You are here

ਲੁਧਿਆਣਾ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ, ਸਿੱਧਵਾਂ ਬੇਟ (ਜਗਰਾਂਉ) ਵਿਖੇ ਕਰਵਾਏ ਗਏ ਸਰਬੱਤ ਦੇ ਭਲੇ ਲਈ ਪਾਠ

 +2 ਦੇ ਵਿਿਦਆਰਥੀ ਪਰਮਿੰਦਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਕਰਵਾਏ ਸੁਖਮਨੀ ਸਾਹਿਬ ਦੇ ਪਾਠ-

ਲੁਧਿਆਣਾ , ਦਸੰਬਰ  2020  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਇਲਾਕੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਜੋ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਸਕੂਲ ਕੈਂਪਸ ਵਿਖੇ ਕਰਵਾਉਦੀ ਰਹਿੰਦੀ ਹੈ। ਇਸੇ ਲੜੀ ਤਹਿਤ ਤਹਿਤ ਅੱਜ ਸਕੂਲ ਵਿਖੇ ਸਰਬੱਤ ਦੇ ਭਲੇ ਲਈ ਪਾਠ ਕਰਵਾਏ ਗਏ।

ਇਸ ਦੀ ਸ਼ੁਰੂਆਤ ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨ ਸਕੂਲ ਕੈਂਪਸ ਵਿਖੇ ਪਵਾਏ ਗਏ ਜਿੱਥੇ ਬੜੇ ਹੀ ਅਦਬ ਤੇ ਸਤਿਕਾਰ ਸਹਿਤ ਸਕੂਲ ਕੈਂਪਸ ਵਿਖੇ ਸੁਸ਼ੋਭਿਤ ਕੀਤਾ ਗਿਆ ਜਿੱਥੇ ਹੁਕਮਨਾਮਾ ਲੈਣ ਉੱਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਕੀਤੇ ਗਏ ਜਿਸ ਵਿੱਚ ਸਮੂਹ ਮੈਨੇਜਮੈਂਟ, ਚੇਅਰਮੈਨ, ਪ੍ਰਿੰਸੀਪਲ ਮੈਡਮ, ਅਧਿਆਪਕਾ, ਬੱਚਿਆਂ, ਡਰਾਇਵਰਾਂ, ਹੈਲਪਰਾਂ ਅਤੇ ਸੇਵਾਦਾਰਾਂ ਨੇ ਨਸਮਸਤਿਕ ਹੋ ਕੇ ਆਪੋ ਆਪਣੀ ਹਾਜਰੀ ਲਗਵਾਈ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਅਤੇ ਪਾਠ ਦਾ ਆਨੰਦ ਵੀ ਮਾਣਿਆ।

ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਪੂਰਨ ਹੋਣ ਉਪਰੰਤ ਗੁਰੂ ਨਾਨਕ ਵੱਲੋਂ ਚਲਾਈ ਰੀਤ ਅਨੁਸਾਰ ਕੀਰਤਨ ਵੀ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਤੇ ਸਕੂਲ ਦੇ ਹੀ +2 ਦੇ ਹੋਣਹਾਰ ਵਿਿਦਆਰਥੀ ਪਰਮਿੰਦਰ ਸਿੰਘ ਗਾਲਿਬ ਖੁਰਦ ਦੀ ਆਤਮਾਂ ਦੀ ਸ਼ਾਂਤੀ ਲਈ ਅਰਦਾਸ ਕਰਨ ਉਪਰੰਤ ਦੇਗ ਵੀ ਵਰਤਾਈ ਗਈ।

ਇਸ ਮੌਕੇ ਸਕੂਲ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਮਾਪਿਆਂ ਤੋਂ ਇਲਾਵਾ ਵਿਿਦਆਰਥੀ ਪਰਮਿੰਦਰ ਸਿੰਘ ਦੇ ਮਾਪੇ ਵੀ ਸ਼ਾਮਿਲ ਹੋਏ ਅਤੇ ਆਪਣੇ ਬੱਚੇ ਦੀ ਆਤਮਾਂ ਦੀ ਸ਼ਾਂਤੀ ਲਈ ਅਰਦਾਸ ਵੀ ਕਰਵਾਈ।

ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅਨੀਤਾ ਕੁਮਾਰੀ ਜੀ ਨੇ ਕਿਹਾ ਸਕੂਲ ਨੂੰ ਵਿਿਦਆਰਥੀ ਪਰਮਿੰਦਰ ਸਿੰਘ ਦੀ ਬਹੁਤ ਘਾਟ ਰੜਕਦੀ ਹੈ ਅਤੇ ਉਹਨਾਂ ਪ੍ਰਾਮਤਮਾ ਅੱਗੇ ਪਰਮਿੰਦਰ ਸਿੰਘ ਦੀ ਆਤਮਾਂ ਦੀ ਸ਼ਾਂਤੀ ਲਈ ਅਰਦਾਰ ਵੀ ਕੀਤੀ। ਉੇਹਨਾਂ ਪਰਮਿੰਦਰ ਸਿੰਘ ਦੇ ਮਾਪਿਆਂ ਦਾ ਸਕੂਲ ਕੈਂਪਸ ਵਿਖੇ ਆਉਣ ਤੇ ਧੰਨਵਾਦ ਵੀ ਕੀਤਾ।

