ ਪੋਜ਼ਟਿਵ ਮਰੀਜ਼ਾਂ ਦਾ ਇਹ ਰੋਜ਼ਾਨਾ ਦਾ ਆਂਕੜਾ ਜੋ 100-125 ਚੱਲ ਰਿਹਾ ਸੀ ਜੋ ਹੁਣ 70-80 ਤੇ ਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਸਨੀਕਾਂ ਵੱਲੋਂ ਵਰਤੇ ਗਏ ਅਹਿਤਿਆਤ ਸਦਕਾ ਇਨ੍ਹਾਂ ਆਂਕੜਿਆਂ ਵਿੱਚ ਗਿਰਾਵਟ ਦਰਜ਼ ਕੀਤੀ ਗਈ ਹੈ, ਜਿਸ ਤੋਂ ਹੁਣ ਜਾਪਦਾ ਹੈ ਕਿ ਇਹ ਮਹਾਂਮਾਰੀ ਹੁਣ ਢਲਾਣ ਵੱਲ ਤੁਰ ਪਈ ਹੈ।ਡਿਪਟੀ ਕਮਿਸ਼ਨਰ ਵੱਲੋਂ ਵਸਨੀਕਾਂ ਨਾਲ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ ਲੁਧਿਆਣਾ ਵਾਸੀਆਂ ਲਈ ਇੱਕ ਚੰਗੀ ਗੱਲ ਹੈ ਕਿ ਸਰਦ ਰੁੱਤ ਦੀ ਆਮਦ ਜਲਦ ਤੇ ਤਿੱਖੀ ਹੋਈ ਹੈ, ਜਿਸ ਕਾਰਨ ਹੌਜ਼ਰੀ ਦੀ ਮੰਗ ਵੱਧੀ ਹੈ। ਜ਼ਿਕਰਯੋਗ ਹੈ ਕਿ ਹੌਜ਼ਰੀ ਖੇਤਰ ਵਿੱਚ ਲੁਧਿਆਣਾ ਵਿਸ਼ਵ ਪ੍ਰਸਿੱਧ ਹੈ। ਉਨ੍ਹਾਂ ਦੱਸਿਆ ਕਿ ਇੱਕ ਉਦਯੋਗਿਕ ਸ਼ਹਿਰ ਦੀ ਨਬਜ਼ ਜਾਂ ਸਿਹਤ, ਉਤਪਾਦ ਦੀ ਮੰਗ 'ਤੇ ਹੀ ਨਿਰਭਰ ਕਰਦੀ ਹੈ। ਇਸੇ ਤਰ੍ਹਾਂ ਉਨ੍ਹਾਂ ਅੱਗੇ ਦੱਸਿਆ ਕਿ ਕੋਰੋਨਾ ਕਾਲ ਤੋਂ ਉੱਭਰ ਕੇ ਲੋਕਾਂ ਵਿੱਚ ਆਪਣੀ ਸਿਹਤ ਪ੍ਰਤੀ ਸੰਜੀਦਗੀ ਆਈ ਹੈ ਜਿਸ ਦੇ ਤਹਿਤ ਸਾਈਕਲਾਂ ਦੀ ਮੰਗ ਵਿੱਚ ਵੀ ਭਾਰੀ ਇਜਾਫਾ ਦੇਖਣ ਨੂੰ ਮਿਲ ਰਿਹਾ ਹੈ।ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਅਰਥਚਾਰੇ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਮਹਾਂਮਾਰੀ ਦੀ ਵੈਕਸੀਨ ਆ ਰਹੀ ਹੈ ਜੋਕਿ ਸੱਭ ਤੋਂ ਪਹਿਲਾਂ ਕੋਰੋਨਾ ਵਾਰੀਅਰਜ਼ ਅਤੇ ਬਜੁ਼ਰਗਾਂ ਲਈ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਵੈਕਸੀਨ ਉਪਲੱਬਧ ਨਹੀਂ ਹੁੰਦੀ, ਓਨੀ ਦੇਰ ਮਾਸਕ, ਆਪਸੀ ਵਿੱਥ, ਹੱਥਾਂ ਦੀ ਸਫਾਈ ਨੂੰ ਆਪਣੀ ਰੋਜ਼ਮਰਾ ਜਿੰਦਗੀ ਹਿੱਸਾ ਬਣਾਇਆ ਜਾਵੇ।ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਵਸਨੀਕਾਂ ਨੂੰ ਇੱਕ ਵਾਰ ਫੇਰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਲੱਛਣ ਪਾਏ ਜਾਣ 'ਤੇ ਤੁਰੰਤ ਕੋਵਿਡ ਟੈਸਟ ਕਰਵਾਇਆ ਜਾਵੇ ਤਾਂ ਜੋ ਅਸੀਂ ਆਪਣਾ ਤੇ ਆਪਣਿਆਂ ਦਾ ਬਚਾਅ ਕਰ ਸਕੀਏ।

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੋਵਿਡ-19 ਵੈਕਸੀਨੇਸ਼ਨ ਪ੍ਰੋਗਰਾਮ ਤਹਿਤ 16 ਮੈਂਬਰੀ ਜ਼ਿਲ੍ਹਾ ਟਾਸਕ ਫੋਰਸ ਕਮੇਟੀ ਗਠਿਤ

