You are here

ਲੁਧਿਆਣਾ

ਕਿਸਾਨੀ ਸੰਘਰਸ਼ ਦੀ ਚੱੜਦੀ ਕਲਾ ਲਈ ਹਰ ਗੁਰੂ ਘਰ ਵਿੱਚ ਹੋਵੇ ਅਰਦਾਸ: ਭਾਈ ਪਾਰਸ ਜਗਰਾਂਉ

ਸਿੱਧਵਾਂ ਬੇਟ (ਜਸਮੇਲ ਗਾਲਿਬ)

ਗੁਰਦੁਆਰਾ ਕਲਗੀਧਰ ਅਗਵਾਂੜ ਡਾਲਾ ਜਗਰਾਉ ਵਿਖੇ ਕਿਸਾਨੀ ਮੋਰਚੇ ਦੀ ਚੱੜਦੀ ਕਲਾ ਦੀ ਅਰਦਾਸ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿੱਚ ਹੋਈ। ਇਸ ਮੌਕੇ ਗੁਰਮਤਿ, ਗ੍ਰੰਥੀ, ਰਾਗੀ, ਢਾਡੀ, ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਸੰਗਤਾ ਨੂੰ ਸਬੋਧਨ ਕਰਦਿਆ ਕਿਹਾ ਕਿ ਸਾਨੂੰ ਕਲਗੀਧਰ ਪਾਤਸਾਂਹ ਨੇ ਜੁਲਮ ਨਾਲ ਲੱੜਣ ਦੀ ਚਾਂਜ ਦੱਸੀ ਪੋਹ ਵੀ ਉਹੀ ਠੰਡ ਵੀ ਉਹੀ ਤੇ ਗੁਰੂ ਦੇ ਸਿੰਘ ਵੀ ਉਹੀ। ਭਾਈ ਪਾਰਸ ਨੇ ਕਿਹਾ ਕਿ ਖਾਲਸੇ ਦੇ ਸਾਮਣੇ ਹਮੇਸਾ ਸਰਕਾਰਾ ਝੁਕੀਆ ਹਨ ਅਤੇ ਝੁੱਕਦੀਆ ਰਹਿਣ ਗਿਆ। ਉਹਨਾ ਕਿਹਾ ਜਿਹੜੇ ਕਿਸਾਨ ਮਜਦੂਰ ਵੀਰ ਸਘੰਰਸ਼ ਦਾ ਹਿੱਸਾ ਬਣੇ ਹੋਏ ਹਨ ਜਿਹੜੇ ਦਿੱਲੀ ਦੀ ਢੋ ਹਿੱਕ ਤੇ ਮੋਰਚੇ ਗੱਡੀ ਬੈਠਾ ਨੇ ਉਹਨਾ ਵੀਰਾ ਦੀ ਚੱੜਦੀ ਕਲਾ ਦੀ ਅਰਦਾਸ ਹਰੇਕ ਪਿੰਡ ਹਰੇਕ ਗੁਰੂ ਘਰ ਹੋਵੇ।

ਇਸ ਮੋਕੇ ਆਇਆ ਸੰਗਤਾ ਦਾ ਭਾਈ ਹਰਮੀਤ ਸਿੰਘ ਰਾਏ ਨੇ ਧੰਨਵਾਦ ਕੀਤਾ। ਪ੍ਰਧਾਨ ਬਲਜੀਤ ਸਿੰਘ ਗੁਰਦਿਆਲ ਸਿੰਘ ਬੇਅੰਤ ਸਿੰਘ ਮਨਜੀਤ ਸਿੰਘ ਅਵਤਾਰ ਸਿੰਘ ਅਮਨਿੰਦਰ ਸਿੰਘ ਹਾਕਮ ਸਿੰਘ ਕੇਸਰ ਸਿੰਘ ਕੁਲਦੀਪ ਸਿੰਘ ਸੰਨਦੀਪ ਸਿੰਘ ਪ੍ਰੀਤਮ ਸਿਘ  ਆਦਿ ਹਾਜਰ ਸਨ।

 

ਲੁਧਿਆਣਾ ਡੀਸੀ ਦਫ਼ਤਰ ਮੂਹਰੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਲਾਇਆ ਗਿਆ ਧਰਨਾ  

ਲੁਧਿਆਣਾ , ਦਸੰਬਰ  2020 (ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)