ਇਸ ਮੌਕੇ ਸਕੂਲ ਚੇਅਰਮੈਨ ਸਤੀਸ਼ ਕਾਲੜਾ ਜੀ ਨੇ ਵੀ ਵਿਿਦਆਰਥੀ ਪਰਮਿੰਦਰ ਸਿੰਘ ਦੀ ਮੌਤ ਤੇ ਦੁੱਖ ਜਾਹਰ ਕੀਤਾ ਅਤੇ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਕਿਹਾ। ਉਹਨਾਂ ਸਮੂਹ ਮਾਪਿਆਂ ਦੀ ਸਕੂਲ ਕੈਂਪਸ ਵਿਖੇ ਪਹੁਚਣ ਤੇ ਧੰਨਵਾਦ ਕੀਤਾ।

ਇਸ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਸਰੂਪ ਨੂੰ ਬੜੇ ਹੀ ਸਤਿਕਾਰ ਸਹਿਤ ਗੁਰੂਦੁਆਰਾ ਸਾਹਿਬ ਲਈ ਰਵਾਨਾ ਕੀਤਾ ਗਿਆ ਅਤੇ ਮੇਨੈਜਮੈਂਟ ਵੱਲੋਂ ਸਮੂਹ ਵਿਿਦਆਰਥੀਆਂ, ਮਾਪਿਆਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜੋ ਕਿ ਸਭ ਬੜੇ ਹੀ ਅਦਬ ਅਤੇ ਪ੍ਰੇਮ ਨਾਲ ਛਕਿਆ।

ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿੱਚ ਚੇਅਰਮੈਨ ਸ਼੍ਰੀ ਸਤੀਸ਼ ਕਾਲੜਾ ਜੀ, ਪ੍ਰਾਧਾਨ ਸ਼੍ਰੀ ਰਜਿੰਦਰ ਬਾਵਾ ਜੀ, ਵਾਈਸ ਚੇਅਰਮੈਨ ਸ਼੍ਰੀ ਹਰਕ੍ਰਿਸ਼ਨ ਭਗਵਾਨਦਾਸ ਬਾਵਾ ਜੀ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ਾਮ ਸੁੰਦਰ ਭਾਰਦਵਾਜ ਜੀ, ਵਾਈਸ ਪ੍ਰੈਜ਼ੀਡੈਂਟ ਸ਼੍ਰੀ ਸਨੀ ਅਰੋੜਾ ਅਤੇ ਡਾਇਰੈਕਟਰ ਰਾਜੀਵ ਸੱਗੜ ਜੀ ਖਾਸ ਤੌਰ ਤੇ ਮੌਜੂਦ ਸਨ।

ਹੀਰੋ ਮੋਟੋਕਾਰਪ ਵਲੋਂ ਸਿਵਿਲ ਹਸਪਤਾਲ ਜਗਰਾਉਂ ਨੂੰ ਮੋਟਰਸਾਈਕਲ ਐਮਬੂਲੈਂਸ ਕੀਤੀ ਭੇਂਟ

ਜਗਰਾਉਂ, ਦਸੰਬਰ 2020 (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)

ਅੱਜ ਸਿਵਲ ਹਸਪਤਾਲ ਜਗਰਾਉਂ ਨੂੰ ਹੀਰੋ ਮੋਟੋਕਾਰਪ ਵਲੋਂ ਮੋਟਰਸਾਈਕਲ ਐਮਬੂਲੈਂਸ ਭੇਂਟ ਕੀਤੀ ਗਈ। ਇਸ ਦੇ ਨਾਲ ਹੀ ਪੀ ਪੀ ਕਿਟਸ,ਮਾਸਕ ਤੇ ਹੈਂਡ ਗਲਵਜ ਵੀ ਭੇਂਟ ਕੀਤੇ ਗਏ।ਇਹ ਸਾਰਾ ਸਮਾਨ ਕਰੀਬ 6 ਲੱਖ ਰੁਪਏ ਦਾ ਹੈ, ਇਹ ਐਮਬੂਲੈਂਸ ਤੰਗ ਗਲੀਆਂ ਵਿਚ ਮਰੀਜ਼ਾਂ ਨੂੰ ਲਿਜਾਣ ਵਾਸਤੇ ਬਹੁਤ ਸਹਾਈ ਹੋਵੇਗੀ , ਹੀਰੋ ਮੋਟੋਕਾਰਪ ਪਹਿਲਾਂ ਵੀ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮਾਂ ਨੂੰ ਕਰਦੀ ਆ ਰਹੀ ਹੈ। ਇਸ ਮੌਕੇ ਉਪਰ ਹੀਰੋ ਮੋਟੋਕਾਰਪ ਦੇ ਸੀਨੀਅਰ ਅਫ਼ਸਰ ਸ੍ਰੀ ਕਮਲ ਪਾਲ, ਏਰੀਆ ਮੇਨੇਜਰ ਸ੍ਰੀ ਅਵਨਵ ਸ਼ਰਮਾ,ਸੇਲਜ ਮੇਨੇਜਰ ਸ੍ਰੀ ਕਪਿਲ ਕੁਮਾਰ,ਟੀ ਐਮ ਸ੍ਰੀ ਸਾਹਿਲ ਗੁਪਤਾ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।

