ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵੱਲ  ਕੂਚ ਕਰ ਰਹੇ ਸੈਕੜੇ ਪ੍ਰੈਕਟੀਸ਼ਨਰ ਪੁਲਿਸ ਵਲੋਂ ਗ੍ਰਿਫਤਾਰ

ਪੁਲਿਸ ਧਕੇਸਾਹੀ ਦਾ ਡਟਵਾਂ ਵਿਰੋਧ ਕੀਤਾ ਗਿਆ..... ਡਾਕਟਰ ਬਾਲੀ.....
 
ਚੰਡੀਗੜ੍ਹ 19 ਅਕਤੂਬਰ- (ਗੁਰਸੇਵਕ ਸੋਹੀ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀ ਅਗਵਾਈ ਹੇਠ ਅੱਜ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਚ ਘਿਰਾਓ ਕੀਤਾ ਗਿਆ। ਪੁਲਿਸ ਨਾਲ ਝੜਪਾਂ ਹੋਈਆਂ। ਪਿੰਡਾਂ ਵਿੱਚ ਵਸਦੇ 80% ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਡਾਕਟਰ ਸਹਿਬਾਨਾਂ ਨਾਲ ਚੰਡੀਗੜ੍ਹ ਪੁਲੀਸ ਵੱਲੋਂ ਧੱਕੇਸਾਹੀ ਕੀਤੀ ਗਈ। ਮੁੱਖ ਮੰਤਰੀ ਦਾ ਨਿਵਾਸ ਘੇਰਨ ਲਈ ਬਜਿਦ ਸੈਂਕੜੇ ਮੈਡੀਕਲ  ਪ੍ਰੈਕਟੀਸ਼ਨਰਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ।
 ਚੰਡੀਗੜ੍ਹ ਪੁਲੀਸ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸੈਕਟਰ 25 ਦੇ ਠਾਣੇ ਵਿਚ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਸਮੇਤ ਲਿਜਾਇਆ ਗਿਆ ਜਿਥੇ ਲਗਾਤਾਰ ਧਰਨਾ ਜਾਰੀ ਰਿਹਾ। ਆਖਰ ਪ੍ਰਸਾਸਨ ਵਲੋ ਮੁੱਖ ਮੰਤਰੀ ਦਫਤਰ ਨਾਲ ਰਾਬਤਾ ਕਰਕੇ ਸੈਕਟਰ 2 ਵਿਚ ਲਿਜਾਇਆ ਗਿਆ। ਜਿੱਥੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਦੇ ਆਗੂਆਂ ਤੋ ਮੰਗ ਪੱਤਰ ਪ੍ਰਾਪਤ ਕੀਤਾ ਗਿਆ।
ਲਗਾਤਾਰ ਚਲ ਰਹੇ ਧਰਨੇ ਨੂੰ ਵਾਪਸ ਆ ਕੇ ਡਾਕਟਰ ਰਮੇਸ਼ ਕੁਮਾਰ ਜੀ ਬਾਲੀ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀ 23 ਤਰੀਕ ਨੂੰ ਮੋਰਿੰਡਾ ਵਿੱਚ ਹੋ ਰਹੀ ਰੋਹ ਭਰਪੂਰ ਭਰਵੀਂ ਰੈਲੀ ਵਿੱਚ ਸਾਮਲ ਹੋ ਕੇ ਕਾਂਗਰਸ ਸਰਕਾਰ ਦੇ ਕੀਤੇ ਝੂਠੇ ਵਾਅਦਿਆਂ ਦਾ ਪਰਦਾਫਾਸ਼ ਕਰਾਂਗੇ।
 ਇਸ ਰੋਸ ਧਰਨੇ ਦੀ ਕਮਾਂਡ ਡਾਕਟਰ ਜਸਵਿੰਦਰ ਕਾਲਖ ਜਰਨਲ ਸਕੱਤਰ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਨੇ ਸੰਭਾਲੀ। ਇਸ ਮੌਕੇ  ਡਾਕਟਰ ਮਾਘ ਸਿੰਘ ਮਾਣਕੀ ਸਟੇਟ ਕੈਸ਼ੀਅਰ, ਡਾ ਧਰਮਪਾਲ ਸਿੰਘ ਜੀ ਭਵਾਨੀਗੜ੍ਹ, ਡਾ ਅਨਵਰ ਭਸੌੜ, ਡਾ ਠਾਕੁਰਜੀਤ ਸਿੰਘ ਚੇਅਰਮੈਨ ਪੰਜਾਬ, ਡਾ ਰਣਜੀਤ ਸਿੰਘ ਰਾਣਾ ਵਾਈਸ ਚੇਅਰਮੈਨ ਪੰਜਾਬ, ਡਾ ਰਾਜੇਸ਼ ਸ਼ਰਮਾ ਰਾਜੂ ਪ੍ਰੈਸ ਸਕੱਤਰ ਪੰਜਾਬ ,ਡਾ ਗੁਰਚਰਨ ਸਿੰਘ ਫਤਿਹਗੜ੍ਹ ਸਾਹਿਬ ,ਡਾ ਸੁਰਿੰਦਰ ਜੈਨਪੁਰੀ ਨਵਾਂ ਸਹਿਰ, ਡਾ ਗੁਰਮੀਤ ਸਿੰਘ ਰੋਪੜ, ਡਾ ਅਵਤਾਰ ਸਿੰਘ ਲਸਾੜਾ ਜਿਲ੍ਹਾ ਪ੍ਰਧਾਨ ਲੁਧਿਆਣਾ, ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ, ਡਾ ਕੇਸਰ ਧਾਂਦਰਾ ਪ੍ਰੈਸ ਸਕੱਤਰ ਜਿਲ੍ਹਾ ਲੁਧਿਆਣਾ,  ਸੁਖਵਿੰਦਰ ਸਿੰਘ ਜਿਲ੍ਹਾ ਕੈਸ਼ੀਅਰ ਲੁਧਿਆਣਾ, ਡਾ ਅਮਰਜੀਤ ਸਿੰਘ ਅਹਿਮਦਗੜ੍ਹ
ਅਤੇ ਡਾ ਹਰਦੀਪ ਕੁਮਾਰ ਬਬਲਾ ਅਹਿਮਦਗਡ਼੍ਹ ਆਦਿ ਨੇ ਵੀ ਸੰਬੋਧਨ ਕੀਤਾ।
 ਇਸ ਮੌਕੇ ਡਾ ਲੱਕੀ ਨਵਾਂ ਸਹਿਰ ,ਡਾ ਰਾਜ ਕੁਮਾਰ ਵਰਕਿੰਗ ਪ੍ਰਧਾਨ ਮੋਹਾਲੀ, ਡਾ ਗੁਰਮੁੱਖ ਸਿੰਘ ਜਿਲ੍ਹਾ ਪ੍ਰਧਾਨ ਮੋਹਾਲੀ, ਡਾ ਰਘਵੀਰ ਸਿੰਘ ਬੜੌਦੀ, ਡਾ ਗਿਆਨ ਸਿੰਘ ਤਰਨਤਾਰਨ, ਡਾਕਟਰ ਸਰਬਜੀਤ ਸਿੰਘ ਅਮਿੰਤਰਸਰ, ਡਾ ਮਲਕੀਤ ਸਿੰਘ ਰਈਆ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਡਾਕਟਰ ਸਾਹਿਬਾਨ ਹਾਜਰ ਸਨ।