ਪੂਰੇ ਜ਼ਿਲ੍ਹੇ ਭਰ ਤੋਂ ਕਿਸਾਨ ਮਜ਼ਦੂਰ ਅਤੇ ਆਮ ਲੋਕਾਂ ਨੇ ਇਕੱਠੇ ਹੋ ਕੇ ਕਿਸਾਨ ਮਾਰੂ ਆਰਡੀਨੈਂਸਾਂ ਦੇ ਵਿਰੋਧ ਵਿਚ ਡੀ ਸੀ ਦਫ਼ਤਰ ਲੁਧਿਆਣਾ ਵਿਖੇ ਧਰਨਾ ਲਾਇਆ ।ਅੱਜ ਦੇ ਇਕੱਠ ਦੀ ਲੋਕਾਂ ਦੀ ਗਿਣਤੀ ਦੱਸ ਰਹੀ ਸੀ ਸਮੁੱਚਾ ਪੰਜਾਬ ਅੱਜ ਕਿਸਾਨੀ ਮੁੱਦੇ ਨੂੰ ਲੈ ਕੇ ਇਕਜੁੱਟ ਹੈ ।ਉਸ ਸਮੇਂ  ਹਲਕਾ ਜਗਰਾਉਂ ਤੋਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਮੁੱਖ ਪ੍ਰਬੰਧਕ ਕਮਲਜੀਤ ਖੰਨਾ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਲੋਕਾਂ ਨੂੰ ਕਿਸਾਨ ਮਾਰੂ ਆਰਡੀਨੈਂਸਾਂ ਨੂੰ ਲੈ ਕੇ ਦਿੱਲੀ ਵਿਖੇ ਲਗਾਏ ਜਾ ਰਹੇ ਧਰਨੇ ਅਤੇ ਸੰਘਰਸ਼  ਦੀ ਜਾਣਕਾਰੀ ਦਿੱਤੀ ਗਈ ।  

ਖੇਤੀ ਬਿਲਾਂ ਦੇ ਵਿਰੋਧ ਵਿਚ ਚਲ ਰਹੇ ਦਿੱਲੀ ਧਰਨੇ ਚ ਚੰਦ ਸਿੰਘ ਡੱਲਾ ਦੇ ਰਹੇ ਹਨ ਪੂਰਾ ਸਹਿਯੋਗ

ਜਗਰਾਉਂ, ਦਸੰਬਰ 2020 (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ) ਅੱਜ ਇਥੇ ਪਿੰਡ ਡੱਲਾ ਵਿਖੇ ਕਿਸਾਨ ਅੰਦੋਲਨ ਦਾ ਸਮਰਥਨ ਕਰ ਕੇ 7 ਦਿਨਾਂ ਵਾਅਦ ਵਾਪਿਸ  ਪਹੁੰਚੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ ਨੇ ਦੱਸਿਆ ਕਿ ਦਿੱਲੀ ਧਰਨੇ ਚ ਕੜਕਦੀ ਠੰਡ ਵਿੱਚ ਵੀ ਦੇਸ਼ ਦਾ ਕਿਸਾਨ ਆਪਣੇ ਹੱਕਾਂ ਲਈ ਪੂਰੀ ਮਜ਼ਬੂਤੀ ਨਾਲ ਲੜ ਰਿਹਾ ਹੈ ,ਪਰ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਆਪਣੇ ਕੰਨ ਤੇ ਅੱਖਾਂ ਬੰਦ ਕਰਕੇ ਰੱਖਿਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸਤੇ ਦਿਨ ਕਿਸਾਨ ਆਗੂਆਂ ਦੇ ਵਿਚਾਰ ਸੁਣੇ, ਉਸ ਧਰਨੇ ਤੇ ਸੰਗਤ ਪੁਰੀ ਚੜ੍ਹਦੀ ਕਲਾ ਵਿਚ ਹੈ। ਜਿਸ ਤਰ੍ਹਾਂ ਭਾਰਤ ਦਾ ਕਿਸਾਨ ਇਕਜੁੱਟ ਹੋ ਕੇ ਸੰਘਰਸ਼ ਕਰ ਰਿਹਾ ਹੈ ਉਸ ਤਰ੍ਹਾਂ ਜਲਦੀ ਹੀ ਕੇਂਦਰ ਸਰਕਾਰ ਨੂੰ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ । ਅੱਜ ਜਦੋਂ ਹੀ ਉਨ੍ਹਾਂ ਦਾ ਜਥਾ ਪਿੰਡ ਵਾਪਿਸ ਆਇਆ ਨਾਲ ਹੀ ਦੂਸਰਾ ਜੱਥਾ ਦਿੱਲੀ ਨੂੰ ਰਵਾਨਾ ਹੋ ਗਿਆ । ਇਥੇ ਪਹੁੰਚਣ ਤੇ ਕਿਸਾਨ ਆਗੂ ਚਮਕੋਰ ਸਿੰਘ ਡੱਲਾ ਨੇ ਜੱਥਿਆਂ ਦਾ ਧੰਨਵਾਦ ਕੀਤਾ। ਜਥੇ ਦੇ ਆਗੂ ਆ ਨੇ ਇਥੇ ਪੁਜ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਬੰਧਾ ਦੀ ਸ਼ਲਾਘਾ ਕੀਤੀ। ਇਸ ਮੌਕੇ ਕੁਲਵਿੰਦਰ ਸਿੰਘ ਡੱਲਾ, ਸੁਖਦੇਵ ਸਿੰਘ ਡੱਲਾ, ਸਰਪੰਚ ਬਚਿੱਤਰ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਕਮਿਕਰ ਸਿੰਘ, ਬਾਬਾ ਦਰਸ਼ਨ ਸਿੰਘ, ਮੈਂਬਰ ਪਰਿਵਾਰ ਸਿੰਘ, ਜਗਤਾਰ ਸਿੰਘ, ਬਲਜੀਤ ਸਿੰਘ, ਜਗਦੀਪ ਸਿੰਘ, ਸੁਖਜੀਤ ਸਿੰਘ, ਪ੍ਰਗਟ ਸਿੰਘ, ਗਿਆਨੀ ਅਮਰ ਸਿੰਘ, ਗੁਰਮੀਤ ਸਿੰਘ, ਆਦਿ ਸ਼ਾਮਲ ਸਨ।

