ਬੱਚੇ ਆਪਣਾ ਜਨਮ ਦਿਨ ਗਰੀਨ ਪੰਜਾਬ ਮਿਸ਼ਨ ਟੀਮ ਨਾਲ ਮਨਾ ਕੇ ਕਰ ਰਹੇ ਹਨ ਧਰਤੀ ਮਾਂ ਦੀ ਸੇਵਾ  

 ਜਗਰਾਉਂ, ਦਸੰਬਰ 2020 (ਬਲਜੀਤ ਸਿੰਘ  /ਮਨਜਿੰਦਰ ਗਿੱਲ )

ਜਗਰਾਓ  ਦੇ ਨੌਜਵਾਨ ਸਮਾਜ ਸੇਵਕ ਅਤੇ ਪੱਤਰਕਾਰ ਕਮਲਦੀਪ ਬਾਂਸਲ ਨੇ ਆਪਣੇ ਪੁੱਤਰ ਤੇਜਸ ਬਾਂਸਲ ਦਾ ਜਨਮ ਦਿਨ ਗ੍ਰੀਨ ਪੰਜਾਬ ਮਿਸ਼ਨ ਟੀਮ ਨਾਲ ਜਗਰਾਓ ਦੇ ਸਾਇੰਸ ਕਾਲਜ ਵਿਖੇ ਬੂਟੇ ਲਗਾ ਕੇ ਮਨਾਇਆ।  ਇਸ ਮੌਕੇ ਕਮਲ ਬਾਂਸਲ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੌਦਿਆਂ ਦੀ ਮਹੱਤਤਾ ਬਾਰੇ ਦੱਸਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਬਚਪਨ ਤੋਂ ਹੀ ਪੌਦੇ ਲਗਾਉਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।  ਇਸ ਮੌਕੇ ਉੱਘੇ ਕੈਂਸਰ ਮਾਹਰ ਡਾ: ਐਚਐਸ ਡਾਰਲਿੰਗ ਨੇ ਕਿਹਾ ਕਿ ਅਸੀਂ ਰੋਟੀ ਦਾ ਲੰਗਰ ਲਾਉਂਦੇ ਹਾਂ ,ਪਰ ਇਸ ਸਮੇਂ ਭੋਜਨ ਤੋਂ ਇਲਾਵਾ ਸਾਨੂੰ ਪੌਦਿਆਂ ਦੇ ਲੰਗਰ ਲਗਾਉਣ ਦੀ ਜ਼ਰੂਰਤ ਹੈ । ਕਿਉਂਕਿ ਅੱਜ ਦੇ ਸਮੇਂ ਵਿਚ, ਸਿਰਫ ਦਰੱਖਤ ਹੀ ਭਿਆਨਕ ਬਿਮਾਰੀ ਨੂੰ ਖ਼ਤਮ ਕਰ ਸਕਦੇ ਹਨ ਜਿਸ ਨੇ ਵਿਸ਼ਵ ਨੂੰ ਤਬਾਹ ਕਰ ਦਿੱਤਾ ਹੈ।  ਜੇ ਸਾਡਾ ਵਾਤਾਵਰਣ ਸਾਫ਼  ਹੈ ਤਾਂ ਅਸੀਂ ਕਿਸੇ ਵੀ  ਬਿਮਾਰੀ ਦਾ ਸਾਹਮਣਾ ਚਟਾਨ ਵਾਂਗ ਕਰ ਸਕਦੇ ਹਾਂ ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਗਰਾਉਂ ਨਿਵਾਸੀ ਆਪਣਾ ਜਨਮਦਿਨ, ਵਿਆਹ ਦੀ ਵਰੇਗੰਡ ਜਾਂ ਕਿਸੇ ਵੀ ਖੁਸ਼ਹਾਲ ਦਿਵਸ ਨੂੰ ਧਰਤੀ ਮਾਂ ਦੀ ਸੇਵਾ ਕਰਕੇ ਮਨਾ ਸਕਦੇ ਹਨ।  ਅਸੀਂ ਵੱਧ ਤੋਂ ਵੱਧ ਪੌਦੇ ਲਗਾ ਕੇ ਮਾਂ ਧਰਤੀ ਦੀ ਸੇਵਾ ਕਰ ਸਕਦੇ ਹਾਂ।  ਇਸ ਮੌਕੇ ਵਾਤਾਵਰਣ ਪ੍ਰੇਮੀ ਸਤਪਾਲ ਸਿੰਘ ਦੇਹਡ਼ਕਾ ਨੇ ਕਿਹਾ ਕਿ  ਧਰਤੀ ਮਾਂ ਦੀ ਸੇਵਾ ਲਈ ਜੋ ਜਾਗਰੂਕਤਾ ਅਭਿਆਨ ਜੋ ਕੋਸ਼ਿਸ਼ਾਂ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਕੀਤੀਆਂ ਜਾ ਰਹੀਆਂ ਸਨ ਉਨ੍ਹਾਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ  ਆਉਣ ਵਾਲੇ ਦੋ ਸਾਲਾਂ ਚ ਜਗਰਾਉਂ ਵਾਸੀ ਅਤੇ ਪੰਜਾਬ ਵਾਸੀ ਇਸ ਦਾ ਫਲ ਸਾਫ਼ ਸੁਥਰੇ ਅਤੇ ਤੰਦਰੁਸਤ ਵਾਤਾਵਰਣ   ਦੇ ਰੂਪ ਵਿੱਚ ਪ੍ਰਾਪਤ ਕਰਨਗੇ ਦੇਹਡ਼ਕਾ ਤੋਂ ਇਲਾਵਾ ਡਾ ਗੁਰਸੇਵਕ ਸਿੰਘ ਅਤੇ ਲਖਵਿੰਦਰ ਧੰਜਲ, ਈਕੋ ਸਿੱਖ ਦੇ ਵਲੰਟੀਅਰਾ ਵੱਲੋਂ ਅਪੀਲ ਕੀਤੀ ਗਈ ਕਿ  33 % ਧਰਤੀ ਦਾ ਹਿੱਸਾ ਰੁੱਖਾਂ ਨਾਲ ਸਜਾਈਏ ਆਓ ਮਿਲ ਕੇ ਰੁੱਖ ਲਗਾਈਏ ਸਾਰਿਆਂ ਨੇ ਤੇਜਸ ਬਾਂਸਲ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