 ਸ਼੍ਰੀ ਅਵਨਵ ਸ਼ਰਮਾ ਨੇ  ਸਾਰੀਆਂ ਪਹੁੰਚੀਆ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਐਸ ਐਸ ਪੀ ਜਗਰਾਉਂ  ਸ ਚਰਨਜੀਤ ਸਿੰਘ ਸੋਹਲ (ips) ਨੇ ਇਸ ਕੰਮ ਲਈ ਹੀਰੋ ਮੋਟੋਕਾਰਪ ਦਾ ਧੰਨਵਾਦ ਕੀਤਾ। ਸ: ਨਰਿੰਦਰ ਸਿੰਘ ਧਾਲੀਵਾਲ (SDM) ਜਗਰਾਉਂ ਨੇ ਇਸ ਐਮਬੂਲੈਂਸ ਨੂੰ ਸ਼ਹਿਰ ਜਗਰਾਉਂ ਵਾਸਤੇ ਉਪਯੋਗੀ ਦਸਿਆ।smoਜਗਰਾਓ ਡਾ ਪ੍ਰਦੀਪ ਮਹਿੰਦਰਾ ਨੇਂ ਐਮਬੂਲੈਂਸ ਤੇ ਹੋਰ ਸਮਾਨ ਭੇਂਟ  ਕਰਨ ਲਈ ਹੀਰੋ ਮੋਟੋਕਾਰਪ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰ ਜਗਰਾਉਂ ਵੇਲਫੇਅਰ ਸੁਸਾਇਟੀ ਨੇ ਹੀਰੋ ਮੋਟੋਕਾਰਪ ਦੇ ਅਫਸਰਾਂ ਦਾ ਸਨਮਾਨ ਕੀਤਾ। ਇਸ ਮੌਕੇ ਤੇ ਸ੍ਰੀ ਰਾਜ ਕੁਮਾਰ ਭੱਲਾ ਆੜਤੀਆਂ, ਸ੍ਰੀ ਰਜਿੰਦਰ ਕੁਮਾਰ ਜੈਨ , ਬਿੰਦਰ ਮਨੀਲਾ, ਸ੍ਰੀ ਪਵਨ ਕੁਮਾਰ ਵਰਮਾ, ਡਾ ਨਰਿੰਦਰ ਕੁਮਾਰ ਅਤੇ ਕੈਪਟਨ ਨਰੇਸ਼ ਵਰਮਾ ਅਤੇ ਜਗਰਾਉਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਪਹੁੰਚੀ ਆ ਹੋਈਆਂ ਸਨ। ਕੈਪਟਨ ਨਰੇਸ਼ ਵਰਮਾ ਨੇ ਸਭ ਦਾ ਇਥੇ ਪਹੁੰਚਣ ਤੇ ਸਵਾਗਤ ਕੀਤਾ।

ਸੰਤ ਬਾਬਾ ਰਾਮ ਸਿੰਘ ਜੀ ਨੇ ਦੇਸ਼ ਵਿਚ ਤਾਨਾਸ਼ਾਹੀ ਖਤਮ ਕਰਨ ਲਈ ਦਿੱਤੀ ਹੈ ਸ਼ਹਾਦਤ: ਪ੍ਰਧਾਨ ਪਿਰਤਪਾਲ ਸਿੰਘ ਪਾਰਸ

ਸਿਧਵਾਂ ਬੇਟ (ਜਸਮੇਲ ਗਾਲਿਬ)

ਕੁੰਡਲੀ ਬਾਰਡਰ ਤੇ ਬਹੁਤ ਹੀ ਮੰਦਭਾਗੀ ਘਟਨਾ ਹੋਈ ਜਿਸ ਨੂੰ ਸੁਣ ਕੇ ਪੂਰੇ ਦੇਸ਼ ਭਰ ਵਿੱਚ ਸੋਗ ਦੀ ਲਹਿਰ ਚਾਅ ਗਈ ਹੈ।ਕਿਸਾਨੀ ਸੰਘਰਸ਼ ਵਿੱਚ ਪਹੁੰਚੇ ਨਾਨਕਸਰ ਸੰਪਰਦਾਇ ਦੇ ਅਨਮੋਲ ਹੀਰੇ ਸੰਤ ਬਾਬਾ ਰਾਮ ਸਿੰਘ ਜੀ ਨੇ ਦਿੱਲੀ ਵਿੱਚ ਆਪਣੇ ਸਰੀਰ ਦੀ ਕੁਰਬਾਨੀ ਦੇ ਦਿੱਤੀ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਮਤਿ ਗ੍ਰੰਥੀ ਢਾਡੀ ਪ੍ਰਚਾਰਕ ਸਭਾ ਦੇ ਇੰਟਰਨੈਸ਼ਨਲ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਪ੍ਰਧਾਨ ਭਾਈ ਪਾਰਸ  ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਨ੍ਹਾਂ ਕਿਹਾ ਕੇ ਬਾਬਾ ਰਾਮ ਸਿੰਘ ਜੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਬਹੁਤ ਪ੍ਰਸਿੱਧ ਹੋਏ ਸਨ। ਭਾਈ ਅਵਤਾਰ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਹੈ ਕਿ ਇਹ ਸ਼ਹਾਦਤ ਸਿਰਫ ਕਿਸਾਨਾਂ ਜਾਂ ਮਜ਼ਦੂਰਾਂ ਦੇ ਹੱਕ ਸਭੈ ਸੰਤ ਬਾਬਾ ਰਾਮ ਸਿੰਘ ਜੀ ਨੇ ਇਹ ਸ਼ਹਾਦਤ ਲੋਕਤੰਤਰ ਨੂੰ ਜਿਊਦਾ ਰੱਖਣ ਲਈ ਇੱਕ ਵੱਡਾ ਕਦਮ ਹੈ ਪਾਰਸ ਨੇ ਕਿਹਾ ਹੈ ਕਿ ਇਸ ਸ਼ਹਾਦਤ ਨੂੰ ਲੋਕ ਇਨਸਾਫ਼ ਸਜਦਾ ਕਰਦੀ ਹੈ ਸਹਾਦਤ ਨੂੰ ਅੰਜਾਈਂ ਨਹੀਂ ਜਾਣ ਦੇਣਾਗੇ।ਉਨ੍ਹਾਂ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਤਾਨਾਸ਼ਾਹੀ ਰਵੱਈਆ ਅਪਨਾਉਂਦਿਆਂ ਹੋਇਆਂ ਦੇਸ਼ ਦੇ ਅੰਨਦਾਤੇ ਨੂੰ ਇਹ ਸਭ ਦੀ ਠੰਡ ਵਿੱਚ ਸੜਕਾਂ ਤੇ ਬੈਠਣ ਲਈ ਮਜਬੂਰ ਕੀਤਾ ਹੋਇਆ ਹੈ।ਉਨ੍ਹਾਂ ਕਿਹਾ ਕਿ ਵਾਹਿਗੁਰੂ ਬਾਬਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਵੱਸਦੀ ਦੁਨੀਆਂਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