ਕਿਸਾਨ ਅੰਦੋਲਨ ਦਾ ਸਮਰਥਨ ਕਰਨ ਲਈ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਖਿੱਚੀ ਤਿਆਰੀ

ਜਗਰਾਉਂ, ਦਸੰਬਰ 2020(ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ ) ਅੱਜ ਕਿਸਾਨ ਅੰਦੋਲਨ ਨੂੰ ਜਿਥੇ ਬਹੁਤ ਲੋਕ ਸਮਰਥਨ ਕਰ ਰਹੇ ਹਨ ਉਥੇ ਜਗਰਾਉਂ ਤੋਂ  ਸਾਬਕਾ ਕੇਬਨਿਟ ਮੰਤਰੀ ਸ ਮਲਕੀਤ ਸਿੰਘ ਦਾਖਾ ਨੇ ਆਪਣੇ ਸਾਰੇ ਸਾਥੀਆਂ ਸਮੇਤ ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਤਿਆਰੀ ਕਰ ਲਈ ਹੈ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਮੰਨ ਕੇ ਕੜਕਦੀ ਠੰਡ ਵਿੱਚ ਬੈਠੇ ਕਿਸਾਨਾਂ ਨੂੰ ਇਨਸਾਫ ਦੇਵੇ ਤਾਂ ਜੋ ਕਿਸਾਨ ਖੂਸੀ ਖੁਸੀ ਆਪਣੇ ਘਰ ਵਾਪਸ ਆਉਣ।ਪਰ ਕੇਂਦਰ ਸਰਕਾਰ ਦੀ ਚੁੱਪ ਦਸਦੀ ਹੈ ਕਿ ਉਹ ਆਪਣੇ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਲਈ ਤਿਆਰ ਨਹੀਂ ਹੈ ਕਿਉਂਕਿ ਸਰਕਾਰ ਦੀ ਮਨਸ਼ਾ ਕਾਰਪੋਰੇਟ ਘਰਾਣਿਆਂ ਨੂੰ ਉਪਰ  ਚੁੱਕਣ ਲਈ ਹੈ, ਮਜ਼ਦੂਰ ਤੇ ਕਿਸਾਨ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਕਾਕਾ ਗਰੇਵਾਲ ਚੈਅਰਮੈਨ ਮਾਰਕੀਟ ਕਮੇਟੀ,ਰਾਜ ਭਾਰਤਵਾਜ, ਗੁਰਮੇਲ ਸਿੰਘ, ਮਾਸਟਰ ਹਰਦੀਪ ਜਸੀ ਸਾਜਨ ਮਲਹੋਤਰਾ, ਜਗਜੀਤ ਸਿੰਘ ਜਗੀ,ਪਰਮਿੰਦਰ ਸਿੰਘ ਟੂਸਾ, ਜਗਜੀਤ ਸਿੰਘ ਤਿਹਾੜਾ,ਜਗਜੀਤ ਸਿੰਘ ਕਾਉਂਕੇ ,ਸਰਬਜੀਤ ਸਿੰਘ ਖਹਿਰਾ ,ਗਰਗ , ਜੀਵਨ ਸਿੰਘ ਬਾਘੀਆਂ  ਆਦਿ ਬਹੁਤ ਸਾਰੇ ਸਾਥੀ ਹਾਜ਼ਰ ਸਨ