ਪਹਿਲੇ ਪੜਾਅ 'ਚ ਸਾਰੇ ਸਿਹਤ ਸੰਭਾਲ ਕਰਮਚਾਰੀਆਂ ਦੀ ਕੀਤੀ ਜਾਵੇਗੀ ਵੈਕਸੀਨੇਸ਼ਨ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਕੋਵੀਡ-19 ਵੈਕਸੀਨ ਕਮੇਟੀ ਲਈ 16 ਮੈਂਬਰੀ ਜ਼ਿਲ੍ਹਾ ਟਾਸਕ ਫੋਰਸ (ਡੀ.ਟੀ.ਐਫ.) ਦਾ ਗਠਨ ਕੀਤਾ ਗਿਆ। ਇਹ ਕਮੇਟੀ ਵਿਸ਼ਾਲ ਕੋਵਿਡ-19 ਵੈਕਸੀਨੇਸ਼ਨ ਪ੍ਰੋਗਰਾਮ ਦੇ ਪਹਿਲੇ ਪੜਾਅ ਲਈ ਰਣਨੀਤੀ ਤਿਆਰ ਕਰੇਗੀ। ਇਸ ਕਮੇਟੀ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਸਿਵਲ ਸਰਜਨ ਡਾ: ਰਾਜੇਸ਼ ਬੱਗਾ ਤੋਂ ਇਲਾਵਾ ਜ਼ਿਲ੍ਹਾ ਟੀਕਾਕਰਨ ਅਫ਼ਸਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਨਿਗਰਾਨੀ ਅਤੇ ਮੁਲਾਂਕਣ ਅਧਿਕਾਰੀ, ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.), ਨਹਿਰੂ ਯੁਵਾ ਕੇਂਦਰ, ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ) ਦੇ ਨੁਮਾਇੰਦੇ ਤੋਂ ਇਲਾਵਾ ਕਮਾਂਡਰ ਐਨ.ਸੀ.ਸੀ. ਅਤੇ ਕੋਆਰਡੀਨੇਟਰ ਐਨ.ਐਸ.ਐਸ. ਵੀ ਸ਼ਾਮਲ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਥਾਨਕ ਬਚਤ ਭਵਨ ਵਿਖੇ ਹੋਈ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੈਕਸੀਨੇਸ਼ਨ ਦੀ ਪ੍ਰਕਿਰਿਆ ਆਉਣ ਵਾਲੇ ਹਫ਼ਤਿਆਂ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਪਹਿਲੇ ਪੜਾਅ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਸਾਰੇ ਸਿਹਤ ਕਰਮਚਾਰੀਆਂ ਦੀ ਵੈਕਸੀਨੇਸ਼ਨ ਕੀਤੀ ਜਾਵੇਗੀ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਸਿਹਤ ਸੰਭਾਲ ਲਾਭਪਾਤਰੀਆਂ ਦੇ ਨਾਮ ਇਕ ਵੈਬਸਾਈਟ 'ਤੇ ਰਜਿਸਟਰ ਕਰਨ ਤਾਂ ਜੋ ਉਹ ਪਹਿਲੇ ਪੜਾਅ ਵਿੱਚ ਆਪਣੀ ਵੈਕਸੀਨੇਸ਼ਨ ਕਰਵਾ ਸਕਣ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਤਕਰੀਬਨ 15000 ਸਿਹਤ ਸੰਭਾਲ ਕਰਮਚਾਰੀਆਂ ਦੇ ਨਾਮ ਰਜਿਸਟਰ ਕੀਤੇ ਜਾ ਚੁੱਕੇ ਹਨ ਅਤੇ ਹੋਰ ਲਾਭਪਾਤਰੀਆਂ ਦੇ ਨਾਮ ਅਪਲੋਡ ਕਰਨ ਦੀ ਪ੍ਰਕਿਰਿਆ ਜਾਰੀ ਹੈ।ਡਾ: ਬੱਗਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ 67 ਕੋਲਡ ਚੇਨ ਪੁਆਇੰਟ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ ਲੋੜੀਂਦੇ ਤਾਪਮਾਨ ਵਿਚ ਵੈਕਸੀਨ ਨੂੰ ਲੋੜੀਂਦੇ ਤਾਪਮਾਨ ਵਿੱਚ ਰੱਖਣ ਲਈ ਜ਼ਿਲ੍ਹੇ ਵਿੱਚ ਲੋੜ ਅਨੁਸਾਰ ਆਈਸ ਲਾਈਨਡ ਫਰਿੱਜ (ਆਈ.ਐਲ.ਆਰ.) ਅਤੇ ਡੀਪ ਫ੍ਰੀਜ਼ਰ ਦਾ ਪ੍ਰਬੰਧ ਕੀਤਾ ਗਿਆ ਹੈ। ਸਿਵਲ ਸਰਜਨ ਨੇ ਅੱਗੇ ਦੱਸਿਆ ਜ਼ਿਲ੍ਹੇ ਵਿੱਚ 805 ਸੈਸ਼ਨ ਸਾਈਟਾਂ ਵੀ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ, ਜਿੱਥੇ ਜ਼ਿਲ੍ਹੇ ਦੇ ਲਾਭਪਾਤਰੀਆਂ ਦੀ ਵੈਕਸੀਨੇਸ਼ਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 442 ਏ.ਐੱਨ.ਐੱਮ. ਲਾਭਪਾਤਰੀਆਂ ਦੀ ਵੈਕਸੀਨੇਸ਼ਨ ਕਰਨਗੇ ਅਤੇ ਵੈਕਸੀਨੇਸ਼ਨ ਦੀ ਪ੍ਰਕਿਰਿਆ ਦੀ ਨਿਗਰਾਨੀ ਲਈ 43 ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ।

ਮੁੱਖ ਖੇਤੀਬਾੜੀ ਅਫਸਰ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਵਲੋਂ ਪਿੰਡ ਬੜੂੰਦੀ ਵਿਖੇ ਇੱਕ ਨਵੀਂ ਗੁੜ ਦੀ ਕੁਲਹਾੜੀ ਦਾ ਕੀਤਾ ਉਦਘਾਟਨ

ਕਿਸਾਨ ਵੱਲੋਂ ਜ਼ਹਿਰ ਮੁਕਤ ਗੁੜ ਦੀ ਕੁਲਹਾੜੀ ਲਾਉਣਾ ਹੈ ਸ਼ਲਾਘਾਯੋਗ ਉਪਰਾਲਾ - ਡਾ.ਨਰਿੰਦਰ ਪਾਲ ਸਿੰਘ