ਸੁਪਰੀਮ ਕੋਰਟ ਵੱਲੋਂ ਕੇਂਦਰ, ਪੰਜਾਬ ਤੇ ਹਰਿਆਣਾ ਸਰਕਾਰ  ਨੂੰ ਨੋਟਿਸ

ਦੁਬਾਰਾ ਵੀਰਵਾਰ ਨੂੰ ਹੋਵੇਗੀ ਸੁਣਵਾਈ  

ਨਵੀਂ ਦਿੱਲੀ/ ਜਗਰਾਉਂ , ਦਸੰਬਰ 2020 -(  ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)-  

ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਅੱਜ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਕੇਂਦਰ, ਪੰਜਾਬ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਕੱਲ੍ਹ ਤੱਕ ਜੁਆਬ ਮੰਗਿਆ ਹੈ। ਇਸ ਮਾਮਲੇ ’ਤੇ 17 ਦਸੰਬਰ ਨੂੰ ਮੁੜ ਸੁਣਵਾਈ ਹੋਵੇਗੀ। ਅਦਾਲਤ ਨੇ ਸੰਕੇਤ ਦਿੱਤਾ ਕਿ ਉਹ ਇਸ ਮਾਮਲੇ ਵਿੱਚ ਕਮੇਟੀ ਬਣਾਏਗੀ ਤੇ ਉਹ ਮਾਮਲਾ ਸੁਝਾਏਗੀ।

  ਇਸ ਕਮੇਟੀ ਵਿੱਚ ਸਰਕਾਰ ਤੇ ਦੇਸ਼ ਭਰ ਦੀਆਂ ਕਿਸਾਨ ਜਥੇੰਬਦੀਆਂ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣਗੇ। ਇਹ ਪਟੀਸ਼ਨਾਂ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਹਟਾਉਣ ਲਈ ਪਾਈਆਂ ਗਈਆਂ ਹਨ। ਅਦਾਲਤ ਨੇ ਪਟੀਸ਼ਨਰਾਂ ਨੂੰ, ਪ੍ਰਦਰਸ਼ਨਕਾਰੀ ਕਿਸਾਨ ਯੂਨੀਅਨਾਂ ਨੂੰ ਧਿਰ ਬਣਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸਰਵਉੱਚ ਅਦਾਲਤ ਨੇ ਕੇਂਦਰ ਨੂੰ ਕਿਹਾ ਕਿ ਸਰਕਾਰ ਕਿਸਾਨ ਹਿੱਤਾਂ ਦੇ ਖ਼ਿਲਾਫ਼ ਕੁੱਝ ਨਹੀਂ ਕਰੇਗੀ। ਅਦਾਲਤ ਨੇ ਕੇਂਦਰ ਨੂੰ ਕਿਹਾ ਕਿ ਹੁਣ ਤੱਕ ਸਰਕਾਰ ਦੀ ਕਿਸਾਨਾਂ ਵਿਚਾਲੇ ਹੋਈ ਗੱਲਬਾਤ ਦਾ ਸਪਸ਼ਟ ਕੋਈ ਹੋਰ ਲਾਭ ਨਹੀਂ ਹੋਇਆ।

ਸੰਤ ਬਾਬਾ ਰਾਮ ਸਿੰਘ ਜੀ ਸੀਗੜੇ ਵਾਲਿਆਂ ਨੇ ਆਪਣੇ ਆਪ ਨੂੰ ਮਾਰੀ ਗੋਲੀ

ਸਿੱਖ ਜਗਤ ਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ
 ਨਾਨਕਸਰ ਕਲੇਰਾਂ, ਦਸੰਬਰ  2020  -( ਬਲਬੀਰ ਸਿੰਘ ਬਾਠ) 