ਸੂਬੇ ਭਰ ਵਿਚ ਖੇਤੀ ਕਨੂੰਨਾਂ ਦੇ ਵਿਰੋਧ ਵਿਚ ਡੀ ਸੀ ਦਫਤਰਾ ਦੇ ਘਿਰਾਓ ਸੰਘਰਸ਼ ਵਿੱਚ ਕਿਸਾਨੀ ਨਾਲ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਵੇਗੀ : ਵਿਧਾਇਕਾ ਸਰਬਜੀਤ ਕੌਰ ਮਾਣੂਕੇ

ਸਿਧਵਾਂ ਬੇਟ ( ਜਸਮੇਲ ਗਾਲਿਬ)ਸੂਬੇ ਭਰ ਵਿਚ ਖੇਤੀ ਕਨੂੰਨਾਂ ਦੇ ਬਹੁਤ 14 ਦਸੰਬਰ ਨੂੰ ਡੀਸੀ ਦਫ਼ਤਰਾਂ ਤੇ ਘਰਾਂ ਵਿੱਚ ਅਸਾਨੀ ਨਾਲ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਵੇਗੀ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਜਗਰਾਉਂ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕੀਤੇ।ਬੀਬੀ ਮਾਣੂੰਕੇ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਵਪਾਰੀਆਂ ਨੂੰ ਕੁਚਲਣ ਦੇ ਮਨਸੂਬੇ ਨਾਲ ਆਏ ਖੇਤੀ  ਕਾਲੇ ਕਨੂੰਨਾਂ ਅਤੇ ਦਮਨਕਾਰੀ ਨੀਤੀ ਕਿਸੇ ਵੀ ਹਾਲ ਵਿਚ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ।ਬੀਬੀ ਮਾਣੂੰਕੇ ਨੇ ਕਿਹਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੁਨੀਆਂ ਵਿੱਚ ਸਭ ਤੋਂ ਮਜ਼ਬੂਤ ਲੋਕਤੰਤਰ ਦੇਸ਼ ਨੂੰ ਇਕ ਤਾਨਾਸ਼ਾਹੀ ਦੇਸ਼ ਬਣਾਉਣ ਦੀ ਨੀਤੀ ਉਤੇ ਚਲ ਰਹੀ ਹੈ ਜੋ ਅਤੇ ਕਾਰਪੋਰੇਟ ਘਰਾਣਿਆ ਨੂੰ ਹੋਰ ਮਾਲਾ ਮਾਲ ਕਰਨ ਦੇਸ਼ ਦੇ ਕਿਸਾਨ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ।ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਖਿਲਾਫ ਦੇਸ਼ ਦਾ ਕਿਸਾਨ ਵਪਾਰੀ ਆੜ੍ਹਤੀਆਂ ਅਤੇ ਮਜ਼ਦੂਰ ਸੜਕਾਂ ਉੱਤੇ ਉਤਰੇ ਹੋਏ ਹਨ।ਮਾਣੂੰਕੇ ਨੇ ਕਿਹਾ ਹੈ ਕਿ ਆਪ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ਉੱਤੇ ਕੇਂਦਰ ਦੀ ਤਾਨਾਸ਼ਾਹੀ ਸਰਕਾਰ ਖ਼ਿਲਾਫ਼ ਕਿਸਾਨਾਂ ਵੱਲੋਂ ਹੈਡ ਕੁਆਟਰ ਦਾ ਕੀਤਾ ਜਾ ਰਹੇ ਘਿਰਾਓ ਦਾ ਪੂਰੀ ਤਰ੍ਹਾ ਸਮਰਥਨ ਕਰਦੀ ਹੈ।ਬੀਬੀ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਦੋਂ ਤੱਕ ਸੰਘਰਸ਼ ਵਿਚ ਡਟੀ  ਰਹੇਗੀ ਜਦੋਂ ਤੱਕ ਸਰਕਾਰ ਕਾਲੇ ਕਨੂੰਨਾਂ ਨੂੰ ਵਾਪਸ ਨਹੀਂ ਲੈਂਦੀ।

ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਜਨਰਲ ਸਕੱਤਰ ਬਣਨ ਤੇ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ

ਸਿਧਵਾਂ ਬੇਟ (ਜਸਮੇਲ ਗਾਲਿਬ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਜਰਨਲ ਸਕੱਤਰ ਬਣਾਏ ਜਾਣ ਤੇ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਹੈ।ਇਸ ਸਮੇਂ ਅਕਾਲੀ ਵਰਕਰ ਸੁਰਤਾਜ ਸਿੰਘ ਗਾਲਿਬ ਰਣ ਸਿੰਘ ਨੇ ਕਿਹਾ ਹੈ ਕਿ ਜਿੱਥੇ ਮਨਪ੍ਰੀਤ ਸਿੰਘ ਇਯਾਲੀ ਦੇ ਜਨਰਲ ਸਕੱਤਰ ਬਣਨ ਤੇ ਇਯਾਲੀ ਨੂੰ ਵਧਾਈ ਦਿੱਤੀ ਉਥੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਹੈ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਏ ਜਾਣ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਹੋਇਆ ਹੈ । ਇਸ ਸਮੇਂ ਬਲਵਿੰਦਰ ਸਿੰਘ ਕਾਕਾ ਸੁਰਿੰਦਰਪਾਲ ਸਿੰਘ ਫੌਜੀ ਇੰਦਰਜੀਤ ਸਿੰਘ ਸੁਰਜੀਤ ਸਿੰਘ ਆਦਿ ਨੇ ਇਯਾਲੀ ਨੂੰ ਜਨਰਲ ਸਕੱਤਰ ਬਣਨ ਦੀ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।

 

ਸਾਬਕਾ ਸੈਨਿਕ 16 ਦਸੰਬਰ ਨੂੰ ਕਰਨਗੇ ਦਿੱਲੀ ਦਾ ਘਿਰਾਓ -ਕੈਪਟਨ ਕੁਲਵੰਤ ਸਿੰਘ ਬਾੜੇਵਾਲ

ਜਗਰਾਉਂ,(ਰਾਣਾ ਸ਼ੇਖਦੌਲਤ)

ਕੇਂਦਰ ਦੀ ਸਰਕਾਰ ਦੇ ਖਿਲਾਫ਼ ਦਿਨੋਂ ਦਿਨ ਹਰ ਅਦਾਰਾ ਰੋਸ ਪ੍ਰਗਟ ਕਰ ਰਿਹਾ ਹੈ ਇਸ ਤਰ੍ਹਾਂ "ਇੱਕ ਰੈਂਕ ਇੱਕ ਪੈਨਸ਼ਨ"ਨੂੰ ਲੈਕੇ ਸਾਬਕਾ ਸੈਨਿਕਾਂ ਵੱਲੋਂ16 ਦਸੰਬਰ ਨੂੰ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਹ ਸਾਰੀ ਜਾਣਕਾਰੀ ਕੈਪਟਨ ਕੁਲਵੰਤ ਸਿੰਘ ਬਾੜੇਵਾਲ ਨੇ ਦਿੱਤੀ ਅਤੇ ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ

ਇਹ ਭਾਰਤੀ ਵੈਟਰਨਜ਼ ਆਰਗੇਨਾਈਜ਼ੇਸ਼ਨ ਦੇ ਸਾਰੇ ਲਾਡਕੂ ਯੋਧਿਆਂ ਨੂੰ ਅਪੀਲ ਹੈ ਪੰਜਾਬ ਹਰਿਆਣਾ ਬੋਰਡਰ 16 ਦਸੰਬਰ ਨੂੰ ਦੁਪਹਿਰ 12 ਵਜੇ, ਸਿੰਘੂ ਸਰਹੱਦੀ ਕੁੰਡਲੀ ਨੇੜੇ, ਕਿਸਾਨਾਂ ਦੀ ਸਹਾਇਤਾ ਅਤੇ ਸੈਨਿਕਾਂ ਦੀ ਪੈਨਸ਼ਨ ਕਟੌਤੀ ਅਤੇ ਸੇਵਾ ਵਾਧੇ ਵਿਰੁੱਧ ਸ਼ਾਂਤਮਈ ਢੰਗ ਨਾਲ ਦਿੱਲੀ ਵਿਚ ਰੋਸ ਪ੍ਰਦਰਸ਼ਨ ਕਰੇਗਾ ਇਸ ਪ੍ਰਦਰਸ਼ਨ ਵਿੱਚ ਸਾਰੇ ਕੌਮੀ ਅਧਿਕਾਰੀ, ਰਾਜ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ, ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਉਪ ਰਾਸ਼ਟਰਪਤੀ ਬਹੁਤ ਮਹੱਤਵਪੂਰਨ ਹਨ।ਸਾਰੇ ਰਾਜ ਦੇ ਰਾਸ਼ਟਰਪਤੀ ਆਪਣੇ ਰਾਜ ਦੇ ਝੰਡੇ, ਖੰਭੇ ਅਤੇ ਖਾਣੇ ਨਾਲ ਭਰੇ ਲੰਚਾਂ ਨੂੰ ਨਾਲ ਲੈ ਕੇ ਆਉਣਗੇ ਭਾਰਤੀ ਵੈਟਰਨਜ਼ ਆਰਗੇਨਾਈਜ਼ੇਸ਼ਨ ਦੇ ਸਾਰੇ ਯੋਧੇ ਪਹਿਰਾਵੇ ਦੇ ਕੋਡ ਵਿਚ ਆਉਣਗੇ.ਕੈਪ,ਬੈਜ,ਤਗਮਾ,ਟਾਈ ਕੋਟ ਅਤੇ ਸਿੱਖ ਯੋਧਾ,ਲਾਲ ਪੱਗ ਵਿਚ ਆਉਣ, ਤੁਹਾਡੀ ਏਕਤਾ ਬੇਮਿਸਾਲ ਹੈ, ਸਭ ਤੋਂ ਚੰਗੀ ਤਾਕਤ. ਬੰਨ੍ਹਿਆ ਝਾੜੂ ਘਰ ਤੋਂ ਕੂੜੇ ਨੂੰ ਬਾਹਰ ਕੱਢਦਾ ਹੈ ਅਤੇ ਜਦੋਂ ਇਹ ਖੋਲ੍ਹਦਾ ਹੈ, ਤਾਂ ਇਹ ਇਕ ਬਰਬਾਦੀ ਬਣ ਜਾਂਦਾ ਹੈ.ਅਸੀਂ ਸਾਰੇ ਮਿਲ ਕੇ ਸਰਬਸ਼ਕਤੀਮਾਨ ਸ਼ਕਤੀ ਬਣ ਗਏ ਹਾਂ, ਏਕਤਾ ਦੇ ਤੌਰ ਤੇ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਲਈ ਦਿੱਲੀ ਵਿੱਚ ਇੱਕਜੁੱਟ ਹੋ ਗਏ.ਤਾਂ ਇਹ ਜੰਗ ਵੀ ਜਾਰੂਰ ਜਿੱਤਾਗੇ