ਮਿਸ਼ਨ ਤੰਦਰੁਸਤ ਪੰਜਾਬ ਤੋਂ ਉਤਸ਼ਾਹਿਤ ਹੋ ਕੇ ਲਗਾਈ ਹੈ ਇਹ ਕੁਲਹਾੜੀ - ਜਸਪ੍ਰੀਤ ਸਿੰਘ ਖੇੜਾ

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਮੁੱਖ ਖੇਤੀਬਾੜੀ ਅਫਸਰ ਡਾ.ਨਰਿੰਦਰ ਸਿੰਘ ਬੈਨੀਪਾਲ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਜਸਪ੍ਰੀਤ ਸਿੰਘ ਖੇੜਾ ਵਲੋਂ ਪਿੰਡ ਬੜੂੰਦੀ ਬਲਾਕ ਪੱਖੋਵਾਲ ਵਿਖੇ ਸਾਂਝੇ ਤੌਰ 'ਤੇ ਇੱਕ ਨਵੀਂ ਗੁੜ ਦੀ ਕੁਲਹਾੜੀ ਦਾ ਉੁਦਘਾਟਨ ਕੀਤਾ ਗਿਆ।ਡਾ਼ ਨਰਿੰਦਰ ਸਿੰਘ ਬੈਨੀਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਵਰਦੀਪ ਸਿੰਘ ਪਨੂੰ ਅਤੇ ਸ੍ਰੀ ਜਗਤਾਰ ਸਿੰਘ ਇੱਕ ਅਗਾਂਹਵਧੂ ਕਿਸਾਨ ਹਨ ਅਤੇ ਸ੍ਰੀ ਕੰਵਰਦੀਪ ਸਿੰਘ ਵਲੋਂ ਲੰਮੇ ਅਰਸੇ ਤੋਂ ਸ਼ਹਿਦ ਦੀਆਂ ਮੱਖੀਆਂ ਪਾਲੀਆਂ ਜਾ ਰਹੀਆਂ ਹਨ ਤੇ ਵਧੀਆਂ ਕੁਆਲਟੀ ਦਾ ਸ਼ਹਿਦ ਪੈਦਾ ਕੀਤਾ ਜਾ ਰਿਹਾ ਹੈ। ਡਾ.ਬੈਨੀਪਾਲ ਨੇ ਅੱਗੇ ਦੱਸਿਆ ਕਿ ਇਨ੍ਹਾਂ ਵਲੋਂ 'ਪੰਜਾਬ ਸੈਲਫ ਹੈਲਪ ਗਰੁੱਪ' ਦੇ ਨਾਮ ਤੇ ਇੱਕ ਗਰੁੱਪ ਆਤਮਾ ਸਕੀਮ ਅਧੀਨ ਰਜਿਸਟਰਡ ਕਰਵਾਇਆ ਹੋਇਆ ਹੈ ਅਤੇ ਅੱਜ ਇਹਨਾਂ ਵਲੋਂ ਗੁੜ ਦੀ ਕੁਲਾੜੀ ਲਗਾਉਣਾ ਇੱਕ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ। ਕੰਵਰਦੀਪ ਸਿੰਘ ਪਨੂੰ ਨੇ ਦੱਸਿਆ ਕਿ ਉਹ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਿਛਲੇ ਸਾਲ 2019-20 ਦੌਰਾਨ ਚਲਾਈ ਗਈ ਜ਼ਹਿਰ ਮੁਕਤ ਗੁੜ ਤਿਆਰ ਕਰਨ ਦੀ ਮੁਹਿੰਮ ਤੋਂ ਬਹੁਤ ਪ੍ਰਭਾਵਿਤ ਹੋਏ, ਜਿਸਦੇ ਸਦਕਾ ਉਹਨਾਂ ਨੇ ਇਹ ਗੁੜ ਦੀ ਕੁਲਾੜੀ ਲਗਾਉਣ ਦਾ ਨਿਸਚੈ ਕੀਤਾ। ਪੰਨੂ ਨੇ ਵਿਸ਼ਵਾਸ਼ ਦੁਆਇਆ ਕਿ ਉਹ ਇੱਕ ਮਿਆਰੀ ਕਿਸਮ ਦਾ ਗੁੜ ਅਤੇ ਸ਼ੱਕਰ ਬਿਨ੍ਹਾਂ ਕਿਸੇ ਮਿਲਾਵਟ ਦੇ ਤਿਆਰ ਕਰਨਗੇ ਅਤੇ ਜਲਦ ਹੀ ਐਫ.ਐਸ.ਐਸ.ਏ.ਆਈ. ਨੰਬਰ ਵੀ ਹਾਸਲ ਕਰ ਲੈਣਗੇ।ਇਸ ਮੌਕੇ ਡਾ਼ ਮਹੇਸ਼ ਮੁੱਖੀ ਪ੍ਰੋਸੈਸਿੰਗ ਐਂਡ ਫੂਡ ਇੰਜੀਨੀਅਰਿੰਗ ਪੀ.ਏ.ਯੂ. ਲੁਧਿਆਣਾ ਵਲੋਂ ਦੱਸਿਆ ਗਿਆ ਕਿ ਪਨੂੰ ਵਲੋਂ ਆਤਮਾ ਸਕੀਮ ਵਲੋਂ ਪ੍ਰਾਯੋਜਕ ਸਾਫ ਸੁਥਰੇ ਅਤੇ ਜ਼ਹਿਰ ਮੁਕਤ ਗੁੜ ਅਤੇ ਸ਼ੱਕਰ ਬਣਾਉਣ ਦੀ ਟ੍ਰੇਨਿੰਗ ਪੀ.ਏ.ਯੂ. ਤੋਂ ਸਫਲਤਾਪੂਰਵਰਕ ਹਾਸਲ ਕਰ ਲਈ ਹੈ ਅਤੇ ਇਹ ਆਧੁਨਿਕ ਤਰੀਕੇ ਨਾਲ ਜਿਵੇਂ ਕਿ ਰਿਫਰੈਕਟੋਮੀਟਰ, ਇਨਫਰਾਰੈਡ ਥਰਮਾਮੀਟਰ ਅਤੇ ਪੀ.ਐਚ. ਸਟਰਿਪਸ ਰਾਹੀਂ ਗੁੜ ਅਤੇ ਸ਼ੱਕਰ ਤਿਆਰ ਕਰਨ ਦੇ ਸਮਰੱਥ ਹਨ।ਜਸਪ੍ਰੀਤ ਸਿੰਘ ਖੇੜਾ, ਪ੍ਰੋਜੈਕਟ ਡਾਇਰੈਕਟਰ (ਆਤਮਾ) ਵਲੋਂ ਖੁਸ਼ੀ ਪ੍ਰਗਟਾਈ ਗਈ ਕਿ ਪਨੂੰ ਵਲੋਂ ਪਿਛਲੇ ਸਾਲ 2019-20 ਦੌਰਾਨ ਚਲਾਈ ਗਈ ਮੁਹਿੰਮ ਤੋਂ ਉਤਸਾਹਿਤ ਹੋ ਕੇ ਇਹ ਕੁਲਹਾੜੀ ਇਸ ਸਾਲ ਲਗਾਈ ਗਈ ਹੈ ਅਤੇ ਜਿਸ ਤਹਿਤ ਉਹਨਾਂ ਵਲੋਂ ਉਚੇਚੇ ਤੌਰ ਤੇ ਗੁੜ ਅਤੇ ਸ਼ੱਕਰ ਨੂੰ ਮਿੱਟੀ ਧੂੜ ਤੋਂ ਬਚਾਉਣ ਲਈ ਫਾਇਬਰ ਬਾਕੱਸ ਵੀ ਕੁਲਹਾੜੀ ਉੱਪਰ ਲਗਾਇਆ ਹੈ। ਉਹਨਾਂ ਵਲੋਂ ਸ੍ਰੀ ਪਨੂੰ ਨੂੰ ਆਤਮਾ ਕਿਸਾਨ ਬਾਜ਼ਾਰ ਅਤੇ ਜਲਦ ਹੀ ਖੁੱਲਣ ਵਾਲੀ ਆਤਮਾ ਕਿਸਾਨ ਹੱਟ ਲੁਧਿਆਣਾ ਰਾਹੀਂ ਗ੍ਰਾਹਕਾਂ ਨੂੰ ਸ਼ਹਿਦ ਦੇ ਨਾਲ-ਨਾਲ ਗੁੜ ਅਤੇ ਸ਼ੱਕਰ ਵੀ ਵੇਚਣ ਦੀ ਪੇਸ਼ਕਸ਼ ਕੀਤੀ।ਇਸ ਮੌਕੇ ਪ੍ਰਿਤਪਾਲ ਸਿੰਘ, ਸਹਾਇਕ ਗੰਨਾ ਵਿਕਾਸ ਅਫਸਰ, ਪ੍ਰਕਾਸ ਸਿੰਘ ਬਲਾਕ ਖੇਤੀਬਾੜੀ ਅਫਸਰ, ਪੱਖੋਵਾਲ, ਸ੍ਰੀਮਤੀ ਹਰਪ੍ਰੀਤ ਕੌਰ, ਅੰਕੜਾ ਅਫਸਰ, ਅੰਮ੍ਰਿਤਪਾਲ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਨਵਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਰਜਿੰਦਰ ਸਿੰਘ ਅਕਾਊਂਟੈਂਟ, ਖੁਸਵਿੰਦਰਜੀਤ ਸਿੰਘ ਏ.ਟੀ.ਐਮ, ਪਰਮਵੀਰ ਸਿੰਘ ਏ.ਟੀ.ਐਮ, ਬਲਜੀਤ ਸਿੰਘ ਬੇਲਦਾਰ ਅਤੇ ਮੋੋਹਤਵਾਰ ਕਿਸਾਨਾਂ ਵਲੋਂ ਭਾਗ ਲਿਆ ਗਿਆ।