ਨਾਨਕਸਰ ਕਲੇਰਾਂ ਦੇ ਅਨਮੋਲ ਹੀਰੇ ਸੰਤ ਬਾਬਾ ਰਾਮ ਸਿੰਘ ਦੀ ਸੀਗੜੇ ਵਾਲਿਆਂ  ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਤੇ ਮੈਡਲ ਵਾਪਸ ਕਰ ਕੇ ਡੂੰਘਾ ਦੁੱਖ ਪ੍ਰਗਟ ਕੀਤਾ ਸੀਅਤੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਲਾਹਨਤਾਂ ਵੀ ਪਾਈਆਂ ਸਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਾਨਕਸਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੱਖਾ ਸਿੰਘ ਜੀ ਨੇ ਡੂੰਘੇ ਅਫ਼ਸੋਸ ਪ੍ਰਗਟ ਕਰਦਿਆਂ ਪ੍ਰਗਟ ਕੀਤੇ    ਉਨ੍ਹਾਂ ਕਿਹਾ ਕਿ ਧੰਨ ਧੰਨ ਬਾਬਾ ਸਾਧੂ ਸਿੰਘ ਜੀ ਤੋਂ ਵਰੋਸਾਇ ਸੰਤ ਬਾਬਾ ਰਾਮ ਸਿੰਘ ਜੀ ਸੀਂਗੜੇਵਾਲੇ ਬਹੁਤ ਸੱਚੇ ਸੁੱਚ ਅਤੇ ਗੁਣੀ ਗਿਆਨੀ ਸਭ ਨੂੰ ਪਿਆਰ ਕਰਨ ਵਾਲੇ  ਇਨਸਾਨ ਸਨ  ਅੱਜ ਖ਼ਬਰ ਨੂੰ ਸੁਣਦੇ ਹੀ ਦਿਲ ਨੂੰ ਬਹੁਤ ਠੇਸ ਪਹੁੰਚਿਆ ਇਸ ਖਬਰ ਨੇ ਸਿੱਖ ਜਗਤ ਵਿੱਚ ਸਭ ਦੇ ਹਿਰਦੇ ਝੰਜੋੜ ਕੇ ਰੱਖ ਦਿੱਤੇ  ਕੇ ਸੰਤ ਬਾਬਾ ਰਾਮ ਸਿੰਘ ਜੀ ਸੀਗੜੇ ਵਾਲਿਆਂ ਨੇ ਕਿਸਾਨੀ ਸੰਘਰਸ਼ ਨੂੰ ਦਿਲ ਤੋਂ ਦੇਖਦੇ ਹੋਏ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ  ਸਿੱਖ ਜਗਤ ਵਿਚ ਸੰਤ ਬਾਬਾ ਰਾਮ ਸਿੰਘ ਜੀ ਸੀਗੜੇ ਵਾਲਿਆਂ ਦਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ  ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸਤਨਾਮ ਵਾਹਿਗੁਰੂ ਜੀ ਦਾ ਜਾਪ ਜਿਥੇ ਵੀ ਸੰਗਤਾਂ ਬੈਠੀਆਂ ਨੇ ਸ਼ੁਰੂ ਕੀਤਾ ਜਾਵੇ ਇਸ ਸਮੇਂ ਨਾਨਕਸਰ ਸੰਪਰਦਾਇ ਵੱਲੋਂ  ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ

ਕੋਠੇ ਹਰੀ ਸਿੰਘ ਵਿਖੇ  ਕਿਸਾਨੀ ਸੰਘਰਸ਼ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਆਰੰਭ ਕਰਵਾਏ - ਸਰਪੰਚ ਸੁਰਜੀਤ ਸਿੰਘ