ਜਨਮਦਿਨ ਮੁਬਾਰਕ  

ਜਗਰਾਉਂ, ਦਸੰਬਰ 2020(ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਡਾ ਗੋਰਾ ਲੱਧੜ ਨੂੰ ਅਦਾਰਾ ਜਨ ਸ਼ਕਤੀ ਵੱਲੋ ਜਨਮਦਿਨ ਤੇ ਬਹੁਤ ਬਹੁਤ ਮੁਬਾਰਕਾਂ

480 ਸਰਾਬ ਦੀਆ ਬੋਤਲਾ ਸਮੇਤ ਇੱਕ ਕਾਬੂ ਦੂਜਾ ਫਰਾਰ

ਹਠੂਰ, ਦਸੰਬਰ 2020 -(ਕੌਸ਼ਲ ਮੱਲ੍ਹਾ)-ਸਥਾਨਿਕ ਪੁਲਿਸ ਨੇ ਇੱਕ ਵਿਅਕਤੀਆਂ ਨੂੰ 480 ਸਰਾਬ ਦੀਆ ਬੋਤਲਾ ਫਸਟ ਚੁਆਇਸ ਦੇਸੀ ਮਸਾਲੇਦਾਰ ਫਾਰ ਸੇਲ ਹਰਿਆਣਾ ਸਮੇਤ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਰੁਬਨੀਵ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁੱਪਤ ਸੂਚਨਾ ਮਿਲੀ ਸੀ ਕਿ ਪਿੰਡ ਹਠੂਰ ਦੇ ਦੋ ਵਿਅਕਤੀਅ ਹਰਿਆਣਾ ਵਿਚੋ ਸਸਤੀ ਸਰਾਬ ਲਿਆ ਕੇ ਇਲਾਕੇ ਦੇ ਪਿੰਡਾ ਵਿਚ ਵੇਚਦੇ ਹਨ।ਜਿਸ ਦੇ ਅਧਾਰ ਤੇ ਜਦੋ ਹਠੂਰ ਪੁਲਿਸ ਦੇ ਏ ਐਸ ਆਈ ਰਛਪਾਲ ਸਿੰਘ ਦੀ ਟੀਮ ਨੇ ਹਠੂਰ ਤੋ ਪਿੰਡ ਰਾਮਾ ਦੇ ਵਿਚਕਾਰ ਨਾਕਾ ਲਾਇਆ ਹੋਇਆ ਸੀ ਤਾਂ ਪਿੰਡ ਰਾਮਾ ਤੋ ਹਠੂਰ ਨੂੰ ਆ ਰਹੀ ਇੱਕ ਵਰਨਾ ਕਾਰ ਨੂੰ ਰੋਕਣ ਦਾ ਇਸਾਰਾ ਕੀਤਾ ਤਾਂ ਇੱਕ ਵਿਅਕਤੀ ਮੌਕੇ ਤੋ ਭੱਜ ਗਿਆ ਅਤੇ ਦੂਜੇ ਵਿਅਕਤੀ ਨੂੰ ਹਠੂਰ ਪੁਲਿਸ ਨੇ ਕਾਬੂ ਕਰ ਲਿਆ ਅਤੇ ਜਦੋ ਵਰਨਾ ਗੱਡੀ ਦੀ ਤਲਾਸੀ ਲਈ ਤਾਂ ਉਸ ਵਿਚ 40 ਪੇਟੀਆ (480 ਬੋਤਲਾ)ਫਸਟ ਚੁਆਇਸ ਮਸਾਲੇਦਾਰ ਹਰਿਆਣਾ ਮਾਰਕਾ ਸਰਾਬ ਬਰਾਮਦ ਕੀਤੀ ਗਈ।ਉਨ੍ਹਾ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਭਗਵੰਤ ਸਿੰਘ ਪੁੱਤਰ ਹਰਨੇਕ ਵਾਸੀ ਹਠੂਰ ਦੇ ਖਿਲਾਫ ਥਾਣਾ ਹਠੂਰ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੂਜੇ ਵਿਅਕਤੀ ਕਰਨਦੀਪ ਸਿੰਘ ਪੁੱਤਰ ਦਰਸਨ ਸਿੰਘ ਵਾਸੀ ਹਠੂਰ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ।
 