ਸੀ ਪੀ ਆਈ ਐਮ ਦੇ ਪਾਰਟੀ ਸੂਬਾ ਸਕੱਤਰ ਨੇ ਸਾਧਿਆ ਕੇਂਦਰ ਤੇ ਨਿਸ਼ਾਨਾ

ਜਗਰਾਉਂ, ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਅੱਜ ਇਥੇ ਪੰਜਾਬ  ਸੀ ਪੀ ਆਈ ਐਮ  ਪਾਰਟੀ ਦੇ ਸੁਬਾ ਸਕੱਤਰ  ਸੁਖਵਿੰਦਰ ਸਿੰਘ ਸੇਖੋਂ ਜਗਰਾਉਂ ਵਿਖੇ ਪਹੁੰਚ ਕੇ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਦੇ ਹੋਏ ਕਿਸਾਨ ਅੰਦੋਲਨ ਦਾ  ਸਮਰਥਨ ਕਰ ਦੇ ਹੋਏ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਜਿਥੇ ਦੇਸ਼ ਭਰ ਦੇ ਕਿਸਾਨ ਹੇਰਾਨ ਤੇ ਪਰੇਸਾਨ ਹਨ ਉਥੇ ਦੁਜੇ ਪਾਸੇ ਵੱਡੇ ਘਰਾਣਿਆਂ ਅਡਾਨੀ ਤੇ ਅਬਾਨੀ ਅਤੇ ਬਾਹਰ ਲੇ ਦੇਸ਼ਾਂ ਨਾਲ ਮਿਲ ਕੇ ਪੰਜਾਬੀਆਂ ਦੀ ਕੁਰਬਾਨੀ ਨੂੰ ਭੁੱਲ ਕੇ ਦੇਸ਼ ਨੂੰ ਗਿਰਵੀ ਰੱਖਣ ਤੇ ਤੁਲੀਆ ਹੋਇ ਆ ਹੈਂ, ਸ਼ੇਖੋਂ ਸਾਹਿਬ ਨੇ ਬੋਲਦਿਆਂ ਕਿਹਾ ਕਿ ਇਸ ਤਾਨਾਸ਼ਾਹੀ ਰਾਜ ਦੀ ਸਮਾਪਤੀ ਹੋਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਨੂੰ ਛੱਡ ਬਾਕੀ ਸਾਰੀਆਂ ਰਾਜਨੀਤਕ ਤੇ ਧਾਰਮਿਕ ਪਾਰਟੀਆਂ ਦਿੱਲੀ ਵਿਚ ਚਲ ਰਹੇ ਧਰਨੇ ਦਾ ਸਮਰਥਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨ ਮਾਰੂ ਬਿਲ ਵਾਪਿਸ ਨਹੀਂ ਲੈਂਦੀ ਤਾਂ ਪੰਜਾਬੀ ਜੇ ਅੰਗਰੇਜ਼ਾਂ ਨੂੰ ਦੇਸ਼ ਚੋਂ ਕੱਢ ਸਕਦੇ ਹਨ ਤਾਂ ਇਹ ਤਾਨਾਸ਼ਾਹੀ ਮੋਦੀ ਉਨ੍ਹਾਂ ਪੰਜਾਬੀ ਅਤੇ ਦੇਸ਼ ਵਾਸੀਆਂ ਸਾਹਮਣੇ ਕੀ ਹੈ ਅੰਤ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਬਿਲ ਵਾਪਿਸ ਲੈਣੇ ਹੀ ਪੈਣਗੇ ਨਹੀਂ ਤਾਂ ਇਸ ਦਾ ਭਾਰਤ ਨੂੰ ਛੱਡ ਪੂਰੇ ਸੰਸਾਰ ਵਿੱਚ ਇਸ ਮੋਦੀ ਦਾ ਵਿਰੋਧ ਹੋਵੇਗਾ।