ਨਾਨਕਸਰ ਕਲੇਰਾਂ, ਦਸੰਬਰ  2020 -( ਬਲਵੀਰ ਸਿੰਘ ਬਾਠ)-  ਨਾਨਕਸਰ ਕਲੇਰਾਂ ਦੀ ਪਵਿੱਤਰ ਧਰਤੀ ਦੇ ਗੋਦ ਚ ਵਸਿਆ ਪਿੰਡ ਕੋਠੇ ਹਰੀ ਸਿੰਘ ਦੀ ਪੂਰੀ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ  ਦਿੱਲੀ ਵਿਖੇ ਖੇਤੀ ਆਰਡੀਨੈਂਸ ਬਿਲ ਦੇ ਵਿਰੋਧ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਜਿੱਤ ਦੀ ਪ੍ਰਾਪਤੀ ਲਈ ਅਤੇ ਸਰਬੱਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਗਏ  ਜਨਸੰਘ ਤੇ ਨਿੳੂਜ਼ ਨਾਲ ਗੱਲਬਾਤ ਕਰਦਿਆਂ ਸਰਪੰਚ ਸੁਰਜੀਤ ਸਿੰਘ ਨੇ ਕਿਹਾ ਕਿ  ਸੈਂਟਰ ਦੀ ਭਾਜਪਾ ਸਰਕਾਰ ਨੇ ਤਿੰਨ ਖੇਤੀ ਆਰਡੀਨੈਂਸ ਬਿੱਲ ਪਾਸ ਕਰਕੇ ਕਿਸਾਨਾਂ ਅਤੇ ਮਜ਼ਦੂਰਾਂ  ਨਾਲ ਵੱਡਾ ਧ੍ਰੋਹ ਕਮਾਇਆ ਹੈ  ਇਨ੍ਹਾਂ ਖੇਤੀ ਆਰਡੀਨੈੱਸ ਬਿਲਾਂ ਨੂੰ ਰੱਦ ਕਰਵਾਉਣ ਵਾਸਤੇ ਸਾਡੇ ਦੇਸ਼ ਭਰ ਤੋਂ ਕਿਸਾਨਾਂ ਨੇ ਦਿੱਲੀ ਵਿਖੇ ਸੰਘਰਸ਼ ਵਿੱਢਿਆ ਹੋਇਆ ਹੈ  ਜਿਸ ਦੀ ਚੜ੍ਹਦੀ ਕਲਾ ਅਤੇ ਜਿੱਤ ਦੀ ਪ੍ਰਾਪਤੀ ਲਈ ਅੱਜ ਪਿੰਡ ਕੋਠੇ ਹਰੀ ਸਿੰਘ ਹਰੀ ਸਿੰਘ ਦੀ ਸੰਗਤ ਵੱਲੋਂ ਸ੍ਰੀਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਆਂ  ਸ੍ਰੀ   ਸਹਿਜ ਪਾਠ ਆਰੰਭ ਕਰਵਾਏ ਗਏ ਹਨ  ਜਿਨ੍ਹਾਂ ਦੇ ਭੋਗ ਬੁੱਧਵਾਰ ਨੂੰ ਪੈਣਗੇ  ਉਨ੍ਹਾਂ ਕਿਹਾ ਕਿ ਅੱਜ ਜਪੁਜੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਅਰਦਾਸ ਬੇਨਤੀ ਹੋਈ ਇਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਸਰਵਣ ਕੀਤਾ  ਇਸ ਸਮੇਂ ਉਨ੍ਹਾਂ   ਕਿਹਾ ਕਿ ਸਰਬੱਤ ਦੇ ਭਲੇ ਲਈ ਅਤੇ ਕਿਸਾਨੀ ਸੰਘਰਸ਼ ਲਈ  ਸਾਰੇ ਗੁਰੂਘਰਾਂ ਵਿਚ ਪਾਠ ਆਰੰਭ ਕੀਤੇ ਜਾਣ  ਇਸ ਸਮੇਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਸਾਡੇ ਕਿਸਾਨ ਮਜ਼ਦੂਰ ਭਰਾ ਕਿਸਾਨੀ ਸੰਘਰਸ਼ ਜਿੱਤ ਕੇ ਘਰਾਂ ਨੂੰ ਵਾਪਸ ਮੁੜਨਗੇ

ਜਗਰਾਉਂ ਦੇ ਪ੍ਰਮੁੱਖ ਚੋਂਕ ਵਿੱਚ ਬਣੇਗੀ ਕਾਰਗਿਲ ਦੇ ਸ਼ਹੀਦ ਲੈਫ: ਮਨਪ੍ਰੀਤ ਸਿੰਘ ਗੋਲਡੀ ਦੀ ਯਾਦਗਾਰ

ਜਗਰਾਉਂ, ਦਸੰਬਰ 2020 -(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)  ਕਾਰਗਿਲ ਦੇ ਸ਼ਹੀਦ ਲੈਫ: ਮਨਪ੍ਰੀਤ ਸਿੰਘ ਗੋਲਡੀ ਦੀ ਯਾਦਗਾਰ ਨੂੰ ਵਧੀਆ ਤੇ ਸੁੰਦਰ ਢੰਗ ਨਾਲ ਬਣਾਉਣ ਲਈ ਜਗਰਾਉਂ ਦੇ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ ਤੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੇ ਇਸ ਕਾਰਜ ਦੀ ਆਰੰਭਤਾ ਕਰ ਦਿੱਤੀ, ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੁੱਖ ਚੋਂਕ ਵਿੱਚ ਸ਼ਹੀਦ ਗੋਲਡੀ ਦੀ ਤਸਵੀਰ ਸਥਾਪਤ ਕੀਤੀ ਜਾਵੇਗੀ ਅਤੇ ਉਸ ਦੀ ਦੇਖ ਭਾਲ ਲਈ ਵੀ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ , ਸ਼ਹਿਰ ਦੀ ਦਿੱਖ ਬਦਲਣ  ਅਤੇ ਸ਼ਹੀਦਾਂ ਨੂੰ ਸਨਮਾਨ ਦੇਣ ਲਈ  ਕਾਰਗਿਲ ਸ਼ਹੀਦ ਲੈਫ: ਮਨਪ੍ਰੀਤ ਸਿੰਘ ਗੋਲਡੀ ਦੀ ਯਾਦਗਾਰ ਨੂੰ ਸੁੰਦਰ ਢੰਗ ਨਾਲ ਬਣਾਇਆ ਜਾਵੇਗਾ ਇਸ  ਯਾਦਗਾਰ ਦੇ ਆਸੇ ਪਾਸੇ ਸੁੰਦਰ ਬੁਟੇ ਵੀ ਲਗਾਏ ਜਾਣ ਗੇ ਅਤੇ ਲਾਇਟ ਲਗਾ ਕੇ ਵੀ ਇਸ ਨੂੰ ਵਿਸ਼ੇਸ਼ ਸੁੰਦਰਤਾ ਦਿੱਤੀ ਜਾਵੇਗੀ ਇਸ ਮੌਕੇ ਤੇ ਜਤਿੰਦਰ ਪਾਲ ਸ਼ਰਮਾ ਤੇ ਬੱਬੂ ਗਿੱਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਥੀ ਹਾਜ਼ਰ ਸਨ।