ਖੇਤ ਮਜਦੂਰਾ ਅਤੇ ਮਨਰੇਗਾ ਕਾਮਿਆ ਨੇ ਸਾੜੇ ਕੇਂਦਰ ਸਰਕਾਰ ਦੇ ਪੁਤਲੇ

ਹਠੂਰ,ਦਸੰਬਰ 2020 -(ਕੌਸ਼ਲ ਮੱਲ੍ਹਾ)-ਦੇਸ਼ ਦੀਆ 300 ਤੋ ਵੱਧ ਜੱਥੇਬੰਦੀਆ ਵੱਲੋ ਦੇਸ ਵਿਚ ਰੋਜਾਨਾ ਜਗ੍ਹਾ-ਜਗ੍ਹਾ ਰੋਸ ਮੁਜਾਹਰੇ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਸਾੜੇ ਜਾ ਰਹੇ ਹਨ ਅਤੇ ਸੰਘਰਸ ਦੀ ਅਗਲੀ ਰੂਪ ਰੇਖਾ ਤਿਆਰ ਕੀਤਾ ਜਾ ਰਹੀ ਹੈ।ਇਸ ਸੰਘਰਸ ਨੂੰ ਮੱਦੇਨਜਰ ਰੱਖਦਿਆ ਅੱਜ ਕੁੱਲ ਹਿੰਦ ਕਿਸਾਨ ਸਭਾ,ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਮਨਰੇਗਾ ਕਾਮਿਆ ਵੱਲੋ ਪਿੰਡ ਸਿੱਧਵਾ ਕਲਾਂ ਅਤੇ ਸਿਧਵਾ ਖੁਰਦ ਵਿਖੇ ਮਜਦੂਰ ਆਗੂ ਬਲਜੀਤ ਸਿੰਘ ਗੋਰਸੀਆ ਖਾਨ ਮੁਹੰਮਦ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਪੁਤਲੇ ਸਾੜੇ ਗਏ ਅਤੇ ਜੰਮ ਕੇ ਨਾਅਰੇਬਾਜੀ ਕੀਤੀ ਗਈ।ਇਸ ਮੌਕੇ ਰੋਸ ਮੁਜਾਹਰੇ ਨੂੰ ਸੰਬੋਧਨ ਕਰਦਿਆ ਕਾਮਰੇਡ ਬਲਜੀਤ ਸਿੰਘ ਗੋਰਸੀਆ,ਪ੍ਰਧਾਨ ਹਾਕਮ ਸਿੰਘ ਡੱਲਾ,ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਦੇਸ ਦੀ ਅਜਾਦੀ ਤੋ ਬਾਅਦ ਕੇਂਦਰ ਸਰਕਾਰ ਖਿਲਾਫ ਕਿਸਾਨਾ ਅਤੇ ਮਜਦੂਰਾ ਦਾ ਇਹ ਸਭ ਤੋ ਲੰਮਾ ਅਤੇ ਤਿੱਖਾ ਸੰਘਰਸ ਹੈ।ਜਿਸ ਤੋ ਸਾਫ ਸਿੱਧ ਹੋ ਚੁੱਕਾ ਹੈ ਕਿ ਹੁਣ ਦੇਸ ਦੇ ਲੋਕ ਆਪਣੇ ਹੱਕ ਲੈਣ ਲਈ ਦਿੱਲੀ ਦੀ ਹਿੱਕ ਤੇ ਬੈਠ ਸਕਦੇ ਹਨ।ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਵੱਲੋ ਜਲਦਬਾਜੀ ਵਿਚ ਤਿਆਰ ਕੀਤੇ ਇਹ ਕਾਲੇ ਕਾਨੂੰਨ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਬਣ ਚੁੱਕੇ ਹਨ ਕਿਉਕਿ ਕਿਸਾਨ ਜੱਥੇਬੰਦੀਆ ਨਾਲ 18 ਦਿਨਾ ਵਿਚ ਕੀਤੀਆ ਪੰਜ ਮੀਟਿੰਗਾ ਵੀ ਬੇ ਸਿੱਟਾ ਨਿਕਲੀਆ ਹਨ,ਹੁਣ ਮੋਦੀ ਸਰਕਾਰ ਪੂਰਨ ਰੂਪ ਵਿਚ ਫਸ ਚੁੱਕੀ ਹੈ।ਉਨ੍ਹਾ ਕਿਹਾ ਕਿ 14 ਦਸੰਬਰ ਦਿਨ ਸੋਮਵਾਰ ਨੂੰ ਬੀ ਜੇ ਪੀ ਦੇ ਸਾਰੇ ਲੀਡਰਾ,ਜਿਲ੍ਹਾ ਡਿਪਟੀ ਕਮਿਸਨਰ ਦੇ ਦਫਤਰਾ,ਰਿਲਾਇੰਸ ਦੇ ਸਟੋਰਾ ਅਤੇ ਪੈਟਰੋਲ ਪੰਪਾ ਅੱਗੇ ਰੋਸ ਪ੍ਰਦਰਸਨ ਕਰਕੇ ਕੇਂਦਰ ਸਰਕਾਰ ਦੇ ਪੁਲਤੇ ਸਾੜੇ ਜਾਣਗੇ।ਇਨ੍ਹਾ ਰੋਸ ਧਰਨਿਆ ਵਿਚ ਇਲਾਕਾ ਨਿਵਾਸੀਆ ਨੂੰ ਪਹੁੰਚਣ ਦਾ ਖੁੱਲਾ ਸੱਦਾ ਹੈ।ਇਸ ਮੌਕੇ ਜਗਤਾਰ ਸਿੰਘ ਚਾਹਿਲ ਅਤੇ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਵੀ ਰੋਸ ਧਰਨੇ ਨੂੰ ਸੰਬੋਧਨ ਕੀਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਪੰਚ ਕੇਸਰ ਸਿੰਘ ਗਿੱਲ,ਜਸਵੀਰ ਸਿੰਘ ਫੌਜੀ ਜੀ ਓ ਜੀ,ਗੁਰਚਰਨ ਸਿੰਘ ਜੱਟੂ, ਜਸਵੀਰ ਸਿੰਘ ਸਿੱਧਵਾ ਕਲਾਂ,ਪੰਚ ਕੁਲਜਿੰਦਰ ਸਿੰਘ,ਪੰਚ ਹਰਦੇਵ ਸਿੰਘ,ਪੰਚ ਕਿੰਦਰ ਸਿੰਘ,ਪੰਚ ਜਗਦੀਪ ਸਿੰਘ,ਬਖਤੌਰ ਸਿੰਘ ਗਿੱਲ,ਨੰਬੜਦਾਰ ਸੁਖਦੇਵ ਸਿੰਘ,ਰੇਸ਼ਮ ਸਿੰਘ,ਤਰਸੇਮ ਸਿੰਘ,ਕ੍ਰਿਸਨ ਸਿੰਘ,ਪਿੰਦਰ ਸਿੰਘ,ਅਵਤਾਰ ਸਿੰਘ,ਹਰਜੀਤ ਸਿੰਘ,ਹਾਕਮ ਸਿੰਘ ਧਾਲੀਵਾਲ,ਸਾਬਕਾ ਸਰਪੰਚ ਬਲਜੀਤ ਸਿੰਘ,ਡਾ:ਜਗਜੀਤ ਸਿੰਘ ਡਾਗੀਆਂ,ਕਾਮਰੇਡ ਨਿਰਮਲ ਸਿੰਘ ਧਾਲੀਵਾਲ ਜਗਤਾਰ ਸਿੰਘ ਚਾਹਿਲ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਮਨਰੇਗਾ ਕਾਮੇ ਹਾਜ਼ਰ ਸਨ।