ਸਰਪੰਚ ਮਲਕੀਤ ਸਿੰਘ ਹਠੂਰ ਨੇ 100 ਸਾਥੀਆਂ ਸਮੇਤ ਦਿੱਲੀ ਸਿੰਘੂ ਬਾਰਡਰ ਵਿਖੇ ਲਾਏ ਡੇਰੇ

ਨਗਾਰੇ ਦੇ ਕੋਲ ਖੜ੍ਹੇ ਬਾਜ਼ ਨਾਲ ਕਲੋਲਾਂ ਕਰਦੇ ਹੋਏ ਸਰ ਮਲਕੀਅਤ ਸਿੰਘ     

ਹਠੂਰ -ਲੁਧਿਆਣਾ ,ਦਸੰਬਰ  2020 - (ਗੁਰਸੇਵਕ ਸਿੰਘ ਸੋਹੀ)- ਸੈਂਟਰ ਦੀ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨ ਪਾਸ ਕਰ ਕੇ ਪੰਜਾਬ ਦੇ ਕਿਸਾਨ ਅਤੇ ਹਰ ਵਰਗ ਦੀ ਨੀਂਦ ਹਰਾਮ ਕਰ ਕੇ ਰੱਖ ਦਿੱਤੀ ਗਈ ਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਜੁਝਾਰੂ ਵਰਕਰ ਸਰਪੰਚ ਮਲਕੀਤ ਸਿੰਘ ਹਠੂਰ ਨੇ ਕਿਹਾ ਹੈ ਕਿ ਕਿਸਾਨ ਵਿਰੋਧੀ ਆਰਡੀਨੈਂਸ ਤੋੜਨ ਦੇ ਲਈ ਮੂੰਹ ਤੋੜ ਜਵਾਬ ਦੇਣ ਲਈ ਜਾਤ-ਪਾਤ ਅਤੇ ਹੋਰ ਭਰਮ ਭੁਲੇਖੇ ਕੱਢਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਥੇਬੰਦੀਆਂ ਦਾ ਸਾਥ ਦੇਣਾ ਅਤਿ ਜ਼ਰੂਰੀ ਹੈ। ਕਿਸਾਨੀ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦੇ ਲਈ ਪੰਜਾਬ ਦੀਆ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਸੰਘਰਸ਼ੀ ਝੰਡੇ ਗੱਡੇ ਹੋਏ ਹਨ। ਜਦੋਂ ਵੀ ਪੰਜਾਬ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਵਾਸੀ ਇੱਕ ਜੁੱਟ ਅਤੇ ਹੋਰ ਭਰਮ ਭੁਲੇਖੇ ਕੱਢ ਕੇ ਜਿੱਤ ਪ੍ਰਾਪਤ ਕਰਨਾ ਜਾਣਦੇ ਹਨ ਅਤੇ ਕੇਂਦਰ ਦੀ ਸਰਕਾਰ ਸੋਚ ਲੈਣਾ ਚਾਹੀਦਾ ਹੈ ਕਿ ਪਿਛਲੇ ਮਹੀਨਿਆਂ ਤੋਂ ਬੱਚਿਆਂ ਤੋਂ ਲੈਕੇ ਬੀਬੀਆਂ,ਬਜ਼ੁਰਗ,ਨੌਜਵਾਨਾਂ ਵਲੋਂ ਦਿਨ ਰਾਤ ਇਨ੍ਹਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ।   ਸੈਂਟਰ ਸਰਕਾਰ ਵੱਲੋਂ 3 ਕਿਸਾਨ ਵਿਰੋਧੀ ਖੇਤੀ ਆਰਡੀਨੈੱਸ ਅਤੇ ਬਿਜਲੀ ਸੋਧ ਬਿੱਲ ਲਾਗੂ ਕਰਕੇ ਸਿੱਧੇ ਤੌਰ ਤੇ ਕਾਰਪੋਰੇਟ ਘਰਾਣਿਆਂ ਤੇ ਸਰਮਾਏਦਾਰ ਪੱਖੀ ਕਾਨੂੰਨ ਬਣਾ ਕੇ ਕਿਸਾਨਾਂ ਦੇ ਖੇਤੀਬਾੜੀ ਧੰਦਿਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ ਕਿਉਂਕਿ ਆਰਡੀਨੈਂਸ ਕਿਸਾਨ ਅਤੇ ਖੇਤੀ ਵਿਰੋਧੀ ਹੋਣ ਕਰਕੇ ਐਮਐਸਪੀ ਖਤਮ ਅਤੇ ਮੰਡੀਕਰਨ ਬੋਰਡ ਨੂੰ ਤੋੜ ਕੇ ਜਿਣਸਾ ਨੂੰ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਸਾਰਾ ਪ੍ਰਬੰਧ ਕਾਰਪੋਰੇਟ ਅਤੇ ਸਰਮਾਏਦਾਰ ਘਰਾਣਿਆਂ ਦੇ ਹੱਥਾਂ ਵਿੱਚ ਦਿੱਤਾ ਜਾਂ ਰਿਹਾ ਹੈ।ਸਰਪੰਚ ਮਲਕੀਤ ਸਿੰਘ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਧੱਕੇ ਨਾਲ ਕਬਜ਼ੇ ਕੀਤੇ ਜਾਣਗੇ ਅਤੇ ਅਜਿਹੇ ਫ਼ੈਸਲੇ ਲਾਗੂ ਹੋਣ ਨਾਲ ਕਿਸਾਨਾਂ ਦੇ ਖੇਤੀਬਾੜੀ ਧੰਦੇ ਖਤਮ ਹੋਣ ਦੇ ਨਾਲ-ਨਾਲ ਕਿਸਾਨਾਂ ਦੀਆਂ ਮੋਟਰਾਂ ਨੂੰ ਮਿਲਦੀ ਮੁਫ਼ਤ ਬਿਜਲੀ ਪਾਣੀ ਦੀ ਸਹੂਲਤ ਨੂੰ ਖ਼ਤਮ ਕਰਕੇ ਬਿੱਲ ਭੇਜਣ ਲੱਗ ਜਾਣਗੇ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਅਖੀਰ ਵਿਚ ਉਨ੍ਹਾਂ ਸਮੂਹ ਕਿਸਾਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਿਸਾਨ ਜਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ।

ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਗੁਰਦੁਆਰਾ ਭਜਨਗੜ ਸਾਹਿਬ ਦੇ ਗੁਰੂ ਕੇ ਵਜ਼ੀਰਾਂ  ਗ੍ਰੰਥੀ ਸਿੰਘਾਂ ਨੇ ਕੀਤੀ ਅਰਦਾਸ 

ਜਗਰਾਓਂ (ਜਸਮੇਲ ਗਾਲਿਬ) ਅਜ ਹਰ ਸਿੱਖ ਜੋ ਦੋ ਵਕਤ ਆਪਣੀ ਅਰਦਾਸ ਵਿੱਚ "ਸਰਬੱਤ ਦਾ ਭਲਾ "ਮੰਗਦਾ ਹੈ ਤੇ ਕਿਸਾਨਾਂ ਦੀ ਚੜ੍ਹਦੀ ਕਲਾ ਵਾਸਤੇ ਅਤੇ ਉਹਨਾਂ ਦੇ ਸੰਘਰਸ਼ ਨੂੰ ਸਫਲ ਹੋਣ ਦੀ ਅਰਦਾਸ ਕਰ ਰਿਹਾ ਹੈ। ਗੁਰਦੁਆਰਾ ਸ਼੍ਰੀ ਭਜਨਗੜ ਸਾਹਿਬ ਵਿਖੇ ਵੀ ਗੁਰੂ ਕੇ ਵਜੀਰ ਗ੍ਰੰਥੀ ਸਿੰਘਾਂ ਨੇ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਦੇਸ਼ ਦਾ ਸਮੁੱਚਾ ਕਿਸਾਨ ਸੜਕਾਂ ਤੇ ਹੈ ਤੇ ਹੁਣ ਇਹ ਕਿਸਾਨ ਸੰਘਰਸ਼ ਲੋਕਾਂ ਦਾ ਸੰਘਰਸ਼ ਬਣ ਚੁੱਕਾ ਹੈ ਤੇ ਲੋਕ ਰੋਹ ਅੱਗੇ ਕੋਈ ਟਿਕ ਨਹੀਂ ਸਕਦਾ। ਵਾਹਿਗੁਰੂ ਮੋਦੀ ਸਰਕਾਰ ਨੂੰ ਸੁਮਤਿ ਬਖਸ਼ੇ ਤਾਂ ਕਿ ਉਹ ਆਪਣਾ  ਅੜੀਅਲ ਰਵੱਈਏ ਛੱਡਕੇ ਕਿਸਾਨਾਂ ਦੇ ਮਸਲੇ ਨੂੰ ਸੁਹਿਰਦਤਾ ਨਾਲ ਸਮਝਣ ਦੀ ਕੋਸ਼ਿਸ਼ ਕਰੇ ਤਾਂ ਕਿ ਕਿਸਾਨ ਸੰਘਰਸ਼ ਛੇਤੀ ਤੋਂ ਛੇਤੀ ਖਤਮ ਹੋ ਸਕੇ। ਇਸ ਮੌਕੇ ਗੁਰਦੁਆਰਾ ਸ਼੍ਰੀ ਭਜਨਗੜ ਸਾਹਿਬ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਭਜਨਗੜ ,ਤਪ ਅਸਥਾਨ ਬਾਬਾ ਮੁਕੰਦ ਸਿੰਘ ਜੀ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਗਰੇਵਾਲ,  ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਕੋਠੇ ਸ਼ੇਰ ਜੰਗ ਦੇ ਮੁੱਖ ਸੇਵਾਦਾਰ ਬਾਬਾ ਜਸਬੀਰ ਸਿੰਘ ਬੈਰਾਗੀ, ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਨਸਰਾਲੀ, ਚੇਅਰਮੈਨ ਭਾਈ ਕੁਲਦੀਪ ਸਿੰਘ ਰਣੀਆਂ, ਬਾਬਾ ਹੰਸ ਰਾਜ ਸਿੰਘ ਜਗਰਾਓਂ, ਭਾਈ ਨਿਰਮਲ ਸਿੰਘ ਖਾਲਸਾ, ਭਾਈ ਲਾਲ ਸਿੰਘ, ਭਾਈ ਰਾਮ ਸਿੰਘ ਮਲਕ, ਰਾਗੀ ਭਾਈ ਕੁਲਜੀਤ ਸਿੰਘ ਭਜਨਗੜ, ਭਾਈ ਹਰਨੇਕ ਸਿੰਘ ਰਾਮਗੜ੍ਹ ਭੁੱਲਰ, ਭਾਈ ਹਰੀ ਸਿੰਘ, ਕਵੀਸ਼ਰ ਗੁਰਦੇਵ ਸਿੰਘ, ਭਾਈ ਅਵਤਾਰ ਸਿੰਘ ਕਰਨੈਲ ਗੇਟ, ਭਾਈ ਰਣਜੀਤ ਸਿੰਘ ਦਸ਼ਮੇਸ਼ ਨਗਰ, ਕਰਨੈਲ ਸਿੰਘ ਤਿਹਾੜਾ, ਸੁਖਵਿੰਦਰ ਸਿੰਘ ਖਾਲਸਾ, ਜਸਕਰਨ ਸਿੰਘ ਚੱਕਰ, ਮੇਜਰ ਸਿੰਘ ਸੇਵਾਦਾਰ, ਈਸ਼ਰ ਸਿੰਘ, ਸੋਨੂੰ, ਗੁਰਦੀਪ ਸਿੰਘ ਕੋਹਲੀ, ਅਮਰਜੀਤ ਸਿੰਘ ਕੋਹਲੀ

ਬਾਦਲ ਸਾਹਿਬ ਪਦਮ ਵਿਭੂਸ਼ਨ ਵਾਪਸ ਕਰਨ ਦੀ ਜਗ੍ਹਾ ਪੰਜ ਲੱਖ ਪੈਨਸ਼ਨ, ਬੱਸਾਂ ਦੇ ਪਰਮਿਟ, ਹੋਟਲ ਤੇ ਕਰੋੜਾਂ ਦੀਆਂ ਬਣਾਈਆਂ ਜਾਇਦਾਦਾਂ ਵਾਪਸ ਕਰੋ:ਸੰਜੀਵ ਕੋਛੜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਆਮ ਆਦਮੀ ਪਾਰਟੀ ਦੇ ਹਲਕਾ ਧਰਮਕੋਟ ਤੋਂ ਸਾਬਕਾ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਸੰਜੀਵ ਕੋਛੜ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਬਾਦਲ ਵੱਲੋਂ ਪੁਰਸਕਾਰ ਵਾਪਸ ਕਰਨਾ  ਇੱਕ ਡਾਰਮਾ ਹੈ  ਕਿਉਂਕਿ ਇਨ੍ਹਾਂ ਸੱਤਾਂ  ਵਿਚ ਰਹਿੰਦਿਆਂ ਅਰਬਾਂ ਖਰਬਾ ਰੁਪਿਆਂ ਦੀਆਂ ਜਾਇਦਾਦਾਂ ਬਣਾਈਆਂ ਹਨ।ਕਈ ਟਰਾਂਸਪੋਰਟ ਚੱਲ ਰਹੀਆਂ ਹਨ ਕਈ ਹੋਟਲ 8 ਸਟਾਰ ਖੋਲ ਲਏ ਦੇਸ ਵਿਦੇਸ ਵਿਚ ਫ਼ਾਰਮ ਹਾਊਸ ਬਟ ਲਏ ਦੋ ਵਾਪਸ ਹੀ ਕਰਨਾ ਹੈ ਤਾਂ ਇਹ ਸਭ ਵਾਪਸ ਕਰੋ ਤਾਂ ਜ਼ੋ ਪੰਜਾਬ ਦੇ ਲੋਕ ਵੀ ਤੁਹਾਡੀ ਵਾਹ ਵਾਹ ਕਰਨ ਅਤੇ ਇੱਕਲਾ ਪਦਮ ਵਿਭੂਸ਼ਣ ਵਾਪਿਸ ਕਰਨ ਪੰਜਾਬ ਦੇ ਲੋਕ ਹੁਣ ਤੁਹਾਡੀਆਂ ਗੱਲਾਂ ਵਿਚ ਨਹੀਂ ਆਉਣ ਵਾਲੇ ਸਿਆਸੀ ਅੰਦੋਲਨ ਵਿਚ ਆਪਸੀ ਗਵਾਚ ਚੁੱਕੀ ਰਾਜਨੀਤਕ ਜ਼ਮੀਨ ਹਾਸਲ ਕਰਨ ਲਈ ਤੁਸੀਂ ਇਹ ਹੱਥਕੰਡੇ ਅਪਨਾਏ ਰਹੇ ਹੋ।

ਬੱਚੇ ਆਪਣਾ ਜਨਮ ਦਿਨ ਗਰੀਨ ਪੰਜਾਬ ਮਿਸ਼ਨ ਟੀਮ ਨਾਲ ਮਨਾ ਕੇ ਕਰ ਰਹੇ ਹਨ ਧਰਤੀ ਮਾਂ ਦੀ ਸੇਵਾ  

 ਜਗਰਾਉਂ, ਦਸੰਬਰ 2020 (ਬਲਜੀਤ ਸਿੰਘ  /ਮਨਜਿੰਦਰ ਗਿੱਲ )

ਜਗਰਾਓ  ਦੇ ਨੌਜਵਾਨ ਸਮਾਜ ਸੇਵਕ ਅਤੇ ਪੱਤਰਕਾਰ ਕਮਲਦੀਪ ਬਾਂਸਲ ਨੇ ਆਪਣੇ ਪੁੱਤਰ ਤੇਜਸ ਬਾਂਸਲ ਦਾ ਜਨਮ ਦਿਨ ਗ੍ਰੀਨ ਪੰਜਾਬ ਮਿਸ਼ਨ ਟੀਮ ਨਾਲ ਜਗਰਾਓ ਦੇ ਸਾਇੰਸ ਕਾਲਜ ਵਿਖੇ ਬੂਟੇ ਲਗਾ ਕੇ ਮਨਾਇਆ।  ਇਸ ਮੌਕੇ ਕਮਲ ਬਾਂਸਲ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੌਦਿਆਂ ਦੀ ਮਹੱਤਤਾ ਬਾਰੇ ਦੱਸਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਬਚਪਨ ਤੋਂ ਹੀ ਪੌਦੇ ਲਗਾਉਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।  ਇਸ ਮੌਕੇ ਉੱਘੇ ਕੈਂਸਰ ਮਾਹਰ ਡਾ: ਐਚਐਸ ਡਾਰਲਿੰਗ ਨੇ ਕਿਹਾ ਕਿ ਅਸੀਂ ਰੋਟੀ ਦਾ ਲੰਗਰ ਲਾਉਂਦੇ ਹਾਂ ,ਪਰ ਇਸ ਸਮੇਂ ਭੋਜਨ ਤੋਂ ਇਲਾਵਾ ਸਾਨੂੰ ਪੌਦਿਆਂ ਦੇ ਲੰਗਰ ਲਗਾਉਣ ਦੀ ਜ਼ਰੂਰਤ ਹੈ । ਕਿਉਂਕਿ ਅੱਜ ਦੇ ਸਮੇਂ ਵਿਚ, ਸਿਰਫ ਦਰੱਖਤ ਹੀ ਭਿਆਨਕ ਬਿਮਾਰੀ ਨੂੰ ਖ਼ਤਮ ਕਰ ਸਕਦੇ ਹਨ ਜਿਸ ਨੇ ਵਿਸ਼ਵ ਨੂੰ ਤਬਾਹ ਕਰ ਦਿੱਤਾ ਹੈ।  ਜੇ ਸਾਡਾ ਵਾਤਾਵਰਣ ਸਾਫ਼  ਹੈ ਤਾਂ ਅਸੀਂ ਕਿਸੇ ਵੀ  ਬਿਮਾਰੀ ਦਾ ਸਾਹਮਣਾ ਚਟਾਨ ਵਾਂਗ ਕਰ ਸਕਦੇ ਹਾਂ ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਗਰਾਉਂ ਨਿਵਾਸੀ ਆਪਣਾ ਜਨਮਦਿਨ, ਵਿਆਹ ਦੀ ਵਰੇਗੰਡ ਜਾਂ ਕਿਸੇ ਵੀ ਖੁਸ਼ਹਾਲ ਦਿਵਸ ਨੂੰ ਧਰਤੀ ਮਾਂ ਦੀ ਸੇਵਾ ਕਰਕੇ ਮਨਾ ਸਕਦੇ ਹਨ।  ਅਸੀਂ ਵੱਧ ਤੋਂ ਵੱਧ ਪੌਦੇ ਲਗਾ ਕੇ ਮਾਂ ਧਰਤੀ ਦੀ ਸੇਵਾ ਕਰ ਸਕਦੇ ਹਾਂ।  ਇਸ ਮੌਕੇ ਵਾਤਾਵਰਣ ਪ੍ਰੇਮੀ ਸਤਪਾਲ ਸਿੰਘ ਦੇਹਡ਼ਕਾ ਨੇ ਕਿਹਾ ਕਿ  ਧਰਤੀ ਮਾਂ ਦੀ ਸੇਵਾ ਲਈ ਜੋ ਜਾਗਰੂਕਤਾ ਅਭਿਆਨ ਜੋ ਕੋਸ਼ਿਸ਼ਾਂ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਕੀਤੀਆਂ ਜਾ ਰਹੀਆਂ ਸਨ ਉਨ੍ਹਾਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ  ਆਉਣ ਵਾਲੇ ਦੋ ਸਾਲਾਂ ਚ ਜਗਰਾਉਂ ਵਾਸੀ ਅਤੇ ਪੰਜਾਬ ਵਾਸੀ ਇਸ ਦਾ ਫਲ ਸਾਫ਼ ਸੁਥਰੇ ਅਤੇ ਤੰਦਰੁਸਤ ਵਾਤਾਵਰਣ   ਦੇ ਰੂਪ ਵਿੱਚ ਪ੍ਰਾਪਤ ਕਰਨਗੇ ਦੇਹਡ਼ਕਾ ਤੋਂ ਇਲਾਵਾ ਡਾ ਗੁਰਸੇਵਕ ਸਿੰਘ ਅਤੇ ਲਖਵਿੰਦਰ ਧੰਜਲ, ਈਕੋ ਸਿੱਖ ਦੇ ਵਲੰਟੀਅਰਾ ਵੱਲੋਂ ਅਪੀਲ ਕੀਤੀ ਗਈ ਕਿ  33 % ਧਰਤੀ ਦਾ ਹਿੱਸਾ ਰੁੱਖਾਂ ਨਾਲ ਸਜਾਈਏ ਆਓ ਮਿਲ ਕੇ ਰੁੱਖ ਲਗਾਈਏ ਸਾਰਿਆਂ ਨੇ ਤੇਜਸ ਬਾਂਸਲ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ

ਪ੍ਰੋ ਵਰੁਣ ਗੋਇਲ ਅਧਿਆਪਕ ਯੂਨੀਅਨ ਦੇ ਕਾਨੂੰਨੀ ਸਲਾਹਕਾਰ ਨਿਯੁਕਤ

ਜਗਰਾਉਂ ,ਦਸੰਬਰ 2020-(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਲਾਲਾ ਲਾਜਪਤ ਰਾਏ ਡੀ ਏ ਵੀ ਕਾਲਜ ਜਗਰਾਉਂ ਦੇ ਪ੍ਰੋ ਵਰੁਣ ਗੋਇਲ ਨੂੰ ਪੰਜਾਬ ਅਤੇ ਚੰਡੀਗੜ੍ਹ ਕਾਲਜ ਅਧਿਆਪਕ ਯੂਨੀਅਨ ਵੱਲੋਂ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਕਾਰਜ ਕਾਰੀ ਪ੍ਰਿੰਸੀਪਲ ਡਾ ਪਰਵੇਸ ਕੁਮਾਰ ਅਤੇ ਸਾਰੇ ਸਟਾਫ ਨੇ ਪ੍ਰੋ ਵਰੁਣ ਗੋਇਲ ਨੂੰ ਬੁਕੇ ਦੇ ਕੇ ਸਨਮਾਨਿਤ ਕੀਤਾ। ਅਤੇ ਮੂੰਹ ਮਿੱਠਾ ਕਰਵਾਉਂਦਿਆਂ ਵਧਾਈ ਦਿੱਤੀ। ਇਸ ਮੌਕੇ ਤੇ ਡਾ ਵਿਕਾਸ ਮਹਿੰਦਰਤਾ, ਪ੍ਰੋ ਪੀ ਐਸ ਮਿਠਾ,ਡਾ ਅਨੁਜ ਕੁਮਾਰ ਸ਼ਰਮਾ, ਡਾ ਬਿੰਦੂ ਸ਼ਰਮਾ, ਡਾ ਪੀ ਐਸ ਬਾਜਵਾ, ਡਾ ਕੁਨਾਲ ਮਹਿਤਾ, ਪ੍ਰੋ ਰੇਣੂ ਸਿੰਗਲਾ,ਪ੍ਰੋ ਕਲਿਕਾ ਜੈਨ,ਪ੍ਰੋ ਪ੍ਰਿਅੰਕਾ ਡਾ ਮਿਨਾਕਸ਼ੀ, ਪ੍ਰੋ ਰੋਹਿਤ ਵਰਮਾ, ਡਾ ਬਿਕਰਮ ਜੀਤ ਸਿੰਘ, ਪ੍ਰੋ ਹਿਤੇਸ ਮੋਂਗਾ,ਪ੍ਰੋ ਅਜੇਪਾਲ,ਪ੍ਰੋ ਵਿਸ਼ਨੂੰ ਕੁਮਾਰ,ਪ੍ਰੋ ਕਰਨਵੀਰ, ਮੈਡਮ ਸੁਸ਼ਮਾ ਕੁਮਾਰੀ, ਗੁਲਸ਼ਨ ਕੁਮਾਰ,ਈਸਵਰ ਦਿਆਲ, ਹਰਜੀਤ ਕੁਮਾਰ ਆਦਿ ਹਾਜ਼ਰ ਸਨ।