ਵਿਸ਼ਵ ਧਾਰਮਿਕ ਸੇਵਾ ਸ਼ਾਂਤੀ ਮਿਸ਼ਨ ਸੁਸਾਇਟੀ ਵੱਲੋਂ  ਪੰਜ ਨੁਕਾਤੀ ਮੰਗ ਪੱਤਰ ਰਾਜਪਾਲ ਨੂੰ ਦਿੱਤਾ 

ਜਗਰਾਉਂ, ਦਸੰਬਰ 2020 -(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)- ਪੰਜਾਬ ਦੇ ਰਾਜਪਾਲ ਸ੍ਰੀ ਬੀ ਪੀ ਬਦਨੋਰ  ਜੀ ਨੂੰ  ਸੰਤ ਸਮਾਜ ਵਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਇਕ ਮੰਗ ਪੱਤਰ ਸੌਂਪਿਆ ਗਿਆ। ਜਿਸ ਰਾਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਇਸ ਵਾਰੇ ਜਾਣੂ ਕਰਵਾਇਆ ਗਿਆ। ਵਿਸ਼ਵ ਧਾਰਮਿਕ ਸੇਵਾ ਮਿਸ਼ਨ ਸੁਸਾਇਟੀ ਦੇ ਆਗੂ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਦੀ ਅਗਵਾਈ ਹੇਠ ਇਹ  ਇਹ ਸੰਗਠਨ ਰਾਜਪਾਲ ਨੂੰ ਮਿਲਣ ਲਈ ਗਿਆ। ਸੁਸਾਇਟੀ ਦੇ  ਹੋਰ ਆਗੂ ਜਿਵੇਂ ਕਿ ਸੂਫ਼ੀ ਸੰਤ ਗ਼ੁਲਾਮ ਹੈਦਰ ਕਾਦਰੀ, ਸਵਾਮੀ ਅਮਰੇਸਵਰ ਦਾਸ ਬ੍ਰਹਮਚਾਰੀ ਕੁਟੀਆ ਵਾਲੇ, ਡਾ ਰੋਕਸ਼ ਸੰਧੂ ਏਗਲਕਨ ਚਰਚ ਆਫ ਇੰਡੀਆ, ਵਿਦਵਾਨ ਗਿਆਨੀ ਕਰਨੈਲ ਸਿੰਘ ਵੀ ਨਾਲ ਸਨ। ਕਿਸਾਨ ਅੰਦੋਲਨ ਦੀ ਮੱਦਦ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਰਾਜਪਾਲ ਬੀ ਪੀ ਬਦਨੋਰ ਜੀ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਟੋਲ ਪਲਾਜ਼ਾ ਚੰਡੀਗੜ੍ਹ ਹਰਿਆਣਾ ਹਿਮਾਚਲ ਮਹਾਂ ਪੰਜਾਬ ਦੇ ਵੱਖ ਹੋ ਈਆ ਨੂੰ ਇਕ ਪੰਜਾਬੀਅਤ ਦੀ ਰਾਹਤ ਲਈ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲ ਦਿਵਸ ਤੇ ਲਾਲ ਕਿਲ੍ਹੇ ਤੋਂ ਸ਼ੀਸ਼ ਗੰਜ ਤੱਕ ਸਤਿਕਾਰਯੋਗ ਸਥਾਨ  ਦਿੱਤਾ ਜਾਵੇ। ਕਿਸਾਨ ਅੰਦੋਲਨ ਨੂੰ ਵੀ ਬਹੁਤ  ਸਹਿਜਤਾ ਨਾਲ ਚਲਾਏ ਜਾਣ ਤੇ ਕਿਸਾਨਾਂ ਨੂੰ  ਆਪਣਾ ਸੰਜਮ ਵਰਤਣ ਲਈ ਕਿਹਾ ਗਿਆ ਅਗੇ ਸੰਤ ਸਮਾਜ ਵਲੋਂ ਕਿਹਾ ਗਿਆ ਕਿ ਇਹ ਸੰਘਰਸ਼ ਜਿੱਤ ਦੇ ਬਿਲਕੁਲ ਨੇੜੇ ਹੈ ਇਸ ਸਮੇਂ ਆਪਸੀ ਪਿਆਰ ਤੇ ਭਾਈਚਾਰਾ ਬਣਾਈ ਰੱਖਣ ਲਈ  ਵੀ ਕਿਹਾ ਗਿਆ।

