ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਆਮ ਆਦਮੀ ਪਾਰਟੀ ਦੇ ਹਲਕਾ ਧਰਮਕੋਟ ਤੋਂ ਸਾਬਕਾ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਸੰਜੀਵ ਕੋਛੜ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਬਾਦਲ ਵੱਲੋਂ ਪੁਰਸਕਾਰ ਵਾਪਸ ਕਰਨਾ ਇੱਕ ਡਾਰਮਾ ਹੈ ਕਿਉਂਕਿ ਇਨ੍ਹਾਂ ਸੱਤਾਂ ਵਿਚ ਰਹਿੰਦਿਆਂ ਅਰਬਾਂ ਖਰਬਾ ਰੁਪਿਆਂ ਦੀਆਂ ਜਾਇਦਾਦਾਂ ਬਣਾਈਆਂ ਹਨ।ਕਈ ਟਰਾਂਸਪੋਰਟ ਚੱਲ ਰਹੀਆਂ ਹਨ ਕਈ ਹੋਟਲ 8 ਸਟਾਰ ਖੋਲ ਲਏ ਦੇਸ ਵਿਦੇਸ ਵਿਚ ਫ਼ਾਰਮ ਹਾਊਸ ਬਟ ਲਏ ਦੋ ਵਾਪਸ ਹੀ ਕਰਨਾ ਹੈ ਤਾਂ ਇਹ ਸਭ ਵਾਪਸ ਕਰੋ ਤਾਂ ਜ਼ੋ ਪੰਜਾਬ ਦੇ ਲੋਕ ਵੀ ਤੁਹਾਡੀ ਵਾਹ ਵਾਹ ਕਰਨ ਅਤੇ ਇੱਕਲਾ ਪਦਮ ਵਿਭੂਸ਼ਣ ਵਾਪਿਸ ਕਰਨ ਪੰਜਾਬ ਦੇ ਲੋਕ ਹੁਣ ਤੁਹਾਡੀਆਂ ਗੱਲਾਂ ਵਿਚ ਨਹੀਂ ਆਉਣ ਵਾਲੇ ਸਿਆਸੀ ਅੰਦੋਲਨ ਵਿਚ ਆਪਸੀ ਗਵਾਚ ਚੁੱਕੀ ਰਾਜਨੀਤਕ ਜ਼ਮੀਨ ਹਾਸਲ ਕਰਨ ਲਈ ਤੁਸੀਂ ਇਹ ਹੱਥਕੰਡੇ ਅਪਨਾਏ ਰਹੇ ਹੋ।