30 ਰੁਪਏ ਦਾ ਜੂਸ ਵੀ ਬਣ ਸਕਦਾ ਹੈ ਬਹੁਤ ਸਾਰੀਆਂ ਬੀਮਾਰੀਆਂ ਦਾ ਟੀਕਾ  

ਲੁਧਿਆਣਾ, ਦਸੰਬਰ 2020-( ਗੁਰਦੇਵ ਗ਼ਾਲਿਬ  / ਮਨਜਿੰਦਰ ਗਿੱਲ )- ਲੁਧਿਆਣਾ ਦੇ ਜਸਮੀਤ ਚੌਕ ਵਿਚ ਇਕ ਜਗਰਾਉਂ ਤੋਂ ਨਾਨਕਸਰ ਜੂਸ  ਵਾਲੇ ਵੱਲੋਂ ਇਕ ਨਵਾਂ ਹੀ ਕ੍ਰਿਸ਼ਮਾ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ 30 ਰੁਪਏ ਦਾ ਜੂਸ ਲੈ ਕੇ ਬਹੁਤ ਸਾਰੀਆਂ ਪੇਟ ਦੀਆਂ ਬਿਮਾਰੀਆਂ ਤੇ ਹੋਰ ਬਿਮਾਰੀਆਂ ਤੋਂ ਰਾਹਤ ਪਾਈ ਜਾ ਸਕਦੀ ਹੈ ।ਜਿਸ ਦੇ ਚਰਚੇ ਅੱਜ ਸਾਰੇ ਪੰਜਾਬ ਵਿੱਚ ਹੋ ਰਹੇ ਹਨ ਅਤੇ ਪੰਜਾਬ ਭਰ ਤੋਂ ਲੋਕ ਰੋਜ਼ ਜੂਸ ਪੀਣ ਲਈ ਉਸ ਜੂਸ ਵਾਲੇ ਕੋਲ ਤੇ ਪਹੁੰਚ ਰਹੇ ਹਨ  ।   

ਦਿੱਲੀ ਵਿੱਚ ਕਿਸਾਨ ਸੰਘਰਸ਼ ਦੀ ਸੇਵਾ ਲਈ ਜਗਰਾਉਂ ਤੋਂ  ਭੇਜਿਆ ਗਿਆ ਰਾਸ਼ਨ  

ਦੇਹੜਕੇ ਦੇ ਸਿੱਧੂ ਪਰਿਵਾਰ ਵਲੋਂ ਲਈ ਗਈ ਇਹ ਸੇਵਾ  

ਜਗਰਾਉਂ ,ਦਸੰਬਰ 2020 -(ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ)-  ਦਿੱਲੀ ਵਿਚ ਕਿਸਾਨੀ ਸੰਘਰਸ਼ ਨੂੰ ਲੈ ਕੇ ਵੱਡੀ ਪੱਧਰ ਉੱਪਰ ਦੁਨੀਆਂ ਵਿੱਚ  ਵੱਸਦੇ ਪੰਜਾਬੀਆਂ ਅਤੇ ਹੋਰ ਲੋਕਾਂ ਵੱਲੋਂ ਇਸ ਵਿੱਚ ਕਿਸੇ ਨਾ ਕਿਸੇ ਤਰੀਕੇ ਆਪਣਾ ਬਣਦਾ ਸਹਿਯੋਗ ਪਾਇਆ ਜਾ ਰਿਹਾ ਹੈ  ਇਸੇ ਤਰ੍ਹਾਂ ਸਾਡੇ ਦੇਹਡ਼ਕਾ ਪਿੰਡ ਦੇ ਵਾਸੀ ਇਕਬਾਲ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਭਰਾ ਅਤੇ ਉਨ੍ਹਾਂ ਦੇ ਬਹੁਤ ਸਾਰੇ ਸਾਥੀਆਂ ਵੱਲੋਂ  ਵੀ ਪਿਛਲੇ ਵੀਹ ਦਿਨਾਂ ਤੋਂ ਲਗਾਤਾਰ ਰਾਸ਼ਨ ਅਤੇ ਹੋਰ ਤਰੀਕਿਆਂ ਨਾਲ ਇਸ ਕਿਸਾਨੀ ਸੰਘਰਸ਼ ਦੀ ਮੱਦਦ ਕੀਤੀ ਜਾ ਰਹੀ ਹੈ ਜਾਣਕਾਰੀ ਲਈ ਅੱਜ ਇਕਬਾਲ ਸਿੰਘ ਸਿੱਧੂ ਦੇਹਡ਼ਕਾ ਅਤੇ ਉਨ੍ਹਾਂ ਦੇ ਭਰਾ ਅਮਨ ਕੈਨੇਡਾ, ਮਨਪ੍ਰੀਤ ਈਸੇਵਾਲ, ਕੁਲਦੀਪ ਯੂਐਸਏ, ਅਮਨ ਯੂਐਸਏ, ਲਾਡੀ ਕੈਨੇਡਾ ,ਮਨੀਸ਼ ਕਨੇਡਾ ਅਤੇ ਗਗਨ ਵੱਲੋਂ 50 ਹਜ਼ਾਰ ਦਾ ਰਾਸ਼ਨ,14 ਕੁਇੰਟਲ ਖੋਆ,ਦਿੱਲੀ ਨੂੰ ਜਾਣ ਲਈ ਫ੍ਰੀ ਟੈਂਪੂ ਟਰੈਵਲ ਦਾ ਪ੍ਰਬੰਧ ਵੀ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਹੈ ।